Page 998

ਸੁਖ ਸਾਗਰੁ ਅੰਮ੍ਰਿਤੁ ਹਰਿ ਨਾਉ ॥
ਹਰੀ ਦਾ ਸੁਧਾਰੂਪ ਨਾਂਉ ਆਰਾਮ ਦਾ ਸਮੁੰਦਰ ਹੈ।

ਮੰਗਤ ਜਨੁ ਜਾਚੈ ਹਰਿ ਦੇਹੁ ਪਸਾਉ ॥
ਭਿਖਾਰੀ ਇਸ ਦੀ ਖ਼ੈਰ ਮੰਗਦਾ ਹੈ। ਹੇ ਵਾਹਿਗੁਰੂ ਆਪਣੀ ਮਿਹਰ ਰਾਹੀਂ ਤੂੰ ਉਸ ਨੂੰ ਇਸ ਦੀ ਦਾਤ ਬਖ਼ਸ਼।

ਹਰਿ ਸਤਿ ਸਤਿ ਸਦਾ ਹਰਿ ਸਤਿ ਹਰਿ ਸਤਿ ਮੇਰੈ ਮਨਿ ਭਾਵੈ ਜੀਉ ॥੨॥
ਸੱਚਾ, ਸੱਚਾ ਹੈ ਮੇਰਾ ਵਾਹਿਗੁਰੂ। ਮੈਡਾਂ ਸੁਆਮੀ ਸਦੀਵ ਹੀ ਸੱਚਾ ਹੈ। ਸੱਚਾ ਮਾਲਕ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।

ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ ॥
ਨੌਵੇ ਹੀ ਗੋਕਾਂ ਗੰਦ ਬਾਹਰ ਕੱਢਦੀਆਂ ਹਨ।

ਬੋਲਿ ਹਰਿ ਨਾਮ ਪਵਿਤ੍ਰ ਸਭਿ ਕਿਤਾ ॥
ਨਾਮ ਦਾ ਉਚਾਰਨ ਕਰਨ ਦੁਆਰਾ ਸਾਰੀਆਂ ਇੰਦ੍ਰੀਆਂ ਪਾਵਨ ਪੁਨੀਤ ਹੋ ਜਾਂਦੀਆਂ ਹਨ।

ਜੇ ਹਰਿ ਸੁਪ੍ਰਸੰਨੁ ਹੋਵੈ ਮੇਰਾ ਸੁਆਮੀ ਹਰਿ ਸਿਮਰਤ ਮਲੁ ਲਹਿ ਜਾਵੈ ਜੀਉ ॥੩॥
ਜੇਕਰ ਮੈਡਾਂ ਵਾਹਿਗੁਰੂ ਸੁਆਮੀ ਪਰਮ ਪ੍ਰਸੰਨ ਹੋ ਜਾਵੇ, ਤਾਂ ਆਪਣੇ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਇਨਸਾਨ ਦੀ ਮੈਲ ਉਤੱਰ ਜਾਂਦੀ ਹੈ।

ਮਾਇਆ ਮੋਹੁ ਬਿਖਮੁ ਹੈ ਭਾਰੀ ॥
ਨਿਹਾਇਤ ਹੀ ਤੂਫਾਨੀ ਹੈ ਸੰਸਾਰੀ ਪਦਾਰਥਾਂ ਦੀ ਲਗਨ ਦਾ ਸਮੁੰਦਰ।

ਕਿਉ ਤਰੀਐ ਦੁਤਰੁ ਸੰਸਾਰੀ ॥
ਇਨਸਾਨ ਕਿਸ ਤਰ੍ਹਾਂ ਕਠਨ ਜਗਤ ਸਮੁੰਦਰ ਤੋਂ ਪਾਰ ਹੋ ਸਕਦਾ ਹੈ?

ਸਤਿਗੁਰੁ ਬੋਹਿਥੁ ਦੇਇ ਪ੍ਰਭੁ ਸਾਚਾ ਜਪਿ ਹਰਿ ਹਰਿ ਪਾਰਿ ਲੰਘਾਵੈ ਜੀਉ ॥੪॥
ਸੱਚੇ ਗੁਰੂ ਬੰਦੇ ਨੂੰ ਸੱਚੇ ਸੁਆਮੀ ਦਾ ਜਹਾਜ਼ ਬਖਸ਼ਦੇ ਹਨ ਅਤੇ ਆਪਣੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਉਹ ਪਾਰ ਉਤੱਰ ਜਾਂਦਾ ਹੈ।

ਤੂ ਸਰਬਤ੍ਰ ਤੇਰਾ ਸਭੁ ਕੋਈ ॥
ਤੂੰ ਸਾਰਿਆਂ ਦਾ ਸੁਆਮੀ ਹੈਂ ਅਤੇ ਹਰ ਕੋਈ ਤੇਰਾ ਹੀ ਹੈ।

ਜੋ ਤੂ ਕਰਹਿ ਸੋਈ ਪ੍ਰਭ ਹੋਈ ॥
ਜੋ ਕੁਛ ਤੂੰ ਕਰਦਾ ਹੈ, ਹੇ ਸਾਈਂ! ਕੇਵਲ ਉਹ ਹੀ ਹੁੰਦਾ ਹੈ।

ਜਨੁ ਨਾਨਕੁ ਗੁਣ ਗਾਵੈ ਬੇਚਾਰਾ ਹਰਿ ਭਾਵੈ ਹਰਿ ਥਾਇ ਪਾਵੈ ਜੀਉ ॥੫॥੧॥੭॥
ਗ਼ਰੀਬ ਗੋਲਾ ਨਾਨਕ ਹਰੀ ਦਾ ਜੱਸ ਗਾਉਂਦਾ ਹੈ, ਪ੍ਰੰਤੂ ਕੇਵਲ ਤਾਂ ਹੀ ਉਹ ਕਬੂਲ ਪੈਂਦਾ ਹੈ, ਜੇਕਰ ਸੁਆਮੀ ਮਾਲਕ ਨੂੰ ਇਸ ਤਰ੍ਹਾਂ ਚੰਗਾ ਲੱਗੇ।

ਮਾਰੂ ਮਹਲਾ ੪ ॥
ਮਾਰੂ ਚੌਥੀ ਪਾਤਿਸ਼ਾਹੀ।

ਹਰਿ ਹਰਿ ਨਾਮੁ ਜਪਹੁ ਮਨ ਮੇਰੇ ॥
ਤੂੰ ਆਪਣੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ, ਹੇ ਮੇਰੀ ਜਿੰਦੜੀਏ!

ਸਭਿ ਕਿਲਵਿਖ ਕਾਟੈ ਹਰਿ ਤੇਰੇ ॥
ਵਾਹਿਗੁਰੂ ਤੇਰੇ ਸਾਰੇ ਪਾਪ ਮਲੀਆਮੈਟ ਕਰ ਦੇਵੇਗਾ।

ਹਰਿ ਧਨੁ ਰਾਖਹੁ ਹਰਿ ਧਨੁ ਸੰਚਹੁ ਹਰਿ ਚਲਦਿਆ ਨਾਲਿ ਸਖਾਈ ਜੀਉ ॥੧॥
ਤੂੰ ਪ੍ਰਭੂ ਦੀ ਦੌਲਤ ਨੂੰ ਆਪਣੇ ਹਿਰਦੇ ਅੰਦਰ ਟਿਕਾ ਅਤੇ ਤੂੰ ਪ੍ਰਭੂ ਦੀ ਦੌਲਤ ਨੂੰ ਹੀ ਇਕੱਤਰ ਕਰ। ਵਾਹਿਗੁਰੂ ਤੇਰੇ ਸਹਾਇਕ ਹੈ ਤੇ ਅੰਤ ਨੂੰ ਟੁਰਨ ਵੇਲੇ ਤੇਰੇ ਨਾਲ ਜਾਵੇਗਾ।

ਜਿਸ ਨੋ ਕ੍ਰਿਪਾ ਕਰੇ ਸੋ ਧਿਆਵੈ ॥
ਕੇਵਲ ਉਹ ਹੀ ਉਸ ਦਾ ਆਰਾਧਨ ਕਰਦਾ ਹੈ, ਜਿਸ ਉਤੇ ਉਸ ਦੀ ਮਿਹਰ ਹੈ।

ਨਿਤ ਹਰਿ ਜਪੁ ਜਾਪੈ ਜਪਿ ਹਰਿ ਸੁਖੁ ਪਾਵੈ ॥
ਉਹ ਸਦਾ ਹਰੀ ਦਾ ਸਿਮਰਨ ਕਰਦਾ ਹੈ ਅਤੇ ਹਰੀ ਦਾ ਸਿਮਰਨ ਕਰਨ ਦੁਆਰਾ ਆਰਾਮ ਪਾਉਂਦਾ ਹੈ।

ਗੁਰ ਪਰਸਾਦੀ ਹਰਿ ਰਸੁ ਆਵੈ ਜਪਿ ਹਰਿ ਹਰਿ ਪਾਰਿ ਲੰਘਾਈ ਜੀਉ ॥੧॥ ਰਹਾਉ ॥
ਗੁਰਾਂ ਦੀ ਦਇਆ ਦੁਆਰਾ, ਵਾਹਿਗੁਰੂ ਦਾ ਸੁਆਦ ਪ੍ਰਾਪਦ ਹੁੰਦਾ ਹੈ। ਆਪਣੇ ਸੁਆਮੀ ਵਾਹਿਗੁਰੂ ਦਾ ਚਿੰਤਨ ਕਰਨ ਦੁਆਰਾ ਪ੍ਰਾਣੀ ਪਾਰ ਉਤਰ ਜਾਂਦਾ ਹੈ। ਠਹਿਰਾਉ।

ਨਿਰਭਉ ਨਿਰੰਕਾਰੁ ਸਤਿ ਨਾਮੁ ॥
ਡਰ-ਰਹਿਤ ਅਤੇ ਸਰੂਪ-ਰਹਿਤ ਸੁਆਮੀ ਦੇ ਸੱਚੇ ਨਾਮ ਦਾ ਸਿਮਰਨ,

ਜਗ ਮਹਿ ਸ੍ਰੇਸਟੁ ਊਤਮ ਕਾਮੁ ॥
ਇਸ ਸੰਸਾਰ ਅੰਦਰ ਇੱਕ ਚੰਗਾ ਅਤੇ ਵਧੀਆਂ ਕਾਰਵਿਹਾਰ ਹੈ।

ਦੁਸਮਨ ਦੂਤ ਜਮਕਾਲੁ ਠੇਹ ਮਾਰਉ ਹਰਿ ਸੇਵਕ ਨੇੜਿ ਨ ਜਾਈ ਜੀਉ ॥੨॥
ਮੈਂ, ਪ੍ਰਭੂ ਦਾ ਗੋਲਾ, ਪ੍ਰਾਣੀਆਂ ਦੇ ਸ਼ਤਰੂ ਅਤੇ ਕੱਟੜ ਵੈਰੀ ਮੌਤ ਦੇ ਫ਼ਰੇਸ਼ਤੇ ਨੂੰ ਥਾਂ ਮਾਰ ਦਿੰਦਾ ਹਾਂ, ਇਸ ਲਈ ਯਮ ਪ੍ਰਭੂ ਦੇ ਗੋਲੇ ਦੇ ਲਾਗੇ ਨਹੀਂ ਲੱਗਦਾ।

ਜਿਸੁ ਉਪਰਿ ਹਰਿ ਕਾ ਮਨੁ ਮਾਨਿਆ ॥
ਜੀਹਦੇ ਨਾਲ ਸੁਆਮੀ ਦਿਲੋਂ ਪ੍ਰਸੰਨ ਹੈ;

ਸੋ ਸੇਵਕੁ ਚਹੁ ਜੁਗ ਚਹੁ ਕੁੰਟ ਜਾਨਿਆ ॥
ਉਹ ਗੋਲਾ ਚਾਰੇ ਹੀ ਯੁੱਗਾਂ ਅਤੇ ਚਾਰੇ ਹੀ ਪਾਸਿਆਂ ਅੰਦਰ ਪ੍ਰਸਿੱਧ ਹੋ ਜਾਂਦਾ ਹੈ।

ਜੇ ਉਸ ਕਾ ਬੁਰਾ ਕਹੈ ਕੋਈ ਪਾਪੀ ਤਿਸੁ ਜਮਕੰਕਰੁ ਖਾਈ ਜੀਉ ॥੩॥
ਜੇਕਰ ਕੋਈ ਗੁਨਾਹਗਾਰ ਉਸ ਨੂੰ ਮੰਦਾ ਆਖੇ, ਤਾਂ ਉਸ ਨੂੰ ਮੌਤ ਦਾ ਫ਼ਰੇਸ਼ਤਾ ਖਾ ਜਾਂਦਾ ਹੈ।

ਸਭ ਮਹਿ ਏਕੁ ਨਿਰੰਜਨ ਕਰਤਾ ॥
ਸਾਰਿਆਂ ਅੰਦਰ ਇੱਕ ਪਵਿੱਤਰ ਸਿਰਜਣਹਾਰ ਸੁਆਮੀ ਹੈ।

ਸਭਿ ਕਰਿ ਕਰਿ ਵੇਖੈ ਅਪਣੇ ਚਲਤਾ ॥
ਉਹ ਆਪਣੇ ਸਮੂਹ ਅਦਭੁਤ ਖੋਲ ਰਚਦਾ ਹੈ ਅਤੇ ਉਨ੍ਹਾਂ ਨੂੰ ਵੇਖਦਾ ਹੈ।

ਜਿਸੁ ਹਰਿ ਰਾਖੈ ਤਿਸੁ ਕਉਣੁ ਮਾਰੈ ਜਿਸੁ ਕਰਤਾ ਆਪਿ ਛਡਾਈ ਜੀਉ ॥੪॥
ਜੀਹਦੀ ਪ੍ਰਭੂ ਰੱਖਿਆ ਕਰਦਾ ਹੈ ਅਤੇ ਜੀਹਨੂੰ ਸਿਰਜਣਹਾਰ ਖ਼ੁਦ ਬੰਦਖ਼ਲਾਸ ਕਰਦਾ ਹੈ, ਉਸ ਨੂੰ ਕੌਣ ਮਾਰ ਸਕਦਾ ਹੈ।

ਹਉ ਅਨਦਿਨੁ ਨਾਮੁ ਲਈ ਕਰਤਾਰੇ ॥
ਰੈਣ ਦਿਹੁੰ, ਮੈਂ ਆਪਣੇ ਸਿਰਜਣਹਾਰ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ,

ਜਿਨਿ ਸੇਵਕ ਭਗਤ ਸਭੇ ਨਿਸਤਾਰੇ ॥
ਜਿਸ ਨੇ ਆਪਣੇ ਸਾਰੇ ਟਹਿਲੂਏ ਅਤੇ ਸੰਤ ਮੁਕਤ ਕਰ ਦਿਤੇ ਹਨ।

ਦਸ ਅਠ ਚਾਰਿ ਵੇਦ ਸਭਿ ਪੂਛਹੁ ਜਨ ਨਾਨਕ ਨਾਮੁ ਛਡਾਈ ਜੀਉ ॥੫॥੨॥੮॥
ਜਾ ਕੇ ਸਾਰਿਆਂ ਅਠਾਰਾਂ ਪੁਰਾਣਾਂ ਅਤੇ ਚਾਰੇ ਵੇਦਾਂ ਤੋਂ ਪਤਾ ਕਰ ਲਓ, ਹੇ ਦਾਸ ਨਾਨਕ! ਪ੍ਰਭੂ ਦਾ ਨਾਮ ਸਾਰਿਆਂ ਨੂੰ ਬੰਧਨ-ਰਹਤਿ ਕਰ ਦਿੰਦਾ ਹੈ।

ਮਾਰੂ ਮਹਲਾ ੫ ਘਰੁ ੨
ਮਾਰੂ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਡਰਪੈ ਧਰਤਿ ਅਕਾਸੁ ਨਖ੍ਯ੍ਯਤ੍ਰਾ ਸਿਰ ਊਪਰਿ ਅਮਰੁ ਕਰਾਰਾ ॥
ਸਾਈਂ ਦੇ ਭੈ ਅੰਦਰ ਹਨ ਜ਼ਮੀਨ, ਆਸਮਾਨ ਅਤੇ ਤਾਰੇ। ਉਨ੍ਹਾਂ ਦੇ ਸਿਰ ਉਤੇ ਮਾਲਕ ਦਾ ਜ਼ਬਰਦਸਤ ਹੁਕਮ ਹੈ।

ਪਉਣੁ ਪਾਣੀ ਬੈਸੰਤਰੁ ਡਰਪੈ ਡਰਪੈ ਇੰਦ੍ਰੁ ਬਿਚਾਰਾ ॥੧॥
ਹਵਾ, ਜਲ ਤੇ ਅੱਗ ਡਰ ਵਿੱਚ ਹਲ ਅਤੇ ਗ਼ਰੀਬੜਾ ਇੰਦਰ ਭੀ ਸਾਈਂ ਦੇ ਡਰ ਅੰਦਰ ਵਸਦਾ ਹੈ।

ਏਕਾ ਨਿਰਭਉ ਬਾਤ ਸੁਨੀ ॥
ਮੈਂ ਇਕ ਗੱਲ ਸੁਣੀ ਹੈ ਕਿ ਕੇਵਲ ਸੁਆਮੀ ਹੀ ਡਰ-ਰਹਿਤ ਹੈ।

ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰ ਮਿਲਿ ਗਾਇ ਗੁਨੀ ॥੧॥ ਰਹਾਉ ॥
ਕੇਵਲ ਉਹ ਹੀ ਸੁਖੀ ਹੈ ਅਤੇ ਕੇਵਲ ਉਹ ਹੀ ਸਦੀਵੀ ਸੁਭਾਇਮਾਨ ਹੈ, ਜੋ ਗੁਰਾਂ ਨਾਲ ਮਿਲਾ ਕੇ ਸੁਆਮੀ ਦੀ ਸਿਫ਼ਤ ਸ਼ਲਾਘਾ ਗਾਇਨ ਕਰਦਾ ਹੈ। ਠਹਿਰਾਉ।

ਦੇਹਧਾਰ ਅਰੁ ਦੇਵਾ ਡਰਪਹਿ ਸਿਧ ਸਾਧਿਕ ਡਰਿ ਮੁਇਆ ॥
ਸਰੀਰ ਵਾਲੇ ਜੀਵ ਅਤੇ ਦੇਵਤੇ ਸਾਈਂ ਦੇ ਡਰ ਵਿੱਚ ਹਨ ਅਤੇ ਪੂਰਨ ਪੁਰਸ਼ ਤੇ ਖੋਜੀ ਉਸ ਦੇ ਤ੍ਰਾਹ ਅੰਦਰ ਮਰੇ ਹੋਏ ਹਨ।

ਲਖ ਚਉਰਾਸੀਹ ਮਰਿ ਮਰਿ ਜਨਮੇ ਫਿਰਿ ਫਿਰਿ ਜੋਨੀ ਜੋਇਆ ॥੨॥
ਚੁਰਾਸੀ ਲੱਖ ਜੀਵ ਲਗਾਤਾਰ ਮਰਦੇ ਅਤੇ ਜੰਮਦੇ ਹਨ। ਉਹ ਮੁੜ ਮੁੜ ਕੇ ਜੂਨੀਆਂ ਅੰਦਰ ਜੋੜੇ ਜਾਂਦੇ ਹਨ।

copyright GurbaniShare.com all right reserved. Email