Page 656

ਇਕ ਬਸਤੁ ਅਗੋਚਰ ਲਹੀਐ ॥
ਇਕ ਅਗਾਧ ਸ਼ੈ ਲੱਭਣ ਲਈ।

ਬਸਤੁ ਅਗੋਚਰ ਪਾਈ ॥
ਮੈਂ ਅਗਾਧ ਚੀਜ਼ ਨੂੰ ਲੱਭ ਲਿਆ ਹੈ,

ਘਟਿ ਦੀਪਕੁ ਰਹਿਆ ਸਮਾਈ ॥੨॥
ਕਿਉਂਕਿ ਮੇਰੇ ਹਿਰਦੇ ਅੰਦਰ ਬ੍ਰਹਮ-ਗਿਆਨ ਦਾ ਦੀਵਾ ਜਗਮਗਾ ਰਿਹਾ ਹੈ।

ਕਹਿ ਕਬੀਰ ਅਬ ਜਾਨਿਆ ॥
ਕਬੀਰ ਜੀ ਆਖਦੇ ਹਨ, ਮੈਂ ਹੁਣ ਸੁਆਮੀ ਨੂੰ ਜਾਣਦਾ ਹਾਂ।

ਜਬ ਜਾਨਿਆ ਤਉ ਮਨੁ ਮਾਨਿਆ ॥
ਜਦ ਮੈਂ ਉਸ ਨੂੰ ਜਾਣ ਲੈਂਦਾ ਹਾਂ, ਤਾਂ ਮੇਰਾ ਚਿੱਤ ਖੁਸ਼ ਹੋ ਜਾਂਦਾ ਹਾਂ।

ਮਨ ਮਾਨੇ ਲੋਗੁ ਨ ਪਤੀਜੈ ॥
ਮੇਰਾ ਚਿੱਤ ਖੁਸ਼ ਹੋ ਗਿਆ ਹੈ, ਪ੍ਰੰਤੂ ਲੋਕ ਇਸ ਤੇ ਇਤਬਾਰ ਨਹੀਂ ਕਰਦੇ।

ਨ ਪਤੀਜੈ ਤਉ ਕਿਆ ਕੀਜੈ ॥੩॥੭॥
ਜੇਕਰ ਉਹ ਇਤਬਰ ਨਹੀਂ ਕਰਦੇ ਤਾਂ ਮੈਂ ਕੀ ਕਰ ਸਕਦਾ ਹਾਂ?

ਹ੍ਰਿਦੈ ਕਪਟੁ ਮੁਖ ਗਿਆਨੀ ॥
ਤੇਰੇ ਮਨ ਵਿੱਚ ਛਲ-ਫਰੇਬ ਹੈ ਅਤੇ ਤੇਰੇ ਮੂੰਹ ਵਿੱਚ ਬ੍ਰਹਮ-ਉਪਦੇਸ਼ ਹੈ।

ਝੂਠੇ ਕਹਾ ਬਿਲੋਵਸਿ ਪਾਨੀ ॥੧॥
ਹੇ ਕੂੜੇ ਬੰਦੇ! ਤੂੰ ਕਿਉਂ ਪਾਣੀ ਰਿੜਕਦਾ ਹੈਂ?

ਕਾਂਇਆ ਮਾਂਜਸਿ ਕਉਨ ਗੁਨਾਂ ॥
ਸਰੀਰ ਨੂੰ ਧੋਣ ਦਾ ਕੀ ਲਾਭ ਹੈ?

ਜਉ ਘਟ ਭੀਤਰਿ ਹੈ ਮਲਨਾਂ ॥੧॥ ਰਹਾਉ ॥
ਜਦ ਕਿ ਹਿਰਦੇ ਅੰਦਰ ਮੈਲ ਹੈ। ਠਹਿਰਾਉ।

ਲਉਕੀ ਅਠਸਠਿ ਤੀਰਥ ਨ੍ਹ੍ਹਾਈ ॥
ਤੂੰਬੀ ਅਠਾਹਟ ਪਰਮ ਅਸਥਾਨਾ ਤੇ ਨ੍ਹਾ ਲਵੇ,

ਕਉਰਾਪਨੁ ਤਊ ਨ ਜਾਈ ॥੨॥
ਤਾਂ ਭੀ ਇਸ ਦੀ ਕੁੜੱਤਣ ਦੂਰ ਨਹੀਂ ਹੁੰਦੀ।

ਕਹਿ ਕਬੀਰ ਬੀਚਾਰੀ ॥
ਡੂੰਘੀ ਸੋਚ ਵੀਚਾਰ ਮਗਰੋਂ ਕਬੀਰ ਜੀ ਆਖਦੇ ਹਨ,

ਭਵ ਸਾਗਰੁ ਤਾਰਿ ਮੁਰਾਰੀ ॥੩॥੮॥
ਮੈਨੂੰ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਕਰ ਦੇ, ਹੇ ਹੰਕਾਰ ਦੇ ਵੈਰੀ ਪ੍ਰਭੂ!

ਸੋਰਠਿ
ਸੋਰਠ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਬਹੁ ਪਰਪੰਚ ਕਰਿ ਪਰ ਧਨੁ ਲਿਆਵੈ ॥
ਬਹੁਤੀ ਠੱਗੀ ਠੋਰੀ ਕਰ ਕੇ, ਇਨਸਾਨ ਹੋਰਨਾਂ ਦੀ ਦੌਲਤ ਲਿਆਉਂਦਾ ਹੈ।

ਸੁਤ ਦਾਰਾ ਪਹਿ ਆਨਿ ਲੁਟਾਵੈ ॥੧॥
ਘਰ ਆ ਕੇ ਉਹ ਇਸ ਨੂੰ ਆਪਣੇ ਪੁੱਤਰਾਂ ਤੇ ਵਹੁਟੀ ਕੋਲ ਲੁਟਾ ਦਿੰਦਾ ਹੈ।

ਮਨ ਮੇਰੇ ਭੂਲੇ ਕਪਟੁ ਨ ਕੀਜੈ ॥
ਹੇ ਮੇਰੀ ਜਿੰਦੇ ਭੁੱਲ ਕੇ ਭੀ ਛਲ ਫਰੇਬ ਨਾਂ ਕਮਾ।

ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥੧॥ ਰਹਾਉ ॥
ਅਖੀਰ ਨੂੰ ਤੇਰੀ ਆਤਮਾ ਨੂੰ ਹੀ ਹਿਸਾਬ ਕਿਤਾਬ ਦੇਣਾ ਪੈਣਾ ਹੈ। ਠਹਿਰਾਉ।

ਛਿਨੁ ਛਿਨੁ ਤਨੁ ਛੀਜੈ ਜਰਾ ਜਨਾਵੈ ॥
ਹਰ ਮੁਹਤ ਸਰੀਰ ਖੁਰਦਾ ਜਾ ਰਿਹਾ ਹੈ ਅਤੇ ਬੁਢੇਪਾ ਗਲਬਾ ਪਾਈ ਜਾ ਰਿਹਾ ਹੈ।

ਤਬ ਤੇਰੀ ਓਕ ਕੋਈ ਪਾਨੀਓ ਨ ਪਾਵੈ ॥੨॥
ਤਦ ਕਿਸੇ ਨੇ ਤੇਰੀ ਬੁਕ ਵਿੱਚ ਪਾਣੀ ਭੀ ਨਹੀਂ ਪਾਉਣਾ।

ਕਹਤੁ ਕਬੀਰੁ ਕੋਈ ਨਹੀ ਤੇਰਾ ॥
ਕਬੀਰ ਜੀ ਆਖਦੇ ਹਨ ਕੋਈ ਭੀ ਤੇਰਾ ਨਹੀਂ।

ਹਿਰਦੈ ਰਾਮੁ ਕੀ ਨ ਜਪਹਿ ਸਵੇਰਾ ॥੩॥੯॥
ਤੂੰ ਕਿਉਂ ਵੇਲੇ ਸਿਰ ਸੁਆਮੀ ਦੇ ਨਾਮ ਦਾ ਆਪਣੇ ਰਿਦੇ ਵਿੱਚ ਉਚਾਰਨ ਨਹੀਂ ਕਰਦਾ?

ਸੰਤਹੁ ਮਨ ਪਵਨੈ ਸੁਖੁ ਬਨਿਆ ॥
ਹੇ ਸਾਧੂਓ! ਮੇਰੇ ਹਵਾ ਵਰਗੇ ਮਨੂਏ ਨੂੰ ਹੁਣ ਆਰਾਮ ਆ ਗਿਆ ਹੈ।

ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥
ਮੈਂ ਅੰਦਾਜਾ ਲਾਉਂਦਾ ਹਾਂ ਕਿ ਮੈਂ ਕਿਸੇ ਹੱਦ ਤੱਕ ਵਾਹਿਗੁਰੂ ਦੇ ਮਿਲਾਪ ਦੀ ਵਿਦਿਆ ਜਾਣ ਲਈ ਹੈ। ਠਹਿਰਾਉ।

ਗੁਰਿ ਦਿਖਲਾਈ ਮੋਰੀ ॥
ਗੁਰਾਂ ਨੇ ਮੈਨੂੰ ਉਹ ਗਲੀ ਵਿਖਾਲ ਦਿੱਤੀ ਹੈ,

ਜਿਤੁ ਮਿਰਗ ਪੜਤ ਹੈ ਚੋਰੀ ॥
ਜਿਸ ਦੇ ਰਾਹੀਂ (ਵਿਕਾਰ ਰੂਪੀ) ਹਰਨ ਚੋਰੀਓਂ ਅੰਦਰ ਵੜਦੇ ਹਨ।

ਮੂੰਦਿ ਲੀਏ ਦਰਵਾਜੇ ॥
ਮੈਂ ਬੂਹੇ ਬੰਦ ਕਰ ਲਏ ਹਨ।

ਬਾਜੀਅਲੇ ਅਨਹਦ ਬਾਜੇ ॥੧॥
ਮੇਰੇ ਅੰਦਰ ਸੁੱਤੇ ਸਿੱਧ ਕੀਰਤਨ ਹੁੰਦਾ ਹੈ।

ਕੁੰਭ ਕਮਲੁ ਜਲਿ ਭਰਿਆ ॥
ਮੇਰੇ ਦਿਲ-ਕੰਵਲ ਦਾ ਘੜਾ ਪਾਪ ਦੇ ਪਾਣੀ ਨਾਲ ਭਰਪੂਰ ਹੋਇਆ ਹੈ।

ਜਲੁ ਮੇਟਿਆ ਊਭਾ ਕਰਿਆ ॥
ਮੈਂ ਪਾਣੀ ਡੋਲ੍ਹ ਦਿੱਤਾ ਹੈ ਅਤੇ ਇਸ ਨੂੰ ਸਿੱਧ ਕਰ ਦਿੱਤਾ ਹੈ।

ਕਹੁ ਕਬੀਰ ਜਨ ਜਾਨਿਆ ॥
ਕਬੀਰ ਜੀ ਆਖਦੇ ਹਨ, ਮੈਂ ਸਾਈਂ ਦੇ ਗੋਲੇ ਨੇ ਇਸ ਨੂੰ ਜਾਣ ਲਿਆ ਹੈ।

ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥
ਹੁਣ ਜਦ ਮੈਂ ਇਸ ਨੂੰ ਜਾਣ ਲਿਆ ਹੈ, ਤਦ ਮੇਰਾ ਚਿੱਤ ਸੰਤੁਸ਼ਟ ਹੋ ਗਿਆ ਹੈ।

ਰਾਗੁ ਸੋਰਠਿ ॥
ਰਾਗੁ ਸੋਰਠਿ।

ਭੂਖੇ ਭਗਤਿ ਨ ਕੀਜੈ ॥
ਮੈਂ ਭੁੱਖਾ ਇਨਸਾਨ ਤੇਰੀ ਘਾਲ ਕਮਾ ਨਹੀਂ ਸਕਦਾ।

ਯਹ ਮਾਲਾ ਅਪਨੀ ਲੀਜੈ ॥
ਇਹ ਆਪਣੀ ਸਿਮਰਨੀ ਵਾਪਸ ਲੈ ਲੈ, ਹੇ ਸੁਆਮੀ!

ਹਉ ਮਾਂਗਉ ਸੰਤਨ ਰੇਨਾ ॥
ਮੈਂ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਯਾਚਨਾ ਕਰਦਾ ਹਾਂ।

ਮੈ ਨਾਹੀ ਕਿਸੀ ਕਾ ਦੇਨਾ ॥੧॥
ਮੈਂ ਕਿਸੇ ਦਾ ਕੁਝ ਦੇਣਾ ਨਹੀਂ।

ਮਾਧੋ ਕੈਸੀ ਬਨੈ ਤੁਮ ਸੰਗੇ ॥
ਹੇ ਮਾਇਆ ਦੇ ਸੁਆਮੀ! ਮੇਰੀ ਤੇਰੇ ਨਾਲ ਕਿਸ ਤਰ੍ਹਾਂ ਨਿਭ ਸਕਦੀ ਹੈ?

ਆਪਿ ਨ ਦੇਹੁ ਤ ਲੇਵਉ ਮੰਗੇ ॥ ਰਹਾਉ ॥
ਜੇਕਰ ਤੂੰ ਆਪਣੇ ਆਪ ਮੈਨੂੰ ਨਹੀਂ ਦਿੰਦਾ, ਤਦ ਤੇਰੇ ਅੱਗੇ ਬੇਨਤੀ ਕਰਕੇ ਹਾਸਲ ਕਰ ਲਵਾਂਞਾ। ਠਹਿਰਾਉ।

ਦੁਇ ਸੇਰ ਮਾਂਗਉ ਚੂਨਾ ॥
ਮੈਂ ਮੰਗਦਾ ਹਾਂ ਦੋ ਸੇਰ ਆਟਾ ਤੇ,

ਪਾਉ ਘੀਉ ਸੰਗਿ ਲੂਨਾ ॥
ਇੱਕ ਪਾ ਘਿਉ ਸਮੇਤ ਲੂਣ।

ਅਧ ਸੇਰੁ ਮਾਂਗਉ ਦਾਲੇ ॥
ਮੈਂ ਅੱਧ ਸੇਰ ਦਾਲ ਦੀ ਯਾਚਨਾ ਕਰਦਾ ਹਾਂ,

ਮੋ ਕਉ ਦੋਨਉ ਵਖਤ ਜਿਵਾਲੇ ॥੨॥
ਅਤੇ ਇਸ ਨੂੰ ਮੈਂ ਦੋਨਾਂ ਵੇਲਿਆਂ ਵਿੱਚ ਖਾ ਲਵਾਂਗਾ।

ਖਾਟ ਮਾਂਗਉ ਚਉਪਾਈ ॥
ਮੈਂ ਮੰਗਦਾ ਹਾਂ ਚਾਰ ਪੈਰਾਂ ਵਾਲਾ ਮੰਜਾ,

ਸਿਰਹਾਨਾ ਅਵਰ ਤੁਲਾਈ ॥
ਇੱਕ ਸਿਰਾਣਾ ਅਤੇ ਇੱਕ ਤਲਾਈ।

ਊਪਰ ਕਉ ਮਾਂਗਉ ਖੀਂਧਾ ॥
ਮੈਂ ਆਪਣੇ ਉਪਰ ਲਈ ਇੱਕ ਰਜਾਈ ਮੰਗਦਾ ਹਾਂ।

ਤੇਰੀ ਭਗਤਿ ਕਰੈ ਜਨੁ ਥੀਧਾ ॥੩॥
ਤਦ ਤੇਰਾ ਇਹ ਗੋਲਾ ਪਿਆਰ ਨਾਲ ਪ੍ਰੇਮ-ਮਈ ਸੇਵਾ ਕਰੇਗਾ।

ਮੈ ਨਾਹੀ ਕੀਤਾ ਲਬੋ ॥
ਮੈਂ ਕੋਈ ਲਾਲਚ ਨਹੀਂ ਕੀਤਾ।

ਇਕੁ ਨਾਉ ਤੇਰਾ ਮੈ ਫਬੋ ॥
ਕੇਵਲ ਤੇਰਾ ਨਾਮ ਹੀ ਮੈਨੂੰ ਸਜਦਾ ਹੈ।

ਕਹਿ ਕਬੀਰ ਮਨੁ ਮਾਨਿਆ ॥
ਕਬੀਰ ਜੀ ਆਖਦੇ ਹਨ, ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ।

ਮਨੁ ਮਾਨਿਆ ਤਉ ਹਰਿ ਜਾਨਿਆ ॥੪॥੧੧॥
ਜਦ ਮੇਰੀ ਆਤਮਾਂ ਇਸ ਤਰ੍ਹਾਂ ਪ੍ਰਸੰਨ ਹੋ ਜਾਂਦੀ ਹੈ, ਤਦ ਹੀ ਮੈਂ ਪ੍ਰਭੂ ਨੂੰ ਪਛਾਣਦਾ ਹਾਂ।

ਰਾਗੁ ਸੋਰਠਿ ਬਾਣੀ ਭਗਤ ਨਾਮਦੇ ਜੀ ਕੀ ਘਰੁ ੨
ਰਾਗੁ ਸੋਰਠਿ। ਬਾਣੀ ਮਹਾਰਾਜ ਸੰਤ ਨਾਮ ਦੇਵ ਜੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਊਹ ਪ੍ਰਾਪਤ ਹੁੰਦਾ ਹੈ।

ਜਬ ਦੇਖਾ ਤਬ ਗਾਵਾ ॥
ਜਦ ਮੈਂ ਸੁਆਮੀ ਨੂੰ ਵੇਖਦਾ ਹਾਂ, ਤਦ ਮੈਂ ਉਸ ਦੀ ਮਹਿਮਾ ਗਾਇਨ ਕਰਦਾ ਹਾਂ।

ਤਉ ਜਨ ਧੀਰਜੁ ਪਾਵਾ ॥੧॥
ਤਾਂ ਹੀ ਮੈਂ ਉਸ ਦਾ ਗੋਲਾ, ਸਬਰ ਸਿਦਕ ਨੂੰ ਪਾਉਂਦਾ ਹਾਂ।

copyright GurbaniShare.com all right reserved. Email