ਪਉੜੀ ॥ ਪਉੜੀ। ਸਭੇ ਦੁਖ ਸੰਤਾਪ ਜਾਂ ਤੁਧਹੁ ਭੁਲੀਐ ॥ ਜਦ ਇਨਸਾਨ ਤੈਨੂੰ ਵਿਜਾਰ ਦਿੰਦਾ ਹੈ, ਹੇ ਸੁਆਮੀ! ਤਾਂ ਉਸ ਨੂੰ ਸਾਰੇ ਦੁਖੜੇ ਤੇ ਸ਼ੋਕ ਚਿੰਮੜ ਜਾਂਦੇ ਹਨ। ਜੇ ਕੀਚਨਿ ਲਖ ਉਪਾਵ ਤਾਂ ਕਹੀ ਨ ਘੁਲੀਐ ॥ ਜੇਕਰ ਉਹ ਲੱਖਾਂ ਉਪਰਾਲੇ ਕਰੇ, ਤਦ ਭੀ ਉਹ ਕਦਾਚਿੱਤ ਉਨ੍ਹਾਂ ਨੂੰ ਖਲਾਸੀ ਨਹੀਂ ਪਾਉਂਦਾ। ਜਿਸ ਨੋ ਵਿਸਰੈ ਨਾਉ ਸੁ ਨਿਰਧਨੁ ਕਾਂਢੀਐ ॥ ਜੋ ਨਾਮ ਨੂੰ ਭੁਲਾਉਂਦਾ ਹੈ, ਉਹ ਇਨਸਾਨ ਕੰਗਲਾ ਆਖਿਆ ਜਾਂਦਾ ਹੈ। ਜਿਸ ਨੋ ਵਿਸਰੈ ਨਾਉ ਸੁ ਜੋਨੀ ਹਾਂਢੀਐ ॥ ਜੋ ਸੁਆਮੀ ਦੇ ਨਾਮ ਨੂੰ ਭੁਲਾਉਂਦਾ ਹੈ, ਉਹ ਜੂਨੀਆਂ ਅੰਦਰ ਭਟਕਦਾ ਹੈ। ਜਿਸੁ ਖਸਮੁ ਨ ਆਵੈ ਚਿਤਿ ਤਿਸੁ ਜਮੁ ਡੰਡੁ ਦੇ ॥ ਜੋ ਆਪਣੇ ਮਾਲਕ ਨੂੰ ਯਾਦ ਨਹੀਂ ਕਰਦਾ, ਉਸ ਨੂੰ ਮੌਤ ਦਾ ਫਰੇਸ਼ਤਾ ਸਜ਼ਾ ਦਿੰਦਾ ਹੈ। ਜਿਸੁ ਖਸਮੁ ਨ ਆਵੀ ਚਿਤਿ ਰੋਗੀ ਸੇ ਗਣੇ ॥ ਜਿਸ ਦੇ ਅੰਤਰ ਆਤਮੇ ਕੰਤ ਪ੍ਰਵੇਸ਼ ਨਹੀਂ ਰਖਦਾ, ਉਹ ਨਿਹਾਇਤ ਹੀ ਮਗਰੂਰ ਹੈ। ਜਿਸੁ ਖਸਮੁ ਨ ਆਵੀ ਚਿਤਿ ਸੁ ਖਰੋ ਅਹੰਕਾਰੀਆ ॥ ਜਿਸ ਦੇ ਅੰਤਰ ਆਤਮੇ ਸੁਆਮੀ ਨਿਵਾਸ ਨਹੀਂ ਰੱਖਦਾ, ਉਹ ਨਿਹਾਇਤ ਹੀ ਮਗਰੂਰ ਹੈ। ਸੋਈ ਦੁਹੇਲਾ ਜਗਿ ਜਿਨਿ ਨਾਉ ਵਿਸਾਰੀਆ ॥੧੪॥ ਜੋ ਨਾਮ ਨੂੰ ਭੁਲਾਉਂਦਾ ਹੈ, ਉਹ ਇਸ ਸੰਸਾਰ ਅੰਦਰ ਦੁਖੀ ਹੁੰਦਾ ਹੈ। ਸਲੋਕ ਮਃ ੫ ॥ ਸਲੋਕ ਪੰਜਵੀਂ ਪਾਤਸ਼ਾਹੀ। ਤੈਡੀ ਬੰਦਸਿ ਮੈ ਕੋਇ ਨ ਡਿਠਾ ਤੂ ਨਾਨਕ ਮਨਿ ਭਾਣਾ ॥ ਤੇਰੇ ਵਰਗਾ, ਹੇ ਪ੍ਰਭੂ! ਮੈਂ ਹੋਰ ਕੋਈ ਨਹੀਂ ਵੇਖਿਆ। ਕੇਵਲ ਤੂੰ ਹੀ ਨਾਨਕ ਦੇ ਚਿੱਤ ਨੂੰ ਚੰਗਾ ਲਗਦਾ ਹੈ। ਘੋਲਿ ਘੁਮਾਈ ਤਿਸੁ ਮਿਤ੍ਰ ਵਿਚੋਲੇ ਜੈ ਮਿਲਿ ਕੰਤੁ ਪਛਾਣਾ ॥੧॥ ਮੈਂ ਉਸ ਸਜੱਣ, ਬਸੀਠ ਤੋਂ ਕੁਰਬਾਨ ਵੰਝਦਾ ਹਾਂ, ਜਿਸ ਨੂੰ ਮਿਲ ਕੇ ਮੈਂ ਆਪਣੇ ਭਰਤੇ ਨੂੰ ਸਿੰਝਾਣ ਲਿਆ ਹੈ। ਮਃ ੫ ॥ ਪੰਜਵੀਂ ਪਾਤਸ਼ਾਹੀ। ਪਾਵ ਸੁਹਾਵੇ ਜਾਂ ਤਉ ਧਿਰਿ ਜੁਲਦੇ ਸੀਸੁ ਸੁਹਾਵਾ ਚਰਣੀ ॥ ਸੁੰਦਰ ਹਨ ਪੈਰ, ਜਦ ਉਹ ਤੇਰੇ ਪਾਸ ਤੁਰਦੇ ਹਨ, ਹੇ ਪ੍ਰਭੂ! ਅਤੇ ਸੁੰਦਰ ਹੈ ਉਹ ਸਿਰ, ਜੋ ਤੇਰੇ ਚਰਨਾਂ ਉੱਤੇ ਪੈਂਦਾ ਹੈ। ਮੁਖੁ ਸੁਹਾਵਾ ਜਾਂ ਤਉ ਜਸੁ ਗਾਵੈ ਜੀਉ ਪਇਆ ਤਉ ਸਰਣੀ ॥੨॥ ਸੁਹਣਾ ਸੁਨੱਖਾ ਹੈ ਮੂੰਹ, ਜਦ ਉਹ ਤੇਰੀ ਕੀਰਤੀ ਗਾਇਨ ਕਰਦਾ ਹੈ ਅਤੇ ਸੋਹਣੀ ਮਨੁੱਖੀ ਹੈ ਆਤਮਾ, ਜੋ ਤੇਰੀ ਓਟ ਲੈਂਦੀ ਹੈ, ਹੇ ਸੁਆਮੀ! ਪਉੜੀ ॥ ਪਉੜੀ। ਮਿਲਿ ਨਾਰੀ ਸਤਸੰਗਿ ਮੰਗਲੁ ਗਾਵੀਆ ॥ ਪ੍ਰਭੂ ਦੀਆਂ ਪਤਨੀਆਂ (ਸਤਿ ਸੰਗਤਾਂ) ਨੂੰ ਮਿਲ ਕੇ, ਮੈਂ ਸਾਧ ਸੰਗਤ ਅੰਦਰ ਪ੍ਰਭੂ ਦੀ ਪ੍ਰਭਤਾ ਆਲਾਪਦਾ ਹਾਂ। ਘਰ ਕਾ ਹੋਆ ਬੰਧਾਨੁ ਬਹੁੜਿ ਨ ਧਾਵੀਆ ॥ ਮੈਡਾਂ ਗ੍ਰਹਿ ਹੁਣ ਤਰਤੀਬ ਸਿਰ ਹੋ ਗਿਆ ਹੈ ਅਤੇ ਮੈਂ ਮੁੜ ਆਵਾਗਉਣ ਵਿੱਚੱ ਨਹੀਂ ਪਵਾਂਗਾ। ਬਿਨਠੀ ਦੁਰਮਤਿ ਦੁਰਤੁ ਸੋਇ ਕੂੜਾਵੀਆ ॥ ਮੇਰੀ ਖੋਟੀ ਸਮਝ, ਪਾਪ ਅਤੇ ਝੂਠੀ ਸ਼ੁਹਰਤ ਦੂਰ ਹੋ ਗਏ ਹਨ। ਸੀਲਵੰਤਿ ਪਰਧਾਨਿ ਰਿਦੈ ਸਚਾਵੀਆ ॥ ਮੈਂ ਮਿੱਠੇ ਸੁਭਾਅ ਵਾਲਾ ਤੇ ਸ਼੍ਰੋਮਣੀ ਥੀ ਗਿਆ ਹਾਂ ਅਤੇ ਸੱਚ ਹੁਣ ਮੇਰੇ ਹਿਰਦੇ ਅੰਦਰ ਵਸਦਾ ਹੈ। ਅੰਤਰਿ ਬਾਹਰਿ ਇਕੁ ਇਕ ਰੀਤਾਵੀਆ ॥ ਅੰਦਰ ਅਤੇ ਬਾਹਰ ਮੈਂ ਇਕ ਸੁਆਮੀ ਨੂੰ ਹੀ ਵੇਖਦਾ ਹਾਂ ਅਤੇ ਇਕੋ ਹੀ ਮੇਰਾ ਮਾਰਗ। ਮਨਿ ਦਰਸਨ ਕੀ ਪਿਆਸ ਚਰਣ ਦਾਸਾਵੀਆ ॥ ਮੇਰੇ ਰਿਦੇ ਅੰਦਰ, ਸਾਹਿਬ ਦੇ ਦੀਦਾਰ ਦੀ ਤ੍ਰੇਹ ਹੈ ਅਤੇ ਮੈਂ ਉਸ ਦੇ ਕੰਵਲ ਚਰਨਾਂ ਦੀ ਦਾਸੀ ਹਾਂ। ਸੋਭਾ ਬਣੀ ਸੀਗਾਰੁ ਖਸਮਿ ਜਾਂ ਰਾਵੀਆ ॥ ਜਦ ਮੇਰਾ ਪਤੀ ਮੈਨੂੰ ਮਾਣਦਾ ਹੈ ਤਾਂ ਮੈਂ ਸੁਭਾਇਮਾਨ ਅਤੇ ਸ਼ਸ਼ੋਭਤ ਥੀ ਵੰਝਦੀ ਹਾਂ। ਮਿਲੀਆ ਆਇ ਸੰਜੋਗਿ ਜਾਂ ਤਿਸੁ ਭਾਵੀਆ ॥੧੫॥ ਜਦ ਐਕਰ ਦੀ ਉਸ ਸੁਆਮੀ ਦੀ ਰਜ਼ਾ ਹੋ ਗਈ, ਤਾ ਮੈਂ ਚੰਗੀ ਪ੍ਰਾਲਭਦ ਰਾਹੀਂ ਉਸ ਨੂੰ ਮਿਲ ਪਈ। ਸਲੋਕ ਮਃ ੫ ॥ ਸਲੋਕ ਪੰਜਵੀਂ ਪਾਤਸ਼ਾਹੀ। ਹਭਿ ਗੁਣ ਤੈਡੇ ਨਾਨਕ ਜੀਉ ਮੈ ਕੂ ਥੀਏ ਮੈ ਨਿਰਗੁਣ ਤੇ ਕਿਆ ਹੋਵੈ ॥ ਸਾਰੀਆਂ ਨੇਕੀਆਂ ਮੈਨੂੰ ਤੇਰੇ ਕੋਲੋਂ ਥਿਆਈਆਂ (ਮਿਲੀਆਂ) ਹਨ, ਹੇ ਮਹਾਰਾਜ ਮਾਲਕ! ਮੈਂ ਨਿਗੁਣਾ, ਇਨ੍ਹਾਂ ਨੂੰ ਹੋਰ ਕਿਸੇ ਤਰ੍ਹਾਂ ਪ੍ਰਾਪਤ ਕਰ ਸਕਦਾ ਸਾਂ, ਹੇ ਨਾਨਕ? ਤਉ ਜੇਵਡੁ ਦਾਤਾਰੁ ਨ ਕੋਈ ਜਾਚਕੁ ਸਦਾ ਜਾਚੋਵੈ ॥੧॥ ਤੇਰੇ ਜਿੱਡਾ ਵੱਡਾ, ਹੇ ਸੁਆਮੀ! ਹੋਰ ਕੋਈ ਦਾਤਾ ਨਹੀਂ। ਮੈਂ ਮੰਗਤਾਂ, ਸਦੀਵ ਹੀ ਤੇਰੇ ਕੋਲੋਂ ਮੰਗਦਾ ਹਾਂ। ਮਃ ੫ ॥ ਪੰਜਵੀਂ ਪਾਤਸ਼ਾਹੀ। ਦੇਹ ਛਿਜੰਦੜੀ ਊਣ ਮਝੂਣਾ ਗੁਰਿ ਸਜਣਿ ਜੀਉ ਧਰਾਇਆ ॥ ਆਪਣੇ ਸਰੀਰ ਨੂੰ ਸੁਕਦਾ ਸੜਦਾ ਵੇਖ ਕੇ, ਮੈਂ ਨਿਮੋਝੂਣਾ ਹੋ ਗਿਆ ਹਾਂ। ਗੁਰਦੇਵ ਜੀ, ਮੇਰੇ ਮਿਤ੍ਰ ਨੇ ਮੇਰਾ ਢਾਰਸ (ਹੌਸਲਾ) ਬੰਨ੍ਹ ਦਿੱਤਾ ਹੈ। ਹਭੇ ਸੁਖ ਸੁਹੇਲੜਾ ਸੁਤਾ ਜਿਤਾ ਜਗੁ ਸਬਾਇਆ ॥੨॥ ਮੈਂ ਸਾਰੇ ਸੰਸਾਰ ਨੂੰ ਫ਼ਤਹ ਕਰ ਲਿਆ ਹੈ ਅਤੇ ਮੈਂ ਹੁਣ ਆਰਾਮ ਤੇ ਚੈਨ ਅੰਦਰ ਸੌਦਾਂ ਹਾਂ। ਪਉੜੀ ॥ ਪਉੜੀ। ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ ॥ ਵਿਸ਼ਾਹ ਹੈ ਤੇਰੀ ਦਰਗਾਹ, ਹੇ ਸੁਆਮੀ! ਅਤੇ ਸੱਚਾ ਹੈ ਤੇਰਾ ਰਾਜ ਸਿੰਘਾਸਣ। ਸਿਰਿ ਸਾਹਾ ਪਾਤਿਸਾਹੁ ਨਿਹਚਲੁ ਚਉਰੁ ਛਤੁ ॥ ਤੂੰ ਰਾਜਿਆਂ ਦੇ ਸੀਸ ਉਤੇ ਮਹਾਰਾਜਾ ਹੈ ਅਤੇਂ ਸਦੀਵੀ ਸਥਿਰ ਹੈ ਤੇਰਾ ਤਖਤ ਤਾਜ। ਜੋ ਭਾਵੈ ਪਾਰਬ੍ਰਹਮ ਸੋਈ ਸਚੁ ਨਿਆਉ ॥ ਜਿਹੜਾ ਕੁੱਛ ਸ਼੍ਰੋਮਣੀ ਸਾਹਿਬ ਨੂੰ ਚੰਗਾ ਲਗਦਾ ਹੈ, ਕੇਵਲ ਉਹ ਹੀ ਸੱਚਾ ਇਨਸਾਫ ਹੈ। ਜੇ ਭਾਵੈ ਪਾਰਬ੍ਰਹਮ ਨਿਥਾਵੇ ਮਿਲੈ ਥਾਉ ॥ ਜੇਕਰ ਪਰਮ ਪ੍ਰਭੂ ਦੀ ਐਸੀ ਰਜ਼ਾ ਹੋਵੇ, ਤਾਂ ਬੇ-ਟਿਕਾਣੇ ਪੁਰਸ਼ ਨੂੰ ਟਿਕਾਣਾ ਮਿਲ ਜਾਂਦਾ ਹੈ। ਜੋ ਕੀਨ੍ਹ੍ਹੀ ਕਰਤਾਰਿ ਸਾਈ ਭਲੀ ਗਲ ॥ ਜਿਹੜਾ ਕੁੱਛ ਭੀ ਸਿਰਜਣਹਾਰ ਕਰਦਾ ਹੈ, ਕੇਵਲ ਉਹ ਹੀ ਚੰਗੀ ਬਾਤ ਹੈ। ਜਿਨ੍ਹ੍ਹੀ ਪਛਾਤਾ ਖਸਮੁ ਸੇ ਦਰਗਾਹ ਮਲ ॥ ਜੋ ਆਪਣੇ ਸੁਆਮੀ ਨੂੰ ਅਨੁਭਵ ਕਰਦੇ ਹਨ, ਉਹ ਸੁਆਮੀ ਦੇ ਦਰਬਾਰ ਅੰਦਰ ਬਹਿੰਦੇ ਹਨ। ਸਹੀ ਤੇਰਾ ਫੁਰਮਾਨੁ ਕਿਨੈ ਨ ਫੇਰੀਐ ॥ ਸੱਚਾ ਹੈ ਤੈਡਾਂ ਹੁਕਮ, ਹੇ ਪ੍ਰਭੂ! ਜਿਸ ਨੂੰ ਕੋਈ ਭੀ ਮੋੜ ਨਹੀਂ ਸਕਦਾ। ਕਾਰਣ ਕਰਣ ਕਰੀਮ ਕੁਦਰਤਿ ਤੇਰੀਐ ॥੧੬॥ ਹੇ ਹੇਤੂਆਂ ਦੇ ਹੇਤੂ! ਮਿਹਰਬਾਨ ਮਾਲਕ ਸਾਰੇ ਤੇਰੀ ਆਪਾਰ ਸ਼ਕਤੀ ਦੇ ਅਧੀਨ ਹਨ। ਸਲੋਕ ਮਃ ੫ ॥ ਸਲੋਕ ਪੰਜਵੀਂ ਪਾਤਸ਼ਾਹੀ। ਸੋਇ ਸੁਣੰਦੜੀ ਮੇਰਾ ਤਨੁ ਮਨੁ ਮਉਲਾ ਨਾਮੁ ਜਪੰਦੜੀ ਲਾਲੀ ॥ ਤੇਰੀ ਕੀਰਤੀ ਸ੍ਰਵਣ ਕਰ ਮੇਰੀ ਆਤਮਾ ਤੇ ਦੇਹ ਹਰੇ ਭਰੇ ਹੋ ਗਏ ਹਨ, ਹੇ ਪ੍ਰਭੂ ਅਤੇ ਤੇਰੇ ਨਾਮ ਦਾ ਉਚਾਰਨ ਕਰਨ ਦੁਆਰਾ ਮੈਂ ਖੁਸ਼ੀ ਨਾਲ ਲਾਲ ਥੀ ਗਈ ਹਾਂ। ਪੰਧਿ ਜੁਲੰਦੜੀ ਮੇਰਾ ਅੰਦਰੁ ਠੰਢਾ ਗੁਰ ਦਰਸਨੁ ਦੇਖਿ ਨਿਹਾਲੀ ॥੧॥ ਤੇਰੇ ਮਾਰਗ ਟੁਰਨ ਦੁਆਰਾ, ਹੇ ਪ੍ਰਭੂ! ਮੈਡਾਂ ਮਨ ਸੀਤਲ ਹੋ ਗਿਆ ਹੈ ਅਤੇ ਗੁਰਾਂ ਦਾ ਦੀਦਾਰ ਵੇਖ ਕੇ, ਮੈਂ ਪਰਮ ਪ੍ਰਸੰਨ ਥੀ ਗਿਆ ਹਾਂ। ਮਃ ੫ ॥ ਪੰਜਵੀਂ ਪਾਤਸ਼ਾਹੀ। ਹਠ ਮੰਝਾਹੂ ਮੈ ਮਾਣਕੁ ਲਧਾ ॥ ਆਪਣੇ ਮਨ ਵਿਚੋਂ, ਮੈਂ ਹੀਰੇ ਨੂੰ ਲੱਭ ਲਿਆ ਹੈ। ਮੁਲਿ ਨ ਘਿਧਾ ਮੈ ਕੂ ਸਤਿਗੁਰਿ ਦਿਤਾ ॥ ਸੱਚੇ ਗੁਰਾਂ ਨੇ ਇਹ ਮੈਨੂੰ ਦਿੱਤਾ ਹੈ। ਉਨ੍ਹਾਂ ਨੇ ਇਸ ਦੀ ਕੋਈ ਕੀਮਤ ਨਹੀਂ ਲਈ। ਢੂੰਢ ਵਞਾਈ ਥੀਆ ਥਿਤਾ ॥ ਮੇਰੀ ਖੋਜਭਾਲ ਮੁੱਕ ਗਈ ਹੈ, ਤੇ ਮੈਂ ਅਸਥਿਰ ਹੋ ਗਿਆ ਹਾਂ। ਜਨਮੁ ਪਦਾਰਥੁ ਨਾਨਕ ਜਿਤਾ ॥੨॥ ਮੈਂ ਆਪਣੇ ਅਮੋਲਕ ਮਨੁੱਖੀ-ਜੀਵਨ ਨੂੰ ਸਫਲ ਕਰ ਲਿਆ ਹੈ, ਹੇ ਨਾਨਕ! ਪਉੜੀ ॥ ਪਉੜੀ। ਜਿਸ ਕੈ ਮਸਤਕਿ ਕਰਮੁ ਹੋਇ ਸੋ ਸੇਵਾ ਲਾਗਾ ॥ ਜਿਸ ਦੇ ਮੱਥੇ ਉੱਤੇ ਚੰਗੀ ਪ੍ਰਾਲਭਦ ਲਿਖੀ ਹੋਈ ਹੈ, ਕੇਵਲ ਉਹ ਹੀ ਸੁਆਮੀ ਦੀ ਟਹਿਲ ਅੰਦਰ ਜੁੜਦਾ ਹੈ। ਜਿਸੁ ਗੁਰ ਮਿਲਿ ਕਮਲੁ ਪ੍ਰਗਾਸਿਆ ਸੋ ਅਨਦਿਨੁ ਜਾਗਾ ॥ ਜਿਸ ਦਾ ਦਿਲ ਕੰਵਲ ਗੁਰਾਂ ਨੂੰ ਮਿਲ ਕੇ ਖਿੜ ਗਿਆ ਹੈ, ਉਹ ਰਾਤ ਦਿਨ ਜਾਗਦਾ ਰਹਿੰਦਾ ਹੈ। ਲਗਾ ਰੰਗੁ ਚਰਣਾਰਬਿੰਦ ਸਭੁ ਭ੍ਰਮੁ ਭਉ ਭਾਗਾ ॥ ਜਿਸ ਦਾ ਪ੍ਰਭੂ ਦੇ ਕੰਵਲ ਚਰਨਾਂ ਨਾਲ ਪਿਆਰ ਪਿਆ ਹੋਇਆ ਹੈ, ਉਸ ਦੇ ਸਮੂਹ ਸੰਦੇਹ ਤੇ ਡਰ ਦੌੜ ਜਾਂਦੇ ਹਨ। copyright GurbaniShare.com all right reserved. Email |