ਸਹਜ ਸਮਾਧਿ ਧੁਨਿ ਗਹਿਰ ਗੰਭੀਰਾ ॥ ਅਫੁਰ ਤਾੜੀ ਦੀ ਲਗਨ ਵਾਲਾ, ਡੂੰਘਾ, ਅਥਾਹ ਤੇ ਸਦਾ ਮੁਕਤੁ ਤਾ ਕੇ ਪੂਰੇ ਕਾਮ ॥ ਹਮੇਸ਼ਾਂ ਲਈ ਬੰਦਖਲਾਸ ਹੈ ਅਤੇ ਉਸ ਦੇ ਸਾਰੇ ਕਾਰਜ ਹੀ ਰਾਸ ਹੋ ਜਾਂਦੇ ਹਨ, ਜਾ ਕੈ ਰਿਦੈ ਵਸੈ ਹਰਿ ਨਾਮ ॥੨॥ ਜਿਸ ਦੇ ਅੰਤਸ਼ਕਰਨ ਅੰਦਰ ਵਾਹਿਗੁਰੂ ਦਾ ਨਾਮ ਨਿਵਾਸ ਰੱਖਦਾ ਹੈ। ਸਗਲ ਸੂਖ ਆਨੰਦ ਅਰੋਗ ॥ ਉਸ ਨੂੰ ਸਮੂਹ ਆਰਾਮ, ਪ੍ਰਸੰਨਤਾ ਤੇ ਬੀਮਾਰੀ-ਰਹਿਤ ਤੰਦਰੁਸਤੀ ਪ੍ਰਦਾਨ ਹੁੰਦੀ ਹੈ, ਸਮਦਰਸੀ ਪੂਰਨ ਨਿਰਜੋਗ ॥ ਉਹ ਸਾਰਿਆਂ ਨੂੰ ਪੱਖਪਾਤ-ਰਹਿਤ ਅੱਖ ਨਾਲ ਵੇਖਦਾ ਹੈ, ਪੂਰਾ ਨਿਰਲੇਪ ਹੈ, ਆਇ ਨ ਜਾਇ ਡੋਲੈ ਕਤ ਨਾਹੀ ॥ ਅਤੇ ਕਦੇ ਭੀ ਆਉਂਦਾ ਜਾਂਦਾ ਤੇ ਥਿੜਕਦਾ ਨਹੀਂ, ਜਾ ਕੈ ਨਾਮੁ ਬਸੈ ਮਨ ਮਾਹੀ ॥੩॥ ਜਿਸ ਦੇ ਦਿਲ ਅੰਦਰ ਸਾਹਿਬ ਦਾ ਨਾਮ ਵੱਸਦਾ ਹੈ। ਦੀਨ ਦਇਆਲ ਗੋੁਪਾਲ ਗੋਵਿੰਦ ॥ ਵਾਹਿਗੁਰੂ ਮਸਕੀਨਾਂ ਉਤੇ ਮਇਆਵਾਨ, ਜਗਤ ਦਾ ਪਾਲਣਹਾਰ ਅਤੇ ਕੁਲ ਜਗਤ ਦਾ ਸੁਆਮੀ ਹੈ। ਗੁਰਮੁਖਿ ਜਪੀਐ ਉਤਰੈ ਚਿੰਦ ॥ ਗੁਰਾਂ ਦੀ ਦਇਆ ਦੁਆਰਾ ਉਸ ਦਾ ਭਜਨ ਕਰਨ ਨਾਲ ਚਿੰਤਾ ਮਿੱਟ ਜਾਂਦੀ ਹੈ। ਨਾਨਕ ਕਉ ਗੁਰਿ ਦੀਆ ਨਾਮੁ ॥ ਗੁਰਾਂ ਨੇ ਨਾਨਕ ਨੂੰ ਪ੍ਰਭੂ ਦਾ ਨਾਮ ਬਖਸ਼ਿਆ ਹੈ, ਸੰਤਨ ਕੀ ਟਹਲ ਸੰਤ ਕਾ ਕਾਮੁ ॥੪॥੧੫॥੨੬॥ ਅਤੇ ਉਹ ਸਾਧੂਆਂ ਦੀ ਸੇਵਾ ਕਰਦਾ ਹੈ ਤੇ ਸਾਧੂਆਂ ਦੀ ਹੀ ਘਾਲ ਕਮਾਉਂਦਾ ਹੈ। ਰਾਮਕਲੀ ਮਹਲਾ ੫ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ। ਬੀਜ ਮੰਤ੍ਰੁ ਹਰਿ ਕੀਰਤਨੁ ਗਾਉ ॥ ਤੂੰ ਪ੍ਰਭੂ ਦੀ ਕੀਰਤੀ ਗਾਇਨ ਕਰ, ਜੋ ਸਾਰਿਆਂ ਮੰਤਰਾਂ ਦੀ ਬੁਨਿਆਦ ਹੈ। ਆਗੈ ਮਿਲੀ ਨਿਥਾਵੇ ਥਾਉ ॥ ਇਸ ਦੁਆਰਾ, ਟਿਕਾਣੇ-ਰਹਿਤ ਨੂੰ ਪ੍ਰਲੋਕ ਵਿੱਚ ਟਿਕਾਣਾ ਪ੍ਰਾਪਤ ਹੋ ਜਾਂਦਾ ਹੈ। ਗੁਰ ਪੂਰੇ ਕੀ ਚਰਣੀ ਲਾਗੁ ॥ ਤੂੰ ਪੂਰਨ ਗੁਰਾਂ ਦੇ ਪੈਰੀਂ ਪੈ ਜਾ, ਜਨਮ ਜਨਮ ਕਾ ਸੋਇਆ ਜਾਗੁ ॥੧॥ ਅਤੇ ਘਣੇਰਿਆਂ ਜਨਮਾਂ ਦਾ ਸੁੱਤਾ ਹੋਇਆ ਤੂੰ ਜਾਗ ਉਠੇਗਾਂ। ਹਰਿ ਹਰਿ ਜਾਪੁ ਜਪਲਾ ॥ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ ਤੂੰ, ਹੇ ਬੰਦੇ! ਗੁਰ ਕਿਰਪਾ ਤੇ ਹਿਰਦੈ ਵਾਸੈ ਭਉਜਲੁ ਪਾਰਿ ਪਰਲਾ ॥੧॥ ਰਹਾਉ ॥ ਗੁਰਾਂ ਦੀ ਦਇਆ ਦੁਆਰਾ ਇਹ ਤੇਰੇ ਰਿਦੇ ਅੰਦਰ ਟਿਕ ਜਾਵੇਗਾ ਅਤੇ ਤੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਵੇਗਾਂ। ਠਹਿਰਾਓ। ਨਾਮੁ ਨਿਧਾਨੁ ਧਿਆਇ ਮਨ ਅਟਲ ॥ ਤੂੰ ਹੇ ਬੰਦੇ! ਨਾਮ ਦੇ ਅਹਿੱਲ ਖਜਾਨੇ ਦਾ ਆਰਾਧਨ ਕਰ, ਤਾ ਛੂਟਹਿ ਮਾਇਆ ਕੇ ਪਟਲ ॥ ਤਦ ਮੋਹਨੀ ਮਾਇਆ ਦਾ ਪੜਦਾ ਪਾਟ ਜਾਊਗਾ। ਗੁਰ ਕਾ ਸਬਦੁ ਅੰਮ੍ਰਿਤ ਰਸੁ ਪੀਉ ॥ ਤੂੰ ਗੁਰਾਂ ਦੀ ਬਾਣੀ ਦੇ ਸੁਰਜੀਤ ਕਰ ਦੇਣ ਵਾਲੇ ਅੰਮ੍ਰਿਤ ਨੂੰ ਪਾਨ ਕਰ, ਤਾ ਤੇਰਾ ਹੋਇ ਨਿਰਮਲ ਜੀਉ ॥੨॥ ਤਦ ਮੇਰੀ ਆਤਮਾਂ ਪਵਿੱਤਰ ਹੋ ਜਾਊਗੀ। ਸੋਧਤ ਸੋਧਤ ਸੋਧਿ ਬੀਚਾਰਾ ॥ ਛਾਨਬੀਨ ਤੇ ਦੇਖਭਾਲ ਕੇ ਮੈਂ ਨਤੀਜਾ ਕੱਢ ਲਿਆ ਹੈ, ਬਿਨੁ ਹਰਿ ਭਗਤਿ ਨਹੀ ਛੁਟਕਾਰਾ ॥ ਕਿ ਸੁਆਮੀ ਦੇ ਸਿਮਰਨ ਦੇ ਬਾਝੋਂ ਇਨਸਾਨ ਦੀ ਖਲਾਸੀ ਨਹੀਂ ਹੁੰਦੀ। ਸੋ ਹਰਿ ਭਜਨੁ ਸਾਧ ਕੈ ਸੰਗਿ ॥ ਇਸ ਲਈ ਤੂੰ ਆਪਣੇ ਵਾਹਿਗੁਰੂ ਦਾ ਸਤਿਸੰਗਤ ਅੰਦਰ ਚਿੰਤਨ ਕਰ, ਮਨੁ ਤਨੁ ਰਾਪੈ ਹਰਿ ਕੈ ਰੰਗਿ ॥੩॥ ਅਤੇ ਮਨ ਤੇ ਤਨ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਜਾਣਗੇ। ਛੋਡਿ ਸਿਆਣਪ ਬਹੁ ਚਤੁਰਾਈ ॥ ਤੂੰ ਆਪਣੀ ਦਾਨਾਈ ਅਤੇ ਘਣੇਰੀ ਚਲਾਕੀ ਤਿਆਗ ਦੇ। ਮਨ ਬਿਨੁ ਹਰਿ ਨਾਵੈ ਜਾਇ ਨ ਕਾਈ ॥ ਹੇ ਬੰਦੇ! ਸੁਆਮੀ ਦੇ ਨਾਮ ਦੇ ਬਗੈਰ ਕੋਈ ਭੀ ਆਰਾਮ ਦੀ ਜਗ੍ਹਾਂ ਨਹੀਂ। ਦਇਆ ਧਾਰੀ ਗੋਵਿਦ ਗੋੁਸਾਈ ॥ ਸੁਆਮੀ ਮਾਲਕ ਨੇ ਮੇਰੇ ਉਤੇ ਰਹਿਮਤ ਕੀਤੀ ਹੈ। ਹਰਿ ਹਰਿ ਨਾਨਕ ਟੇਕ ਟਿਕਾਈ ॥੪॥੧੬॥੨੭॥ ਨਾਨਕ ਨੇ ਪ੍ਰਭੂ ਦੇ ਨਾਮ ਦੀ ਪਨਾਹ ਲਈ ਹੈ। ਰਾਮਕਲੀ ਮਹਲਾ ੫ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ। ਸੰਤ ਕੈ ਸੰਗਿ ਰਾਮ ਰੰਗ ਕੇਲ ॥ ਸਤਿਸੰਗਤ ਅੰਦਰ ਤੂੰ ਆਪਣੇ ਸੁਆਮੀ ਨਾਲ ਪ੍ਰੇਮ ਅੰਦਰ ਖੇਡ। ਆਗੈ ਜਮ ਸਿਉ ਹੋਇ ਨ ਮੇਲ ॥ ਤਦ, ਅੱਗੇ ਨੂੰ ਤੇਰਾ ਮੇਲ ਮੌਤ ਦੇ ਦੂਤ ਨਾਲ ਨਹੀਂ ਹੋਵੇਗਾ। ਅਹੰਬੁਧਿ ਕਾ ਭਇਆ ਬਿਨਾਸ ॥ ਇਸ ਤਰ੍ਹਾਂ ਤੇਰੀ ਹੰਕਾਰੀ ਮੱਤ ਨਾਸ ਹੋ ਜਾਊਗੀ, ਦੁਰਮਤਿ ਹੋਈ ਸਗਲੀ ਨਾਸ ॥੧॥ ਅਤੇ ਤੂੰ ਆਪਣੀ ਸਾਰੀ ਖੋਟੀ ਸਮਝ ਤੋਂ ਖਲਾਸੀ ਪਾ ਜਾਵੇਗਾਂ। ਰਾਮ ਨਾਮ ਗੁਣ ਗਾਇ ਪੰਡਿਤ ॥ ਤੂੰ ਸੁਆਮੀ ਦੇ ਨਾਮ ਦੀ ਮਹਿਮਾਂ ਗਾਇਨ ਕਰ, ਹੇ ਪੰਡਤ! ਕਰਮ ਕਾਂਡ ਅਹੰਕਾਰੁ ਨ ਕਾਜੈ ਕੁਸਲ ਸੇਤੀ ਘਰਿ ਜਾਹਿ ਪੰਡਿਤ ॥੧॥ ਰਹਾਉ ॥ ਧਾਰਮਕ ਰਸਮੋ-ਰਿਵਾਜ ਅਤੇ ਤੇਰੀ ਸਵੈ-ਹੰਗਤਾ ਕਿਸੇ ਕੰਮ ਨਹੀਂ। ਕੇਵਲ ਹਰੀ ਗੁਣ ਗਾਉਣ ਨਾਲ ਹੀ ਤੂੰ ਆਪਣੇ ਗ੍ਰਹਿ ਨੂੰ ਖੁਸ਼ੀ ਨਾਲ ਜਾਵੇਗਾਂ। ਠਹਿਰਾਓ। ਹਰਿ ਕਾ ਜਸੁ ਨਿਧਿ ਲੀਆ ਲਾਭ ॥ ਮੈਂ ਸੁਆਮੀ ਦੀ ਸਿਫ਼ਤ ਸਲਾਹ ਦੀ ਦੌਲਤ ਦਾ ਨਫਾ ਖੱਟਿਆ ਹੈ। ਪੂਰਨ ਭਏ ਮਨੋਰਥ ਸਾਭ ॥ ਉਸ ਦਾ ਜੱਸ ਗਾਇਨ ਕਰਨ ਦੁਆਰਾ ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ। ਦੁਖੁ ਨਾਠਾ ਸੁਖੁ ਘਰ ਮਹਿ ਆਇਆ ॥ ਮੇਰੇ ਦੁਖੜੇ ਦੌੜ ਗਏ ਹਨ ਅਤੇ ਖੁਸ਼ੀ ਮੇਰੇ ਗ੍ਰਹਿ (ਮਨ) ਅੰਦਰ ਪ੍ਰਵੇਸ਼ ਕਰ ਗਈ ਹੈ। ਸੰਤ ਪ੍ਰਸਾਦਿ ਕਮਲੁ ਬਿਗਸਾਇਆ ॥੨॥ ਸਾਧੂਆਂ ਦੀ ਦਇਆ ਦੁਆਰਾ, ਮੇਰਾ ਦਿਲ ਕੰਵਲ ਖਿੜ ਗਿਆ ਹੈ। ਨਾਮ ਰਤਨੁ ਜਿਨਿ ਪਾਇਆ ਦਾਨੁ ॥ ਜਿਸ ਨੂੰ ਨਾਮ ਦੇ ਹੀਰੇ ਦੀ ਦਾਤ ਪ੍ਰਦਾਨ ਹੋਈ ਹੈ, ਤਿਸੁ ਜਨ ਹੋਏ ਸਗਲ ਨਿਧਾਨ ॥ ਉਹ ਇਨਸਾਨ ਸਾਰੇ ਖਜ਼ਾਨੇ ਹਾਸਲ ਕਰ ਲੈਂਦਾ ਹੈ। ਸੰਤੋਖੁ ਆਇਆ ਮਨਿ ਪੂਰਾ ਪਾਇ ॥ ਪੂਰਨ ਪੁਰਖ ਨੂੰ ਪ੍ਰਾਪਤ ਕਰਕੇ, ਐਹੋ ਜਿਹਾ ਪੁਰਸ਼ ਸੰਤੁਸ਼ਟ ਥੀ ਵੰਞਦਾ ਹੈ, ਫਿਰਿ ਫਿਰਿ ਮਾਗਨ ਕਾਹੇ ਜਾਇ ॥੩॥ ਅਤੇ ਫੇਰ ਉਹ ਮੁੜ ਮੁੜ ਕੇ ਕਾਹਦੇ ਲਈ ਮੰਗਣ ਜਾਵੇ? ਹਰਿ ਕੀ ਕਥਾ ਸੁਨਤ ਪਵਿਤ ॥ ਵਾਹਿਗੁਰੂ ਦੀ ਵਾਰਤਾ ਸੁਣ ਕੇ, ਬੰਦਾ ਪਵਿੱਤਰ ਹੋ ਜਾਂਦਾ ਹੈ। ਜਿਹਵਾ ਬਕਤ ਪਾਈ ਗਤਿ ਮਤਿ ॥ ਜੀਭ ਨਾਲ ਸੁਆਮੀ ਦੀ ਸਿਫ਼ਤ-ਸਨਾ ਉਚਾਰਨ ਕਰਨ ਦੁਆਰਾ ਇਨਸਾਨ ਮੁਕਤੀ ਦੇ ਰਸਤੇ ਨੂੰ ਪਾ ਲੈਂਦਾ ਹੈ। ਸੋ ਪਰਵਾਣੁ ਜਿਸੁ ਰਿਦੈ ਵਸਾਈ ॥ ਕੇਵਲ ਉਹ ਹੀ ਕਬੂਲ ਪੈਂਦਾ ਹੈ, ਜੋ ਹਰੀ ਨੂੰ ਆਪਣੇ ਚਿੱਤ ਵਿੱਚ ਟਿਕਾਉਂਦਾ ਹੈ। ਨਾਨਕ ਤੇ ਜਨ ਊਤਮ ਭਾਈ ॥੪॥੧੭॥੨੮॥ ਪਰਮ ਸ੍ਰੇਸ਼ਟ ਹੈ ਐਹੋ ਜੇਹਾ ਪੁਰਸ਼, ਹੇ ਵੀਰ! ਗੁਰੂ ਜੀ ਆਖਦੇ ਹਨ। ਰਾਮਕਲੀ ਮਹਲਾ ੫ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ। ਗਹੁ ਕਰਿ ਪਕਰੀ ਨ ਆਈ ਹਾਥਿ ॥ ਧਿਆਨ ਨਾਲ ਪਕੜੀ ਹੋਈ ਭੀ ਮਾਇਆ ਪ੍ਰਾਣੀ ਦੀ ਪਕੜ ਵਿੱਚ ਨਹੀਂ ਰਹਿੰਦੀ। ਪ੍ਰੀਤਿ ਕਰੀ ਚਾਲੀ ਨਹੀ ਸਾਥਿ ॥ ਜਿੰਨਾ ਮਰਜ਼ੀ ਆਦਮੀ ਇਸ ਨੂੰ ਪਿਆਰ ਪਿਆ ਕਰੇ, ਇਹ ਉਸ ਦੇ ਨਾਲ ਨਹੀਂ ਜਾਂਦੀ। ਕਹੁ ਨਾਨਕ ਜਉ ਤਿਆਗਿ ਦਈ ॥ ਗੁਰੂ ਜੀ ਆਖਦੇ ਹਨ, ਜਦ ਬੰਦਾ ਮਾਇਆ ਨੂੰ ਛੱਡ ਦਿੰਦਾ ਹੈ, ਤਬ ਓਹ ਚਰਣੀ ਆਇ ਪਈ ॥੧॥ ਤਾਂ ਇਹ ਆ ਕੇ ਉਸ ਦੇ ਪੈਰੀਂ ਪੈ ਜਾਂਦੀ ਹੈ। ਸੁਣਿ ਸੰਤਹੁ ਨਿਰਮਲ ਬੀਚਾਰ ॥ ਸ੍ਰਵਣ ਕਰੋ ਹੇ ਸਾਧੂਓ! ਇਹ ਪਵਿੱਤਰ ਸੋਚ ਵਿਚਾਰ। ਰਾਮ ਨਾਮ ਬਿਨੁ ਗਤਿ ਨਹੀ ਕਾਈ ਗੁਰੁ ਪੂਰਾ ਭੇਟਤ ਉਧਾਰ ॥੧॥ ਰਹਾਉ ॥ ਸੁਆਮੀ ਦੇ ਨਾਮ ਦੇ ਬਾਝੋਂ ਕਲਿਆਨ ਪ੍ਰਾਪਤ ਨਹੀਂ ਹੁੰਦੀ। ਪੂਰਨ ਗੁਰਦੇਵ ਜੀ ਨਾਲ ਮਿਲ ਕੇ ਪ੍ਰਾਣੀ ਪਾਰ ਉਤਰ ਜਾਂਦਾ ਹੈ। ਠਹਿਰਾਓ। copyright GurbaniShare.com all right reserved. Email |