Page 892

ਜਬ ਉਸ ਕਉ ਕੋਈ ਦੇਵੈ ਮਾਨੁ ॥
ਜਦ ਕੋਈ ਜਣਾ ਉਸ (ਮਾਇਆ) ਦਾ ਆਦਰ ਕਰਦਾ ਹੈ,

ਤਬ ਆਪਸ ਊਪਰਿ ਰਖੈ ਗੁਮਾਨੁ ॥
ਤਾਂ ਉਹ ਆਪਣੇ ਆਪ ਉਤੇ ਹੰਕਾਰ ਕਰਦੀ ਹੈ।

ਜਬ ਉਸ ਕਉ ਕੋਈ ਮਨਿ ਪਰਹਰੈ ॥
ਜਦ ਕੋਈ ਜਣਾ ਇਸ ਨੂੰ ਆਪਣੇ ਹਿਰਦੇ ਵਿਚੋਂ ਕੱਢ ਦਿੰਦਾ ਹੈ,

ਤਬ ਓਹ ਸੇਵਕਿ ਸੇਵਾ ਕਰੈ ॥੨॥
ਤਦ ਉਹ ਟਹਿਲਣ ਦੀ ਮਾਨੰਦ ਉਸ ਦੀ ਟਹਿਲ ਕਰਦੀ ਹੈ।

ਮੁਖਿ ਬੇਰਾਵੈ ਅੰਤਿ ਠਗਾਵੈ ॥
ਜ਼ਾਹਰਾ ਤੌਰ ਤੇ ਉਹ ਖੁਸ਼ ਕਰਦੀ ਹੈ, ਪਰ ਓੜਕ ਨੂੰ ਧੋਖਾ ਦਿੰਦੀ ਹੈ।

ਇਕਤੁ ਠਉਰ ਓਹ ਕਹੀ ਨ ਸਮਾਵੈ ॥
ਉਹ ਕਿਸੇ ਇਕ ਜਗ੍ਹਾਂ ਉਤੇ ਬੰਨ੍ਹੀ ਹੋਈ ਨਹੀਂ ਰਹਿੰਦੀ।

ਉਨਿ ਮੋਹੇ ਬਹੁਤੇ ਬ੍ਰਹਮੰਡ ॥
ਉਸ ਨੇ ਘਣੇਰੀਆਂ ਪੁਰੀਆਂ ਨੂੰ ਮੋਹਿਆ ਹੋਇਆ ਹੈ।

ਰਾਮ ਜਨੀ ਕੀਨੀ ਖੰਡ ਖੰਡ ॥੩॥
ਸਾਈਂ ਦੇ ਗੋਲੇ ਇਸ ਨੂੰ ਟੋਟੇ ਟੋਟੇ ਕਰ ਦਿੰਦੇ ਹਨ।

ਜੋ ਮਾਗੈ ਸੋ ਭੂਖਾ ਰਹੈ ॥
ਜਿਹੜਾ ਇਸ ਨੂੰ ਮੰਗਦਾ ਹੈ, ਉਹ ਭੁੱਖਾ ਹੀ ਰਹਿੰਦਾ ਹੈ।

ਇਸੁ ਸੰਗਿ ਰਾਚੈ ਸੁ ਕਛੂ ਨ ਲਹੈ ॥
ਜਿਸ ਦਾ ਇਸ ਨਾਲ ਪਿਆਰ ਹੈ, ਉਸ ਨੂੰ ਕੁਝ ਭੀ ਪਰਾਪਤ ਨਹੀਂ ਹੁੰਦਾ।

ਇਸਹਿ ਤਿਆਗਿ ਸਤਸੰਗਤਿ ਕਰੈ ॥
ਜੋ ਇਸ ਨੂੰ ਛੱਡ ਕੇ ਸਾਧ ਸੰਗਤ ਨਾਲ ਜੁੜਦਾ ਹੈ,

ਵਡਭਾਗੀ ਨਾਨਕ ਓਹੁ ਤਰੈ ॥੪॥੧੮॥੨੯॥
ਪਰਮ ਚੰਗੀ ਪ੍ਰਾਲਬਧ ਦੁਆਰਾ ਉਹ ਪਾਰ ਉਤਰ ਜਾਂਦਾ ਹੈ, ਹੇ ਨਾਨਕ!

ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।

ਆਤਮ ਰਾਮੁ ਸਰਬ ਮਹਿ ਪੇਖੁ ॥
ਤੂੰ ਸਰਬ-ਵਿਆਪਕ ਆਤਮਾਂ ਨੂੰ ਸਾਰਿਆਂ ਅੰਦਰ ਵੇਖ।

ਪੂਰਨ ਪੂਰਿ ਰਹਿਆ ਪ੍ਰਭ ਏਕੁ ॥
ਪੂਰਾ, ਅਦੁੱਤੀ ਸੁਆਮੀ ਸਾਰਿਆਂ ਨੂੰ ਪੂਰਨ ਕਰ ਰਿਹਾ ਹੈ।

ਰਤਨੁ ਅਮੋਲੁ ਰਿਦੇ ਮਹਿ ਜਾਨੁ ॥
ਜਾਣ ਲੈ ਕਿ ਨਿਰਮੌਲਕ ਨਾਮ ਹੀਰਾ ਤੇਰੇ ਮਨ ਅੰਦਰ ਹੀ ਹੈ।

ਅਪਨੀ ਵਸਤੁ ਤੂ ਆਪਿ ਪਛਾਨੁ ॥੧॥
ਆਪਣੀ ਵਸਤੂ ਨੂੰ ਤੂੰ ਆਪਣੇ ਆਪ ਦੇ ਅੰਦਰ ਹੀ ਅਨੁਭਵ ਕਰ।

ਪੀ ਅੰਮ੍ਰਿਤੁ ਸੰਤਨ ਪਰਸਾਦਿ ॥
ਸਾਧੂਆਂ ਦੀ ਦਇਆ ਦੁਆਰਾ ਤੂੰ ਸਾਈਂ ਦੇ ਅੰਮ੍ਰਿਤ ਨੂੰ ਪਾਨ ਕਰ।

ਵਡੇ ਭਾਗ ਹੋਵਹਿ ਤਉ ਪਾਈਐ ਬਿਨੁ ਜਿਹਵਾ ਕਿਆ ਜਾਣੈ ਸੁਆਦੁ ॥੧॥ ਰਹਾਉ ॥
ਜੇਕਰ ਬੰਦੇ ਦੇ ਪਰਮ ਚੰਗੇ ਨਸੀਬ ਹੋਣ, ਕੇਵਲ ਤਾਂ ਹੀ ਉਹ ਸਾਈਂ ਦੇ ਅੰਮ੍ਰਿਤ ਨਾਮ ਨੂੰ ਪਾਉਂਦਾ ਹੈ। ਜੀਭ ਦੇ ਬਗੈਰ ਬੰਦਾ ਇਸ ਦੀ ਲੱਜ਼ਤ ਨੂੰ ਕਿਸ ਤਰ੍ਹਾਂ ਜਾਣ ਸਕਦਾ ਹੈ? ਠਹਿਰਾਓ।

ਅਠ ਦਸ ਬੇਦ ਸੁਨੇ ਕਹ ਡੋਰਾ ॥
ਇਹ ਬੋਲਾ ਬੰਦਾ ਅਠਾਰਾਂ ਪੁਰਾਣਾਂ ਅਤੇ ਚਾਰ ਵੇਦਾਂ ਨੂੰ ਕਦ ਸੁਣਦਾ ਹੈ?

ਕੋਟਿ ਪ੍ਰਗਾਸ ਨ ਦਿਸੈ ਅੰਧੇਰਾ ॥
ਕਰੋੜਾਂ ਹੀ ਚਾਨਣਾਂ ਦੇ ਹੁੰਦਿਆਂ ਹੋਇਆਂ ਭੀ ਮੁਨਾਖਾ ਮਨੁਖ ਵੇਖਦਾ ਨਹੀਂ।

ਪਸੂ ਪਰੀਤਿ ਘਾਸ ਸੰਗਿ ਰਚੈ ॥
ਡੰਗਰ ਦਾ ਘਾਅ ਨਾਲ ਪਿਆਰ ਹੈ ਤੇ ਉਹ ਇਸ ਨਾਲ ਚਿੰਮੜਿਆ ਰਹਿੰਦਾ ਹੈ।

ਜਿਸੁ ਨਹੀ ਬੁਝਾਵੈ ਸੋ ਕਿਤੁ ਬਿਧਿ ਬੁਝੈ ॥੨॥
ਜਿਸ ਨੂੰ ਸੁਆਮੀ ਸਿਖਮਤ ਨਹੀਂ ਦਿੰਦਾ, ਉਸ ਨੂੰ ਕਿਸ ਤਰੀਕੇ ਨਾਲ ਸਮਝਾਇਆ ਜਾ ਸਕਦਾ ਹੈ?

ਜਾਨਣਹਾਰੁ ਰਹਿਆ ਪ੍ਰਭੁ ਜਾਨਿ ॥
ਸਰਬੱਗ ਸੁਆਮੀ ਸਾਰਾ ਕੁਝ ਜਾਣਦਾ ਹੈ।

ਓਤਿ ਪੋਤਿ ਭਗਤਨ ਸੰਗਾਨਿ ॥
ਤਾਣੇ ਪੇਟੇ ਦੀ ਤਰ੍ਹਾਂ ਉਹ ਆਪਣੇ ਸੰਤਾਂ ਦੇ ਅੰਗ ਸੰਗ ਹੈ।

ਬਿਗਸਿ ਬਿਗਸਿ ਅਪੁਨਾ ਪ੍ਰਭੁ ਗਾਵਹਿ ॥
ਜੋ ਖੁਸ਼ੀ ਅਤੇ ਅਨੰਦ ਨਾਲ ਆਪਣੇ ਸੁਆਮੀ ਦੀ ਸਿਫ਼ਤ ਗਾਇਨ ਕਰਦੇ ਹਨ,

ਨਾਨਕ ਤਿਨ ਜਮ ਨੇੜਿ ਨ ਆਵਹਿ ॥੩॥੧੯॥੩੦॥
ਮੌਤ ਦਾ ਦੂਤ ਉਹਨਾਂ ਦੇ ਲਾਗੇ ਨਹੀਂ ਲਗਦਾ, ਹੇ ਨਾਨਕ!

ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।

ਦੀਨੋ ਨਾਮੁ ਕੀਓ ਪਵਿਤੁ ॥
ਮੈਨੂੰ ਆਪਣਾ ਨਾਮ ਬਖਸ਼ ਕੇ ਪ੍ਰਭੂ ਨੇ ਪਾਵਨ ਪੁਨੀਤ ਕਰ ਦਿੱਤਾ ਹੈ।

ਹਰਿ ਧਨੁ ਰਾਸਿ ਨਿਰਾਸ ਇਹ ਬਿਤੁ ॥
ਵਾਹਿਗੁਰੂ ਦਾ ਧਨ ਪਦਾਰਥ ਮੇਰੀ ਪੂੰਜੀ ਹੈ। ਇਸ ਲਈ ਬੇ ਉਮੈਦ ਹੋ, ਇਹ ਮਾਇਆ ਮੈਨੂੰ ਛੱਡ ਗਈ ਹੈ।

ਕਾਟੀ ਬੰਧਿ ਹਰਿ ਸੇਵਾ ਲਾਏ ॥
ਮੇਰੇ ਬੰਧਨ ਵੱਢ ਕੇ, ਪ੍ਰਭੂ ਨੇ ਮੈਨੂੰ ਆਪਣੀ ਟਹਿਲ ਸੇਵਾ ਅੰਦਰ ਜੋੜ ਲਿਆ ਹੈ।

ਹਰਿ ਹਰਿ ਭਗਤਿ ਰਾਮ ਗੁਣ ਗਾਏ ॥੧॥
ਸੁਆਮੀ ਵਾਹਿਗੁਰੂ ਦਾ ਪ੍ਰੇਮੀ ਹੋ ਹੁਣ ਮੈਂ ਮਾਲਿਕ ਦੀ ਮਹਿਮਾਂ ਗਾਇਨ ਕਰਦਾ ਹਾਂ।

ਬਾਜੇ ਅਨਹਦ ਬਾਜਾ ॥
ਬੈਕੁੰਠੀ ਕੀਰਤਨ ਹੁਣ ਸੁੱਤੇ ਸਿੱਧ ਹੀ ਗੂੰਜਦਾ ਹੈ।

ਰਸਕਿ ਰਸਕਿ ਗੁਣ ਗਾਵਹਿ ਹਰਿ ਜਨ ਅਪਨੈ ਗੁਰਦੇਵਿ ਨਿਵਾਜਾ ॥੧॥ ਰਹਾਉ ॥
ਪ੍ਰੇਮ ਤੇ ਸੁਆਦ ਨਾਲ ਰੱਬ ਦੇ ਗੋਲੇ ਉਸ ਦਾ ਜੱਸ ਗਾਉਂਦੇ ਹਨ ਅਤੇ ਉਹਨਾਂ ਦਾ ਗੁਰੂ-ਪਰਮੇਸ਼ਰ ਉਹਨਾਂ ਨੂੰ ਇਜ਼ਤ ਆਬਰੂ ਬਖਸ਼ਦਾ ਹੈ। ਠਹਿਰਾਓ।

ਆਇ ਬਨਿਓ ਪੂਰਬਲਾ ਭਾਗੁ ॥
ਮੇਰੀ ਪਿਛਲੀ ਪ੍ਰਾਲਬਧ ਉਘੜ ਆਈ ਹੈ,

ਜਨਮ ਜਨਮ ਕਾ ਸੋਇਆ ਜਾਗੁ ॥
ਅਤੇ ਜਨਮਾਂ ਜਨਮਾਤਰਾਂ ਦੀ ਨੀਦਰ ਮਗਰੋਂ ਮੈਂ ਹੁਣ ਜਾਗ ਉਠਿਆ ਹਾਂ।

ਗਈ ਗਿਲਾਨਿ ਸਾਧ ਕੈ ਸੰਗਿ ॥
ਸਤਿਸੰਗਤ ਅੰਦਰ ਪ੍ਰਭੂ ਲਈ ਮੇਰੀ ਅਰੁਚੀ ਦੂਰ ਹੋ ਗਈ ਹੈ,

ਮਨੁ ਤਨੁ ਰਾਤੋ ਹਰਿ ਕੈ ਰੰਗਿ ॥੨॥
ਅਤੇ ਮੇਰੀ ਆਤਮਾਂ ਤੇ ਦੇਹ ਵਾਹਿਗੁਰੂ ਦੀ ਪ੍ਰੀਤ ਨਾਲ ਰੰਗੀਆਂ ਗਈਆਂ ਹਨ।

ਰਾਖੇ ਰਾਖਨਹਾਰ ਦਇਆਲ ॥
ਮਿਹਰਬਾਨ ਰੱਖਿਅਕ ਪ੍ਰਭੂ ਨੇ ਮੇਰੀ ਰੱਖਿਆ ਕੀਤੀ ਹੈ।

ਨਾ ਕਿਛੁ ਸੇਵਾ ਨਾ ਕਿਛੁ ਘਾਲ ॥
ਮੇਰੇ ਪੱਲੇ ਨਾਂ ਟਹਿਲ ਸੇਵਾ ਹੈ, ਨਾਂ ਕਰੜੀ ਮੁਸ਼ੱਕਤ।

ਕਰਿ ਕਿਰਪਾ ਪ੍ਰਭਿ ਕੀਨੀ ਦਇਆ ॥
ਸਾਹਿਬ ਨੇ ਦਇਆ ਧਾਰ ਕੇ ਮੇਰੇ ਉਤੇ ਤਰਸ ਕੀਤਾ ਹੈ,

ਬੂਡਤ ਦੁਖ ਮਹਿ ਕਾਢਿ ਲਇਆ ॥੩॥
ਅਤੇ ਜਦ ਮੈਂ ਪੀੜ ਅੰਦਰ ਡੁੱਬ ਰਿਹਾ ਸਾਂ, ਮੈਨੂੰ ਬਾਹਰ ਕੱਢ ਲਿਆ ਹੈ।

ਸੁਣਿ ਸੁਣਿ ਉਪਜਿਓ ਮਨ ਮਹਿ ਚਾਉ ॥
ਸੁਆਮੀ ਦੀ ਸਿਫ਼ਤ ਸ਼ਲਾਘਾ ਸੁਣ ਸੁਣ ਕੇ, ਮੇਰੇ ਚਿੱਤ ਅੰਦਰ ਖੁਸ਼ੀ ਉਤਪੰਨ ਹੋ ਗਈ ਹੈ।

ਆਠ ਪਹਰ ਹਰਿ ਕੇ ਗੁਣ ਗਾਉ ॥
ਦਿਨ ਦੇ ਅੱਠੇ ਪਹਿਰ ਹੀ ਮੈਂ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹਾਂ।

ਗਾਵਤ ਗਾਵਤ ਪਰਮ ਗਤਿ ਪਾਈ ॥
ਸਾਈਂ ਦੀ ਸਿਫ਼ਤ ਗਾਇਨ ਕਰ ਕਰ ਕੇ, ਮੈਂ ਮਹਾਨ ਮਰਤਬਾ ਪਾ ਲਿਆ ਹੈ।

ਗੁਰ ਪ੍ਰਸਾਦਿ ਨਾਨਕ ਲਿਵ ਲਾਈ ॥੪॥੨੦॥੩੧॥
ਗੁਰਾਂ ਦੀ ਦਇਆ ਦੁਆਰਾ ਨਾਨਕ ਨੇ ਪ੍ਰਭੂ ਨਾਲ ਪ੍ਰੀਤ ਪਾ ਲਈ ਹੈ।

ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।

ਕਉਡੀ ਬਦਲੈ ਤਿਆਗੈ ਰਤਨੁ ॥
ਕੌਡੀ ਦੇ ਵਟਾਂਦਰੇ ਵਿੱਚ ਬੰਦਾ ਹੀਰੇ ਨੂੰ ਛੱਡ ਦਿੰਦਾ ਹੈ।

ਛੋਡਿ ਜਾਇ ਤਾਹੂ ਕਾ ਜਤਨੁ ॥
ਉਹ ਉਸ ਲਈ ਉਪਰਾਲਾ ਕਰਦਾ ਹੈ, ਜਿਸ ਨੂੰ ਉਸ ਨੇ ਤਿਆਗ ਜਾਣਾ ਹੈ।

ਸੋ ਸੰਚੈ ਜੋ ਹੋਛੀ ਬਾਤ ॥
ਉਹ ਉਸ ਨੂੰ ਇਕੱਤਰ ਕਰਦਾ ਹੈ, ਜਿਹੜੀ ਕਿ ਇਕ ਤੁਛ ਵਸਤੂ ਹੈ।

ਮਾਇਆ ਮੋਹਿਆ ਟੇਢਉ ਜਾਤ ॥੧॥
ਧਨ-ਦੌਲਤ ਦਾ ਮੋਹਿਆ ਹੋਇਆ ਉਹ ਵਿੰਗੇ ਰਾਹੇ ਤੁਰਦਾ ਹੈ।

ਅਭਾਗੇ ਤੈ ਲਾਜ ਨਾਹੀ ॥
ਹੇ ਨਿਕਰਮਣ ਬੰਦੇ! ਤੈਨੂੰ ਸ਼ਰਮ ਨਹੀਂ ਆਉਂਦੀ।

ਸੁਖ ਸਾਗਰ ਪੂਰਨ ਪਰਮੇਸਰੁ ਹਰਿ ਨ ਚੇਤਿਓ ਮਨ ਮਾਹੀ ॥੧॥ ਰਹਾਉ ॥
ਆਪਣੇ ਚਿੱਤ ਅੰਦਰ ਤੂੰ ਸੁਖ ਦੇ ਸਮੁੰਦਰ ਵਾਹਿਗੁਰੂ ਆਪਣੇ ਪੂਰੇ ਪਰਮ ਪ੍ਰਭੂ ਦਾ ਸਿਮਰਨ ਨਹੀਂ ਕਰਦਾ। ਠਹਿਰਾਓ।

ਅੰਮ੍ਰਿਤੁ ਕਉਰਾ ਬਿਖਿਆ ਮੀਠੀ ॥
ਅੰਮ੍ਰਿਤ ਨੂੰ ਤੂੰ ਕੌੜਾ ਜਾਣਦਾ ਹੈਂ ਅਤੇ ਜ਼ਹਿਰ ਨੂੰ ਮਿੱਠੀ!

ਸਾਕਤ ਕੀ ਬਿਧਿ ਨੈਨਹੁ ਡੀਠੀ ॥
ਹੇ ਮਾਇਆ ਦੇ ਪੁਜਾਰੀ! ਐਹੋ ਜਿਹੀ ਹੈ ਤੇਰੀ ਹਾਲਤ ਜਿਹੜੀ ਮੈਂ ਆਪਣੀਆਂ ਅੱਖਾਂ ਨਾਲ ਵੇਖ ਲਈ ਹੈ।

ਕੂੜਿ ਕਪਟਿ ਅਹੰਕਾਰਿ ਰੀਝਾਨਾ ॥
ਤੂੰ ਝੂਠ, ਵਲ ਛਲ ਅਤੇ ਹੰਕਾਰ ਦਾ ਸ਼ੌਕੀਨ ਹੈਂ।

copyright GurbaniShare.com all right reserved. Email