ਤ੍ਰਿਤੀਅ ਬਿਵਸਥਾ ਸਿੰਚੇ ਮਾਇ ॥ ਅਵਸਥਾ ਦੇ ਤੀਜੇ ਹਿੱਸੇ ਉਹ ਧਨ-ਦੌਲਤ ਇਕੱਤਰ ਕਰਦਾ ਹੈ। ਬਿਰਧਿ ਭਇਆ ਛੋਡਿ ਚਲਿਓ ਪਛੁਤਾਇ ॥੨॥ ਜਦ ਉਹ ਬੁੱਢਾ ਹੋ ਜਾਂਦਾ ਹੈ, ਤਾਂ ਉਹ ਹਰ ਵਸਤੂ ਨੂੰ ਤਿਆਗ, ਅਫਸੋਸ ਕਰਦਾ ਹੋਇਆ ਟੁਰ ਜਾਂਦਾ ਹੈ। ਚਿਰੰਕਾਲ ਪਾਈ ਦ੍ਰੁਲਭ ਦੇਹ ॥ ਬੜੇ ਚਿਰਾਂ ਮਗਰੋਂ ਮੁਸ਼ਕਿਲ ਨਾਲ ਹੱਥ ਲੱਗਣ ਵਾਲੇ ਮਨੁੱਖੀ ਸਰੀਰ ਨੂੰ ਜੀਵ ਹਾਸਲ ਕਰਦਾ ਹੈ। ਨਾਮ ਬਿਹੂਣੀ ਹੋਈ ਖੇਹ ॥ ਨਾਮ ਦੇ ਬਗੈਰ ਇਹ ਘੱਟਾ ਮਿੱਟੀ ਹੋ ਜਾਂਦਾ ਹੈ। ਪਸੂ ਪਰੇਤ ਮੁਗਧ ਤੇ ਬੁਰੀ ॥ ਡੰਗਰ, ਜਿੰਨ-ਭੂਤ ਅਤੇ ਇਕ ਬੁੱਧੂ ਨਾਲੋਂ ਭੀ ਭੈੜੀ ਹੈ, ਤਿਸਹਿ ਨ ਬੂਝੈ ਜਿਨਿ ਏਹ ਸਿਰੀ ॥੩॥ ਉਡ ਦੇਹ ਜੋ ਉਸ ਨੂੰ ਨਹੀਂ ਜਾਣਦੀ, ਜਿਸ ਨੇ ਇਸ ਨੂੰ ਰਚਿਆ ਹੈ। ਸੁਣਿ ਕਰਤਾਰ ਗੋਵਿੰਦ ਗੋਪਾਲ ॥ ਤੂੰ ਸਰਵਣ ਕਰ, ਹੇ ਸਿਰਜਣਹਾਰ! ਆਲਮ ਦੇ ਮਾਲਕ, ਦੀਨ ਦਇਆਲ ਸਦਾ ਕਿਰਪਾਲ ॥ ਸੰਸਾਰ ਦੇ ਪਾਲਣ-ਪੋਸਣਹਾਰ, ਮਸਕੀਨਾਂ ਤੇ ਮਿਹਰਬਾਨ ਅਤੇ ਸਦੀਵ ਹੀ ਦਇਆਲੂ ਸੁਆਮੀ! ਤੁਮਹਿ ਛਡਾਵਹੁ ਛੁਟਕਹਿ ਬੰਧ ॥ ਜੇਕਰ ਤੂੰ ਪ੍ਰਾਣੀ ਨੂੰ ਰਿਹਾ ਕਰੇਂ, ਕੇਵਲ ਤਾਂ ਹੀ ਉਸ ਦੀਆਂ ਬੇੜੀਆਂ ਕੱਟੀਆਂ ਜਾ ਸਕਦੀਆਂ ਹਨ। ਬਖਸਿ ਮਿਲਾਵਹੁ ਨਾਨਕ ਜਗ ਅੰਧ ॥੪॥੧੨॥੨੩॥ ਨਾਨਕ ਦੁਨੀਆਂ ਅੰਨ੍ਹੀ ਹੈ, ਹੇ ਪ੍ਰਭੂ! ਇਸ ਨੂੰ ਬਖਸ਼ ਕੇ ਤੂੰ ਆਪਣੇ ਨਾਲ ਅਭੇਦ ਕਰ ਲੈ। ਰਾਮਕਲੀ ਮਹਲਾ ੫ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ। ਕਰਿ ਸੰਜੋਗੁ ਬਨਾਈ ਕਾਛਿ ॥ ਤੱਤਾਂ ਦੇ ਮਿਲਾਪ ਦੁਆਰਾ ਦੇਹ ਦੀ ਪੁਸ਼ਾਕ ਬਣਾਈ ਗਈ ਹੈ। ਤਿਸੁ ਸੰਗਿ ਰਹਿਓ ਇਆਨਾ ਰਾਚਿ ॥ ਬੇਸਮਝ ਬੰਦਾ ਉਸ ਨਾਲ ਖੱਚਤ ਹੋ ਰਿਹਾ ਹੈ। ਪ੍ਰਤਿਪਾਰੈ ਨਿਤ ਸਾਰਿ ਸਮਾਰੈ ॥ ਬੰਦਾ ਸਦਾ ਹੀ ਇਸ ਨੂੰ ਪਾਲਦਾ ਪੋਸਦਾ ਹੈ ਤੇ ਇਸ ਦੀ ਰਖਵਾਲੀ ਕਰਦਾ ਹੈ। ਅੰਤ ਕੀ ਬਾਰ ਊਠਿ ਸਿਧਾਰੈ ॥੧॥ ਅਖੀਰ ਦੇ ਵੇਲੇ, ਜਿੰਦੜੀ ਕੱਲਮਕੱਲੀ ਤੁਰ ਜਾਂਦੀ ਹੈ। ਨਾਮ ਬਿਨਾ ਸਭੁ ਝੂਠੁ ਪਰਾਨੀ ॥ ਨਾਮ ਦੇ ਬਾਝੋਂ ਹੋਰ ਸਾਰਾ ਕੁਝ ਕੂੜਾ ਹੈ, ਹੇ ਫਾਨੀ ਬੰਦੇ! ਗੋਵਿਦ ਭਜਨ ਬਿਨੁ ਅਵਰ ਸੰਗਿ ਰਾਤੇ ਤੇ ਸਭਿ ਮਾਇਆ ਮੂਠੁ ਪਰਾਨੀ ॥੧॥ ਰਹਾਉ ॥ ਜੋ ਸਾਹਿਬ ਦੇ ਸਿਮਰਨ ਦੇ ਬਗੈਰ ਕਿਸੇ ਹੋਰ ਸ਼ੈ ਨਾਲ ਰੰਗੇ ਹੋਏ ਹਨ, ਉਹ ਸਮੂਹ ਜੀਵ ਸੰਸਾਰੀ ਪਦਾਰਥਾਂ ਨੈ ਠੱਗ ਲਏ ਹਨ। ਠਹਿਰਾਓ। ਤੀਰਥ ਨਾਇ ਨ ਉਤਰਸਿ ਮੈਲੁ ॥ ਧਰਮ ਅਸਥਾਨਾਂ ਤੇ ਨ੍ਹਾਉਣ ਨਾਲ ਗੰਦਗੀ ਲਹਿੰਦੀ ਨਹੀਂ। ਕਰਮ ਧਰਮ ਸਭਿ ਹਉਮੈ ਫੈਲੁ ॥ ਸਾਰੇ ਕਰਮ ਕਾਂਡ ਅਤੇ ਮਜ਼ਹਬੀ ਸੰਸਕਾਰ ਸਵੈ-ਹੰਗਤਾ ਦੇ ਅਡੰਬਰ ਹਨ। ਲੋਕ ਪਚਾਰੈ ਗਤਿ ਨਹੀ ਹੋਇ ॥ ਲੋਕਾਂ ਨੂੰ ਖੁਸ਼ ਕਰਨ ਨਾਲ, ਬੰਦਾ ਮੁਕਤ ਨਹੀਂ ਹੁੰਦਾ। ਨਾਮ ਬਿਹੂਣੇ ਚਲਸਹਿ ਰੋਇ ॥੨॥ ਨਾਮ ਦੇ ਬਾਝੋਂ ਉਹ ਧਾਹਾਂ ਮਾਰਦੇ ਟੁਰ ਜਾਣਗੇ। ਬਿਨੁ ਹਰਿ ਨਾਮ ਨ ਟੂਟਸਿ ਪਟਲ ॥ ਸਾਈਂ ਦੇ ਨਾਮ ਦੇ ਬਾਝੋਂ ਭਰਮ ਦਾ ਪੜਦਾ ਪਾਟਦਾ ਨਹੀਂ। ਸੋਧੇ ਸਾਸਤ੍ਰ ਸਿਮ੍ਰਿਤਿ ਸਗਲ ॥ ਮੈਂ ਸਾਰੇ ਸ਼ਾਸਤਰ ਅਤੇ ਸਿਮ੍ਰਤੀਆਂ ਪੜਤਾਲ ਲਈਆਂ ਹਨ। ਸੋ ਨਾਮੁ ਜਪੈ ਜਿਸੁ ਆਪਿ ਜਪਾਏ ॥ ਕੇਵਲ ਉਹ ਨਾਮ ਦਾ ਉਚਾਰਨ ਕਰਦਾ ਹੈ, ਜਿਸ ਪਾਸੋਂ ਪ੍ਰਭੂ ਆਪੇ ਉਚਾਰਨ ਕਰਵਾਉਂਦਾ ਹੈ। ਸਗਲ ਫਲਾ ਸੇ ਸੂਖਿ ਸਮਾਏ ॥੩॥ ਉਹ ਸਾਰੇ ਮੇਵੇ ਪਾ ਲੈਂਦਾ ਹੈ ਅਤੇ ਸੁਖ ਆਰਾਮ ਅੰਦਰ ਲੀਨ ਹੋ ਜਾਂਦਾ ਹੈ। ਰਾਖਨਹਾਰੇ ਰਾਖਹੁ ਆਪਿ ॥ ਹੇ ਮੇਰੇ ਰੱਖਿਆ ਕਰਨ ਵਾਲੇ ਸੁਆਮੀ! ਤੂੰ ਆਪੇ ਹੀ ਮੇਰੀ ਰੱਖਿਆ ਕਰ। ਸਗਲ ਸੁਖਾ ਪ੍ਰਭ ਤੁਮਰੈ ਹਾਥਿ ॥ ਸਾਰੇ ਸੁਖ ਤੇਰੇ ਹੱਥ ਵਿੱਚ ਹਨ, ਹੇ ਮਾਲਕ! ਜਿਤੁ ਲਾਵਹਿ ਤਿਤੁ ਲਾਗਹ ਸੁਆਮੀ ॥ ਜਿਥੇ ਕਿਤੇ ਭੀ ਤੂੰ ਮੈਨੂੰ ਲਾਉਂਦਾ ਹੈਂ, ਓਥੇ ਹੀ ਮੈਂ ਜੁਟ ਜਾਂਦਾ ਹਾਂ, ਹੇ ਮੇਰੇ ਸਾਹਿਬ! ਨਾਨਕ ਸਾਹਿਬੁ ਅੰਤਰਜਾਮੀ ॥੪॥੧੩॥੨੪॥ ਹੇ ਨਾਨਕ! ਮੇਰਾ ਮਾਲਕ ਦਿਲਾਂ ਦੀਆਂ ਜਾਨਣਹਾਰ ਹੈ। ਰਾਮਕਲੀ ਮਹਲਾ ੫ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ। ਜੋ ਕਿਛੁ ਕਰੈ ਸੋਈ ਸੁਖੁ ਜਾਨਾ ॥ ਜੋ ਕੁਝ ਭੀ ਤੂੰ ਕਰਦਾ ਹੈਂ, ਉਸ ਵਿੱਚ ਮੈਂ ਆਪਣੀ ਖੁਸ਼ੀ ਜਾਣਦਾ ਹਾਂ। ਮਨੁ ਅਸਮਝੁ ਸਾਧਸੰਗਿ ਪਤੀਆਨਾ ॥ ਮੂਰਖ ਮਨੂਆ, ਸਤਿਸੰਗਤ ਅੰਦਰ ਪ੍ਰਸੰਨ ਥੀ ਵੰਞਦਾ ਹਾਂ। ਡੋਲਨ ਤੇ ਚੂਕਾ ਠਹਰਾਇਆ ॥ ਮੇਰਾ ਮਨ ਹੁਣ ਡੋਲਦਾ ਨਹੀਂ ਅਤੇ ਸਥਿਰ ਹੋ ਗਿਆ ਹੈ। ਸਤਿ ਮਾਹਿ ਲੇ ਸਤਿ ਸਮਾਇਆ ॥੧॥ ਸੱਚ ਨੂੰ ਲੈ ਕੇ ਇਹ ਸੱਚੇ ਸੁਆਮੀ ਅੰਦਰ ਲੀਨ ਹੋ ਗਿਆ ਹੈ। ਦੂਖੁ ਗਇਆ ਸਭੁ ਰੋਗੁ ਗਇਆ ॥ ਮੇਰੀ ਪੀੜ ਮਿੱਟ ਗਈ ਹੈ ਅਤੇ ਮੈਂ ਸਮੂਹ ਬੀਮਾਰੀਆਂ ਤੋਂ ਰਹਿਤ ਹੋ ਗਿਆ ਹਾਂ। ਪ੍ਰਭ ਕੀ ਆਗਿਆ ਮਨ ਮਹਿ ਮਾਨੀ ਮਹਾ ਪੁਰਖ ਕਾ ਸੰਗੁ ਭਇਆ ॥੧॥ ਰਹਾਉ ॥ ਵਿਸ਼ਾਲ ਪੁਰਸ਼ ਦੀ ਸੰਗਤ ਕਰਨ ਦੁਆਰਾ, ਮੈਂ ਹੁਣ ਸੁਆਮੀ ਦੀ ਰਜ਼ਾ ਆਪਣੇ ਹਿਰਦੇ ਅੰਦਰ ਸਵੀਕਾਰ ਕਰ ਲਈ ਹੈ। ਠਹਿਰਾਓ। ਸਗਲ ਪਵਿਤ੍ਰ ਸਰਬ ਨਿਰਮਲਾ ॥ ਮੈਂ ਹੁਣ ਪੂਰਨ ਤੌਰ ਤੇ ਪਾਵਨ ਅਤੇ ਪੁਨੀਤ ਹਾਂ। ਜੋ ਵਰਤਾਏ ਸੋਈ ਭਲਾ ॥ ਜਿਹੜਾ ਕੁਝ ਭੀ ਸੁਆਮੀ ਵਰਤਾਉਂਦਾ ਹੈ, ਉਹ ਹੀ ਚੰਗਾ ਹੈ। ਜਹ ਰਾਖੈ ਸੋਈ ਮੁਕਤਿ ਥਾਨੁ ॥ ਜਿਥੇ ਕਿਤੇ ਭੀ ਉਹ ਮੈਨੂੰ ਰੱਖਦਾ ਹੈ, ਮੇਰੇ ਲਈ ਉਹ ਕਲਿਆਣ ਦਾ ਟਿਕਾਣਾ ਹੈ। ਜੋ ਜਪਾਏ ਸੋਈ ਨਾਮੁ ॥੨॥ ਜਿਹੜਾ ਕੁਝ ਭੀ ਉਹ ਮੇਰੇ ਪਾਸੋਂ ਉਚਾਰਨ ਕਰਵਾਉਂਦਾ ਹੈ, ਉਹ ਕੇਵਲ ਉਸ ਦਾ ਨਾਮ ਹੀ ਹੈ। ਅਠਸਠਿ ਤੀਰਥ ਜਹ ਸਾਧ ਪਗ ਧਰਹਿ ॥ ਅਠਾਹਟ ਯਾਤਰਾ ਅਸਥਾਨ ਉਥੇ ਹਨ ਜਿਥੇ ਸੰਤ ਆਪਣੇ ਪੈਰ ਟੇਕਦੇ ਹਨ, ਤਹ ਬੈਕੁੰਠੁ ਜਹ ਨਾਮੁ ਉਚਰਹਿ ॥ ਅਤੇ ਸਵਰਗ ਓਥੇ ਹੈ, ਜਿਥੇ ਉਹ ਨਾਮ ਦਾ ਉਚਾਰਨ ਕਰਦੇ ਹਨ। ਸਰਬ ਅਨੰਦ ਜਬ ਦਰਸਨੁ ਪਾਈਐ ॥ ਜਦ ਸਾਹਿਬ ਦਾ ਦੀਦਾਰ ਪਾ ਲਿਆ ਜਾਂਦਾ ਹੈ ਤਾਂ ਸਾਰੀਆਂ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਹਨ। ਰਾਮ ਗੁਣਾ ਨਿਤ ਨਿਤ ਹਰਿ ਗਾਈਐ ॥੩॥ ਸਦੀਵ, ਸਦੀਵ ਹੀ ਮੈਂ ਸੁਆਮੀ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹਾਂ। ਆਪੇ ਘਟਿ ਘਟਿ ਰਹਿਆ ਬਿਆਪਿ ॥ ਪ੍ਰੂਭ ਆਪ ਹੀ ਸਾਰਿਆਂ ਦਿਲਾਂ ਅੰਦਰ ਰਮ ਰਿਹਾ ਹੈ। ਦਇਆਲ ਪੁਰਖ ਪਰਗਟ ਪਰਤਾਪ ॥ ਜ਼ਾਹਰਾ ਜ਼ਹੂਰ ਹੈ ਤਪ ਤੇਜ, ਮਿਹਰਬਾਨ ਮਾਲਕ ਦਾ। ਕਪਟ ਖੁਲਾਨੇ ਭ੍ਰਮ ਨਾਠੇ ਦੂਰੇ ॥ (ਮਨ ਦੇ) ਤਖਤੇ ਖੁਲ੍ਹ ਗਏ ਹਨ ਅਤੇ ਮੇਰੇ ਸੰਦੇਹ ਦੁਰੇਡੇ ਦੌੜ ਗਏ ਹਨ। ਨਾਨਕ ਕਉ ਗੁਰ ਭੇਟੇ ਪੂਰੇ ॥੪॥੧੪॥੨੫॥ ਨਾਨਕ ਪੂਰਨ ਗੁਰਦੇਵ ਜੀ ਨੂੰ ਮਿਲ ਪਿਆ ਹੈ। ਰਾਮਕਲੀ ਮਹਲਾ ੫ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ। ਕੋਟਿ ਜਾਪ ਤਾਪ ਬਿਸ੍ਰਾਮ ॥ ਕਰੋੜਾਂ ਹੀ ਪੂਜਾ ਪਾਠ, ਕਰੜੀਆਂ ਘਾਲਾਂ, ਰਿਧਿ ਬੁਧਿ ਸਿਧਿ ਸੁਰ ਗਿਆਨ ॥ ਸੰਸਾਰੀ ਤਾਕਤਾਂ, ਸਿਆਣਪਾਂ, ਕਰਾਮਾਤਾਂ ਤੇ ਦੈਵੀ ਗਿਆਤਾਂ ਉਸ ਅੰਦਰ ਵੱਸਦੀਆਂ ਹਨ, ਅਨਿਕ ਰੂਪ ਰੰਗ ਭੋਗ ਰਸੈ ॥ ਅਤੇ ਉਹ ਅਨੇਕਾਂ ਦ੍ਰਿਸ਼ਯ ਰੰਗਰਲੀਆਂ ਤੇ ਨਿਆਮਤਾਂ ਮਾਣਦਾ ਹੈ, ਗੁਰਮੁਖਿ ਨਾਮੁ ਨਿਮਖ ਰਿਦੈ ਵਸੈ ॥੧॥ ਜਿਸ ਦੇ ਮਨ ਵਿੱਚ ਗੁਰਾਂ ਦੀ ਦਇਆ ਦੁਆਰਾ, ਨਾਮ ਇਕ ਮੁਹਤ ਭਰ ਲਈ ਭੀ ਨਿਵਾਸ ਕਰ ਲੈਂਦਾ ਹੈ। ਹਰਿ ਕੇ ਨਾਮ ਕੀ ਵਡਿਆਈ ॥ ਐਹੋ ਜਿਹੀ ਹੈ ਕੀਰਤੀ ਪ੍ਰਭੂ ਦੇ ਨਾਮ ਦੀ। ਕੀਮਤਿ ਕਹਣੁ ਨ ਜਾਈ ॥੧॥ ਰਹਾਉ ॥ ਇਨਸਾਨ ਇਸ ਦਾ ਮੁੱਲ ਦੱਸ ਨਹੀਂ ਸਕਦਾ। ਠਹਿਰਾਓ। ਸੂਰਬੀਰ ਧੀਰਜ ਮਤਿ ਪੂਰਾ ॥ ਕੇਵਲ ਉਹ ਹੀ ਯੋਧਾ, ਧੀਰਜਵਾਨ, ਪੂਰਨ ਅਕਲਮੰਦ, copyright GurbaniShare.com all right reserved. Email |