Page 544
ਗੁਰਮੁਖਿ ਮਨਹੁ ਨ ਵੀਸਰੈ ਹਰਿ ਜੀਉ ਕਰਤਾ ਪੁਰਖੁ ਮੁਰਾਰੀ ਰਾਮ ॥
ਆਪਣੇ ਚਿੱਤ ਅੰਦਰ ਪਵਿੱਤ੍ਰ ਪੁਰਸ਼ ਬਲਵਾਨ ਸਿਰਜਨਹਾਰ ਅਤੇ ਮੁਰ ਰਾਖਸ਼ ਨੂੰ ਮਾਰਨ ਵਾਲੇ ਪਤਵੰਤੇ ਵਾਹਿਗੁਰੂ ਨੂੰ ਨਹੀਂ ਭੁਲਾਉਂਦੇ।ਦੂਖੁ ਰੋਗੁ ਨ ਭਉ ਬਿਆਪੈ ਜਿਨ੍ਹ੍ਹੀ ਹਰਿ ਹਰਿ ਧਿਆਇਆ ॥

ਪੀੜਾ, ਬੀਮਾਰੀ ਅਤੇ ਡਰ ਉਨ੍ਹਾਂ ਨੂੰ ਨਹੀਂ ਚਿੰਮੜਦੇ, ਜੋ ਸੁਆਮੀ ਮਾਲਕ ਦਾ ਸਿਮਰਨ ਕਰਦੇ ਹਨ।ਸੰਤ ਪ੍ਰਸਾਦਿ ਤਰੇ ਭਵਜਲੁ ਪੂਰਬਿ ਲਿਖਿਆ ਪਾਇਆ ॥
ਸੰਤਾਂ ਦੀ ਦਇਆ ਦੁਆਰਾ ਉਹ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ ਅਤੇ ਉਹ ਕੁਛ ਪਾ ਲੈਂਦੇ ਹਨ, ਜੋ ਉਨ੍ਹਾਂ ਲਈ ਮੁੱਢ ਤੋਂ ਲਿਖਿਆ ਹੋਇਆ ਹੈ।ਵਜੀ ਵਧਾਈ ਮਨਿ ਸਾਂਤਿ ਆਈ ਮਿਲਿਆ ਪੁਰਖੁ ਅਪਾਰੀ ॥

ਉਨ੍ਹਾਂ ਨੂੰ ਮੁਬਾਰਕਾ ਮਿਲਦੀਆਂ ਹਨ, ਉਨ੍ਹਾਂ ਦੀ ਆਤਮਾ ਸੀਤਲ ਹੋ ਜਾਂਦੀ ਹੈ ਅਤੇ ਬੇਅੰਤ ਸੁਆਮੀ ਉਨ੍ਹਾਂ ਨੂੰ ਮਿਲ ਪੈਦਾ ਹੈ।ਬਿਨਵੰਤਿ ਨਾਨਕੁ ਸਿਮਰਿ ਹਰਿ ਹਰਿ ਇਛ ਪੁੰਨੀ ਹਮਾਰੀ ॥੪॥੩॥
ਗੁਰੂ ਜੀ ਬੇਨਤੀ ਕਰਦੇ ਹਨ, ਸੁਆਮੀ ਵਾਹਿਗੁਰੂ ਦਾ ਚਿੰਤਨ ਕਰਨ ਦੁਆਰਾ ਮੇਰੀ ਖਾਹਿਸ਼ ਪੂਰੀ ਹੋ ਗਈ ਹੈ।ਬਿਹਾਗੜਾ ਮਹਲਾ ੫ ਘਰੁ ੨

ਬਿਹਾਗੜਾ ਪੰਜਵੰੀਂ ਪਾਤਸ਼ਾਹੀ।ੴ ਸਤਿ ਨਾਮੁ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।ਵਧੁ ਸੁਖੁ ਰੈਨੜੀਏ ਪ੍ਰਿਅ ਪ੍ਰੇਮੁ ਲਗਾ ॥

ਹੇ ਆਰਾਮ ਦੇਣ ਵਾਲੀਏ ਰਾਤੇ ਲਮੇਰੀ ਹੋ ਵੰਞ, ਕਿਉਂਕਿ ਮੇਰਾ ਪਿਆਰ ਪ੍ਰੀਤਮ ਨਾਲ ਪੈ ਗਿਆ ਹੈ।ਘਟੁ ਦੁਖ ਨੀਦੜੀਏ ਪਰਸਉ ਸਦਾ ਪਗਾ ॥
ਹੇ ਦੁੱਖ ਦੇਣ ਵਾਲੀਏ ਨੀਦਰੇ, ਤੂੰ ਛੁਟੇਰੀ ਹੋ ਜਾ, ਤਾਂ ਜੋ ਮੈਂ ਹਮੇਸ਼ਾਂ ਉਸ ਦੇ ਪੈਰਾਂ ਨੂੰ ਪਕੜੀ ਰੱਖਾਂ।ਪਗ ਧੂਰਿ ਬਾਂਛਉ ਸਦਾ ਜਾਚਉ ਨਾਮ ਰਸਿ ਬੈਰਾਗਨੀ ॥

ਮੈਂ ਵਾਹਿਗੁਰੂ ਦੇ ਚਰਨਾਂ ਦੀ ਧੂੜ ਨੂੰ ਚਾਹੁੰਦੀ ਹਾਂ ਅਤੇ ਹਮੇਸ਼ਾਂ ਉਸ ਦੇ ਨਾਮ ਦੀ ਖੈਰ ਮੰਗਦੀ ਹਾਂ, ਜਿਸ ਦੇ ਪਿਆਰ ਦੀ ਖਾਤਰ ਮੈਂ ਸੰਸਾਰ ਵੱਲੋਂ ਉਪਰਾਮ ਹੋਈ ਹਾਂ।ਪ੍ਰਿਅ ਰੰਗਿ ਰਾਤੀ ਸਹਜ ਮਾਤੀ ਮਹਾ ਦੁਰਮਤਿ ਤਿਆਗਨੀ ॥
ਆਪਣੀ ਪਰਮ ਖੋਟੀ ਰੁਚੀ ਨੂੰ ਛੱਡ ਕੇ, ਮੈਂ ਆਪਣੇ ਪ੍ਰੀਤਮ ਦੀ ਪ੍ਰੀਤ ਨਾਲ ਰੰਗੀ ਗਈ ਹਾਂ ਅਤੇ ਇਸ ਨਾਲ ਸੁਖੈਨ ਹੀ ਮਤਵਾਲੀ ਹੋ ਗਈ ਹਾਂ।ਗਹਿ ਭੁਜਾ ਲੀਨ੍ਹ੍ਹੀ ਪ੍ਰੇਮ ਭੀਨੀ ਮਿਲਨੁ ਪ੍ਰੀਤਮ ਸਚ ਮਗਾ ॥

ਸੱਚੇ ਮਾਰਗ ਉੱਤੇ ਮੈਂ ਆਪਣੇ ਪਿਆਰੇ ਨੂੰ ਮਿਲ ਪਈ ਹਾਂ, ਉਸ ਨੇ ਮੈਨੂੰ ਮੇਰੀ ਬਾਂਹ ਤੋਂ ਪਕੜ ਲਿਆ ਹੈ ਅਤੇ ਉਸ ਦੀ ਪ੍ਰੀਤ ਵਿੱਚ ਮੈਂ ਗੱਚ ਹੋ ਗਈ ਹਾਂ।ਬਿਨਵੰਤਿ ਨਾਨਕ ਧਾਰਿ ਕਿਰਪਾ ਰਹਉ ਚਰਣਹ ਸੰਗਿ ਲਗਾ ॥੧॥
ਨਾਨਕ ਤੇਰੇ ਅੱਗੇ ਜੋਦੜੀ ਕਰਦਾ ਹੈ, ਹੇ ਸਾਈਂ! ਉਸ ਉਤੇ ਇਹ ਮਿਹਰ ਕਰ ਕਿ ਉਹ ਤੇਰੇ ਚਰਨਾਂ ਨਾਲ ਜੁੜਿਆ ਰਹੇ।ਮੇਰੀ ਸਖੀ ਸਹੇਲੜੀਹੋ ਪ੍ਰਭ ਕੈ ਚਰਣਿ ਲਗਹ ॥

ਹੇ ਮੇਰੀਓ ਸੱਜਣੀਓ ਅਤੇ ਸਾਥਣੋ, ਆਓ ਆਪਾਂ ਸਾਹਿਬ ਦੇ ਚਰਨਾਂ ਨਾਲ ਜੁੜੇ ਰਹੀਏ।ਮਨਿ ਪ੍ਰਿਅ ਪ੍ਰੇਮੁ ਘਣਾ ਹਰਿ ਕੀ ਭਗਤਿ ਮੰਗਹ ॥
ਮੇਰੇ ਹਿਰਦੇ ਅੰਦਰ ਪਿਆਰੇ ਲਈ ਬਹੁਤਾ ਪਿਆਰ ਹੈ। ਮੈਂ ਵਾਹਿਗੁਰੂ ਦੀ ਪ੍ਰੇਮ-ਮਈ ਸੇਵਾ ਲਈ ਪ੍ਰਾਰਥਨਾ ਕਰਦੀ ਹਾਂ।ਹਰਿ ਭਗਤਿ ਪਾਈਐ ਪ੍ਰਭੁ ਧਿਆਈਐ ਜਾਇ ਮਿਲੀਐ ਹਰਿ ਜਨਾ ॥

ਆਓ ਆਪਾਂ ਚੱਲ ਕੇ ਵਾਹਿਗੁਰੂ ਦੇ ਸੇਵਕਾਂ ਨੂੰ ਮਿਲੀਏ ਅਤੇ ਸੁਆਮੀ ਦਾ ਸਿਮਰਨ ਕਰੀਏ। ਇਸ ਤਰ੍ਹਾਂ ਆਪਾਂ ਵਾਹਿਗੁਰੂ ਦੀ ਪ੍ਰੇਮ ਮਈ ਸੇਵਾ ਨੂੰ ਪ੍ਰਾਪਤ ਹੋ ਜਾਵਾਂਗੇ।ਮਾਨੁ ਮੋਹੁ ਬਿਕਾਰੁ ਤਜੀਐ ਅਰਪਿ ਤਨੁ ਧਨੁ ਇਹੁ ਮਨਾ ॥
ਆਪਾਂ ਹੰਕਾਰ, ਸੰਸਾਰੀ ਲਗਨ ਅਤੇ ਪਾਪਜ ਨੂੰ ਛੱਡ ਦੇਈਏ ਤੇ ਆਪਣੀ ਦੇਹ ਦੌਲਤ ਤੇ ਇਹ ਆਤਮਾ ਉਸ ਨੂੰ ਭੇਟਾ ਕਰ ਦੇਈਏ।ਬਡ ਪੁਰਖ ਪੂਰਨ ਗੁਣ ਸੰਪੂਰਨ ਭ੍ਰਮ ਭੀਤਿ ਹਰਿ ਹਰਿ ਮਿਲਿ ਭਗਹ ॥

ਸੁਆਮੀ ਵਾਹਿਗੁਰੂ ਵਿਸ਼ਾਲ ਸਰਬ ਸ਼ਕਤੀਵਾਨ, ਸਰਬ-ਵਿਆਪਕ ਅਤੇ ਨੇਕੀਆਂ ਨਾਲ ਪਰੀ-ਪੂਰਨ ਹੈ। ਉਸ ਨੂੰ ਭੇਟਣ ਦੁਆਰਾ ਸੰਦੇਹ ਦੀ ਕੰਧ ਢਹਿ ਜਾਂਦੀ ਹੈ।ਬਿਨਵੰਤਿ ਨਾਨਕ ਸੁਣਿ ਮੰਤ੍ਰੁ ਸਖੀਏ ਹਰਿ ਨਾਮੁ ਨਿਤ ਨਿਤ ਨਿਤ ਜਪਹ ॥੨॥
ਨਾਨਕ ਬਿਨੇ ਕਰਦਾ ਹੈ, ਮੇਰੀ ਨਸੀਹਤ ਸੁਣ ਹੇ ਮੇਰੀ ਸਹੇਲੀਏ ਆਪਾਂ ਸਦਾ, ਸਦਾ, ਸਦਾ ਹੀ ਰੱਬ ਦੇ ਨਾਮ ਦਾ ਉਚਾਰਨ ਕਰੀਏ।ਹਰਿ ਨਾਰਿ ਸੁਹਾਗਣੇ ਸਭਿ ਰੰਗ ਮਾਣੇ ॥

ਵਾਹਿਗੁਰੂ ਦੀ ਪਤਨੀ ਰੰਗੀ ਵੱਸਣ ਵਾਲੀ ਵਹੁਟੀ ਹੈ ਅਤੇ ਉਹ ਸਾਰੇ ਅਨੰਦ ਭੋਗਦੀ ਹੈ।ਰਾਂਡ ਨ ਬੈਸਈ ਪ੍ਰਭ ਪੁਰਖ ਚਿਰਾਣੇ ॥
ਉਹ ਵਿਧਵਾ ਨਹੀਂ ਬਹਿੰਦੀ (ਹੁੰਦੀ) ਸੁਆਮੀ ਉਸ ਦਾ ਕੰਤ ਚਿਰੰਜੀਵੀ ਹੈ।ਨਹ ਦੂਖ ਪਾਵੈ ਪ੍ਰਭ ਧਿਆਵੈ ਧੰਨਿ ਤੇ ਬਡਭਾਗੀਆ ॥

ਉਹ ਕਸ਼ਟ ਨਹੀਂ ਉਠਾਉਂਦੀ ਆਪਣੇ ਸਾਹਿਬ ਦਾ ਸਿਮਰਨ ਕਰਦੀ ਹੈ ਅਤੇ ਮੁਬਾਰਕ ਤੇ ਚੰਗੇ ਨਸੀਬਾਂ ਵਾਲੀ ਹੈ ਉਹ।ਸੁਖ ਸਹਜਿ ਸੋਵਹਿ ਕਿਲਬਿਖ ਖੋਵਹਿ ਨਾਮ ਰਸਿ ਰੰਗਿ ਜਾਗੀਆ ॥
ਉਹ ਆਰਾਮ ਤੇ ਚੈਨ ਅੰਦਰ ਸਉਂਦੀ ਹੈ, ਉਸ ਦੇ ਪਾਪ ਕੱਟੇ ਜਾਂਦੇ ਹਨ ਅਤੇ ਉਹ ਨਾਮ ਦੀ ਖੁਸ਼ੀ ਤੇ ਪਿਆਰ ਅੰਦਰ ਜਾਗਦੀ ਹੈ।ਮਿਲਿ ਪ੍ਰੇਮ ਰਹਣਾ ਹਰਿ ਨਾਮੁ ਗਹਣਾ ਪ੍ਰਿਅ ਬਚਨ ਮੀਠੇ ਭਾਣੇ ॥

ਪ੍ਰਭੂ ਦੀ ਪ੍ਰੀਤ ਵਿੱਚ ਉਹ ਲੀਨ ਰਹਿੰਦੀ ਹੈ ਅਤੇ ਰੱਬ ਦਾ ਨਾਮ ਉਸ ਦਾ ਜੇਵਰ ਹੈ। ਪਿਆਰੇ ਪਤੀ ਦੇ ਬਚਨ ਬਿਲਾਸ ਉਸ ਨੂੰ ਮਿੱਠੜੇ ਤੇ ਚੰਗੇ ਲੱਗਦੇ ਹਨ।ਬਿਨਵੰਤਿ ਨਾਨਕ ਮਨ ਇਛ ਪਾਈ ਹਰਿ ਮਿਲੇ ਪੁਰਖ ਚਿਰਾਣੇ ॥੩॥
ਨਾਨਕ ਪ੍ਰਾਰਥਨਾ ਕਰਦਾ ਹੈ ਮੈਨੂੰ ਆਪਣੇ ਦਿਲ ਦੀ ਖਾਹਿਸ਼ ਪ੍ਰਾਪਤ ਹੋ ਗਈ ਹੈ ਅਤੇ ਮੈਂ ਆਪਣੇ ਚਿਰੰਜੀਵੀ ਪਤੀ ਰੱਬ ਨੂੰ ਮਿਲ ਪਿਆ ਹਾਂ।ਤਿਤੁ ਗ੍ਰਿਹਿ ਸੋਹਿਲੜੇ ਕੋਡ ਅਨੰਦਾ ॥

ਉਸ ਘਰ ਵਿੱਚ ਗੂੰਜਦੇ ਹਨ ਖੁਸ਼ੀ ਦੇ ਗੀਤ ਅਤੇ ਕਰੋੜਾਂ ਹੀ ਮੰਗਲ,ਮਨਿ ਤਨਿ ਰਵਿ ਰਹਿਆ ਪ੍ਰਭ ਪਰਮਾਨੰਦਾ ॥
ਜਿੱਥੇ ਇਨਸਾਨ ਦੀ ਆਤਮਾ ਤੇ ਦੇਹ ਅੰਦਰ ਪਰਮ ਪ੍ਰਸੰਨਤਾ ਦਾ ਸੁਆਮੀ ਰਵਿਆ ਹੋਇਆ ਹੈ।ਹਰਿ ਕੰਤ ਅਨੰਤ ਦਇਆਲ ਸ੍ਰੀਧਰ ਗੋਬਿੰਦ ਪਤਿਤ ਉਧਾਰਣੋ ॥

ਵਾਹਿਗੁਰੂ ਮੇਰਾ ਪਤੀ, ਬੇਅੰਤ ਮਿਹਰਵਾਨ ਮਾਇਆ ਦਾ ਸੁਆਮੀ ਆਲਮ ਦਾ ਰੱਖਿਅਕ ਅਤੇ ਪਾਪੀਆਂ ਨੂੰ ਤਾਰਨ ਵਾਲਾ ਹੈ।ਪ੍ਰਭਿ ਕ੍ਰਿਪਾ ਧਾਰੀ ਹਰਿ ਮੁਰਾਰੀ ਭੈ ਸਿੰਧੁ ਸਾਗਰ ਤਾਰਣੋ ॥
ਮਿਹਰ ਕਰਣਹਾਰ ਅਤੇ ਹੰਕਾਰ ਦਾ ਵੈਰੀ ਸੁਆਮੀ ਵਾਹਿਗੁਰੂ ਹੀ ਬੰਦੇ ਨੂੰ ਭਿਆਨਕ ਅਤੇ ਜ਼ਹਿਰੀਲੇ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਲਾ ਹੈ।ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ ॥

ਜੋ ਕੋਈ ਭੀ ਸਾਈਂ ਦੀ ਪਨਾਹ ਲੈਦਾ ਹੈ, ਉਸ ਨੂੰ ਉਹ ਆਪਣੀ ਛਾਤੀ ਨਾਲ ਲਾ ਲੈਦਾ ਹੈ। ਇਹ ਹੈ ਸਾਹਿਬ ਦਾ ਨਿੱਤ ਦਾ ਕਰਮ।ਬਿਨਵੰਤਿ ਨਾਨਕ ਹਰਿ ਕੰਤੁ ਮਿਲਿਆ ਸਦਾ ਕੇਲ ਕਰੰਦਾ ॥੪॥੧॥੪॥
ਨਾਨਕ ਅਰਦਾਸ ਕਰਦਾ ਹੈ, ਮੈਂ ਭਗਵਾਨ ਨੂੰ ਆਪਣੇ ਭਰਤੇ ਵਜੋਂ ਪਾ ਲਿਆ ਹੈ ਜੋ ਸਦੀਵ ਹੀ ਮੇਰੇ ਨਾਲ ਨਾਜ-ਨਖਰੇ ਕਰਦਾ ਹੈ।ਬਿਹਾਗੜਾ ਮਹਲਾ ੫ ॥

ਬਿਹਾਗੜਾ ਪੰਜਵੀਂ ਪਾਤਸ਼ਾਹੀ।ਹਰਿ ਚਰਣ ਸਰੋਵਰ ਤਹ ਕਰਹੁ ਨਿਵਾਸੁ ਮਨਾ ॥
ਵਾਹਿਗੁਰੂ ਦੇ ਚਰਨ ਅੰਮ੍ਰਿਤ ਦਾ ਤਾਲਾਬ ਹਨ। ਓਥੇ ਤੂੰ ਆਪਣਾ ਵਸੇਬਾ ਕਰ, ਹੇ ਮੇਰੀ ਜਿੰਦੜੀਏ!

copyright GurbaniShare.com all right reserved. Email