ਰਾਜਸੁ ਸਾਤਕੁ ਤਾਮਸੁ ਡਰਪਹਿ ਕੇਤੇ ਰੂਪ ਉਪਾਇਆ ॥ ਰਜੋ, ਸਤੋ ਤੇ ਤਮੋਂ ਸੁਭਾਵਾਂ ਵਾਲੇ ਜੀਵ ਅਤੇ ਅਨੇਕਾਂ ਸਰੂਪਾਂ ਵਾਲੇ ਪੈਦਾ ਕੀਤੇ ਹੋਏ ਜੀਅਜੰਤ ਸਾਈਂ ਦੇ ਡਰ ਅੰਦਰ ਵਸਦੇ ਹਨ। ਛਲ ਬਪੁਰੀ ਇਹ ਕਉਲਾ ਡਰਪੈ ਅਤਿ ਡਰਪੈ ਧਰਮ ਰਾਇਆ ॥੩॥ ਇਹ ਨਿਰਥਲ ਛਲਨੀ ਮਾਇਆ, ਪ੍ਰਭੂ ਕੋਲੋਂ ਖ਼ੌਫ ਖਾਂਦੀ ਹੈ ਅਤੇ ਨਿਹਾਇਤ ਹੀ ਭੈ-ਭੀਤ ਹੈ ਧਰਮ ਰਾਜਾ ਭੀ ਉਸ ਪਾਸੋਂ। ਸਗਲ ਸਮਗ੍ਰੀ ਡਰਹਿ ਬਿਆਪੀ ਬਿਨੁ ਡਰ ਕਰਣੈਹਾਰਾ ॥ ਸਾਰੀ ਰਚਨਾ ਸਾਈਂ ਦੇ ਖੌਫ ਅੰਦਰ ਗ੍ਰਸੀ ਹੋਈ ਹੈ ਡਰ-ਰਹਿਤ ਕੇਵਲ ਸਿਰਜਣਹਾਰ, ਸੁਆਮੀ ਹੀ ਹੈ। ਕਹੁ ਨਾਨਕ ਭਗਤਨ ਕਾ ਸੰਗੀ ਭਗਤ ਸੋਹਹਿ ਦਰਬਾਰਾ ॥੪॥੧॥ ਗੁਰੂ ਜੀ ਆਖਦੇ ਹਨ, ਸਾਈਂ ਆਪਣੇ ਸ਼ਰਧਾਲੂਆਂ ਦਾ ਸਾਥੀ ਹੈ ਅਤੇ ਉਸ ਦੇ ਸ਼ਰਧਾਲੂ ਉਸ ਦੀ ਦਰਗਾਹ ਅੰਦਰ ਸੋਹਣੇ ਲਗਦੇ ਹਨ। ਮਾਰੂ ਮਹਲਾ ੫ ॥ ਮਾਰੂ ਪੰਜਵੀਂ ਪਾਤਿਸ਼ਾਹੀ। ਪਾਂਚ ਬਰਖ ਕੋ ਅਨਾਥੁ ਧ੍ਰੂ ਬਾਰਿਕੁ ਹਰਿ ਸਿਮਰਤ ਅਮਰ ਅਟਾਰੇ ॥ ਪੰਜਾਂ ਵਰ੍ਹਿਆਂ ਦਾ ਨਿਖਸਮਾ ਬੱਚਾ, ਧਰੂ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਅਬਿਨਾਸੀ ਤੇ ਅਹਿੱਲ ਹੋ ਗਿਆ। ਪੁਤ੍ਰ ਹੇਤਿ ਨਾਰਾਇਣੁ ਕਹਿਓ ਜਮਕੰਕਰ ਮਾਰਿ ਬਿਦਾਰੇ ॥੧॥ ਆਪਣੇ ਪੁੱਤ੍ਰ ਦੇ ਪਿਆਰ ਦੀ ਖਾਤਰ ਆਜਾਮਲ ਨੇ ਪ੍ਰਭੂ ਨੂੰ ਪੁਕਾਰਿਆਂ, ਜਿਸ ਨੇ ਮੌਤ ਦੇ ਫ਼ਰੇਸ਼ਤੇ ਮਾਰ ਕੇ ਪਰ੍ਹੇ ਹਟਾ ਦਿਤੇ। ਮੇਰੇ ਠਾਕੁਰ ਕੇਤੇ ਅਗਨਤ ਉਧਾਰੇ ॥ ਮੈਂਡੇ ਪ੍ਰਭੂ ਨੇ ਅਨੇਕਾਂ ਅਤੇ ਅਣਗਿਣਤ ਪ੍ਰਾਣੀਆਂ ਦਾ ਪਾਰ ਉਤਾਰਾ ਕੀਤਾ ਹੈ। ਮੋਹਿ ਦੀਨ ਅਲਪ ਮਤਿ ਨਿਰਗੁਣ ਪਰਿਓ ਸਰਣਿ ਦੁਆਰੇ ॥੧॥ ਰਹਾਉ ॥ ਮੈਂ ਮਸਕੀਨ ਥੋੜ੍ਹੀ ਸਮਝ ਵਾਲਾ ਅਤੇ ਨੇਕੀ-ਵਿਹੂਣ ਹਾਂ। ਮੈਂ ਪ੍ਰਭੂ ਦੇ ਦਰ ਦੀ ਪਨਾਹ ਲਈ ਹੈ। ਠਹਿਰਾਉ। ਬਾਲਮੀਕੁ ਸੁਪਚਾਰੋ ਤਰਿਓ ਬਧਿਕ ਤਰੇ ਬਿਚਾਰੇ ॥ ਚੰਡਾਲ ਬਾਲਮੀਕ ਮੁਕਤ ਹੋ ਗਿਆ ਹੈ ਅਤੇ ਏਸੇ ਤਰ੍ਹਾਂ ਗ਼ਰੀਬ ਸ਼ਿਕਾਰੀ ਭੀ ਪਾਰ ਉਤੱਰ ਗਿਆ। ਏਕ ਨਿਮਖ ਮਨ ਮਾਹਿ ਅਰਾਧਿਓ ਗਜਪਤਿ ਪਾਰਿ ਉਤਾਰੇ ॥੨॥ ਆਪਣੇ ਚਿੱਤ ਅੰਦਰ ਵੱਡੇ ਹਾਥੀ ਨੇ ਇੱਕ ਮੁਹਤ ਭਰ ਲਈ ਹੀ ਹਰੀ ਨੂੰ ਸਿਮਰਿਆ ਅਤੇ ਉਹ ਬੰਦ-ਖ਼ਲਾਸ ਹੋ ਗਿਆ। ਕੀਨੀ ਰਖਿਆ ਭਗਤ ਪ੍ਰਹਿਲਾਦੈ ਹਰਨਾਖਸ ਨਖਹਿ ਬਿਦਾਰੇ ॥ ਪ੍ਰਭੂ ਨੇ ਸੰਤ ਪ੍ਰਹਿਲਾਦ ਦੀ ਰੱਖਿਆ ਕੀਤੀ ਅਤੇ ਹਰਨਾਖਸ਼ ਨੂੰ ਆਪਣੇ ਨੌਹਾਂ ਨਾਲ ਪਾੜ ਸੁਟਿਆ। ਬਿਦਰੁ ਦਾਸੀ ਸੁਤੁ ਭਇਓ ਪੁਨੀਤਾ ਸਗਲੇ ਕੁਲ ਉਜਾਰੇ ॥੩॥ ਗੋਲੀ ਦਾ ਪੁਤ੍ਰ ਬਿਦਰ, ਪਵਿੱਤਰ ਹੋ ਗਿਆ ਅਤੇ ਉਸ ਦੀ ਸਾਰੀ ਵੰਸ਼ ਕੀਰਤੀਮਾਨ ਹੋ ਗਈ। ਕਵਨ ਪਰਾਧ ਬਤਾਵਉ ਅਪੁਨੇ ਮਿਥਿਆ ਮੋਹ ਮਗਨਾਰੇ ॥ ਮੈਂ ਆਪਣੀ ਕਿਹੜੇ ਕਿਹੜੇ ਪਾਪ ਵਰਨਣ ਕਰਾਂ? ਮੈਂ ਝੂਠੀ ਸੰਸਾਰੀ ਮਮਤਾ ਨਾਲ ਮਤਵਾਲਾ ਹੋਇਆ ਹੋਇਆ ਹਾਂ। ਆਇਓ ਸਾਮ ਨਾਨਕ ਓਟ ਹਰਿ ਕੀ ਲੀਜੈ ਭੁਜਾ ਪਸਾਰੇ ॥੪॥੨॥ ਨਾਨਕ ਨੇ ਰੱਬ ਦੀ ਸ਼ਰਣਾਗਤ ਅਤੇ ਪਨਾਹ ਲਈ ਹੈ। ਹੇ ਸੁਆਮੀ! ਆਪਣੀਆਂ ਬਾਹਾਂ ਖਿਲਾਰ ਕੇ ਤੂੰ ਮੈਨੂੰ ਆਪਣੀ ਗਲਵਕੜੀ ਵਿੱਚ ਲੈ ਲੈ। ਮਾਰੂ ਮਹਲਾ ੫ ॥ ਮਾਰੂ ਪੰਜਵੀਂ ਪਾਤਿਸ਼ਾਹੀ। ਵਿਤ ਨਵਿਤ ਭ੍ਰਮਿਓ ਬਹੁ ਭਾਤੀ ਅਨਿਕ ਜਤਨ ਕਰਿ ਧਾਏ ॥ ਧਨ ਦੌਲਤ ਦੀ ਖ਼ਾਤਰ, ਮੈਂ ਅਨੇਕਾਂ ਤਰ੍ਹਾਂ ਭਟਕਿਆ ਹਾਂ ਅਤੇ ਮੈਂ ਬਹੁਤੇ ਉਪਰਾਲੇ ਤੇ ਦੌੜ-ਭੱਜ ਕੀਤੀ ਹੈ। ਜੋ ਜੋ ਕਰਮ ਕੀਏ ਹਉ ਹਉਮੈ ਤੇ ਤੇ ਭਏ ਅਜਾਏ ॥੧॥ ਜਿੰਨੇ ਭੀ ਕੰਮ ਮੈਂ ਹੰਕਾਰ ਤੇ ਹੰਗਤਾ ਅੰਦਰ ਕੀਤੇ ਹਨ ਉਨੇ ਹੀ ਵੇਅਰਥ ਗਏ ਹਨ। ਅਵਰ ਦਿਨ ਕਾਹੂ ਕਾਜ ਨ ਲਾਏ ॥ ਹੋਰ ਸਮੂਹ ਦਿਹਾੜੇ ਮੇਰੇ ਕਿਸ ਭੀ ਕੰਮ ਨਹੀਂ, ਸੋ ਦਿਨੁ ਮੋ ਕਉ ਦੀਜੈ ਪ੍ਰਭ ਜੀਉ ਜਾ ਦਿਨ ਹਰਿ ਜਸੁ ਗਾਏ ॥੧॥ ਰਹਾਉ ॥ ਮੈਨੂੰ ਤੂੰ ਉਹ ਦਿਹਾੜੇ ਬਖਸ਼ ਜਿਨ੍ਹਾਂ ਦਿਹਾੜਿਆਂ ਵਿੱਚ ਮੈਂ ਤੇਰੀ ਕੀਰਤੀ ਗਾਇਨ ਕਰਾਂ, ਮੇਰੇ ਮਹਾਰਾਜ ਮਾਲਕ। ਠਹਿਰਾਉ। ਪੁਤ੍ਰ ਕਲਤ੍ਰ ਗ੍ਰਿਹ ਦੇਖਿ ਪਸਾਰਾ ਇਸ ਹੀ ਮਹਿ ਉਰਝਾਏ ॥ ਲੜਕਿਆਂ, ਵਹੁਟੀ, ਘਰ ਅਤੇ ਹੋਰ ਸਾਰੇ ਲਸ਼ਕਰ ਨੂੰ ਤੱਕ ਕੇ, ਇਨਸਾਨ ਇਨ੍ਹਾਂ ਵਿੱਚ ਹੀ ਉਲਝ ਜਾਂਦਾ ਹੈ। ਮਾਇਆ ਮਦ ਚਾਖਿ ਭਏ ਉਦਮਾਤੇ ਹਰਿ ਹਰਿ ਕਬਹੁ ਨ ਗਾਏ ॥੨॥ ਮੋਹਨੀ ਦੀ ਸ਼ਰਾਬ ਚੱਖ ਕੇ ਇਨਸਾਨ ਮਤਵਾਲਾ ਹੋਇਆ ਹੋਇਆ ਹੈ ਅਤੇ ਉਹ ਕਦੇ ਭੀ ਸਾਈਂ ਰੱਬ ਦੀ ਕੀਰਤੀ ਗਾਇਨ ਨਹੀਂ ਕਰਦਾ। ਇਹ ਬਿਧਿ ਖੋਜੀ ਬਹੁ ਪਰਕਾਰਾ ਬਿਨੁ ਸੰਤਨ ਨਹੀ ਪਾਏ ॥ ਸਿਮਰਨ ਦੀ ਇਹ ਰੀਤੀ ਮੇਂ ਅਨੇਕਾਂ ਤਰੀਕਿਆਂ ਰਾਹੀਂ ਲੱਭੀ ਹੈ, ਪ੍ਰੰਤੂ, ਸਾਧੂਆਂ ਦੇ ਬਗ਼ੈਰ ਇਹ ਪਾਈ ਨਹੀਂ ਜਾਂਦੀ। ਤੁਮ ਦਾਤਾਰ ਵਡੇ ਪ੍ਰਭ ਸੰਮ੍ਰਥ ਮਾਗਨ ਕਉ ਦਾਨੁ ਆਏ ॥੩॥ ਤੂੰ ਵਿਸ਼ਾਲ ਬਲਵਾਨ ਅਤੇ ਦਰਿਆ ਦਿਲ ਸੁਆਮੀ ਹੈਂ। ਮੈਂ ਤੇਰੇ ਪਾਸੋਂ ਖ਼ੈਰ ਮੰਗਣ ਲਈ ਆਇਆ ਸਾਂ। ਤਿਆਗਿਓ ਸਗਲਾ ਮਾਨੁ ਮਹਤਾ ਦਾਸ ਰੇਣ ਸਰਣਾਏ ॥ ਸਾਰੀ ਹੰਗਤਾ ਅਤੇ ਵਡਿਆਈ ਛੱਡ ਕੇ, ਮੈਂ ਪ੍ਰਭੂ ਦੇ ਗੋਲੇ ਦੇ ਪੈਰਾਂ ਦੀ ਧੂੜ ਦੀ ਪਨਾਹ ਲਈ ਹੈ। ਕਹੁ ਨਾਨਕ ਹਰਿ ਮਿਲਿ ਭਏ ਏਕੈ ਮਹਾ ਅਨੰਦ ਸੁਖ ਪਾਏ ॥੪॥੩॥ ਗੁਰੂ ਜੀ ਫ਼ੁਰਮਾਉਂਦੇ ਹਨ, ਵਾਹਿਗੁਰੂ ਨਾਲ ਮਿਲ ਕੇ ਮੈਂ ਉਸ ਦੇ ਨਾਲ ਇਕਮਿੱਕ ਹੋ ਗਿਆ ਹਾਂ ਅਤੇ ਮੈਨੂੰ ਪਰਮ ਅਨੰਦ ਅਤੇ ਆਰਾਮ ਪ੍ਰਾਪਤ ਹੋ ਗਏ ਹਨ। ਮਾਰੂ ਮਹਲਾ ੫ ॥ ਮਾਰੂ ਪੰਜਵੀਂ ਪਾਤਿਸ਼ਾਹੀ। ਕਵਨ ਥਾਨ ਧੀਰਿਓ ਹੈ ਨਾਮਾ ਕਵਨ ਬਸਤੁ ਅਹੰਕਾਰਾ ॥ ਕਿਸ ਜਗ੍ਹਾ ਤੇ ਇਨਸਾਨ ਦੀ ਵਡਿਆਈ ਟਿਕੀ ਹੋਈ ਹੈ ਅਤੇ ਕਿਥੇ ਰਹਿੰਦੀ ਹੈ ਉਸ ਦੀ ਹੰਗਤਾ? ਕਵਨ ਚਿਹਨ ਸੁਨਿ ਊਪਰਿ ਛੋਹਿਓ ਮੁਖ ਤੇ ਸੁਨਿ ਕਰਿ ਗਾਰਾ ॥੧॥ ਸੁਣ ਹੇ ਬੰਦੇ! ਗਾਲ੍ਹਾਂ ਸੁਣ ਕੇ, ਤੇਰੇ ਮੂੰਹ ਦੇ ਉਤੇ ਕਿਹੜਾ ਫੱਟ ਲੱਗ ਗਿਆ ਹੈ? ਸੁਨਹੁ ਰੇ ਤੂ ਕਉਨੁ ਕਹਾ ਤੇ ਆਇਓ ॥ ਸੁਣ, ਹੇ ਬੰਦੇ! ਤੂੰ ਕੌਣ ਹੈਂ ਤੇ ਕਿੱਥੇ ਆਇਆ ਹੈਂ? ਏਤੀ ਨ ਜਾਨਉ ਕੇਤੀਕ ਮੁਦਤਿ ਚਲਤੇ ਖਬਰਿ ਨ ਪਾਇਓ ॥੧॥ ਰਹਾਉ ॥ ਤੂੰ ਏਨਾ ਕੁ ਭੀ ਨਹੀਂ ਜਾਣਦਾ ਕਿ ਤੂੰ ਏਥੇ ਕਿੰਨਾ ਕੁ ਚਿਰ ਠਹਿਰਨਾ ਹੈ। ਤੈਨੂੰ ਆਪਣੇ ਟੁਰ ਜਾਣ ਸੰਬੰਧੀ ਕਨਸੋ ਤੱਕ ਨਹੀਂ। ਠਹਿਰਾਉ। ਸਹਨ ਸੀਲ ਪਵਨ ਅਰੁ ਪਾਣੀ ਬਸੁਧਾ ਖਿਮਾ ਨਿਭਰਾਤੇ ॥ ਹਵਾ ਅਤੇ ਜਲ ਅੰਦਰ ਬਰਦਾਸ਼ਤ ਅਤੇ ਨਿਰਮਤਾ ਹੈ ਅਤੇ ਧਰਤੀ ਵਿੱਚ, ਨਿਰ ਸੰਦੇਹ, ਧੀਰਜ ਹੈ। ਪੰਚ ਤਤ ਮਿਲਿ ਭਇਓ ਸੰਜੋਗਾ ਇਨ ਮਹਿ ਕਵਨ ਦੁਰਾਤੇ ॥੨॥ ਐਹੋ ਜੇਹੇ ਪੰਜਾਂ ਮੂਲ ਅੰਸ਼ਾਂ ਦੇ ਮਿਲਾਪ ਨੇ ਭਾਗਾਂ ਨਾਲ ਤੈਨੂੰ ਹੋਂਦ ਵਿੱਚ ਲਿਆਂਦਾ ਹੈ। ਦੱਸ ਇਨ੍ਹਾਂ ਵਿਚੋਂ ਕਿਹੜਾ ਭੈੜਾ ਹੈ? ਜਿਨਿ ਰਚਿ ਰਚਿਆ ਪੁਰਖਿ ਬਿਧਾਤੈ ਨਾਲੇ ਹਉਮੈ ਪਾਈ ॥ ਉਹ ਬਲਵਾਨ ਕਰਤਾਰ ਜਿਸ ਨੇ ਤੇਰੀ ਬਣਤਰ ਬਣਾਈ ਹੈ ਅਤੇ ਤੇਰੇ ਅੰਦਰ ਹੰਕਾਰ ਭੀ ਪਾਇਆ ਹੈ। ਜਨਮ ਮਰਣੁ ਉਸ ਹੀ ਕਉ ਹੈ ਰੇ ਓਹਾ ਆਵੈ ਜਾਈ ॥੩॥ ਕੇਵਲ ਉਹ ਹੀ ਜੰਮਦਾ ਅਤੇ ਮਰਦਾ ਹੈ ਅਤੇ ਕੇਵਲ ਉਹ ਹੀ ਆਉਂਦਾ ਤੇ ਜਾਂਦਾ ਹੈ। ਬਰਨੁ ਚਿਹਨੁ ਨਾਹੀ ਕਿਛੁ ਰਚਨਾ ਮਿਥਿਆ ਸਗਲ ਪਸਾਰਾ ॥ ਉਤਪਤੀ ਦਾ ਕੁਝ ਭੀ ਰੰਗ ਅਤੇ ਨਿਸ਼ਾਨ ਨਹੀਂ ਰਹਿਣਾ। ਕੂੜਾ ਹੈ ਸਮੂਹ ਸੰਸਾਰ। ਭਣਤਿ ਨਾਨਕੁ ਜਬ ਖੇਲੁ ਉਝਾਰੈ ਤਬ ਏਕੈ ਏਕੰਕਾਰਾ ॥੪॥੪॥ ਗੁਰੂ ਜੀ ਫ਼ੁਰਮਾਉਂਦਾ ਹਨ, ਜਦ ਉਹ ਆਪਣੀ ਖੇਡ ਨੂੰ ਸਮੇਟ ਲੈਂਦਾ ਹੈ ਤਦ ਕੇਵਲ ਇਕ ਅਦੁੱਤੀ ਸਾਈਂ ਹੀ ਰਹਿ ਜਾਂਦਾ ਹੈ। copyright GurbaniShare.com all right reserved. Email |