Page 972

ਜਬ ਨਖ ਸਿਖ ਇਹੁ ਮਨੁ ਚੀਨ੍ਹ੍ਹਾ ॥
ਜਦ ਮੈਂ ਆਪਣੇ ਇਸ ਮਨੂਏ ਨੂੰ ਪੈਰ ਦੇ ਨਹੁੰ ਤੋਂ ਲੈ ਕੇ ਸਿਰ ਦੀ ਚੋਟੀ ਤਾਈਂ ਜਾਣ ਲਿਆ,

ਤਬ ਅੰਤਰਿ ਮਜਨੁ ਕੀਨ੍ਹ੍ਹਾ ॥੧॥
ਤਾਂ ਮੈਂ ਆਪਣੇ ਅੰਦਰ ਹੀ ਇਸ਼ਨਾਨ ਕਰ ਲਿਆ।

ਪਵਨਪਤਿ ਉਨਮਨਿ ਰਹਨੁ ਖਰਾ ॥
ਸੁਆਸ ਦਾ ਸੁਆਮੀ, ਮੇਰਾ ਮਨੂਆ, ਹੁਣ ਦਰਅਸਲ ਪਰਮ ਪ੍ਰਸੰਨਤਾ ਦੀ ਦਸ਼ਾ ਅੰਦਰ ਵੰਸਦਾ ਹੈ।

ਨਹੀ ਮਿਰਤੁ ਨ ਜਨਮੁ ਜਰਾ ॥੧॥ ਰਹਾਉ ॥
ਹੁਣ ਮੇਰੇ ਲਈ ਨਾਂ ਮੌਤ, ਨਾਂ ਪੈਦਾਇਸ਼, ਨਾਂ ਹੀ ਬੁਢੇਪਾ ਹੈ। ਠਹਿਰਾਊ।

ਉਲਟੀ ਲੇ ਸਕਤਿ ਸਹਾਰੰ ॥
ਮਾਇਆ ਵਲੋਂ ਮੋੜਾ ਪਾ ਲੈਣ ਦੁਆਰਾ, ਮੈਨੂੰ ਸੁਆਮੀ ਦਾ ਆਸਰਾ ਮਿਲ ਗਿਆ ਹੈ,

ਪੈਸੀਲੇ ਗਗਨ ਮਝਾਰੰ ॥
ਅਤੇ ਮੈਂ ਦਸਮ ਦੁਆਰ ਦੇ ਅਕਾਸ਼ ਅੰਦਰ ਪ੍ਰਵੇਸ਼ ਕਰ ਗਿਆ ਹਾਂ।

ਬੇਧੀਅਲੇ ਚਕ੍ਰ ਭੁਅੰਗਾ ॥
ਸ੍ਰਪ-ਵਰਗੀ ਕੁੰਡਲੀ ਹੁਣ ਵਿੰਨ੍ਹੀ ਗਈ ਹੈ,

ਭੇਟੀਅਲੇ ਰਾਇ ਨਿਸੰਗਾ ॥੨॥
ਅਤੇ ਮੈਂ ਨਿਧੜਕ ਹੀ ਆਪਣੇ ਵਾਹਿਗੁਰੂ ਪਾਤਿਸ਼ਾਹ ਨੂੰ ਮਿਲ ਪਿਆ ਹਾਂ।

ਚੂਕੀਅਲੇ ਮੋਹ ਮਇਆਸਾ ॥
ਮਾਇਆ ਦੀ ਲਗਨ ਮਿਟ ਗਈ ਹੈ,

ਸਸਿ ਕੀਨੋ ਸੂਰ ਗਿਰਾਸਾ ॥
ਅਤੇ ਚੰਦਰਮਾ ਨੇ ਸੂਰਜ ਨੂੰ ਨਿਗਲ ਲਿਆ ਹੈ।

ਜਬ ਕੁੰਭਕੁ ਭਰਿਪੁਰਿ ਲੀਣਾ ॥
ਪਰੀਪੂਰਨ ਪ੍ਰਭੂ ਨੂੰ ਅੰਦਰ ਸਮਾ ਕੇ, ਜਦ ਮੈਂ ਸੁਆਸ ਨੂੰ ਆਪਣੇ ਅੰਦਰ ਠਹਿਰਾਇਆ,

ਤਹ ਬਾਜੇ ਅਨਹਦ ਬੀਣਾ ॥੩॥
ਤਾਂ ਬੈਕੁੰਠੀ ਕੀਰਤਨ ਸੁਤੇ ਸਿਧ ਹੀ ਗੂੰਜਣ ਲੱਗ ਪਿਆ।

ਬਕਤੈ ਬਕਿ ਸਬਦੁ ਸੁਨਾਇਆ ॥
ਉਪਦੇਸ਼ ਕਰਨ ਵਾਲੇ, ਗੁਰਦੇਵ ਨੇ ਪ੍ਰਭੂ ਦੇ ਨਾਮ ਦਾ ਉਚਾਰਨ ਅਤੇ ਪ੍ਰਚਾਰ ਕੀਤਾ ਹੈ।

ਸੁਨਤੈ ਸੁਨਿ ਮੰਨਿ ਬਸਾਇਆ ॥
ਸੁਣਨ ਵਾਲੇ ਸਿੱਖ ਨੇ ਸੁਣ ਕੇ ਇਸ ਨੂੰ ਆਪਣੇ ਹਿਰਦੇ ਅੰਦਰ ਟਿਕਾ ਲਿਆ ਹੈ।

ਕਰਿ ਕਰਤਾ ਉਤਰਸਿ ਪਾਰੰ ॥
ਅਮਲੀ ਜੀਵਨ ਵਾਲਾ ਬੰਦਾ ਸੰਸਾਰ ਸਮੁੰਦਰ ਤਰ ਜਾਂਦਾ ਹੈ।

ਕਹੈ ਕਬੀਰਾ ਸਾਰੰ ॥੪॥੧॥੧੦॥
ਕਬੀਰ ਜੀ ਆਖਦੇ ਹਨ, ਕੇਵਲ ਇਹ ਹੀ ਅਸਲੀ ਚੀਜ਼ ਹੈ।

ਚੰਦੁ ਸੂਰਜੁ ਦੁਇ ਜੋਤਿ ਸਰੂਪੁ ॥
ਚੰਨ ਅਤੇ ਸੂਰਜ ਦੋਨੋਂ ਹੀ ਰੌਸ਼ਨੀ ਦਾ ਰੂਪ ਹਨ।

ਜੋਤੀ ਅੰਤਰਿ ਬ੍ਰਹਮੁ ਅਨੂਪੁ ॥੧॥
ਉਨ੍ਹਾਂ ਦੀ ਰੌਸ਼ਨੀ ਅੰਦਰ ਲਾਸਾਨੀ ਪ੍ਰਭੂ ਰਮ ਰਿਹਾ ਹੈ।

ਕਰੁ ਰੇ ਗਿਆਨੀ ਬ੍ਰਹਮ ਬੀਚਾਰੁ ॥
ਹੇ ਸਿਆਣੇ ਬੰਦੇ! ਤੂੰ ਆਪਣੇ ਸੁਆਮੀ ਦਾ ਸਿਮਰਨ ਕਰ।

ਜੋਤੀ ਅੰਤਰਿ ਧਰਿਆ ਪਸਾਰੁ ॥੧॥ ਰਹਾਉ ॥
ਪ੍ਰਕਾਸ਼ਮਾਨ ਪ੍ਰਭੂ ਅੰਦਰ ਰਚਨਾ ਸਮਾਈ ਹੋਈ ਹੈ। ਠਹਿਰਾਉ।

ਹੀਰਾ ਦੇਖਿ ਹੀਰੇ ਕਰਉ ਆਦੇਸੁ ॥
ਸੁਆਮੀ ਮਾਣਕ ਨੂੰ ਵੇਖ ਕੇ, ਮੈਂ ਆਪਣੇ ਮਾਲਕ ਨੂੰ ਨਮਸਕਾਰ ਕਰਦਾ ਹਾਂ।

ਕਹੈ ਕਬੀਰੁ ਨਿਰੰਜਨ ਅਲੇਖੁ ॥੨॥੨॥੧੧॥
ਕਬੀਰ ਜੀ ਆਖਦੇ ਹਨ, ਮੇਰਾ ਪਵਿੱਤਰ ਪ੍ਰਭੂ ਹਿਸਾਬ ਕਿਤਾਬ ਤੋਂ ਬਾਹਰ ਹੈ।

ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ ॥
ਹੇ ਸੰਸਾਰ ਦੇ ਬੰਦੇ! ਤੂੰ ਚੌਕਸ ਤੇ ਖਬਰਦਾਰ ਹੋ ਜਾ। ਜਾਗਦਾ ਹੋਇਆ ਭੀ, ਤੂੰ ਲੁਟਿਆ ਜਾ ਰਿਹਾ ਹੈਂ, ਹੇ ਵੀਰ!

ਨਿਗਮ ਹੁਸੀਆਰ ਪਹਰੂਆ ਦੇਖਤ ਜਮੁ ਲੇ ਜਾਈ ॥੧॥ ਰਹਾਉ ॥
ਵੇਦਾਂ ਦੇ, ਜੋ ਕਿ ਸੁਚੇਤ ਪਹਿਰੇਦਾਰ ਹਨ, ਵੇਖਦਿਆਂ ਵੇਖਦਿਆਂ ਹੀ ਮੌਤ ਦਾ ਦੂਤ ਤੈਨੂੰ ਲੈ ਜਾਊਗਾ। ਠਹਿਰਾਉ।

ਨੀਬੁ ਭਇਓ ਆਂਬੁ ਆਂਬੁ ਭਇਓ ਨੀਬਾ ਕੇਲਾ ਪਾਕਾ ਝਾਰਿ ॥
ਬੰਦਾ ਖਿਆਲ ਕਰਦਾ ਹੈ ਕਿ ਨਿੰਮ ਅੰਬ ਹੈ ਤੇ ਅੰਬ ਨਿੰਮ ਹੈ। ਕਿਤੇ ਪੱਕੇ ਹੋਏ ਕੇਲੇ ਕੰਡਿਆਲੀ ਝਾੜੀ ਨੂੰ ਲੱਗੇ ਹੋਏ ਹਨ।

ਨਾਲੀਏਰ ਫਲੁ ਸੇਬਰਿ ਪਾਕਾ ਮੂਰਖ ਮੁਗਧ ਗਵਾਰ ॥੧॥
ਉਹ ਪੱਕੇ ਹੋਏ ਖੋਪੇ ਦੇ ਮੇਵੇ ਨੂੰ ਸਿੰਬਲ ਦੇ ਦਰਖਤ ਤੇ ਲੱਗਿਆ ਖਿਆਲ ਕਰਦਾ ਹੈ। ਉਹ ਐਹੋ ਜੇਹਾ ਬੇਵਕੂਫ ਬੇਸਮਝ ਬੁਧੂ ਹੈ।

ਹਰਿ ਭਇਓ ਖਾਂਡੁ ਰੇਤੁ ਮਹਿ ਬਿਖਰਿਓ ਹਸਤੀ ਚੁਨਿਓ ਨ ਜਾਈ ॥
ਵਾਹਿਗੁਰੂ ਰੇਤੇ ਵਿੱਚ ਡੁੱਲ੍ਹੀ ਹੋਈ ਖੰਡ ਦੀ ਮਾਨੰਦ ਹੈ। ਹਾਥੀ ਇਸ ਨੂੰ ਚੁੱਗ ਨਹੀਂ ਸਕਦਾ।

ਕਹਿ ਕਮੀਰ ਕੁਲ ਜਾਤਿ ਪਾਂਤਿ ਤਜਿ ਚੀਟੀ ਹੋਇ ਚੁਨਿ ਖਾਈ ॥੨॥੩॥੧੨॥
ਕਬੀਰ ਜੀ ਆਖਦੇ ਹਨ, ਆਪਣੀ ਖਾਨਦਾਨੀ, ਜਾਤੀ ਅਤੇ ਝੂਠੀ ਲਾਜ ਛੱਡ ਕੇ ਅਤੇ ਕੀੜੀ ਬਣ ਜਾ ਤੇ ਚੁੱਗ ਕੇ ਖੰਡ ਨੂੰ ਛਕ।

ਬਾਣੀ ਨਾਮਦੇਉ ਜੀਉ ਕੀ ਰਾਮਕਲੀ ਘਰੁ ੧
ਸ਼ਬਦ ਭਗਤ ਨਾਮ ਦੇਵ। ਰਾਮਕਲੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ ॥
ਲੜਕਾ ਕਾਗਜ਼ ਲਿਆਉਂਦਾ ਹੈ, ਇਸ ਨੂੰ ਕੱਟ ਵੱਢ ਕੇ ਪਤੰਗ ਬਣਾਉਂਦਾ ਹੈ ਤੇ ਇਸ ਨੂੰ ਅਸਮਾਨ ਵਿੱਚ ਉਡਾਉਂਦਾ ਹੈ।

ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ ॥੧॥
ਆਪਣੇ ਹਮਜੋਲੀਆਂ ਨਾਲ ਗੱਲਾਂ ਕਰਦਾ ਹੋਇਆ, ਉਹ ਆਪਣਾ ਮਨ ਡੋਰ ਵਿੱਚ ਲਾਈ ਰਖਦਾ ਹੈ।

ਮਨੁ ਰਾਮ ਨਾਮਾ ਬੇਧੀਅਲੇ ॥
ਸੁਆਮੀ ਦੇ ਨਾਮ ਨਾਲ ਵਿੰਨਿ੍ਹਆ ਹੋਇਆ ਮੇਰਾ ਮਨ ਇਸ ਅੰਦਰ ਐਉਂ ਖੁਭਿਆ ਹੋਇਆ ਹੈ,

ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ ॥੧॥ ਰਹਾਉ ॥
ਜਿਸ ਤਰ੍ਹਾਂ ਇਕ ਸੁਨਿਆਰੇ ਦਾ ਉਸ ਦੀ ਸੋਨੇ ਦੀ ਕਾਰੀਗਰੀ ਵਿੱਚ। ਠਹਿਰਾਉ।

ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ ॥
ਸ਼ਹਿਰ ਵਿੱਚ ਦੀ ਜੁਆਨ ਲੜਕੀ ਘੜਾ ਲਿਆਉਂਦੀ ਹੈ ਅਤੇ ਇਸ ਨੂੰ ਪਾਣੀ ਨਾਲ ਭਰਦੀ ਹੈ।

ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ ॥੨॥
ਉਹ ਹਸਦੀ ਹਾਸ ਬਿਲਆਸ ਕਰਦੀ ਤੇ ਗੱਲਾਂ ਮਾਰਦੀ ਹੈ ਪਰ ਆਪਣਾ ਮਨ ਘੜੇ ਵਿੱਚ ਜੋੜੀ ਰਖਦੀ ਹੈ।

ਮੰਦਰੁ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ ॥
ਜਿਸ ਮਹੱਲ ਦੇ ਦਸ ਦਰਵਾਜੇ ਹਨ, ਉਸ ਵਿਚੋਂ ਗਾਂ ਚਰਣ ਲਈ ਛੱਡੀ ਜਾਂਦੀ ਹੈ।

ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ ॥੩॥
ਪੰਜ ਕੋਹਾਂ ਤੇ ਦੂਰ ਗਾਂ ਚਰਦੀ ਹੈ, ਪਰ ਉਹ ਆਪਣੀ ਬਿਰਤੀ ਆਪਣੇ ਵੱਛੇ ਤੇ ਲਾਈ ਰਖਦੀ ਹੈ।

ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ ॥
ਨਾਮਦੇਵ ਆਖਦਾ ਹੈ, ਸੁਣ, ਹੇ ਤਿਰਲੋਚਨ! ਬੱਚਾ ਪੰਘੂੜੇ ਵਿੱਚ ਪਾਇਆ ਹੋਇਆ ਹੁੰਦਾ ਹੈ।

ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ ॥੪॥੧॥
ਅੰਦਰ ਬਾਹਰ ਕੰਮ ਅੰਦਰ ਰੁਝੀ ਹੋਈ (ਮਾਂ) ਆਪਣਾ ਖਿਆਲ ਆਪਣੇ ਬੱਚੇ ਵਿੱਚ ਰਖਦੀ ਹੈ।

ਬੇਦ ਪੁਰਾਨ ਸਾਸਤ੍ਰ ਆਨੰਤਾ ਗੀਤ ਕਬਿਤ ਨ ਗਾਵਉਗੋ ॥
ਅਣਗਿਣਤ ਹਨ ਵੇਦ, ਪੁਰਾਣ ਅਤੇ ਸ਼ਾਸਤਰ। ਮੈਂ ਉਨ੍ਹਾਂ ਦੇ ਗਾਉਣੇ ਤੇ ਕਵਿਤਾਵਾਂ ਗਾਇਨ ਨਹੀਂ ਕਰਦਾ।

copyright GurbaniShare.com all right reserved. Email