ਮਾਰੂ ਮਹਲਾ ੪ ਘਰੁ ੩ ਮਾਰੂ ਚੌਥੀ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਪੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਹਰਿ ਹਰਿ ਨਾਮੁ ਨਿਧਾਨੁ ਲੈ ਗੁਰਮਤਿ ਹਰਿ ਪਤਿ ਪਾਇ ॥ ਗੁਰਾਂ ਦੀ ਅਗਵਾਈ ਰਾਹੀਂ ਤੂੰ ਸੁਆਮੀ ਵਾਹਿਗੁਰੂ ਦੇ ਨਾਮ ਦਾ ਖ਼ਜ਼ਾਨਾਂ ਇਕੱਤਰ ਕਰ ਅਤੇ ਉਸ ਦੁਆਰਾ ਤੈਨੂੰ ਪ੍ਰਭੂ ਦੇ ਦਰਬਾਰ ਅੰਦਰ ਇਜ਼ਤ ਪ੍ਰਾਪਤ ਹੋਵੇਗੀ। ਹਲਤਿ ਪਲਤਿ ਨਾਲਿ ਚਲਦਾ ਹਰਿ ਅੰਤੇ ਲਏ ਛਡਾਇ ॥ ਏਥੇ ਅਤੇ ਓਥੇ, ਇਹ ਤੇਰੇ ਨਾਲ ਜਾਂਦਾ ਹੈ ਅਤੇ ਅਖ਼ੀਰ ਦੇ ਵੇਲੇ ਸਾਈਂ ਤੈਨੂੰ ਛੁਡਾ ਲਵੇਗਾ। ਜਿਥੈ ਅਵਘਟ ਗਲੀਆ ਭੀੜੀਆ ਤਿਥੈ ਹਰਿ ਹਰਿ ਮੁਕਤਿ ਕਰਾਇ ॥੧॥ ਜਿਥੇ ਬਿਖੜੇ ਰਸਤੇ ਅਤੇ ਤੰਗ ਗਲੀਆਂ ਹਨ। ਓਥੇ ਕੇਵਲ ਸੁਆਮੀ ਮਾਲਕ ਹੀ ਤੇਰੀ ਰੱਖਿਆ ਕਰੇਗਾ। ਮੇਰੇ ਸਤਿਗੁਰਾ ਮੈ ਹਰਿ ਹਰਿ ਨਾਮੁ ਦ੍ਰਿੜਾਇ ॥ ਹੇ ਮੇਰੇ ਸੱਚੇ ਗੁਰਦੇਵ ਜੀ! ਤੁਸੀਂ ਮੇਰੇ ਅੰਦਰ ਸੁਆਮੀ ਵਾਹਿਗੁਰੂ ਦਾ ਨਾਮ ਟਿਕਾ ਦਿਓ। ਮੇਰਾ ਮਾਤ ਪਿਤਾ ਸੁਤ ਬੰਧਪੋ ਮੈ ਹਰਿ ਬਿਨੁ ਅਵਰੁ ਨ ਮਾਇ ॥੧॥ ਰਹਾਉ ॥ ਪ੍ਰਭੂ ਹੀ ਮੇਰੀ ਮਾਂ, ਪਿਓ, ਪੁੱਤਰ ਅਤੇ ਸੰਨਬੰਧੀ ਹੈ। ਵਾਹਿਗੁਰੂ ਦੇ ਬਗੈਰ ਮੇਰਾ ਹੋਰ ਕੋਈ ਨਹੀਂ। ਹੇ ਮੇਰੀ ਮਾਤਾ! ਠਹਿਰਾਓ। ਮੈ ਹਰਿ ਬਿਰਹੀ ਹਰਿ ਨਾਮੁ ਹੈ ਕੋਈ ਆਣਿ ਮਿਲਾਵੈ ਮਾਇ ॥ ਰੱਬ ਦਾ ਨਾਮ ਅਤੇ ਰੱਬ ਮੈਨੂੰ ਮਿੱਠੜਾ ਲੱਗਦਾ ਹੈ। ਕੋਈ ਜਣਾ ਆ ਕੇ ਮੈਨੂੰ ਉਸ ਨਾਲ ਮਿਲਾ ਦੇਵੇ। ਹੇ ਮੇਰੀ ਅੰਮੜੀਏ! ਤਿਸੁ ਆਗੈ ਮੈ ਜੋਦੜੀ ਮੇਰਾ ਪ੍ਰੀਤਮੁ ਦੇਇ ਮਿਲਾਇ ॥ ਮੈਂ ਉਸ ਮੂਹਰੇ ਪ੍ਰਣਾਮ ਕਰਦਾ ਹਾਂ। ਜੋ ਮੈਨੂੰ ਮੇਰੇ ਪਿਆਰੇ ਨਾਲ ਮਿਲਾ ਦੇਵੇ। ਸਤਿਗੁਰੁ ਪੁਰਖੁ ਦਇਆਲ ਪ੍ਰਭੁ ਹਰਿ ਮੇਲੇ ਢਿਲ ਨ ਪਾਇ ॥੨॥ ਬਲਵਾਨ ਅਤੇ ਮਿਹਰਵਾਨ ਸੱਚੇ ਗੁਰੂ ਜੀ ਸੁਆਮੀ ਦਾ ਸਰੂਪ ਹਨ। ਇਨਸਾਨ ਨੂੰ ਵਾਹਿਗੁਰੂ ਨਾਲ ਮਿਲਾਉਣ ਵਿੱਚ ਉਹ ਕੋਈ ਚਿਰ ਨਹੀਂ ਲਾਉਂਦੇ। ਜਿਨ ਹਰਿ ਹਰਿ ਨਾਮੁ ਨ ਚੇਤਿਓ ਸੇ ਭਾਗਹੀਣ ਮਰਿ ਜਾਇ ॥ ਜੋ ਸੁਆਮੀ ਮਾਲਕ ਦੇ ਨਾਮ ਦਾ ਭਜਨ ਨਹੀਂ ਕਰਦੇ, ਉਹ ਨਿਕਰਮਨ ਹਨ ਅਤੇ ਮਲੀਆ ਮੇਟ ਥੀ ਵੰਞਦੇ ਹਨ। ਓਇ ਫਿਰਿ ਫਿਰਿ ਜੋਨਿ ਭਵਾਈਅਹਿ ਮਰਿ ਜੰਮਹਿ ਆਵੈ ਜਾਇ ॥ ਉਹ ਮੁੜ ਮੁੜ ਕੇ ਜੂਨੀਆਂ ਅੰਦਰ ਧੱਕੇ ਜਾਂਦੇ ਹਨ। ਉਹ ਮਰ ਜਾਂਦੇ ਹਨ। ਮੁੜ ਜੰਮ ਪੈਦੇ ਹਨ ਅਤੇ ਆਉਂਦੇ ਤੇ ਜਾਂਦੇ ਰਹਿੰਦੇ ਹਨ। ਓਇ ਜਮ ਦਰਿ ਬਧੇ ਮਾਰੀਅਹਿ ਹਰਿ ਦਰਗਹ ਮਿਲੈ ਸਜਾਇ ॥੩॥ ਮੌਤ ਦੇ ਬੂਹੇ ਤੇ ਬੰਨ੍ਹੇ ਹੋਏ ਉਹ ਕੁੱਟੇ ਫਾਟੇ ਜਾਂਦੇ ਹਨ ਅਤੇ ਵਾਹਿਗੁਰੂ ਦੇ ਦਰਬਾਰ ਅੰਦਰ ਦੰਡ ਸਹਾਰਦੇ ਹਨ। ਤੂ ਪ੍ਰਭੁ ਹਮ ਸਰਣਾਗਤੀ ਮੋ ਕਉ ਮੇਲਿ ਲੈਹੁ ਹਰਿ ਰਾਇ ॥ ਤੂੰ ਮੇਰਾ ਮਾਲਕ ਹੈਂ। ਮੈਂ ਤੇਰੀ ਪਨਾਹ ਲੋੜਦਾ ਹਾਂ, ਹੇ ਪਾਤਿਸ਼ਾਹ! ਪ੍ਰਮੇਸ਼ਵਰ! ਤੂੰ ਮੈਨੂੰ ਆਪਣੇ ਨਾਲ ਮਿਲਾ ਲੈ। ਹਰਿ ਧਾਰਿ ਕ੍ਰਿਪਾ ਜਗਜੀਵਨਾ ਗੁਰ ਸਤਿਗੁਰ ਕੀ ਸਰਣਾਇ ॥ ਹੇ ਜਗਤ ਦੀ ਜਿੰਦਜਾਨ ਵਾਹਿਗੁਰੂ! ਤੂੰ ਮੇਰੇ ਉਤੇ ਤਰਸ ਕਰ ਅਤੇ ਮੈਨੂੰ ਵੱਡੇ ਸੱਚੇ ਗੁਰਾਂ ਦੀ ਪਨਾਹ ਹੇਠ ਰੱਖ। ਹਰਿ ਜੀਉ ਆਪਿ ਦਇਆਲੁ ਹੋਇ ਜਨ ਨਾਨਕ ਹਰਿ ਮੇਲਾਇ ॥੪॥੧॥੩॥ ਮਿਹਰਵਾਨ ਥੀ ਕੇ ਮਾਹਰਾਜ ਸੁਆਮੀ ਮਾਲਕ ਨੇ ਦਾਸ ਨਾਨਕ ਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ। ਮਾਰੂ ਮਹਲਾ ੪ ॥ ਮਾਰੂ ਚੌਥੀ ਪਾਤਿਸ਼ਾਹੀ। ਹਉ ਪੂੰਜੀ ਨਾਮੁ ਦਸਾਇਦਾ ਕੋ ਦਸੇ ਹਰਿ ਧਨੁ ਰਾਸਿ ॥ ਮੈਂ ਪ੍ਰਭੂ ਦੇ ਨਾਮ ਦੇ ਵੱਖਰ ਬਾਰੇ ਪੁੱਛਦਾ ਫਿਰਦਾ ਹਾਂ। ਕੋਈ ਜਣਾ ਮੈਨੂੰ ਵਾਹਿਗੁਰੂ ਦੀ ਸੱਚੀ ਦੌਲਤ ਦਾ ਥਹੁ ਪਤਾ ਦੇਵੇ। ਹਉ ਤਿਸੁ ਵਿਟਹੁ ਖਨ ਖੰਨੀਐ ਮੈ ਮੇਲੇ ਹਰਿ ਪ੍ਰਭ ਪਾਸਿ ॥ ਮੈਂ ਉਸ ਉਤੋਂ ਭੋਰਾ ਭੋਰਾ ਹੋ ਵਾਰਨੇ ਜਾਂਦਾ ਹਾਂ, ਜੋ ਮੈਨੂੰ ਮੇਰੇ ਵਾਹਿਗੁਰੂ ਨਾਲ ਮਿਲਾਉਂਦਾ ਹੈ। ਮੈ ਅੰਤਰਿ ਪ੍ਰੇਮੁ ਪਿਰੰਮ ਕਾ ਕਿਉ ਸਜਣੁ ਮਿਲੈ ਮਿਲਾਸਿ ॥੧॥ ਮੇਰੇ ਹਿਰਦੇ ਅੰਦਰ ਮੇਰੇ ਪ੍ਰੀਤਮ ਦਾ ਪਿਆਰ ਹੈ। ਮੈਂ ਆਪਣੇ ਵਾਹਿਗੁਰੂ ਮਿੱਤਰ ਨੂੰ ਕਿਸ ਤਰ੍ਹਾਂ ਮਿਲ ਸਕਦਾ ਹਾਂ? ਤਾਂ ਜੋ ਮੈਂ ਉਸ ਨਾਲ ਅਭੇਦ ਹੋ ਜਾਵਾਂ। ਮਨ ਪਿਆਰਿਆ ਮਿਤ੍ਰਾ ਮੈ ਹਰਿ ਹਰਿ ਨਾਮੁ ਧਨੁ ਰਾਸਿ ॥ ਹੇ ਇਨਸਾਨ! ਮੇਰੇ ਸਨੇਹੀ ਸੱਜਣ! ਮੇਰੇ ਪੱਲੇ ਸੁਆਮੀ ਮਾਲਕ ਦੇ ਨਾਮ ਦੀ ਦੌਲਤ ਅਤੇ ਪੂੰਜੀ ਹੈ। ਗੁਰਿ ਪੂਰੈ ਨਾਮੁ ਦ੍ਰਿੜਾਇਆ ਹਰਿ ਧੀਰਕ ਹਰਿ ਸਾਬਾਸਿ ॥੧॥ ਰਹਾਉ ॥ ਪੂਰਨ ਗੁਰਾਂ ਨੇ ਨਾਮ ਮੇਰੇ ਅੰਦਰ ਅਸਥਾਪਨ ਕਰ ਦਿੱਤਾ ਹੈ। ਸੁਆਮੀ ਮੇਰਾ ਆਸਰਾ ਹੈ, ਅਤੇ ਸਮੂਹ ਵਡਿਆਈ ਮੇਰੇ ਸੁਆਮੀ ਦੀ ਹੈ। ਠਹਿਰਾਓ। ਹਰਿ ਹਰਿ ਆਪਿ ਮਿਲਾਇ ਗੁਰੁ ਮੈ ਦਸੇ ਹਰਿ ਧਨੁ ਰਾਸਿ ॥ ਹੇ ਮੇਰੇ ਗੁਰੂ ਜੀ! ਤੁਸੀਂ ਮੈਨੂੰ ਸੁਆਮੀ ਵਾਹਿਗੁਰੂ ਨਾਲ ਮਿਲਾ ਦਿਓ ਅਤੇ ਮੈਨੂੰ ਈਸ਼ਵਰੀ ਦੌਲਤ ਅਤੇ ਪੂੰਜੀ ਦਾ ਪਤਾ ਦਿਓ। ਬਿਨੁ ਗੁਰ ਪ੍ਰੇਮੁ ਨ ਲਭਈ ਜਨ ਵੇਖਹੁ ਮਨਿ ਨਿਰਜਾਸਿ ॥ ਗੁਰਾਂ ਦੇ ਬਾਝੋਂ ਪ੍ਰਭੂ ਦਾ ਪਿਆਰ ਉਤਪੰਨ ਨਹੀਂ ਹੁੰਦਾ। ਤੂੰ ਆਪਣੇ ਚਿੱਤ ਵਿੱਚ ਨਰਾਇਣ ਕਰਕੇ ਦੇਖ ਲੈ, ਹੇ ਬੰਦੇ! ਹਰਿ ਗੁਰ ਵਿਚਿ ਆਪੁ ਰਖਿਆ ਹਰਿ ਮੇਲੇ ਗੁਰ ਸਾਬਾਸਿ ॥੨॥ ਵਾਹਿਗੁਰੂ ਨੇ ਆਪਣੇ ਆਪ ਨੂੰ ਗੁਰਾਂ ਦੇ ਅੰਦਰ ਟਿਕਾਇਆ ਹੋਇਆ ਹੈ। ਅਤੇ ਉਹ ਬੰਦੇ ਨੂੰ ਵਾਹਿਗੁਰੂ ਨਾਲ ਮਿਲਾ ਦਿੰਦੇ ਹਨ। ਸ਼ਾਬਾਸ਼ੇ, ਸ਼ਾਬਾਸ਼ੇ! ਮੇਰੇ ਗੁਰਾਂ ਨੂੰ। ਸਾਗਰ ਭਗਤਿ ਭੰਡਾਰ ਹਰਿ ਪੂਰੇ ਸਤਿਗੁਰ ਪਾਸਿ ॥ ਪੂਰਨ ਸੱਚੇ ਗੁਰਦੇਵ ਜੀ ਦੇ ਕੋਲ ਪ੍ਰਭੂ ਦੀ ਪ੍ਰੇਮਮਈ ਸੇਵਾ ਦਾ ਸਮੁੰਦਰ ਅਤੇ ਖ਼ਜ਼ਾਨਾਂ ਹੈ। ਸਤਿਗੁਰੁ ਤੁਠਾ ਖੋਲਿ ਦੇਇ ਮੁਖਿ ਗੁਰਮੁਖਿ ਹਰਿ ਪਰਗਾਸਿ ॥ ਆਪਣੀ ਪ੍ਰਸੰਨਤਾ ਦੁਆਰਾ ਸੱਚੇ ਗੁਰਦੇਵ ਜੀ ਖ਼ਜ਼ਾਨਾ ਖੋਲ੍ਹ ਦਿੰਦੇ ਹਨ ਅਤੇ ਸ਼ਰੋਮਣੀ ਗੁਰੂ ਅਨੁਸਾਰੀਆਂ ਨੂੰ ਪ੍ਰਭੂ ਦੇ ਪ੍ਰਕਾਸ਼ ਦੀ ਬਖਸ਼ਿਸ਼ ਹੁੰਦੀ ਹੈ। ਮਨਮੁਖਿ ਭਾਗ ਵਿਹੂਣਿਆ ਤਿਖ ਮੁਈਆ ਕੰਧੀ ਪਾਸਿ ॥੩॥ ਨਿਕਰਮਨ, ਅਧਰਮੀ ਅੰਮ੍ਰਿਤ ਦੀ ਨਦੀ ਦੇ ਕੰਢੇ ਉਤੋਂ ਹੀ ਪਿਆਸ ਨਾਲ ਮਰ ਜਾਂਦਾ ਹੈ। ਗੁਰੁ ਦਾਤਾ ਦਾਤਾਰੁ ਹੈ ਹਉ ਮਾਗਉ ਦਾਨੁ ਗੁਰ ਪਾਸਿ ॥ ਗੁਰੂ ਜੀ ਦਰਿਆ ਦਿਲ ਸਖੀ ਹਨ, ਅਤੇ ਮੈਂ ਗੁਰਾਂ ਪਾਸੋਂ ਇਹ ਦਾਤ ਮੰਗਦਾ ਹਾਂ, ਚਿਰੀ ਵਿਛੁੰਨਾ ਮੇਲਿ ਪ੍ਰਭ ਮੈ ਮਨਿ ਤਨਿ ਵਡੜੀ ਆਸ ॥ ਕਿ ਉਹ ਮੈਨੂੰ ਮੇਰੇ ਸਾਈਂ ਨਾਲ ਮਿਲਾ ਦੇਣ। ਜਿਸ ਨਾਲੋਂ ਕਿ ਮੈਂ ਦੇਰ ਤੋਂ ਵਿਛੜਿਆ ਹੋਇਆ ਹਾਂ। ਕੇਵਲ ਇਹ ਹੀ ਮੇਰੇ ਦਿਲੋਂ ਅਤੇ ਸਰੀਰੋਂ ਵੱਡੀ ਖਾਹਿਸ਼ ਹੈ। ਗੁਰ ਭਾਵੈ ਸੁਣਿ ਬੇਨਤੀ ਜਨ ਨਾਨਕ ਕੀ ਅਰਦਾਸਿ ॥੪॥੨॥੪॥ ਨਫ਼ਰ ਨਾਨਕ ਇੱਕ ਅਰਜ਼ ਗੁਜਾਰਦਾ ਹੈ, ਜੇਕਰ ਤੈਨੂੰ ਇਸ ਤਰ੍ਹਾਂ ਚੰਗਾ ਲੱਗੇ ਹੇ ਮੇਰੇ ਗੁਰੂ! ਤੂੰ ਮੇਰੀ ਇਹ ਪ੍ਰਾਰਥਨਾਂ ਸੁਣ। ਮਾਰੂ ਮਹਲਾ ੪ ॥ ਮਾਰੂ ਚੌਥੀ ਪਾਤਿਸ਼ਾਹੀ। ਹਰਿ ਹਰਿ ਕਥਾ ਸੁਣਾਇ ਪ੍ਰਭ ਗੁਰਮਤਿ ਹਰਿ ਰਿਦੈ ਸਮਾਣੀ ॥ ਹੇ ਗੁਰਦੇਵ! ਤੂੰ ਮੈਨੂੰ ਵਾਹਿਗੁਰੂ ਸੁਆਮੀ ਮਾਲਕ ਦੀ ਵਾਰਤਾ ਸੁਣਾ, ਤੇਰੀ ਸਿਖਮਤ ਦੁਆਰਾ ਵਾਹਿਗੁਰੂ ਦੀ ਵਾਰਤਾ ਮੇਰੇ ਮਨ ਵਿੱਚ ਟਿਕ ਜਾਂਦੀ ਹੈ। ਜਪਿ ਹਰਿ ਹਰਿ ਕਥਾ ਵਡਭਾਗੀਆ ਹਰਿ ਉਤਮ ਪਦੁ ਨਿਰਬਾਣੀ ॥ ਤੂੰ ਸੁਆਮੀ ਮਾਲਕ ਦੀ ਵਾਰਤਾ ਨੂੰ ਸੋਚ ਵਿਚਾਰ, ਹੇ ਨਸੀਬਾਂ ਵਾਲਿਆ ਬੰਦਿਆਂ ਅਤੇ ਤੇਰਾ ਵਾਹਿਗੁਰੂ ਤੈਨੂੰ ਸਰੇਸ਼ਟ ਤੇ ਅਬਿਨਾਸ਼ੀ ਪਦਵੀ ਪ੍ਰਦਾਨ ਕਰ ਦੇਵੇਗਾ। copyright GurbaniShare.com all right reserved. Email |