ਜੋ ਮਾਗਹਿ ਸੋਈ ਸੋਈ ਪਾਵਹਿ ਸੇਵਿ ਹਰਿ ਕੇ ਚਰਣ ਰਸਾਇਣ ॥ ਖੁਸ਼ੀ ਦੇ ਘਰ, ਸੁਆਮੀ ਦੇ ਚਰਨਾਂ ਦੀ ਘਾਲ ਕਮਾਉਣ ਦੁਆਰਾ ਜਿਹੜਾ ਕੁੱਛ ਤੂੰ ਮੰਗਦਾ ਹੈ, ਉਹੀ ਉਹੀ ਕੁੱਛ ਤੂੰ ਪਾ ਲਵੇਗਾਂ। ਜਨਮ ਮਰਣ ਦੁਹਹੂ ਤੇ ਛੂਟਹਿ ਭਵਜਲੁ ਜਗਤੁ ਤਰਾਇਣ ॥੧॥ ਤੂੰ ਜੰਮਣ ਤੇ ਮਰਨ ਦੋਨਾਂ ਤੋਂ ਖਲਾਸੀ ਪਾ ਜਾਵੇਗਾ, ਅਤੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਵੰਝੇਗਾ। ਖੋਜਤ ਖੋਜਤ ਤਤੁ ਬੀਚਾਰਿਓ ਦਾਸ ਗੋਵਿੰਦ ਪਰਾਇਣ ॥ ਭਾਲ ਭਾਲ ਕੇ ਮੈਂ ਇਹ ਅਸਲੀਅਤ ਨਿਰਣੇ ਕੀਤੀ ਹੈ ਕਿ ਸੁਆਮੀ ਦਾ ਗੋਲਾ ਉਸ ਦੇ ਸਮਰਪਨਹ ਹੋਇਆ ਹੋਇਆ ਹੁੰਦਾ ਹੈ। ਅਬਿਨਾਸੀ ਖੇਮ ਚਾਹਹਿ ਜੇ ਨਾਨਕ ਸਦਾ ਸਿਮਰਿ ਨਾਰਾਇਣ ॥੨॥੫॥੧੦॥ ਹੇ ਨਾਨਕ! ਜੇਕਰ ਤੂੰ ਸਦੀਵੀ ਖੁਸ਼ੀ ਲੋੜਦਾ ਹੈ। ਤਾਂ ਤੂੰ ਹਮੇਸ਼ਾਂ ਹੀ ਸਰਬ-ਵਿਆਪਕ ਸੁਆਮੀ ਦਾ ਆਰਾਧਨ ਕਰ। ਟੋਡੀ ਮਹਲਾ ੫ ॥ ਟੋਡੀ ਪੰਜਵੀਂ ਪਾਤਿਸ਼ਾਹੀ। ਨਿੰਦਕੁ ਗੁਰ ਕਿਰਪਾ ਤੇ ਹਾਟਿਓ ॥ ਗੁਰ ਦੀ ਰਹਿਮਤ ਸਦਕਾ, ਨਿੰਦਿਆਂ ਕਰਨ ਵਾਲਾ ਦੂਰ ਹਟਾ ਦਿੱਤਾ ਗਿਆ ਹੈ। ਪਾਰਬ੍ਰਹਮ ਪ੍ਰਭ ਭਏ ਦਇਆਲਾ ਸਿਵ ਕੈ ਬਾਣਿ ਸਿਰੁ ਕਾਟਿਓ ॥੧॥ ਰਹਾਉ ॥ ਸ਼੍ਰੋਮਣੀ ਸੁਆਮੀ, ਮਾਲਕ, ਮਿਹਰਬਾਨ ਹੋ ਗਿਆ ਹੈ ਅਤੇ ਉਸ ਨੇ ਸ਼ਿਵਜੀ ਦੇ ਤੀਰ ਨਾਲ ਉਸ ਦਾ ਸਿਰ ਕੱਟ ਸੁੱਟਿਆ ਹੈ। ਠਹਿਰਾਉ। ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਚ ਕਾ ਪੰਥਾ ਥਾਟਿਓ ॥ ਮੌਤ ਅਤੇ ਮੌਤ ਦੀ ਫਾਹੀ ਮੈਨੂੰ ਤੱਕਾ ਨਹੀਂ ਸਕਦੀ; ਕਿਉਂਕਿ ਮੈਂ ਸੱਚ ਦਾ ਮਾਰਗ ਪੱਕੇ ਤੌਰ ਤੇ ਅਪਣਾ ਲਿਆ ਹੈ। ਖਾਤ ਖਰਚਤ ਕਿਛੁ ਨਿਖੁਟਤ ਨਾਹੀ ਰਾਮ ਰਤਨੁ ਧਨੁ ਖਾਟਿਓ ॥੧॥ ਸਾਹਿਬ ਦੇ ਨਾਮ ਦਾ ਜਵੇਹਰ ਮੈਂ ਆਪਣੀ ਦੌਲਤ ਵੱਜੋ ਕਮਾਇਆ ਹੈ, ਜੋ ਖਾਣ ਤੇ ਖਰਚਣ ਨਾਲ ਮੁਕਦੀ ਨਹੀਂ। ਭਸਮਾ ਭੂਤ ਹੋਆ ਖਿਨ ਭੀਤਰਿ ਅਪਨਾ ਕੀਆ ਪਾਇਆ ॥ ਇਕ ਮੁਹਤ ਵਿੱਚ ਦੂਸ਼ਣ ਲਾਉਣ ਵਾਲਾ ਸੁਆਹ ਹੋ ਗਿਆ ਅਤੇ ਇਸ ਤਰ੍ਹਾਂ ਉਸ ਨੇ ਆਪਣੇ ਕਰਮਾਂ ਦਾ ਫਲ ਪਾ ਲਿਆ ਹੈ। ਆਗਮ ਨਿਗਮੁ ਕਹੈ ਜਨੁ ਨਾਨਕੁ ਸਭੁ ਦੇਖੈ ਲੋਕੁ ਸਬਾਇਆ ॥੨॥੬॥੧੧॥ ਦਾਸ ਨਾਨਕ ਗੈਬੀ ਗੱਲ ਆਖਦਾ ਹੈ, ਅਤੇ ਸਾਰਾ, ਵਿਆਪਕ ਸੰਸਾਰ ਇਸ ਨੂੰ ਵੇਖਦਾ ਹੈ। ਟੋਡੀ ਮਃ ੫ ॥ ਟੋਡੀ ਪੰਜਵੀਂ ਪਾਤਿਸ਼ਾਹੀ। ਕਿਰਪਨ ਤਨ ਮਨ ਕਿਲਵਿਖ ਭਰੇ ॥ ਹੇ ਕੰਜੂਸ! ਤੇਰੀ ਦੇਹ ਤੇ ਦਿਲ ਪਾਪ ਨਾਲ ਭਰੇ ਪਏ ਹਨ। ਸਾਧਸੰਗਿ ਭਜਨੁ ਕਰਿ ਸੁਆਮੀ ਢਾਕਨ ਕਉ ਇਕੁ ਹਰੇ ॥੧॥ ਰਹਾਉ ॥ ਸਤਿ ਸੰਗਤ ਅੰਦਰ ਤੂੰ ਸਾਹਿਬ ਦਾ ਸਿਮਰਨ ਕਰ। ਕੇਵਲ ਵਾਹਿਗੁਰੂ ਹੀ ਤੇਰੇ ਪਾਪਾ ਕੱਜ ਸਕਦਾ ਹੈ ਠਹਿਰਾਉ। ਅਨਿਕ ਛਿਦ੍ਰ ਬੋਹਿਥ ਕੇ ਛੁਟਕਤ ਥਾਮ ਨ ਜਾਹੀ ਕਰੇ ॥ ਜਦ ਜਹਾਜ ਵਿੱਚ ਬਹੁਤ ਸਾਰੀਆਂ ਮੋਰੀਆਂ ਪੈ ਜਾਣ, ਤਾਂ ਉਹ ਹੱਥਾਂ ਨਾਲ ਬੰਦ ਨਹੀਂ ਹੋ ਸਕਦੀਆਂ। ਜਿਸ ਕਾ ਬੋਹਿਥੁ ਤਿਸੁ ਆਰਾਧੇ ਖੋਟੇ ਸੰਗਿ ਖਰੇ ॥੧॥ ਤੂੰ ਉਸ ਦਾ ਸਿਮਰਨ ਕਰ ਜਿਸ ਦੀ ਮਲਕੀਅਤ ਜਹਾਜ ਹੈ, ਜਿਸ ਦੀ ਸੰਗਤ ਅੰਦਰ ਖੱਟੇ ਭੀ ਖਰਿਆਂ ਨਾਲ ਤਰ ਜਾਂਦੇ ਹਨ। ਗਲੀ ਸੈਲ ਉਠਾਵਤ ਚਾਹੈ ਓਇ ਊਹਾ ਹੀ ਹੈ ਧਰੇ ॥ ਬੰਦਾ ਗੱਲੀ ਬਾਤੀ ਪਹਾੜ ਨੂੰ ਚੁੱਕਣਾ ਚਾਹੁੰਦਾ ਹੈ, ਪਰ ਉਹ ਉਥੇ ਹੀ ਟਿਕਿਆ ਰਹਿੰਦਾ ਹੈ, ਜਿਥੇ ਉਹ ਹੈ। ਜੋਰੁ ਸਕਤਿ ਨਾਨਕ ਕਿਛੁ ਨਾਹੀ ਪ੍ਰਭ ਰਾਖਹੁ ਸਰਣਿ ਪਰੇ ॥੨॥੭॥੧੨॥ ਨਾਨਕ ਦੇ ਪੱਲੇ ਕੋਈ ਸਤਿਆ ਅਤੇ ਤਾਕਤ ਨਹੀਂ ਹੇ ਸਾਹਿਬ! ਤੂੰ ਉਸ ਦੀ ਰੱਖਿਆ ਕਰ, ਜਿਸ ਨੇ ਤੇਰੀ ਪਨਾਹ ਲਈ ਹੈ। ਟੋਡੀ ਮਹਲਾ ੫ ॥ ਟੋਡੀ ਪੰਜਵੀਂ ਪਾਤਿਸ਼ਾਹੀ। ਹਰਿ ਕੇ ਚਰਨ ਕਮਲ ਮਨਿ ਧਿਆਉ ॥ ਤੂੰ ਹਰੀ ਦੇ ਕੰਵਲ ਚਰਨਾਂ ਦਾ ਆਪਣੇ ਚਿੱਤ ਅੰਦਰ ਚਿੰਤਨ ਕਰ। ਕਾਢਿ ਕੁਠਾਰੁ ਪਿਤ ਬਾਤ ਹੰਤਾ ਅਉਖਧੁ ਹਰਿ ਕੋ ਨਾਉ ॥੧॥ ਰਹਾਉ ॥ ਰੱਬ ਦੇ ਨਾਮ ਦੀ ਦਵਾਈ ਸਫਰਾਂ ਤੇ ਬਲਗਮ ਦੀਆਂ ਬੀਮਾਰੀਆਂ ਨੂੰ ਕੁਹਾੜੇ ਨਾਲ ਨਾਸ ਕਰ ਦੇਣ ਵਾਲੀ ਕਹੀ ਜਾਂਦੀ ਹੈ। ਠਹਿਰਾਉ। ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ ॥ ਸਾਹਿਬ ਤਿੰਨਾਂ ਹੀ ਬੁਖਾਰਾਂ ਨੂੰ ਦੂਰ ਕਰਨਹਾਰ ਹੈ। ਉਹ ਦੁੱਖੜੇ ਨਾਸ ਕਰਨ ਵਾਲਾ ਅਤੇ ਆਰਾਮ ਚੈਨ ਦੀ ਪੂੰਜੀ ਹੈ। ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸਿ ॥੧॥ ਉਸ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ, ਜੋ ਆਪਣੇ ਪ੍ਰਭੂ ਦੇ ਹਜ਼ੂਰ ਪ੍ਰਾਰਥਨਾ ਕਰਦਾ ਹੈ। ਸੰਤ ਪ੍ਰਸਾਦਿ ਬੈਦ ਨਾਰਾਇਣ ਕਰਣ ਕਾਰਣ ਪ੍ਰਭ ਏਕ ॥ ਸਾਧੂਆਂ ਦੀ ਦਇਆ ਦੁਆਰਾ ਪ੍ਰਥਮ ਪੁਰਖ ਮੇਰਾ ਹਕੀਮ ਹੋ ਗਿਅ ਹੈ। ਕੇਵਲ ਸੁਆਮੀ ਹੀ ਸਾਰੇ ਕਾਰਜ ਕਰਨ ਵਾਲਾ ਹੈ। ਬਾਲ ਬੁਧਿ ਪੂਰਨ ਸੁਖਦਾਤਾ ਨਾਨਕ ਹਰਿ ਹਰਿ ਟੇਕ ॥੨॥੮॥੧੩॥ ਹੇ ਨਾਨਕ! ਸੁਆਮੀ ਵਾਹਿਗੁਰੂ ਬੱਚੇ ਵਰਗੀ ਭੋਲੀ ਭਾਲੀ ਮਤ ਵਾਲਿਆ ਪੁਰਸ਼ਾਂ ਨੂੰ ਪੂਰਾ ਆਰਾਮ ਤੇ ਆਸਰਾ ਦੇਣ ਵਾਲਾ ਹੈ। ਟੋਡੀ ਮਹਲਾ ੫ ॥ ਟੋਡੀ ਪੰਜਵੀਂ ਪਾਤਿਸ਼ਾਹੀ। ਹਰਿ ਹਰਿ ਨਾਮੁ ਸਦਾ ਸਦ ਜਾਪਿ ॥ ਤੂੰ ਸਦੀਵ, ਅਤੇ ਹਰ ਵੇਲੇ ਹੀ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰ। ਧਾਰਿ ਅਨੁਗ੍ਰਹੁ ਪਾਰਬ੍ਰਹਮ ਸੁਆਮੀ ਵਸਦੀ ਕੀਨੀ ਆਪਿ ॥੧॥ ਰਹਾਉ ॥ ਆਪਣੀ ਮਿਹਰ ਕਰ ਕੇ ਸ਼੍ਰੋਮਣੀ ਸਾਹਿਬ, ਮਾਲਕ, ਨੇ ਖੁਦ ਨਗਰੀ ਨੂੰ ਨਵਨੂੰ ਸਿਰਿਓ ਆਬਾਦ ਕਰ ਦਿੱਤਾ ਹੈ। ਠਹਿਰਾਉ। ਜਿਸ ਕੇ ਸੇ ਫਿਰਿ ਤਿਨ ਹੀ ਸਮ੍ਹ੍ਹਾਲੇ ਬਿਨਸੇ ਸੋਗ ਸੰਤਾਪ ॥ ਜੀਹਦਾ ਮੈਂ ਹਾਂ, ਉਸ ਨੇ ਮੁੜ ਮੇਰੀ ਸੰਭਾਲ ਕੀਤੀ ਹੈ, ਅਤੇ ਮੈਂ ਗਮਾਂ ਅਤੇ ਦੁੱਖ ਤੋਂ ਖਲਾਸੀ ਪਾ ਗਿਆ ਹਾਂ। ਹਾਥ ਦੇਇ ਰਾਖੇ ਜਨ ਅਪਨੇ ਹਰਿ ਹੋਏ ਮਾਈ ਬਾਪ ॥੧॥ ਆਪਣਾ ਹੱਥ ਦੇ ਕੇ, ਸਾਹਿਬ ਨੇ, ਮੈਨੂੰ ਆਪਣੇ ਗੋਲੇ ਨੂੰ ਬਚਾ ਲਿਆ ਹੈ ਅਤੇ ਖੁਦ ਹੀ ਮੇਰਾ ਮਾਤਾ ਪਿਤਾ ਹੋ ਗਿਆ ਹੈ। ਜੀਅ ਜੰਤ ਹੋਏ ਮਿਹਰਵਾਨਾ ਦਯਾ ਧਾਰੀ ਹਰਿ ਨਾਥ ॥ ਵਾਹਿਗੁਰੂ ਸੁਆਮੀ, ਨੇ ਮਿਹਰ ਕੀਤੀ ਹੈ ਅਤੇ ਮਨੁੱਖ ਤੇ ਹੋਰ ਜੀਵ ਮੇਰੇ ਉਤੇ ਦਇਆਲੂ ਹੋ ਗਏ ਹਨ। ਨਾਨਕ ਸਰਨਿ ਪਰੇ ਦੁਖ ਭੰਜਨ ਜਾ ਕਾ ਬਡ ਪਰਤਾਪ ॥੨॥੯॥੧੪॥ ਨਾਨਕ ਨੇ ਦੁੱਖ ਦੂਰ ਕਰਨ ਵਾਲੇ ਦੀ ਟੇਕ ਲਈ ਹੈ। ਵਿਸ਼ਾਲ ਹੈ ਜਿਸ ਦਾ ਤੱਪ ਤੇਜ। ਟੋਡੀ ਮਹਲਾ ੫ ॥ ਟੋਡੀ ਪੰਜਵੀਂ ਪਾਤਿਸ਼ਾਹੀ। ਸ੍ਵਾਮੀ ਸਰਨਿ ਪਰਿਓ ਦਰਬਾਰੇ ॥ ਹੇ ਸੁਆਮੀ! ਮੈਂ ਤੇਰੀ ਦਰਗਾਹ ਦੀ ਪਨਾਹ ਲੋੜਦਾ ਹਾਂ। ਕੋਟਿ ਅਪਰਾਧ ਖੰਡਨ ਕੇ ਦਾਤੇ ਤੁਝ ਬਿਨੁ ਕਉਨੁ ਉਧਾਰੇ ॥੧॥ ਰਹਾਉ ॥ ਹੇ ਦਾਤਾਰ! ਤੂੰ ਕ੍ਰੋੜਾਂ ਪਾਪਾਂ ਨੂੰ ਨਾਸ ਕਰਨ ਵਾਲਾ ਹੈ। ਤੇਰੇ ਬਾਝੋਂ ਮੇਨੂੰ ਹੋਰ ਕੌਣ ਬਚਾ ਸਕਦਾ ਹੈ। ਠਹਿਰਾਉ। ਖੋਜਤ ਖੋਜਤ ਬਹੁ ਪਰਕਾਰੇ ਸਰਬ ਅਰਥ ਬੀਚਾਰੇ ॥ ਅਨੇਕਾਂ ਤਰੀਕਿਆਂ ਨਾਲ ਭਾਲ, ਭਾਲ ਕੇ, ਮੈਂ ਜੀਵਨ ਦੇ ਸਾਰੇ ਮਨੋਰਥ ਸੋਚੇ ਵਿਚਾਰੇ ਹਨ। ਸਾਧਸੰਗਿ ਪਰਮ ਗਤਿ ਪਾਈਐ ਮਾਇਆ ਰਚਿ ਬੰਧਿ ਹਾਰੇ ॥੧॥ ਸਤਿ ਸੰਗਤ ਰਾਹੀਂ ਹੀ ਮਹਾਨ ਮਰਤਬਾ ਪ੍ਰਾਪਤ ਹੋ ਜਾਂਦਾ ਹੈ ਅਤੇ ਧਨ-ਦੋਲਤ ਨਾਲ ਬੱਝਿਆ ਤੇ ਖੱਚਤ ਹੋਇਆ, ਬੰਦਾ ਬਾਜ਼ੀ ਹਾਰ ਜਾਂਦਾ ਹੈ। copyright GurbaniShare.com all right reserved. Email |