Page 543
ਖਾਨ ਪਾਨ ਸੀਗਾਰ ਬਿਰਥੇ ਹਰਿ ਕੰਤ ਬਿਨੁ ਕਿਉ ਜੀਜੀਐ ॥
ਵਿਅਰਥ ਹਨ, ਖਾਣ, ਪੀਣ ਤੇ ਹਾਰ-ਸ਼ਿੰਗਾਰ ਦੀਆਂ ਵਸਤੂਆਂ। ਆਪਣੇ ਭਰਤੇ, ਵਾਹਿਗੁਰੂ ਦੇ ਬਾਝੋਂ ਮੈਂ ਕਿਸ ਤਰ੍ਹਾਂ ਜੀਉ ਸਕਦੀ ਹਾਂ?ਆਸਾ ਪਿਆਸੀ ਰੈਨਿ ਦਿਨੀਅਰੁ ਰਹਿ ਨ ਸਕੀਐ ਇਕੁ ਤਿਲੈ ॥

ਰਾਤੀ ਅਤੇ ਦਿਹੂੰ ਮੈਂ ਉਸ ਦੇ ਵਾਸਤੇ ਤਰਸਦੀ ਅਤੇ ਤਿਹਾਈ ਹਾਂ। ਉਸ ਦੇ ਬਗੈਰ ਮੈਂ ਇੱਕ ਮੁਹਤ ਭਰ ਭੀ ਨਹੀਂ ਬਚ ਸਕਦੀ।ਨਾਨਕੁ ਪਇਅੰਪੈ ਸੰਤ ਦਾਸੀ ਤਉ ਪ੍ਰਸਾਦਿ ਮੇਰਾ ਪਿਰੁ ਮਿਲੈ ॥੨॥
ਗੁਰੂ ਜੀ ਆਖਦੇ ਹਨ, ਹੇ ਸਾਧੂ ਗੁਰਦੇਵ ਜੀ! ਮੈਂ ਤੁਹਾਡੀ ਬਾਂਦੀ ਹਾਂ। ਕੇਵਲ ਤੁਹਾਡੀ ਦਇਆ ਦੁਆਰਾ ਹੀ ਮੈਂ ਆਪਣੇ ਪ੍ਰੀਤਮ ਨੂੰ ਮਿਲ ਸਕਦੀ ਹਾਂ।ਸੇਜ ਏਕ ਪ੍ਰਿਉ ਸੰਗਿ ਦਰਸੁ ਨ ਪਾਈਐ ਰਾਮ ॥

ਆਪਣੇ ਪਤੀ ਨਾਲ ਮੇਰੀ ਇਕ ਸਾਂਝੀ ਛੇਜਾ (ਸੇਜਾ) ਹੈ, ਪ੍ਰੰਤੂ ਮੈਨੂੰ ਉਸ ਦਾ ਦਰਸ਼ਨ ਨਸੀਬ ਨਹੀਂ।ਅਵਗਨ ਮੋਹਿ ਅਨੇਕ ਕਤ ਮਹਲਿ ਬੁਲਾਈਐ ਰਾਮ ॥
ਮੇਰੇ ਵਿੱਚ ਅਣਗਿਣਤ ਬੁਰਿਆਈਆਂ ਹਨ ਮੇਰਾ ਸੁਆਮੀ ਭਰਤਾ ਕਿਸ ਤਰ੍ਹਾਂ ਮੈਨੂੰ ਆਪਣੀ ਹਜ਼ੂਰੀ ਵਿੱਚ ਸੱਦ ਸਕਦਾ ਹੈ?ਨਿਰਗੁਨਿ ਨਿਮਾਣੀ ਅਨਾਥਿ ਬਿਨਵੈ ਮਿਲਹੁ ਪ੍ਰਭ ਕਿਰਪਾ ਨਿਧੇ ॥

ਨੇਕੀ ਵਿਹੂਣ, ਆਬਰੂ-ਰਹਿਤ ਅਤੇ ਯਤੀਮ ਪਤਨੀ ਬੇਨਤੀ ਕਰਦੀ ਹੈ, ਹੇ ਰਹਿਮਤ ਦੇ ਖਜ਼ਾਨੇ ਸੁਆਮੀ ਮੈਨੂੰ ਦਰਸ਼ਨ ਦੇ।ਭ੍ਰਮ ਭੀਤਿ ਖੋਈਐ ਸਹਜਿ ਸੋਈਐ ਪ੍ਰਭ ਪਲਕ ਪੇਖਤ ਨਵ ਨਿਧੇ ॥
ਇਕ ਛਿਨ ਭਰ ਲਈ ਭੀ ਨੌਂ ਖ਼ਜ਼ਾਨਿਆ ਦੇ ਸੁਆਮੀ ਨੂੰ ਵੇਖਣ ਦੁਆਰਾ ਮੇਰੀ ਸੰਦੇਹ ਦੀ ਕੰਧ ਢੈ ਗਈ ਹੈ ਤੇ ਮੈਂ ਆਰਾਮ ਨਾਲ ਸੌਦੀ ਹਾਂ।ਗ੍ਰਿਹਿ ਲਾਲੁ ਆਵੈ ਮਹਲੁ ਪਾਵੈ ਮਿਲਿ ਸੰਗਿ ਮੰਗਲੁ ਗਾਈਐ ॥

ਜੇਕਰ ਮੇਰਾ ਪ੍ਰੀਤਮ ਮੇਰੇ ਘਰ (ਮਨ-ਮੰਦਰ) ਵਿੱਚ ਆ ਜਾਵੇ ਤੇ ਉਥੇ ਟਿਕੇ ਤਾਂ ਮੈਂ ਉਸ ਨਾਲ ਮਿਲ ਕੇ ਖੁਸ਼ੀ ਦੇ ਗੀਤ ਗਾਇਨ ਕਰਾਂਗੀ।ਨਾਨਕੁ ਪਇਅੰਪੈ ਸੰਤ ਸਰਣੀ ਮੋਹਿ ਦਰਸੁ ਦਿਖਾਈਐ ॥੩॥
ਨਾਨਕ ਆਖਦਾ ਹੈ, ਮੈਂ ਸਾਧੂ ਗੁਰਾਂ ਦੀ ਪਨਾਹ ਲਈ ਹੈ, ਹੇ ਪ੍ਰਭੂ! ਮੈਨੂੰ ਆਪਣਾ ਦਰਸ਼ਨ ਵਿਖਾਲ।ਸੰਤਨ ਕੈ ਪਰਸਾਦਿ ਹਰਿ ਹਰਿ ਪਾਇਆ ਰਾਮ ॥

ਸਾਧੂਆਂ ਦੀ ਦਇਆ ਦੁਆਰਾ ਮੈਂ ਸੁਆਮੀ ਵਾਹਿਗੁਰੂ ਨੂੰ ਪਾ ਲਿਆ ਹੈ।ਇਛ ਪੁੰਨੀ ਮਨਿ ਸਾਂਤਿ ਤਪਤਿ ਬੁਝਾਇਆ ਰਾਮ ॥
ਮੇਰੀ ਖਾਹਿਸ਼ ਪੂਰੀ ਹੋ ਗਈ ਹੈ, ਮੇਰਾ ਮਨੂਆ ਠੰਢਾ ਠਾਰ ਹੋ ਗਿਆ ਹੈ ਤੇ ਮੇਰੇ ਅੰਦਰ ਦੀ ਅੱਗ ਬੁੱਝ ਗਈ ਹੈ।ਸਫਲਾ ਸੁ ਦਿਨਸ ਰੈਣੇ ਸੁਹਾਵੀ ਅਨਦ ਮੰਗਲ ਰਸੁ ਘਨਾ ॥

ਫਲਦਾਇਕ ਹੈ ਉਹ ਦਿਹਾੜਾ, ਸ਼ੋਭਨੀਕ ਉਹ ਰਾਤ ਅਤੇ ਘਣੇਰੀਆਂ ਹਨ ਖੁਸ਼ੀਆਂ, ਮਲ੍ਹਾਰ ਅਤੇ ਰੰਗ-ਰਲੀਆਂ,ਪ੍ਰਗਟੇ ਗੁਪਾਲ ਗੋਬਿੰਦ ਲਾਲਨ ਕਵਨ ਰਸਨਾ ਗੁਣ ਭਨਾ ॥
ਜਦ ਪ੍ਰੀਤਮ ਪ੍ਰਭੂ ਪ੍ਰਮੇਸ਼ਰ ਆ ਪ੍ਰਕਾਸ਼ਦਾ ਹੈ। ਕਿਹੜੀ ਜੀਭਾ ਨਾਲ ਮੈਂ ਉਸ ਦੀਆਂ ਵਡਿਆਈਆਂ ਵਰਨਣ ਕਰ ਸਕਦੀ ਹਾਂ?ਭ੍ਰਮ ਲੋਭ ਮੋਹ ਬਿਕਾਰ ਥਾਕੇ ਮਿਲਿ ਸਖੀ ਮੰਗਲੁ ਗਾਇਆ ॥

ਮੇਰਾ ਸੰਦੇਹ, ਲਾਲਚ, ਸੰਸਾਰੀ ਮਮਤਾ ਅਤੇ ਐਬ ਮਿੱਟ ਗਏ ਹਨ ਅਤੇ ਆਪਣੀਆਂ ਸਹੇਲੀਆਂ ਨੂੰ ਮਿਲ ਕੇ ਮੈਂ ਖੁਸ਼ੀ ਦੇ ਗੀਤ ਗਾਉਂਦੀ ਹਾਂ।ਨਾਨਕੁ ਪਇਅੰਪੈ ਸੰਤ ਜੰਪੈ ਜਿਨਿ ਹਰਿ ਹਰਿ ਸੰਜੋਗਿ ਮਿਲਾਇਆ ॥੪॥੨॥
ਗੁਰੂ ਜੀ ਆਖਦੇ ਹਨ, ਮੈਂ ਸਾਧੂ ਗੁਰਾਂ ਦਾ ਸਿਮਰਨ ਕਰਦਾ ਹਾਂ ਜਿਨ੍ਹਾਂ ਨੇ ਸੁਆਮੀ ਵਾਹਿਗੁਰੂ ਨਾਲ ਮੇਰਾ ਮਿਲਾਪ ਬਣਾ ਦਿੱਤਾ ਹੈ।ਬਿਹਾਗੜਾ ਮਹਲਾ ੫ ॥

ਬਿਹਾਗੜਾ ਪੰਜਵੀਂ ਪਾਤਸ਼ਾਹੀ।ਕਰਿ ਕਿਰਪਾ ਗੁਰ ਪਾਰਬ੍ਰਹਮ ਪੂਰੇ ਅਨਦਿਨੁ ਨਾਮੁ ਵਖਾਣਾ ਰਾਮ ॥
ਹੇ ਮੇਰੇ ਪੂਰਨ ਗੁਰੂ-ਪ੍ਰਮੇਸ਼ਵਰ! ਮੇਰੇ ਤੇ ਰਹਿਮਤ ਧਾਰ। ਤਾਂ ਜੋ ਮੈਂ ਰੈਣ ਦਿਹੁੰ ਸੁਆਮੀ ਦੇ ਨਾਮ ਦਾ ਉਚਾਰਨ ਕਰ ਸਕਾਂ।ਅੰਮ੍ਰਿਤ ਬਾਣੀ ਉਚਰਾ ਹਰਿ ਜਸੁ ਮਿਠਾ ਲਾਗੈ ਤੇਰਾ ਭਾਣਾ ਰਾਮ ॥

ਹੇ ਵਾਹਿਗੁਰੂ, ਮੇਰੀ ਕੀਰਤੀ ਨਾਲ ਪਰੀਪੂਰਨ ਅੰਮ੍ਰਿਤ ਗੁਰਬਾਣੀ ਮੈਂ ਉਚਾਰਨ ਕਰਦਾ ਹਾਂ। ਤੇਰੀ ਰਜਾ ਮੈਨੂੰ ਮਿੱਠੜੀ ਲੱਗਦੀ ਹੈ।ਕਰਿ ਦਇਆ ਮਇਆ ਗੋਪਾਲ ਗੋਬਿੰਦ ਕੋਇ ਨਾਹੀ ਤੁਝ ਬਿਨਾ ॥
ਹੇ ਜੱਗ ਦੇ ਪਾਲਣਹਾਰ ਅਤੇ ਸ੍ਰਿਸ਼ਟੀ ਦੇ ਮਾਲਕ ਮੇਰੇ ਉੱਤੇ ਕ੍ਰਿਪਾਲਤਾ ਤੇ ਮਿਹਰ ਧਾਰ, ਤੇਰੇ ਬਗੈਰ ਮੇਰਾ ਹੋਰ ਕੋਈ ਨਹੀਂ ਹੈ।ਸਮਰਥ ਅਗਥ ਅਪਾਰ ਪੂਰਨ ਜੀਉ ਤਨੁ ਧਨੁ ਤੁਮ੍ਹ੍ਹ ਮਨਾ ॥

ਹੇ ਮੇਰੇ ਸਰਬ-ਸ਼ਕਤੀਵਾਨ, ਅਕਥ, ਬੇਅੰਤ ਅਤੇ ਸਰਬ-ਵਿਆਪਕ ਮਾਲਕ, ਮੇਰੀ ਜਿੰਦਗੀ, ਦੇਹ ਦੌਲਤ ਤੇ ਆਤਮਾ ਸਮੂਹ ਤੈਡੇ ਹੀ ਹਨ।ਮੂਰਖ ਮੁਗਧ ਅਨਾਥ ਚੰਚਲ ਬਲਹੀਨ ਨੀਚ ਅਜਾਣਾ ॥
ਮੈਂ ਬੇਵਕੂਫ ਮੂੜ੍ਹ ਨਿਖਸਮਾ ਬੇਚੈਨ, ਕਮਜ਼ੋਰ ਕਮੀਨਾ ਅਤੇ ਬੇਅਕਲ ਹਾਂ।ਬਿਨਵੰਤਿ ਨਾਨਕ ਸਰਣਿ ਤੇਰੀ ਰਖਿ ਲੇਹੁ ਆਵਣ ਜਾਣਾ ॥੧॥

ਨਾਨਕ ਬੇਨਤੀ ਕਰਦਾ ਹੈ, ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ ਹੇ ਸੁਆਮੀ! ਮੈਨੂੰ ਜੰਮਣ ਤੇ ਮਰਨ ਤੋਂ ਬਚਾ ਲੈ।ਸਾਧਹ ਸਰਣੀ ਪਾਈਐ ਹਰਿ ਜੀਉ ਗੁਣ ਗਾਵਹ ਹਰਿ ਨੀਤਾ ਰਾਮ ॥
ਸੰਤਾਂ ਦੀ ਸ਼ਰਨਾਗਤ ਅੰਦਰ ਮੈਂ ਮਾਣਨੀਯ ਵਾਹਿਗੁਰੂ ਨੂੰ ਪ੍ਰਾਪਤ ਹੋਇਆ ਹਾਂ ਤੇ ਸਦਾ ਹੀ ਸਾਈਂ ਦਾ ਜੱਸ ਗਾਉਂਦਾ ਹਾਂ।ਧੂਰਿ ਭਗਤਨ ਕੀ ਮਨਿ ਤਨਿ ਲਗਉ ਹਰਿ ਜੀਉ ਸਭ ਪਤਿਤ ਪੁਨੀਤਾ ਰਾਮ ॥

ਜੇਕਰ ਸ਼ਰਧਾਲੂਆਂ ਦੇ ਪੈਰਾਂ ਦੀ ਧੂੜ ਚਿੱਤ ਅਤੇ ਦੇਹ ਨੂੰ ਲੱਗ ਜਾਵੇ ਹੇ ਪੂਜਯ ਪ੍ਰਭੂ! ਤਾਂ ਸਾਰੇ ਪਾਪੀ ਪਵਿੱਤਰ ਹੋ ਜਾਂਦੇ ਹਨ।ਪਤਿਤਾ ਪੁਨੀਤਾ ਹੋਹਿ ਤਿਨ੍ਹ੍ਹ ਸੰਗਿ ਜਿਨ੍ਹ੍ਹ ਬਿਧਾਤਾ ਪਾਇਆ ॥
ਉਹਨਾਂ ਦੀ ਸੰਗਤ ਅੰਦਰ ਭ੍ਰਿਸ਼ਟੇ ਹੋਏ ਪਾਵਨ ਹੋ ਜਾਂਦੇ ਹਨ, ਜਿਨ੍ਹਾਂ ਨੇ ਆਪਣੇ ਸਿਰਜਣਹਾਰ ਨੂੰ ਪਾ ਲਿਆ ਹੈ।ਨਾਮ ਰਾਤੇ ਜੀਅ ਦਾਤੇ ਨਿਤ ਦੇਹਿ ਚੜਹਿ ਸਵਾਇਆ ॥

ਨਾਮ ਨਾਲ ਰੰਗੀਜੇ ਹੋਏ ਉਹ ਪ੍ਰਾਣੀਆਂ ਨੂੰ ਸਦਾ ਹੀ ਰੱਬੀ ਰੂਹ ਪ੍ਰਦਾਨ ਕਰਦੇ ਹਨ ਅਤੇ ਉਨ੍ਹਾਂ ਦੀਆਂ ਦਾਤਾਂ ਰੋਜ਼ ਬਰੋਜ਼ ਵਧਦੀਆਂ ਜਾਂਦੀਆਂ ਹਨ।ਰਿਧਿ ਸਿਧਿ ਨਵ ਨਿਧਿ ਹਰਿ ਜਪਿ ਜਿਨੀ ਆਤਮੁ ਜੀਤਾ ॥
ਜੋ ਹਰੀ ਦਾ ਸਿਮਰਨ ਕਰਦੇ ਅਤੇ ਆਪਣੇ ਮਨ ਨੂੰ ਜਿਤਦੇ ਹਨ ਉਹ ਧਨ-ਦੌਲਤ ਕਾਮਯਾਬੀ ਅਤੇ ਨੌਂ ਖ਼ਜ਼ਾਨੇ ਪਾ ਲੈਂਦੇ ਹਨ।ਬਿਨਵੰਤਿ ਨਾਨਕੁ ਵਡਭਾਗਿ ਪਾਈਅਹਿ ਸਾਧ ਸਾਜਨ ਮੀਤਾ ॥੨॥

ਨਾਨਕ ਬੇਨਤੀ ਕਰਦਾ ਹੈ, ਹੇ ਮਿੱਤ੍ਰ ਚੰਗੀ ਕਿਸਮਤ ਦੁਆਰਾ ਹੀ ਵਾਹਿਗੁਰੂ ਦੇ ਯਾਰ, ਸੰਤ ਪ੍ਰਾਪਤ ਹੁੰਦੇ ਹਨ।ਜਿਨੀ ਸਚੁ ਵਣੰਜਿਆ ਹਰਿ ਜੀਉ ਸੇ ਪੂਰੇ ਸਾਹਾ ਰਾਮ ॥
ਕੇਵਲ ਉਹੀ ਜੋ ਸੱਚ ਦਾ ਵਪਾਰ ਕਰਦੇ ਹਨ, ਹੇ ਪੂਜਨੀਯ ਪ੍ਰਭੂ! ਪੂਰਨ ਸਾਹੂਕਾਰ ਹਨ।ਬਹੁਤੁ ਖਜਾਨਾ ਤਿੰਨ ਪਹਿ ਹਰਿ ਜੀਉ ਹਰਿ ਕੀਰਤਨੁ ਲਾਹਾ ਰਾਮ ॥

ਹੇ ਮਾਣਨੀਯ ਵਾਹਿਗੁਰੂ! ਉਨ੍ਹਾਂ ਕੋਲ ਬੇਅੰਤ ਖ਼ਜ਼ਾਨਾ ਹੈ ਅਤੇ ਉਹ ਸਾਈਂ ਦੀ ਸਿਫ਼ਤ ਸ਼ਲਾਘਾ ਦਾ ਨਫ਼ਾ ਖੱਟਦੇ ਹਨ।ਕਾਮੁ ਕ੍ਰੋਧੁ ਨ ਲੋਭੁ ਬਿਆਪੈ ਜੋ ਜਨ ਪ੍ਰਭ ਸਿਉ ਰਾਤਿਆ ॥
ਭੋਗ-ਬਿਲਾਸ ਗੁੱਸਾ ਅਤੇ ਲਾਲਚ ਉਨ੍ਹਾਂ ਪੁਰਸ਼ਾਂ ਨੂੰ ਨਹੀਂ ਚਿਮੜਦੇ, ਜੋ ਸੁਆਮੀ ਦੇ ਨਾਲ ਰੰਗੀਜੇ ਹੋਏ ਹਨ।ਏਕੁ ਜਾਨਹਿ ਏਕੁ ਮਾਨਹਿ ਰਾਮ ਕੈ ਰੰਗਿ ਮਾਤਿਆ ॥

ਉਹ ਇਕ ਨੂੰ ਸਿੰਞਾਣਦੇ ਹਨ ਇਕ ਤੇ ਹੀ ਭਰੋਸਾ ਧਾਰਦੇ ਹਨ ਅਤੇ ਇਕ ਪ੍ਰਭੂ ਦੀ ਪ੍ਰੀਤ ਨਾਲ ਹੀ ਮਤਵਾਲੇ ਹੋਏ ਹੋਏ ਹਨ।ਲਗਿ ਸੰਤ ਚਰਣੀ ਪੜੇ ਸਰਣੀ ਮਨਿ ਤਿਨਾ ਓਮਾਹਾ ॥
ਉਹ ਸਾਧੂ ਗੁਰਾਂ ਦੇ ਪੈਰੀਂ ਪੈਦੇ ਹਨ ਅਤੇ ਉਹਨਾਂ ਦੀ ਪਨਾਹ ਲੈਂਦੇ ਹਨ, ਉਹਨਾਂ ਦੇ ਚਿੱਤ ਅੰਦਰ ਖੁਸ਼ੀ ਹੈ।ਬਿਨਵੰਤਿ ਨਾਨਕੁ ਜਿਨ ਨਾਮੁ ਪਲੈ ਸੇਈ ਸਚੇ ਸਾਹਾ ॥੩॥

ਨਾਨਕ ਬੇਨਤੀ ਕਰਦਾ ਹੈ, ਕੇਵਲ ਓਹੀ ਸੱਚੇ ਸ਼ਾਹੂਕਾਰ ਹਨ, ਜਿਨ੍ਹਾਂ ਦੀ ਝੋਲੀ ਵਿੱਚ ਨਾਮ ਹੈ।ਨਾਨਕ ਸੋਈ ਸਿਮਰੀਐ ਹਰਿ ਜੀਉ ਜਾ ਕੀ ਕਲ ਧਾਰੀ ਰਾਮ ॥
ਤੂੰ ਉਸ ਮਾਣਨੀਯ ਵਾਹਿਗੁਰੂ ਦਾ ਆਰਾਧਨ ਕਰ, ਹੇ ਨਾਨਕ! ਜੋ ਆਪਣੀ ਸ਼ਕਤੀ ਦੁਆਰਾ ਸਾਰਿਆਂ ਨੂੰ ਆਸਰਾ ਦਿੰਦਾ ਹੈ।

copyright GurbaniShare.com all right reserved. Email