ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ ॥ ਗੁਰੂ ਅਮਰਦਾਸ ਜੀ ਨੂੰ ਉਹ ਹੀ ਗੁਰਿਆਈ ਦਾ ਤਿਲਕ, ਓਹੀ ਤਖਤ ਅਤੇ ਉਹ ਹੀ ਦਰਬਾਰ ਪ੍ਰਾਪਤ ਹੋਇਆ। ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ ॥ ਪੋਤਰਾ ਆਪਣੇ ਬਾਬਲ (ਗੁਰੂ ਅੰਗਦ) ਅਤੇ ਬਾਬੇ (ਗੁਰੂ ਨਾਨਕ) ਵਰਗਾ ਹੀ ਪ੍ਰਮਾਣੀਕ ਹੈ। ਜਿਨਿ ਬਾਸਕੁ ਨੇਤ੍ਰੈ ਘਤਿਆ ਕਰਿ ਨੇਹੀ ਤਾਣੁ ॥ ਇਹ ਗੁਰੂ ਅਮਰਦਾਸ ਹੀ ਹਨ, ਜਿਨ੍ਹਾਂ ਨੇ ਈਸ਼ਵਰੀ ਪ੍ਰੀਤ ਦੇ ਬਲ ਰਾਹੀਂ ਹਜ਼ਾਰ ਮੂੰਹਾਂ ਵਾਲੇ ਸ੍ਰਪ ਨੂੰ ਆਪਣੇ ਨੇਤ੍ਰ ਬਣਾਇਆ ਅਤੇ ਇਸ ਨੂੰ ਮਧਾਣੀ ਦੇ ਉਦਾਲੇ ਪਾ ਲਿਆ, ਜਿਨਿ ਸਮੁੰਦੁ ਵਿਰੋਲਿਆ ਕਰਿ ਮੇਰੁ ਮਧਾਣੁ ॥ ਅਤੇ ਜਿਨ੍ਹਾਂ ਨੇ ਸਮੇਰ ਪਰਬਤ ਨੂੰ ਆਪਣੀ ਮਧਾਣੀ ਬਣਾ ਕੇ, ਜਗਤ ਦੇ ਸਮੁੰਦਰ ਨੂੰ ਰਿੜਕ ਲਿਆ। ਚਉਦਹ ਰਤਨ ਨਿਕਾਲਿਅਨੁ ਕੀਤੋਨੁ ਚਾਨਾਣੁ ॥ ਉਨ੍ਹਾਂ ਨੇ ਚੌਦਾਂ ਰਤਨ ਕਢਿ ਲਿਆਂਦੇ ਅਤੇ ਸਾਰੇ ਰੱਬੀ ਨੂਰ ਫੈਲਾ ਦਿੱਤਾ। ਘੋੜਾ ਕੀਤੋ ਸਹਜ ਦਾ ਜਤੁ ਕੀਓ ਪਲਾਣੁ ॥ ਬ੍ਰਹਮ ਗਿਆਨ ਨੂੰ ਉਨ੍ਹਾਂ ਨੇ ਆਪਣਾ ਘੋੜਾ ਬਣਾਇਆ ਅਤੇ ਪ੍ਰਹੇਜ਼ਗਾਰੀ ਨੂੰ ਉਨ੍ਹਾਂ ਨੇ ਬਣਾਇਆ ਆਪਣਾ ਪਲਾਣਾ (ਤਾਹਰੂ)। ਧਣਖੁ ਚੜਾਇਓ ਸਤ ਦਾ ਜਸ ਹੰਦਾ ਬਾਣੁ ॥ ਸੱਚੇ ਦੀ ਕਮਾਣ ਉੱਤੇ ਉਨ੍ਹਾਂ ਨੇ ਸੁਆਮੀ ਦੀ ਸਿਫ਼ਤ-ਸਲਾਹ ਦਾ ਤੀਰ ਚਾੜਿਆ ਹੈ। ਕਲਿ ਵਿਚਿ ਧੂ ਅੰਧਾਰੁ ਸਾ ਚੜਿਆ ਰੈ ਭਾਣੁ ॥ ਕਾਲੇ ਸਮੇਂ ਅੰਦਰੋਂ ਘੋਰ ਅਨ੍ਹੇਰਾ ਸੀ। ਗੁਰੂ ਜੀ ਰਾਤ ਨੂੰ ਰੌਸ਼ਨ ਕਰਨ ਵਾਲੇ ਸੂਰਜ ਦੀ ਮਾਨੰਦ ਪ੍ਰਗਟ ਹੋਵੇ। ਸਤਹੁ ਖੇਤੁ ਜਮਾਇਓ ਸਤਹੁ ਛਾਵਾਣੁ ॥ ਉਨ੍ਹਾਂ ਨੇ ਸੱਚ ਦੀ ਪੈਲੀ ਉਗਾਈ ਹੈ ਅਤੇ ਸੋਚ ਦਾ ਸ਼ਮਿਆਨਾ ਤਾਣਿਆ ਹੈ। ਨਿਤ ਰਸੋਈ ਤੇਰੀਐ ਘਿਉ ਮੈਦਾ ਖਾਣੁ ॥ ਤੇਰੇ ਲੰਗਰ ਵਿੱਚ ਸਦਾ ਹੀ ਘੀ ਅਤੇ ਕਣਕ ਦਾ ਨਿਰਮਲ ਆਟਾ ਖਾਣ ਲਈ ਹਨ। ਚਾਰੇ ਕੁੰਡਾਂ ਸੁਝੀਓਸੁ ਮਨ ਮਹਿ ਸਬਦੁ ਪਰਵਾਣੁ ॥ ਤੁਸੀਂ ਹੇ ਅਮਰਦਾਸ ਜੀ! ਜਗਤ ਦੇ ਚਾਰੇ ਹੀ ਪਾਸਿਆਂ ਨੂੰ ਜਾਣਦੇ ਹੋ ਅਤੇ ਤੁਹਾਡੇ ਚਿੱਤ ਵਿਚੋਂ ਤੁਹਾਨੂੰ ਨਾਮ ਚੰਗਾ ਲਗਦਾ ਹੈ। ਆਵਾ ਗਉਣੁ ਨਿਵਾਰਿਓ ਕਰਿ ਨਦਰਿ ਨੀਸਾਣੁ ॥ ਤੂੰ ਪ੍ਰਗਟ ਤੌਰ ਤੇ ਉਸ ਦਾ ਆਉਣਾ ਤੇ ਜਾਣਾ ਮੇਟ ਦਿੰਦਾ ਹੈ ਜਿਸ ਤੇ ਤੂੰ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈਂ। ਅਉਤਰਿਆ ਅਉਤਾਰੁ ਲੈ ਸੋ ਪੁਰਖੁ ਸੁਜਾਣੁ ॥ ਉਹ ਸਿਆਣਾ ਪ੍ਰਭੂ ਗੁਰੂ ਰਾਮਦਾਸ ਦੇ ਸਰੂਪ ਅੰਦਰ ਆ ਉਤਰਿਆ। ਝਖੜਿ ਵਾਉ ਨ ਡੋਲਈ ਪਰਬਤੁ ਮੇਰਾਣੁ ॥ ਤੂੰ ਸੁਮੇਰ ਪਰਬਤ ਦੀ ਤਰ੍ਹਾਂ ਅਹਿੱਲ ਹੈਂ ਅਤੇ ਹਨ੍ਹੇਰੀ ਤੇ ਹਵਾ ਦੇ ਬੱਲਿ੍ਹਆਂ ਨਾਲ ਡਿੱਕੋਡੋਲੇ ਨਹੀਂ ਖਾਂਦਾ। ਜਾਣੈ ਬਿਰਥਾ ਜੀਅ ਕੀ ਜਾਣੀ ਹੂ ਜਾਣੁ ॥ ਤੂੰ, ਹੇ ਦਿਲਾਂ ਦੀਆਂ ਜਾਣਨਹਾਰ! ਸਾਰਿਆਂ ਮਨਾਂ ਦੀਆਂ ਹਾਲਾਤਾਂ ਨੂੰ ਜਾਣਦਾ ਹੈਂ। ਕਿਆ ਸਾਲਾਹੀ ਸਚੇ ਪਾਤਿਸਾਹ ਜਾਂ ਤੂ ਸੁਘੜੁ ਸੁਜਾਣੁ ॥ ਮੈਂ ਤੇਰੀ ਕੀਰਤੀ ਕਿਸ ਤਰ੍ਹਾਂ ਕਰ ਸਕਦਾ ਹਾਂ, ਹੇ ਸੱਚੇ ਸੁਲਤਾਨ! ਜਦ ਤੂੰ ਸਿਆਣਾ ਅਤੇ ਸਰਬੱਗ ਹੈਂ? ਦਾਨੁ ਜਿ ਸਤਿਗੁਰ ਭਾਵਸੀ ਸੋ ਸਤੇ ਦਾਣੁ ॥ ਜਿਹੜੀਆਂ ਬਖਸ਼ਸ਼ਾਂ ਤੂੰ, ਹੇ ਸੱਚੇ ਗੁਰਦੇਵ ਜੀ ਦੇਣੀਆਂ ਪਸੰਦ ਕਰਦਾ ਹੈਂ, ਉਹੀ ਦਾਤਾਂ ਤੂੰ ਸੱਤੇ ਨੂੰ ਬਖਸ਼। ਨਾਨਕ ਹੰਦਾ ਛਤ੍ਰੁ ਸਿਰਿ ਉਮਤਿ ਹੈਰਾਣੁ ॥ ਨਾਨਕ ਦਾ ਛਤ੍ਰ ਤੇਰੇ ਸੀਸ ਉਤੇ ਝੁਲਦਾ ਦੇਖ, ਸਾਰਾ ਸਿੱਖ ਜਗਤ ਅਸਚਰਜ ਹੋ ਗਿਆ ਹੈ। ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ ॥ ਗੁਰੂ ਅਮਰਦਾਸ ਜੀ ਦਾ ਓਹੀ ਤਿਲਕ, ਉਹ ਹੀ ਰਾਜ ਸਿੰਘਾਸਣ ਅਤੇ ਉਹ ਹੀ ਦਰਬਾਰ ਹੈ। ਪਿਯੂ ਦਾਦੇ ਜੇਵਿਹਾ ਪੋਤ੍ਰਾ ਪਰਵਾਣੁ ॥੬॥ ਪੋਤਾ ਆਪਣੇ ਬਾਬਲ ਅਤੇ ਬਾਬੇ ਵਰਗਾ ਹੀ ਪ੍ਰਮਾਣੀਕ ਹੈ। ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ ਮੁਬਾਰਕ, ਮੁਬਾਰਕ ਹਨ ਗੁਰੂ ਰਾਮਦਾਸ ਜੀ। ਜਿਸ ਸਾਹਿਬ ਨੇ ਉਨ੍ਹਾਂ ਨੂੰ ਸਜਿਆ ਹੈ, ਉਸ ਨੇ ਹੀ ਉਨ੍ਹਾਂ ਨੂੰ ਸ਼ਸ਼ੋਭਤ ਕੀਤਾ ਹੈ। ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥ ਮੁਕੰਮਲ ਹੈ ਤੇਰਾ ਮੋਜਿਜ਼ਾ, ਕਰਤਾਰ ਨੇ ਖੁਦ ਹੀ ਤੈਨੂੰ ਤਖਤ ਤੇ ਸਥਾਪਨ ਕੀਤਾ ਹੈ। ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ ॥ ਤੈਨੂੰ ਪ੍ਰਮ ਪ੍ਰਭੂ ਜਾਣ ਕੇ, ਤੇਰੇ ਮੁਰੀਦ ਅਤੇ ਸਾਧ ਸੰਗਤ ਤੈਨੂੰ ਪ੍ਰਣਾਮ ਕਰਦੇ ਹਨ। ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ ॥ ਤੂੰ ਅਹਿੱਲ, ਅਗਾਧ ਅਤੇ ਅਮਾਪ ਹੈਂ, ਤੇਰਾ ਕੋਈ ਅਖੀਰ ਜਾਂ ਹੱਦਬੰਨਾ ਨਹੀਂ। ਜਿਨ੍ਹ੍ਹੀ ਤੂੰ ਸੇਵਿਆ ਭਾਉ ਕਰਿ ਸੇ ਤੁਧੁ ਪਾਰਿ ਉਤਾਰਿਆ ॥ ਜੋ ਤੇਰੀ ਪਿਆਰ ਨਾਲ, ਟਹਿਲ ਕਮਾਉਂਦੇ ਹਨ, ਉਨ੍ਹਾਂ ਨੂੰ ਤੂੰ ਤਾਰ ਦਿੰਦਾ ਹੈ। ਲਬੁ ਲੋਭੁ ਕਾਮੁ ਕ੍ਰੋਧੁ ਮੋਹੁ ਮਾਰਿ ਕਢੇ ਤੁਧੁ ਸਪਰਵਾਰਿਆ ॥ ਤੂੰ ਲਾਲਚ, ਤਮ੍ਹਾਂ, ਕਾਮ-ਚੇਸ਼ਟਾ, ਗੁੱਸੇ ਅਤੇ ਸੰਸਾਰੀ ਮਮਤਾ ਨੂੰ ਉਨ੍ਹਾਂ ਦੇ ਟੱਬਰ ਕਬੀਲਿਆਂ ਸਮੇਤ ਕੁਟ ਫਾਟ ਕੇ ਬਾਹਰ ਕੱਢ ਦਿੱਤਾ ਹੈ। ਧੰਨੁ ਸੁ ਤੇਰਾ ਥਾਨੁ ਹੈ ਸਚੁ ਤੇਰਾ ਪੈਸਕਾਰਿਆ ॥ ਸ਼ਲਾਘਾਯੋਗ ਹੈ ਤੇਰਾ ਅਸਥਾਨ ਅਤੇ ਸੱਚੀਆਂ ਹਨ ਤੇਰੀਆਂ ਦਾਤਾਂ। ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ ॥ ਤੂੰ ਨਾਨਕ ਹੈ, ਤੂੰ ਹੀ ਅੰਗਦ ਹੈ ਅਤੇ ਗੁਰੂ ਅਮਰਦਾਸ ਭੀ ਤੂੰ ਹੀ ਹੈਂ। ਮੈਂ ਤੈਨੂੰ ਇਸ ਤਰ੍ਹਾਂ ਖਿਆਲ ਕਰਦਾ ਹਾਂ। ਗੁਰੁ ਡਿਠਾ ਤਾਂ ਮਨੁ ਸਾਧਾਰਿਆ ॥੭॥ ਜਦ ਮੈਂ ਗੁਰਦੇਵ ਜੀ ਨੂੰ ਵੇਖਿਆ, ਤਦ ਮੇਰੀ ਆਤਮਾ ਨੂੰ ਸਹਾਰਾ ਮਿਲ ਗਿਆ। ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ ॥ ਚਹੁ ਗੁਰਾਂ ਨੇ ਆਪਣੇ ਚੌਹਾਂ ਵੇਲਿਆਂ ਨੂੰ ਪ੍ਰਕਾਸ਼ ਕੀਤਾ। ਤੂੰ ਹੇ ਨਾਨਕ! ਖੁਦ ਹੀ ਪੰਜਵਾਂ ਸਰੂਪ ਧਾਰਨ ਕੀਤਾ ਹੈ। ਆਪੀਨ੍ਹ੍ਹੈ ਆਪੁ ਸਾਜਿਓਨੁ ਆਪੇ ਹੀ ਥੰਮ੍ਹ੍ਹਿ ਖਲੋਆ ॥ ਤੂੰ ਖੁਦ ਹੀ ਸੰਸਾਰ ਨੂੰ ਰਚਿਆ ਹੈ ਅਤੇ ਖੁਦ ਹੀ ਇਸ ਦਾ ਸਦੀਵੀ ਖੜੇ ਰਹਿਣ ਵਾਲਾ ਸਤੂਨ ਹੈਂ। ਆਪੇ ਪਟੀ ਕਲਮ ਆਪਿ ਆਪਿ ਲਿਖਣਹਾਰਾ ਹੋਆ ॥ ਤੂੰ ਆਪ ਤਖਤੀ ਹੈ, ਆਪ ਹੀ ਲੇਖਣੀ ਅਤੇ ਆਪੇ ਹੀ ਲਿਖਾਰੀ ਹੋ ਗਿਆ ਹੈਂ। ਸਭ ਉਮਤਿ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ ॥ ਤੇਰੇ ਸਾਰੇ ਸਿੱਖ ਸੇਵਕ ਆਉਣ ਜਾਣ ਵਾਲੇ ਹਨ। ਤੂੰ ਖੁਦ ਸਦੀਵੀ ਸਹੀ ਸਲਾਮਤ ਹੈਂ। ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ॥ ਗੁਰੂ ਅਰਜਨ ਜੀ ਗੁਰੂ ਨਾਨਕ ਦੇ ਰਾਜ ਸਿੰਘਾਸਣ ਤੇ ਬਿਰਾਜਦੇ ਹਨ ਅਤੇ ਸੱਚੇ ਗੁਰਾਂ ਦੀ ਚਾਨਣੀ ਉਨ੍ਹਾਂ ਉੱਤੇ ਚਮਕਦੀ ਹੈ। ਉਗਵਣਹੁ ਤੈ ਆਥਵਣਹੁ ਚਹੁ ਚਕੀ ਕੀਅਨੁ ਲੋਆ ॥ ਚੜ੍ਹਦੇ ਤੋਂ ਛਿਪਦੇ ਤਾਈਂ, ਤੂੰ ਚਾਰਿਆ ਪਾਸਿਆਂ ਨੂੰ ਪ੍ਰਕਾਸ਼ ਕਰ ਦਿੱਤਾ ਹੈ। ਜਿਨ੍ਹ੍ਹੀ ਗੁਰੂ ਨ ਸੇਵਿਓ ਮਨਮੁਖਾ ਪਇਆ ਮੋਆ ॥ ਅਧਰਮੀ, ਜੋ ਆਪਣੇ ਗੁਰਾਂ ਦੀ ਟਹਿਲ ਨਹੀਂ ਕਮਾਉਂਦੇ, ਕੁਮੌਤੇ ਮਰਦੇ ਹਨ। ਦੂਣੀ ਚਉਣੀ ਕਰਾਮਾਤਿ ਸਚੇ ਕਾ ਸਚਾ ਢੋਆ ॥ ਸੱਚੇ ਗੁਰਾਂ ਦਾ ਤੈਨੂੰ ਇਹ ਸੱਚਾ ਵਰ ਹੈ, ਕਿ ਤੇਰੀਆਂ ਕਰਾਮਾਤਾਂ ਦੂਣੀਆਂ ਚੌਣੀਆਂ ਹੁੰਦੀਆਂ ਜਾਣ। ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ ॥੮॥੧॥ ਚਾਰ ਗੁਰਾਂ ਨੇ ਆਪਣੇ ਚਾਰ ਸਮਿਆਂ ਨੂੰ ਪ੍ਰਕਾਸ਼ ਕੀਤਾ ਤੂੰ ਹੇ ਨਾਨਕ! ਖੁਦ ਹੀ ਪੰਜਵਾਂ ਸਰੂਪ ਧਾਰਨ ਕੀਤਾ ਹੈ। ਰਾਮਕਲੀ ਬਾਣੀ ਭਗਤਾ ਕੀ ॥ ਰਾਮਕਲੀ ਭਗਤਾਂ ਦੀ ਬਾਣੀ। ਕਬੀਰ ਜੀਉ ਸ਼੍ਰੀ ਕਬੀਰ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਕਾਇਆ ਕਲਾਲਨਿ ਲਾਹਨਿ ਮੇਲਉ ਗੁਰ ਕਾ ਸਬਦੁ ਗੁੜੁ ਕੀਨੁ ਰੇ ॥ ਤੂੰ ਆਪਣੀ ਦੇਹ ਨੂੰ ਮੱਟ ਅਤੇ ਗੁਰਾਂ ਦੇ ਉਪਦੇਸ਼ ਨੂੰ ਆਪਣਾ ਗੁੜ ਬਣਾ, copyright GurbaniShare.com all right reserved. Email |