Page 967

ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ ॥
ਗੁਰਾਂ ਦੀ ਈਸ਼ਵਰੀ ਬਾਣੀ ਦਾ ਸਦਾਵਰਤ ਲੱਗਾ ਹੋਇਆ ਹੈ ਅਤੇ ਉਨ੍ਹਾਂ ਦੀ ਆਮਦਨੀ ਵਿੱਚ ਕੋਈ ਕਮੀ ਨਹੀਂ ਵਾਪਰਦੀ।

ਖਰਚੇ ਦਿਤਿ ਖਸੰਮ ਦੀ ਆਪ ਖਹਦੀ ਖੈਰਿ ਦਬਟੀਐ ॥
ਉਹ ਸਾਹਿਬ ਦੀ ਦਾਤ ਨੂੰ ਖਰਚਦੇ ਹਨ, ਖੁਦ ਖਾਂਦੇ ਹਨ ਅਤੇ ਦੱਬ ਕੇ ਖੈਰਾਤਾਂ ਵੰਡਦੇ ਹਨ।

ਹੋਵੈ ਸਿਫਤਿ ਖਸੰਮ ਦੀ ਨੂਰੁ ਅਰਸਹੁ ਕੁਰਸਹੁ ਝਟੀਐ ॥
ਸਾਈਂ ਦੀ ਮਹਿਮਾ ਗਾਇਨ ਕੀਤੀ ਜਾਂਦੀ ਹੈ ਅਤੇ ਨਿਰੰਜਨੀ ਰੌਸ਼ਨੀ ਆਕਾਸ਼ ਅਤੇ ਈਸ਼ਵਰੀ ਮੰਡਲਾਂ ਤੋਂ ਵਰਸਦੀ ਹੈ।

ਤੁਧੁ ਡਿਠੇ ਸਚੇ ਪਾਤਿਸਾਹ ਮਲੁ ਜਨਮ ਜਨਮ ਦੀ ਕਟੀਐ ॥
ਤੈਨੂੰ ਵੇਖ ਕੇ, ਹੇ ਸੱਚੇ ਪਾਤਸ਼ਾਹ, ਜਨਮਾਂ ਜਨਮਾਂਤ੍ਰਾਂ ਦੀ ਮੈਲ ਧੋਤੀ ਜਾਂਦੀ ਹੈ।

ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ ॥
ਗੁਰਦੇਵ ਜੀ ਨੇ ਆਪਣਾ ਜਾਂ-ਨਸੀਨ ਸੰਬੰਧੀ ਸੱਚਾ ਵਚਨ ਕਰ ਦਿੱਤਾ, ਅਸੀਂ ਤਦ, ਕਿਉਂ ਇਸ ਨੂੰ ਆਖਣੋ ਸੰਕੋਚ ਕਰੀਏ?

ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ਹ੍ਹ ਮੁਰਟੀਐ ॥
ਗੁਰਾਂ ਦੇ ਪੁੱਤਾਂ ਨੇ ਗੁਰਾਂ ਦਾ ਬਚਨ ਨਾਂ ਮੰਨਿਆ ਅਤੇ ਟਿਕੇ ਹੋਏ ਗੁਰਾਂ ਦੀ ਪ੍ਰਵਾਹ ਨਾਂ ਕੀਤੀ।

ਦਿਲਿ ਖੋਟੈ ਆਕੀ ਫਿਰਨ੍ਹ੍ਹਿ ਬੰਨ੍ਹ੍ਹਿ ਭਾਰੁ ਉਚਾਇਨ੍ਹ੍ਹਿ ਛਟੀਐ ॥
ਖੋਟੇ ਦਿਲ ਵਾਲੇ ਪੁਤੱਰ ਬਾਗੀ ਹੋ ਗਏ ਅਤੇ ਪਾਪਾਂ ਦੀ ਡੱਟ ਦਾ ਬੋਝ ਬਣਾ, ਇਸ ਨੂੰ ਆਪਣੇ ਸਿਰ ਤੇ ਚੁੱਕ ਤੁਰੇ।

ਜਿਨਿ ਆਖੀ ਸੋਈ ਕਰੇ ਜਿਨਿ ਕੀਤੀ ਤਿਨੈ ਥਟੀਐ ॥
ਜੋ ਕੁੱਛ ਗੁਰਾਂ ਨੇ ਕਿਹਾ, ਲਹਿਣੇ ਨੇ ਐਨ ਉਹ ਹੀ ਕੀਤਾ ਅਤੇ ਜਿਸ ਨੇ ਆਗਿਆ ਮੰਨਣ ਕੀਤੀ, ਉਹ ਗੁਰ ਗੱਦੀ ਤੇ ਥਾਪਿਆ ਗਿਆ।

ਕਉਣੁ ਹਾਰੇ ਕਿਨਿ ਉਵਟੀਐ ॥੨॥
ਵੇਖੋ! ਕੌਣ ਹਾਰ ਗਿਆ ਹੈ ਤੇ ਕੌਣ ਜਿੱਤ ਗਿਆ ਹੈ?

ਜਿਨਿ ਕੀਤੀ ਸੋ ਮੰਨਣਾ ਕੋ ਸਾਲੁ ਜਿਵਾਹੇ ਸਾਲੀ ॥
ਜਿਸ ਨੇ ਸੇਵਾ ਕੀਤੀ, ਉਹ ਗੁਰੂ ਕਰ ਕੇ ਪੂਜਿਆ ਗਿਆ। ਕੰਡਿਆਲੇ ਘਾਅ ਅਤੇ ਚੌਲਾਂ ਵਿਚੋਂ ਕਿਹੜਾ ਸ੍ਰੇਸ਼ਟ ਹੈ?

ਧਰਮ ਰਾਇ ਹੈ ਦੇਵਤਾ ਲੈ ਗਲਾ ਕਰੇ ਦਲਾਲੀ ॥
ਦੋਨਾਂ ਧਿਰਾਂ ਦੇ ਗੁਣ ਤੋਲ ਕੇ, ਦੇਵ ਧਰਮਰਾਜੇ ਦੀ ਤਰ੍ਹਾਂ, ਗੁਰੂ ਜੀ ਨੇ ਮੁਦੱਲਲ (ਪੂਰਾ) ਇਨਸਾਫ ਕੀਤਾ।

ਸਤਿਗੁਰੁ ਆਖੈ ਸਚਾ ਕਰੇ ਸਾ ਬਾਤ ਹੋਵੈ ਦਰਹਾਲੀ ॥
ਜੋ ਕੁਛ ਸੱਚਾ ਗੁਰੂ ਕਹਿੰਦਾ ਹੈ, ਸੱਚਾ ਸੁਆਮੀ ਕਰਦਾ ਹੈ। ਉਹ ਗੱਲ ਝਟਪਟ ਹੀ ਹੋ ਆਉਂਦੀ ਹੈ।

ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ ॥
ਗੁਰੂ ਅੰਗਦ ਜੀ ਦੀ ਪਾਤਿਸ਼ਾਹੀ ਦਾ ਐਲਾਨ ਹੋ ਗਿਆ ਅਤੇ ਸੱਚੇ ਸਿਰਜਣਹਾਰ ਨੇ ਇਸ ਦੀ ਤਸਦੀਕ ਕਰ ਦਿੱਤੀ।

ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ ॥
ਆਪਣੀ ਦੇਹ ਨੂੰ ਬਦਲ, ਨਾਨਕ ਜੀ ਰਾਜਸਿੰਘਾਸਣ, ਉੱਤੇ ਜਿਸ ਦੀਆਂ ਸੈਂਕੜੇ ਹੀ ਟਹਿਣੀਆਂ ਹਨ, ਕਬਜ਼ਾ ਕਰਕੇ ਬਹਿ ਗਏ ਹਨ।

ਦਰੁ ਸੇਵੇ ਉਮਤਿ ਖੜੀ ਮਸਕਲੈ ਹੋਇ ਜੰਗਾਲੀ ॥
ਉਸ ਦੇ ਬੂਹੇ ਤੇ ਖਲੋਤੇ ਹੋਏ ਉਸ ਦੇ ਮੁਰੀਦ ਉਸ ਦੀ ਘਾਲ ਕਮਾਉਂਦੇ ਹਨ। ਐਸ ਤਰ੍ਹਾਂ ਉਨ੍ਹਾਂ ਦੇ ਪਾਪਾਂ ਦਾ ਜੰਗਾਲ ਰੇਤਿਆਂ ਜਾਂਦਾ ਹੈ।

ਦਰਿ ਦਰਵੇਸੁ ਖਸੰਮ ਦੈ ਨਾਇ ਸਚੈ ਬਾਣੀ ਲਾਲੀ ॥
ਗੁਰੂ ਜੀ ਪ੍ਰਭੂ ਦੇ ਦਰਵਾਜੇ ਦੇ ਸੰਤ ਹਨ ਅਤੇ ਉਹ ਸੱਚੇ ਨਾਮ ਅਤੇ ਗੁਰਬਾਣੀ ਨੂੰ ਪਿਆਰ ਕਰਦੇ ਹਨ।

ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ ॥
ਬਲਵੰਡ ਆਖਦਾ ਹੈ, ਗੁਰੂ ਅੰਗਦ ਜੀ ਦੀ ਪਤਨੀ ਖੀਵੀ, ਇਕ ਭਲੀ ਇਸਤ੍ਰੀ ਹੈ, ਜੋ ਸਾਰਿਆਂ ਨੂੰ ਸੰਘਣੇ ਪੱਤਿਆਂ ਵਾਲੀ ਛਾਂ ਦਾ ਆਰਾਮ ਬਖਸ਼ਦੀ ਹੈ।

ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ ॥
ਉਹ ਗੁਰਾਂ ਦਾ ਧਨ ਉਨ੍ਹਾਂ ਦੀ ਰਸੋਈ ਵਿੱਚ ਵਰਤਾਉਂਦੀ ਹੈ: ਘਿਓ ਨਾਲ ਮਿਲੀ ਹੋਈ ਅੰਮ੍ਰਿਤ ਵਰਗੀ ਮਿੱਠੀ ਤਸਮਈ।

ਗੁਰਸਿਖਾ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ ॥
ਚਮਕੀਲੇ ਹਨ ਚਿਹਰੇ ਗੁਰੂ ਦੇ ਸਿੱਖਾਂ ਦੇ ਅਤੇ ਫੂਸ ਵਰਗੇ ਪੀਲੇ ਹੋ ਵੰਝਦੇ ਹਨ ਪ੍ਰੀਤਕੂਲ ਪੁਰਸ਼ਾਂ ਦੇ।

ਪਏ ਕਬੂਲੁ ਖਸੰਮ ਨਾਲਿ ਜਾਂ ਘਾਲ ਮਰਦੀ ਘਾਲੀ ॥
ਜਦ ਅੰਗਦ ਨੇ ਮਰਦਾਂ ਵਾਲੀ ਸੇਵਾ ਕਮਾਈ ਤਦ ਉਸ ਦੇ ਮਾਲਕ ਨੇ ਉਸ ਨੂੰ ਪਰਵਾਨ ਕਰ ਲਿਆ ਹੈ।

ਮਾਤਾ ਖੀਵੀ ਸਹੁ ਸੋਇ ਜਿਨਿ ਗੋਇ ਉਠਾਲੀ ॥੩॥
ਐਹੋ ਜੇਹਾ ਹੈ ਅਮੜੀ ਖੀਵੀ ਦਾ ਕੰਤ, ਜੋ ਸਾਰੇ ਸੰਸਾਰ ਨੂੰ ਆਸਰਾ ਦਿੰਦਾ ਹੈ।

ਹੋਰਿਂਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਓਨੁ ॥
ਗੁਰੂ ਨਾਨਕ ਨੇ ਗੰਗਾ ਨੂੰ ਹੋਰਸ ਪਾਸੇ ਹੀ ਵਗਾ ਦਿੱਤਾ ਹੈ ਅਤੇ ਲੋਕਾਈ ਆਖਦੀ ਹੈ, ਉਸ ਨੇ ਕੀ ਕੀਤਾ ਹੈ?

ਨਾਨਕ ਈਸਰਿ ਜਗਨਾਥਿ ਉਚਹਦੀ ਵੈਣੁ ਵਿਰਿਕਿਓਨੁ ॥
ਸ਼੍ਰਿਸ਼ਟੀ ਦੇ ਸੁਆਮੀ, ਵਾਹਿਗੁਰੂ ਸਰੂਪ ਨਾਨਕ ਨੇ ਪਰਮ ਸ੍ਰੇਸ਼ਟ ਬਾਣੀ ਉਚਾਰਨ ਕੀਤੀ ਹੈ।

ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ ॥
ਪਹਾੜ ਨੂੰ ਆਪਣੀ ਮਧਾਣੀ ਅਤੇ ਸ਼ੇਸ਼ਨਾਗ ਨੂੰ ਆਪ ਰਿੜਕਨ ਵਾਲੀ ਰੱਸੀ ਬਣਾ ਕੇ, ਉਨ੍ਹਾਂ ਨੇ ਈਸ਼ਵਰੀ ਕਲਾਮ ਨੂੰ ਮੱਥਿਆ ਹੈ।

ਚਉਦਹ ਰਤਨ ਨਿਕਾਲਿਅਨੁ ਕਰਿ ਆਵਾ ਗਉਣੁ ਚਿਲਕਿਓਨੁ ॥
ਉਨ੍ਹਾਂ ਨੇ ਚੌਦਾਂ ਅਮੋਲਕ ਪਦਾਰਥ ਵਿਚੋਂ ਕੱਢੇ ਹਨ ਅਤੇ ਸਾਰੇ ਆਲਮ ਨੂੰ ਰੌਸ਼ਨ ਕਰ ਦਿੱਤਾ ਹੈ।

ਕੁਦਰਤਿ ਅਹਿ ਵੇਖਾਲੀਅਨੁ ਜਿਣਿ ਐਵਡ ਪਿਡ ਠਿਣਕਿਓਨੁ ॥
ਜਦ ਉਨ੍ਹਾਂ ਨੇ ਐਡੇ ਵੱਡੇ ਪੁਰਸ਼ ਅੰਗਦ ਨੂੰ ਪਰਖਿਆ ਤਾਂ ਐਹੋ ਜੇਹੀ ਸ਼ਕਤੀ ਦਿਖਾਈ।

ਲਹਣੇ ਧਰਿਓਨੁ ਛਤ੍ਰੁ ਸਿਰਿ ਅਸਮਾਨਿ ਕਿਆੜਾ ਛਿਕਿਓਨੁ ॥
ਉਸ ਨੇ ਪਾਤਸ਼ਾਹੀ ਛੱਟ ਲਹਿਣੇ ਦੇ ਸੀਸ ਤੇ ਝੁਲਾ ਦਿੱਤਾ ਅਤੇ ਉਸ ਦੀ ਕੀਰਤੀ ਦਾ ਚੰਦੋਆ ਆਕਾਸ਼ ਤੋੜੀ ਤਾਣ ਦਿੱਤਾ।

ਜੋਤਿ ਸਮਾਣੀ ਜੋਤਿ ਮਾਹਿ ਆਪੁ ਆਪੈ ਸੇਤੀ ਮਿਕਿਓਨੁ ॥
ਨਾਨਕ ਦਾ ਨੂਰ ਗੁਰੂ ਅੰਗਦ ਦੇ ਨੂਰ ਵਿੱਚ ਲੀਨ ਹੋ ਗਿਆ ਅਤੇ ਪ੍ਰਭੂ ਨੇ ਖੁਦ ਨਾਨਕ ਨੂੰ ਆਪਣੇ ਆਪ ਨਾਲ ਅਭੇਦ ਕਰ ਲਿਆ।

ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ ॥
ਨਾਨਕ ਨੇ ਆਪਣੇ ਸਿੱਖਾਂ ਅਤੇ ਲੜਕਿਆਂ ਦੀ ਛਾਣ ਬੀਣ ਕੀਤੀ ਅਤੇ ਜੋ ਕੁਛ ਉਸ ਨੇ ਕੀਤਾ, ਉਸ ਨੂੰ ਉਸ ਦੇ ਸਾਰੇ ਪੰਥ ਨੇ ਦੇਖਿਆ।

ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ ॥੪॥
ਜਦ ਲਹਿਣਾ ਪਾਕ ਪਵਿੱਤਰ ਪਾਇਆ ਗਿਆ ਤਦ ਹੀ ਗੁਰਾਂ ਨੇ ਉਸ ਨੂੰ ਰਾਜਸਿੰਘਾਸਣ ਤੇ ਅਸਥਾਪਨ ਕੀਤਾ।

ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥
ਤਦ ਸੱਚੇ ਗੁਰੂ, ਫੇਰੂ ਦੇ ਪੁਤ੍ਰ, ਆ ਕੇ ਖਡੂਰ ਪਿੰਡ ਵਿੱਚ ਰਹਿਣ ਲੱਗ ਪਏ।

ਜਪੁ ਤਪੁ ਸੰਜਮੁ ਨਾਲਿ ਤੁਧੁ ਹੋਰੁ ਮੁਚੁ ਗਰੂਰੁ ॥
ਸਿਮਰਨ, ਕਰੜੀ ਘਾਲ ਅਤੇ ਸਵੈ-ਜ਼ਬਤ ਤੇਰੇ ਨਾਲ ਵਸਦੇ ਹਨ, ਹੇ ਮੇਰੇ ਗੁਰਦੇਵ! ਅਤੇ ਘਣੇਰਾ ਘੁਮੰਡ ਵਸਦਾ ਹੈ ਹੋਰਨਾਂ ਦੇ ਨਾਲ।

ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰੁ ॥
ਲਾਲਚ ਪ੍ਰਾਣੀਆਂ ਨੂੰ ਐਉਂ ਵਿਗਾੜ ਦਿੰਦਾ ਹੈ, ਜਿਸ ਤਰ੍ਹਾਂ ਹਰਾ ਜਾਲਾ ਜਲ ਨੂੰ।

ਵਰ੍ਹਿਐ ਦਰਗਹ ਗੁਰੂ ਕੀ ਕੁਦਰਤੀ ਨੂਰੁ ॥
ਪ੍ਰਭੂ ਦੀ ਰੌਸ਼ਨੀ ਸੁਤੇਸਿਧ ਹੀ ਗੁਰਾਂ-ਦੇ ਦਰਬਾਰ ਤੇ ਵਰਸਦੀ ਹੈ।

ਜਿਤੁ ਸੁ ਹਾਥ ਨ ਲਭਈ ਤੂੰ ਓਹੁ ਠਰੂਰੁ ॥
ਹੇ ਮੇਰੇ ਗੁਰੁਦੇਵ ਜੀ! ਤੁਸੀਂ ਉਹ ਠੰਡ ਚੈਨ ਹੋ ਜਿਸਦੀ ਡੂੰਘਾਈ ਪਾਈ ਨਹੀਂ ਜਾ ਸਕਦੀ।

ਨਉ ਨਿਧਿ ਨਾਮੁ ਨਿਧਾਨੁ ਹੈ ਤੁਧੁ ਵਿਚਿ ਭਰਪੂਰੁ ॥
ਤੂੰ ਨਾਮ ਦੀ ਦੌਲਤ ਦੇ ਨੌ ਖਜ਼ਾਨਿਆਂ ਨਾਲ ਪਰੀਪੂਰਨ ਹੈ।

ਨਿੰਦਾ ਤੇਰੀ ਜੋ ਕਰੇ ਸੋ ਵੰਞੈ ਚੂਰੁ ॥
ਜਿਹੜਾ ਕੋਈ ਤੇਰੀ ਬਦਖੋਈ ਕਰਦਾ ਹੈ, ਉਹ ਮੁਕੰਮਲ ਤਬਾਹ ਹੋ ਜਾਂਦਾ ਹੈ।

ਨੇੜੈ ਦਿਸੈ ਮਾਤ ਲੋਕ ਤੁਧੁ ਸੁਝੈ ਦੂਰੁ ॥
ਇਸ ਸੰਸਾਰ ਦੇ ਇਨਸਾਨ ਨਜ਼ਦੀਕ ਵੇਖਣ ਵਾਲੇ ਹਨ, ਪਰ ਤੂੰ ਬਹੁਤ ਦੁਰੇਡੇ ਦੇਖਦਾ ਹੈ।

ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥੫॥
ਤਦ ਸੱਚੇ ਗੁਰੂ, ਫੇਰੂ ਦੇ ਪੁਤ੍ਰ, ਆ ਕੇ ਖਡੂਰ ਪਿੰਡ ਵਿੱਚ ਰਹਿਣ ਲੱਗ ਪਏ।

copyright GurbaniShare.com all right reserved. Email