Page 715

ਚਰਨ ਕਮਲ ਸੰਗਿ ਪ੍ਰੀਤਿ ਮਨਿ ਲਾਗੀ ਸੁਰਿ ਜਨ ਮਿਲੇ ਪਿਆਰੇ ॥
ਮਹਾਂ ਪੁਰਸ਼, ਪ੍ਰੀਤਮ ਗੁਰਾਂ ਨਾਲ ਮਿਲ ਕੇ, ਮੇਰੀ ਆਤਮਾ ਦੀ ਪ੍ਰਭੂ ਦੇ ਚਰਨ ਕਮਲਾਂ ਨਾਲ ਪਿਹਰੜੀ ਪੈ ਗਈ ਹੈ।

ਨਾਨਕ ਅਨਦ ਕਰੇ ਹਰਿ ਜਪਿ ਜਪਿ ਸਗਲੇ ਰੋਗ ਨਿਵਾਰੇ ॥੨॥੧੦॥੧੫॥
ਸਾਹਿਬ ਨੂੰ ਸਿਮਰ, ਸਿਮਰ ਕੇ ਨਾਨਕ ਅਨੰਦ ਮਾਣਦਾ ਹੈ ਅਤੇ ਉਸ ਦੇ ਸਾਰੇ ਦੁੱਖੜੇ ਦੂਰ ਹੋ ਗਏ ਹਨ।

ਟੋਡੀ ਮਹਲਾ ੫ ਘਰੁ ੩ ਚਉਪਦੇ
ਟੋਡੀ ਪੰਜਵੀਂ ਪਾਤਿਸ਼ਾਹੀ। ਚਉਪਦੇ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਪਾਇਆ ਜਾਂਦਾ ਹੈ।

ਹਾਂ ਹਾਂ ਲਪਟਿਓ ਰੇ ਮੂੜ੍ਹ੍ਹੇ ਕਛੂ ਨ ਥੋਰੀ ॥
ਅਫਸੋਸ! ਅਫਸੋਸ! ਹੇ ਮੂਰਖ ਤੂੰ ਮਾਇਆ ਨਾਲ ਚਿਮੜਿਆ ਹੋਇਆ ਹੋਇਆ ਹੈ। ਇਸ ਨਾਲ ਤੇਰੀ ਪ੍ਰੀਤ ਕੁਝ ਥੋੜੀ ਨਹੀਂ।

ਤੇਰੋ ਨਹੀ ਸੁ ਜਾਨੀ ਮੋਰੀ ॥ ਰਹਾਉ ॥
ਜਿਸ ਨੂੰ ਤੂੰ ਆਪਣਾ ਨਿੱਜ ਦਾ ਜਾਣਦਾ ਹੈ, ਉਹ ਤੇਰਾ ਨਹੀਂ। ਠਹਿਰਾਉ।

ਆਪਨ ਰਾਮੁ ਨ ਚੀਨੋ ਖਿਨੂਆ ॥
ਆਪਣੇ ਪ੍ਰਭੂ ਨੂੰ ਤੂੰ ਇਕ ਲੰਮੇ ਭਰ ਲਈ ਭੀ ਨਹੀਂ ਸਿਮਰਦਾ।

ਜੋ ਪਰਾਈ ਸੁ ਅਪਨੀ ਮਨੂਆ ॥੧॥
ਜਿਹੜੀ ਕਿਸੇ ਦੀ ਮਲਕੀਅਤ ਹੈ, ਉਸ ਨੂੰ ਤੂੰ ਆਪਣੀ ਨਿੱਜ ਦੀ ਜਾਣਦਾ ਹੈ।

ਨਾਮੁ ਸੰਗੀ ਸੋ ਮਨਿ ਨ ਬਸਾਇਓ ॥
ਨਾਮ, ਜੋ ਤੇਰਾ ਸਾਥੀ ਹੈ, ਉਸ ਨੂੰ ਤੂੰ ਆਪਣੇ ਚਿੱਤ ਵਿੱਚ ਨਹੀਂ ਵਸਾਉਂਦਾ।

ਛੋਡਿ ਜਾਹਿ ਵਾਹੂ ਚਿਤੁ ਲਾਇਓ ॥੨॥
ਜਿਸ ਲਈ ਤੂੰ ਤਿਆਗ ਜਾਣਾ ਹੈ, ਉਸ ਨਾਲ ਤੂੰ ਆਪਣਾ ਮਨ ਜੋੜਿਆ ਹੋਇਆ ਹੈ।

ਸੋ ਸੰਚਿਓ ਜਿਤੁ ਭੂਖ ਤਿਸਾਇਓ ॥
ਤੂੰ ਉਸ ਨੂੰ ਇੱਕਤਰ ਕਰਦਾ ਹੈ, ਜੋ ਤੈਨੂੰ ਭੁਖਾ ਤੇ ਤਿਹਾਇਆ ਰੱਖੇਗਾ।

ਅੰਮ੍ਰਿਤ ਨਾਮੁ ਤੋਸਾ ਨਹੀ ਪਾਇਓ ॥੩॥
ਤੈਂ ਅੰਮ੍ਰਿਤਮਈ ਨਾਮ ਦਾ ਸਫਰ ਖਰਚ ਪ੍ਰਾਪਤ ਨਹੀਂ ਕੀਤਾ।

ਕਾਮ ਕ੍ਰੋਧਿ ਮੋਹ ਕੂਪਿ ਪਰਿਆ ॥
ਤੂੰ ਮਿਥਨ ਹੁਲਾਸ, ਗੁੱਸੇ ਅਤੇ ਸੰਸਾਰੀ ਮਮਤਾ ਦੇ ਖੂਹ ਵਿੱਚ ਡਿੱਗ ਪਿਆ ਹੈ।

ਗੁਰ ਪ੍ਰਸਾਦਿ ਨਾਨਕ ਕੋ ਤਰਿਆ ॥੪॥੧॥੧੬॥
ਨਾਨਕ, ਕਿਸੇ ਵਿਰਲੇ ਪੁਰਸ਼ ਦਾ ਹੀ, ਗੁਰਾਂ ਦੀ ਦਇਆ ਰਾਹੀਂ ਪਾਰ ਉਤਾਰਾ ਹੁੰਦਾ ਹੈ।

ਟੋਡੀ ਮਹਲਾ ੫ ॥
ਟੋਡੀ ਪੰਜਵੀਂ ਪਾਤਿਸ਼ਾਹੀ।

ਹਮਾਰੈ ਏਕੈ ਹਰੀ ਹਰੀ ॥
ਮੇਰਾ ਕੇਵਲ ਇਕ ਵਾਹਿਗੁਰੂ, ਮੈਂਡਾ ਮਾਲਕ ਹੈ।

ਆਨ ਅਵਰ ਸਿਞਾਣਿ ਨ ਕਰੀ ॥ ਰਹਾਉ ॥
ਮੈਂ ਹੋਰ ਕਿਸੇ ਦੀ ਪਛਾਣ ਨਹੀਂ ਕਰਦਾ। ਠਹਿਰਾਉ।

ਵਡੈ ਭਾਗਿ ਗੁਰੁ ਅਪੁਨਾ ਪਾਇਓ ॥
ਭਾਰੇ ਚੰਗੇ ਭਾਗਾਂ ਰਾਹੀਂ ਮੈਂ ਆਪਣਾ ਗੁਰੂ ਪ੍ਰਾਪਤ ਕੀਤਾ ਹੈ।

ਗੁਰਿ ਮੋ ਕਉ ਹਰਿ ਨਾਮੁ ਦ੍ਰਿੜਾਇਓ ॥੧॥
ਗੁਰਾਂ ਨੇ ਮੇਰੇ ਅੰਦਰ ਰੱਬ ਦਾ ਨਾਮ ਪੱਕਾ ਕੀਤਾ ਹੈ।

ਹਰਿ ਹਰਿ ਜਾਪ ਤਾਪ ਬ੍ਰਤ ਨੇਮਾ ॥
ਸੁਆਮੀ ਵਾਹਿਗੁਰੂ ਦਾ ਸਿਮਰਨ ਹੀ ਮੇਰੇ ਲਈ ਸਚੀ ਤਪੱਸਿਆ, ਉਪਹਾਸ ਅਤੇ ਧਾਰਮਿਕ ਕਰਮ ਕਾਂਡ ਹਨ।

ਹਰਿ ਹਰਿ ਧਿਆਇ ਕੁਸਲ ਸਭਿ ਖੇਮਾ ॥੨॥
ਸੁਆਮੀ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਮੈਂ ਸਮੂਹ ਖੁਸ਼ੀ ਅਤੇ ਆਰਾਮ ਪਾਉਂਦਾ ਹਾਂ।

ਆਚਾਰ ਬਿਉਹਾਰ ਜਾਤਿ ਹਰਿ ਗੁਨੀਆ ॥
ਸਾਹਿਬ ਦੀ ਕੀਰਤੀ ਮੇਰਾ ਚਾਲ ਚੱਲਣ, ਕਾਰ-ਵਿਹਾਰ ਅਤੇ ਜਾਤ ਗੋਤ ਹੈ।

ਮਹਾ ਅਨੰਦ ਕੀਰਤਨ ਹਰਿ ਸੁਨੀਆ ॥੩॥
ਪ੍ਰਭੂ ਦੇ ਜੱਸ ਦਾ ਆਲਾਪ ਸ੍ਰਵਣ ਕਰ ਕੇ, ਮੈਨੂੰ ਪਰਮ ਖੁਸ਼ੀ ਮਹਿਸੂਸ ਹੁੰਦੀ ਹੈ।

ਕਹੁ ਨਾਨਕ ਜਿਨਿ ਠਾਕੁਰੁ ਪਾਇਆ ॥
ਗੁਰੂ ਜੀ ਆਖਦੇ ਹਨ, ਜਿਸ ਨੇ ਪ੍ਰਭੂ ਨੂੰ ਪਾ ਲਿਆ ਹੈ,

ਸਭੁ ਕਿਛੁ ਤਿਸ ਕੇ ਗ੍ਰਿਹ ਮਹਿ ਆਇਆ ॥੪॥੨॥੧੭॥
ਉਸ ਦੇ ਘਰ ਵਿੱਚ ਸਭ ਕੁਝ ਆ ਜਾਂਦਾ ਹੈ।

ਟੋਡੀ ਮਹਲਾ ੫ ਘਰੁ ੪ ਦੁਪਦੇ
ਟੋਡੀ ਪੰਜਵੀਂ ਪਾਤਿਸ਼ਾਹੀ। ਦੁਪਦੇ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਰੂੜੋ ਮਨੁ ਹਰਿ ਰੰਗੋ ਲੋੜੈ ॥
ਮੇਰਾ ਸੁੰਦਰ ਮਨੂਆ ਪ੍ਰਭੂ ਦੀ ਪ੍ਰੀਤ ਨੂੰ ਚਾਹੁੰਦਾ ਹੈ।

ਗਾਲੀ ਹਰਿ ਨੀਹੁ ਨ ਹੋਇ ॥ ਰਹਾਉ ॥
ਨਿਰੀਆਂ ਗਲਾਂ ਬਾਤਾਂ ਨਾਲ ਹਰੀ ਦਾ ਪ੍ਰੇਮ ਉਤਪੰਨ ਨਹੀਂ ਹੁੰਦਾ। ਠਹਿਰਾਉ।

ਹਉ ਢੂਢੇਦੀ ਦਰਸਨ ਕਾਰਣਿ ਬੀਥੀ ਬੀਥੀ ਪੇਖਾ ॥
ਉਸ ਦੇ ਦੀਦਾਰ ਲਈ ਭਾਲਦੀ ਹੋਈ ਮੈਂ ਗਲੀ ਗਲੀ ਵੇਖਦੀ ਫਿਰਦੀ ਹੈ।

ਗੁਰ ਮਿਲਿ ਭਰਮੁ ਗਵਾਇਆ ਹੇ ॥੧॥
ਗੁਰਾਂ ਨਾਲ ਮਿਲ ਪੈਣ ਤੇ ਮੇਰਾ ਸੰਦੇਹ ਦੂਰ ਹੋ ਗਿਆ ਹੈ।

ਇਹ ਬੁਧਿ ਪਾਈ ਮੈ ਸਾਧੂ ਕੰਨਹੁ ਲੇਖੁ ਲਿਖਿਓ ਧੁਰਿ ਮਾਥੈ ॥
ਮੇਰੇ ਮੱਥੇ ਉਤੇ ਮੁੱਢਦੀ ਲਿਖੀ ਹੋਈ ਪ੍ਰਾਲਭਧ ਅਨੁਸਾਰ ਇਹ ਸਿਆਣਪ ਮੈਂ ਸੰਤਾਂ ਪਾਸੋਂ ਪਾਈ ਹੈ।

ਇਹ ਬਿਧਿ ਨਾਨਕ ਹਰਿ ਨੈਣ ਅਲੋਇ ॥੨॥੧॥੧੮॥
ਇਸ ਤਰੀਕੇ ਨਾਲ, ਨਾਨਕ ਨੇ ਵਾਹਿਗੁਰੂ ਦੇ ਆਪਣੀਆਂ ਅੱਖਾਂ ਨਾਲ ਦਰਸ਼ਨ ਕਰ ਲਏ ਹਨ।

ਟੋਡੀ ਮਹਲਾ ੫ ॥
ਟੋਡੀ ਪੰਜਵੀਂ ਪਾਤਿਸ਼ਾਹੀ।

ਗਰਬਿ ਗਹਿਲੜੋ ਮੂੜੜੋ ਹੀਓ ਰੇ ॥
ਓ! ਮੇਰੀ ਆਤਮਾ, ਮੇਰੀ ਮੂਰਖ ਆਤਮਾ, ਹੰਕਾਰ ਦੀ ਪਕੜ ਵਿੱਚ ਹੈ।

ਹੀਓ ਮਹਰਾਜ ਰੀ ਮਾਇਓ ॥
ਪੂਜਯ ਪ੍ਰਭੂ ਦੀ ਇਹੋ ਜਹੀ ਰਜ਼ਾ ਹੈ,

ਡੀਹਰ ਨਿਆਈ ਮੋਹਿ ਫਾਕਿਓ ਰੇ ॥ ਰਹਾਉ ॥
ਕਿ ਮਾਇਆ ਨੇ ਮੈਨੂੰ ਡੈਣ ਦੀ ਤਰ੍ਹਾਂ ਹੜੱਪ ਕਰ ਲਿਆ ਹੈ। ਠਹਿਰਾਉ।

ਘਣੋ ਘਣੋ ਘਣੋ ਸਦ ਲੋੜੈ ਬਿਨੁ ਲਹਣੇ ਕੈਠੈ ਪਾਇਓ ਰੇ ॥
ਬਹੁਤੀ, ਬਹੁਤੀ, ਬਹੁਤੀ ਮਾਇਆ ਬੰਦਾ ਹਮੇਸ਼ਾਂ ਚਾਹੁੰਦਾ ਹੈ, ਪਰ ਪ੍ਰਾਲਭਧ ਵਿੱਚ ਲਿਖੀ ਹੋਈ ਪ੍ਰਾਪਤੀ ਦੇ ਬਾਝੋਂ ਉਹ ਇਸ ਨੂੰ ਕਿਸ ਤਰ੍ਹਾਂ ਪਾ ਸਕਦਾ ਹੈ?

ਮਹਰਾਜ ਰੋ ਗਾਥੁ ਵਾਹੂ ਸਿਉ ਲੁਭੜਿਓ ਨਿਹਭਾਗੜੋ ਭਾਹਿ ਸੰਜੋਇਓ ਰੇ ॥੧॥
ਪ੍ਰਭੂ ਦੀ ਦੌਲਤ, ਉਸ ਨਾਲ ਇਨਸਾਨ ਫਸਿਆ ਹੋਇਆ ਹੈ। ਨਿਕਰਮਣ ਬੰਦਾ ਖਾਹਿਸ਼ਾਂ ਦੀ ਅੱਗ ਨਾਲ ਆਪਣੇ ਆਪ ਨੂੰ ਜੋੜਦਾ ਹੈ।

ਸੁਣਿ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਛਤ ਮਿਟਿਓ ਰੇ ॥
ਹੇ ਬੰਦੇ! ਤੂੰ ਪਵਿੱਤਰ ਪੁਰਸ਼ ਦੀ ਨਸੀਹਤ ਨੂੰ ਸ੍ਰਵਣ ਕਰ। ਇਸ ਤਰ੍ਹਾਂ ਤੇਰੇ ਸਮੂਹ ਪਾਪ ਪੂਰੀ ਤਰ੍ਹਾਂ ਧੋਤੇ ਜਾਣਗੇ।

ਜਾ ਕੋ ਲਹਣੋ ਮਹਰਾਜ ਰੀ ਗਾਠੜੀਓ ਜਨ ਨਾਨਕ ਗਰਭਾਸਿ ਨ ਪਉੜਿਓ ਰੇ ॥੨॥੨॥੧੯॥
ਜਿਸ ਦੇ ਪੱਲੇ ਸਾਹਿਬ ਦੀ ਰਹਿਮਤ ਦੀ ਪ੍ਰਾਪਤੀ ਲਿਖੀ ਹੋਈ ਹੈ, ਉਹ, ਹੇ ਗੋਲੇ ਨਾਨਕ! ਮੁੜ ਕੇ ਪੇਟ (ਜੰਮਣ ਦੀ ਗੇੜ) ਅੰਦਰ ਨਹੀਂ ਪੈਂਦਾ।

copyright GurbaniShare.com all right reserved. Email