Page 511
ਕਾਇਆ ਮਿਟੀ ਅੰਧੁ ਹੈ ਪਉਣੈ ਪੁਛਹੁ ਜਾਇ ॥
ਦੇਹ ਤਾਂ ਅੰਨ੍ਹੀ ਖੇਹ ਹੈ। ਜਾ ਕੇ ਆਤਮਾ ਪਾਸੋਂ ਪੁੱਛ-ਗਿਛ ਕਰੋ।

ਹਉ ਤਾ ਮਾਇਆ ਮੋਹਿਆ ਫਿਰਿ ਫਿਰਿ ਆਵਾ ਜਾਇ ॥
ਆਤਮਾ ਆਖਦੀ ਹੈ, "ਮੈਨੂੰ ਤਾਂ ਮੋਹਣੀ ਨੇ ਲੁਭਾਇਮਾਨ ਕਰ ਲਿਆ ਹੈ, ਇਸ ਲਈ ਮੈਂ, ਮੁੜ ਮੁੜ ਕੇ ਆਉਂਦੀ ਤੇ ਜਾਂਦੀ ਰਹਿੰਦੀ ਹੈ"।

ਨਾਨਕ ਹੁਕਮੁ ਨ ਜਾਤੋ ਖਸਮ ਕਾ ਜਿ ਰਹਾ ਸਚਿ ਸਮਾਇ ॥੧॥
ਮੈਂ ਆਪਣੇ ਸਾਹਿਬ ਦੇ ਫੁਰਮਾਨ ਨੂੰ ਨਹੀਂ ਜਾਣਦੀ, ਜਿਸ ਦੁਆਰਾ ਮੈਂ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੀ।

ਮਃ ੩ ॥
ਤੀਜੀ ਪਾਤਿਸ਼ਾਹੀ।

ਏਕੋ ਨਿਹਚਲ ਨਾਮ ਧਨੁ ਹੋਰੁ ਧਨੁ ਆਵੈ ਜਾਇ ॥
ਕੇਵਲ ਨਾਮ ਦੀ ਦੌਲਤ ਹੀ ਅਹਿੱਲ ਹੈ। ਹੋਰ ਸਾਰੀ ਦੌਲਤ ਆਉਂਦੀ ਤੇ ਜਾਂਦੀ ਰਹਿੰਦੀ ਹੈ।

ਇਸੁ ਧਨ ਕਉ ਤਸਕਰੁ ਜੋਹਿ ਨ ਸਕਈ ਨਾ ਓਚਕਾ ਲੈ ਜਾਇ ॥
ਇਸ ਦੌਲਤ ਨੂੰ ਚੋਰ ਤਾੜ ਨਹੀਂ ਸਕਦਾ, ਨਾਂ ਹੀ ਇਸ ਨੂੰ ਲੁੱਚਾਲੰਡਾ ਲੈ ਜਾ ਸਕਦਾ ਹੈ।

ਇਹੁ ਹਰਿ ਧਨੁ ਜੀਐ ਸੇਤੀ ਰਵਿ ਰਹਿਆ ਜੀਐ ਨਾਲੇ ਜਾਇ ॥
ਇਹ ਈਸ਼ਵਰੀ ਦੌਲਤ ਆਮਤਾ ਨਾਲ ਇਕ ਮਿੱਕ ਹੋਈ ਹੋਈ ਹੈ ਅਤੇ ਆਤਮਾ ਦੇ ਨਾਲ ਹੀ ਇਹ ਜਾਊਗੀ।

ਪੂਰੇ ਗੁਰ ਤੇ ਪਾਈਐ ਮਨਮੁਖਿ ਪਲੈ ਨ ਪਾਇ ॥
ਪੂਰਨ ਗੁਰਾਂ ਪਾਸੋਂ ਇਹ ਪ੍ਰਾਪਤ ਹੁੰਦੀ ਹੈ। ਇਹ ਅਧਰਮੀਆਂ ਦੀ ਝੋਲੀ ਵਿੱਚ ਨਹੀਂ ਪੈਂਦੀ।

ਧਨੁ ਵਾਪਾਰੀ ਨਾਨਕਾ ਜਿਨ੍ਹ੍ਹਾ ਨਾਮ ਧਨੁ ਖਟਿਆ ਆਇ ॥੨॥
ਮੁਬਾਰਕ ਹਨ, ਉਹ ਵਣਜਾਰੇ, ਹੇ ਨਾਨਕ! ਜਿਨ੍ਹਾਂ ਨੇ ਸੰਸਾਰ ਵਿੱਚ ਆ ਕੇ ਵਾਹਿਗੁਰੂ ਦੇ ਨਾਮ ਦੀ ਦੌਲਤ ਕਮਾਈ ਹੈ।

ਪਉੜੀ ॥
ਪਉੜੀ।

ਮੇਰਾ ਸਾਹਿਬੁ ਅਤਿ ਵਡਾ ਸਚੁ ਗਹਿਰ ਗੰਭੀਰਾ ॥
ਮੈਂਡਾ ਮਾਲਕ ਬੇਅੰਤ ਵਿਸ਼ਾਲ, ਸੱਚਾ, ਡੂੰਘਾ ਅਤੇ ਅਥਾਹ ਹੈ।

ਸਭੁ ਜਗੁ ਤਿਸ ਕੈ ਵਸਿ ਹੈ ਸਭੁ ਤਿਸ ਕਾ ਚੀਰਾ ॥
ਸਾਰਾ ਸੰਸਾਰ ਉਸ ਦੇ ਅਖਤਿਆਰ ਵਿੱਚ ਹੈ ਅਤੇ ਸਾਰੀ ਸ਼ਕਤੀ ਉਸੇ ਦੀ ਹੀ ਹੈ।

ਗੁਰ ਪਰਸਾਦੀ ਪਾਈਐ ਨਿਹਚਲੁ ਧਨੁ ਧੀਰਾ ॥
ਗੁਰਾਂ ਦੀ ਮਿਹਰ ਸਕਦਾ, ਸਦੀਵੀ ਸਥਿਰ ਅਤੇ ਧੀਰਜ ਦੇਣ ਵਾਲੀ ਹਰੀ ਦੇ ਨਾਮ ਦੀ ਦੌਲਤ ਪ੍ਰਾਪਤ ਹੁੰਦੀ ਹੈ।

ਕਿਰਪਾ ਤੇ ਹਰਿ ਮਨਿ ਵਸੈ ਭੇਟੈ ਗੁਰੁ ਸੂਰਾ ॥
ਸੁਆਮੀ ਦੀ ਦਇਆ ਦੁਆਰਾ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ ਤੇ ਉਹ ਯੋਧੇ ਗੁਰਾਂ ਨੂੰ ਮਿਲ ਪੈਂਦਾ ਹੈ।

ਗੁਣਵੰਤੀ ਸਾਲਾਹਿਆ ਸਦਾ ਥਿਰੁ ਨਿਹਚਲੁ ਹਰਿ ਪੂਰਾ ॥੭॥
ਗੁਣਵਾਨ, ਸਦੀਵੀ ਸਥਿਰ ਅਹਿੱਲ ਅਤੇ ਪੂਰਨ ਪ੍ਰਭੂ ਦੀ ਪ੍ਰਸੰਸਾ ਕਰਦੇ ਹਨ।

ਸਲੋਕੁ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਧ੍ਰਿਗੁ ਤਿਨ੍ਹ੍ਹਾ ਦਾ ਜੀਵਿਆ ਜੋ ਹਰਿ ਸੁਖੁ ਪਰਹਰਿ ਤਿਆਗਦੇ ਦੁਖੁ ਹਉਮੈ ਪਾਪ ਕਮਾਇ ॥
ਲਾਨ੍ਹਤ ਹੈ ਉਨ੍ਹਾਂ ਦੀ ਜਿੰਦਗੀ ਨੂੰ ਜਿਹੜੇ ਵਾਹਿਗੁਰੂ ਦੇ ਆਰਾਮ ਨੂੰ ਛੱਡ ਕੇ ਪਰੇ ਸੁੱਟ ਪਾਉਂਦੇ ਹਨ ਅਤੇ ਹੰਕਾਰ ਤੇ ਗੁਨਾਹ ਕਰ ਕੇ ਦੁੱਖ ਉਠਾਉਂਦੇ ਹਨ।

ਮਨਮੁਖ ਅਗਿਆਨੀ ਮਾਇਆ ਮੋਹਿ ਵਿਆਪੇ ਤਿਨ੍ਹ੍ਹ ਬੂਝ ਨ ਕਾਈ ਪਾਇ ॥
ਬੇਸਮਝ ਨਾਸਤਕ ਧਨ-ਦੌਲਤ ਦੀ ਪ੍ਰੀਤ ਵਿੱਚ ਖਚਤ ਹੋਏ ਹੋਏ ਹਨ, ਉਨ੍ਹਾਂ ਨੂੰ ਕੋਈ ਸਮਝ ਨਹੀਂ ਪੈਂਦੀ।

ਹਲਤਿ ਪਲਤਿ ਓਇ ਸੁਖੁ ਨ ਪਾਵਹਿ ਅੰਤਿ ਗਏ ਪਛੁਤਾਇ ॥
ਇਸ ਲੋਕ ਤੇ ਪ੍ਰਲੋਕ ਵਿੱਚ ਉਹ ਆਰਾਮ ਨਹੀਂ ਪਾਉਂਦੇ। ਅਖੀਰ ਨੂੰ ਉਹ ਅਫਸੋਸ ਕਰਦੇ ਟੁਰ ਜਾਂਦੇ ਹਨ।

ਗੁਰ ਪਰਸਾਦੀ ਕੋ ਨਾਮੁ ਧਿਆਏ ਤਿਸੁ ਹਉਮੈ ਵਿਚਹੁ ਜਾਇ ॥
ਗੁਰਾਂ ਦੀ ਦਇਆ ਦੁਆਰਾ, ਕੋਈ ਵਿਰਲਾ ਜਣਾ ਹੀ ਨਾਮ ਨੂੰ ਸਿਮਰਦਾ ਹੈ। ਉਸ ਦੇ ਅੰਦਰੋਂ ਹੰਕਾਰ ਦੂਰ ਹੋ ਜਾਂਦਾ ਹੈ।

ਨਾਨਕ ਜਿਸੁ ਪੂਰਬਿ ਹੋਵੈ ਲਿਖਿਆ ਸੋ ਗੁਰ ਚਰਣੀ ਆਇ ਪਾਇ ॥੧॥
ਨਾਨਕ, ਜਿਸ ਦੇ ਭਾਗਾਂ ਵਿੱਚ ਮੁੱਢ ਤੋਂ ਐਸ ਤਰ੍ਹਾਂ ਲਿਖਿਆ ਹੁੰਦਾ ਹੈ, ਉਹ ਆ ਕੇ ਗੁਰਾਂ ਦੇ ਪੈਰੀਂ ਪੈ ਜਾਂਦਾ ਹੈ।

ਮਃ ੩ ॥
ਤੀਜੀ ਪਾਤਿਸ਼ਾਹੀ।

ਮਨਮੁਖੁ ਊਧਾ ਕਉਲੁ ਹੈ ਨਾ ਤਿਸੁ ਭਗਤਿ ਨ ਨਾਉ ॥
ਪ੍ਰਤੀਕੂਲ ਪੁਰਸ਼ ਦਾ ਦਿਲ ਕਮਲ ਮੂਧਾ ਹੁੰਦਾ ਹੈ। ਉਸ ਦੇ ਪੱਲੇ ਨਾਂ ਸ਼ਰਧਾ-ਪ੍ਰੇਮ ਤੇ ਨਾਂ ਹੀ ਰੱਬ ਦਾ ਨਾਮ ਹੈ।

ਸਕਤੀ ਅੰਦਰਿ ਵਰਤਦਾ ਕੂੜੁ ਤਿਸ ਕਾ ਹੈ ਉਪਾਉ ॥
ਮਾਇਆ ਵਿੱਚ ਹੀ ਉਹ ਖਚਤ ਹੋਇਆ ਰਹਿੰਦਾ ਹੈ ਅਤੇ ਝੂਠੇ ਹਨ ਉਸ ਦੇ ਉਪਰਾਲੇ।

ਤਿਸ ਕਾ ਅੰਦਰੁ ਚਿਤੁ ਨ ਭਿਜਈ ਮੁਖਿ ਫੀਕਾ ਆਲਾਉ ॥
ਉਸ ਦਾ ਮਨ ਅੰਤ੍ਰੀਵ ਤੋਂ ਪਿਘਲਦਾ ਨਹੀਂ ਅਤੇ ਕੁਰਖਤ ਹਨ ਉਸ ਦੇ ਮੂੰਹ ਦੇ ਬਚਨ-ਬਿਲਾਸ।

ਓਇ ਧਰਮਿ ਰਲਾਏ ਨਾ ਰਲਨ੍ਹ੍ਹਿ ਓਨਾ ਅੰਦਰਿ ਕੂੜੁ ਸੁਆਉ ॥
ਮਿਲਾਇਆ ਹੋਇਆ ਭੀ ਉਹ ਧਰਮੀਆਂ ਨਾਲ ਨਹੀਂ ਮਿਲਦਾ। ਉਸ ਦੇ ਅੰਦਰਵਾਰ ਝੂਠ ਅਤੇ ਖੁਦਗਰਜੀਆਂ ਹਨ।

ਨਾਨਕ ਕਰਤੈ ਬਣਤ ਬਣਾਈ ਮਨਮੁਖ ਕੂੜੁ ਬੋਲਿ ਬੋਲਿ ਡੁਬੇ ਗੁਰਮੁਖਿ ਤਰੇ ਜਪਿ ਹਰਿ ਨਾਉ ॥੨॥
ਨਾਨਕ, ਕਰਤਾਰ ਨੇ ਐਸੀ ਤਦਬੀਰ ਬਣਾਈ ਹੈ, ਕਿ ਅਧਰਮੀ ਝੂਠ ਬਕ ਬਕ ਕੇ ਡੁੱਬ ਗਏ ਹਨ ਅਤੇ ਧਰਮੀ ਸੁਆਮੀ ਦੇ ਨਾਮ ਦਾ ਉਚਾਰਨ ਕਰ ਕੇ ਪਾਰ ਉਤਰ ਗਏ ਹਨ।

ਪਉੜੀ ॥
ਪਉੜੀ।

ਬਿਨੁ ਬੂਝੇ ਵਡਾ ਫੇਰੁ ਪਇਆ ਫਿਰਿ ਆਵੈ ਜਾਈ ॥
ਅਸਲੀਅਤ ਨੂੰ ਸਮਝਣ ਦੇ ਬਾਝੋਂ ਬੰਦੇ ਨੂੰ ਲੰਮਾ ਚੱਕਰ ਕੱਟਣਾ ਪੈਂਦਾ ਹੈ ਅਤੇ ਉਹ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ।

ਸਤਿਗੁਰ ਕੀ ਸੇਵਾ ਨ ਕੀਤੀਆ ਅੰਤਿ ਗਇਆ ਪਛੁਤਾਈ ॥
ਉਸ ਨੇ ਸੱਚੇ ਗੁਰਾਂ ਦੀ ਘਾਲ ਨਹੀਂ ਕਮਾਈ। ਉਹ ਅਖੀਰ ਨੂੰ ਅਫਸੋਸ ਕਰਦਾ ਹੋਇਆ ਤੁਰ ਜਾਂਦਾ ਹੈ।

ਆਪਣੀ ਕਿਰਪਾ ਕਰੇ ਗੁਰੁ ਪਾਈਐ ਵਿਚਹੁ ਆਪੁ ਗਵਾਈ ॥
ਜੇਕਰ ਸਾਈਂ ਆਪਣੀ ਮਿਹਰ ਧਾਰੇ, ਬੰਦਾ ਗੁਰਾਂ ਨੂੰ ਪਾ ਲੈਂਦਾ ਹੈ ਅਤੇ ਹੰਕਾਰ ਨੂੰ ਆਪਣੇ ਅੰਦਰੋਂ ਕੱਢ ਦਿੰਦਾ ਹੈ।

ਤ੍ਰਿਸਨਾ ਭੁਖ ਵਿਚਹੁ ਉਤਰੈ ਸੁਖੁ ਵਸੈ ਮਨਿ ਆਈ ॥
ਤ੍ਰੇਹ ਅਤੇ ਖੁਦਿਆ ਉਸ ਦੇ ਅੰਦਰੋਂ ਨਿਕਲ ਜਾਂਦੇ ਹਨ ਅਤੇ ਆਰਾਮ ਆ ਕੇ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ।

ਸਦਾ ਸਦਾ ਸਾਲਾਹੀਐ ਹਿਰਦੈ ਲਿਵ ਲਾਈ ॥੮॥
ਆਪਣੇ ਦਿਲ ਅੰਦਰ ਪ੍ਰਭੁ ਦਾ ਪਿਆਰ ਟਿਕਾ ਕੇ, ਤੂੰ ਹੇ ਬੰਦੇ! ਹਮੇਸ਼ਾਂ ਹਮੇਸ਼ਾਂ ਹੀ ਉਸ ਦਾ ਜੱਸ ਗਾਇਨ ਕਰ।

ਸਲੋਕੁ ਮਃ ੩ ॥
ਸਲਕੋ ਤੀਜੀ ਪਾਤਿਸ਼ਾਹੀ।

ਜਿ ਸਤਿਗੁਰੁ ਸੇਵੇ ਆਪਣਾ ਤਿਸ ਨੋ ਪੂਜੇ ਸਭੁ ਕੋਇ ॥
ਹਰ ਕੋਈ ਉਸ ਦੀ ਉਪਾਸ਼ਨਾ ਕਰਦਾ ਹੈ, ਜੋ ਆਪਣੇ ਸੱਚੇ ਗੁਰਾਂ ਦੀ ਚਾਕਰੀ ਕਮਾਉਂਦਾ ਹੈ।

ਸਭਨਾ ਉਪਾਵਾ ਸਿਰਿ ਉਪਾਉ ਹੈ ਹਰਿ ਨਾਮੁ ਪਰਾਪਤਿ ਹੋਇ ॥
ਸਾਰਿਆਂ ਉਪਰਾਲਿਆਂ ਦਾ ਸ਼੍ਰੋਮਣੀ ਉਪਰਾਲਾ ਸਾਹਿਬ ਦੇ ਨਾਮ ਦੀ ਪ੍ਰਾਪਤੀ ਹੈ।

ਅੰਤਰਿ ਸੀਤਲ ਸਾਤਿ ਵਸੈ ਜਪਿ ਹਿਰਦੈ ਸਦਾ ਸੁਖੁ ਹੋਇ ॥
ਸੱਚੇ ਦਿਲੋਂ ਸੁਆਮੀ ਦਾ ਸਿਮਰਨ ਕਰਨ ਦੁਆਰਾ, ਬੰਦਾ ਹਮੇਸ਼ਾਂ ਖੁਸ਼ੀ ਵਿੱਚ ਵਿਚਰਦਾ ਹੈ ਤੇ ਠੰਢ ਬਖਸ਼ਣਹਾਰ ਆਰਾਮ ਉਸ ਦੇ ਮਨ ਵਿੱਚ ਵਸਦਾ ਹੈ।

ਅੰਮ੍ਰਿਤੁ ਖਾਣਾ ਅੰਮ੍ਰਿਤੁ ਪੈਨਣਾ ਨਾਨਕ ਨਾਮੁ ਵਡਾਈ ਹੋਇ ॥੧॥
ਨਾਮ-ਸੁਧਾਰਸ ਉਸ ਦਾ ਭੋਜਨ ਹੈ, ਨਾਮ ਸੁਧਾਰਸ ਹੀ ਉਸ ਦੀ ਪੁਸ਼ਾਕ ਹੈ, ਹੇ ਨਾਨਕ! ਅਤੇ ਨਾਮ ਦੁਆਰਾ, ਹੀ ਉਸ ਦੀ ਪ੍ਰਭਤਾ ਹੁੰਦੀ ਹੈ।

ਮਃ ੩ ॥
ਤੀਜੀ ਪਾਤਿਸ਼ਾਹੀ।

ਏ ਮਨ ਗੁਰ ਕੀ ਸਿਖ ਸੁਣਿ ਹਰਿ ਪਾਵਹਿ ਗੁਣੀ ਨਿਧਾਨੁ ॥
ਹੇ ਬੰਦੇ! ਤੂੰ ਗੁਰਾਂ ਦਾ ਉਪਦੇਸ਼ ਸ੍ਰਵਣ ਕਰ ਅਤੇ ਤੂੰ ਖੂਬੀਆਂ ਦੇ ਖਜਾਨੇ ਵਾਹਿਗੁਰੂ ਨੂੰ ਪਾ ਲਵੇਂਗਾ।

copyright GurbaniShare.com all right reserved. Email