ਨਿਹਚਲ ਆਸਨੁ ਬੇਸੁਮਾਰੁ ॥੨॥ ਉਹ ਬੇਅੰਤ ਮੰਦਰ ਅੰਦਰ ਮੁਸਤਕਿਲ ਟਿਕਾਣਾ ਪਾ ਲੈਂਦੇ ਹਨ। ਡਿਗਿ ਨ ਡੋਲੈ ਕਤਹੂ ਨ ਧਾਵੈ ॥ ਓਥੋਂ ਕੋਈ ਡਿੱਗਦਾ, ਥਿੜਕਦਾ, ਜਾਂ ਕਿਧਰੇ ਨਹੀਂ ਜਾਂਦਾ ਹੈ। ਗੁਰ ਪ੍ਰਸਾਦਿ ਕੋ ਇਹੁ ਮਹਲੁ ਪਾਵੈ ॥ ਗੁਰਾਂ ਦੀ ਦਇਆ ਦੁਆਰਾ ਕੋਈ ਵਿਰਲਾ ਹੀ ਇਸ ਟਿਕਾਣੇ (ਅਵਸਥਾ) ਨੂੰ ਪਾਉਂਦੇ ਹਨ। ਭ੍ਰਮ ਭੈ ਮੋਹ ਨ ਮਾਇਆ ਜਾਲ ॥ ਸੰਦੇਹ, ਡਰ, ਦੁਨਿਆਵੀ ਮਮਤਾ ਅਤੇ ਸੰਸਾਰੀ ਜੰਜਾਲਾਂ ਦਾ ਉਹਨਾਂ ਉਤੇ ਕੋਈ ਅਸਰ ਨਹੀਂ ਹੁੰਦਾ। ਸੁੰਨ ਸਮਾਧਿ ਪ੍ਰਭੂ ਕਿਰਪਾਲ ॥੩॥ ਸਾਈਂ ਦੀ ਮਿਹਰ ਰਾਹੀਂ ਉਹ ਅਫੁਰ ਤਾੜੀ ਅੰਦਰ ਪ੍ਰਵੇਸ਼ ਕਰ ਜਾਂਦੇ ਹਨ। ਤਾ ਕਾ ਅੰਤੁ ਨ ਪਾਰਾਵਾਰੁ ॥ ਉਸ ਸਾਹਿਬ ਦਾ ਕੋਈ ਅੰਤ ਜਾਂ ਓੜਕ ਨਹੀਂ। ਆਪੇ ਗੁਪਤੁ ਆਪੇ ਪਾਸਾਰੁ ॥ ਉਹ ਖੁਦ ਅਲੋਪ ਹੈ ਅਤੇ ਖੁਦ ਹੀ ਪ੍ਰਗਟ। ਜਾ ਕੈ ਅੰਤਰਿ ਹਰਿ ਹਰਿ ਸੁਆਦੁ ॥ ਜੋ ਆਪਣੈ ਅੰਤਰ ਆਤਮੇ ਵਾਹਿਗੁਰੂ ਦੇ ਨਾਮ ਦੀ ਲੱਜਤ ਨੂੰ ਮਾਣਦਾ ਹੈ, ਕਹਨੁ ਨ ਜਾਈ ਨਾਨਕ ਬਿਸਮਾਦੁ ॥੪॥੯॥੨੦॥ ਉਸ ਦੀ ਅਸਚਰਜ ਅਵਸਥਾ ਵਰਣਨ ਕੀਤੀ ਨਹੀਂ ਜਾ ਸਕਦੀ। ਹੇ ਨਾਨਕ! ਰਾਮਕਲੀ ਮਹਲਾ ੫ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ। ਭੇਟਤ ਸੰਗਿ ਪਾਰਬ੍ਰਹਮੁ ਚਿਤਿ ਆਇਆ ॥ ਸਤਿਸੰਗਤ ਨਾਲ ਮਿਲ ਕੇ, ਮੈਂ ਆਪਣੇ ਪਰਮ ਪ੍ਰਭੂ ਦਾ ਆਰਾਧਨ ਕੀਤਾ ਹੈ। ਸੰਗਤਿ ਕਰਤ ਸੰਤੋਖੁ ਮਨਿ ਪਾਇਆ ॥ ਸਾਧੂਆਂ ਨਾਲ ਮੇਲ-ਮਿਲਾਪ ਕਰਨ ਦੁਆਰਾ ਮੇਰੀ ਆਤਮਾਂ ਨੂੰ ਸਬਰ-ਸਿਦਕ ਪ੍ਰਾਪਤ ਹੋ ਗਿਆ ਹੈ। ਸੰਤਹ ਚਰਨ ਮਾਥਾ ਮੇਰੋ ਪਉਤ ॥ ਮੇਰਾ ਮਸਤਕ ਸਾਧੂਆਂ ਦੇ ਪੈਰੀਂ ਪੈਂਦਾ ਹੈ। ਅਨਿਕ ਬਾਰ ਸੰਤਹ ਡੰਡਉਤ ॥੧॥ ਅਨੇਕਾਂ ਵਾਰੀ ਮੈਂ ਸਾਧੂਆਂ ਦੇ ਅੱਗੇ ਲੰਮਾ ਪੈ ਬੰਦਨਾਂ ਕਰਦਾ ਹਾਂ। ਇਹੁ ਮਨੁ ਸੰਤਨ ਕੈ ਬਲਿਹਾਰੀ ॥ ਇਹ ਆਤਮਾਂ ਸਾਧੂਆਂ ਉਤੋਂ ਕੁਰਬਾਨ ਵੰਞਦੀ ਹੈ, ਜਾ ਕੀ ਓਟ ਗਹੀ ਸੁਖੁ ਪਾਇਆ ਰਾਖੇ ਕਿਰਪਾ ਧਾਰੀ ॥੧॥ ਰਹਾਉ ॥ ਜਿਨ੍ਹਾਂ ਦੀ ਪਨਾਹ ਪਕੜ ਕੇ, ਮੈਂ ਆਰਾਮ ਪ੍ਰਾਪਤ ਕੀਤਾ ਹੈ ਅਤੇ ਜਿਨ੍ਹਾਂ ਨੇ ਮਿਹਰਬਾਨੀ ਕਰਕੇ ਮੇਰੀ ਰੱਖਿਆ ਕੀਤੀ ਹੈ। ਠਹਿਰਾਓ। ਸੰਤਹ ਚਰਣ ਧੋਇ ਧੋਇ ਪੀਵਾ ॥ ਮੈਂ ਸਾਧੂਆਂ ਦੇ ਪੈਰ ਧੋਦਾਂ ਹਾਂ ਅਤੇ ਉਸ ਧੋਣ ਨੂੰ ਪਾਨ ਕਰਦਾ ਹਾਂ। ਸੰਤਹ ਦਰਸੁ ਪੇਖਿ ਪੇਖਿ ਜੀਵਾ ॥ ਮੈਂ ਸਾਧੂਆਂ ਦਾ ਦਰਸ਼ਨ ਵੇਖ ਵੇਖ ਕੇ ਜੀਉਂਦਾ ਹਾਂ। ਸੰਤਹ ਕੀ ਮੇਰੈ ਮਨਿ ਆਸ ॥ ਮੇਰੇ ਮਨ ਵਿੱਚ (ਨੂੰ) ਸੰਤ ਜਨਾਂ ਦੀ ਆਸ ਹੈ। ਸੰਤ ਹਮਾਰੀ ਨਿਰਮਲ ਰਾਸਿ ॥੨॥ ਸਾਧੂ ਮੇਰੀ ਪਵਿੱਤਰ ਧਨ-ਦੌਲਤ ਹਨ। ਸੰਤ ਹਮਾਰਾ ਰਾਖਿਆ ਪੜਦਾ ॥ ਸਾਧੂ ਸਦਾ ਹੀ ਮੇਰੇ ਪਾਪਾਂ ਨੂੰ ਕੱਜਦੇ ਹਨ। ਸੰਤ ਪ੍ਰਸਾਦਿ ਮੋਹਿ ਕਬਹੂ ਨ ਕੜਦਾ ॥ ਸਾਧੂਆਂ ਦੀ ਮਿਹਰ ਸਦਕਾ, ਮੈਂ ਕਦੇ ਭੀ ਦੁਖੀ ਨਹੀਂ ਹੁੰਦਾ। ਸੰਤਹ ਸੰਗੁ ਦੀਆ ਕਿਰਪਾਲ ॥ ਮਿਹਰਬਾਨ ਮਾਲਕ ਨੇ ਮੈਨੂੰ ਸਾਧੂਆਂ ਦੀ ਸੰਗਤ ਪ੍ਰਦਾਨ ਕੀਤੀ ਹੈ। ਸੰਤ ਸਹਾਈ ਭਏ ਦਇਆਲ ॥੩॥ ਕ੍ਰਿਪਾਲੂ ਸਾਧੂ ਮੇਰੇ ਸਹਾਇਕ ਹੋ ਗਏ ਹਨ। ਸੁਰਤਿ ਮਤਿ ਬੁਧਿ ਪਰਗਾਸੁ ॥ ਮੇਰੀ ਸਮਝ, ਸਿਆਣਪ ਅਤੇ ਬੁੱਧੀ ਨੂੰ ਰੌਸ਼ਨ ਕਰ ਦਿੱਤਾ ਹੈ, ਗਹਿਰ ਗੰਭੀਰ ਅਪਾਰ ਗੁਣਤਾਸੁ ॥ ਨੇਕੀਆਂ ਦੇ ਖਜਾਨ, ਅਗਾਧ, ਅਥਾਹ ਅਤੇ ਅਨੰਤ ਪ੍ਰਭੂ ਨੇ। ਜੀਅ ਜੰਤ ਸਗਲੇ ਪ੍ਰਤਿਪਾਲ ॥ ਪ੍ਰਭੂ ਸਾਰੇ ਪ੍ਰਾਣਧਾਰੀ ਜੀਵਾਂ ਨੂੰ ਪਾਲਦਾ-ਪੋਸਦਾ ਹੈ। ਨਾਨਕ ਸੰਤਹ ਦੇਖਿ ਨਿਹਾਲ ॥੪॥੧੦॥੨੧॥ ਨਾਨਕ, ਸੁਆਮੀ ਦੇ ਸਾਧੂਆਂ ਦੇ ਦਰਸ਼ਨ ਦੁਆਰਾ ਪਰਮ ਪ੍ਰਸੰਨ ਹੋ ਜਾਂਦਾ ਹੈ। ਰਾਮਕਲੀ ਮਹਲਾ ੫ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ। ਤੇਰੈ ਕਾਜਿ ਨ ਗ੍ਰਿਹੁ ਰਾਜੁ ਮਾਲੁ ॥ ਤੇਰਾ ਘਰ, ਪਾਤਿਸ਼ਾਹੀ ਅਤੇ ਧਨ ਪਦਾਰਥ ਤੇਰੇ ਕਿਸੇ ਕੰਮ ਨਹੀਂ। ਤੇਰੈ ਕਾਜਿ ਨ ਬਿਖੈ ਜੰਜਾਲੁ ॥ ਤੇਰੇ ਕਿਸੇ ਕੰਮ ਨਹੀਂ ਤੇਰੇ ਦੁਖਦਾਈ ਝਮੇਲੇ। ਇਸਟ ਮੀਤ ਜਾਣੁ ਸਭ ਛਲੈ ॥ ਸਮਝ ਲੈ ਕਿ ਸਾਰੇ ਪਿਆਰੇ ਮਿੱਤਰ ਕੇਵਲ ਛਲ-ਫਰੇਬ ਹੀ ਹਨ। ਹਰਿ ਹਰਿ ਨਾਮੁ ਸੰਗਿ ਤੇਰੈ ਚਲੈ ॥੧॥ ਕੇਵਲ ਸੁਆਮੀ ਵਾਹਿਗੁਰੂ ਦਾ ਨਾਮ ਹੀ ਤੇਰੇ ਨਾਲ ਜਾਵੇਗਾ। ਰਾਮ ਨਾਮ ਗੁਣ ਗਾਇ ਲੇ ਮੀਤਾ ਹਰਿ ਸਿਮਰਤ ਤੇਰੀ ਲਾਜ ਰਹੈ ॥ ਤੂੰ ਸਾਈਂ ਦੀ ਸਿਫ਼ਤ ਗਾਇਨ ਕਰ, ਹੇ ਮਿੱਤਰ! ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਤੇਰੀ ਪਤਿ ਆਬਰੂ ਬਚ ਜਾਵੇਗੀ। ਹਰਿ ਸਿਮਰਤ ਜਮੁ ਕਛੁ ਨ ਕਹੈ ॥੧॥ ਰਹਾਉ ॥ ਵਾਹਿਗੁਰੂ ਦਾ ਭਜਨ ਕਰਨ ਦੁਆਰਾ, ਮੌਤ ਦਾ ਫਰੇਸ਼ਤਾ ਤੈਨੂੰ ਕੁਝ ਨਹੀਂ ਆਖੇਗਾ। ਠਹਿਰਾਓ। ਬਿਨੁ ਹਰਿ ਸਗਲ ਨਿਰਾਰਥ ਕਾਮ ॥ ਪ੍ਰਭੂ ਦੇ ਬਾਝੋਂ ਵਿਅਰਥ ਹਨ ਸਾਰੇ ਕੰਮ ਕਾਜ। ਸੁਇਨਾ ਰੁਪਾ ਮਾਟੀ ਦਾਮ ॥ ਸੋਨਾ, ਚਾਂਦੀ ਅਤੇ ਧਨ-ਦੌਲਤ ਨਿਰੀ ਪੁਰੀ ਮਿੱਟੀ ਹੀ ਹਨ। ਗੁਰ ਕਾ ਸਬਦੁ ਜਾਪਿ ਮਨ ਸੁਖਾ ॥ ਗੁਰਾਂ ਦੀ ਬਾਣੀ ਉਚਾਰਨ ਕਰਨ ਦੁਆਰਾ ਤੇਰੀ ਜਿੰਦੜੀ ਨੂੰ ਸੁਖ ਹੋਵੇਗਾ। ਈਹਾ ਊਹਾ ਤੇਰੋ ਊਜਲ ਮੁਖਾ ॥੨॥ ਏਥੇ ਤੇ ਅੱਗੇ ਨਿਰਮਲ ਹੋਵੇਗਾ ਤੇਰਾ ਚਿਹਰਾ। ਕਰਿ ਕਰਿ ਥਾਕੇ ਵਡੇ ਵਡੇਰੇ ॥ ਤੇਰੇ ਪਿਓ ਦਾਦੇ ਸੰਸਾਰੀ ਵਿਹਾਰ ਕਾਰ ਕਰਦੇ ਹੰਭ ਗਏ ਹਨ। ਕਿਨ ਹੀ ਨ ਕੀਏ ਕਾਜ ਮਾਇਆ ਪੂਰੇ ॥ ਉਹਨਾਂ ਵਿੱਚੋਂ ਕਿਸੇ ਕੋਲੋਂ ਭੀ ਧਨ-ਦੌਲਤ ਦੇ ਕੰਮ ਨੇਪਰੇ ਨਾਂ ਚੜ੍ਹ ਸਕੇ। ਹਰਿ ਹਰਿ ਨਾਮੁ ਜਪੈ ਜਨੁ ਕੋਇ ॥ ਕੋਈ ਜਣਾ ਜੋ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਉਚਾਰਦਾ ਹੈ, ਤਾ ਕੀ ਆਸਾ ਪੂਰਨ ਹੋਇ ॥੩॥ ਉਸ ਦੀਆਂ ਸਾਰੀਆਂ ਅਭਿਲਾਸ਼ਾਂ ਪੂਰੀਆਂ ਹੋ ਜਾਂਦੀਆਂ ਹਨ। ਹਰਿ ਭਗਤਨ ਕੋ ਨਾਮੁ ਅਧਾਰੁ ॥ ਨਾਮ ਹੀ ਵਾਹਿਗੁਰੂ ਦੇ ਅਨਿੰਨ ਗੋਲਿਆਂ ਦਾ ਆਸਰਾ ਹੈ। ਸੰਤੀ ਜੀਤਾ ਜਨਮੁ ਅਪਾਰੁ ॥ ਸਾਧੂ ਆਪਣੇ ਅਮੋਲਕ ਮਨੁੱਖੀ ਜੀਵਨ ਨੂੰ ਸਫਲਾਂ ਕਰ ਲੈਂਦੇ ਹਨ। ਹਰਿ ਸੰਤੁ ਕਰੇ ਸੋਈ ਪਰਵਾਣੁ ॥ ਜੋ ਹਰੀ ਦਾ ਸਾਧੂ ਕਰਦਾ ਹੈ, ਸੁਅਮੀ ਉਸ ਨੂੰ ਕਬੂਲ ਕਰ ਲੈਂਦਾ ਹੈ। ਨਾਨਕ ਦਾਸੁ ਤਾ ਕੈ ਕੁਰਬਾਣੁ ॥੪॥੧੧॥੨੨॥ ਗੋਲਾ ਨਾਨਕ ਉਸ ਉਤੋਂ ਵਾਰਨੇ ਜਾਂਦਾ ਹੈ। ਰਾਮਕਲੀ ਮਹਲਾ ੫ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ। ਸਿੰਚਹਿ ਦਰਬੁ ਦੇਹਿ ਦੁਖੁ ਲੋਗ ॥ ਤੂੰ ਲੋਕਾਂ ਨੂੰ ਦੁੱਖ ਦੇ ਕੇ ਧਨ-ਦੌਲਤ ਇਕੱਤਰ ਕਰਦਾ ਹੈਂ। ਤੇਰੈ ਕਾਜਿ ਨ ਅਵਰਾ ਜੋਗ ॥ ਇਹ ਤੇਰੇ ਕਿਸੇ ਕੰਮ ਨਹੀਂ ਆਉਣੀ। ਇਹ ਕੇਵਲ ਹੋਰਨਾਂ ਲਈ ਹੀ ਹੈ। ਕਰਿ ਅਹੰਕਾਰੁ ਹੋਇ ਵਰਤਹਿ ਅੰਧ ॥ ਤੂੰ ਗਰੂਰ ਕਰਦਾ ਹੈਂ ਤੇ ਅੰਨ੍ਹੇ ਆਦਮੀ ਵਾਂਗੂੰ ਕੰਮ ਕਰਦਾ ਹੈਂ। ਜਮ ਕੀ ਜੇਵੜੀ ਤੂ ਆਗੈ ਬੰਧ ॥੧॥ ਪ੍ਰਲੋਕ ਵਿੱਚ ਤੂੰ ਦੂਤ ਦੇ ਰੱਸੇ ਨਾਲ ਨਰੜਿਆ ਜਾਵੇਗਾਂ। ਛਾਡਿ ਵਿਡਾਣੀ ਤਾਤਿ ਮੂੜੇ ॥ ਤੂੰ ਹੋਰਨਾਂ ਨਾਲ ਈਰਖਾ ਕਰਨੀ ਤਿਆਗ ਦੇ, ਹੇ ਮੂਰਖ! ਈਹਾ ਬਸਨਾ ਰਾਤਿ ਮੂੜੇ ॥ ਤੂੰ ਕੇਵਲ ਇਕ ਰਾਤਰੀ ਲਈ ਹੀ ਏਥੇ ਰਹਿਣਾ ਹੈ, ਹੇ ਮੂਰਖ! ਮਾਇਆ ਕੇ ਮਾਤੇ ਤੈ ਉਠਿ ਚਲਨਾ ॥ ਓ, ਤੂੰ ਜੋ ਧਨ-ਦੌਲਤ ਨਾਲ ਵਸ਼ੱਈ ਹੋਇਆ ਹੋਇਆ ਹੈਂ, ਤੈਂ ਛੇਤੀ ਹੀ ਏਥੋਂ ਟੁਰ ਜਾਣਾ ਹੈ। ਰਾਚਿ ਰਹਿਓ ਤੂ ਸੰਗਿ ਸੁਪਨਾ ॥੧॥ ਰਹਾਉ ॥ ਤੂੰ ਸੁਪਨੇ ਨਾਲ ਘਿਓ-ਖਿਚੜੀ ਹੋ ਰਿਹਾ ਹੈਂ। ਠਹਿਰਾਓ। ਬਾਲ ਬਿਵਸਥਾ ਬਾਰਿਕੁ ਅੰਧ ॥ ਬਚਪਣੇ ਦੀ ਉਮਰ ਵਿੱਚ ਬੱਚਾ ਅੰਨ੍ਹਾ ਹੁੰਦਾ ਹੈ। ਭਰਿ ਜੋਬਨਿ ਲਾਗਾ ਦੁਰਗੰਧ ॥ ਪੂਰੀ ਜੁਆਨੀ ਅੰਦਰ ਉਹ ਘੋਰ ਪਾਪਾਂ ਨਾਲ ਨਾਲ ਜੁੜ ਜਾਂਦਾ ਹੈ। copyright GurbaniShare.com all right reserved. Email |