ਤੁਧੁ ਆਪੇ ਸਿਸਟਿ ਸਿਰਜੀਆ ਆਪੇ ਫੁਨਿ ਗੋਈ ॥ ਤੂੰ ਆਪ ਜਗਤ ਰਚਿਆ ਹੈ ਅਤੇ ਆਪ ਹੀ ਆਖਰਕਾਰ ਜਿਸ ਨੂੰ ਨਾਸ ਕਰ ਦੇਵੇਂਗਾ। ਸਭੁ ਇਕੋ ਸਬਦੁ ਵਰਤਦਾ ਜੋ ਕਰੇ ਸੁ ਹੋਈ ॥ ਕੇਵਲ ਤੇਰਾ ਹੁਕਮ ਹੀ ਸਾਰੇ ਪ੍ਰਚੱਲਤ ਹੋ ਰਿਹਾ ਹੈ। ਜਿਹੜਾ ਕੁਛ ਤੂੰ ਕਰਦਾ ਹੈ, ਓਹੀ ਹੁੰਦਾ ਹੈ। ਵਡਿਆਈ ਗੁਰਮੁਖਿ ਦੇਇ ਪ੍ਰਭੁ ਹਰਿ ਪਾਵੈ ਸੋਈ ॥ ਗੁਰਾਂ ਦੇ ਰਾਹੀਂ ਪ੍ਰਭੂ ਬੰਦੇ ਨੂੰ ਪ੍ਰਭਤਾ ਪ੍ਰਦਾਨ ਕਰਦਾ ਹੈ, ਅਤੇ ਤਦ ਉਹ ਪ੍ਰਭੂ ਨੂੰ ਪਾ ਲੈਂਦਾ ਹੈ। ਗੁਰਮੁਖਿ ਨਾਨਕ ਆਰਾਧਿਆ ਸਭਿ ਆਖਹੁ ਧੰਨੁ ਧੰਨੁ ਧੰਨੁ ਗੁਰੁ ਸੋਈ ॥੨੯॥੧॥ ਸੁਧੁ ਗੁਰਾਂ ਦੀ ਦਇਆ ਦੁਆਰਾ, ਨਾਨਕ ਸੁਆਮੀ ਦੀ ਸਿਮਰਨ ਕਰਦਾ ਹੈ। ਸਾਰੇ ਜਣੇ ਕਹੋ "ਮੁਬਾਰਕ, ਮੁਬਾਰਕ! ਮੁਬਾਰਕ ਹਨ ਉਹ ਗੁਰੂ ਮਹਾਰਾਜ"। ਬਾਣੀ ਸੰਤ ਕਬੀਰ ਜੀ ਘਰੁ 1। ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ਭਗਤ ਕਬੀਰ ਜੀ ਕੀ ਬਾਣੀ, ਰਾਗ ਸੋਰਠ, ਘਰ 1। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥ ਪੱਥਰ ਦੀਆਂ ਮੂਰਤੀਆਂ ਦੀ ਉਪਾਸ਼ਨਾ ਕਰਦੇ ਕਰਦੇ ਹਿੰਦੂ ਮਰ ਗਏ ਹਨ ਅਤੇ ਮੁਸਲਮਾਨ ਉਸ ਨੂੰ ਸਿਰ ਨਿਭਾਉਂਦੇ ਮਰ ਗਏ ਹਨ। ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ ॥੧॥ ਉਹ (ਹਿੰਦੂ) ਮੁਰਦੇ ਨੂੰ ਸਾੜਦੇ ਹਨ ਅਤੇ ਮੁਸਲਮਾਨ ਉਸ ਨੂੰ ਦੱਬਦੇ ਹਨ। ਦੋਨਾਂ ਵਿਚੋਂ ਕਿਸੇ ਨੂੰ ਭੀ ਤੇਰੀ ਅਸਲ ਅਵਸਥਾ ਦਾ ਪਤਾ ਨਹੀਂ ਲੱਗਦਾ, ਹੇ ਪ੍ਰਭੂ! ਮਨ ਰੇ ਸੰਸਾਰੁ ਅੰਧ ਗਹੇਰਾ ॥ ਹੇ ਮੇਰੀ ਜਿੰਦੜੀਏ! ਜਗਤ ਇਕ ਅੰਨ੍ਹਾ ਡੂੰਘਾ ਖਾਤਾ ਹੈ। ਚਹੁ ਦਿਸ ਪਸਰਿਓ ਹੈ ਜਮ ਜੇਵਰਾ ॥੧॥ ਰਹਾਉ ॥ ਚੌਹੀ ਪਾਸੀ ਮੌਤ ਦਾ ਜਾਲ ਫੈਲਿਆ ਹੋਇਆ ਹੈ। ਠਹਿਰਾਉ। ਕਬਿਤ ਪੜੇ ਪੜਿ ਕਬਿਤਾ ਮੂਏ ਕਪੜ ਕੇਦਾਰੈ ਜਾਈ ॥ ਕਵੀਸ਼ਰ ਕਵਿਤਾਵਾਂ ਪੜ੍ਹ ਪੜ੍ਹ ਕੇ ਮਰ ਗਏ ਹਨ ਅਤੇ ਗੋਦੜੀ ਵਾਲੇ ਫਕੀਰ ਕਿਦਾਰ ਨਾਥ ਜਾ ਜਾ ਕੇ। ਜਟਾ ਧਾਰਿ ਧਾਰਿ ਜੋਗੀ ਮੂਏ ਤੇਰੀ ਗਤਿ ਇਨਹਿ ਨ ਪਾਈ ॥੨॥ ਯੋਗੀ ਵਾਲਾਂ ਦੀਆਂ ਲਿਟਾਂ ਬਣਾਉਂਦੇ ਤੇ ਰੱਖਦੇ ਮਰ ਗਏ ਹਨ, ਪ੍ਰੰਤੂ ਇਨ੍ਹਾਂ ਨੂੰ ਤੇਰੀ ਦਸ਼ਾ ਦੀ ਗਿਆਤ ਨਹੀਂ, ਹੇ ਸਾਹਿਬ! ਦਰਬੁ ਸੰਚਿ ਸੰਚਿ ਰਾਜੇ ਮੂਏ ਗਡਿ ਲੇ ਕੰਚਨ ਭਾਰੀ ॥ ਪਾਤਿਸ਼ਾਹ ਦੌਲਤ ਨੂੰ ਜਮ੍ਹਾਂ ਅਤੇ ਇਕੱਤਰ ਕਰਦੇ ਅਤੇ ਸੋਨੇ ਦੇ ਭਾਰਾਂ ਨੂੰ ਦਬਦੇ ਮਰ ਗਏ ਹਨ। ਬੇਦ ਪੜੇ ਪੜਿ ਪੰਡਿਤ ਮੂਏ ਰੂਪੁ ਦੇਖਿ ਦੇਖਿ ਨਾਰੀ ॥੩॥ ਪੰਡਤ ਵੇਦਾ ਪੜ੍ਹਦੇ ਤੇ ਵਾਚਦੇ ਮਰ ਖੱਪ ਗਏ ਹਨ ਅਤੇ ਇਸਤਰੀਆਂ ਆਪਣੀ ਸੁੰਦਰਤਾ ਵੇਦਦੀਆਂ ਵੇਦਖੀਆਂ ਮਰ ਮੁੱਕ ਗਈਆਂ ਹਨ। ਰਾਮ ਨਾਮ ਬਿਨੁ ਸਭੈ ਬਿਗੂਤੇ ਦੇਖਹੁ ਨਿਰਖਿ ਸਰੀਰਾ ॥ ਸੁਆਮੀ ਦੇ ਨਾਮ ਬਗੈਰ ਸਾਰੇ ਤਬਾਹ ਹੋ ਗਏ ਹਨ। ਇਸ ਨੂੰ ਵੇਖ ਕੇ ਨਿਰਣਯ ਕਰ ਲੈ, ਹੇ ਬੰਦੇ! ਹਰਿ ਕੇ ਨਾਮ ਬਿਨੁ ਕਿਨਿ ਗਤਿ ਪਾਈ ਕਹਿ ਉਪਦੇਸੁ ਕਬੀਰਾ ॥੪॥੧॥ ਵਾਹਿਗੁਰੂ ਦੇ ਨਾਮ ਬਾਝੋਂ ਕਿਸ ਨੂੰ ਮੁਕਤੀ ਪ੍ਰਾਪਤ ਹੋਈ ਹੈ? ਕਬੀਰ ਇਹ ਸਿਖਮਤ ਉਚਾਰਨ ਕਰਦਾ ਹੈ। ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥ ਜਦੋ ਸਰੀਰ ਸੜ ਜਾਂਦਾ ਹੈ, ਤਾਂ ਇਹ ਸੁਆਹ ਹੋ ਜਾਂਦਾ ਹੈ। ਜੇਕਰ ਇਹ ਰਹਿ ਜਾਵੇ (ਦਫਨਾਈ ਜਾਵੇ) ਤਾਂ ਕੀੜਿਆਂ ਦੀ ਫੌਜ ਇਸ ਨੂੰ ਖਾ ਜਾਂਦੀ ਹੈ। ਕਾਚੀ ਗਾਗਰਿ ਨੀਰੁ ਪਰਤੁ ਹੈ ਇਆ ਤਨ ਕੀ ਇਹੈ ਬਡਾਈ ॥੧॥ ਜਿਵਨੂੰ ਮਿੱਟੀ ਦਾ ਕੱਚਾ ਘੜਾ ਪਾਣੀ ਪਾਇਆ ਟੁੱਟ ਜਾਂਦਾ ਹੈ, ਤੇਹੋ ਜੇਹੀ ਵਿਸ਼ਾਲਤਾ ਹੈ, ਇਸ ਸਰੀਰ ਦੀ। ਕਾਹੇ ਭਈਆ ਫਿਰਤੌ ਫੂਲਿਆ ਫੂਲਿਆ ॥ ਤੂੰ ਕਿਉਂ ਹੇ ਭਰਾ! ਆਕੜਿਆਂ ਤੇ ਫੁੰਕਾਰੇ ਮਾਰਦਾ ਫਿਰਦਾ ਹੈ? ਜਬ ਦਸ ਮਾਸ ਉਰਧ ਮੁਖ ਰਹਤਾ ਸੋ ਦਿਨੁ ਕੈਸੇ ਭੂਲਿਆ ॥੧॥ ਰਹਾਉ ॥ ਤੂੰ ਉਹ ਦਿਹਾੜੇ ਕਿਸ ਤਰ੍ਹਾਂ ਭੁੱਲ ਗਿਆ ਹੈ ਜਦ ਤੂੰ ਦਸ ਮਹੀਨੇ ਮੂੰਧੇ ਮੂੰਹ ਲਟਕਿਆ ਹੋਇਆ ਸੈਂ? ਠਹਿਰਾਉ। ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ ॥ ਜਿਸ ਤਰ੍ਹਾਂ ਮੱਖੀ ਮਾਖਿਓ ਇਕੱਠਾ ਕਰਦੀ ਹੈ, ਏਸੇ ਤਰ੍ਹਾਂ ਹੀ ਮੂਰਖ ਸੁਆਦਾਂ ਨਾਲ ਦੌਲਤ ਜਮ੍ਹਾ ਤੇ ਇਕੱਤਰ ਕਰਦਾ ਹੈ। ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ ॥੨॥ ਮਰਨ ਦੇ ਵੇਲੇ ਸਾਰੇ ਪੁਕਾਰਦੇ ਹਨ "ਲੈ ਜਾਓ, ਲੈ ਜਾਓ ਉਸ ਨੂੰ। ਪ੍ਰੇਤ ਨੂੰ ਕਿਉਂ ਰੱਖਿਆ ਹੋਇਆ ਹੈ? ਦੇਹੁਰੀ ਲਉ ਬਰੀ ਨਾਰਿ ਸੰਗਿ ਭਈ ਆਗੈ ਸਜਨ ਸੁਹੇਲਾ ॥ ਉਸ ਦੀ ਵਿਆਹੁਲੀ ਵਹੁਟੀ ਦੇਹਲੀ ਤਾਂਈਂ ਉਸ ਦੇ ਨਾਲ ਜਾਂਦੀ ਹੈ ਅਤੇ ਅਗੇਰੇ ਉਸ ਦੇ ਚੰਗੇ ਮਿੱਤਰ। ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ ਆਗੈ ਹੰਸੁ ਅਕੇਲਾ ॥੩॥ ਸਾਰੇ ਲੋਕੀਂ ਤੇ ਸਨਬੰਧੀ ਸ਼ਮਸ਼ਾਨ ਭੂਮੀ ਤੋੜੀ ਨਾਲ ਜਾਂਦੇ ਹਨ ਤੇ ਉਸ ਦੇ ਮਗਰੋਂ ਰਾਜ ਹੰਸ (ਆਤਮਾ) ਕੱਲਮਕੱਲੀ ਜਾਂਦੀ ਹੈ। ਕਹਤੁ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ॥ ਕਬੀਰ ਜੀ ਆਖਦੇ ਹਨ, ਧਿਆਨ ਨਾਲ ਸੁਣ, ਹੇ ਫਾਨੀ ਬੰਦੇ! ਤੈਨੂੰ ਮੌਤ ਨੇ ਪਕੜਿਆ ਹੋਇਆ ਹੈ ਤੇ ਤੂੰ ਅੰਨ੍ਹੇ ਖੂਹ ਵਿੱਚ ਡਿਗ ਪਿਆ ਹੈ। ਝੂਠੀ ਮਾਇਆ ਆਪੁ ਬੰਧਾਇਆ ਜਿਉ ਨਲਨੀ ਭ੍ਰਮਿ ਸੂਆ ॥੪॥੨॥ ਤੋਤੇ ਦੇ ਗੁੰਮਰਾਹ ਹੋ, ਕੁੜਿਕੀ ਵਿੱਚ ਫਸਣ ਦੀ ਤਰ੍ਹਾਂ ਤੂੰ ਆਪਣੇ ਆਪ ਨੂੰ ਕੂੜੀ ਧਨ-ਦੋਲਤ ਨਾਲ ਫਸਾ ਲਿਆ ਹੈ। ਬੇਦ ਪੁਰਾਨ ਸਭੈ ਮਤ ਸੁਨਿ ਕੈ ਕਰੀ ਕਰਮ ਕੀ ਆਸਾ ॥ ਵੇਦਾਂ ਤੇ ਪੁਰਾਨਾਂ ਦੇ ਸਮੂਹ ਉਪਦੇਸ਼ ਸ੍ਰਵਣ ਕਰ, ਮੈਨੂੰ ਭੀ ਧਾਰਮਕ ਸੰਸਕਾਰ ਕਰਨ ਦੀ ਖਾਹਿਸ਼ ਪੈਦਾ ਹੋ ਗਈ। ਕਾਲ ਗ੍ਰਸਤ ਸਭ ਲੋਗ ਸਿਆਨੇ ਉਠਿ ਪੰਡਿਤ ਪੈ ਚਲੇ ਨਿਰਾਸਾ ॥੧॥ ਪਰ ਸਾਰੇ ਦਾਨੇ ਬੰਦਿਆਂ ਨੂੰ ਮੌਤ ਦੇ ਪਕੜੇ ਹੋਏ ਵੇਖ ਕੇ, ਮੈਂ ਇਸ ਖਾਹਿਸ਼ ਨੂੰ ਛੱਡ ਕੇ ਖੜ੍ਹਾ ਹੋ ਪੰਡਤਾਂ ਕੋਲੋਂ ਆ ਗਿਆ ਹਾਂ। ਮਨ ਰੇ ਸਰਿਓ ਨ ਏਕੈ ਕਾਜਾ ॥ ਹੇ ਮੇਰੀ ਜਿੰਦੇ! ਤੂੰ ਆਪਣਾ ਵਾਹਿਦ ਕਾਰਜ ਸਿਰੇ ਨਹੀਂ ਚਾੜਿ੍ਹਆ। ਭਜਿਓ ਨ ਰਘੁਪਤਿ ਰਾਜਾ ॥੧॥ ਰਹਾਉ ॥ ਤੂੰ ਪਾਤਿਸ਼ਾਹ ਪ੍ਰਮੇਸ਼ਰ ਦਾ ਭਜਨ ਨਹੀਂ ਕੀਤਾ। ਠਹਿਰਾਉ। ਬਨ ਖੰਡ ਜਾਇ ਜੋਗੁ ਤਪੁ ਕੀਨੋ ਕੰਦ ਮੂਲੁ ਚੁਨਿ ਖਾਇਆ ॥ ਜੰਗਲਾਂ ਦੇ ਖਿਤਿਆਂ ਵਿੱਚ ਜਾ ਕੇ, ਬੰਦੇ ਯੋਗ ਤੇ ਤਪੱਸਿਆ ਸਾਧਦੇ ਹਨ ਅਤੇ ਫਲ ਤੇ ਜੜ੍ਹਾਂ ਚੁਗ ਕੇ ਖਾਂਦੇ ਹਨ। ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ ॥੨॥ ਬੰਸਰੀ ਵਾਲੇ, ਵੇਦ ਵਾਚਣ ਵਾਲੇ, ਇਕ ਸ਼ਬਦੀਏ ਅਤੇ ਚੁੱਪ ਕਰੀਤੇ ਮੌਤ ਦੇ ਰਜਿਸਟਰ ਵਿੱਚ ਦਰਜ ਹਨ। ਭਗਤਿ ਨਾਰਦੀ ਰਿਦੈ ਨ ਆਈ ਕਾਛਿ ਕੂਛਿ ਤਨੁ ਦੀਨਾ ॥ ਨਾਰਦ ਵਰਗੀ ਪ੍ਰੇਮ-ਮਈ ਸੇਵਾ ਬੰਦੇ ਦੇ ਮਨ ਵਿੱਚ ਪ੍ਰਵੇਸ਼ ਨਹੀਂ ਕਰਦੀ ਅਤੇ ਆਪਣੀ ਦੇਹ ਨੂੰ ਬਣਾ ਸੰਵਾਰ ਕੇ ਬੰਦਾ ਇਸ ਨੂੰ ਮੌਤ ਦੇ ਹਵਾਲੇ ਕਰ ਦਿੰਦਾ ਹੈ। ਰਾਗ ਰਾਗਨੀ ਡਿੰਭ ਹੋਇ ਬੈਠਾ ਉਨਿ ਹਰਿ ਪਹਿ ਕਿਆ ਲੀਨਾ ॥੩॥ ਉਹ ਪ੍ਰਭੂ ਦਾ ਪਿਆਰ ਤੇ ਪ੍ਰੀਤ ਧਾਰਨ ਕਰਨ ਵਾਲਾ ਪਾਖੰਡੀ ਬਣ ਕੇ ਬਹਿੰਦਾ ਹੈ, ਪ੍ਰੰਤੂ ਉਹ ਵਾਹਿਗੁਰੂ ਪਾਸੋਂ ਕੀ ਲੈ ਸਕਦਾ ਹੈ? ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਰਮ ਗਿਆਨੀ ॥ ਮੌਤ ਸਾਰੇ ਸੰਸਾਰ ਉਤੇ ਛਾਈ ਹੋਈ ਹੈ। ਵਹਿਮੀ ਵਿਚਾਰਵਾਨ ਭੀ ਉਸ ਦੇ ਰਜਿਸਟਰ ਵਿੱਚ ਲਿਖੇ ਹੋਏ ਹਨ। copyright GurbaniShare.com all right reserved. Email |