ਟੋਡੀ ਮਹਲਾ ੫ ਘਰੁ ੫ ਦੁਪਦੇ ਟੋਡੀ ਪੰਜਵੀਂ ਪਾਤਿਸ਼ਾਹੀ। ਦੁਪਦੇ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਦਾ ਸਦਕਾ ਉਹ ਪ੍ਰਾਪਤ ਹੁੰਦਾ ਹੈ। ਐਸੋ ਗੁਨੁ ਮੇਰੋ ਪ੍ਰਭ ਜੀ ਕੀਨ ॥ ਮੇਰੇ ਮਹਾਰਾਜ ਸੁਆਮੀ ਨੇ ਮੇਰੇ ਉਤੇ ਐਹੋ ਜਿਹਾ ਉਪਕਾਰ ਕੀਤਾ ਹੈ। ਪੰਚ ਦੋਖ ਅਰੁ ਅਹੰ ਰੋਗ ਇਹ ਤਨ ਤੇ ਸਗਲ ਦੂਰਿ ਕੀਨ ॥ ਰਹਾਉ ॥ ਪੰਜੇ ਬੁਰਿਆਈਆਂ ਅਤੇ ਹੰਕਾਰ ਦੀ ਬੀਮਾਰੀ, ਇਹ ਉਸ ਨੇ ਸਮੂਹ ਹੀ ਮੇਰੀ ਦੇਹ ਤੋਂ ਪਰੇ ਕਰ ਦਿੱਤੇ ਹਨ। ਠਹਿਰਾਉ। ਬੰਧਨ ਤੋਰਿ ਛੋਰਿ ਬਿਖਿਆ ਤੇ ਗੁਰ ਕੋ ਸਬਦੁ ਮੇਰੈ ਹੀਅਰੈ ਦੀਨ ॥ ਮੇਰੀਆਂ ਬੇੜੀਆਂ ਕੱਟ ਕੇ ਅਤੇ ਮੈਨੂੰ ਮਾਇਆ ਤੋਂ ਛੁਡਾ ਕੇ, ਉੇਸ ਨੇ ਗੁਰਾਂ ਦੀ ਬਾਣੀ ਮੇਰੇ ਅੰਤਰ-ਆਤਮੇ ਅਸਥਾਪਨ ਕੀਤੀ ਹੈ। ਰੂਪੁ ਅਨਰੂਪੁ ਮੋਰੋ ਕਛੁ ਨ ਬੀਚਾਰਿਓ ਪ੍ਰੇਮ ਗਹਿਓ ਮੋਹਿ ਹਰਿ ਰੰਗ ਭੀਨ ॥੧॥ ਸੁਆਮੀ ਨੇ ਮੇਰੇ ਸੁਹੱਪਣ ਜਾਂ ਕੁਸੋਹਜ ਵੱਲ ਧਿਆਨ ਨਾਂ ਦਿੱਤਾ ਤੇ ਮੈਨੂੰ ਪਿਆਰ ਨਾਲ ਪਕੜ ਲਿਆ ਹੈ। ਅਤੇ ਇਸ ਤਰ੍ਹਾਂ ਮੈਂ ਉਸ ਦੀ ਪ੍ਰੀਤ ਵਿੱਚ ਭਿੱਜ ਗਿਆ ਹਾਂ। ਪੇਖਿਓ ਲਾਲਨੁ ਪਾਟ ਬੀਚ ਖੋਏ ਅਨਦ ਚਿਤਾ ਹਰਖੇ ਪਤੀਨ ॥ ਵਿਚਕਾਰਲਾ ਪੜਦਾ ਪਾਟ ਗਿਆ ਹੈ ਅਤੇ ਮੈਂ ਆਪਣਾ ਪ੍ਰੀਤਮ ਨੂੰ ਵੇਖ ਲਿਆ ਹੈ। ਮੇਰਾ ਖੁਸ਼-ਤਬਾ ਮਨ ਹੁਣ ਰੱਜ਼ ਕੇ ਪ੍ਰਸੰਨ ਹੋ ਗਿਆ ਹੈ। ਤਿਸ ਹੀ ਕੋ ਗ੍ਰਿਹੁ ਸੋਈ ਪ੍ਰਭੁ ਨਾਨਕ ਸੋ ਠਾਕੁਰੁ ਤਿਸ ਹੀ ਕੋ ਧੀਨ ॥੨॥੧॥੨੦॥ ਉਸ ਦਾ ਘਰ ਹੈ, ਓਹੀ ਮਾਲਕ ਹੈ, ਅਤੇ ਓਹੀ ਸੁਆਮੀ! ਨਾਨਕ ਕੇਵਲ ਉਸ ਦਾ ਤਾਬੇਦਾਰ ਹੈ। ਟੋਡੀ ਮਹਲਾ ੫ ॥ ਟੋਡੀ ਪੰਜਵੀਂ ਪਾਤਿਸ਼ਾਹੀ। ਮਾਈ ਮੇਰੇ ਮਨ ਕੀ ਪ੍ਰੀਤਿ ॥ ਹੇ ਮੇਰੀ ਮਾਤਾ! ਮੈਂਡੇ ਚਿੱਤ ਦਾ ਮੇਰੇ ਮਾਲਕ ਨਾਲ ਪ੍ਰੇਮ ਹੈ। ਏਹੀ ਕਰਮ ਧਰਮ ਜਪ ਏਹੀ ਰਾਮ ਨਾਮ ਨਿਰਮਲ ਹੈ ਰੀਤਿ ॥ ਰਹਾਉ ॥ ਮੇਰੇ ਲਈ ਹੀ ਧਾਰਮਕ, ਕੰਮ ਈਮਾਨ ਹੈ ਅਤੇ ਇਹ ਹੀ ਉਪਾਸ਼ਨਾ। ਸੁਆਮੀ ਦੇ ਨਾਮ ਦਾ ਸਿਮਰਨ ਹੀ ਪਵਿੱਤਰ ਜੀਵਨ ਰਹੁ-ਰੀਤੀ ਹੈ। ਠਹਿਰਾਉ। ਪ੍ਰਾਨ ਅਧਾਰ ਜੀਵਨ ਧਨ ਮੋਰੈ ਦੇਖਨ ਕਉ ਦਰਸਨ ਪ੍ਰਭ ਨੀਤਿ ॥ ਹਮੇਸ਼ਾਂ ਸੁਆਮੀ ਦਾ ਦੀਦਾਰ ਵੇਖਣਾ, ਮੇਰੀ ਜਿੰਦ-ਜਾਨ ਦਾ ਆਸਰਾ ਹੈ ਅਤੇ ਮੇਰੀ ਜਿੰਦਗੀ ਦੀ ਦੌਲਤ ਹੈ। ਬਾਟ ਘਾਟ ਤੋਸਾ ਸੰਗਿ ਮੋਰੈ ਮਨ ਅਪੁਨੇ ਕਉ ਮੈ ਹਰਿ ਸਖਾ ਕੀਤ ॥੧॥ ਰਸਤੇ ਅਤੇ ਪੱਤਣ ਉਤੇ ਪ੍ਰਭੂ ਦੇ ਪ੍ਰੇਮ ਦਾ ਸਫਰ-ਖਰਚ ਮੇਰੇ ਨਾਲ ਹੈ। ਆਪਣੀ ਆਤਮਾ ਨੂੰ ਮੈਂ ਸੁਆਮੀ ਦਾ ਸੰਗੀ ਬਣਾਇਆ ਹੈ। ਸੰਤ ਪ੍ਰਸਾਦਿ ਭਏ ਮਨ ਨਿਰਮਲ ਕਰਿ ਕਿਰਪਾ ਅਪੁਨੇ ਕਰਿ ਲੀਤ ॥ ਸਾਧੂਆਂ ਦੀ ਦਇਆ ਦੁਆਰਾ ਮੇਰਾ ਚਿੱਤ ਪਵਿੱਤਰ ਹੋ ਗਿਆ ਹੈ ਅਤੇ ਮਿਹਰ ਧਾਰ ਕੇ, ਸਾਈਂ ਨੇ ਮੈਨੂੰ ਆਪਤੇ ਨਿੱਜ ਦਾ ਬਣਾ ਲਿਆ ਹੈ। ਸਿਮਰਿ ਸਿਮਰਿ ਨਾਨਕ ਸੁਖੁ ਪਾਇਆ ਆਦਿ ਜੁਗਾਦਿ ਭਗਤਨ ਕੇ ਮੀਤ ॥੨॥੨॥੨੧॥ ਸੁਆਮੀ ਦਾ ਆਰਾਧਨ ਕਰਨ ਦੁਆਰਾ ਨਾਨਕ ਨੇ ਆਰਾਮ ਪ੍ਰਾਪਤ ਕੀਤਾ ਹੈ। ਐਨ ਆਰੰਭ ਅਤੇ ਯੁੱਗਾਂ ਦੇ ਆਰੰਭ ਤੋਂ ਪ੍ਰਭੂ ਸੰਤਾਂ ਦਾ ਮਿੱਤਰ ਰਿਹਾ ਹੈ। ਟੋਡੀ ਮਹਲਾ ੫ ॥ ਟੋਡੀ ਪੰਜਵੀਂ ਪਾਤਿਸ਼ਾਹੀ। ਪ੍ਰਭ ਜੀ ਮਿਲੁ ਮੇਰੇ ਪ੍ਰਾਨ ॥ ਮੇਰੇ ਮਹਾਰਾਜ ਮਾਲਕ! ਤੂੰ ਮੈਨੂੰ ਮਿਲ, ਤੂੰ ਮੇਰੀ ਜਿੰਦ-ਜਾਨ ਹੈ। ਬਿਸਰੁ ਨਹੀ ਨਿਮਖ ਹੀਅਰੇ ਤੇ ਅਪਨੇ ਭਗਤ ਕਉ ਪੂਰਨ ਦਾਨ ॥ ਰਹਾਉ ॥ ਤੂੰ ਮੇਰੇ ਚਿੱਤੋਂ ਇਕ ਮੁਹਤ ਲਈ ਭੀ ਬਾਹਰ ਨਾਂ ਹੋ ਆਪਣੇ ਪਿਆਰ-ਭਿੱਜੇ ਗੋਲੇ ਨੂੰ ਆਪਣੀ ਪੂਰੀ ਦਾਤ ਪ੍ਰਦਾਨ ਕਰ। ਠਹਿਰਾਉ। ਖੋਵਹੁ ਭਰਮੁ ਰਾਖੁ ਮੇਰੇ ਪ੍ਰੀਤਮ ਅੰਤਰਜਾਮੀ ਸੁਘੜ ਸੁਜਾਨ ॥ ਮੇਰਾ ਸੰਸਾ ਨਵਿਰਤ ਕਰ, ਮੇਰੀ ਰੱਖਿਆ ਕਰ, ਹੇ ਮੇਰੇ ਕਾਮਲ ਅਤੇ ਸਰਬੱਗ, ਦਿਲਾਂ ਦੀਆਂ ਜਾਨਣਹਾਰ ਪਿਆਰੇ ਪ੍ਰਭੂ। ਕੋਟਿ ਰਾਜ ਨਾਮ ਧਨੁ ਮੇਰੈ ਅੰਮ੍ਰਿਤ ਦ੍ਰਿਸਟਿ ਧਾਰਹੁ ਪ੍ਰਭ ਮਾਨ ॥੧॥ ਮੇਰੇ ਲਈ ਨਾਮ ਦੀ ਦੌਲਤ ਕ੍ਰੋੜਾਂ ਹੀ ਪਾਤਿਸ਼ਾਹੀਆਂ ਹੈ। ਮੇਰੇ ਪੂਜਯ ਪ੍ਰਭੂ! ਤੂੰ ਮੈਨੂੰ ਆਪਣੀ ਸੁਧਾਸਰੂਪ ਦ੍ਰਿਸ਼ਟੀ ਪ੍ਰਦਾਨ ਕਰ। ਆਠ ਪਹਰ ਰਸਨਾ ਗੁਨ ਗਾਵੈ ਜਸੁ ਪੂਰਿ ਅਘਾਵਹਿ ਸਮਰਥ ਕਾਨ ॥ ਮੇਰੀ ਜੀਭ ਅੱਠੇ ਪਹਿਰ ਹੀ ਤੇਰੀ ਮਹਿਮਾ ਗਾਇਨ ਕਰਦੀ ਹੈ, ਤੇ ਹੇ ਬਲਵਾਨ ਸਾਈਂ ਤੇਰੀ ਉਪਕਾ ਨਾਲ ਮੇਰੇ ਕੰਨ ਪੂਰੀ ਤਰ੍ਹਾਂ ਤ੍ਰਿਪਤ ਹੁੰਦੇ ਹਨ। ਤੇਰੀ ਸਰਣਿ ਜੀਅਨ ਕੇ ਦਾਤੇ ਸਦਾ ਸਦਾ ਨਾਨਕ ਕੁਰਬਾਨ ॥੨॥੩॥੨੨॥ ਮੈਂ ਤੇਰੀ ਪਨਾਹ ਮੰਗਦਾ ਹਾਂ, ਹੇ ਜਿੰਦ ਜਾਨ ਬਖਸ਼ਣਹਾਰ ਸੁਆਮੀ! ਹਮੇਸ਼ਾ, ਹਮੇਸ਼ਾਂ ਨਾਨਕ ਤੇਰੇ ਉਤੋਂ ਘੋਲੀ ਵੰਞਦਾ ਹੈ। ਟੋਡੀ ਮਹਲਾ ੫ ॥ ਟੋਡੀ ਪੰਜਵੀਂ ਪਾਤਿਸ਼ਾਹੀ। ਪ੍ਰਭ ਤੇਰੇ ਪਗ ਕੀ ਧੂਰਿ ॥ ਮੇਰੇ ਮਾਲਕ, ਮੈਂ ਤੇਰੇ ਪੈਰਾਂ ਦੀ ਧੂੜ ਹਾਂ। ਦੀਨ ਦਇਆਲ ਪ੍ਰੀਤਮ ਮਨਮੋਹਨ ਕਰਿ ਕਿਰਪਾ ਮੇਰੀ ਲੋਚਾ ਪੂਰਿ ॥ ਰਹਾਉ ॥ ਹੇ ਮਸਕੀਨਾਂ ਤੇ ਮਿਹਰਬਾਨ ਪ੍ਰਭੂ! ਦਇਆ ਧਾਰ ਕੇ ਤੂੰ ਮੇਰੀ ਸੱਧਰ ਪੂਰਨ ਕਰ। ਠਹਿਰਾਉ। ਦਹ ਦਿਸ ਰਵਿ ਰਹਿਆ ਜਸੁ ਤੁਮਰਾ ਅੰਤਰਜਾਮੀ ਸਦਾ ਹਜੂਰਿ ॥ ਦੱਸੀਂ ਪਾਸੀਂ ਤੇਰੀ ਕੀਰਤੀ ਰਮ (ਵੱਸ) ਰਹੀ ਹੈ। ਹੇ ਅੰਦਰਲੀਆਂ ਜਾਨਣਹਾਰ! ਤੂੰ ਸਦੀਵ ਹੀ ਅੰਗ ਸੰਗ ਹੈ। ਜੋ ਤੁਮਰਾ ਜਸੁ ਗਾਵਹਿ ਕਰਤੇ ਸੇ ਜਨ ਕਬਹੁ ਨ ਮਰਤੇ ਝੂਰਿ ॥੧॥ ਜਿਹੜੇ ਤੇਰੀ ਮਹਿਮਾ ਗਾਇਨ ਕਰਦੇ ਹਨ, ਹੇ ਸਿਰਜਣਹਾਰ! ਉਹ ਪੁਰਸ਼ ਕਦੇ ਭੀ ਨਹੀਂ ਮਰਦੇ ਅਤੇ ਨਾਂ ਹੀ ਪਸਚਾਤਾਪ ਕਰਦੇ ਹਨ। ਧੰਧ ਬੰਧ ਬਿਨਸੇ ਮਾਇਆ ਕੇ ਸਾਧੂ ਸੰਗਤਿ ਮਿਟੇ ਬਿਸੂਰ ॥ ਸਤਿ ਸੰਗਤ ਅੰਦਰ ਨਿਬਰ ਜਾਂਦੇ ਹਨ ਸੰਸਾਰੀ ਕੰਮ ਦੇ ਬੰਧਨ ਅਤੇ ਮੁੱਕ ਜਾਂਦੇ ਹਨ, ਰੁਝੇਵੇ। ਸੁਖ ਸੰਪਤਿ ਭੋਗ ਇਸੁ ਜੀਅ ਕੇ ਬਿਨੁ ਹਰਿ ਨਾਨਕ ਜਾਨੇ ਕੂਰ ॥੨॥੪॥੨੩॥ ਧਨ-ਦੌਲਤ ਦੇ ਸੁੱਖ ਅਤੇ ਇਸ ਮਨ ਦੀਆਂ ਰੰਗਰਲੀਆਂ, ਵਾਹਿਗੁਰੂ ਦੇ ਬਾਝੋਂ, ਨਾਨਕ ਉਨ੍ਹਾਂ ਨੂੰ ਕੂੜੇ ਜਾਣਦਾ ਹੈ। ਟੋਡੀ ਮਃ ੫ ॥ ਟੋਡੀ ਪੰਜਵੀਂ ਪਾਤਿਸ਼ਾਹੀ। ਮਾਈ ਮੇਰੇ ਮਨ ਕੀ ਪਿਆਸ ॥ ਮੇਰੀ ਮਾਤਾ, ਮੇਰੇ ਚਿੱਤ ਅੰਦਰ ਪ੍ਰਭੂ ਦੀ ਤ੍ਰੇਹ ਹੈ। ਇਕੁ ਖਿਨੁ ਰਹਿ ਨ ਸਕਉ ਬਿਨੁ ਪ੍ਰੀਤਮ ਦਰਸਨ ਦੇਖਨ ਕਉ ਧਾਰੀ ਮਨਿ ਆਸ ॥ ਰਹਾਉ ॥ ਮੈਂ ਆਪਣੇ ਪਿਆਰੇ ਦੇ ਬਾਝੋਂ ਇਕ ਮੁਹਤ ਭਰ ਲਈ ਭੀ ਰਹਿ ਨਹੀਂ ਸਕਦਾ। ਮੇਰੇ ਚਿੱਤ ਅੰਦਰ ਉਸ ਦਾ ਦੀਦਾਰ ਵੇਖਣ ਦੀ ਚਾਹਨਾ ਹੈ। ਠਹਿਰਾਉ। ਸਿਮਰਉ ਨਾਮੁ ਨਿਰੰਜਨ ਕਰਤੇ ਮਨ ਤਨ ਤੇ ਸਭਿ ਕਿਲਵਿਖ ਨਾਸ ॥ ਪਵਿੱਤਰ ਸਿਰਜਣਹਾਰ ਦੇ ਨਾਮ ਦਾ ਮੈਂ ਆਰਾਧਨ ਕਰਦਾ ਹਾਂ ਮੇਰੇ ਚਿੱਤ ਤੇ ਸਰੀਰ ਦੇ ਸਾਰੇ ਪਾਪ ਧੋਤੇ ਗਏ ਹਨ। ਪੂਰਨ ਪਾਰਬ੍ਰਹਮ ਸੁਖਦਾਤੇ ਅਬਿਨਾਸੀ ਬਿਮਲ ਜਾ ਕੋ ਜਾਸ ॥੧॥ ਨਾਸ-ਰਹਿਤ, ਸਰਬ-ਵਿਆਪਕ ਅਤੇ ਅਰਾਮ ਦੇਣਹਾਰ ਹੈ ਪਰਮ ਪ੍ਰਭੂ! ਪਵਿੱਤਰ ਹੈ ਉਸ ਦੀ ਸ਼ਲਾਘਾ। ਸੰਤ ਪ੍ਰਸਾਦਿ ਮੇਰੇ ਪੂਰ ਮਨੋਰਥ ਕਰਿ ਕਿਰਪਾ ਭੇਟੇ ਗੁਣਤਾਸ ॥ ਸਾਧੂਆ ਦੀ ਰਹਿਮਤ ਸਦਕਾ ਮੇਰੀਆਂ ਸੱਧਰਾਂ ਪੂਰੀਆਂ ਹੋ ਗਈਆਂ ਹਨ ਅਤੇ ਨੇਕੀਆਂ ਦਾ ਖਜਾਨਾ ਸੁਆਮੀ ਦੀ ਦਇਆ ਧਾਰ ਮੈਨੂੰ ਮਿਲ ਪਿਆ ਹੈ। copyright GurbaniShare.com all right reserved. Email |