Page 541
ਗੁਰੁ ਪੂਰਾ ਨਾਨਕਿ ਸੇਵਿਆ ਮੇਰੀ ਜਿੰਦੁੜੀਏ ਜਿਨਿ ਪੈਰੀ ਆਣਿ ਸਭਿ ਘਤੇ ਰਾਮ ॥੩॥
ਨਾਨਕ ਨੇ ਆਪਣੇ ਪੂਰਨ ਗੁਰਾਂ ਦੀ ਘਾਲ ਕਮਾਈ ਹੈ, ਹੇ ਮੇਰੀ ਜਿੰਦੜੀਏ! ਜਿਸ ਨੇ ਸਾਰਿਆਂ ਨੂੰ ਲਿਆ ਕੇ ਉਸ ਦੇ ਪੈਂਰੀਂ ਪਾਇਆ ਹੈ।ਸੋ ਐਸਾ ਹਰਿ ਨਿਤ ਸੇਵੀਐ ਮੇਰੀ ਜਿੰਦੁੜੀਏ ਜੋ ਸਭ ਦੂ ਸਾਹਿਬੁ ਵਡਾ ਰਾਮ ॥

ਤੂੰ ਸਦਾ ਹੀ ਐਹੋ ਜੇਹੇ ਵਾਹਿਗੁਰੂ ਦੀ ਘਾਲ ਕਮਾ, ਹੇ ਮੇਰੀ ਜਿੰਦੇ! ਜਿਹੜਾ ਸਾਰਿਆਂ ਦਾ ਭਾਰਾ ਸੁਆਮੀ ਹੈ।ਜਿਨ੍ਹ੍ਹੀ ਇਕ ਮਨਿ ਇਕੁ ਅਰਾਧਿਆ ਮੇਰੀ ਜਿੰਦੁੜੀਏ ਤਿਨਾ ਨਾਹੀ ਕਿਸੈ ਦੀ ਕਿਛੁ ਚਡਾ ਰਾਮ ॥
ਜੋ ਇਕ ਚਿੱਤ ਇਕ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਹੇ ਮੇਰੀ ਜਿੰਦੇ! ਉਹ ਕਿਸੇ ਦੀ ਮੁਛੰਦਗੀ ਨਹੀਂ ਧਰਾਉਂਦੇ।ਗੁਰ ਸੇਵਿਐ ਹਰਿ ਮਹਲੁ ਪਾਇਆ ਮੇਰੀ ਜਿੰਦੁੜੀਏ ਝਖ ਮਾਰਨੁ ਸਭਿ ਨਿੰਦਕ ਘੰਡਾ ਰਾਮ ॥

ਗੁਰਾਂ ਦੀ ਚਾਕਰੀ ਕਮਾਉਣ ਦੁਆਰਾ ਮੈਂ ਵਾਹਿਗੁਰੂ ਦਾ ਮੰਦਰ (ਟਿਕਾਣਾ) ਪਾ ਲਿਆ ਹੈ, ਹੇ ਮੇਰੀ ਜਿੰਦੇ! ਅਤੇ ਸਾਰੇ ਕਲੰਕ ਲਾਉਣ ਵਾਲੇ ਤੇ ਸ਼ਰਾਰਤੀ ਬੇਹੂਦਾ ਬਕਵਾਸ ਕਰਦੇ ਹਨ।ਜਨ ਨਾਨਕ ਨਾਮੁ ਧਿਆਇਆ ਮੇਰੀ ਜਿੰਦੁੜੀਏ ਧੁਰਿ ਮਸਤਕਿ ਹਰਿ ਲਿਖਿ ਛਡਾ ਰਾਮ ॥੪॥੫॥
ਗੋਲੇ ਨਾਨਕ ਨੇ, ਹੇ ਮੇਰੀ ਜਿੰਦੜੀਏ, ਨਾਮ ਦਾ ਸਿਮਰਨ ਕੀਤਾ ਹੈ, ਜੋ ਪ੍ਰਭੂ ਨੇ ਆਰੰਭ ਤੋਂ ਹੀ ਉਸ ਦੇ ਮੱਥੇ ਉਤੇ ਲਿਖਿਆ ਹੋਇਆ ਸੀ।ਬਿਹਾਗੜਾ ਮਹਲਾ ੪ ॥

ਬਿਹਾਗੜਾ ਚੌਥੀ ਪਾਤਸ਼ਾਹੀ।ਸਭਿ ਜੀਅ ਤੇਰੇ ਤੂੰ ਵਰਤਦਾ ਮੇਰੇ ਹਰਿ ਪ੍ਰਭ ਤੂੰ ਜਾਣਹਿ ਜੋ ਜੀਇ ਕਮਾਈਐ ਰਾਮ ॥
ਸਮੂਹ ਜੀਵ ਤੈਡੇ ਹਨ ਅਤੇ ਤੂੰ ਉਨ੍ਹਾਂ ਅੰਦਰ ਰਮਿਆ ਹੋਇਆ ਹੈਂ। ਜਿਹੜਾ ਕੁਛ ਉਹ ਆਪਣੇ ਅੰਤਰ-ਆਤਮੇ ਕਰਦੇ ਹਨ, ਤੂੰ ਉਸ ਨੂੰ ਜਾਣਦਾ ਹੈਂ, ਹੇ ਸਾਈਂ ਵਾਹਿਗੁਰੂ।ਹਰਿ ਅੰਤਰਿ ਬਾਹਰਿ ਨਾਲਿ ਹੈ ਮੇਰੀ ਜਿੰਦੁੜੀਏ ਸਭ ਵੇਖੈ ਮਨਿ ਮੁਕਰਾਈਐ ਰਾਮ ॥

ਅੰਦਰ ਤੇ ਬਾਹਰ ਵਾਹਿਗੁਰੂ ਬੰਦੇ ਦੇ ਨਾਲ ਹੈ, ਹੇ ਮੇਰੀ ਜਿੰਦੇ! ਅਤੇ ਸਾਰਾ ਕੁਛ ਦੇਖਦਾ ਹੈ। ਪ੍ਰੰਤੂ ਬੰਦਾ ਆਪਣੇ ਚਿੱਤ ਅੰਦਰ ਸਾਹਿਬ ਤੋਂ ਮੁਨਕਰ ਹੈ।ਮਨਮੁਖਾ ਨੋ ਹਰਿ ਦੂਰਿ ਹੈ ਮੇਰੀ ਜਿੰਦੁੜੀਏ ਸਭ ਬਿਰਥੀ ਘਾਲ ਗਵਾਈਐ ਰਾਮ ॥
ਆਪ ਹੁਦਰਿਆਂ ਪੁਰਸ਼ਾਂ ਦੇ ਭਾਣੇ ਵਾਹਿਗੁਰੂ ਬਹੁਤ ਦੁਰੇਡੇ ਹੈ, ਹੇ ਮੇਰੇ ਮਨ! ਅਤੇ ਉਨ੍ਹਾਂ ਦੀ ਸਾਰੀ ਮਿਹਨਤ ਮੁਸ਼ੱਕਤ ਨਿਸਫਲ ਜਾਂਦੀ ਹੈ।ਜਨ ਨਾਨਕ ਗੁਰਮੁਖਿ ਧਿਆਇਆ ਮੇਰੀ ਜਿੰਦੁੜੀਏ ਹਰਿ ਹਾਜਰੁ ਨਦਰੀ ਆਈਐ ਰਾਮ ॥੧॥

ਗੋਲੇ ਨਾਨਕ ਨੇ, ਗੁਰਾਂ ਦੇ ਜ਼ਰੀਏ ਵਾਹਿਗੁਰੂ ਦਾ ਆਰਾਧਨ ਕੀਤਾ ਹੈ, ਹੇ ਮੇਰੀ ਜਿੰਦੇ! ਅਤੇ ਉਹ ਸਾਹਿਬ ਦੀ ਹਜੂਰੀ ਨੂੰ ਹਰ ਪਾਸੇ ਵੇਖਦਾ ਹੈ।ਸੇ ਭਗਤ ਸੇ ਸੇਵਕ ਮੇਰੀ ਜਿੰਦੁੜੀਏ ਜੋ ਪ੍ਰਭ ਮੇਰੇ ਮਨਿ ਭਾਣੇ ਰਾਮ ॥
ਕੇਵਲ ਓਹੀ ਅਨਿੱਨ ਸ਼੍ਰਧਾਲੂ ਹਨ ਤੇ ਕੇਵਲ ਓਹੀ ਦਾਸ ਹੇ ਮੇਰਿਆ ਮਨਾ! ਜਿਹੜੇ ਮੈਡੇ ਸੁਆਮੀ ਦੇ ਚਿੱਤ ਨੂੰ ਚੰਗੇ ਲੱਗਦੇ ਹਨ।ਸੇ ਹਰਿ ਦਰਗਹ ਪੈਨਾਇਆ ਮੇਰੀ ਜਿੰਦੁੜੀਏ ਅਹਿਨਿਸਿ ਸਾਚਿ ਸਮਾਣੇ ਰਾਮ ॥

ਰੱਬ ਦੇ ਦਰਬਾਰ ਵਿੰਚ ਉਨ੍ਹਾਂ ਨੂੰ ਇੱਜ਼ਤ ਦੀ ਪੁਸ਼ਾਕ ਪਹਿਨਾਈ ਜਾਂਦੀ ਹੈ ਹੇ ਮੇਰੇ ਮਨਾ! ਅਤੇ ਦਿਹੂੰ ਰੈਣ ਉਹ ਸੱਚੇ ਸੁਆਮੀ ਅੰਦਰ ਲੀਨ ਰਹਿੰਦੇ ਹਨ।ਤਿਨ ਕੈ ਸੰਗਿ ਮਲੁ ਉਤਰੈ ਮੇਰੀ ਜਿੰਦੁੜੀਏ ਰੰਗਿ ਰਾਤੇ ਨਦਰਿ ਨੀਸਾਣੇ ਰਾਮ ॥
ਉਨ੍ਹਾਂ ਦੀ ਸੰਗਤ ਅੰਦਰ ਪਾਪਾਂ ਦੀ ਮੈਲ ਧੋਤੀ ਜਾਂਦੀ ਹੈ, ਹੇ ਮੇਰੇ ਮਨਾ! ਬੰਦਾ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਜਾਂਦਾ ਹੈ ਅਤੇ ਉਸ ਉਤੇ ਮਾਲਕ ਦੀ ਮਿਹਰ ਦਾ ਚਿੰਨ੍ਹ ਪੈ ਜਾਂਦਾ ਹੈ।ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੁੜੀਏ ਮਿਲਿ ਸਾਧੂ ਸੰਗਿ ਅਘਾਣੇ ਰਾਮ ॥੨॥

ਨਾਨਕ, ਸੁਆਮੀ ਅੱਗੇ ਬਿਨੇ ਕਰਦਾ ਹੈ, ਹੇ ਮੇਰੇ ਮਨਾ! ਕਿ ਉਹ ਸਤਿ ਸੰਗਤ ਨਾਲ ਜੁੜ ਕੇ ਤ੍ਰਿਪਤ ਹੋਇਆ ਰਹੇ।ਹੇ ਰਸਨਾ ਜਪਿ ਗੋਬਿੰਦੋ ਮੇਰੀ ਜਿੰਦੁੜੀਏ ਜਪਿ ਹਰਿ ਹਰਿ ਤ੍ਰਿਸਨਾ ਜਾਏ ਰਾਮ ॥
ਹੇ ਮੇਰੀ ਜਿੰਦੇ! ਹੇ ਮੇਰੀ ਜੀਭੇ! ਤੂੰ ਸ੍ਰਿਸ਼ਟੀ ਦੇ ਸੁਆਮੀ ਦਾ ਭਜਨ ਕਰ, ਤਾਂ ਜੋ ਸੁਆਮੀ ਵਾਹਿਗੁਰੂ ਨੂੰ ਚੇਤੇ ਕਰਨ ਨਾਲ ਤੇਰੀਆਂ ਦੁਨਿਆਵੀ-ਖਾਹਿਸ਼ਾਂ ਬੁਝ ਜਾਣ।ਜਿਸੁ ਦਇਆ ਕਰੇ ਮੇਰਾ ਪਾਰਬ੍ਰਹਮੁ ਮੇਰੀ ਜਿੰਦੁੜੀਏ ਤਿਸੁ ਮਨਿ ਨਾਮੁ ਵਸਾਏ ਰਾਮ ॥

ਜਿਸ ਉਤੇ ਮੈਡਾਂ ਪਰਮ ਪ੍ਰਭੂ ਮਿਹਰ ਧਾਰਦਾ ਹੈ, ਹੇ ਮੇਰੇ ਮਨਾ! ਉਸ ਦੇ ਹਿਰਦੇ ਅੰਦਰ ਉਹ ਆਪਣੇ ਨਾਮ ਨੂੰ ਟਿਕਾਉਂਦਾ ਹੈ।ਜਿਸੁ ਭੇਟੇ ਪੂਰਾ ਸਤਿਗੁਰੂ ਮੇਰੀ ਜਿੰਦੁੜੀਏ ਸੋ ਹਰਿ ਧਨੁ ਨਿਧਿ ਪਾਏ ਰਾਮ ॥
ਜੋ ਪੂਰਨ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਹੇ ਮੇਰੀ ਜਿੰਦੇ! ਉਹ ਵਾਹਿਗੁਰੂ ਦੀ ਦੌਲਤ ਦੇ ਖ਼ਜ਼ਾਨੇ ਨੂੰ ਪਾ ਲੈਂਦਾ ਹੈ।ਵਡਭਾਗੀ ਸੰਗਤਿ ਮਿਲੈ ਮੇਰੀ ਜਿੰਦੁੜੀਏ ਨਾਨਕ ਹਰਿ ਗੁਣ ਗਾਏ ਰਾਮ ॥੩॥

ਨਾਨਕ ਭਾਰੇ ਚੰਗੇ ਨਸੀਬਾਂ ਦੇ ਰਾਹੀਂ ਸਤਿ ਸੰਗਤ ਪ੍ਰਾਪਤ ਹੁੰਦੀ ਹੈ, ਹੇ ਮੇਰੀ ਜਿੰਦੇ! ਜਿਸ ਵਿੱਚ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਹੁੰਦੀਆਂ ਹਨ।ਥਾਨ ਥਨੰਤਰਿ ਰਵਿ ਰਹਿਆ ਮੇਰੀ ਜਿੰਦੁੜੀਏ ਪਾਰਬ੍ਰਹਮੁ ਪ੍ਰਭੁ ਦਾਤਾ ਰਾਮ ॥
ਸਾਰੀਆਂ ਥਾਵਾਂ ਅਤੇ ਥਾਵਾਂ ਦੀਆਂ ਵਿੱਥਾਂ ਅੰਦਰ ਸ਼੍ਰੋਮਣੀ ਸਾਹਿਬ ਤੇ ਦਾਤਾਰ ਮਾਲਕ ਪਰੀਪੂਰਨ ਹੈ, ਹੇ ਮੇਰੇ ਜੀਵੜਿਆ!ਤਾ ਕਾ ਅੰਤੁ ਨ ਪਾਈਐ ਮੇਰੀ ਜਿੰਦੁੜੀਏ ਪੂਰਨ ਪੁਰਖੁ ਬਿਧਾਤਾ ਰਾਮ ॥

ਉਸ ਦਾ ਓੜਕ ਜਾਣਿਆ ਨਹੀਂ ਜਾ ਸਕਦਾ। ਉਹ ਸਰਬ-ਵਿਆਪਕ ਸੰਪੂਰਨ ਕਿਸਮਤ ਦਾ ਲਿਖਾਰੀ ਹੈ।ਸਰਬ ਜੀਆ ਪ੍ਰਤਿਪਾਲਦਾ ਮੇਰੀ ਜਿੰਦੁੜੀਏ ਜਿਉ ਬਾਲਕ ਪਿਤ ਮਾਤਾ ਰਾਮ ॥
ਹੇ ਮੇਰੀ ਜਿੰਦੇ! ਸੁਆਮੀ ਸਾਰੇ ਜੀਵਾਂ ਨੂੰ ਐਉ ਪਾਲਦਾ ਪੋਸਦਾ ਹੈ, ਜਿਸ ਤਰ੍ਹਾਂ ਪਿਓ ਤੇ ਮਾਂ ਆਪਣੇ ਬੱਚੇ ਨੂੰ ਪਾਲਦੇ ਪੋਸਦੇ ਹਨ।ਸਹਸ ਸਿਆਣਪ ਨਹ ਮਿਲੈ ਮੇਰੀ ਜਿੰਦੁੜੀਏ ਜਨ ਨਾਨਕ ਗੁਰਮੁਖਿ ਜਾਤਾ ਰਾਮ ॥੪॥੬॥ ਛਕਾ ੧ ॥

ਹਜ਼ਾਰਾਂ ਹੀ ਚਤੁਰਾਈਆਂ ਦੁਆਰਾ ਉਹ ਪ੍ਰਾਪਤ ਨਹੀਂ ਹੁੰਦਾ ਹੇ ਮੇਰੀ ਜਿੰਦੜੀਏ! ਗੋਲੇ ਨਾਨਕ ਨੇ ਆਪਣੇ ਸੁਆਮੀ ਨੂੰ ਗੁਰਾਂ ਦੇ ਰਾਹੀਂ ਜਾਣ ਲਿਆ ਹੈ।ਬਿਹਾਗੜਾ ਮਹਲਾ ੫ ਛੰਤ ਘਰੁ ੧
ਬਿਹਾਗੜਾ ਪੰਜਵੀਂ ਪਾਤਸ਼ਾਹੀ।ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।ਹਰਿ ਕਾ ਏਕੁ ਅਚੰਭਉ ਦੇਖਿਆ ਮੇਰੇ ਲਾਲ ਜੀਉ ਜੋ ਕਰੇ ਸੁ ਧਰਮ ਨਿਆਏ ਰਾਮ ॥
ਮੈਂ ਵਾਹਿਗੁਰੂ ਦੀ ਇਕ ਕਰਾਮਾਤ ਦੇਖੀ ਹੈ, ਹੇ ਮੇਰੇ ਪ੍ਰੀਤਮ! ਜਿਹੜਾ ਕੁਛ ਭੀ ਉਹ ਕਰਦਾ ਹੈ ਉਹ ਸੱਚਾ ਤੇ ਨਿਆਇਕਾਰੀ ਹੁੰਦਾ ਹੈ।ਹਰਿ ਰੰਗੁ ਅਖਾੜਾ ਪਾਇਓਨੁ ਮੇਰੇ ਲਾਲ ਜੀਉ ਆਵਣੁ ਜਾਣੁ ਸਬਾਏ ਰਾਮ ॥

ਵਾਹਿਗੁਰੂ ਨੇ ਇਸ ਸੰਸਾਰ ਨੂੰ ਇੱਕ ਸੁੰਦਰ ਖੇਲ ਦਾ ਮੈਦਾਨ ਬਣਾਇਆ ਹੈ, ਹੇ ਮੇਰੇ ਪੂਜਯ ਪਿਆਰੇ! ਜਿਥੇ ਸਾਰੇ ਪ੍ਰਾਣੀ ਆਉਂਦੇ ਤੇ ਜਾਂਦੇ ਰਹਿੰਦੇ ਹਨ।

copyright GurbaniShare.com all right reserved. Email