Page 969

ਤ੍ਰਿਸਨਾ ਕਾਮੁ ਕ੍ਰੋਧੁ ਮਦ ਮਤਸਰ ਕਾਟਿ ਕਾਟਿ ਕਸੁ ਦੀਨੁ ਰੇ ॥੧॥
ਖਾਹਿਸ਼ਾਂ, ਕਾਮ-ਚੇਸ਼ਟਾ, ਰੋਹ ਹੰਕਾਰ ਅਤੇ ਈਰਖਾ ਨੂੰ ਟੋਟੇ ਟੋਟੇ, ਕਰ ਤੂੰ ਇਸ ਨੂੰ ਆਪਣੇ ਕਿੱਕਰ ਦੇ ਸੱਕ ਵਜੋਂ ਇਸਤਿਮਾਲ ਕਰ, ਇਸ ਤਰ੍ਹਾਂ ਤੂੰ ਆਪਣੇ ਖਮੀਰ ਨੂੰ ਰਲਾ ਮਿਲਾ ਲੈ।

ਕੋਈ ਹੈ ਰੇ ਸੰਤੁ ਸਹਜ ਸੁਖ ਅੰਤਰਿ ਜਾ ਕਉ ਜਪੁ ਤਪੁ ਦੇਉ ਦਲਾਲੀ ਰੇ ॥
ਕੀ ਕੋਈ ਐਹੋ ਜੇਹਾ ਸਾਧੂ ਹੈ, ਜਿਸ ਦੇ ਹਿਰਦੇ ਅੰਦਰ ਅਡੋਲਤਾ ਅਤੇ ਆਰਾਮ ਵਸਦੇ ਹਨ, ਐਸੀ ਸ਼ਰਾਬ ਮੈਨੂੰ ਦੇਣ ਦੇ ਲਈ, ਜਿਸ ਨੂੰ ਮੈਂ ਆਪਣੀ ਸ਼ਰਧਾ ਅਤੇ ਤਪੱਸਿਆ ਦਸਤੂਰੀ ਵਜੋਂ ਭੇਟ ਕਰਾਂ?

ਏਕ ਬੂੰਦ ਭਰਿ ਤਨੁ ਮਨੁ ਦੇਵਉ ਜੋ ਮਦੁ ਦੇਇ ਕਲਾਲੀ ਰੇ ॥੧॥ ਰਹਾਉ ॥
ਮੈਂ ਆਪਣੀ ਜਿੰਦੜੀ ਤੇ ਦੇਹ ਉਸ ਨੂੰ ਸਮਰਪਨ ਕਰ ਦਿਆਂਗਾ ਜਿਹੜਾ ਮੈਨੂੰ ਐਸੇ ਮੱਟ ਵਿਚੋਂ ਇਕ ਕਤਰੇ ਜਿੰਨੀ ਸ਼ਰਾਬ ਪੀ ਦੇਵੇ। ਠਹਿਰਾਉ।

ਭਵਨ ਚਤੁਰ ਦਸ ਭਾਠੀ ਕੀਨ੍ਹ੍ਹੀ ਬ੍ਰਹਮ ਅਗਨਿ ਤਨਿ ਜਾਰੀ ਰੇ ॥
ਚੌਦਾਂ ਜਹਾਨਾਂ ਨੂੰ ਮੈਂ ਆਪਣੀ ਭੱਠੀ ਬਣਾਇਆ ਹੈ ਆਪਣੇ ਸਰੀਰ ਅੰਦਰ ਪ੍ਰਭੂ ਦੀ ਅਨੁਭਵਤਾ ਦੀ ਅੱਗ ਮੈਂ ਭੱਠੀ ਵਿੱਚ ਬਾਲੀ ਹੈ।

ਮੁਦ੍ਰਾ ਮਦਕ ਸਹਜ ਧੁਨਿ ਲਾਗੀ ਸੁਖਮਨ ਪੋਚਨਹਾਰੀ ਰੇ ॥੨॥
ਮੱਟ ਵਿੱਚ ਸ਼ਰਾਬ ਪੁਚਾਉਣ ਲਈ ਪ੍ਰਭੂ ਨਾਲ ਪ੍ਰੀਤ ਪਾਉਣਾ ਹੀ ਮੇਰਾ ਘੜੇ ਨੂੰ ਮੁੰਦਣਾ ਹੈ ਅਤੇ ਚਿੱਤ ਦੀ ਠੰਡ ਚੈਨ ਮੇਰੀ ਠੰਡਾ ਕਰਨ ਵਾਲੀ ਲੀਰ ਹੈ।

ਤੀਰਥ ਬਰਤ ਨੇਮ ਸੁਚਿ ਸੰਜਮ ਰਵਿ ਸਸਿ ਗਹਨੈ ਦੇਉ ਰੇ ॥
ਉਸ ਸ਼ਰਾਬ ਦੇ ਵਾਸਤੇ ਮੈਂ ਯਾਤ੍ਰਾ, ਉਪਹਾਸ, ਪ੍ਰਤਿੱਗਿਆ, ਪਵਿੱਤਰਤਾ, ਸਵੈ ਜ਼ਬਤ ਤੇ ਸੂਰਜ ਤੇ ਚੰਦ ਤੇ ਗ੍ਰਹਿਣ ਵੇਲੇ ਦੀਆਂ ਤਪਸਿਆਵਾਂ ਗਿਰਵੀ ਕਰ ਦਿਆਂਗਾ।

ਸੁਰਤਿ ਪਿਆਲ ਸੁਧਾ ਰਸੁ ਅੰਮ੍ਰਿਤੁ ਏਹੁ ਮਹਾ ਰਸੁ ਪੇਉ ਰੇ ॥੩॥
ਸਿਮਰਨ ਨੂੰ ਮੈਂ ਪਿਆਲਾ ਅਤੇ ਰੱਬ ਦੇ ਅੰਮ੍ਰਿਤ ਨਾਮ ਨੂੰ ਪਵਿੱਤਰ ਰਹੁ (ਰਸ) ਬਣਾਉਂਦਾ ਹਾਂ। ਇਸ ਪਰਮ ਰਸ ਨੂੰ ਮੈਂ ਪੀਂਦਾ ਹਾਂ।

ਨਿਝਰ ਧਾਰ ਚੁਐ ਅਤਿ ਨਿਰਮਲ ਇਹ ਰਸ ਮਨੂਆ ਰਾਤੋ ਰੇ ॥
ਇਸ ਭੱਠੀ ਤੋਂ ਇਕ ਪਰਮ ਪਵਿੱਤਰ ਨਦੀ ਲਗਾਤਾਰ ਜਾਰੀ ਹੁੰਦੀ ਹੈ ਅਤੇ ਇਸ ਅਮ੍ਰਿਤ ਨਾਲ ਮੇਰੀ ਆਤਮਾ ਮਤਵਾਲੀ ਹੋਈ ਹੋਈ ਹੈ।

ਕਹਿ ਕਬੀਰ ਸਗਲੇ ਮਦ ਛੂਛੇ ਇਹੈ ਮਹਾ ਰਸੁ ਸਾਚੋ ਰੇ ॥੪॥੧॥
ਕਬੀਰ ਜੀ ਆਖਦੇ ਹਨ, ਹੋਰ ਸਾਰੀਆਂ ਸ਼ਰਾਬਾਂ ਤੁੱਛ ਹਨ। ਕੇਵਲ ਇਹ ਹੀ ਸੱਚਾ ਪਰਮ ਅਮ੍ਰਿਤ ਹੈ।

ਗੁੜੁ ਕਰਿ ਗਿਆਨੁ ਧਿਆਨੁ ਕਰਿ ਮਹੂਆ ਭਉ ਭਾਠੀ ਮਨ ਧਾਰਾ ॥
ਬ੍ਰਹਮ-ਬੋਧ ਨੂੰ ਆਪਦਾ ਗੁੜ ਬਣ ਸਿਮਰਨ ਨੂੰ ਆਪਣੇ ਧਾਵੇ ਦੇ ਫੁਲ ਬਣਾ ਅਤੇ ਤੇਰੇ ਚਿੱਤ ਅੰਦਰ ਟਿਕਿਆ ਹੋਇਆ ਰੱਬ ਦਾ ਡਰ ਤੇਰੀ ਭੱਠੀ ਹੋਵੇ।

ਸੁਖਮਨ ਨਾਰੀ ਸਹਜ ਸਮਾਨੀ ਪੀਵੈ ਪੀਵਨਹਾਰਾ ॥੧॥
ਸੁਖਮਨਾ ਨਾਮ ਦੀ ਨਾਰੀ, ਅਡੋਲਤਾ ਅੰਦਰ ਲੀਨ ਹੋ ਜਾਂਦੀ ਹੈ ਅਤੇ ਪੀਣ ਵਾਲੀ ਆਤਮਾ ਇਸ ਸ਼ਰਾਬ ਨੂੰ ਪਾਨ ਕਰਦੀ ਹੈ।

ਅਉਧੂ ਮੇਰਾ ਮਨੁ ਮਤਵਾਰਾ ॥
ਹੇ ਯੋਗੀ! ਇਸ ਸ਼ਰਾਬ ਨਾਲ ਮੇਰੀ ਆਤਮਾ ਨਸ਼ਈ ਹੋਈ ਹੋਈ ਹੈ।

ਉਨਮਦ ਚਢਾ ਮਦਨ ਰਸੁ ਚਾਖਿਆ ਤ੍ਰਿਭਵਨ ਭਇਆ ਉਜਿਆਰਾ ॥੧॥ ਰਹਾਉ ॥
ਜਦ ਉਹ ਸ਼ਰਾਬ ਦਮਾਗ ਨੂੰ ਚੜ੍ਹ ਜਾਂਦੀ ਹੈ, ਬੰਦਾ ਹੋਰਸ ਸੰਰਾਬ ਦਾ ਸੁਆਦ ਨਹੀਂ ਚੱਖਦਾ ਅਤੇ ਤਿੰਨਾਂ ਹੀ ਜਹਾਨਾਂ ਨੂੰ ਉਹ ਸਾਫ ਤੌਰ ਤੇ ਵੇਖ ਲੈਂਦਾ ਹੈ। ਠਹਿਰਾਉ।

ਦੁਇ ਪੁਰ ਜੋਰਿ ਰਸਾਈ ਭਾਠੀ ਪੀਉ ਮਹਾ ਰਸੁ ਭਾਰੀ ॥
ਵਾਹਿਗੁਰੂ ਅਤੇ ਆਤਮਾਂ ਦੇ ਦੋਹਾਂ ਖਿੱਤਿਆਂ ਨੂੰ ਜੋੜ ਕੇ, ਮੈਂ ਭੱਠੀ ਬਣਾਈ ਹੈ ਅਤੇ ਮੈਂ ਅਤੀ ਮਹਾਨ ਅੰਮ੍ਰਿਤ ਨੂੰ ਪਾਨ ਕਰਦਾ ਹਾਂ।

ਕਾਮੁ ਕ੍ਰੋਧੁ ਦੁਇ ਕੀਏ ਜਲੇਤਾ ਛੂਟਿ ਗਈ ਸੰਸਾਰੀ ॥੨॥
ਸ਼ਹਿਵਤ ਅਤੇ ਰੂਹ ਦੋਨਾਂ ਨੂੰ ਮੈਂ ਬਾਲਣ ਵਜੋਂ ਬਾਲ ਸੁੱਟਿਆ ਹੈ ਤੇ ਐਕੁਰ ਦੁਨੀਆਦਾਰੀ ਤੋਂ ਖਲਾਸੀ ਪਾ ਗਿਆ ਹਾਂ।

ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਿਤ ਸਤਿਗੁਰ ਤੇ ਸੁਧਿ ਪਾਈ ॥
ਜਦ ਵਿਸ਼ਾਲ ਸੱਚੇ ਗੁਰਾਂ ਨੂੰ ਮਿਲ ਕੇ ਮੈਨੂੰ ਸੋਚ ਸਮਝ ਪ੍ਰਾਪਤ ਹੋ ਗਈ, ਤਦ ਬ੍ਰਹਮ ਬੋਧ ਦੀ ਰੋਸ਼ਨੀ ਮੇਰੇ ਤੇ ਜ਼ਾਹਰ ਹੋ ਗਈ ਹੈ।

ਦਾਸੁ ਕਬੀਰੁ ਤਾਸੁ ਮਦ ਮਾਤਾ ਉਚਕਿ ਨ ਕਬਹੂ ਜਾਈ ॥੩॥੨॥
ਗੋਲਾ ਕਬੀਰ ਉਸ ਸ਼ਰਾਬ ਨਾਲ ਮਤਵਾਲਾ ਹੋਇਆ ਹੋਇਆ ਹੈ, ਜਿਸ ਦਾ ਨਸ਼ਾ ਕਦਾਚਿਤ ਘਟਦਾ ਨਹੀਂ।

ਤੂੰ ਮੇਰੋ ਮੇਰੁ ਪਰਬਤੁ ਸੁਆਮੀ ਓਟ ਗਹੀ ਮੈ ਤੇਰੀ ॥
ਤੂੰ ਮੈਡਾਂ ਸੁਮੇਰ ਪਹਾੜ ਹੈ, ਹੇ ਸਾਹਿਬ! ਮੈਂ ਤੇਰੀ ਪਨਾਹ ਪਕੜੀ ਹੈ।

ਨਾ ਤੁਮ ਡੋਲਹੁ ਨਾ ਹਮ ਗਿਰਤੇ ਰਖਿ ਲੀਨੀ ਹਰਿ ਮੇਰੀ ॥੧॥
ਤੂੰ ਹਿਲਦਾ ਨਹੀਂ, ਨਾਂ ਹੀ ਮੈਂ ਡਿਗਦਾ ਹੈਂ। ਤੂੰ ਹੇ ਸਾਹਿਬ! ਮੇਰੀ ਇੱਜ਼ਤ ਆਬਰੂ ਰੱਖ ਲਈ ਹੈ।

ਅਬ ਤਬ ਜਬ ਕਬ ਤੁਹੀ ਤੁਹੀ ॥
ਹੁਣ ਅਤੇ ਤਦੋਂ, ਅਤੇ ਏਥੇ ਤੇ ਓਥੇ ਕੇਵਲ ਤੂੰ ਹੀ ਹੈਂ।

ਹਮ ਤੁਅ ਪਰਸਾਦਿ ਸੁਖੀ ਸਦ ਹੀ ॥੧॥ ਰਹਾਉ ॥
ਤੇਰੀ ਦਇਆ ਦੁਆਰਾ, ਹੇ ਮੇਰੇ ਮਾਲਕ! ਮੈਂ ਹਮੇਸ਼ਾਂ ਹੀ ਆਰਾਮ ਅੰਦਰ ਵਸਦਾ ਹਾਂ। ਠਹਿਰਾਉ।

ਤੋਰੇ ਭਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤਿ ਬੁਝਾਈ ॥
ਤੇਰੇ ਉੱਤੇ ਵਿਸਵਾਸ਼ ਧਾਰ, ਮੈਂ ਮਗਹਰ ਵਿੱਚ ਵਸਦਾ ਹਾਂ ਤੇ ਤੂੰ ਮੇਰੇ ਚਿੱਤ ਦੀ ਅੱਗ ਬੁਝਾ ਦਿੱਤੀ ਹੈ।

ਪਹਿਲੇ ਦਰਸਨੁ ਮਗਹਰ ਪਾਇਓ ਫੁਨਿ ਕਾਸੀ ਬਸੇ ਆਈ ॥੨॥
ਪਹਿਲ ਪ੍ਰਿਥਮੇ ਮੈਨੂੰ ਤੇਰਾ ਦੀਦਾਰ ਮਗਹਰ ਵਿੱਚ ਪ੍ਰਾਪਤ ਹੋਇਆ ਤੇ ਮਗਰੋਂ ਮੈਂ ਬਨਾਰਸ ਆ ਕੇ ਵੱਸ ਪਿਆ।

ਜੈਸਾ ਮਗਹਰੁ ਤੈਸੀ ਕਾਸੀ ਹਮ ਏਕੈ ਕਰਿ ਜਾਨੀ ॥
ਜੇਹੋ ਜੇਹਾ ਮਗਹਰ ਹੈ ਉਹੋ ਜਿਹੀ ਹੀ ਹੈ ਕਾਂਸ਼ੀ। ਮੈਂ ਉਨ੍ਹਾਂ ਦੋਨਾਂ ਨੂੰ ਇਥ ਸਮਾਨ ਜਾਣਦਾ ਹਾਂ।

ਹਮ ਨਿਰਧਨ ਜਿਉ ਇਹੁ ਧਨੁ ਪਾਇਆ ਮਰਤੇ ਫੂਟਿ ਗੁਮਾਨੀ ॥੩॥
ਮੈਂ, ਗਰੀਬ ਮਨੁਸ਼ ਨੂੰ ਸਾਈਂ ਦੀ ਇਹ ਦੌਲਤ ਪ੍ਰਾਪਤ ਹੋ ਗਈ ਹੈ, ਜਦ ਕਿ ਹੰਕਾਰੀ ਪੁਰਸ਼ ਪਾਟ ਕੇ ਮਰ ਮੁੱਕ ਰਹੇ ਹਨ।

ਕਰੈ ਗੁਮਾਨੁ ਚੁਭਹਿ ਤਿਸੁ ਸੂਲਾ ਕੋ ਕਾਢਨ ਕਉ ਨਾਹੀ ॥
ਜੋ ਆਪਣੇ ਆਪ ਉੱਤੇ ਹੰਕਾਰ ਕਰਦਾ ਹੈ, ਉਸ ਨੂੰ ਕੰਡੇ ਚੁਭਦੇ ਹਨ ਅਤੇ ਉਨ੍ਹਾਂ ਨੂੰ ਬਾਹਰ ਕੱਢਣ ਵਾਲਾ ਕੋਈ ਨਹੀਂ।

ਅਜੈ ਸੁ ਚੋਭ ਕਉ ਬਿਲਲ ਬਿਲਾਤੇ ਨਰਕੇ ਘੋਰ ਪਚਾਹੀ ॥੪॥
ਏਥੇ ਉਹ ਚੋਭ ਦੀ ਦਰਦ ਨਾਲ ਬੁਰੀ ਤਰ੍ਹਾਂ ਰੋਂਦਾ ਹੈ ਅਤੇ ਮਗਰੋਂ ਭਿਆਨਕ ਦੋਜ਼ਕ ਅੰਦਰ ਸੜਦਾ ਹੈ।

ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ ॥
ਕੀ ਦੋਜ਼ਕ ਹੈ ਅਤੇ ਕੀ ਗਰੀਬੜਾ ਬਹਿਸ਼ਤ। ਸਾਧੂ ਦੋਨਾਂ ਨੂੰ ਹੀ ਰੱਦ ਕਰ ਦਿੰਦੇ ਹਨ।

ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ ॥੫॥
ਆਪਣੇ ਗੁਰਦੇਵ ਜੀ ਦੀ ਦਇਆ ਦੁਆਰਾ, ਮੈਂ ਕਿਸੇ ਦੀ ਮੁਛੰਦਗੀ ਨਹੀਂ ਧਰਾਉਂਦਾ।

ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ ॥
ਹੁਣ ਮੈਂ ਮਾਲਕ ਦੇ ਤਖਤ ਉੱਤੇ ਜਾ ਚੜਿ੍ਹਆ ਹਾਂ ਅਤੇ ਸੰਸਾਰ ਦੇ ਥੰਮਣਹਾਰ ਨਾਲ ਇਕ ਮਿੱਕ ਪਿਆ ਹਾਂ।

ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ ॥੬॥੩॥
ਵਿਆਪਕ ਵਾਹਿਗੁਰੂ ਤੇ ਕਬੀਰ ਐਨ ਇਕ ਹੋ ਗਏ ਹਨ ਅਤੇ ਕੋਈ ਭੀ ਉਨ੍ਹਾਂ ਵਿੱਚ ਪਛਾਣ ਨਹੀਂ ਕੱਢ ਸਕਦਾ।

ਸੰਤਾ ਮਾਨਉ ਦੂਤਾ ਡਾਨਉ ਇਹ ਕੁਟਵਾਰੀ ਮੇਰੀ ॥
ਮੈਂ ਸਾਧੂਆਂ ਦਾ ਆਦਰਮਾਣ ਕਰਦਾ ਹਾਂ ਤੇ ਦੁਸ਼ਟਾਂ ਨੂੰ ਸਜ਼ਾ ਦਿੰਦਾ ਹਾਂ। ਸਾਈਂ ਦੇ ਪੁਲਸ ਅਫਸਰ ਵਜੋਂ ਇਹ ਮੇਰਾ ਫਰਜ਼ ਹੈ।

ਦਿਵਸ ਰੈਨਿ ਤੇਰੇ ਪਾਉ ਪਲੋਸਉ ਕੇਸ ਚਵਰ ਕਰਿ ਫੇਰੀ ॥੧॥
ਦਿਨ ਰਾਤ ਮੈਂ ਤੇਰੇ ਪੈਰ ਧੋਦਾਂ ਹਾਂ, ਹੇ ਸੁਆਮੀ! ਅਤੇ ਚੌਰੀ ਵਜੋਂ ਆਪਣੇ ਕੇਸ਼ ਤੇਰੇ ਉਤੇ ਝੁਲਾਉਂਦਾ ਹਾਂ।

ਹਮ ਕੂਕਰ ਤੇਰੇ ਦਰਬਾਰਿ ॥
ਮੈਂਡੇ ਮਾਲਕ! ਮੈਂ ਤੇਰੀ ਦਰਗਾਹ ਦਾ ਕੁੱਤਾ ਹਾਂ।

ਭਉਕਹਿ ਆਗੈ ਬਦਨੁ ਪਸਾਰਿ ॥੧॥ ਰਹਾਉ ॥
ਆਪਣੀ ਬੂਥੀ ਟੱਡ ਕੇ ਮੈਂ ਇਸ ਦੇ ਮੂਹਰੇ ਭੌਂਕਦਾ ਹਾਂ। ਠਹਿਰਾਉ।

copyright GurbaniShare.com all right reserved. Email