Page 971

ਗੋਬਿੰਦ ਹਮ ਐਸੇ ਅਪਰਾਧੀ ॥
ਹੇ ਕੁਲ ਆਲਮ ਦੇ ਸੁਆਮੀ, ਵਾਹਿਗੁਰੂ! ਮੈਂ ਐਹੋ ਜੇਹਾ ਪਾਪੀ ਹਾਂ।

ਜਿਨਿ ਪ੍ਰਭਿ ਜੀਉ ਪਿੰਡੁ ਥਾ ਦੀਆ ਤਿਸ ਕੀ ਭਾਉ ਭਗਤਿ ਨਹੀ ਸਾਧੀ ॥੧॥ ਰਹਾਉ ॥
ਜਿਸ ਸੁਆਮੀ ਨੇ ਮੈਨੂੰ ਜਿੰਦੜੀ ਅਤੇ ਦੇਹ ਪਰਦਾਨ ਕੀਤੇ ਹਨ, ਉਸ ਦੀ ਪਿਆਰੀ ਉਪਾਸ਼ਨਾ ਮੈਂ ਨਹੀਂ ਕੀਤੀ। ਠਹਿਰਾਉ।

ਪਰ ਧਨ ਪਰ ਤਨ ਪਰ ਤੀ ਨਿੰਦਾ ਪਰ ਅਪਬਾਦੁ ਨ ਛੂਟੈ ॥
ਹੋਰਸ ਦੀ ਦੌਲਤ, ਹੋਰਸ ਦੀ ਦੇਹ, ਹੋਰਸ ਦੀ ਪਤਨੀ, ਹੋਰਸ ਦੀ ਬਦਖੋਈ ਅਤੇ ਬਖੇੜੇ, ਮੈਂ ਛੱਡ ਨਹੀਂ ਸਕਦਾ।

ਆਵਾ ਗਵਨੁ ਹੋਤੁ ਹੈ ਫੁਨਿ ਫੁਨਿ ਇਹੁ ਪਰਸੰਗੁ ਨ ਤੂਟੈ ॥੨॥
ਇਸ ਦੇ ਰਾਹੀਂ ਮੁੜ ਮੁੜ ਕੇ ਆਉਣਾ ਤੇ ਜਾਣਾ ਹੁੰਦਾ ਹੈ ਅਤੇ ਇਹ ਕਹਾਣੀ ਮੁੱਕਦੀ ਹੀ ਨਹੀਂ।

ਜਿਹ ਘਰਿ ਕਥਾ ਹੋਤ ਹਰਿ ਸੰਤਨ ਇਕ ਨਿਮਖ ਨ ਕੀਨ੍ਹ੍ਹੋ ਮੈ ਫੇਰਾ ॥
ਜਿਸ ਗ੍ਰਹਿ ਵਿੱਚ ਸਾਧੂ ਵਾਹਿਗੁਰੂ ਦੀ ਵਾਰਤਾ ਕਰਦੇ ਹਨ, ਉਹ ਗ੍ਰਹਿ ਵਿੱਚ ਮੈਂ ਇਕ ਮੁਹਤ ਭਰ ਲਈ ਨਹੀਂ ਜਾਂਦਾ।

ਲੰਪਟ ਚੋਰ ਦੂਤ ਮਤਵਾਰੇ ਤਿਨ ਸੰਗਿ ਸਦਾ ਬਸੇਰਾ ॥੩॥
ਲੁੱਚੇ ਲੰਡੇ, ਚੋਰ, ਦੱਲੇ ਅਤੇ ਸ਼ਰਾਬੀ, ਮੇਰਾ ਹਮੇਸ਼ਾਂ। ਉਨ੍ਹਾਂ ਨਾਲ ਵਾਸਾ ਹੈ।

ਕਾਮ ਕ੍ਰੋਧ ਮਾਇਆ ਮਦ ਮਤਸਰ ਏ ਸੰਪੈ ਮੋ ਮਾਹੀ ॥
ਜਨਾਹਕਾਰੀ, ਗੁੱਸਾ, ਧਨ-ਦੌਲਤ ਦੀ ਖਾਹਿਸ਼ ਹੰਕਾਰ ਤੇ ਈਰਖਾ, ਇਹ ਪਦਾਰਥ ਮੇਰੇ ਅੰਦਰ ਹੈ।

ਦਇਆ ਧਰਮੁ ਅਰੁ ਗੁਰ ਕੀ ਸੇਵਾ ਏ ਸੁਪਨੰਤਰਿ ਨਾਹੀ ॥੪॥
ਰਹਿਮ, ਪਵਿੱਤ੍ਰਤਾ ਅਤੇ ਗੁਰਾਂ ਦੀ ਟਹਿਲ ਸੇਵਾ, ਇਹ ਮੇਰੇ ਕੋਲ ਸੁਫਨੇ ਵਿੱਚ ਭੀ ਨਹੀਂ ਆਉਂਦੀਆਂ।

ਦੀਨ ਦਇਆਲ ਕ੍ਰਿਪਾਲ ਦਮੋਦਰ ਭਗਤਿ ਬਛਲ ਭੈ ਹਾਰੀ ॥
ਆਪਣੇ ਢਿੱਡ ਉਦਾਲੇ ਰੱਸੀ ਰੱਖਣ ਵਾਲਾ, ਮਿਹਰਬਾਨ ਮਾਲਕ ਮਸੀਕਨਾਂ ਉੱਤੇ ਮਇਆਵਾਨ, ਸੰਤਾਂ ਦਾ ਪਿਆਰਾ ਅਤੇ ਡਰ ਦੇ ਨਾਸ ਕਰਨ ਵਾਲਾ ਹੈ।

ਕਹਤ ਕਬੀਰ ਭੀਰ ਜਨ ਰਾਖਹੁ ਹਰਿ ਸੇਵਾ ਕਰਉ ਤੁਮ੍ਹ੍ਹਾਰੀ ॥੫॥੮॥
ਕਬੀਰ ਜੀ ਆਖਦੇ ਹਨ, ਤੂੰ ਆਪਣੇ ਗੋਲੇ ਨੂੰ ਤਬਾਹੀ ਤੋਂ ਬਚਾ, ਹੇ ਪ੍ਰਭੂ, ਅਤੇ ਮੈਂ ਤੇਰੀ ਟਹਿਲ ਸੇਵਾ ਕਮਾਵਾਂਗਾ।

ਜਿਹ ਸਿਮਰਨਿ ਹੋਇ ਮੁਕਤਿ ਦੁਆਰੁ ॥
ਜਿਸ ਦਾ ਆਰਾਧਨ ਕਰਨ ਨਾਲ ਤੂੰ ਮੋਖਸ਼ ਦਾ ਦਰਵਾਜ਼ਾ ਪਾ ਲਵੇਗਾਂ,

ਜਾਹਿ ਬੈਕੁੰਠਿ ਨਹੀ ਸੰਸਾਰਿ ॥
ਸੱਚਖੰਡ ਪੁੱਜ ਜਾਵੇਗਾਂ ਤੇ ਮੁੜ ਕੇ ਇਸ ਜੱਗ ਵਿੱਚ ਨਹੀਂ ਆਵੇਂਗਾ,

ਨਿਰਭਉ ਕੈ ਘਰਿ ਬਜਾਵਹਿ ਤੂਰ ॥
ਨਿਡਰ ਸੁਆਮੀ ਦੇ ਧਾਮ ਅੰਦਰ ਵਾਜੇ ਵਜਾਵੇਗਾਂ,

ਅਨਹਦ ਬਜਹਿ ਸਦਾ ਭਰਪੂਰ ॥੧॥
ਅਤੇ ਸੁਤੇਸਿਧ ਹੋਣ ਵਾਲਾ ਕੀਰਤਨ ਤੇਰੇ ਲਈ ਹਮੇਸ਼ਾਂ ਹੀ ਪੂਰਨ ਤੌਰ ਤੇ ਗੂੰਜੇਗਾ।

ਐਸਾ ਸਿਮਰਨੁ ਕਰਿ ਮਨ ਮਾਹਿ ॥
ਐਹੋ ਜੇਹੀ ਬੰਦਗੀ ਤੂੰ ਆਪਣੇ ਹਿਰਦੇ ਅੰਦਰ ਧਾਰਨ ਕਰ।

ਬਿਨੁ ਸਿਮਰਨ ਮੁਕਤਿ ਕਤ ਨਾਹਿ ॥੧॥ ਰਹਾਉ ॥
ਸਾਹਿਬ ਦੇ ਭਜਨ ਦੇ ਬਾਝੋਂ ਕਲਿਆਣ ਕਦੇ ਭੀ ਪ੍ਰਾਪਤ ਨਹੀਂ ਹੋ ਸਕਦੀ। ਠਹਿਰਾਉ।

ਜਿਹ ਸਿਮਰਨਿ ਨਾਹੀ ਨਨਕਾਰੁ ॥
ਜਿਸ ਨੂੰ ਚੇਤੇ ਕਰਨ ਦੁਆਰਾ, ਤੈਨੂੰ ਕੋਈ ਰੁਕਾਵਟ ਨਹੀਂ ਪਵੇਗੀ।

ਮੁਕਤਿ ਕਰੈ ਉਤਰੈ ਬਹੁ ਭਾਰੁ ॥
ਵਾਹਿਗੁਰੂ ਤੈਨੂੰ ਬੰਦਖਲਾਸ ਕਰ ਦੇਵੇਗਾ ਅਤੇ ਤੇਰਾ ਪਾਪਾਂ ਦਾ ਭਾਰਾ ਬੋਝ ਤੇਰੇ ਉਤੋਂ ਲਹਿ ਜਾਵੇਗਾ।

ਨਮਸਕਾਰੁ ਕਰਿ ਹਿਰਦੈ ਮਾਹਿ ॥
ਆਪਣੇ ਮਨ ਅੰਦਰ ਤੂੰ ਵਾਹਿਗੁਰੂ ਨੂੰ ਪ੍ਰਣਾਮ ਕਰ,

ਫਿਰਿ ਫਿਰਿ ਤੇਰਾ ਆਵਨੁ ਨਾਹਿ ॥੨॥
ਅਤੇ ਤੂੰ ਮੁੜ ਮੁੜ ਕੇ ਨਹੀਂ (ਜੰਮਣ ਮਰਨ ਦੇ ਗੇੜ ਵਿੱਚ) ਆਵੇਗਾਂ।

ਜਿਹ ਸਿਮਰਨਿ ਕਰਹਿ ਤੂ ਕੇਲ ॥
ਜਿਸ ਦਾ ਆਰਾਧਨ ਕਰਨ ਦੁਆਰਾ ਤੂੰ ਮੌਜਾਂ ਮਾਣੇਗਾਂ।

ਦੀਪਕੁ ਬਾਂਧਿ ਧਰਿਓ ਬਿਨੁ ਤੇਲ ॥
ਤੇਰੇ ਅੰਦਰ, ਬਗੈਰ ਤੇਲ ਦੇ ਬਲਣ ਵਾਲਾ ਦੀਵਾ, ਸਾਈਂ ਨੇ ਪੱਕੀ ਤਰ੍ਹਾਂ ਟਿਕਾ ਦਿੱਤਾ ਹੈ।

ਸੋ ਦੀਪਕੁ ਅਮਰਕੁ ਸੰਸਾਰਿ ॥
ਉਹ ਦੀਵਾ ਜਗਤ ਨੂੰ ਸਦ-ਜੀਵੀ ਬਣਾ ਦਿੰਦਾ ਹੈ,

ਕਾਮ ਕ੍ਰੋਧ ਬਿਖੁ ਕਾਢੀਲੇ ਮਾਰਿ ॥੩॥
ਅਤੇ ਵਿਸ਼ੇ ਦੀ ਭੁੱਖ ਤੇ ਗੁੱਸੇ ਦੀ ਜ਼ਹਿਰ ਨੂੰ ਬਾਹਰ ਚਲਾ ਮਾਰਦਾ ਹੈ।

ਜਿਹ ਸਿਮਰਨਿ ਤੇਰੀ ਗਤਿ ਹੋਇ ॥
ਜਿਸ ਦਾ ਆਰਾਧਨ ਕਰਨ ਦੁਆਰਾ ਤੂੰ ਬੰਦਖਲਾਸ ਹੁੰਦਾ ਹੈ,

ਸੋ ਸਿਮਰਨੁ ਰਖੁ ਕੰਠਿ ਪਰੋਇ ॥
ਉਸ ਭਜਨ ਨੂੰ ਉਣ ਕੇ ਤੂੰ ਆਪਣੀ ਗਰਦਨ ਦੁਆਲੇ ਪਹਿਨ।

ਸੋ ਸਿਮਰਨੁ ਕਰਿ ਨਹੀ ਰਾਖੁ ਉਤਾਰਿ ॥
ਉਸ ਸੁਆਮੀ ਦੀ ਬੰਦਗੀ ਨੂੰ ਧਾਰਨ ਕਰ ਅਤੇ ਇਸ ਨੂੰ ਕਦੇ ਭੀ ਨਾਂ ਤਿਆਗ।

ਗੁਰ ਪਰਸਾਦੀ ਉਤਰਹਿ ਪਾਰਿ ॥੪॥
ਗੁਰਾਂ ਦੀ ਦਇਆ ਦੁਆਰਾ, ਤੂੰ ਪਾਰ ਲੰਘ ਜਾਵੇਗਾ।

ਜਿਹ ਸਿਮਰਨਿ ਨਾਹੀ ਤੁਹਿ ਕਾਨਿ ॥
ਉਸ ਨੂੰ ਚੇਤੇ ਕਰਨ ਨਾਲ ਤੈਨੂੰ ਕਿਸੇ ਦੀ ਮੁਛੰਦਗੀ ਨਹੀਂ ਰਹੇਗੀ।

ਮੰਦਰਿ ਸੋਵਹਿ ਪਟੰਬਰ ਤਾਨਿ ॥
ਤੂੰ ਆਪਣੇ ਘਰ ਵਿੱਚ ਰੇਸ਼ਮੀ ਬਸਤਰ ਵਿਛਾ ਕੇ ਸਵੇਂਗਾ।

ਸੇਜ ਸੁਖਾਲੀ ਬਿਗਸੈ ਜੀਉ ॥
ਆਰਾਮ-ਦਿਹ ਪਲੰਘ ਉੱਤੇ ਤੇਰਾ ਦਿਲ ਪ੍ਰਸ਼ਨ ਹੋਵੇਗਾ,

ਸੋ ਸਿਮਰਨੁ ਤੂ ਅਨਦਿਨੁ ਪੀਉ ॥੫॥
ਇਸ ਲਈ ਤੂੰ ਰੈਣ ਦਿਹੁੰ ਐਸੇ ਸਾਹਿਬ ਦੇ ਆਰਾਧਨ ਨੂੰ ਪਾਨ ਕਰ।

ਜਿਹ ਸਿਮਰਨਿ ਤੇਰੀ ਜਾਇ ਬਲਾਇ ॥
ਜਿਸ ਦਾ ਚਿੰਤਨ ਕਰਨ ਨਾਲ ਤੇਰੇ ਤੋਂ ਬਲਾ ਟਲ ਜਾਊਗੀ।

ਜਿਹ ਸਿਮਰਨਿ ਤੁਝੁ ਪੋਹੈ ਨ ਮਾਇ ॥
ਜਿਸ ਦਾ ਚਿੰਤਨ ਕਰਨ ਨਾਲ ਮਾਇਆ ਤੇਰੇ ਤੇ ਅਸਰ ਨਹੀਂ ਕਰੇਗੀ।

ਸਿਮਰਿ ਸਿਮਰਿ ਹਰਿ ਹਰਿ ਮਨਿ ਗਾਈਐ ॥
ਆਪਣੇ ਰਿਦੇ ਵਿੱਚੱ ਤੂੰ ਆਪਣੇ ਸੁਆਮੀ ਵਾਹਿਗੁਰੂ ਨੂੰ ਯਾਦ ਤੇ ਚੇਤੇ ਕਰ ਅਤੇ ਉਸ ਦੀ ਮਹਿਮਾ ਗਾ।

ਇਹੁ ਸਿਮਰਨੁ ਸਤਿਗੁਰ ਤੇ ਪਾਈਐ ॥੬॥
ਸੁਆਮੀ ਦੀ ਇਹ ਭਜਨ ਬੰਦਗੀ ਸੱਚੇ ਗੁਰਾਂ ਪਾਸੋਂ ਪ੍ਰਾਪਤ ਹੁੰਦੀ ਹੈ।

ਸਦਾ ਸਦਾ ਸਿਮਰਿ ਦਿਨੁ ਰਾਤਿ ॥
ਹਮੇਸ਼ਾ, ਹਮੇਸ਼ਾਂ ਹੀ ਤੂੰ ਦਿਹੁੰ ਰੈਣ,

ਊਠਤ ਬੈਠਤ ਸਾਸਿ ਗਿਰਾਸਿ ॥
ਖਲੋਂਦਿਆਂ, ਬਹਿੰਦਿਆਂ, ਹਰ ਸੁਆਸ ਤੇ ਬੁਰਕੀ ਨਾਲ,

ਜਾਗੁ ਸੋਇ ਸਿਮਰਨ ਰਸ ਭੋਗ ॥
ਜਾਗਦਿਆਂ ਅਤੇ ਸੁੱਤਿਆਂ, ਤੂੰ ਸੁਆਮੀ ਦੇ ਨਾਮ ਸਿਮਰਨ ਅੰਮ੍ਰਿਤ ਦਾ ਅਨੰਦ ਮਾਣ।

ਹਰਿ ਸਿਮਰਨੁ ਪਾਈਐ ਸੰਜੋਗ ॥੭॥
ਚੰਗੀ ਪ੍ਰਾਲਭਦ ਦੁਆਰਾ ਹੀ ਹਰੀ ਦਾ ਭਜਨ ਪ੍ਰਾਪਤ ਹੁੰਦਾ ਹੈ।

ਜਿਹ ਸਿਮਰਨਿ ਨਾਹੀ ਤੁਝੁ ਭਾਰ ॥
ਉਸ ਦਾ ਆਰਾਧਨ ਕਰਨ ਦੁਆਰਾ, ਤੇਰੇ ਉੱਤੇ ਪਾਪਾਂ ਦਾ ਬੋਝ ਨਹੀਂ ਪਵੇਗਾ।

ਸੋ ਸਿਮਰਨੁ ਰਾਮ ਨਾਮ ਅਧਾਰੁ ॥
ਤੂੰ ਉਸ ਸਾਹਿਬ ਦੇ ਨਾਮ ਦੇ ਭਜਨ ਨੂੰ ਆਪਣਾ ਆਸਰਾ ਬਣਾ।

ਕਹਿ ਕਬੀਰ ਜਾ ਕਾ ਨਹੀ ਅੰਤੁ ॥
ਕਬੀਰ ਜੀ ਆਖਦੇ ਹਨ, ਜਿਸ ਦਾ ਕੋਈ ਓੜਕ ਨਹੀਂ,

ਤਿਸ ਕੇ ਆਗੇ ਤੰਤੁ ਨ ਮੰਤੁ ॥੮॥੯॥
ਉਸ ਦੇ ਨਾਲ ਕੋਈ ਜਾਦੂ ਅਤੇ ਟੂਣਾ ਕਾਰਗਰ ਨਹੀਂ ਹੁੰਦਾ।

ਰਾਮਕਲੀ ਘਰੁ ੨ ਬਾਣੀ ਕਬੀਰ ਜੀ ਕੀ
ਰਾਮਕਲੀ। ਸ਼ਬਦ ਭਗਤ ਕਬੀਰ ਜੀ ਦੇ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪ੍ਰਾਪਤ ਹੁੰਦਾ ਹੈ।

ਬੰਧਚਿ ਬੰਧਨੁ ਪਾਇਆ ॥
ਫਾਹ ਲੈਣ ਲਈ ਮਾਇਆ ਨੇ ਪ੍ਰਾਨੀਆਂ ਨੂੰ ਫੜਿਆ ਹੋਇਆ ਹੈ।

ਮੁਕਤੈ ਗੁਰਿ ਅਨਲੁ ਬੁਝਾਇਆ ॥
ਬੰਦਨ-ਰਹਿਤ ਗੁਰਦੇਵ ਜੀ ਨੇ ਮੇਰੀ ਅੱਗ ਬੁਝਾ ਦਿੱਤੀ ਹੈ।

copyright GurbaniShare.com all right reserved. Email