ਹਰਿ ਸੁਖਦਾਤਾ ਮਨਿ ਵਸੈ ਹਉਮੈ ਜਾਇ ਗੁਮਾਨੁ ॥
ਆਰਾਮ ਦੇਣ ਵਾਲਾ ਵਾਹਿਗੁਰੂ ਤੇਰੇ ਚਿੱਤ ਵਿੱਚ ਟਿਕ ਜਾਵੇਗਾ ਅਤੇ ਤੇਰੀ ਹੰਗਤਾ ਤੇ ਹੰਕਾਰ ਨਵਿਰਤ ਹੋ ਜਾਣਗੇ। ਨਾਨਕ ਨਦਰੀ ਪਾਈਐ ਤਾ ਅਨਦਿਨੁ ਲਾਗੈ ਧਿਆਨੁ ॥੨॥ ਨਾਨਕ, ਜਦ ਬੰਦੇ ਨੂੰ ਰੱਬ ਦੀ ਮਿਹਰ ਦੀ ਦਾਤ ਮਿਲਦੀ ਹੈ, ਤਦ ਰਾਤ ਦਿਨ ਉਸ ਦੀ ਬਿਰਤੀ ਕੇਵਲ ਉਸ ਨਾਲ ਹੀ ਲੱਗੀ ਰਹਿੰਦੀ ਹੈ। ਪਉੜੀ ॥ ਪਉੜੀ। ਸਤੁ ਸੰਤੋਖੁ ਸਭੁ ਸਚੁ ਹੈ ਗੁਰਮੁਖਿ ਪਵਿਤਾ ॥ ਗੁਰੂ-ਅਨੁਸਾਰੀ ਪ੍ਰਾਣੀ ਪਵਿੱਤ੍ਰ ਹੈ। ਉਹ ਪਾਕ-ਦਾਮਨੀ ਸੰਤੁਸ਼ਟਤਾ ਅਤੇ ਸਚਾਈ ਸਮੂਹ ਦਾ ਸਰੂਪ ਹੈ। ਅੰਦਰਹੁ ਕਪਟੁ ਵਿਕਾਰੁ ਗਇਆ ਮਨੁ ਸਹਜੇ ਜਿਤਾ ॥ ਉਸ ਦੇ ਅੰਦਰੋਂ ਛਲ-ਫਰੇਬ ਅਤੇ ਬਦੀ ਦੂਰ ਹੋ ਜਾਂਦੇ ਹਨ ਅਤੇ ਸੁਖੈਨ ਹੀ ਉਹ ਆਪਣੇ ਮਨ ਉਤੇ ਫਤਿਹ ਪਾ ਲੈਂਦਾ ਹੈ। ਤਹ ਜੋਤਿ ਪ੍ਰਗਾਸੁ ਅਨੰਦ ਰਸੁ ਅਗਿਆਨੁ ਗਵਿਤਾ ॥ ਉਥੇ ਉਸ ਦੇ ਰਿਦੇ ਅੰਦਰ ਰੱਬੀ ਨੂਰ ਅਤੇ ਅੰਮ੍ਰਿਤ-ਮਈ ਖੁਸ਼ੀ ਪ੍ਰਕਾਸ਼ ਹੋ ਜਾਂਦੇ ਹਨ ਅਤੇ ਉਸ ਦੀ ਬੇਸਮਝੀ ਜਾਂਦੀ ਰਹਿੰਦੀ ਹੈ। ਅਨਦਿਨੁ ਹਰਿ ਕੇ ਗੁਣ ਰਵੈ ਗੁਣ ਪਰਗਟੁ ਕਿਤਾ ॥ ਰੈਣ ਦਿਹੁੰ ਉਹ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ ਅਤੇ ਉਸ ਦੀਆਂ ਬਜ਼ੁਰਗੀਆਂ ਨੂੰ ਉਜਾਗਰ ਕਰਦਾ ਹੈ। ਸਭਨਾ ਦਾਤਾ ਏਕੁ ਹੈ ਇਕੋ ਹਰਿ ਮਿਤਾ ॥੯॥ ਇਕ ਸੁਆਮੀ ਹੀ ਸਾਰਿਆਂ ਦਾ ਦਾਤਾਰ ਹੈ। ਕੇਵਲ ਵਾਹਿਗੁਰੂ ਹੀ ਪ੍ਰਾਣੀ ਦਾ ਮਿੱਤ੍ਰ ਹੈ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਕਹੀਐ ਜਿ ਅਨਦਿਨੁ ਹਰਿ ਲਿਵ ਲਾਏ ॥ ਜੋ ਸੁਆਮੀ ਨੂੰ ਸਮਝਦਾ ਹੈ ਅਤੇ ਰੈਣ ਦਿਹੁੰ ਹਰੀ ਨਾਲ ਆਪਣੀ ਬਿਰਤੀ ਜੋੜਦਾ ਹੈ, ਉਹ ਬ੍ਰਾਹਮਣ ਆਖਿਆ ਜਾਂਦਾ ਹੈ। ਸਤਿਗੁਰ ਪੁਛੈ ਸਚੁ ਸੰਜਮੁ ਕਮਾਵੈ ਹਉਮੈ ਰੋਗੁ ਤਿਸੁ ਜਾਏ ॥ ਸੱਚੇ ਗੁਰਾਂ ਦੀ ਸਲਾਹ ਲੈਂ, ਉਹ ਸੱਚ ਤੇ ਸਵੈ-ਰੋਕਥਾਮ ਕਮਾਉਂਦਾ ਹੈ ਅਤੇ ਉਸ ਦੀ ਹੰਕਾਰ ਦੀ ਬੀਮਾਰੀ ਦੂਰ ਹੋ ਜਾਂਦੀ ਹੈ। ਹਰਿ ਗੁਣ ਗਾਵੈ ਗੁਣ ਸੰਗ੍ਰਹੈ ਜੋਤੀ ਜੋਤਿ ਮਿਲਾਏ ॥ ਰੱਬ ਦਾ ਜੱਸ ਉਹ ਗਾਉਂਦਾ ਹੈ, ਰੱਬ ਦਾ ਜੱਸ ਹੀ ਉਹ ਇਕੱਤਰ ਕਰਦਾ ਹੈ ਅਤੇ ਉਸ ਦਾ ਨੂਰ ਪਰਮ ਨੂਰ ਨਾਲ ਮਿਲ ਜਾਂਦਾ ਹੈ। ਇਸੁ ਜੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ ਜਿ ਹਉਮੈ ਮੇਟਿ ਸਮਾਏ ॥ ਇਸ ਜਹਾਨ ਵਿੱਚ ਕੋਈ ਟਾਂਵਾਂ ਟੱਲਾ ਹੀ ਪ੍ਰਭੂ ਨੂੰ ਜਾਨਣ ਵਾਲਾ ਹੈ, ਜੋ ਆਪਣੀ ਸਵਂੈ-ਹੰਗਤਾ ਨੂੰ ਮੇਟ ਕੇ ਉਸ ਅੰਦਰ ਲੀਨ ਹੁੰਦਾ ਹੈ। ਨਾਨਕ ਤਿਸ ਨੋ ਮਿਲਿਆ ਸਦਾ ਸੁਖੁ ਪਾਈਐ ਜਿ ਅਨਦਿਨੁ ਹਰਿ ਨਾਮੁ ਧਿਆਏ ॥੧॥ ਨਾਨਕ, ਉਸ ਨੂੰ ਭੇਟਣ ਦੁਆਰਾ ਸਦੀਵੀ ਆਰਾਮ ਸਦੀਵ ਆਰਾਮ ਪ੍ਰਾਪਤ ਹੁੰਦਾ ਹੈ, ਜੋ ਰਾਤ ਦਿਨ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦਾ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। ਅੰਤਰਿ ਕਪਟੁ ਮਨਮੁਖ ਅਗਿਆਨੀ ਰਸਨਾ ਝੂਠੁ ਬੋਲਾਇ ॥ ਬੇਸਮਝ ਅਧਰਮੀ ਤੇ ਹਿਰਦੇ ਅੰਦਰ ਛਲ-ਫਰੇਬ ਹੈ। ਆਪਣੀ ਜੀਭ ਨਾਲ ਉਹ ਕੁੜ ਬਕਦਾ ਹੈ। ਕਪਟਿ ਕੀਤੈ ਹਰਿ ਪੁਰਖੁ ਨ ਭੀਜੈ ਨਿਤ ਵੇਖੈ ਸੁਣੈ ਸੁਭਾਇ ॥ ਛਲ ਕਰਨ ਦੁਆਰਾ, ਸਰਬ ਸ਼ਕਤੀਵਾਨ ਸੁਆਮੀ ਪ੍ਰਸੰਨ ਨਹੀਂ ਹੁੰਦਾ। ਉਹ ਕੁਦਰੀਤ ਸਹਿਜ ਤੇ ਪਿਆਰ ਨਾਲ ਸਾਰਿਆਂ ਨੂੰ ਸਦਾ ਦੇਖਦਾ ਤੇ ਸੁਣਦਾ ਹੈ। ਦੂਜੈ ਭਾਇ ਜਾਇ ਜਗੁ ਪਰਬੋਧੈ ਬਿਖੁ ਮਾਇਆ ਮੋਹ ਸੁਆਇ ॥ ਦਵੈਤ-ਭਾਵ ਰਾਹੀਂ ਜਾ ਕੇ ਉਹ ਲੋਕਾਂ ਨੂੰ ਸਿਖਮਤ ਦਿੰਦਾ ਹੈ। ਜ਼ਹਿਰੀਲੀ ਧਨ-ਦੌਲਤ ਦੇ ਮੋਹ ਅਤੇ ਸੁਆਦ ਅੰਦਰ ਉਹ ਖੱਚਤ ਹੋ ਰਿਹਾ ਹੈ। ਇਤੁ ਕਮਾਣੈ ਸਦਾ ਦੁਖੁ ਪਾਵੈ ਜੰਮੈ ਮਰੈ ਫਿਰਿ ਆਵੈ ਜਾਇ ॥ ਇਸ ਤਰ੍ਹਾਂ ਕਰਨ ਦੁਆਰਾ, ਉਹ ਹਮੇਸ਼ਾਂ ਮੁਸੀਬਤ ਝਾਗਦਾ ਹੈ। ਉ ਜੰਮਦਾ ਤੇ ਮਰਦਾ ਅਤੇ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ। ਸਹਸਾ ਮੂਲਿ ਨ ਚੁਕਈ ਵਿਚਿ ਵਿਸਟਾ ਪਚੈ ਪਚਾਇ ॥ ਉਸ ਦਾ ਸੰਦੇਹ ਮੂਲੋਂ ਹੀ ਉਸ ਨੂੰ ਨਹੀਂ ਛੱਡਦਾ। ਗੰਦਗੀ ਅੰਦਰ ਹੀ ਉਹ ਗਲ ਸੜ ਜਾਂਦਾ ਹੈ। ਜਿਸ ਨੋ ਕ੍ਰਿਪਾ ਕਰੇ ਮੇਰਾ ਸੁਆਮੀ ਤਿਸੁ ਗੁਰ ਕੀ ਸਿਖ ਸੁਣਾਇ ॥ ਜਿਸ ਉਤੇ ਮੈਂਡਾ ਮਾਲਕ ਮਿਹਰ ਧਾਰਦਾ ਹੈ, ਉਸ ਨੂੰ ਗੁਰਾਂ ਦਾ ਉਪਦੇਸ਼ ਸ੍ਰਵਣ ਕਰਾਉਂਦਾ ਹੈ। ਹਰਿ ਨਾਮੁ ਧਿਆਵੈ ਹਰਿ ਨਾਮੋ ਗਾਵੈ ਹਰਿ ਨਾਮੋ ਅੰਤਿ ਛਡਾਇ ॥੨॥ ਰੱਬ ਦਾ ਨਾਮ ਉਹ ਸਿਮਰਦਾ ਹੈ, ਰੱਬ ਦਾ ਨਾਮ ਉਹ ਗਾਇਨ ਕਰਦਾ ਹੈ ਤੇ ਰੱਬ ਦਾ ਨਾਮ ਹੀ ਅਖੀਰ ਨੂੰ ਉਸ ਦੀ ਬੰਖ-ਖਲਾਸ ਕਰਾਉਂਦਾ ਹੈ। ਪਉੜੀ ॥ ਪਉੜੀ। ਜਿਨਾ ਹੁਕਮੁ ਮਨਾਇਓਨੁ ਤੇ ਪੂਰੇ ਸੰਸਾਰਿ ॥ ਜਿਨ੍ਹਾਂ ਪਾਸੋਂ ਸਾਹਿਬ ਆਪਣੀ ਆਗਿਆ ਦਾ ਪਾਲਣ ਕਰਾਉਂਦਾ ਹੈ, ਇਸ ਜਗਤ ਵਿੱਚ ਉਹ ਪੂਰਨ ਪੁਰਸ਼ ਹਨ। ਸਾਹਿਬੁ ਸੇਵਨ੍ਹ੍ਹਿ ਆਪਣਾ ਪੂਰੈ ਸਬਦਿ ਵੀਚਾਰਿ ॥ ਉਹ ਆਪਣੇ ਸੁਆਮੀ ਦੀ ਟਹਿਲ ਕਮਾਉਂਦੇ ਹਨ ਅਤੇ ਗੁਰਾਂ ਦੀ ਪੂਰਨ ਬਾਣੀ ਦਾ ਧਿਆਨ ਧਾਰਦੇ ਹਨ। ਹਰਿ ਕੀ ਸੇਵਾ ਚਾਕਰੀ ਸਚੈ ਸਬਦਿ ਪਿਆਰਿ ॥ ਉਹ ਵਾਹਿਗੁਰੂ ਦੀ ਉਪਾਸ਼ਨਾ ਤੇ ਘਾਲ ਕਮਾਉਂਦੇ ਹਨ, ਅਤੇ ਸੱਚੇ ਨਾਮ ਨਾਲ ਪਿਰਹੜੀ ਪਾਉਂਦੇ ਹਨ। ਹਰਿ ਕਾ ਮਹਲੁ ਤਿਨ੍ਹ੍ਹੀ ਪਾਇਆ ਜਿਨ੍ਹ੍ਹ ਹਉਮੈ ਵਿਚਹੁ ਮਾਰਿ ॥ ਜੋ ਸਵੈ-ਹੰਗਤਾ ਨੂੰ ਅੰਦਰੋਂ ਮਾਰ ਕੱਢਦੇ ਹਨ, ਉਹ ਮਾਲਕ ਦੇ ਮੰਦਰ ਨੂੰ ਪਾ ਲੈਂਦੇ ਹਨ। ਨਾਨਕ ਗੁਰਮੁਖਿ ਮਿਲਿ ਰਹੇ ਜਪਿ ਹਰਿ ਨਾਮਾ ਉਰ ਧਾਰਿ ॥੧੦॥ ਵਾਹਿਗੁਰੂ ਦਾ ਨਾਮ ਸਿਮਰਨ ਕਰਨ ਅਤੇ ਇਸ ਨੂੰ ਹਿਰਦੇ ਅੰਦਰ ਟਿਕਾਉਣ ਦੁਆਰਾ, ਗੁਰੂ-ਸਮਰਪਨ ਉਸ ਨਾਲ ਜੁੜੇ ਹੋਏ ਰਹਿੰਦੇ ਹਨ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਗੁਰਮੁਖਿ ਧਿਆਨ ਸਹਜ ਧੁਨਿ ਉਪਜੈ ਸਚਿ ਨਾਮਿ ਚਿਤੁ ਲਾਇਆ ॥ ਪਵਿੱਤ੍ਰ ਪੁਰਸ਼ ਵਾਹਿਗੁਰੂ ਦਾ ਚਿੰਤਨ ਕਰਦੇ ਹਨ ਅਤੇ ਉਨ੍ਹਾਂ ਦੇ ਅੰਦਰ ਬੈਕੁੰਠੀ ਕੀਰਤੀ ਗੂੰਜਦਾ ਹੈ। ਉਹ ਸੱਚੇ ਨਾਮ ਨਾਲ ਆਪਣੀ ਬਿਰਤੀ ਜੋੜਦੇ ਹਨ। ਗੁਰਮੁਖਿ ਅਨਦਿਨੁ ਰਹੈ ਰੰਗਿ ਰਾਤਾ ਹਰਿ ਕਾ ਨਾਮੁ ਮਨਿ ਭਾਇਆ ॥ ਪਵਿੱਤਰ ਪੁਰਸ਼ ਰਾਤ ਦਿਨ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਰਹਿੰਦਾ ਹੈ ਅਤੇ ਵਾਹਿਗੁਰੂ ਦਾ ਨਾਮ ਉਸ ਦੇ ਚਿੱਤ ਨੂੰ ਚੰਗਾ ਲੱਗਦਾ ਹੈ। ਗੁਰਮੁਖਿ ਹਰਿ ਵੇਖਹਿ ਗੁਰਮੁਖਿ ਹਰਿ ਬੋਲਹਿ ਗੁਰਮੁਖਿ ਹਰਿ ਸਹਜਿ ਰੰਗੁ ਲਾਇਆ ॥ ਗੁਰੂ-ਸਮਰਪਨ ਵਾਹਿਗੁਰੂ ਨੂੰ ਦੇਖਦੇ ਹਨ, ਗੁਰੂ-ਸਮਰਪਨ ਵਾਹਿਗੁਰੂ ਬਾਰੇ ਬਚਨ ਕਰਦੇ ਹਨ ਅਤੇ ਗੁਰੂ-ਸਮਰਪਨ ਸੁਭਾਵਕ ਹੀ ਪ੍ਰਭੂ ਨਾਲ ਪ੍ਰੇਮ ਪਾਉਂਦੇ ਹਨ। ਨਾਨਕ ਗੁਰਮੁਖਿ ਗਿਆਨੁ ਪਰਾਪਤਿ ਹੋਵੈ ਤਿਮਰ ਅਗਿਆਨੁ ਅਧੇਰੁ ਚੁਕਾਇਆ ॥ ਨਾਨਕ, ਮੁੱਖੀ ਗੁਰਾਂ ਪਾਸੋਂ ਬ੍ਰਹਿਮਬੋਧ ਪ੍ਰਾਪਤ ਹੁੰਦਾ ਹੈ ਅਤੇ ਬੇਸਮਝੀ ਦਾ ਕਾਲਾ ਬੋਲਾ ਅਨ੍ਹੇਰਾ ਦੂਰ ਹੋ ਜਾਂਦਾ ਹੈ। ਜਿਸ ਨੋ ਕਰਮੁ ਹੋਵੈ ਧੁਰਿ ਪੂਰਾ ਤਿਨਿ ਗੁਰਮੁਖਿ ਹਰਿ ਨਾਮੁ ਧਿਆਇਆ ॥੧॥ ਜਿਸ ਦੇ ਉਤੇ ਪੂਰਨ ਪ੍ਰਭੂ ਦੀ ਦਇਆਲਤਾ ਹੈ, ਉਹ ਗੁਰਾਂ ਦੇ ਰਾਹੀਂ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦਾ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। ਸਤਿਗੁਰੁ ਜਿਨਾ ਨ ਸੇਵਿਓ ਸਬਦਿ ਨ ਲਗੋ ਪਿਆਰੁ ॥ ਜੋ ਸੱਚੇ ਗੁਰਾਂ ਦੀ ਘਾਲ ਨਹੀਂ ਕਮਾਉਂਦੇ, ਪ੍ਰਭੂ ਨਾਲ ਪ੍ਰੇਮ ਨਹੀਂ ਪਾਉਂਦੇ, ਸਹਜੇ ਨਾਮੁ ਨ ਧਿਆਇਆ ਕਿਤੁ ਆਇਆ ਸੰਸਾਰਿ ॥ ਅਤੇ ਅਡੋਲਤਾ ਅੰਦਰ ਨਾਮ ਦਾ ਆਰਾਧਨ ਨਹੀਂ ਕਰਦੇ, ਉਹ ਕਾਹਦੇ ਲਈ ਜਗਤ ਵਿੱਚ ਆਏ ਹਨ? ਫਿਰਿ ਫਿਰਿ ਜੂਨੀ ਪਾਈਐ ਵਿਸਟਾ ਸਦਾ ਖੁਆਰੁ ॥ ਮੁੜ ਮੁੜ ਕੇ ਉਹ ਜੂਨੀਆਂ ਅੰਦਰ ਪਾਏ ਜਾਂਦੇ ਹਨ ਅਤੇ ਹਮੇਸ਼ਾਂ ਹੀ ਗੰਦਗੀ ਅੰਦਰ ਗਲਦੇ ਸੜਦੇ ਹਨ। ਕੂੜੈ ਲਾਲਚਿ ਲਗਿਆ ਨਾ ਉਰਵਾਰੁ ਨ ਪਾਰੁ ॥ ਉਹ ਝੂਠੇ ਲੋਭ ਨਾਲ ਚਿਮੜੇ ਹੋਏ ਹਨ ਅਤੇ ਨਾਂ ਉਹ ਇਸ ਕਿਨਾਰੇ ਉਤੇ ਹਨ ਅਤੇ ਨਾਂ ਹੀ ਪਾਰਲੇ ਉਤੇ। copyright GurbaniShare.com all right reserved. Email |