Page 965

ਆਤਮੁ ਜਿਤਾ ਗੁਰਮਤੀ ਆਗੰਜਤ ਪਾਗਾ ॥
ਜੋ ਗੁਰਾਂ ਦੀ ਸਿਖਮੱਤ ਦੁਆਰਾ ਆਪਣੇ ਆਪ ਨੂੰ ਜਿੱਤ ਲੈਂਦਾ ਹੈ, ਉਹ ਅਬਿਨਾਸੀ ਪ੍ਰਭੂ ਨੂੰ ਪਾ ਲੈਂਦਾ ਹੈ।

ਜਿਸਹਿ ਧਿਆਇਆ ਪਾਰਬ੍ਰਹਮੁ ਸੋ ਕਲਿ ਮਹਿ ਤਾਗਾ ॥
ਜੋ ਆਪਣੇ ਉੱਚੇ ਸੁਆਮੀ ਦਾ ਸਿਮਰਨ ਕਰਦਾ ਹੈ, ਕੇਵਲ ਉਹ ਹੀ ਇਸ ਕਾਲਯੁਗ ਅੰਦਰ ਤਰਦਾ ਹੈ।

ਸਾਧੂ ਸੰਗਤਿ ਨਿਰਮਲਾ ਅਠਸਠਿ ਮਜਨਾਗਾ ॥
ਜੋ ਸਤਿਸੰਗਤ ਅੰਦਰ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਅਠਾਹਟ ਤੀਰਥ ਅਸਥਾਨਾਂ ਤੇ ਇਸ਼ਨਾਨ ਕਰ ਲੈਣਾ ਮੰਨ ਲਿਆ ਜਾਂਦਾ ਹੈ।

ਜਿਸੁ ਪ੍ਰਭੁ ਮਿਲਿਆ ਆਪਣਾ ਸੋ ਪੁਰਖੁ ਸਭਾਗਾ ॥
ਜਿਸ ਨੂੰ ਉਸ ਦਾ ਸੁਆਮੀ ਮਿਲ ਪੈਂਦਾ ਹੈ, ਕੇਵਲ ਉਹ ਹੀ ਚੰਗੇ ਨਸੀਬਾਂ ਵਾਲਾ ਪੁਰਸ਼ ਹੈ।

ਨਾਨਕ ਤਿਸੁ ਬਲਿਹਾਰਣੈ ਜਿਸੁ ਏਵਡ ਭਾਗਾ ॥੧੭॥
ਨਾਨਕ ਉਸ ਉੱਤੋਂ ਕੁਰਬਾਨ ਹੈ, ਐਡੀ ਵੱਡੀ ਹੈ ਜਿਸ ਦੀ ਕਿਸਮਤ।

ਸਲੋਕ ਮਃ ੫ ॥
ਸਲੋਕ ਪੰਜਵੀਂ ਪਾਤਸ਼ਾਹੀ।

ਜਾਂ ਪਿਰੁ ਅੰਦਰਿ ਤਾਂ ਧਨ ਬਾਹਰਿ ॥
ਜਦ ਵਾਹਿਗੁਰੂ, ਪਤੀ, ਬੰਦੇ ਦੇ ਅੰਦਰ ਹੁੰਦਾ ਹੈ, ਤਦ ਮਾਇਆ, ਉਸ ਦੀ ਪਤਨੀ, ਬੰਦੇ ਨੂੰ ਛੱਡ ਜਾਂਦੀ ਹੈ।

ਜਾਂ ਪਿਰੁ ਬਾਹਰਿ ਤਾਂ ਧਨ ਮਾਹਰਿ ॥
ਜਦ ਪਤੀ ਬੰਦੇ ਦੇ ਅੰਦਰ ਨਹੀਂ ਹੁੰਦਾ, ਤਦ ਮਾਇਆ ਚੌਧਰਾਨੀ ਬਣ ਬਹਿੰਦੀ ਹੈ।

ਬਿਨੁ ਨਾਵੈ ਬਹੁ ਫੇਰ ਫਿਰਾਹਰਿ ॥
ਨਾਮ ਦੇ ਬਗੈਰ, ਬੰਦਾ ਘਣੇਰਾ ਹੀ ਭਟਕਦਾ ਹੈ।

ਸਤਿਗੁਰਿ ਸੰਗਿ ਦਿਖਾਇਆ ਜਾਹਰਿ ॥
ਸੱਚੇ ਗੁਰਾਂ ਨੇ ਜ਼ਾਹਰ ਤੌਰ ਤੇ ਮੈਨੂੰ ਸੁਆਮੀ ਮੇਰੇ ਨਾਲ ਵਿਖਾਲ ਦਿੱਤਾ।

ਜਨ ਨਾਨਕ ਸਚੇ ਸਚਿ ਸਮਾਹਰਿ ॥੧॥
ਦਾਸ ਨਾਨਕ, ਸੱਚਿਆਰਾਂ ਦੇ ਪਰਮ ਸੱਚਿਆਰ ਅੰਦਰ ਲੀਨ ਹੋਇਆ ਹੋਇਆ ਹੈ।

ਮਃ ੫ ॥
ਪੰਜਵੀਂ ਪਾਤਸ਼ਾਹੀ।

ਆਹਰ ਸਭਿ ਕਰਦਾ ਫਿਰੈ ਆਹਰੁ ਇਕੁ ਨ ਹੋਇ ॥
ਇਨਸਾਨ ਸਾਰੇ ਉਪਰਾਲੇ ਕਰਦਾ ਤੁਰਿਆ ਫਿਰਦਾ ਹੈ, ਪ੍ਰੰਤੂ ਆਪਣੇ ਸੁਆਮੀ ਨੂੰ ਮਿਲਣ ਦਾ ਉਹ ਇਕ ਉਪਰਾਲਾ ਨਹੀਂ ਕਰਦਾ।

ਨਾਨਕ ਜਿਤੁ ਆਹਰਿ ਜਗੁ ਉਧਰੈ ਵਿਰਲਾ ਬੂਝੈ ਕੋਇ ॥੨॥
ਨਾਨਕ ਕੋਈ ਟਾਵਾਂ ਟੱਲਾ ਪੁਰਸ਼ ਹੀ ਉਸ ਉਪਰਾਲੇ ਨੂੰ ਅਨੁਭਵ ਕਰਦਾ ਹੈ, ਜਿਸ ਦੁਆਰਾ ਜਗਤ ਦਾ ਪਾਰ ਉਤਾਰਾ ਹੁੰਦਾ ਹੈ।

ਪਉੜੀ ॥
ਪਉੜੀ।

ਵਡੀ ਹੂ ਵਡਾ ਅਪਾਰੁ ਤੇਰਾ ਮਰਤਬਾ ॥
ਉੱਚਿਆਂ ਦਾ ਪਰਮ ਉੱਚਾ ਅਤੇ ਲਾਸਾਨੀ ਹੈ ਤੇਰਾ ਰੁਤਬਾ, ਹੇ ਸੁਆਮੀ!

ਰੰਗ ਪਰੰਗ ਅਨੇਕ ਨ ਜਾਪਨ੍ਹ੍ਹਿ ਕਰਤਬਾ ॥
ਘਣੇਰੇ ਹਨ ਤੈਂਡੇ ਵਰਨ ਅਤੇ ਮਹਾਨ ਵਰਨ। ਤੇਰੇ ਅਦਭੁਤ ਕੌਤਕਾਂ ਨੂੰ ਬੰਦਾ ਅਨੁਭਵ ਨਹੀਂ ਕਰ ਸਕਦਾ।

ਜੀਆ ਅੰਦਰਿ ਜੀਉ ਸਭੁ ਕਿਛੁ ਜਾਣਲਾ ॥
ਕੇਵਲ ਤੂੰ ਹੀ ਪ੍ਰਾਣਧਾਰੀਆਂ ਦੀ ਅੰਤ੍ਰੀਵੀਂ ਜਿੰਦ ਜਾਨ ਹੈ ਅਤੇ ਸਭ ਕੁਝ ਜਾਣਦਾ ਹੈ।

ਸਭੁ ਕਿਛੁ ਤੇਰੈ ਵਸਿ ਤੇਰਾ ਘਰੁ ਭਲਾ ॥
ਹਰ ਸ਼ੈ ਤੇਰੇ ਇਖਤਿਆਰ ਵਿੱਚ ਹੈ ਅਤੇ ਸੁੰਦਰ ਹੈ ਤੇਰਾ ਮੰਦਰ।

ਤੇਰੈ ਘਰਿ ਆਨੰਦੁ ਵਧਾਈ ਤੁਧੁ ਘਰਿ ॥
ਤੇਰੇ ਧਾਮ ਅੰਦਰ ਖੁਸ਼ੀ ਹੈ ਅਤੇ ਇਹ ਤੇਰਾ ਹੀ ਘਰ ਹੈ, ਜਿਸ ਵਿੱਚ ਸਦਾ ਹੀ ਮੁਬਾਰਕਾਂ ਮਿਲਦੀਆਂ ਹਨ।

ਮਾਣੁ ਮਹਤਾ ਤੇਜੁ ਆਪਣਾ ਆਪਿ ਜਰਿ ॥
ਤੇਰੀ ਕੀਰਤੀ ਬਜ਼ੁਰਗੀ ਅਤੇ ਪ੍ਰਤਾਪ ਕੇਵਲ ਤੈਨੂੰ ਹੀ ਸ਼ੋਭਦੇ ਹਨ।

ਸਰਬ ਕਲਾ ਭਰਪੂਰੁ ਦਿਸੈ ਜਤ ਕਤਾ ॥
ਤੂੰ ਸਾਰੀਆਂ ਸ਼ਕਤੀਆਂ ਨਾਲ ਪਰੀਪੂਰਨ ਹੈ ਅਤੇ ਹਰ ਥਾਂ ਵੇਖਿਆ ਜਾਂਦਾ ਹੈ।

ਨਾਨਕ ਦਾਸਨਿ ਦਾਸੁ ਤੁਧੁ ਆਗੈ ਬਿਨਵਤਾ ॥੧੮॥
ਤੈਂਡੇ ਗੋਲਿਆਂ ਦਾ ਗੋਲਾ ਨਾਨਕ, ਤੇਰੇ ਮੂਹਰੇ ਪ੍ਰਾਰਥਨਾ ਕਰਦਾ ਹੈ, ਹੇ ਸੁਆਮੀ।

ਸਲੋਕ ਮਃ ੫ ॥
ਸਲੋਕ ਪੰਜਵੀਂ ਪਾਤਸ਼ਾਹੀ।

ਛਤੜੇ ਬਾਜਾਰ ਸੋਹਨਿ ਵਿਚਿ ਵਪਾਰੀਏ ॥
ਤੈਂਡੇ ਛੱਤੇ ਹੋਏ ਬਜ਼ਾਰਾਂ ਅੰਦਰ, ਹੇ ਸੁਆਮੀ! ਸੋਹਣੇ ਲਗਦੇ ਹਨ ਵਣਜਾਰੇ।

ਵਖਰੁ ਹਿਕੁ ਅਪਾਰੁ ਨਾਨਕ ਖਟੇ ਸੋ ਧਣੀ ॥੧॥
ਨਾਨਕ, ਕੇਵਲ ਉਹ ਹੀ ਸ਼ਾਹੂਕਾਰ ਹੈ, ਜੋ ਵਾਹਿਗੁਰੂ ਦੇ ਨਾਮ ਦੇ ਇਕ ਅਮੋਲਕ ਸੌਦੇ ਨੂੰ ਖਰੀਦਦਾ ਹੈ।

ਮਹਲਾ ੫ ॥
ਪੰਜਵੀਂ ਪਾਤਸ਼ਾਹੀ।

ਕਬੀਰਾ ਹਮਰਾ ਕੋ ਨਹੀ ਹਮ ਕਿਸ ਹੂ ਕੇ ਨਾਹਿ ॥
ਕਬੀਰ, ਮੇਰਾ ਕੋਈ ਨਹੀਂ, ਨਾਂ ਹੀ ਮੈਂ ਕਿਸੇ ਦਾ ਹਾਂ।

ਜਿਨਿ ਇਹੁ ਰਚਨੁ ਰਚਾਇਆ ਤਿਸ ਹੀ ਮਾਹਿ ਸਮਾਹਿ ॥੨॥
ਜਿਸ ਨੇ ਇਹ ਆਲਮ ਰਚਿਆ ਹੈ, ਉਸ ਦੇ ਅੰਦਰ ਹੀ ਮੈਂ ਲੀਨ ਹੋ ਗਿਆ ਹਾਂ।

ਪਉੜੀ ॥
ਪਉੜੀ।

ਸਫਲਿਉ ਬਿਰਖੁ ਸੁਹਾਵੜਾ ਹਰਿ ਸਫਲ ਅੰਮ੍ਰਿਤਾ ॥
ਵਾਹਿਗੁਰੂ, ਅੰਮ੍ਰਿਤਮਈ ਨਾਮ ਦੇ ਫਲਾਂ ਸਹਿਤ, ਸੁੰਦਰ ਫਲਦਾਰ ਪੌਦਾ ਹੈ।

ਮਨੁ ਲੋਚੈ ਉਨ੍ਹ੍ਹ ਮਿਲਣ ਕਉ ਕਿਉ ਵੰਞੈ ਘਿਤਾ ॥
ਮੇਰੀ ਜਿੰਦੜੀ ਉਸ ਸੁਆਮੀ ਨਾਲ ਮਿਲਣ ਨੂੰ ਤਰਸਦੀ ਹੈ। ਉਹ ਕਿਸ ਤਰ੍ਹਾਂ ਲਾਇਆ ਜਾ ਸਕਦਾ ਹੈ?

ਵਰਨਾ ਚਿਹਨਾ ਬਾਹਰਾ ਓਹੁ ਅਗਮੁ ਅਜਿਤਾ ॥
ਸਾਹਿਬ ਰੰਗ ਅਤੇ ਚਿੰਨ੍ਹ ਤੋਂ ਬਿਨਾ ਹੈ। ਉਹ ਪਹੁੰਚ ਤੋਂ ਪਰੇ ਅਤੇ ਨਾਂ-ਜਿੱਤੇ ਜਾਣ ਵਾਲਾ ਹੈ।

ਓਹੁ ਪਿਆਰਾ ਜੀਅ ਕਾ ਜੋ ਖੋਲ੍ਹ੍ਹੈ ਭਿਤਾ ॥
ਮੈਂ ਉਸ ਨੂੰ ਦਿਲੋਂ ਮੁਹੱਬਤ ਕਰਦਾ ਹਾਂ, ਮੈਂ ਮੇਰੇ ਲਈ ਸਾਹਿਬ ਦਾ ਦਰਵਾਜ਼ਾ ਖੋਲ੍ਹ ਦਿੰਦਾ ਹੈ।

ਸੇਵਾ ਕਰੀ ਤੁਸਾੜੀਆ ਮੈ ਦਸਿਹੁ ਮਿਤਾ ॥
ਤੂੰ ਮੈਨੂੰ ਮੇਰੇ ਮਿਤ੍ਰ ਬਾਰੇ ਗੱਲਬਾਤ ਦੱਸ। ਮੈਂ ਸਦਾ ਹੀ ਤੇਰੀ ਟਹਿਲ ਕਮਾਵਾਂਗਾ।

ਕੁਰਬਾਣੀ ਵੰਞਾ ਵਾਰਣੈ ਬਲੇ ਬਲਿ ਕਿਤਾ ॥
ਮੈਂ ਆਪਣੇ ਸਾਈਂ ਤੋਂ ਘੋਲੀ ਤੇ ਸਦਕੇ ਜਾਂਦਾ ਹਾਂ ਅਤੇ ਉਸ ਤੋਂ ਪੂਰੀ ਤਰ੍ਹਾਂ ਵਾਰਣੇ ਹਾਂ।

ਦਸਨਿ ਸੰਤ ਪਿਆਰਿਆ ਸੁਣਹੁ ਲਾਇ ਚਿਤਾ ॥
ਪਿਆਰੜੇ ਸਾਧੂ ਉਚਾਰਨ ਕਰਦੇ ਹਨ! ਤੁਸੀਂ ਆਪਣੇ ਦਿਲ ਲਾ ਕੇ ਸ੍ਰਵਣ ਕਰੋ।

ਜਿਸੁ ਲਿਖਿਆ ਨਾਨਕ ਦਾਸ ਤਿਸੁ ਨਾਉ ਅੰਮ੍ਰਿਤੁ ਸਤਿਗੁਰਿ ਦਿਤਾ ॥੧੯॥
ਜਿਸ ਦੀ ਪ੍ਰਾਲਭਦ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ, ਹੇ ਗੁਮਾਸ਼ਤੇ ਨਾਨਕ! ਉਸ ਨੂੰ ਸੱਚੇ ਗੁਰੂ ਜੀ ਸੁਧਾ ਸਰੂਪ ਨਾਮ ਪ੍ਰਦਾਨ ਕਰਦੇ ਹਨ।

ਸਲੋਕ ਮਹਲਾ ੫ ॥
ਸਲੋਕ ਪੰਜਵੀਂ ਪਾਤਸ਼ਾਹੀ।

ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ ॥
ਕਬੀਰ, ਜ਼ਮੀਨ ਸੰਤਾਂ ਦੀ ਮਲਕੀਅਤ ਹੈ, ਪ੍ਰੰਤੂ ਚੋਰ ਉਨ੍ਹਾਂ ਵਿੱਚ ਆ ਕੇ ਬੈਠ ਜਾਂਦੇ ਹਨ।

ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ ॥੧॥
ਜ਼ਮੀਨ ਉਨ੍ਹਾਂ ਦੇ ਬੋਝ ਨੂੰ ਮਹਿਸੂਸ ਨਹੀਂ ਕਰਦੀ ਅਤੇ ਉਨ੍ਹਾਂ ਚੋਰਾਂ ਨੂੰ ਇਸ ਦਾ ਸਮੂਹ ਲਾਭ ਹੀ ਹੈ।

ਮਹਲਾ ੫ ॥
ਪੰਜਵੀਂ ਪਾਤਸ਼ਾਹੀ।

ਕਬੀਰ ਚਾਵਲ ਕਾਰਣੇ ਤੁਖ ਕਉ ਮੁਹਲੀ ਲਾਇ ॥
ਕਬੀਰ, ਚਾਉਲ ਦੀ ਖਾਤਰ, ਛਿੱਲੜ ਨੂੰ ਭੀ ਮੁੰਗਲੀ ਨਾਲ ਕੁੱਟਿਆ ਜਾਂਦਾ ਹੈ।

ਸੰਗਿ ਕੁਸੰਗੀ ਬੈਸਤੇ ਤਬ ਪੂਛੇ ਧਰਮ ਰਾਇ ॥੨॥
ਜਦ ਬੰਦਾ ਮੰਦਿਆਂ ਦੀ ਸੰਗਤ ਅੰਦਰ ਬਹਿੰਦਾ ਹੈ, ਤਦ ਧਰਮਰਾਜ ਉਸ ਪਾਸੋਂ ਲੇਖਾ ਮੰਗਦਾ ਹੈ।

ਪਉੜੀ ॥
ਪਉੜੀ।

ਆਪੇ ਹੀ ਵਡ ਪਰਵਾਰੁ ਆਪਿ ਇਕਾਤੀਆ ॥
ਸੁਆਮੀ ਖੁਦ ਭਾਰੇ ਟੱਬਰ ਕਬੀਲੇ ਵਾਲਾ ਹੈ ਅਤੇ ਖੁਦ ਹੀ ਕੱਲਮਕੱਲਾ।

ਆਪਣੀ ਕੀਮਤਿ ਆਪਿ ਆਪੇ ਹੀ ਜਾਤੀਆ ॥
ਆਪਣਾ ਮੁੱਲ ਉਹ ਖੁਦ-ਬ-ਖੁਦ ਹੀ ਜਾਣਦਾ ਹੈ।

ਸਭੁ ਕਿਛੁ ਆਪੇ ਆਪਿ ਆਪਿ ਉਪੰਨਿਆ ॥
ਖੁਦ, ਖੁਦ-ਬ-ਖੁਦ ਹੀ, ਉਸ ਨੇ ਸਾਰਾ ਕੁੱਝ ਰਚਿਆ ਹੈ।

ਆਪਣਾ ਕੀਤਾ ਆਪਿ ਆਪਿ ਵਰੰਨਿਆ ॥
ਆਪਣੀ ਰਚਨਾ ਨੂੰ, ਕੇਵਲ ਉਹ ਖੁਦ ਹੀ ਬਿਆਨ ਕਰ ਸਕਦਾ ਹੈ।

ਧੰਨੁ ਸੁ ਤੇਰਾ ਥਾਨੁ ਜਿਥੈ ਤੂ ਵੁਠਾ ॥
ਮੁਬਾਰਕ ਹੈ ਉਹ ਤੈਂਡੀ ਜਗ੍ਹਾ। ਜਿੱਥੇ ਤੂੰ ਨਿਵਾਸ ਰਖਦਾ ਹੈ, ਮੇਰੇ ਮਾਲਕ।

copyright GurbaniShare.com all right reserved. Email