ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥੪॥੩॥ ਕਬੀਰ ਜੀ ਆਖਦੇ ਹਨ, ਜਿਹੜੇ ਪੁਰਸ਼ ਰੱਬ ਦੇ ਪਿਆਰ ਤੇ ਅਨੁਰਾਗ ਨੂੰ ਗ੍ਰਹਿਣ ਕਰ ਲੈਂਦੇ ਹਨ, ਉਹ ਪਵਿੱਤਰ ਹੋ ਜਾਂਦੇ ਹਨ। ਘਰੁ ੨ ॥ ਦੂਜਾ ਘਰ। ਦੁਇ ਦੁਇ ਲੋਚਨ ਪੇਖਾ ॥ ਆਪਣੀਆਂ ਦੋਹਾਂ, ਦੋਹਾਂ ਅੱਖਾਂ ਨਾਲ ਮੈਂ ਵੇਖਦਾ ਹਾਂ। ਹਉ ਹਰਿ ਬਿਨੁ ਅਉਰੁ ਨ ਦੇਖਾ ॥ ਪ੍ਰੰਤੂ ਵਾਹਿਗੁਰੂ ਦੇ ਬਾਝੋਂ ਮੈਨੂੰ ਹੋਰ ਕੋਈ ਨਹੀਂ ਦਿਸਦਾ। ਨੈਨ ਰਹੇ ਰੰਗੁ ਲਾਈ ॥ ਮੇਰੇ ਨੇਤਰ ਪਿਆਰ ਨਾਲ ਉਸ ਪ੍ਰਭੂ ਨੂੰ ਵੇਖਦੇ ਹਨ। ਅਬ ਬੇ ਗਲ ਕਹਨੁ ਨ ਜਾਈ ॥੧॥ ਹੁਣ ਹੋਰ ਕਿਸੇ ਵਿਸ਼ਯ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਹਮਰਾ ਭਰਮੁ ਗਇਆ ਭਉ ਭਾਗਾ ॥ ਮੇਰਾ ਸੰਸਾ ਦੂਰ ਹੋ ਗਿਆ ਹੈ ਤੇ ਮੇਰਾ ਡਰ ਦੌੜ ਗਿਆ ਹੈ, ਜਬ ਰਾਮ ਨਾਮ ਚਿਤੁ ਲਾਗਾ ॥੧॥ ਰਹਾਉ ॥ ਹੁਣ ਜਦ ਕਿ ਮੇਰਾ ਮਨ ਸੁਆਮੀ ਦੇ ਨਾਮ ਨਾਲ ਜੁੜ ਗਿਆ ਹੈ। ਠਹਿਰਾਉ। ਬਾਜੀਗਰ ਡੰਕ ਬਜਾਈ ॥ ਜਦ ਮਦਾਰੀ ਆਪਣੀ ਡੁਗਡੁਗੀ ਵਜਾਉਂਦਾ ਹੈ, ਸਭ ਖਲਕ ਤਮਾਸੇ ਆਈ ॥ ਸਾਰੇ ਲੋਕ ਖੇਡ ਵੇਖਣ ਲਈ ਆ ਜਾਂਦੇ ਹਨ। ਬਾਜੀਗਰ ਸ੍ਵਾਂਗੁ ਸਕੇਲਾ ॥ ਜਦ ਮਦਾਰੀ ਆਪਣੀ ਖੇਡ ਨੂੰ ਸਮੇਟ ਲੈਂਦਾ ਹੈ, ਅਪਨੇ ਰੰਗ ਰਵੈ ਅਕੇਲਾ ॥੨॥ ਤਦ ਉਹ ਆਪਣੀਆਂ ਮੌਜ ਬਹਾਰਾਂ ਕੱਲਮਕੱਲਾ ਹੀ ਮਾਣਦਾ ਹੈ। ਕਥਨੀ ਕਹਿ ਭਰਮੁ ਨ ਜਾਈ ॥ ਧਰਮ ਭਾਸ਼ਨ ਉਚਾਰਨ ਦੁਆਰਾ ਸੰਦੇਹ ਦੂਰ ਨਹੀਂ ਹੁੰਦਾ। ਸਭ ਕਥਿ ਕਥਿ ਰਹੀ ਲੁਕਾਈ ॥ ਆਖਣ ਤੇ ਉਚਾਰਨ ਰਾਹੀਂ ਸਾਰੀ ਖਲਕਤ ਹਾਰ ਹੁੱਟ ਗਈ ਹੈ। ਜਾ ਕਉ ਗੁਰਮੁਖਿ ਆਪਿ ਬੁਝਾਈ ॥ ਜਿਸ ਨੂੰ ਗੁਰਾਂ ਦੇ ਰਾਹੀਂ, ਸੁਆਮੀ ਆਪਣੇ ਆਪ ਨੂੰ ਦਰਸਾਉਂਦਾ ਹੈ, ਤਾ ਕੇ ਹਿਰਦੈ ਰਹਿਆ ਸਮਾਈ ॥੩॥ ਉਸ ਦੇ ਮਨ ਅੰਦਰ ਉਹ ਰਮਿਆ ਰਹਿੰਦਾ ਹੈ। ਗੁਰ ਕਿੰਚਤ ਕਿਰਪਾ ਕੀਨੀ ॥ ਜਦ ਗੁਰੂ ਜੀ ਭੋਰਾ ਕੁ ਡਰ ਹੀ ਮਿਹਰਬਾਨੀ ਕਰਦੇ ਹਨ, ਸਭੁ ਤਨੁ ਮਨੁ ਦੇਹ ਹਰਿ ਲੀਨੀ ॥ ਤਾਂ ਜਿਸਮ ਆਤਮਾ ਤੇ ਸਰੀਰ ਸਮੂਹ ਹਰੀ ਵਿੱਚ ਸਮਾ ਜਾਂਦੇ ਹਨ। ਕਹਿ ਕਬੀਰ ਰੰਗਿ ਰਾਤਾ ॥ ਕਬੀਰ ਜੀ ਫੁਰਮਾਉਂਦੇ ਹਨ, ਮੈਂ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਗਿਆ ਹਾਂ, ਮਿਲਿਓ ਜਗਜੀਵਨ ਦਾਤਾ ॥੪॥੪॥ ਅਤੇ ਮੈਂ ਜਗਤ ਦੀ ਜਿੰਦ-ਜਾਨ ਦਾਤਾਰ ਵਾਹਿਗੁਰੂ ਨੂੰ ਮਿਲ ਪਿਆ ਹਾਂ। ਜਾ ਕੇ ਨਿਗਮ ਦੂਧ ਕੇ ਠਾਟਾ ॥ ਉਹ ਜਿਸ ਦੇ ਘਰ ਵਿੱਚ ਧਾਰਮਕ ਪੁਸਤਕਾਂ ਦੁੱਧ ਦਾ ਸਮਿਆਨ ਹਨ, ਸਮੁੰਦੁ ਬਿਲੋਵਨ ਕਉ ਮਾਟਾ ॥ ਤੇ ਮਨ ਸਮੁੰਦਰ ਰਿੜਕਣ ਲਈ ਭਾਂਡਾ ਹੈ, ਤਾ ਕੀ ਹੋਹੁ ਬਿਲੋਵਨਹਾਰੀ ॥ ਤੂੰ ਉਸ ਸਾਹਿਬ ਦੀ ਦੁੱਧ ਰਿੜਕਣ ਵਾਲੀ ਬਣ ਜਾ। ਕਿਉ ਮੇਟੈ ਗੋ ਛਾਛਿ ਤੁਹਾਰੀ ॥੧॥ ਉਹ ਸਾਹਿਬ ਤੈਨੂੰ ਲੱਸੀ ਦੇਣੋਂ ਕਾਹਨੂੰ ਨਾਂਹ ਕਰੇਗਾ। ਚੇਰੀ ਤੂ ਰਾਮੁ ਨ ਕਰਸਿ ਭਤਾਰਾ ॥ ਹੇ ਗੋਲੀਏ! ਤੂੰ ਵਾਹਿਗੁਰੂ ਨੂੰ ਆਪਣਾ ਕੰਤ ਕਿਉਂ ਨਹੀਂ ਬਣਾਉਂਦੀ? ਜਗਜੀਵਨ ਪ੍ਰਾਨ ਅਧਾਰਾ ॥੧॥ ਰਹਾਉ ॥ ਉਹ ਜਗਤ ਦੀ ਜਿੰਦ-ਜਾਨ ਤੇ ਜਿੰਦੜੀ ਦਾ ਆਸਰਾ ਹੈ। ਠਹਿਰਾਓ। ਤੇਰੇ ਗਲਹਿ ਤਉਕੁ ਪਗ ਬੇਰੀ ॥ ਤੇਰੀ ਗਰਦਨ ਦੁਆਲੇ ਪਟਾ ਹੈ ਤੇ ਪੈਰੀਂ ਬੇੜੀਆਂ। ਤੂ ਘਰ ਘਰ ਰਮਈਐ ਫੇਰੀ ॥ ਸਰਬ-ਵਿਆਪਕ ਸੁਆਮੀ ਨੇ ਤੈਨੂੰ ਗ੍ਰਿਹ ਗ੍ਰਿਹ ਤੇ ਭਟਕਾਇਆ ਹੈ। ਤੂ ਅਜਹੁ ਨ ਚੇਤਸਿ ਚੇਰੀ ॥ ਹੁਣ ਭੀ ਤੂੰ ਆਪਣੇ ਸਾਹਿਬ ਨੂੰ ਨਹੀਂ ਸਿਮਰਦੀ, ਹੇ ਬਾਂਦੀਏ! ਤੂ ਜਮਿ ਬਪੁਰੀ ਹੈ ਹੇਰੀ ॥੨॥ ਤੈਨੂੰ ਹੇ ਨਿਕਰਮਣ! ਮੌਤ ਤੱਕ ਰਹੀ ਹੈ। ਪ੍ਰਭ ਕਰਨ ਕਰਾਵਨਹਾਰੀ ॥ ਸੁਆਮੀ ਹੀ ਕਰਨ ਤੇ ਕਰਾਉਣ ਵਾਲਾ ਹੈ। ਕਿਆ ਚੇਰੀ ਹਾਥ ਬਿਚਾਰੀ ॥ ਗਰੀਬਣੀ ਟਹਿਲਣ ਦੇ ਹੱਥ ਵਿੱਚ ਕੀ ਹੈ? ਸੋਈ ਸੋਈ ਜਾਗੀ ॥ ਓਹੀ ਕੇਵਲ ਓਹੀ ਜਾਗਦੀ ਹੈ, ਜਿਸ ਨੂੰ ਸੁਆਮੀ ਜਗਾਉਂਦਾ ਹੈ। ਜਿਤੁ ਲਾਈ ਤਿਤੁ ਲਾਗੀ ॥੩॥ ਜਿਸ ਨਾਲ ਸਾਈਂ ਉਸ ਨੂੰ ਜੋੜਦਾ ਹੈ, ਉਸੇ ਨਾਲ ਉਹ ਜੁੜ ਜਾਂਦੀ ਹੈ। ਚੇਰੀ ਤੈ ਸੁਮਤਿ ਕਹਾਂ ਤੇ ਪਾਈ ॥ ਹੇ ਬਾਂਦੀਏ! ਤੈਂ ਉਹ ਸਿਆਣਪ ਕਿਥੋਂ ਪ੍ਰਾਪਤ ਕੀਤੀ ਹੈ? ਜਾ ਤੇ ਭ੍ਰਮ ਕੀ ਲੀਕ ਮਿਟਾਈ ॥ ਜਿਸ ਦੇ ਨਾਲ ਤੂੰ ਸੰਦੇਹ ਦੀ ਲਕੀਰ ਮੇਟ ਛੱਡੀ ਹੈ। ਸੁ ਰਸੁ ਕਬੀਰੈ ਜਾਨਿਆ ॥ ਕਬੀਰ ਨੇ ਉਹ ਅੰਮ੍ਰਿਤ ਪਾਨ ਕੀਤਾ ਹੈ ਮੇਰੋ ਗੁਰ ਪ੍ਰਸਾਦਿ ਮਨੁ ਮਾਨਿਆ ॥੪॥੫॥ ਅਤੇ ਗੁਰਾਂ ਦੀ ਦਇਆ ਦੁਆਰਾ, ਹੁਣ ਉਸ ਦੀ ਆਤਮਾ ਪ੍ਰਭੂ ਨਾਲ ਹਿੱਲ ਗਈ ਹੈ। ਜਿਹ ਬਾਝੁ ਨ ਜੀਆ ਜਾਈ ॥ ਜਦ ਹਰੀ ਜਿਸ ਦੇ ਬਿਨਾ ਬੰਦਾ ਜੀਊ ਨਹੀਂ ਸਕਦਾ, ਜਉ ਮਿਲੈ ਤ ਘਾਲ ਅਘਾਈ ॥ ਮਿਲ ਪੈਂਦਾ ਹੈ, ਤਦ ਉਸ ਦੀ ਸੇਵਾ ਸਫਲ ਹੋ ਜਾਂਦੀ ਹੈ। ਸਦ ਜੀਵਨੁ ਭਲੋ ਕਹਾਂਹੀ ॥ ਹਮੇਸ਼ਾਂ ਲਈ ਜੀਊਂਦੇ ਰਹਿਣ ਨੂੰ ਲੋਕ ਚੰਗੀ ਗੱਲ ਆਖਦੇ ਹਨ, ਮੂਏ ਬਿਨੁ ਜੀਵਨੁ ਨਾਹੀ ॥੧॥ ਪ੍ਰੰਤੂ ਆਪਣੇ ਆਪੇ ਤੋਂ ਮਰੇ ਬਗੈਰ ਇਹ ਜਿੰਦਗੀ ਪ੍ਰਾਪਤ ਨਹੀਂ ਹੁੰਦੀ। ਅਬ ਕਿਆ ਕਥੀਐ ਗਿਆਨੁ ਬੀਚਾਰਾ ॥ ਹੁਣ ਮੈਂ ਕਿਸ ਕਿਸਮ ਦੇ ਬ੍ਰਹਮ-ਬੋਧ ਦੀ ਵਿਆਖਿਆ ਕਰਾਂ? ਨਿਜ ਨਿਰਖਤ ਗਤ ਬਿਉਹਾਰਾ ॥੧॥ ਰਹਾਉ ॥ ਮੇਰੇ ਵੇਖਦਿਆਂ ਹੀ ਸੰਸਾਰੀ ਚੀਜ਼ਾਂ ਬਿਨਸ ਰਹੀਆਂ ਹਨ। ਠਹਿਰਾਉ। ਘਸਿ ਕੁੰਕਮ ਚੰਦਨੁ ਗਾਰਿਆ ॥ ਕੇਸਰ ਨੂੰ ਰਗੜ ਕੇ ਚੰਨਣ ਨਾਲ ਮਿਲਾਇਆ ਜਾਂਦਾ ਹੈ। ਬਿਨੁ ਨੈਨਹੁ ਜਗਤੁ ਨਿਹਾਰਿਆ ॥ ਨੇਤ੍ਰਾਂ ਦੇ ਬਾਝੋਂ ਸੰਸਾਰ ਦੇਖ ਲਿਆ ਜਾਂਦਾ ਹੈ। ਪੂਤਿ ਪਿਤਾ ਇਕੁ ਜਾਇਆ ॥ ਪੁੱਤਰ ਨੇ ਪਿਓ ਨੂੰ ਜਨਮ ਦਿੱਤਾ ਹੈ। ਬਿਨੁ ਠਾਹਰ ਨਗਰੁ ਬਸਾਇਆ ॥੨॥ ਟਿਕਾਣੇ ਬਗੈਰ ਸ਼ਹਿਰ ਵਸਾਇਆ ਜਾਂਦਾ ਹੈ। ਜਾਚਕ ਜਨ ਦਾਤਾ ਪਾਇਆ ॥ ਮੰਗਤੇ ਨੇ ਦਾਤਾਰ ਨੂੰ ਪਾ ਲਿਆ ਹੈ। ਸੋ ਦੀਆ ਨ ਜਾਈ ਖਾਇਆ ॥ ਉਸ ਨੇ ਮੈਨੂੰ ਐਨਾ ਦਿੱਤਾ ਹੈ ਕਿ ਮੈਂ ਇਸ ਨੂੰ ਖਾ ਨਹੀਂ ਸਕਦਾ। ਛੋਡਿਆ ਜਾਇ ਨ ਮੂਕਾ ॥ ਮੈਂ ਇਸ ਨੂੰ ਖਾਣੋਂ ਹੱਟ ਨਹੀਂ ਸਕਦਾ ਅਤੇ ਇਹ ਮੁਕਦਾ ਹੀ ਨਹੀਂ। ਅਉਰਨ ਪਹਿ ਜਾਨਾ ਚੂਕਾ ॥੩॥ ਮੇਰਾ ਹੋਰਨਾਂ ਕੋਲ ਮੰਗਣ ਜਾਣਾ ਖਤਮ ਹੋ ਗਿਆ ਹੈ। ਜੋ ਜੀਵਨ ਮਰਨਾ ਜਾਨੈ ॥ ਜਿਹੜਾ ਜਿੰਦਗੀ ਵਿੱਚ ਮੌਤ ਕਬੂਲ ਕਰਨਾ ਜਾਣਦਾ ਹੈ, ਸੋ ਪੰਚ ਸੈਲ ਸੁਖ ਮਾਨੈ ॥ ਉਹ ਮੁੱਖੀ ਜਨ ਪਹਾੜ ਜਿੰਨੀ ਖੁਸ਼ੀ ਭੋਗਦਾ ਹੈ। ਕਬੀਰੈ ਸੋ ਧਨੁ ਪਾਇਆ ॥ ਕਬੀਰ ਨੇ ਉਹ ਦੌਲਤ ਪ੍ਰਾਪਤ ਕਰ ਲਈ ਹੈ, ਹਰਿ ਭੇਟਤ ਆਪੁ ਮਿਟਾਇਆ ॥੪॥੬॥ ਅਤੇ ਵਾਹਿਗੁਰੂ ਨੂੰ ਮਿਲ ਕੇ ਉਸ ਨੇ ਆਪਣੀ ਸਵੈ-ਹੰਗਤਾ ਮੇਟ ਛੱਡੀ ਹੈ। ਕਿਆ ਪੜੀਐ ਕਿਆ ਗੁਨੀਐ ॥ ਪੜ੍ਹਨ ਤੇ ਵਿਚਾਰਨ ਦਾ ਕ ਲਾਭ ਹੈ, ਕਿਆ ਬੇਦ ਪੁਰਾਨਾਂ ਸੁਨੀਐ ॥ ਅਤੇ ਵੇਦਾਂ ਤੇ ਪੁਰਾਣਾਂ ਨੂੰ ਸੁਣਨ ਦਾ ਕੀ? ਪੜੇ ਸੁਨੇ ਕਿਆ ਹੋਈ ॥ ਵਾਚਣ ਤੇ ਸ੍ਰਵਣ ਕਰਨ ਦਾ ਕੀ ਫਾਇਦਾ ਹੈ, ਜਉ ਸਹਜ ਨ ਮਿਲਿਓ ਸੋਈ ॥੧॥ ਜੇਕਰ ਉਸ ਦੇ ਨਾਲ ਗਿਆਨ ਪ੍ਰਾਪਤ ਕਰਨ ਨਹੀਂ ਹੁੰਦਾ। ਹਰਿ ਕਾ ਨਾਮੁ ਨ ਜਪਸਿ ਗਵਾਰਾ ॥ ਬੇਸਮਝ ਬੰਦਾ ਸਾਈਂ ਦੇ ਨਾਮ ਦਾ ਉਚਾਰਨ ਨਹੀਂ ਕਰਦਾ। ਕਿਆ ਸੋਚਹਿ ਬਾਰੰ ਬਾਰਾ ॥੧॥ ਰਹਾਉ ॥ ਫਿਰ ਉਹ ਕਿਹੜੀ ਸ਼ੈ ਹੈ ਜਿਸ ਦਾ ਉਹ ਮੁੜ ਮੁੜ ਕੇ ਧਿਆਨ ਧਾਰਦਾ ਹੈ? ਠਹਿਰਾਉ। ਅੰਧਿਆਰੇ ਦੀਪਕੁ ਚਹੀਐ ॥ ਅਨ੍ਹੇਰੇ ਵਿੱਚ ਇਕ ਦੀਵਾ ਚਾਹੀਦਾ ਹੈ, copyright GurbaniShare.com all right reserved. Email |