Page 887

ਪੀਵਤ ਅਮਰ ਭਏ ਨਿਹਕਾਮ ॥
ਇਸ ਨੂੰ ਪੀਣ ਨਾਲ ਬੰਦਾ ਅਬਿਨਾਸੀ ਅਤੇ ਇੱਛਾ ਰਹਿਤ ਹੋ ਜਾਂਦਾ ਹੈ।

ਤਨੁ ਮਨੁ ਸੀਤਲੁ ਅਗਨਿ ਨਿਵਾਰੀ ॥
ਦੇਹ ਤੇ ਆਤਮਾਂ ਠੰਢੇ ਹੋ ਜਾਂਦੇ ਹਨ ਅਤੇ ਅੱਗ ਬੁਝ ਜਾਂਦੀ ਹੈ।

ਅਨਦ ਰੂਪ ਪ੍ਰਗਟੇ ਸੰਸਾਰੀ ॥੨॥
ਐਸੇ ਪੁਰਸ਼ ਪ੍ਰਸੰਨਤਾ ਦਾ ਸਰੂਪ ਹਨ ਅਤੇ ਜਗਤ ਅੰਦਰ ਪ੍ਰਸਿੱਧ ਹੋ ਜਾਂਦੇ ਹਨ।

ਕਿਆ ਦੇਵਉ ਜਾ ਸਭੁ ਕਿਛੁ ਤੇਰਾ ॥
ਮੈਂ ਤੈਨੂੰ ਕੀ ਭੇਟਾ ਕਰਾਂ, ਹੇ ਸਾਹਿਬ! ਜਦ ਹਰ ਸ਼ੈ ਤੈਡੀ ਹੀ ਹੈ?

ਸਦ ਬਲਿਹਾਰਿ ਜਾਉ ਲਖ ਬੇਰਾ ॥
ਲੱਖਾਂ ਵਾਰੀ ਮੈਂ ਸਦੀਵ ਹੀ ਤੇਰੇ ਉਤੋਂ ਘੋਲੀ ਵੰਞਦਾ ਹਾਂ।

ਤਨੁ ਮਨੁ ਜੀਉ ਪਿੰਡੁ ਦੇ ਸਾਜਿਆ ॥
ਹਿਰਦੇ ਅਤੇ ਆਤਮਾਂ ਦੀ ਦਾਤ ਦੇ ਕੇ, ਤੈਂ ਮੇਰੀ ਦੇਹ ਦਾ ਢਾਂਚਾ ਬਣਾਇਆ ਹੈ।

ਗੁਰ ਕਿਰਪਾ ਤੇ ਨੀਚੁ ਨਿਵਾਜਿਆ ॥੩॥
ਗੁਰਾਂ ਦੀ ਦਇਆ ਦੁਆਰਾ, ਤੂੰ ਮੈਂ ਕਮੀਣ ਨੂੰ ਵਡਿਆਇਆ ਹੈ।

ਖੋਲਿ ਕਿਵਾਰਾ ਮਹਲਿ ਬੁਲਾਇਆ ॥
ਤਖਤੇ ਖੋਲ੍ਹ ਕੇ ਤੂੰ ਮੈਨੂੰ ਆਪਣੀ ਹਜੂਰੀ ਵਿੱਚ ਸੱਦਿਆ ਹੈ,

ਜੈਸਾ ਸਾ ਤੈਸਾ ਦਿਖਲਾਇਆ ॥
ਅਤੇ ਜੇਹੋ ਜਿਹਾ ਤੂੰ ਹੈਂ, ਓਹੋ ਜਿਹਾ ਹੀ ਤੂੰ ਮੈਨੂੰ ਆਪਣੇ ਆਪ ਨੂੰ ਵਿਖਲਾ ਦਿੱਤਾ ਹੈ।

ਕਹੁ ਨਾਨਕ ਸਭੁ ਪੜਦਾ ਤੂਟਾ ॥
ਗੁਰੂ ਜੀ ਫਰਮਾਉਂਦੇ ਹਨ, ਸਾਰਾ ਪਰਦਾ ਪਾਟ ਗਿਆ ਹੈ,

ਹਉ ਤੇਰਾ ਤੂ ਮੈ ਮਨਿ ਵੂਠਾ ॥੪॥੩॥੧੪॥
ਅਤੇ ਮੈਂ ਤੈਡਾਂ ਹੋ ਗਿਆ ਹਾਂ ਅਤੇ ਤੂੰ ਮੇਰੇ ਅੰਤਰ ਆਤਮੇ ਵੱਸ ਗਿਆ ਹੈਂ।

ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।

ਸੇਵਕੁ ਲਾਇਓ ਅਪੁਨੀ ਸੇਵ ॥
ਆਪਣੇ ਟਹਿਲੂਏ ਨੂੰ ਗੁਰਾਂ ਨੇ ਆਪਣੀ ਟਹਿਲ ਅੰਦਰ ਜੋੜ ਲਿਆ ਹੈ।

ਅੰਮ੍ਰਿਤੁ ਨਾਮੁ ਦੀਓ ਮੁਖਿ ਦੇਵ ॥
ਨਾਮ-ਅੰਮ੍ਰਿਤ ਗੁਰਦੇਵ ਜੀ ਨੇ ਉਸ ਦੇ ਮੂੰਹ ਵਿੱਚ ਪਾਇਆ ਹੈ।

ਸਗਲੀ ਚਿੰਤਾ ਆਪਿ ਨਿਵਾਰੀ ॥
ਗੁਰਾਂ ਨੇ ਖੁਦ ਉਸਦਾ ਫਿਕਰ ਅੰਦੇਸਾ ਦੂਰ ਕਰ ਦਿੱਤਾ ਹੈ।

ਤਿਸੁ ਗੁਰ ਕਉ ਹਉ ਸਦ ਬਲਿਹਾਰੀ ॥੧॥
ਉਸ ਗੁਰਦੇਵ ਜੀ ਦੇ ਉਤੋਂ ਮੈਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ।

ਕਾਜ ਹਮਾਰੇ ਪੂਰੇ ਸਤਗੁਰ ॥
ਸੱਚੇ ਗੁਰਾਂ ਨੇ ਮੇਰੇ ਕਾਰਜ ਰਾਸ ਕਰ ਦਿੱਤੇ ਹਨ।

ਬਾਜੇ ਅਨਹਦ ਤੂਰੇ ਸਤਗੁਰ ॥੧॥ ਰਹਾਉ ॥
ਸੱਚੇ ਗੁਰਾਂ ਦੀ ਦਇਆ ਦੁਆਰਾ ਬੈਕੁੰਠੀ ਕੀਰਤਨ ਮੇਰੇ ਹਿਰਦੇ ਅੰਦਰ ਗੂੰਜਦਾ ਹੈ। ਠਹਿਰਾਓ।

ਮਹਿਮਾ ਜਾ ਕੀ ਗਹਿਰ ਗੰਭੀਰ ॥
ਐਸਾ ਹੈ ਸੁਆਮੀ ਜਿਸ ਦਾ ਜੱਸ ਡੂੰਘਾ ਅਤੇ ਅਥਾਹ ਹੈ।

ਹੋਇ ਨਿਹਾਲੁ ਦੇਇ ਜਿਸੁ ਧੀਰ ॥
ਜਿਸ ਨੂੰ ਉਹ ਸੰਤੋਖ ਬਖਸ਼ਦਾ ਹੈ, ਉਹ ਅਨੰਦ ਪ੍ਰਸੰਨ ਥੀ ਵੰਞਦਾ ਹੈ।

ਜਾ ਕੇ ਬੰਧਨ ਕਾਟੇ ਰਾਇ ॥
ਜਿਸ ਦੀਆਂ ਬੇੜੀਆਂ ਵਾਹਿਗੁਰੂ ਪਾਤਿਸ਼ਾਹ ਨੇ ਕੱਟ ਛੱਡੀਆਂ ਹਨ,

ਸੋ ਨਰੁ ਬਹੁਰਿ ਨ ਜੋਨੀ ਪਾਇ ॥੨॥
ਉਹ ਇਨਸਾਨ ਮੁੜ ਕੇ ਜੂਨੀਆਂ ਅੰਦਰ ਨਹੀਂ ਪਾਇਆ ਜਾਂਦਾ।

ਜਾ ਕੈ ਅੰਤਰਿ ਪ੍ਰਗਟਿਓ ਆਪ ॥
ਜਿਸ ਦੇ ਅੰਦਰ ਪ੍ਰਭੂ ਆਪੇ ਪ੍ਰਤੱਖ ਹੋ ਵੰਞਦਾ ਹੈ,

ਤਾ ਕਉ ਨਾਹੀ ਦੂਖ ਸੰਤਾਪ ॥
ਉਸ ਨੂੰ ਪੀੜ ਅਤੇ ਪਛਤਾਵਾ ਛੁੰਹਦੇ ਭੀ ਨਹੀਂ।

ਲਾਲੁ ਰਤਨੁ ਤਿਸੁ ਪਾਲੈ ਪਰਿਆ ॥
ਨਾਮ ਦਾ ਜਵੇਹਰ ਅਤੇ ਮੋਤੀ ਉਸ ਦੀ ਝੋਲੀ ਵਿੱਚ ਆ ਟਿਕਦਾ ਹੈ।

ਸਗਲ ਕੁਟੰਬ ਓਹੁ ਜਨੁ ਲੈ ਤਰਿਆ ॥੩॥
ਉਹ ਜੀਵ ਆਪਣੀ ਸਮੂਹ ਵੰਸ ਸਮੇਤ (ਸੰਸਾਰ ਸਾਗਰ ਤੋਂ) ਪਾਰ ਉਤਰ ਜਾਂਦਾ ਹੈ।

ਨਾ ਕਿਛੁ ਭਰਮੁ ਨ ਦੁਬਿਧਾ ਦੂਜਾ ॥
ਉਸ ਦੇ ਅੰਦਰ ਦਾ ਸ਼ੱਕ ਸੁਬ੍ਹਾ ਹੈ, ਨਾਂ ਹੀ ਦੁਚਿੱਤਾਪਣ ਅਤੇ ਦਵੈਤ-ਭਾਵ।

ਏਕੋ ਏਕੁ ਨਿਰੰਜਨ ਪੂਜਾ ॥
ਉਹ ਕੇਵਲ ਇਕ ਪਵਿੱਤਰ ਪ੍ਰਭੂ ਦੀ ਉਪਾਸ਼ਨਾ ਕਰਦਾ ਹੈ।

ਜਤ ਕਤ ਦੇਖਉ ਆਪਿ ਦਇਆਲ ॥
ਜਿਥੇ ਕਿਤੇ ਮੈਂ ਵੇਖਦਾ ਹਾਂ, ਮੈਂ ਖੁਦ ਮਿਹਰਬਾਨ ਮਾਲਕ ਨੂੰ ਵੇਖਦਾ ਹਾਂ।

ਕਹੁ ਨਾਨਕ ਪ੍ਰਭ ਮਿਲੇ ਰਸਾਲ ॥੪॥੪॥੧੫॥
ਗੁਰੂ ਜੀ ਫਰਮਾਉਂਦੇ ਹਨ, ਮੈਂ ਅੰਮ੍ਰਿਤ ਦੇ ਘਰ, ਆਪਣੇ ਪ੍ਰਭੂ ਨਾਲ ਮਿਲ ਪਿਆ ਹਾਂ।

ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।

ਤਨ ਤੇ ਛੁਟਕੀ ਅਪਨੀ ਧਾਰੀ ॥
ਖੁਦ ਗ੍ਰਹਿਣ ਕੀੰਤੀ ਹੋਈ ਅਪਣਤ ਮੇਰੀ ਦੇਹਿ ਤੋਂ ਦੂਰ ਹੋ ਗਈ ਹੈ।

ਪ੍ਰਭ ਕੀ ਆਗਿਆ ਲਗੀ ਪਿਆਰੀ ॥
ਪ੍ਰਭੂ ਦੀ ਰੁਜ਼ਾ ਮੈਨੂੰ ਲਾਡਲੀ ਲਗਦੀ ਹੈੋ।

ਜੋ ਕਿਛੁ ਕਰੈ ਸੁ ਮਨਿ ਮੇਰੈ ਮੀਠਾ ॥
ਜਿਹੜਾ ਕੁਝ ਭੀ ਉਹ ਕਰਦਾ ਹੈ, ਉਹ ਮੇਰੇ ਚਿੱਤ ਨੂੰ ਮਿੱਠੜਾ ਲੱਗਦਾ ਹੈ।

ਤਾ ਇਹੁ ਅਚਰਜੁ ਨੈਨਹੁ ਡੀਠਾ ॥੧॥
ਤਦ ਮੈਂ ਆਪਣੀਆਂ ਇਨ੍ਹਾਂ ਅੱਖਾਂ ਨਾਲ ਆਪਦੇ ਅਦਭੁਤ ਸਾਹਿਬ ਨੂੰ ਵੇਖ ਲੈਂਦਾ ਹਾਂ।

ਅਬ ਮੋਹਿ ਜਾਨੀ ਰੇ ਮੇਰੀ ਗਈ ਬਲਾਇ ॥
ਓ! ਮੈਂ ਹੁਣ ਸਿਆਣਾ ਹੋ ਗਿਆ ਹਾਂ ਅਤੇ ਮੇਰੇ ਅੰਦਰ ਦਾ ਭੂਤਨਾ ਭੱਜ ਗਿਆ ਹੈ।

ਬੁਝਿ ਗਈ ਤ੍ਰਿਸਨ ਨਿਵਾਰੀ ਮਮਤਾ ਗੁਰਿ ਪੂਰੈ ਲੀਓ ਸਮਝਾਇ ॥੧॥ ਰਹਾਉ ॥
ਮੇਰੀ ਅੰਦਰਲੀ ਖਾਹਿਸ਼ ਬੁਝ ਗਈ ਹੈ। ਮੈਡਾਂ ਸੰਸਾਰੀ ਮੋਹ ਦੂਰ ਹੋ ਗਿਆ ਹੈ ਅਤੇ ਪੂਰਨ ਗੁਰਾਂ ਨੇ ਮੈਨੂੰ ਸਿਖਮਤ ਦੇ ਦਿੱਤੀ ਹੈ। ਠਹਿਰਾਓ।

ਕਰਿ ਕਿਰਪਾ ਰਾਖਿਓ ਗੁਰਿ ਸਰਨਾ ॥
ਮਿਹਰ ਧਾਰ ਕੇ ਗੁਰਾਂ ਨੇ ਮੈਨੂੰ ਆਪਣੀ ਪਨਾਹ ਹੇਠਾਂ ਰੱਖਿਆ ਹੈ।

ਗੁਰਿ ਪਕਰਾਏ ਹਰਿ ਕੇ ਚਰਨਾ ॥
ਗੁਰਾਂ ਨੇ ਮੈਨੂੰ ਪ੍ਰਭੂ ਦੇ ਪੈਰ ਪਕੜਾ ਦਿੱਤੇ ਹਨ।

ਬੀਸ ਬਿਸੁਏ ਜਾ ਮਨ ਠਹਰਾਨੇ ॥
ਜਦ ਮਨੂਆ ਮੁਕੰਮਲ ਤੌਰ ਤੇ ਸਥਿਰ ਹੋ ਜਾਂਦਾ ਹੈ,

ਗੁਰ ਪਾਰਬ੍ਰਹਮ ਏਕੈ ਹੀ ਜਾਨੇ ॥੨॥
ਤਾਂ ਪ੍ਰਾਣੀ ਗੁਰੂ ਤੇ ਵਾਹਿਗੁਰੂ ਨੂੰ ਐਨ ਇਕ ਹੀ ਜਾਣ ਲੈਂਦਾ ਹੈ।

ਜੋ ਜੋ ਕੀਨੋ ਹਮ ਤਿਸ ਕੇ ਦਾਸ ॥
ਜਿਹੜਾ ਕੋਈ ਭੀ ਤੂੰ ਰੱਚਿਆ ਹੈ, ਹੇ ਪ੍ਰਭੂ! ਮੈਂ ਉਸ ਦਾ ਗੋਲਾ ਹਾਂ।

ਪ੍ਰਭ ਮੇਰੇ ਕੋ ਸਗਲ ਨਿਵਾਸ ॥
ਮੈਡਾਂ ਮਾਲਕ ਸਾਰਿਆਂ ਦੇ ਅੰਦਰ ਵੱਸਦਾ ਹੈ।

ਨਾ ਕੋ ਦੂਤੁ ਨਹੀ ਬੈਰਾਈ ॥
ਮੇਰਾ ਕੋਈ ਦੁਸ਼ਮਨ ਨਹੀਂ, ਨਾਂ ਹੀ ਕੋਈ ਵੈਰੀ ਹੈ।

ਗਲਿ ਮਿਲਿ ਚਾਲੇ ਏਕੈ ਭਾਈ ॥੩॥
ਭਰਾਵਾਂ ਦੀ ਮਾਨੰਦ ਜੱਫੀ ਪਾ ਕੇ, ਮੈਂ ਹੁਣ ਸਾਰਿਆਂ ਦੇ ਨਾਲ ਤੁਰਦਾ ਹਾਂ।

ਜਾ ਕਉ ਗੁਰਿ ਹਰਿ ਦੀਏ ਸੂਖਾ ॥
ਜਿਸ ਨੂੰ ਗੁਰੂ ਪ੍ਰਮੇਸ਼ਰ ਆਰਾਮ ਬਖਸ਼ਦੇ ਹਨ,

ਤਾ ਕਉ ਬਹੁਰਿ ਨ ਲਾਗਹਿ ਦੂਖਾ ॥
ਉਸ ਨੂੰ ਪੀੜ ਛੂੰਹਦੀ ਤੱਕ ਨਹੀਂ।

ਆਪੇ ਆਪਿ ਸਰਬ ਪ੍ਰਤਿਪਾਲ ॥
ਸੁਆਮੀ ਖੁਦ-ਬ-ਖੁਦ ਹੀ ਸਾਰਿਆਂ ਦੀ ਪਰਵਰਸ਼ ਕਰਦਾ ਹੈ।

ਨਾਨਕ ਰਾਤਉ ਰੰਗਿ ਗੋਪਾਲ ॥੪॥੫॥੧੬॥
ਨਾਨਕ, ਸੰਸਾਰ ਦੇ ਪਾਲਣ ਪੋਸਣਹਾਰ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।

ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।

ਮੁਖ ਤੇ ਪੜਤਾ ਟੀਕਾ ਸਹਿਤ ॥
ਆਪਣੇ ਮੂੰਹ ਨਾਲ ਤੂੰ ਧਾਰਮਕ ਗ੍ਰੰਥਾਂ ਨੂੰ ਉਹਨਾਂ ਦੇ ਅਰਥਾਂ ਸਮੇਤ ਵਾਚਦਾ ਹੈਂ।

ਹਿਰਦੈ ਰਾਮੁ ਨਹੀ ਪੂਰਨ ਰਹਤ ॥
ਪ੍ਰੰਤੂ ਸਰਬ-ਵਿਆਪਕ ਸੁਆਮੀ ਤੇਰੇ ਰਿਦੇ ਅੰਦਰ ਨਿਵਾਸ ਨਹੀਂ ਰੱਖਦਾ।

ਉਪਦੇਸੁ ਕਰੇ ਕਰਿ ਲੋਕ ਦ੍ਰਿੜਾਵੈ ॥
ਤੂੰ ਲੋਕਾਂ ਨੂੰ ਆਪਣੇ ਧਰਮ ਅੰਦਰ ਪੱਕੇ ਰਹਿਣ ਲਈ ਸਿਖਮਤ ਦਿੰਦਾ ਹੈਂ।

ਅਪਨਾ ਕਹਿਆ ਆਪਿ ਨ ਕਮਾਵੈ ॥੧॥
ਜੋ ਉਪਦੇਸ਼ ਤੂੰ ਦਿੰਦਾ ਹੈਂ, ਤੂੰ ਖੁਦ ਉਸ ਉਤੇ ਅਮਲ ਨਹੀਂ ਕਰਦਾ।

ਪੰਡਿਤ ਬੇਦੁ ਬੀਚਾਰਿ ਪੰਡਿਤ ॥
ਹੇ ਵਿਦਵਾਨ ਪੰਡਤ! ਤੂੰ ਵੇਦਾਂ ਨੂੰ ਸੋਚ ਸਮਝ,

ਮਨ ਕਾ ਕ੍ਰੋਧੁ ਨਿਵਾਰਿ ਪੰਡਿਤ ॥੧॥ ਰਹਾਉ ॥
ਅਤੇ ਆਪਣੇ ਚਿੱਤ ਦੇ ਗੁੱਸੇ ਨੂੰ ਦੂਰ ਕਰ ਦੇ, ਹੇ ਪੰਡਤ! ਠਹਿਰਾਓ।

ਆਗੈ ਰਾਖਿਓ ਸਾਲ ਗਿਰਾਮੁ ॥
ਆਪਣੇ ਮੂਹਰੇ ਤੂੰ ਪੱਥਰ ਦਾ ਦੇਵਤਾ ਰੱਖਿਆ ਹੋਇਆ ਹੈ,

copyright GurbaniShare.com all right reserved. Email