ਆਵਣੁ ਤ ਜਾਣਾ ਤਿਨਹਿ ਕੀਆ ਜਿਨਿ ਮੇਦਨਿ ਸਿਰਜੀਆ ॥
ਜਿਸ ਨੇ ਸੰਸਾਰ ਰਚਿਆ ਹੈ, ਜੀਵਾਂ ਦਾ ਆਉਣਾ ਤੇ ਜਾਣਾ ਓਸੇ ਨੇ ਹੀ ਨੀਅਤ ਕੀਤਾ ਹੈ।ਇਕਨਾ ਮੇਲਿ ਸਤਿਗੁਰੁ ਮਹਲਿ ਬੁਲਾਏ ਇਕਿ ਭਰਮਿ ਭੂਲੇ ਫਿਰਦਿਆ ॥ ਕਈਆਂ ਨੂੰ ਜੋ ਸੱਚੇ ਗੁਰਾਂ ਨੂੰ ਮਿਲ ਪੈਦੇ ਹਨ, ਵਾਹਿਗੁਰੂ ਆਪਣੇ ਮੰਦਰ ਵਿੱਚ ਸੱਦ ਲੈਂਦਾ ਹੈ ਅਤੇ ਕਈ ਸੰਦੇਹ ਵਿੱਚ ਭਟਕਦੇ ਫਿਰਦੇ ਹਨ।ਅੰਤੁ ਤੇਰਾ ਤੂੰਹੈ ਜਾਣਹਿ ਤੂੰ ਸਭ ਮਹਿ ਰਹਿਆ ਸਮਾਏ ॥ ਤੇਰਾ ਹੱਦ ਬੰਨਾ ਕੇਵਲ ਤੂੰ ਹੀ ਜਾਣਦਾ ਹੈਂ, ਹੇ ਪ੍ਰਭੂ! ਤੂੰ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈਂ।ਸਚੁ ਕਹੈ ਨਾਨਕੁ ਸੁਣਹੁ ਸੰਤਹੁ ਹਰਿ ਵਰਤੈ ਧਰਮ ਨਿਆਏ ॥੧॥ ਨਾਨਕ ਸੱਚੋ ਸੱਚ ਆਖਦਾ ਹੈ, ਸ੍ਰਵਣ ਕਰੋ ਤੁਸੀਂ ਹੇ ਸੰਤੋ! ਵਾਹਿਗੁਰੂ ਸੋਲਾਂ ਆਨੇ ਖਰਾ ਇਨਸਾਫ ਕਰਦਾ ਹੈ।ਆਵਹੁ ਮਿਲਹੁ ਸਹੇਲੀਹੋ ਮੇਰੇ ਲਾਲ ਜੀਉ ਹਰਿ ਹਰਿ ਨਾਮੁ ਅਰਾਧੇ ਰਾਮ ॥ ਆਓ ਤੇ ਮੈਨੂੰ ਮਿਲੋ, ਹੇ ਸਖੀਓ! ਮੇਰੀ ਪੂਜਨੀਯ ਪਿਆਰੀਓ! ਆਉ ਆਪਾਂ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰੀਏ।ਕਰਿ ਸੇਵਹੁ ਪੂਰਾ ਸਤਿਗੁਰੂ ਮੇਰੇ ਲਾਲ ਜੀਉ ਜਮ ਕਾ ਮਾਰਗੁ ਸਾਧੇ ਰਾਮ ॥ ਆਓ ਆਪਾਂ ਪੂਰਨ ਸੱਚੇ ਗੁਰਾਂ ਦੀ ਘਾਲ ਕਮਾਈਏ, ਹੇ ਮੇਰੀ ਪਿਆਰੀਓ! ਅਤੇ ਮੌਤ ਦੇ ਰਸਤੇ ਨੂੰ ਪੱਧਰਾ ਕਰੀਏ।ਮਾਰਗੁ ਬਿਖੜਾ ਸਾਧਿ ਗੁਰਮੁਖਿ ਹਰਿ ਦਰਗਹ ਸੋਭਾ ਪਾਈਐ ॥ ਔਖੇ ਰਸਤੇ ਨੂੰ ਗੁਰਾਂ ਦੇ ਰਾਹੀਂ ਸੁਖਦਾਈ ਬਣਾ ਕੇ, ਅਸੀਂ ਵਾਹਿਗੁਰੂ ਦੇ ਦਰਬਾਰ ਵਿੱਚ ਇੱਜ਼ਤ ਆਬਰੂ ਪਾਵਾਂਗੇ।ਜਿਨ ਕਉ ਬਿਧਾਤੈ ਧੁਰਹੁ ਲਿਖਿਆ ਤਿਨ੍ਹ੍ਹਾ ਰੈਣਿ ਦਿਨੁ ਲਿਵ ਲਾਈਐ ॥ ਜਿਨ੍ਹਾਂ ਲਈ ਸਿਰਜਣਹਾਰ ਨੇ ਮੁੱਢ ਤੋਂ ਐਸੀ ਲਿਖਤਾਕਾਰ ਕਰ ਛੱਡੀ ਹੈ, ਉਹ ਰਾਤ ਦਿਹੁੰ ਸਾਈਂ ਨਾਲ ਆਪਣੀ ਬਿਰਤੀ ਜੋੜਦੇ ਹਨ।ਹਉਮੈ ਮਮਤਾ ਮੋਹੁ ਛੁਟਾ ਜਾ ਸੰਗਿ ਮਿਲਿਆ ਸਾਧੇ ॥ ਸਵੈ-ਹੰਗਤਾ, ਅਪਣੱਤ ਅਤੇ ਸੰਸਾਰੀ ਲਗਨ ਦੂਰ ਹੋ ਜਾਂਦੇ ਹਨ, ਜਦ ਬੰਦਾ ਸਤਿ ਸੰਗਤ ਅੰਦਰ ਜੁੜ ਜਾਂਦਾ ਹੈ।ਜਨੁ ਕਹੈ ਨਾਨਕੁ ਮੁਕਤੁ ਹੋਆ ਹਰਿ ਹਰਿ ਨਾਮੁ ਅਰਾਧੇ ॥੨॥ ਦਾਸ ਨਾਨਕ ਆਖਦਾ ਹੈ, ਕਿ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਜੀਵ ਬੰਦ-ਖਲਾਸ ਹੋ ਜਾਂਦਾ ਹੈ।ਕਰ ਜੋੜਿਹੁ ਸੰਤ ਇਕਤ੍ਰ ਹੋਇ ਮੇਰੇ ਲਾਲ ਜੀਉ ਅਬਿਨਾਸੀ ਪੁਰਖੁ ਪੂਜੇਹਾ ਰਾਮ ॥ ਹੇ ਮੇਰੇ ਪੂਜਨੀਯ ਪਿਆਰੇ ਸਾਧੂਓ! ਆਓ ਆਪਾਂ ਇਕੱਠੇ ਹੋਈਏ ਅਤੇ ਹੱਥ ਬੰਨ੍ਹ ਕੇ ਅਮਰ ਅਤੇ ਸਰਬ-ਸ਼ਕਤੀਵਾਨ ਸੁਆਮੀ ਦੀ ਉਪਾਸ਼ਨਾ ਕਰੀਏ।ਬਹੁ ਬਿਧਿ ਪੂਜਾ ਖੋਜੀਆ ਮੇਰੇ ਲਾਲ ਜੀਉ ਇਹੁ ਮਨੁ ਤਨੁ ਸਭੁ ਅਰਪੇਹਾ ਰਾਮ ॥ (ਬੇਅਰਥ ਹੀ) ਮੈਂ ਉਸ ਨੂੰ ਅਨੇਕਾਂ ਤਰ੍ਹਾਂ ਦੀਆਂ ਉਪਾਸ਼ਨਾਵਾਂ ਦੇ ਜਰੀਏ ਭਾਲਿਆ ਹੈ। ਆਓ, ਆਪਾਂ ਹੁਣ ਇਹ ਆਤਮਾ ਤੇ ਦੇਹ ਸਮੂਹ ਸੁਆਮੀ ਨੂੰ ਭੇਟ ਕਰ ਦੇਈਏ, ਹੇ ਮੇਰੇ ਪਿਆਰੇ!ਮਨੁ ਤਨੁ ਧਨੁ ਸਭੁ ਪ੍ਰਭੂ ਕੇਰਾ ਕਿਆ ਕੋ ਪੂਜ ਚੜਾਵਏ ॥ ਆਤਮਾ, ਦੇਹ ਅਤੇ ਦੌਲਤ ਸਮੂਹ ਸੁਆਮੀ ਦੇ ਹਨ। ਕੋਈ ਜਣਾ ਉਪਾਸ਼ਨਾ ਵਜੋਂ ਉਸ ਨੂੰ ਕੀ ਭੇਟਾ ਕਰ ਸਕਦਾ ਹੈ?ਜਿਸੁ ਹੋਇ ਕ੍ਰਿਪਾਲੁ ਦਇਆਲੁ ਸੁਆਮੀ ਸੋ ਪ੍ਰਭ ਅੰਕਿ ਸਮਾਵਏ ॥ ਕੇਵਲ ਓਹੀ ਸਾਹਿਬ ਦੀ ਗੋਦ ਅੰਦਰ ਲੀਨ ਹੁੰਦਾ ਹੈ, ਜਿਸ ਉਤੇ ਕ੍ਰਿਪਾਲੂ ਮਾਲਕ ਮੇਹਰਵਾਨ ਹੁੰਦਾ ਹੈ।ਭਾਗੁ ਮਸਤਕਿ ਹੋਇ ਜਿਸ ਕੈ ਤਿਸੁ ਗੁਰ ਨਾਲਿ ਸਨੇਹਾ ॥ ਜਿਸ ਦੇ ਮੱਥੇ ਉਤੇ ਐਹੋ ਜੇਹੀ ਕਿਸਮਤ ਲਿਖੀ ਹੋਈ ਹੈ, ਉਸ ਦੀ ਪ੍ਰੀਤ ਗੁਰਾਂ ਦੇ ਨਾਲ ਲੱਗ ਜਾਂਦੀ ਹੈ।ਜਨੁ ਕਹੈ ਨਾਨਕੁ ਮਿਲਿ ਸਾਧਸੰਗਤਿ ਹਰਿ ਹਰਿ ਨਾਮੁ ਪੂਜੇਹਾ ॥੩॥ ਗੋਲਾ ਨਾਨਕ ਆਖਦਾ ਹੈ, ਸਤਿ ਸੰਗਤ ਅੰਦਰ ਜੁੜ ਕੇ ਆਓ ਆਪਾਂ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਪੂਜੀਏ।ਦਹ ਦਿਸ ਖੋਜਤ ਹਮ ਫਿਰੇ ਮੇਰੇ ਲਾਲ ਜੀਉ ਹਰਿ ਪਾਇਅੜਾ ਘਰਿ ਆਏ ਰਾਮ ॥ ਮੈਂ ਦਸੀਂ ਪਾਸੀਂ ਲੱਭਦਾ ਫਿਰਿਆ ਹਾਂ, ਹੇ ਮੇਰੇ ਪਤਵੰਤ ਪਿਆਰਿਆ! ਪ੍ਰੰਤੂ ਵਾਪਸ ਆ ਕੇ ਮੈਂ ਵਾਹਿਗੁਰੂ ਨੂੰ ਆਪਣੇ ਹਿਰਦੇ-ਧਾਮ ਵਿਚੋਂ ਹੀ ਪਾ ਲਿਆ ਹੈ।ਹਰਿ ਮੰਦਰੁ ਹਰਿ ਜੀਉ ਸਾਜਿਆ ਮੇਰੇ ਲਾਲ ਜੀਉ ਹਰਿ ਤਿਸੁ ਮਹਿ ਰਹਿਆ ਸਮਾਏ ਰਾਮ ॥ ਪੂਜਨੀਯ ਪ੍ਰਭੂ ਨੇ ਦੇਹ ਰੂਪੀ ਮਹਿਲ ਬਣਾਇਆ ਹੈ, ਹੇ ਮੇਰੇ ਪਿਆਰਿਆ! ਉਸ ਅੰਦਰ ਪ੍ਰਭੂ ਵੱਸ ਰਿਹਾ ਹੈ।ਸਰਬੇ ਸਮਾਣਾ ਆਪਿ ਸੁਆਮੀ ਗੁਰਮੁਖਿ ਪਰਗਟੁ ਹੋਇਆ ॥ ਸਾਹਿਬ ਸਾਰਿਆਂ ਅੰਦਰ ਰਮਿਆ ਹੋਇਆ ਹੈ ਅਤੇ ਗੁਰਾਂ ਦੇ ਰਾਹੀਂ ਹੀ, ਉਹ ਆਪਣੇ ਆਪ ਨੂੰ ਜ਼ਾਹਰ ਕਰਦਾ ਹੈ।ਮਿਟਿਆ ਅਧੇਰਾ ਦੂਖੁ ਨਾਠਾ ਅਮਿਉ ਹਰਿ ਰਸੁ ਚੋਇਆ ॥ ਜਦ ਗੁਰੂ ਜੀ ਬੰਦੇ ਦੇ ਮੂੰਹ ਵਿੱਚ ਵਾਹਿਗੁਰੂ ਦੇ ਅੰਮ੍ਰਿਤ ਦਾ ਰੱਸ ਚੋਦੇਂ ਹਨ, ਉਸ ਦਾ ਅੰਧੇਰਾ ਦੁਰ ਹੋ ਜਾਂਦਾ ਹੈ ਅਤੇ ਦੁਖੜੇ ਮਿਟ ਜਾਂਦੇ ਹਨ।ਜਹਾ ਦੇਖਾ ਤਹਾ ਸੁਆਮੀ ਪਾਰਬ੍ਰਹਮੁ ਸਭ ਠਾਏ ॥ ਜਿੱਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਹੀ ਸਾਹਿਬ ਨੂੰ ਪਾਉਂਦਾ ਹਾਂ, ਪਰਮ ਪ੍ਰਭੂ ਹਰ ਥਾਂ ਰਮਿਆ ਹੋਇਆ ਹੈ।ਜਨੁ ਕਹੈ ਨਾਨਕੁ ਸਤਿਗੁਰਿ ਮਿਲਾਇਆ ਹਰਿ ਪਾਇਅੜਾ ਘਰਿ ਆਏ ॥੪॥੧॥ ਗੁਲਾਮ ਨਾਨਕ ਆਖਦਾ ਹੈ, ਸੱਚੇ ਗੁਰਾਂ ਨੇ ਮੈਨੂੰ ਵਾਹਿਗੁਰੂ ਨਾਲ ਮਿਲਾ ਦਿੱਤਾ ਹੈ। ਹਿਰਦੇ-ਗ੍ਰਿਹ ਵਿੱਚ ਵਾਪਸ ਮੁੜ ਕੇ ਮੈਂ ਉਸ ਨੂੰ ਪਾ ਲਿਆ ਹੈ।ਰਾਗੁ ਬਿਹਾਗੜਾ ਮਹਲਾ ੫ ॥ ਰਾਗ ਬਿਹਾਗੜਾ ਪੰਜਵੀਂ ਪਾਤਸ਼ਾਹੀ।ਅਤਿ ਪ੍ਰੀਤਮ ਮਨ ਮੋਹਨਾ ਘਟ ਸੋਹਨਾ ਪ੍ਰਾਨ ਅਧਾਰਾ ਰਾਮ ॥ ਚਿੱਤ ਨੂੰ ਚੁਰਾਉਣ ਵਾਲਾ, ਆਤਮਾਂ ਦਾ ਗਹਿਣਾ ਅਤੇ ਜੀਵਨ ਦਾ ਆਸਰਾ ਸੁਆਮੀ ਮੈਨੂੰ ਪਰਮ ਪਿਆਰਾ ਲੱਗਦਾ ਹੈ।ਸੁੰਦਰ ਸੋਭਾ ਲਾਲ ਗੋਪਾਲ ਦਇਆਲ ਕੀ ਅਪਰ ਅਪਾਰਾ ਰਾਮ ॥ ਸੁਹਣੀ ਹੈ ਕੀਰਤੀ ਮਿਹਰਬਾਨ ਅਤੇ ਪਿਆਰੇ ਮਾਲਕ ਦੀ ਜੋ ਪਰ੍ਹੇ ਤੋਂ ਪਰੇਡੇ ਹੈ।ਗੋਪਾਲ ਦਇਆਲ ਗੋਬਿੰਦ ਲਾਲਨ ਮਿਲਹੁ ਕੰਤ ਨਿਮਾਣੀਆ ॥ ਤੂੰ ਹੇ ਮਿਹਰਬਾਨ ਅਤੇ ਮਿੱਠੜੇ ਪ੍ਰਭੂ ਪਰਮੇਸ਼ਰ! ਹੇ ਮੇਰੇ ਭਰਤੇ! ਤੂੰ ਆਪਣੀ ਮਸਕੀਨ ਨੂੰ ਦਰਸ਼ਨ ਦੇ।ਨੈਨ ਤਰਸਨ ਦਰਸ ਪਰਸਨ ਨਹ ਨੀਦ ਰੈਣਿ ਵਿਹਾਣੀਆ ॥ ਮੇਰੀਆਂ ਅੱਖਾਂ ਤੇਰਾ ਦੀਦਾਰ ਦੇਖਣ ਨੂੰ ਲੋਚਦੀਆਂ ਹਨ। ਰਾਤ ਬੀਤਦੀ ਜਾਂਦੀ ਹੈ, ਪਰ ਮੈਨੂੰ ਨੀਦਰਂ ਨਹੀਂ ਪੈਦੀ।ਗਿਆਨ ਅੰਜਨ ਨਾਮ ਬਿੰਜਨ ਭਏ ਸਗਲ ਸੀਗਾਰਾ ॥ ਮੈਂ ਬ੍ਰਹਮ-ਗਿਆਨ ਦਾ ਸੁਰਮਾ ਆਪਣੀਆਂ ਅੱਖਾਂ ਵਿੱਚ ਪਾਇਆ ਹੈ ਅਤੇ ਰੱਬ ਦੇ ਨਾਮ ਨੂੰ ਆਪਣਾ ਭਜਨ ਬਣਾਇਆ ਹੈ। ਇਸ ਤਰ੍ਹਾਂ ਮੇਰੇ ਸਾਰੇ ਹਾਰ-ਸ਼ਿੰਗਾਰ ਲੱਗ ਗਏ ਹਨ।ਨਾਨਕੁ ਪਇਅੰਪੈ ਸੰਤ ਜੰਪੈ ਮੇਲਿ ਕੰਤੁ ਹਮਾਰਾ ॥੧॥ ਨਾਨਕ ਆਖਦਾ ਹੈ, ਕਿ ਉਹ ਸਾਧੂ ਗੁਰਾਂ ਨੂੰ ਸਿਮਰਦਾ ਤੇ ਬੇਨਤੀ ਕਰਦਾ ਹੈ ਕਿ ਉਹ ਉਸ ਨੂੰ ਉਸਦੇ ਭਰਤੇ ਨਾਲ ਮਿਲਾ ਦੇਣ।ਲਾਖ ਉਲਾਹਨੇ ਮੋਹਿ ਹਰਿ ਜਬ ਲਗੁ ਨਹ ਮਿਲੈ ਰਾਮ ॥ ਜਦ ਤਾਈਂ ਮੇਰਾ ਸੁਆਮੀ ਮਾਲਕ ਮੈਨੂੰ ਨਹੀਂ ਮਿਲਦਾ, ਮੈਨੂੰ ਲੱਖਾਂ ਹੀ ਉਲ੍ਹਾਮੇ ਸਹਾਰਨੇ ਪੈਦੇ ਹਨ।ਮਿਲਨ ਕਉ ਕਰਉ ਉਪਾਵ ਕਿਛੁ ਹਮਾਰਾ ਨਹ ਚਲੈ ਰਾਮ ॥ ਮੈਂ ਵਾਹਿਗੁਰੂ ਨੂੰ ਮਿਲਣ ਦੇ ਉਪਰਾਲੇ ਕਰਦਾ ਹਾਂ, ਪਰ ਮੇਰਾ ਕੋਈ ਉਪਰਾਲਾ ਭੀ ਕਾਰਗਰ ਨਹੀਂ ਹੁੰਦਾ।ਚਲ ਚਿਤ ਬਿਤ ਅਨਿਤ ਪ੍ਰਿਅ ਬਿਨੁ ਕਵਨ ਬਿਧੀ ਨ ਧੀਜੀਐ ॥ ਚੰਚਲ ਹੈ ਮਨੂਆ ਅਤੇ ਅਸਥਿਰ ਹੈ ਧਨ ਦੌਲਤ ਆਪਣੇ ਪਿਆਰੇ ਦੇ ਬਗੈਰ ਕਿਸੇ ਤ੍ਰੀਕੇ ਨਾਲ ਭੀ ਮੈਨੂੰ ਧੀਰਜ ਨਹੀਂ ਆਉਂਦਾ। copyright GurbaniShare.com all right reserved. Email |