ਹਰਿ ਨਾਮੁ ਨ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥੨॥
ਉਹ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਨਹੀਂ ਕਰਦੇ ਅਤੇ ਆਪਣਾ ਜੀਵਨ ਵਿਅਰਥ ਗੁਆ ਲੈਂਦੇ ਹਨ। ਮੌਤ ਦਾ ਦੂਤ ਉਨ੍ਹਾਂ ਨੂੰ ਸਜ਼ਾ ਦੇ ਕੇ ਬੇਇੱਜ਼ਤ ਕਰਦਾ ਹੈ। ਪਉੜੀ ॥ ਪਉੜੀ। ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ ॥ ਜਦ ਪ੍ਰਭੂ ਨੇ ਆਪਣੇ ਆਪ ਨੂੰ ਉਤਪੰਨ ਕੀਤਾ, ਤਦ ਹੋਰ ਕੋਈ ਨਹੀਂ ਸੀ। ਮਤਾ ਮਸੂਰਤਿ ਆਪਿ ਕਰੇ ਜੋ ਕਰੇ ਸੁ ਹੋਈ ॥ ਸਲਾਹ ਮਸ਼ਵਰਾ ਉਹ ਆਪਣੇ ਆਪ ਨਾਲ ਹੀ ਕਰਦਾ ਸੀ। ਜਿਹੜਾ ਕੁਛ ਉਹ ਕਰਦਾ ਸੀ, ਉਹੋ ਹੀ ਹੁੰਦਾ ਸੀ। ਤਦਹੁ ਆਕਾਸੁ ਨ ਪਾਤਾਲੁ ਹੈ ਨਾ ਤ੍ਰੈ ਲੋਈ ॥ ਤਦ ਨਾਂ ਅਪਮਾਨ ਸੀ, ਨਾਂ ਪਾਤਾਲ ਤੇ ਨਾਂ ਹੀ ਤਿੰਨੇ ਲੋਕ (ਸੁਰਗ, ਮਾਤ ਤੇ ਪਾਤਾਲ ਲੋਕ)। ਤਦਹੁ ਆਪੇ ਆਪਿ ਨਿਰੰਕਾਰੁ ਹੈ ਨਾ ਓਪਤਿ ਹੋਈ ॥ ਤਦੋਂ ਕੇਵਲ ਸਰੂਪ-ਰਹਿਤ ਸੁਆਮੀ ਖੁਦ ਹੀ ਸੀ ਅਤੇ ਕੋਈ ਉਤਪਤੀ ਨਹੀਂ ਸੀ। ਜਿਉ ਤਿਸੁ ਭਾਵੈ ਤਿਵੈ ਕਰੇ ਤਿਸੁ ਬਿਨੁ ਅਵਰੁ ਨ ਕੋਈ ॥੧॥ ਜਿਸ ਤਰ੍ਹਾਂ ਉਸ ਨੂੰ ਚੰਗਾ ਲੱਗਦਾ ਸੀ, ਉਸੇ ਤਰ੍ਹਾਂ ਹੀ ਉਹ ਕਰਦਾ ਸੀ। ਉਸ ਦੇ ਬਗੈਰ ਹੋਰ ਕੋਈ ਨਹੀਂ ਸੀ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ ॥ ਮੈਂਡਾ ਮਾਲਕ ਅਮਰ ਹੈ, ਉਹ ਨਾਮ ਸਿਮਰਨ ਦਾ ਅਭਿਆਸ ਕਰਨ ਦੁਆਰਾ ਦਿਸਦਾ ਹੈ। ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ ॥ ਉਹ ਕਦਾਚਿਤ ਨਾਸਵੰਤ ਨਹੀਂ ਅਤੇ ਨਾਂ ਉਹ ਜੰਮਦਾ ਅਤੇ ਨਾਂ ਹੀ ਮਰਦਾ ਹੈ। ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥ ਤੂੰ ਹਮੇਸ਼ਾਂ ਤੇ ਹਮੇਸ਼ਾਂ ਹੀ ਉਸ ਦੀ ਟਹਿਲ ਕਮਾ, ਜਿਹੜਾ ਸਾਰਿਆਂ ਅੰਦਰ ਰਵ ਰਿਹਾ ਹੈ। ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ ॥ ਹੋਰ ਦੂਸਰੇ ਦੀ ਕਿਸ ਲਈ ਟਹਿਲ ਕਰੀਏ, ਜੋ ਜੰਮਦਾ ਅਤੇ ਮਰ ਜਾਂਦਾ ਹੈ। ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ ਅਵਰੀ ਕਉ ਚਿਤੁ ਲਾਇ ॥ ਨਿਸਫਲ ਹੈ, ਉਨ੍ਹਾਂ ਦੀ ਜਿੰਦਗੀ, ਜੋ ਆਪਣੇ ਮਾਲਕ ਨੂੰ ਨਹੀਂ ਸਮਝਦੇ ਅਤੇ ਆਪਣੀ ਬਿਰਤੀ ਹੋਰਨਾਂ ਨਾਲ ਜੋੜਦੇ ਹਨ। ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ ॥੧॥ ਨਾਨਕ ਇਹ ਭੀ ਪਤਾ ਨਹੀਂ ਲੱਗਦਾ ਕਿ ਸਿਰਜਣਹਾਰ ਉਨ੍ਹਾਂ ਨੂੰ ਕਿੰਨਾ ਕੁ ਡੰਡ ਦੇਊਗਾ? ਮਃ ੩ ॥ ਤੀਜੀ ਪਾਤਿਸ਼ਾਹੀ। ਸਚਾ ਨਾਮੁ ਧਿਆਈਐ ਸਭੋ ਵਰਤੈ ਸਚੁ ॥ ਸੱਚੇ ਨਾਮ ਦਾ ਤੂੰ ਸਿਮਰਨ ਕਰ। ਸੱਦਾ ਸਰੂਪ ਵਾਹਿਗੁਰੂ ਹਰ ਥਾਂ ਵਿਆਪਕ ਹੋ ਰਿਹਾ ਹੈ। ਨਾਨਕ ਹੁਕਮੁ ਬੁਝਿ ਪਰਵਾਣੁ ਹੋਇ ਤਾ ਫਲੁ ਪਾਵੈ ਸਚੁ ॥ ਨਾਨਕ, ਹਰੀ ਦਾ ਫੁਰਮਾਨ ਸਮਝਣ ਦੁਆਰਾ ਬੰਦਾ ਕਬੂਲ ਪੈ ਜਾਂਦਾ ਹੈ ਤੇ ਤਦੋਂ ਉਸ ਨੂੰ ਸੱਚਾ ਮੇਵਾ ਮਿਲ ਜਾਂਦਾ ਹੈ। ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲਿ ਨ ਬੁਝਈ ਅੰਧਾ ਕਚੁ ਨਿਕਚੁ ॥੨॥ ਉਹ ਬਕਵਾਸ ਕਰਦਾ ਫਿਰਦਾ ਹੈ, ਪੰਤੂ ਸਾਹਿਬ ਦੇ ਫੁਰਮਾਨ ਨੂੰ ਮੂਲੋਂ ਹੀ ਅਨੁਭਵ ਨਹੀਂ ਕਰਦਾ। ਉਹ ਅੰਨ੍ਹਾ ਅਤੇ ਕੂੜਿਆਂ ਦਾ ਪਰਮ ਕੂੜਾ ਹੈ। ਪਉੜੀ ॥ ਪਉੜੀ। ਸੰਜੋਗੁ ਵਿਜੋਗੁ ਉਪਾਇਓਨੁ ਸ੍ਰਿਸਟੀ ਕਾ ਮੂਲੁ ਰਚਾਇਆ ॥ ਮਿਲਾਪ ਅਤੇ ਵਿਛੋੜਾ ਰੱਚ ਕੇ, ਸਿਰਜਣਹਾਰ ਨੇ ਸੰਸਾਰ ਦੀ ਬੁਨਿਆਦ ਰੱਖੀ। ਹੁਕਮੀ ਸ੍ਰਿਸਟਿ ਸਾਜੀਅਨੁ ਜੋਤੀ ਜੋਤਿ ਮਿਲਾਇਆ ॥ ਆਪਣੇ ਮਗਰ (ਹੁਕਮ) ਦੁਆਰਾ ਪ੍ਰਕਾਸ਼ਵਾਨ ਪ੍ਰਭੂ ਨੇ ਕੁਲ ਆਲਮ ਨੂੰ ਬਣਾਇਆ ਅਤੇ ਆਪਣਾ ਪ੍ਰਕਾਸ਼ ਉਸ ਅੰਦਰ ਪਾਇਆ। ਜੋਤੀ ਹੂੰ ਸਭੁ ਚਾਨਣਾ ਸਤਿਗੁਰਿ ਸਬਦੁ ਸੁਣਾਇਆ ॥ ਪ੍ਰਕਾਸ਼ਵਾਨ ਪ੍ਰਭੂ ਤੋਂ ਹੀ ਸਾਰਾ ਨੂਰ ਪੈਦਾ ਹੁੰਦਾ ਹੈ। ਸੱਚੇ ਗੁਰਾਂ ਨੇ ਇਹ ਉਪਦੇਸ਼ ਦਰਸਾਇਆ ਹੈ। ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ ਸਿਰਿ ਧੰਧੈ ਲਾਇਆ ॥ ਬ੍ਰਹਿਮਾ, ਵਿਸ਼ਨੂੰ ਅਤੇ ਸ਼ਿਵਜੀ, ਤਿੰਨਾਂ ਸੁਭਾਵਾਂ ਸਹਿਤ ਸਿਰਜ ਕੇ ਵਾਹਿਗੁਰੂ ਨੇ ਉਨ੍ਹਾਂ ਨੂੰ ਕੰਮ ਤੇ ਲਾ ਦਿੱਤਾ ਹੈ। ਮਾਇਆ ਕਾ ਮੂਲੁ ਰਚਾਇਓਨੁ ਤੁਰੀਆ ਸੁਖੁ ਪਾਇਆ ॥੨॥ ਮਾਇਕ ਜਗਤ ਗਲਤ-ਫਹਿਮੀ ਦੀ ਜੜ੍ਹ ਬਣਾਈ ਗਈ ਹੈ। ਖੁਸ਼ੀ ਚਉਥੀ ਅਵਸਥਾ ਅੰਦਰ ਪ੍ਰਾਪਤ ਹੁੰਦੀ ਹੈ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਸੋ ਜਪੁ ਸੋ ਤਪੁ ਜਿ ਸਤਿਗੁਰ ਭਾਵੈ ॥ ਕੇਵਲ ਓਹੀ ਸਿਮਰਨ ਹੈ ਅਤੇ ਓਹੀ ਤਪੱਸਿਆ ਪ੍ਰਵਾਨ ਹੈ, ਜਿਹੜੀ ਸੱਚੇ ਗੁਰਾਂ ਨੂੰ ਚੰਗੀ ਲੱਗਦੀ ਹੈ। ਸਤਿਗੁਰ ਕੈ ਭਾਣੈ ਵਡਿਆਈ ਪਾਵੈ ॥ ਸਤਿਗੁਰਾਂ ਨੂੰ ਪ੍ਰਸੰਨ ਕਰਨ ਦੁਆਰਾ, ਬਜ਼ੁਰਗੀ ਪ੍ਰਾਪਤ ਹੁੰਦੀ ਹੈ। ਨਾਨਕ ਆਪੁ ਛੋਡਿ ਗੁਰ ਮਾਹਿ ਸਮਾਵੈ ॥੧॥ ਨਾਨਕ, ਸਵੈ-ਹੰਗਤਾ ਨੂੰ ਤਿਆਗਣ ਦੁਆਰਾ ਇਨਸਾਨ ਗੁਰਾਂ ਅੰਦਰ ਲੀਨ ਹੋ ਜਾਂਦਾ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। ਗੁਰ ਕੀ ਸਿਖ ਕੋ ਵਿਰਲਾ ਲੇਵੈ ॥ ਕੋਈ ਟਾਵਾਂ ਪੁਰਸ਼ ਹੀ ਗੁਰਾਂ ਦੇ ਉਪਦੇਸ਼ ਨੂੰ ਗ੍ਰਹਿਣ ਕਰਦਾ ਹੈ। ਨਾਨਕ ਜਿਸੁ ਆਪਿ ਵਡਿਆਈ ਦੇਵੈ ॥੨॥ ਕੇਵਲ ਓਹੀ ਉਸ ਨੂੰ ਪ੍ਰਾਪਤ ਕਰਦਾ ਹੈ, ਜਿਸ ਨੂੰ ਪ੍ਰਭੂ ਖੁਦ ਪ੍ਰਭਤਾ ਪ੍ਰਦਾਨ ਕਰਦਾ ਹੈ। ਪਉੜੀ ॥ ਪਉੜੀ। ਮਾਇਆ ਮੋਹੁ ਅਗਿਆਨੁ ਹੈ ਬਿਖਮੁ ਅਤਿ ਭਾਰੀ ॥ ਆਤਮਕ ਅਨ੍ਹੇਰਾ ਸੰਸਾਰੀ ਪਦਾਰਥਾਂ ਦੇ ਪਿਆਰ ਦੀ ਬੁਨਿਆਦ ਹੈ। ਇਸ ਨੂੰ ਕਾਬੂ ਕਰਨਾ ਮੁਸ਼ਕਿਲ ਅਤੇ ਪਰਮ ਬੋਝਲ ਹੈ। ਪਥਰ ਪਾਪ ਬਹੁ ਲਦਿਆ ਕਿਉ ਤਰੀਐ ਤਾਰੀ ॥ ਜੀਵਨ ਕਿਸ਼ਤੀ ਗੁਨਾਹ ਦੇ ਪੱਥਰਾਂ ਨਾਲ ਘਣੇਰੀ ਲੱਦੀ ਹੋਈ ਹੈ। ਇਹ ਨਦੀ ਤੋਂ ਕਿਸ ਤਰ੍ਹਾਂ ਪਾਰ ਹੋਵੇਗੀ? ਅਨਦਿਨੁ ਭਗਤੀ ਰਤਿਆ ਹਰਿ ਪਾਰਿ ਉਤਾਰੀ ॥ ਵਾਹਿਗੁਰੂ ਉਨ੍ਹਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ, ਜੋ ਰੈਣ ਦਿਹੁੰ ਉਸ ਦੇ ਪ੍ਰੇਮ ਨਾਲ ਰੰਗੇ ਰਹਿੰਦੇ ਹਨ। ਗੁਰ ਸਬਦੀ ਮਨੁ ਨਿਰਮਲਾ ਹਉਮੈ ਛਡਿ ਵਿਕਾਰੀ ॥ ਗੁਰਾਂ ਦੇ ਉਪਦੇਸ਼ ਦੁਆਰਾ, ਇਨਸਾਨ ਹੰਕਾਰ ਅਤੇ ਪਾਪ ਨੂੰ ਤਿਆਗ ਦਿੰਦਾ ਹੈ ਅਤੇ ਉਸ ਦੀ ਆਤਮਾ ਬੇਦਾਗ ਹੋ ਜਾਂਦੀ ਹੈ। ਹਰਿ ਹਰਿ ਨਾਮੁ ਧਿਆਈਐ ਹਰਿ ਹਰਿ ਨਿਸਤਾਰੀ ॥੩॥ ਤੂੰ ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਕਰ। ਸੁਆਮੀ ਮਾਲਕ ਬੰਦੇ ਦਾ ਪਾਰ ਉਤਾਰਾ ਕਰਨ ਵਾਲਾ ਹੈ। ਸਲੋਕੁ ॥ ਸਲੋਕ। ਕਬੀਰ ਮੁਕਤਿ ਦੁਆਰਾ ਸੰਕੁੜਾ ਰਾਈ ਦਸਵੈ ਭਾਇ ॥ ਕਬੀਰ, ਮੋਖਸ਼ ਦਾ ਦਰਵਾਜਾ ਰਾਈ ਦੇ ਦਾਣੇ ਦੇ ਦਸਵਨੂੰ ਹਿੱਸੇ ਵਰਗਾ ਤੰਗ ਹੈ। ਮਨੁ ਤਉ ਮੈਗਲੁ ਹੋਇ ਰਹਾ ਨਿਕਸਿਆ ਕਿਉ ਕਰਿ ਜਾਇ ॥ ਆਤਮਾ ਜੋ ਹਾਥੀ ਵਰਗੀ ਕੱਦਾਵਰ ਹੋ ਰਹੀ ਹੈ, ਕਿਸ ਤਰ੍ਹਾਂ ਇਸ ਦੇ ਵਿੱਚ ਦੀ ਲੰਘ ਸਕਦੀ ਹੈ? ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ ॥ ਜੇਕਰ ਐਹੋ ਜੇਹਾ ਸੱਚਾ ਗੁਰੂ ਮਿਲ ਜਾਵੇ, ਜੋ ਪਰਮ-ਪ੍ਰਸੰਨ ਹੋ ਕੇ ਦਇਆ ਕਰੇ, ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ ॥੧॥ ਤਦ ਮੌਖਸ਼ ਦਾ ਦਰਵਾਜਾ ਬਹੁਤ ਖੁੱਲ੍ਹਾ ਹੋ ਜਾਂਦਾ ਹੈ ਅਤੇ ਆਤਮਾ ਸੁਖੈਨ ਹੀ ਅੰਦਰ ਬਾਹਰ ਗੁਜ਼ਰ ਸਕਦੀ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। ਨਾਨਕ ਮੁਕਤਿ ਦੁਆਰਾ ਅਤਿ ਨੀਕਾ ਨਾਨ੍ਹ੍ਹਾ ਹੋਇ ਸੁ ਜਾਇ ॥ ਨਾਨਕ, ਕਲਿਆਣ ਦਾ ਬੂਹਾ ਬਹੁਤ ਹੀ ਛੋਟਾ ਹੈ ਜੋ ਨਿੱਕਾ ਜਿਹਾ ਹੈ, ਕੇਵਲ ਓਹੀ ਲੰਘ ਸਕਦਾ ਹੈ। ਹਉਮੈ ਮਨੁ ਅਸਥੂਲੁ ਹੈ ਕਿਉ ਕਰਿ ਵਿਚੁ ਦੇ ਜਾਇ ॥ ਹੰਕਾਰ ਕਾਰਨ ਆਤਮਾ ਮੋਟੀ ਤਾਜ਼ੀ ਹੋ ਗਈ ਹੈ, ਇਹ ਕਿਸ ਤਰ੍ਹਾਂ ਇਸ ਦੇ ਵਿੱਚ ਦੀ ਗੁਜ਼ਰ ਸਕਦੀ ਹੈ? ਸਤਿਗੁਰ ਮਿਲਿਐ ਹਉਮੈ ਗਈ ਜੋਤਿ ਰਹੀ ਸਭ ਆਇ ॥ ਸੱਚੇ ਗੁਰਾਂ ਨੂੰ ਭੇਟਣ ਦੁਆਰਾ, ਹੰਕਾਰ ਦੂਰ ਹੋ ਜਾਂਦਾ ਹੈ, ਅਤੇ ਪ੍ਰਾਣੀ ਰੱਬੀ ਨੂਰ ਨਾਲ ਪਰੀ-ਪੂਰਨ ਹੋ ਜਾਂਦਾ ਹੈ। copyright GurbaniShare.com all right reserved. Email |