Page 970

ਪੂਰਬ ਜਨਮ ਹਮ ਤੁਮ੍ਹ੍ਹਰੇ ਸੇਵਕ ਅਬ ਤਉ ਮਿਟਿਆ ਨ ਜਾਈ ॥
ਪਿਛਲੇ ਜਨਮ ਵਿੱਚ ਮੈਂ ਤੇਰਾ ਗੁਮਾਸ਼ਤਾ ਸੀ। ਹੁਣ ਮੈਂ ਤੈਨੂੰ ਛੱਡ ਨਹੀਂ ਸਕਦਾ।

ਤੇਰੇ ਦੁਆਰੈ ਧੁਨਿ ਸਹਜ ਕੀ ਮਾਥੈ ਮੇਰੇ ਦਗਾਈ ॥੨॥
ਤੇਰੇ ਦਰ ਤੇ ਬੈਕੁੰਠੀ ਕੀਰਤਨ ਗੂੰਜਦਾ ਹੈ ਅਤੇ ਮੇਰੇ ਮਸਤਕ ਉੱਤੇ ਮੇਰੀ ਮੋਹਰ ਲੱਗੀ ਪਈ ਹੈ।

ਦਾਗੇ ਹੋਹਿ ਸੁ ਰਨ ਮਹਿ ਜੂਝਹਿ ਬਿਨੁ ਦਾਗੇ ਭਗਿ ਜਾਈ ॥
ਜਿਨ੍ਹਾਂ ਦੇ ਠੱਪਾ ਲੱਗਿਆ ਹੋਇਆ ਹੈ, ਉਹ ਲੜਾਈ ਵਿੱਚ ਬਹਾਦਰੀ ਨਾਲ ਲੜਦੇ ਹਨ, ਜਿਨ੍ਹਾਂ ਦੇ ਠੱਪਾ ਨਹੀਂ ਲੱਗਾ, ਉਹ ਭੱਜ ਜਾਂਦੇ ਹਨ।

ਸਾਧੂ ਹੋਇ ਸੁ ਭਗਤਿ ਪਛਾਨੈ ਹਰਿ ਲਏ ਖਜਾਨੈ ਪਾਈ ॥੩॥
ਜੋ ਸੰਤ ਹੈ, ਉਹ ਸੁਆਮੀ ਦੀ ਪ੍ਰੇਮਮਈ ਸੇਵਾ ਦੀ ਕਦਰ ਨੂੰ ਜਾਣਦਾ ਹੈ ਅਤੇ ਸੁਆਮੀ ਉਸ ਨੂੰ ਆਪਦੇ ਖਜ਼ਾਨੇ ਵਿੱਚ ਦਾਖਲ ਕਰ ਲੈਂਦਾ ਹੈ।

ਕੋਠਰੇ ਮਹਿ ਕੋਠਰੀ ਪਰਮ ਕੋਠੀ ਬੀਚਾਰਿ ॥
ਸਰੀਰ ਦੇ ਘਰ ਅੰਦਰ ਮਨ ਦੀ ਕੋਠੜੀ ਹੈ, ਜੋ ਸੁਆਮੀ ਦੀ ਸਿਮਰਨ ਰਾਹੀਂ ਮਹਾਨ ਸ੍ਰੇਸ਼ਟ ਕੋਠੜੀ ਥੀ ਵੰਝਦੀ ਹੈ।

ਗੁਰਿ ਦੀਨੀ ਬਸਤੁ ਕਬੀਰ ਕਉ ਲੇਵਹੁ ਬਸਤੁ ਸਮ੍ਹ੍ਹਾਰਿ ॥੪॥
ਗੁਰਦੇਵ ਜੀ ਨੇ ਕਬੀਰ ਨੂੰ ਨਾਮ ਦੀ ਵਸਤੂ ਇਹ ਆਖ ਕੇ ਪ੍ਰਦਾਨ ਕੀਤੀ ਹੈ, ਤੂੰ ਨਾਮ ਦੀ ਵਸਤੂ ਨੂੰ ਲੈ ਅਤੇ ਇਸ ਨੂੰ ਸਾਂਭ ਕੇ ਰਖ।

ਕਬੀਰਿ ਦੀਈ ਸੰਸਾਰ ਕਉ ਲੀਨੀ ਜਿਸੁ ਮਸਤਕਿ ਭਾਗੁ ॥
ਕਬੀਰ ਇਸ ਨੂੰ ਦੁਨੀਆ ਨੂੰ ਦੇ ਦਿੰਦਾ ਹੈ, ਪਰ ਕੇਵਲ ਉਹ ਹੀ ਉਸ ਨੂੰ ਪ੍ਰਾਪਤ ਕਰਦਾ ਹੈ, ਜਿਸ ਦੇ ਮੱਥੇ ਉੱਤੇ ਚੰਗੀ ਕਿਸਮਤ ਲਿਖੀ ਹੋਈ ਹੈ।

ਅੰਮ੍ਰਿਤ ਰਸੁ ਜਿਨਿ ਪਾਇਆ ਥਿਰੁ ਤਾ ਕਾ ਸੋਹਾਗੁ ॥੫॥੪॥
ਸਦੀਵੀ ਸਥਿਰ ਹੈ ਉਸ ਦਾ ਵਿਆਹੁਤਾ ਜੀਵਨ, ਜਿਸ ਨੂੰ ਇਸ ਸੁਰਜੀਤ ਕਰਨ ਵਾਲੇ ਆਬਿ-ਹਿਯਾਤ ਦੀ ਦਾਤ ਮਿਲੀ ਹੈ।

ਜਿਹ ਮੁਖ ਬੇਦੁ ਗਾਇਤ੍ਰੀ ਨਿਕਸੈ ਸੋ ਕਿਉ ਬ੍ਰਹਮਨੁ ਬਿਸਰੁ ਕਰੈ ॥
ਜਿਸ ਦੇ ਮੁਖਾਰਬਿੰਦ ਤੋਂ ਵੇਦ ਅਤੇ ਗਾਇਤ੍ਰੀ ਨਿਕਲੇ ਹਨ! ਤੂੰ ਉਸ ਨੂੰ ਕਿਉਂ ਭੁਲਾਉਂਦਾ ਹੈਂ, ਹੇ ਬ੍ਰਾਹਮਣ!

ਜਾ ਕੈ ਪਾਇ ਜਗਤੁ ਸਭੁ ਲਾਗੈ ਸੋ ਕਿਉ ਪੰਡਿਤੁ ਹਰਿ ਨ ਕਹੈ ॥੧॥
ਜਿਸ ਦੇ ਪੈਰੀਂ ਸਾਰਾ ਜਹਾਨ ਪੈਂਦਾ ਹੈ, ਤੂੰ ਉਸ ਹਰੀ ਦੇ ਨਾਮ ਦਾ ਉਚਾਰਨ ਕਿਉਂ ਨਹੀਂ ਰਕਦਾ, ਹੇ ਪੰਡਤ?

ਕਾਹੇ ਮੇਰੇ ਬਾਮ੍ਹ੍ਹਨ ਹਰਿ ਨ ਕਹਹਿ ॥
ਹੇ ਮੈਂਡੇ ਬ੍ਰਾਹਮਣ! ਤੂੰ ਕਿਉਂ ਸਾਈਂ ਦਾ ਜਾਪ ਨਹੀਂ ਕਰਦਾ?

ਰਾਮੁ ਨ ਬੋਲਹਿ ਪਾਡੇ ਦੋਜਕੁ ਭਰਹਿ ॥੧॥ ਰਹਾਉ ॥
ਜੇ ਤੂੰ ਮਾਲਕ ਦੇ ਨਾਮ ਦਾ ਉਚਾਰਨ ਨਹੀਂ ਕਰਦਾ, ਤਾਂ ਤੂੰ ਬੜੀ ਮੁਸੀਬਤ ਭੋਗੇਂਗਾ। ਠਹਿਰਾਉ।

ਆਪਨ ਊਚ ਨੀਚ ਘਰਿ ਭੋਜਨੁ ਹਠੇ ਕਰਮ ਕਰਿ ਉਦਰੁ ਭਰਹਿ ॥
ਤੂੰ ਆਪਣੇ ਆਪ ਨੂੰ ਉੱਚਾ ਆਖਦਾ ਹੈਂ, ਪਰ ਤੂੰ ਨੀਵਿਆਂ ਦੇ ਘਰਾਂ ਵਿੱਚੱ ਰੋਟੀਆਂ ਖਾਂਦਾ ਹੈ। ਜ਼ਿੱਦ ਵਾਲੇ ਅਮਲ ਕਮਾ ਕੇ ਤੂੰ ਆਪਣਾ ਢਿਡ ਭਰਦਾ ਹੈਂ।

ਚਉਦਸ ਅਮਾਵਸ ਰਚਿ ਰਚਿ ਮਾਂਗਹਿ ਕਰ ਦੀਪਕੁ ਲੈ ਕੂਪਿ ਪਰਹਿ ॥੨॥
ਚੌਧਵੀਂ ਅਤੇ ਮੱਸਿਆ ਦੇ ਦਿਹਾੜੇ ਤੂੰ ਬਣਾ ਸੁਆਰ ਕੇ ਮੰਗਦਾ ਹੈਂ ਅਤੇ ਆਪਣੇ ਹੱਥ ਵਿੱਚੱ ਦੀਵਾ ਲੈ ਕੇ ਤੂੰ ਖੂਹ ਵਿੱਚ ਡਿੱਗਦਾ ਹੈਂ।

ਤੂੰ ਬ੍ਰਹਮਨੁ ਮੈ ਕਾਸੀਕ ਜੁਲਹਾ ਮੁਹਿ ਤੋਹਿ ਬਰਾਬਰੀ ਕੈਸੇ ਕੈ ਬਨਹਿ ॥
ਤੂੰ ਬ੍ਰਾਹਮਣ ਹੈਂ ਤੇ ਮੈਂ ਬਨਾਰਸ ਦਾ ਇਕ ਜੁਲਾਹਾ। ਕਿਸ ਤਰ੍ਹਾਂ ਅਤੇ ਕਿਸ ਤਰੀਕੇ ਨਾਲ ਮੈਂ ਤੇਰੀ ਤੁਲਨਾ ਕਰ ਸਕਦਾ ਹਾਂ?

ਹਮਰੇ ਰਾਮ ਨਾਮ ਕਹਿ ਉਬਰੇ ਬੇਦ ਭਰੋਸੇ ਪਾਂਡੇ ਡੂਬਿ ਮਰਹਿ ॥੩॥੫॥
ਸਾਈਂ ਦੇ ਨਾਮ ਨੂੰ ਉਚਾਰ ਕੇ ਮੈਂ ਬੱਚ ਗਿਆ ਹਾਂ, ਤੇ ਤੂੰ ਹੇ ਪੰਡਤ! ਵੇਦਾਂ ਤੇ ਵਿਸ਼ਵਾਸ ਰੱਖ ਕੇ ਡੁੱਬ ਮਰੇਂਗਾ।

ਤਰਵਰੁ ਏਕੁ ਅਨੰਤ ਡਾਰ ਸਾਖਾ ਪੁਹਪ ਪਤ੍ਰ ਰਸ ਭਰੀਆ ॥
ਬਿਰਛ ਇਕ ਹੈ। ਇਸ ਦੀਆਂ ਅਣਗਿਣਤ ਟਹਿਣੀਆਂ ਅਤੇ ਡਾਲੀਆਂ ਹਨ। ਇਸ ਦੇ ਫੁੱਲ ਅਤੇ ਪੱਤੇ ਅਮ੍ਰਿਤ ਨਾਲ ਪਰੀਪੂਰਨ ਹਨ।

ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿਨਿ ਹਰਿ ਪੂਰੈ ਕਰੀਆ ॥੧॥
ਇਹ ਸੰਸਾਰ ਸੁਧਾਰਸ ਦਾ ਬਾਗ ਹੈ। ਉਸ ਪੂਰਨ ਪ੍ਰਭੂ ਨੇ ਇਸ ਨੂੰ ਰੱਚਿਆ ਹੈ।

ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਨੀ ॥
ਹੇ ਮੇਰੇ ਜਾਨੀਆਂ! ਮੈਂ ਪਾਤਿਸ਼ਾਹ ਪ੍ਰਭੂ ਦੀ ਸਾਖੀ ਜਾਣ ਲਈ ਹੈ।

ਅੰਤਰਿ ਜੋਤਿ ਰਾਮ ਪਰਗਾਸਾ ਗੁਰਮੁਖਿ ਬਿਰਲੈ ਜਾਨੀ ॥੧॥ ਰਹਾਉ ॥
ਕੋਈ ਵਿਰਲਾ ਜਣਾ ਹੀ, ਜਿਸ ਦੇ ਹਿਰਦੇ ਅੰਦਰ ਸੁਆਮੀ ਦਾ ਨੂਰ ਚਮਕਦਾ ਹੈ, ਗੁਰਾਂ ਦੀ ਦਇਆ ਦੁਆਰਾ ਇਸ ਨੂੰ ਜਾਣਦਾ ਹੈ। ਠਹਿਰਾਉ।

ਭਵਰੁ ਏਕੁ ਪੁਹਪ ਰਸ ਬੀਧਾ ਬਾਰਹ ਲੇ ਉਰ ਧਰਿਆ ॥
ਬਾਰਾ ਪੰਖੜੀਆਂ ਵਾਲੇ ਫੁਲ ਦੇ ਅਮ੍ਰਿਤ ਨਾਲ ਵਿੰਨਿ੍ਹਆ ਹੋਇਆ, ਇਕ ਭੌਰਾ, ਇਸ ਦੇ ਅੰਦਰ ਆਪਣਾ ਮਨ ਜੋੜ ਲੈਂਦਾ ਹੈ।

ਸੋਰਹ ਮਧੇ ਪਵਨੁ ਝਕੋਰਿਆ ਆਕਾਸੇ ਫਰੁ ਫਰਿਆ ॥੨॥
ਤਦ ਉਹ ਸੋਲਾਂ-ਪੰਖੜੀਆਂ ਵਾਲੇ ਆਸਮਾਨ ਵਿੱਚ ਆਪਣਾ ਸੁਆਸ ਚੜ੍ਹਾ ਲੈਂਦਾ ਹੈ ਅਤੇ ਓਥੇ ਖੁਸ਼ੀ ਵਿੱਚ ਆਪਣੇ ਪੰਖ ਮਾਰਦਾ ਹੈ।

ਸਹਜ ਸੁੰਨਿ ਇਕੁ ਬਿਰਵਾ ਉਪਜਿਆ ਧਰਤੀ ਜਲਹਰੁ ਸੋਖਿਆ ॥
ਅਫੁਰ ਸਮਾਧੀ ਦੇ ਅੰਦਰ ਵਾਹਿਗੁਰੂ ਦਾ ਇਕ ਰੁੱਖ ਪ੍ਰਗਟ ਹੋ ਜਾਂਦਾ ਹੈ ਅਤੇ ਇਹ ਦੇਹ ਦੀ ਜ਼ਿਮੀ ਦੇ ਖਾਹਿਸ਼ ਦੇ ਪਾਣੀ ਨੂੰ ਸੁਕਾ ਦਿੰਦਾ ਹੈ।

ਕਹਿ ਕਬੀਰ ਹਉ ਤਾ ਕਾ ਸੇਵਕੁ ਜਿਨਿ ਇਹੁ ਬਿਰਵਾ ਦੇਖਿਆ ॥੩॥੬॥
ਕਬੀਰ ਜੀ ਆਖਦੇ ਹਨ, ਮੈਂ ਉਨ੍ਹਾਂ ਦਾ ਗੁਮਾਸ਼ਤਾ ਹਾਂ, ਜਿਨ੍ਹਾਂ ਨੇ ਇਹ ਪੇੜ ਵੇਖਿਆ ਹੈ।

ਮੁੰਦ੍ਰਾ ਮੋਨਿ ਦਇਆ ਕਰਿ ਝੋਲੀ ਪਤ੍ਰ ਕਾ ਕਰਹੁ ਬੀਚਾਰੁ ਰੇ ॥
ਚੁਪ ਚਾਪ ਨੂੰ ਆਪਣੀਆਂ ਕੰਨਾਂ ਦੀਆਂ ਵਾਲੀਆਂ ਤੇ ਰਹਿਮ ਨੂੰ ਆਪਣਾ ਥੇਲਾ ਬਣਾ। ਸਾਈਂ ਦੇ ਸਿਮਰਨ ਨੂੰ ਤੂੰ ਆਪਣਾ ਪਿਆਲਾ ਕਰ, ਹੇ ਯੋਗੀ!

ਖਿੰਥਾ ਇਹੁ ਤਨੁ ਸੀਅਉ ਅਪਨਾ ਨਾਮੁ ਕਰਉ ਆਧਾਰੁ ਰੇ ॥੧॥
ਆਪਣੀ ਖੱਫਣੀ ਲਈ ਇਸ ਆਪਣੀ ਦੇਹ ਨੂੰ ਸਿਉਂ ਲੈ ਅਤੇ ਸੁਆਮੀ ਦੇ ਨਾਮ ਨੂੰ ਤੂੰ ਆਪਣਾ ਆਸਰਾ ਬਣਾ।

ਐਸਾ ਜੋਗੁ ਕਮਾਵਹੁ ਜੋਗੀ ॥
ਹੇ ਯੋਗੀ! ਤੂੰ ਐਹੋ ਜੇਹੇ ਯੋਗ ਦਾ ਅਭਿਆਸ ਕਰ।

ਜਪ ਤਪ ਸੰਜਮੁ ਗੁਰਮੁਖਿ ਭੋਗੀ ॥੧॥ ਰਹਾਉ ॥
ਗੁਰਾਂ ਦੀ ਦਇਆ ਦੁਆਰਾ, ਤੂੰ ਇਸ ਤਰ੍ਹਾਂ ਸਾਈਂ ਦੇ ਸਿਮਰਨ, ਕਰੜੀ ਘਾਲ ਤੇ ਸਵੈ-ਜ਼ਬਤ ਦਾ ਅਨੰਦ ਮਾਣ ਲਵੇਂਗਾ। ਠਹਿਰਾਉ।

ਬੁਧਿ ਬਿਭੂਤਿ ਚਢਾਵਉ ਅਪੁਨੀ ਸਿੰਗੀ ਸੁਰਤਿ ਮਿਲਾਈ ॥
ਸਿਆਣਪ ਦੀ ਸੁਆਹ ਤੂੰ ਆਪਣੀ ਦੇਹ ਨੂੰ ਮਲ ਅਤੇ ਆਪਣੇ ਮਨ ਨੂੰ ਰੱਬ ਨਾਲ ਜੋੜਨਾਂ ਨੂੰ ਤੂੰ ਆਪਣਾ ਸਿੰਗ ਬਣਾ।

ਕਰਿ ਬੈਰਾਗੁ ਫਿਰਉ ਤਨਿ ਨਗਰੀ ਮਨ ਕੀ ਕਿੰਗੁਰੀ ਬਜਾਈ ॥੨॥
ਇੱਛਾ-ਰਹਿਤ ਹੋ ਤੂੰ ਆਪਣੇ ਦੇਹ ਦੇ ਸ਼ਹਿਰ ਅੰਦਰ ਫੇਰਾ ਪਾ ਅਤੇ ਆਪਣੇ ਚਿੱਤ ਦੀ ਵੀਣਾ ਨੂੰ ਵਜਾ।

ਪੰਚ ਤਤੁ ਲੈ ਹਿਰਦੈ ਰਾਖਹੁ ਰਹੈ ਨਿਰਾਲਮ ਤਾੜੀ ॥
ਪੰਜਾਂ ਮੂਲ ਅੰਸ਼ਾਂ ਦੀਆਂ ਨੇਕੀਆਂ ਨੂੰ ਤੂੰ ਆਪਣੇ ਰਿਦੇ ਅੰਦਰ ਟਿਕਾ, ਤਾਂ ਜੋ ਤੇਰੀ ਸਮਾਧੀ ਅਹਿਲ ਰਹੇ।

ਕਹਤੁ ਕਬੀਰੁ ਸੁਨਹੁ ਰੇ ਸੰਤਹੁ ਧਰਮੁ ਦਇਆ ਕਰਿ ਬਾੜੀ ॥੩॥੭॥
ਕਬੀਰ ਜੀ ਆਖਦੇ ਹਨ, ਤੁਸੀਂ ਸੁਣ, ਹੇ ਸਾਧੂਓ। ਸਚਾਈ ਤੇ ਰਹਿਮ ਨੂੰ ਤੁਸੀਂ ਆਪਣਾ ਬਗੀਚਾ ਬਣਾਓ।

ਕਵਨ ਕਾਜ ਸਿਰਜੇ ਜਗ ਭੀਤਰਿ ਜਨਮਿ ਕਵਨ ਫਲੁ ਪਾਇਆ ॥
ਕਿਹੜੇ ਕੰਮ ਲਈ ਤੈਨੂੰ ਸੰਸਾਰ ਅੰਦਰ ਪੈਂਦਾ ਕੀਤਾ ਗਿਆ ਹੈ ਤੇ ਤੂੰ ਇਸ ਜੀਵਨ ਤੋਂ ਕੀ ਲਾਭ ਉਠਾਇਆ ਹੈ?

ਭਵ ਨਿਧਿ ਤਰਨ ਤਾਰਨ ਚਿੰਤਾਮਨਿ ਇਕ ਨਿਮਖ ਨ ਇਹੁ ਮਨੁ ਲਾਇਆ ॥੧॥
ਇਕ ਮੁਹਤ ਭਰ ਲਈ ਭੀ ਤੂੰ ਆਪਣੇ ਇਸ ਚਿੱਤ ਨੂੰ ਵਾਹਿਗੁਰੂ ਨਾਲ ਨਹੀਂ ਜੋੜਿਆ, ਜੋ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਇਕ ਜਹਾਜ਼ ਹੈ ਅਤੇ ਚਿੱਤ ਦੀਆਂ ਖਾਹਿਸ਼ਾਂ ਪੂਰੀਆਂ ਕਰਨਹਾਰ ਹੈ।

copyright GurbaniShare.com all right reserved. Email