ਮਾਰੂ ਮਹਲਾ ੫ ॥ ਮਾਰੂ ਪੰਜਵੀਂ ਪਾਤਿਸ਼ਾਹੀ। ਮਾਨ ਮੋਹ ਅਰੁ ਲੋਭ ਵਿਕਾਰਾ ਬੀਓ ਚੀਤਿ ਨ ਘਾਲਿਓ ॥ ਮੈਂ ਹੰਕਾਰ, ਸੰਸਾਰੀ ਮਮਤਾ ਅਤੇ ਲਾਲਚ ਦੇ ਪਾਪਾਂ ਤੋਂ ਖ਼ਲਾਸੀ ਪਾ ਗਿਆ ਹਾਂ। ਰੱਬ ਦੇ ਬਝੋਂ, ਮੈਂ ਹੋਰਸ ਸ਼ੈ ਨੂੰ ਆਪਣੇ ਮਨ ਵਿੱਚ ਨਹੀਂ ਟਿਕਾਉਂਦਾ। ਨਾਮ ਰਤਨੁ ਗੁਣਾ ਹਰਿ ਬਣਜੇ ਲਾਦਿ ਵਖਰੁ ਲੈ ਚਾਲਿਓ ॥੧॥ ਮੈਂ ਨਾਮ ਦਾ ਹੀਰਾ ਤੇ ਹਰੀ ਦਾ ਜੱਸ ਖ਼ਰੀਦਿਆਂ ਹੈ। ਇਸ ਸੌਦੇ ਸੂਤ ਨੂੰ ਲਦ ਕੇ ਮੈਂ ਆਪਣੇ ਸਫ਼ਰ ਤੇ ਟੁਰ ਪਿਆ ਹਾਂ। ਸੇਵਕ ਕੀ ਓੜਕਿ ਨਿਬਹੀ ਪ੍ਰੀਤਿ ॥ ਸੁਆਮੀ ਦੇ ਗੋਲੇ ਦਾ ਪ੍ਰੇਮ ਅੰਤ ਤਾਂਈਂ ਨਾਲ ਨਿਭਿਆ ਹੈ। ਜੀਵਤ ਸਾਹਿਬੁ ਸੇਵਿਓ ਅਪਨਾ ਚਲਤੇ ਰਾਖਿਓ ਚੀਤਿ ॥੧॥ ਰਹਾਉ ॥ ਜੀਉਂਦੇ ਜੀ ਮੈਂ ਆਪਣੇ ਸੁਆਮੀ ਦੀ ਸੇਵਾ ਕਮਾਈ ਹੈ ਅਤੇ ਹੁਣ ਕੂਚ ਦੇ ਵੇਲੇ ਮੈਂ ਉਸ ਨੂੰ ਆਪਣੇ ਰਿਦੇ ਅੰਦਰ ਟਿਕਾ ਲਿਆ ਹੈ। ਠਹਿਰਾਉ। ਜੈਸੀ ਆਗਿਆ ਕੀਨੀ ਠਾਕੁਰਿ ਤਿਸ ਤੇ ਮੁਖੁ ਨਹੀ ਮੋਰਿਓ ॥ ਜੇਹੋ ਜੇਹਾ ਹੁਕਮ ਮੈਂਡੇ ਮਾਲਕ ਨੇ ਜਾਰੀ ਕੀਤਾ ਹੈ; ਉਸ ਤੋਂ ਮੈਂ ਆਪਣਾ ਮੂੰਹ ਨਹੀਂ ਮੋੜਿਆ। ਸਹਜੁ ਅਨੰਦੁ ਰਖਿਓ ਗ੍ਰਿਹ ਭੀਤਰਿ ਉਠਿ ਉਆਹੂ ਕਉ ਦਉਰਿਓ ॥੨॥ ਜੇਕਰ ਉਹ ਮੈਨੂੰ ਘਰ ਦੇ ਵਿੱਚ ਰੱਖੇ, ਮੈਂ ਇਸ ਨੂੰ ਸੁਖ ਤੇ ਖੁਸ਼ੀਂ ਜਾਣਦਾ ਹਾਂ ਅਤੇ ਜੇਕਰ ਉਹ ਮੈਨੂੰ ਉਠੱਣ ਨੂੰ ਆਖੇ ਤਾਂ ਮੈਂ ਉਥੋ ਹੀ ਇਸ ਨੂੰ ਖ਼ਾਲੀ ਕਰਨ ਨੂੰ ਭੱਜ ਪੈਂਦਾ ਹਾਂ। ਆਗਿਆ ਮਹਿ ਭੂਖ ਸੋਈ ਕਰਿ ਸੂਖਾ ਸੋਗ ਹਰਖ ਨਹੀ ਜਾਨਿਓ ॥ ਪ੍ਰਭੂ ਦੀ ਰਜ਼ਾ ਅੰਦਰ ਭੁਖ ਨੂੰ ਮੈਂ ਅਨੰਦ ਕਰ ਕੇ ਕਬੂਲ ਕਰਦਾ ਹਾਂ। ਖੁਸ਼ੀਂ ਤੇ ਗ਼ਮੀ ਮੈਂ ਜਾਣਦਾ ਹੀ ਨਹੀਂ। ਜੋ ਜੋ ਹੁਕਮੁ ਭਇਓ ਸਾਹਿਬ ਕਾ ਸੋ ਮਾਥੈ ਲੇ ਮਾਨਿਓ ॥੩॥ ਜਿਹੜਾ ਭੀ ਮੇਰੇ ਸੁਆਮੀ ਦਾ ਫ਼ੁਰਮਾਨ ਹੈ; ਉਸ ਨੂੰ ਮੈਂ ਖੁਸ਼ੀ ਨਾਲ ਆਪਣੇ ਸਿਰ ਮੱਥੇਂ ਤੇ ਕਬੂਲ ਕਰਦਾ ਹਾਂ। ਭਇਓ ਕ੍ਰਿਪਾਲੁ ਠਾਕੁਰੁ ਸੇਵਕ ਕਉ ਸਵਰੇ ਹਲਤ ਪਲਾਤਾ ॥ ਸੁਆਮੀ ਆਪਣੇ ਨਫ਼ਰ ਉੱਤੇ ਮਿਹਰਬਾਨ ਹੋ ਗਿਆ ਹੈ ਅਤੇ ਦਾ ਇਹ ਲੋਕ ਤੇ ਪ੍ਰਲੋਕ ਸ਼ਸ਼ੋਭਤ ਹੋ ਗਏ ਹਨ। ਧੰਨੁ ਸੇਵਕੁ ਸਫਲੁ ਓਹੁ ਆਇਆ ਜਿਨਿ ਨਾਨਕ ਖਸਮੁ ਪਛਾਤਾ ॥੪॥੫॥ ਮੁਬਾਰਕ ਹੈ ਉਹ ਪ੍ਰਭੂ ਦਾ ਗੋਲਾ ਅਤੇ ਫਲਾਦਾਇਕ ਹੈ ਉਸ ਦਾ ਆਗਮਨ, ਜੋ, ਹੇ ਨਾਨਕ! ਆਪਣੇ ਸੁਆਮੀ ਨੂੰ ਅਨੁਭਵ ਕਰਦਾ ਹੈ। ਮਾਰੂ ਮਹਲਾ ੫ ॥ ਮਾਰੂ ਪੰਜਵੀਂ ਪਾਤਿਸ਼ਾਹੀ। ਖੁਲਿਆ ਕਰਮੁ ਕ੍ਰਿਪਾ ਭਈ ਠਾਕੁਰ ਕੀਰਤਨੁ ਹਰਿ ਹਰਿ ਗਾਈ ॥ ਮੇਰੀ ਕਿਸਮਤ ਜਾਗ ਉੱਠੀ ਹੈ, ਸਾਈਂ ਨੇ ਮੇਰੇ ਉੱਤੇ ਦਇਆ ਕੀਤੀ ਹੈ ਅਤੇ ਮੈਂ ਸੁਆਮੀ ਮਾਲਕ ਦਾ ਜੱਸ ਗਾਇਨ ਕਰਦਾ ਹਾਂ। ਸ੍ਰਮੁ ਥਾਕਾ ਪਾਏ ਬਿਸ੍ਰਾਮਾ ਮਿਟਿ ਗਈ ਸਗਲੀ ਧਾਈ ॥੧॥ ਮੇਰੀ ਤਕਲਫ਼ਿ ਰਫ਼ਾ ਹੋ ਗਈ ਹੈ, ਮੈਨੂੰ ਆਰਾਮ ਪ੍ਰਾਪਤ ਹੋ ਗਿਆ ਹੈ ਅਤੇ ਮੇਰਾ ਸਮੂਹ ਭਟਕਣਾ ਮੁਕ ਗਿਆ ਹੈ। ਅਬ ਮੋਹਿ ਜੀਵਨ ਪਦਵੀ ਪਾਈ ॥ ਮੈਨੂੰ ਹੁਣ ਅਮਰ ਜ਼ਿੰਦਗੀ ਦਾ ਦਰਜਾ ਮਿਲ ਗਿਆ ਹੈ। ਚੀਤਿ ਆਇਓ ਮਨਿ ਪੁਰਖੁ ਬਿਧਾਤਾ ਸੰਤਨ ਕੀ ਸਰਣਾਈ ॥੧॥ ਰਹਾਉ ॥ ਸਾਧੂਆਂ ਦੀ ਪਨਾਹ ਲੈ ਕੇ ਮੈਂ ਆਪਣੇ ਮਨ ਅੰਦਰ ਸਿਰਜਣਹਾਰ ਸੁਆਮੀ ਦਾ ਸਿਮਰਨ ਕਰਦਾ ਹਾਂ। ਠਹਿਰਾਉ। ਕਾਮੁ ਕ੍ਰੋਧੁ ਲੋਭੁ ਮੋਹੁ ਨਿਵਾਰੇ ਨਿਵਰੇ ਸਗਲ ਬੈਰਾਈ ॥ ਮੈਂ ਸ਼ਹਿਵਤ ਗੁੱਸਾ, ਲਾਲਚ ਅਤੇ ਸੰਸਾਰੀ ਲਗਨ ਦੂਰ ਕਰ ਛੱਡੇ ਹਨ ਅਤੇ ਮੇਰੇ ਸਾਰੇ ਦੁਸ਼ਮਨ ਭੀ ਮਿੱਟ ਗਏ ਹਨ। ਸਦ ਹਜੂਰਿ ਹਾਜਰੁ ਹੈ ਨਾਜਰੁ ਕਤਹਿ ਨ ਭਇਓ ਦੂਰਾਈ ॥੨॥ ਮੇਰਾ ਸੁਆਮੀ ਸਦੀਵ ਹੀ ਪ੍ਰਤੱਖ ਹੈ ਅਤੇ ਹਮੇਸ਼ਾਂ ਮੇਰੇ ਅੰਗਸੰਗ ਹੈ। ਉਹ ਕਦੇ ਭੀ ਮੇਰੇ ਪਾਸੋਂ ਦੂਰ ਨਹੀਂ ਜਾਂਦਾ। ਸੁਖ ਸੀਤਲ ਸਰਧਾ ਸਭ ਪੂਰੀ ਹੋਏ ਸੰਤ ਸਹਾਈ ॥ ਸਾਧੂਆਂ ਦੀ ਸਹਾਇਤਾ ਰਾਹੀਂ ਮੈਨੂੰ ਖੁਸ਼ੀ ਤੇ ਠੰਡ ਚੈਨ ਪ੍ਰਾਪਤ ਹੋ ਗਈ ਹੈ ਅਤੇ ਮੇਰੀਆਂ ਸਾਰੀਆਂ ਸੱਧਰਾਂ ਪੂਰੀਆਂ ਹੋ ਗਈਆਂ ਹਨ। ਪਾਵਨ ਪਤਿਤ ਕੀਏ ਖਿਨ ਭੀਤਰਿ ਮਹਿਮਾ ਕਥਨੁ ਨ ਜਾਈ ॥੩॥ ਇਕ ਮੁਹਤ ਅੰਦਰ, ਪ੍ਰਭੂ ਨੇ ਪਾਪੀਆਂ ਨੂੰ ਪਵਿੱਤਰ ਕਰ ਦਿੱਤਾ ਹੈ। ਉਸ ਦੀ ਕੀਰਤੀ ਵਰਨਣ ਕੀਤੀ ਨਹੀਂ ਜਾ ਸਕਦੀ। ਨਿਰਭਉ ਭਏ ਸਗਲ ਭੈ ਖੋਏ ਗੋਬਿਦ ਚਰਣ ਓਟਾਈ ॥ ਮੈਂ ਨਿਡਰ ਹੋ ਗਿਆ ਹਾਂ ਤੇ ਮੇਰੇ ਸਾਰੇ ਡਰ ਦੂਰ ਹੋ ਗਏ ਹਲ। ਸ਼੍ਰਿਸ਼ਟੀ ਦੇ ਸਾਈਂ ਦੇ ਚਰਨ ਹੀ ਮਰੀ ਇੱਕੋ ਇੱਕ ਪਨਾਹ ਹਨ। ਨਾਨਕੁ ਜਸੁ ਗਾਵੈ ਠਾਕੁਰ ਕਾ ਰੈਣਿ ਦਿਨਸੁ ਲਿਵ ਲਾਈ ॥੪॥੬॥ ਨਾਨਕ ਸਾਹਿਬ ਦੀ ਸਿਫ਼ਤ-ਸਨਾਂ ਗਾਇਨ ਕਰਦਾ ਹੈ ਅਤੇ ਰਾਤ ਦਿਹੁੰ ਆਪਣੀ ਬਿਰਤੀ ਉ ਨਾਲ ਜੋੜੀ ਰਖਦਾ ਹੈ। ਮਾਰੂ ਮਹਲਾ ੫ ॥ ਮਾਰੂ ਪੰਜਵੀਂ ਪਾਤਿਸ਼ਾਹੀ। ਜੋ ਸਮਰਥੁ ਸਰਬ ਗੁਣ ਨਾਇਕੁ ਤਿਸ ਕਉ ਕਬਹੁ ਨ ਗਾਵਸਿ ਰੇ ॥ ਜੋ ਸਰਬ ਸ਼ਕਤੀਵਾਨ ਅਤੇ ਸਾਰੀਆਂ ਨੇਕੀਆਂ ਦਾ ਮਾਲਕ ਹੈ; ਉਸ ਨੂੰ, ਬੰਦੇ! ਤੂੰ ਕਦੇ ਭੀ ਗਾਇਨ ਨਹੀਂ ਕਰਦਾ। ਛੋਡਿ ਜਾਇ ਖਿਨ ਭੀਤਰਿ ਤਾ ਕਉ ਉਆ ਕਉ ਫਿਰਿ ਫਿਰਿ ਧਾਵਸਿ ਰੇ ॥੧॥ ਜਿਸ ਨੂੰ ਤੂੰ ਇਕ ਮੁਹਤ ਅੰਦਰ ਤਿਆਗ ਜਾਣਾ ਹੈ; ਮੁੜ ਮੁੜ ਕੇ ਤੂੰ ਉਸ ਵਲ ਵੇਖਦਾ ਅਤੇ ਭਜਦਾ ਹੈਂ, ਹੇ ਬੰਦੇ! ਅਪੁਨੇ ਪ੍ਰਭ ਕਉ ਕਿਉ ਨ ਸਮਾਰਸਿ ਰੇ ॥ ਤੂੰ ਆਪਣੇ ਸਾਹਿਬ ਦਾ ਕਿਉਂ ਸਿਮਰਨ ਨਹੀਂ ਕਰਦਾ, ਹੇ ਪ੍ਰਾਣੀ? ਬੈਰੀ ਸੰਗਿ ਰੰਗ ਰਸਿ ਰਚਿਆ ਤਿਸੁ ਸਿਉ ਜੀਅਰਾ ਜਾਰਸਿ ਰੇ ॥੧॥ ਰਹਾਉ ॥ ਆਪਣੇ ਵੈਰੀਆਂ ਦੀ ਸੰਗਤ ਅਤੇ ਭੋਗ ਬਿਲਾਸ ਮਾਣਨ ਅੰਦਰ ਤੂੰ ਖੱਚਤ ਹੋਇਆ ਹੋਇਆ ਹੈਂ। ਉਨ੍ਹਾਂ ਨਾਲ ਤੂੰ ਆਪਣੀ ਜਿੰਦੜੀ ਨੂੰ ਸਾੜ ਫੂਕ ਰਿਹਾ ਹੈਂ, ਹੇ ਬੰਦੇ! ਠਹਿਰਾਉ। ਜਾ ਕੈ ਨਾਮਿ ਸੁਨਿਐ ਜਮੁ ਛੋਡੈ ਤਾ ਕੀ ਸਰਣਿ ਨ ਪਾਵਸਿ ਰੇ ॥ ਜਿਸ ਦਾ ਨਾਮ ਸੁਣ ਕੇ, ਮੌਤ ਦਾ ਦੂਤ ਤੈਨੂੰ ਛੱਡ ਦਿੰਦਾ ਹੈ, ਤੂੰ ਉਸ ਦੀ ਪਨਾਹ ਨਹੀਂ ਲੈਂਦਾ। ਕਾਢਿ ਦੇਇ ਸਿਆਲ ਬਪੁਰੇ ਕਉ ਤਾ ਕੀ ਓਟ ਟਿਕਾਵਸਿ ਰੇ ॥੨॥ ਤੂੰ ਬਦਬਖ਼ਤ ਗਿੱਦੜ ਰੂਪੀ ਲਾਲਚ ਨੂੰ ਬਾਹਰ ਕੱਢ ਦੇ ਅਤੇ ਤੂੰ ਉਸ ਸੁਆਮੀ ਦੀ ਸ਼ਰਨਾਗਤ ਸੰਭਾਲ। ਜਿਸ ਕਾ ਜਾਸੁ ਸੁਨਤ ਭਵ ਤਰੀਐ ਤਾ ਸਿਉ ਰੰਗੁ ਨ ਲਾਵਸਿ ਰੇ ॥ ਜਿਸ ਦੀ ਕਿਰਤੀ ਸ੍ਰਵਣ ਕਰਨ ਦੁਆਰਾ, ਸੰਸਾਰ-ਸਮੁੰਦਰ ਤੋਂ ਪਾਰ ਹੋ ਜਾਈਦਾ ਹੈ; ਉਸ ਨਾਲ ਤੂੰ ਪ੍ਰੇਮ ਨਹੀਂ ਪਾਉਂਦਾ, ਹੇ ਬੰਦੇ! ਥੋਰੀ ਬਾਤ ਅਲਪ ਸੁਪਨੇ ਕੀ ਬਹੁਰਿ ਬਹੁਰਿ ਅਟਕਾਵਸਿ ਰੇ ॥੩॥ ਤੂੰ ਮੁੜ ਮੁੜ ਕੇ ਸੁਫਨੇ ਵਰਗੀ ਛਿਨ-ਭੰਗਰ ਤੁੱਛ ਚੀਜ਼ ਨਾਲ ਕਿਊਂ ਉਲਝਦਾ ਹੈ? ਭਇਓ ਪ੍ਰਸਾਦੁ ਕ੍ਰਿਪਾ ਨਿਧਿ ਠਾਕੁਰ ਸੰਤਸੰਗਿ ਪਤਿ ਪਾਈ ॥ ਜਦ ਰਹਿਮਤ ਦਾ ਸਮੁੰਦਰ, ਸੁਆਮੀ ਮਿਹਰਬਾਨ ਥੀ ਵੰਝਦਾ ਹੈ, ਤਾਂ ਪ੍ਰਾਣੀ ਸਤਿਸੰਗਤ ਰਾਹੀਂ ਇੱਜ਼ਤ ਆਬਰੂ ਪਾ ਲੈਂਦਾ ਹੈ। ਕਹੁ ਨਾਨਕ ਤ੍ਰੈ ਗੁਣ ਭ੍ਰਮੁ ਛੂਟਾ ਜਉ ਪ੍ਰਭ ਭਏ ਸਹਾਈ ॥੪॥੭॥ ਗੁਰੂ ਜੀ ਆਖਦੇ ਹਨ, ਜਦ ਸਾਹਿਬ ਮਦਦਗਾਰ ਹੋ ਜਾਂਦਾ ਹੈ ਤਾਂ ਇਨਸਾਨ ਤਿੰਨਾਂ ਲੱਛਣਾਂ ਵਾਲੀ ਮਾਇਆ ਦੀ ਗਲਤ ਫ਼ਹਿਮੀ ਤੋਂ ਖਲਾਸੀ ਪਾ ਜਾਂਦਾ ਹੈ। ਮਾਰੂ ਮਹਲਾ ੫ ॥ ਮਾਰੂ ਪੰਜਵੀਂ ਪਾਤਿਸ਼ਾਹੀ। ਅੰਤਰਜਾਮੀ ਸਭ ਬਿਧਿ ਜਾਨੈ ਤਿਸ ਤੇ ਕਹਾ ਦੁਲਾਰਿਓ ॥ ਅੰਦਰਲੀਆਂ ਜਾਣਨਹਾਰ ਸਾਰੀਆਂ ਤਦਬੀਰਾਂ ਨੂੰ ਸਮਝਦਾ ਹੈ। ਉਸ ਪਾਸੋਂ ਕੀ ਲੁਕਾ ਕੇ ਰਖਿਆ ਜਾ ਸਕਦਾ ਹੈ? ਹਸਤ ਪਾਵ ਝਰੇ ਖਿਨ ਭੀਤਰਿ ਅਗਨਿ ਸੰਗਿ ਲੈ ਜਾਰਿਓ ॥੧॥ ਜਦ ਤੂੰ ਅੱਗ ਨਾਲ ਸਾੜਿਆ ਜਾਂਦਾ ਹੈਂ, ਤੇਰੇ ਹੱਥ ਅਤੇ ਪੈਰ ਇਕ ਮੁਹਤ ਵਿੱਚ ਜਾਂਦੇ ਹਨ। copyright GurbaniShare.com all right reserved. Email |