ਮਨੁ ਕੀਨੋ ਦਹ ਦਿਸ ਬਿਸ੍ਰਾਮੁ ॥ ਪ੍ਰੰਤੂ ਤੇਰਾ ਮਨੂਆ ਦਸੀਂ ਪਾਸੀਂ ਭਟਕਦਾ ਫਿਰਦਾ ਹੈ। ਤਿਲਕੁ ਚਰਾਵੈ ਪਾਈ ਪਾਇ ॥ ਤੂੰ ਪੱਥਰ ਦੇ ਦੇਵਤੇ ਨੂੰ ਟਿੱਕਾ ਲਾਉਂਦਾ ਹੈਂ ਅਤੇ ਇਸ ਦੇ ਪੈਰੀਂ ਪੈਂਦਾ ਹੈਂ। ਲੋਕ ਪਚਾਰਾ ਅੰਧੁ ਕਮਾਇ ॥੨॥ ਤੂੰ ਲੋਕਾਂ ਨੂੰ ਖੁਸ਼ ਕਰਦਾ ਹੈਂ ਅਤੇ ਅੰਨ੍ਹੇ ਕੰਮ ਕਰਦਾ ਹੈਂ। ਖਟੁ ਕਰਮਾ ਅਰੁ ਆਸਣੁ ਧੋਤੀ ॥ ਤੂੰ ਛੇ ਧਾਰਮਕ ਸੰਸਕਾਰ ਕਰਦਾ ਹੈਂ, ਆਪਣੇ ਬੈਠਣ ਵਾਲਾ ਕੱਪੜਾ ਵਿਛਾਉਂਦਾ ਹੈਂ, ਅਤੇ ਆਪਣੇ ਤੇੜ ਚਾਦਰ ਪਾਉਂਦਾ ਹੈਂ। ਭਾਗਠਿ ਗ੍ਰਿਹਿ ਪੜੈ ਨਿਤ ਪੋਥੀ ॥ ਅਮੀਰ ਘਰਾਂ ਵਿੱਚ ਤੂੰ ਸਦਾ ਪਵਿੱਤਰ ਪੁਸਤਕਾਂ ਵਾਚਦਾ ਹੈਂ। ਮਾਲਾ ਫੇਰੈ ਮੰਗੈ ਬਿਭੂਤ ॥ ਤੂੰ ਜਪੁਨੀ ਫੇਰਦਾ ਹੈਂ ਅਤੇ ਧਨ ਦੀ ਜਾਚਨਾ ਕਰਦਾ ਹੈਂ। ਇਹ ਬਿਧਿ ਕੋਇ ਨ ਤਰਿਓ ਮੀਤ ॥੩॥ ਇਸ ਰਤੀ ਨਾਲ ਕਦੇ ਭੀ ਕੋਈ ਪਾਰ ਨਹੀਂ ਉਤਰਿਆ, ਹੇ ਮਿੱਤਰ! ਸੋ ਪੰਡਿਤੁ ਗੁਰ ਸਬਦੁ ਕਮਾਇ ॥ ਕੇਵਲ ਉਹ ਹੀ ਆਲਮ ਹੈ, ਜੋ ਗੁਰਾਂ ਦੇ ਉਪਦੇਸ਼ ਤੇ ਅਮਲ ਕਰਦਾ ਹੈ। ਤ੍ਰੈ ਗੁਣ ਕੀ ਓਸੁ ਉਤਰੀ ਮਾਇ ॥ ਤਿੰਨਾਂ ਲੱਛਣਾਂ ਵਾਲੀ ਮਾਇਆ ਉਸ ਕੋਲੋਂ ਦੂਰ ਹੋ ਜਾਂਦੀ ਹੈ। ਚਤੁਰ ਬੇਦ ਪੂਰਨ ਹਰਿ ਨਾਇ ॥ ਜਿਸ ਦੇ ਨਾਮ ਅੰਦਰ ਚਾਰੇ ਵੇਦ ਪੂਰੀ ਤਰ੍ਹਾਂ ਸਮਾਏ ਹੋਏ ਹਨ, ਨਾਨਕ ਤਿਸ ਕੀ ਸਰਣੀ ਪਾਇ ॥੪॥੬॥੧੭॥ ਨਾਨਕ ਨੇ ਉਸ ਪ੍ਰਭੂ ਦੀ ਪਨਾਹ ਲਈ ਹੈ। ਰਾਮਕਲੀ ਮਹਲਾ ੫ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ। ਕੋਟਿ ਬਿਘਨ ਨਹੀ ਆਵਹਿ ਨੇਰਿ ॥ ਕਰੋੜਾਂ ਹੀ ਆਫਤਾਂ ਉਸ ਦੇ ਨੇੜੇ ਨਹੀਂ ਆਉਂਦੀਆਂ, ਅਨਿਕ ਮਾਇਆ ਹੈ ਤਾ ਕੀ ਚੇਰਿ ॥ ਅਨੇਕਾਂ ਹੀ ਮਾਇਕ ਖਿੱਚਾ ਉਸ ਦੀਆਂ ਟਹਿਲਣਾਂ ਹਨ, ਅਨਿਕ ਪਾਪ ਤਾ ਕੇ ਪਾਨੀਹਾਰ ॥ ਅਨੇਕਾਂ ਹੀ ਪਾਪ ਉਸ ਦੇ ਮਾਸ਼ਕੀ ਹਨ, ਜਾ ਕਉ ਮਇਆ ਭਈ ਕਰਤਾਰ ॥੧॥ ਉਹ, ਜਿਸ ਉਤੇ ਸਿਰਜਣਹਾਰ ਦੀ ਮਿਹਰ ਹੈ। ਜਿਸਹਿ ਸਹਾਈ ਹੋਇ ਭਗਵਾਨ ॥ ਜਿਸ ਦਾ ਮੱਦਦਗਾਰ ਭਾਗਾਂ ਵਾਲਾ ਪ੍ਰਭੂ ਹੈ, ਅਨਿਕ ਜਤਨ ਉਆ ਕੈ ਸਰੰਜਾਮ ॥੧॥ ਰਹਾਉ ॥ ਉਸ ਦੇ ਅਨੇਕਾਂ ਉਪਰਾਲੇ ਸਫਲ ਹੋ ਜਾਂਦੇ ਹਨ। ਠਹਿਰਾਓ। ਕਰਤਾ ਰਾਖੈ ਕੀਤਾ ਕਉਨੁ ॥ ਰੱਬ ਦਾ ਸਾਜਿਆ ਹੋਇਆ ਉਸ ਦਾ ਕੀ ਨੁਕਸਾਨ ਕਰ ਸਕਦਾ ਹੈ, ਜਿਸ ਦੀ ਰੱਖਿਆ ਸਿਰਜਣਹਾਰ ਸੁਆਮੀ ਕਰਦਾ ਹੈ? ਕੀਰੀ ਜੀਤੋ ਸਗਲਾ ਭਵਨੁ ॥ ਤਦ ਇਕ ਕੀੜੀ ਭੀ ਸਾਰੇ ਸੰਸਾਰ ਨੂੰ ਜਿੱਤ ਸਕਦੀ ਹੈ। ਬੇਅੰਤ ਮਹਿਮਾ ਤਾ ਕੀ ਕੇਤਕ ਬਰਨ ॥ ਅਨੰਤ ਹੈ ਉਸ ਦੀ ਕੀਰਤੀ। ਮੈਂ ਉਸ ਨੂੰ ਕਿਸ ਹੱਦ ਤਾਂਈਂ ਵਰਣਨ ਕਰ ਸਕਦਾ ਹਾਂ? ਬਲਿ ਬਲਿ ਜਾਈਐ ਤਾ ਕੇ ਚਰਨ ॥੨॥ ਮੈਂ ਉਸ ਦੇ ਪੈਰਾਂ ਉਤੋਂ ਘੋਲੀ ਵੰਞਦਾ ਹਾਂ। ਤਿਨ ਹੀ ਕੀਆ ਜਪੁ ਤਪੁ ਧਿਆਨੁ ॥ ਕੇਵਲ ਉਹ ਹੀ ਉਪਾਸ਼ਨਾ, ਤਪੱਸਿਆ ਅਤੇ ਚਿੰਤਨ ਕਰਨ ਵਾਲਾ ਹੈ, ਅਨਿਕ ਪ੍ਰਕਾਰ ਕੀਆ ਤਿਨਿ ਦਾਨੁ ॥ ਕੇਵਲ ਉਹ ਹੀ ਅਨੇਕਾਂ ਕਿਸਮਾਂ ਦੇ ਦਾਨ ਪੁੰਨ ਦੇਣ ਵਾਲਾ ਹੈ, ਭਗਤੁ ਸੋਈ ਕਲਿ ਮਹਿ ਪਰਵਾਨੁ ॥ ਅਤੇ ਕੇਵਲ ਉਹ ਹੀ ਕਲਯੁਗ ਅੰਦਰ ਪ੍ਰਮਾਣੀਕ ਸੰਤ ਹੈ, ਜਾ ਕਉ ਠਾਕੁਰਿ ਦੀਆ ਮਾਨੁ ॥੩॥ ਜਿਸ ਨੂੰ ਪ੍ਰਭੂ ਇਜ਼ਤ ਆਬਰੂ ਪ੍ਰਦਾਨ ਕਰਦਾ ਹੈ। ਸਾਧਸੰਗਿ ਮਿਲਿ ਭਏ ਪ੍ਰਗਾਸ ॥ ਸਤਿ-ਸੰਗਤ ਨਾਲ ਜੁੜ ਕੇ ਮੈਂ ਪ੍ਰਕਾਸ਼ਵਾਨ ਹੋ ਗਿਆ ਹਾਂ। ਸਹਜ ਸੂਖ ਆਸ ਨਿਵਾਸ ॥ ਮੈਨੂੰ ਆਤਮਕ ਆਨੰਦ ਪ੍ਰਾਪਤ ਹੋ ਗਿਆ ਹੈ ਅਤੇ ਮੇਰੀਆਂ ਉਮੈਦਾਂ ਪੂਰੀਆਂ ਹੋ ਗਈਆਂ ਹਨ। ਪੂਰੈ ਸਤਿਗੁਰਿ ਦੀਆ ਬਿਸਾਸ ॥ ਪੂਰਨ ਸੱਚੇ ਗੁਰਾਂ ਨੇ ਮੈਨੂੰ ਭਰੋਸਾ ਬਖਸ਼ਿਆ ਹੈ। ਨਾਨਕ ਹੋਏ ਦਾਸਨਿ ਦਾਸ ॥੪॥੭॥੧੮॥ ਨਾਨਕ ਪ੍ਰਭੂ ਦੇ ਗੋਲਿਆਂ ਦਾ ਗੋਲਾ ਹੋ ਗਿਆ ਹੈ। ਰਾਮਕਲੀ ਮਹਲਾ ੫ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ। ਦੋਸੁ ਨ ਦੀਜੈ ਕਾਹੂ ਲੋਗ ॥ ਤੂੰ ਕਿਸੇ ਤੇ ਭੀ ਇਲਜਾਮ ਨਾਂ ਲਾ, ਹੇ ਇਨਸਾਨ। ਜੋ ਕਮਾਵਨੁ ਸੋਈ ਭੋਗ ॥ ਜਿਹੜਾ ਕੁਝ ਤੂੰ ਬੀਜਦਾ ਹੈਂ, ਕੇਵਲ ਉਹ ਹੀ ਤੂੰ ਵੱਢਦਾ ਹੈਂ। ਆਪਨ ਕਰਮ ਆਪੇ ਹੀ ਬੰਧ ॥ ਆਪਣੇ ਅਮਲਾਂ ਦੁਆਰਾ ਤੂੰ ਆਪਣੇ ਆਪ ਨੂੰ ਬੰਨ੍ਹ ਲਿਆ ਹੈ। ਆਵਨੁ ਜਾਵਨੁ ਮਾਇਆ ਧੰਧ ॥੧॥ ਸੰਸਾਰੀ ਵਿਹਾਰਾਂ ਅੰਦਰ ਫਸ ਕੇ, ਤੂੰ ਜੰਮਦਾ ਤੇ ਮਰਦਾ ਰਹੇਗਾਂ। ਐਸੀ ਜਾਨੀ ਸੰਤ ਜਨੀ ॥ ਕੇਵਲ ਪਵਿੱਤਰ ਪੁਰਸ਼ਾਂ ਨੂੰ ਹੀ ਐਹੋ ਜੇਹੀ ਗਿਆਤ ਹੁੰਦੀ ਹੈ। ਪਰਗਾਸੁ ਭਇਆ ਪੂਰੇ ਗੁਰ ਬਚਨੀ ॥੧॥ ਰਹਾਉ ॥ ਪੂਰਨ ਗੁਰਾਂ ਦੀ ਬਾਣੀ ਰਾਹੀਂ ਇਨਸਾਨ ਦਾ ਮਨ ਰੌਸ਼ਨ ਹੋ ਜਾਂਦਾ ਹੈ। ਠਹਿਰਾਓ। ਤਨੁ ਧਨੁ ਕਲਤੁ ਮਿਥਿਆ ਬਿਸਥਾਰ ॥ ਦੇਹ, ਦੌਲਤ, ਪਤਨੀ ਤੇ ਹੋਰ ਅਡੰਬਰ ਕੂੜੇ ਹਨ। ਹੈਵਰ ਗੈਵਰ ਚਾਲਨਹਾਰ ॥ ਘੋੜੇ ਅਤੇ ਹਾਥੀ ਟੁਰ ਜਾਣ ਵਾਲੇ ਹਨ। ਰਾਜ ਰੰਗ ਰੂਪ ਸਭਿ ਕੂਰ ॥ ਪਾਤਿਸ਼ਾਹੀ, ਸੰਸਾਰੀ ਮੋਹ ਅਤੇ ਸੁੰਦਰਤਾ ਸਮੂਹ ਕੂੜੇ ਹਨ। ਨਾਮ ਬਿਨਾ ਹੋਇ ਜਾਸੀ ਧੂਰ ॥੨॥ ਨਾਮ ਦੇ ਬਾਝੋਂ ਹਰ ਵਸਤੂ ਘੱਟਾ ਮਿੱਟੀ ਹੋ ਜਾਂਦੀ ਹੈ। ਭਰਮਿ ਭੂਲੇ ਬਾਦਿ ਅਹੰਕਾਰੀ ॥ ਅਭਿਮਾਨੀ ਪੁਰਸ਼ ਵਿਅਰਥ ਸੰਦੇਹ ਅੰਦਰ ਭੁੱਲੇ ਹੋਏ ਹਨ। ਸੰਗਿ ਨਾਹੀ ਰੇ ਸਗਲ ਪਸਾਰੀ ॥ ਓ, ਸਾਰੇ ਪਸਾਰੇ ਵਿੱਚੋਂ ਕੁਝ ਭੀ ਬੰਦੇ ਦੇ ਨਾਲ ਨਹੀਂ ਜਾਣਾ। ਸੋਗ ਹਰਖ ਮਹਿ ਦੇਹ ਬਿਰਧਾਨੀ ॥ ਖੁਸ਼ੀ ਅਤੇ ਗਮੀ ਅੰਦਰ ਸਰੀਰ ਬੁੱਢਾ ਹੋ ਰਿਹਾ ਹੈ। ਸਾਕਤ ਇਵ ਹੀ ਕਰਤ ਬਿਹਾਨੀ ॥੩॥ ਇਸ ਤਰ੍ਹਾਂ ਕਰਦਿਆਂ ਹੋਇਆਂ ਮਾਇਆ ਦੇ ਉਪਾਸ਼ਕ ਦੀ ਉਮਰ ਬੀਤਦੀ ਜਾ ਰਹੀ ਹੈ। ਹਰਿ ਕਾ ਨਾਮੁ ਅੰਮ੍ਰਿਤੁ ਕਲਿ ਮਾਹਿ ॥ ਕੇਵਲ ਰੱਬ ਦਾ ਨਾਮ ਹੀ ਕਲਯੁਗ ਵਿੱਚ ਆਬਿ-ਹਯਾਤ ਹੈ। ਏਹੁ ਨਿਧਾਨਾ ਸਾਧੂ ਪਾਹਿ ॥ ਇਹ ਖਜਾਨਾ ਕਿਸੇ ਹਰੀ ਭਗਤ ਪਾਸੋਂ ਪ੍ਰਾਪਤ ਹੁੰਦਾ ਹੈ। ਨਾਨਕ ਗੁਰੁ ਗੋਵਿਦੁ ਜਿਸੁ ਤੂਠਾ ॥ ਨਾਨਕ ਜਿਸ ਦੇ ਉਤੇ ਗੁਰੂ ਪ੍ਰਮੇਸ਼ਰ ਮਿਹਰਬਾਨ ਹੈ, ਘਟਿ ਘਟਿ ਰਮਈਆ ਤਿਨ ਹੀ ਡੀਠਾ ॥੪॥੮॥੧੯॥ ਉਹ ਸੁਅਮੀ ਨੂੰ ਸੁਆਮੀ ਨੂੰ ਸਾਰਿਆਂ ਦਿਲਾਂ ਅੰਦਰ ਵਿਆਪਕ ਵੇਖਦਾ ਹੈ। ਰਾਮਕਲੀ ਮਹਲਾ ੫ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ। ਪੰਚ ਸਬਦ ਤਹ ਪੂਰਨ ਨਾਦ ॥ ਓਥੇ ਸਤਿਸੰਗਤ ਅੰਦਰ ਪੰਜ ਸੰਗੀਤਕ ਸਾਜਾਂ ਦੀ ਧੁਨੀ ਦੀਆਂ ਪੂਰੀਆਂ ਆਵਾਜਾਂ ਹਨ। ਅਨਹਦ ਬਾਜੇ ਅਚਰਜ ਬਿਸਮਾਦ ॥ ਬਿਨਾਂ ਵਜਾਏ ਦੇ, ਉਹ ਅਸਚਰਜ ਅਤੇ ਅਦਭੁਤ ਤਰੀਕੇ ਨਾਲ ਵੱਜਦੇ ਹਨ। ਕੇਲ ਕਰਹਿ ਸੰਤ ਹਰਿ ਲੋਗ ॥ ਵਾਹਿਗੁਰੂ ਦੇ ਬੰਦੇ ਸਾਧੂ ਓਥੇ ਆਪਣੇ ਸੁਆਮੀ ਨਾਲ ਖੇਡਦੇ ਹਨ। ਪਾਰਬ੍ਰਹਮ ਪੂਰਨ ਨਿਰਜੋਗ ॥੧॥ ਪੂਰੀ ਤਰ੍ਹਾਂ ਨਿਰਲੇਪ ਰਹਿੰਦੇ ਹੋਏ, ਸੰਤ ਆਪਣੇ ਸ਼੍ਰੋਮਣੀ ਸਾਹਿਬ ਦਾ ਸਿਮਰਨ ਕਰਦੇ ਹਨ। ਸੂਖ ਸਹਜ ਆਨੰਦ ਭਵਨ ॥ ਸਾਧ ਸੰਗਤ ਆਰਾਮ, ਅਡੋਲਤਾ ਅਤੇ ਪ੍ਰਸੰਨਤਾ ਦਾ ਅਸਥਾਨ ਹੈ। ਸਾਧਸੰਗਿ ਬੈਸਿ ਗੁਣ ਗਾਵਹਿ ਤਹ ਰੋਗ ਸੋਗ ਨਹੀ ਜਨਮ ਮਰਨ ॥੧॥ ਰਹਾਉ ॥ ਸਤਿਸੰਗਤ ਬੈਠ ਕੇ ਸੁਆਮੀ ਦੀਆਂ ਸਿਫਤਾਂ ਗਾਇਨ ਕਰਦੀ ਹੈ। ਓਥੇ ਬੀਮਾਰੀ, ਅਫਸੋਸ, ਜੰਮਣਾ ਅਤੇ ਮਰਨਾ ਨਹੀਂ। ਠਹਿਰਾਓ। ਊਹਾ ਸਿਮਰਹਿ ਕੇਵਲ ਨਾਮੁ ॥ ਓਥੇ ਸਿਰਫ ਸੁਆਮੀ ਦੇ ਨਾਮ ਦਾ ਹੀ ਆਰਾਧਨ ਕੀਤਾ ਜਾਂਦਾ ਹੈ। ਬਿਰਲੇ ਪਾਵਹਿ ਓਹੁ ਬਿਸ੍ਰਾਮੁ ॥ ਬਹੁਤ ਥੋੜ੍ਹੇ ਹਨ ਉਹ ਜੋ ਉਸ ਆਰਾਮ ਦੇ ਅਸਥਾਨ ਨੂੰ ਪਾਉਂਦੇ ਹਨ। ਭੋਜਨੁ ਭਾਉ ਕੀਰਤਨ ਆਧਾਰੁ ॥ ਪ੍ਰਭੂ ਦਾ ਪ੍ਰੇਮ ਉਹਨਾਂ ਆਹਾਰ ਹੈ ਅਤੇ ਉਸ ਦੀ ਮਹਿਮਾਂ ਗਾਇਨ ਕਰਨੀ ਉਹਨਾਂ ਦਾ ਆਸਰਾ। copyright GurbaniShare.com all right reserved. Email |