ਹਰਿ ਨਾਮੁ ਹਿਰਦੈ ਪਵਿਤ੍ਰੁ ਪਾਵਨੁ ਇਹੁ ਸਰੀਰੁ ਤਉ ਸਰਣੀ ॥੭॥
ਹੇ ਵਾਹਿਗੁਰੂ! ਮੇਰੇ ਅੰਤਸ਼ਕਰਨ ਅੰਦਰ ਆਪਣਾ ਨਾਮ ਅਸਥਾਪਨ ਕਰ, ਜੋ ਪਰਮ ਪਵਿੱਤ੍ਰ ਤੇ ਪੁਨੀਤ ਹੈ। ਮੇਰੇ ਇਹ ਦੇਹ ਤੇਰੀ ਸ਼ਰਨ ਵਿੱਚ ਹੈ। ਲਬ ਲੋਭ ਲਹਰਿ ਨਿਵਾਰਣੰ ਹਰਿ ਨਾਮ ਰਾਸਿ ਮਨੰ ॥ ਅੰਤਸ਼ਕਰਨ ਦੇ ਅੰਦਰ ਦੀ ਵਾਹਿਗੁਰੂ ਦੇ ਨਾਮ ਦੀ ਪੂੰਜੀ ਤਮ੍ਹਾ ਅਤੇ ਲਾਲਚ ਤੇ ਤਰੰਗਾ ਨੂੰ ਨਾਸ ਕਰ ਦਿੰਦੀ ਹੈ। ਮਨੁ ਮਾਰਿ ਤੁਹੀ ਨਿਰੰਜਨਾ ਕਹੁ ਨਾਨਕਾ ਸਰਨੰ ॥੮॥੧॥੫॥ ਮੇਰੇ ਮਨੂਏ ਨੂੰ ਸੁਧਾਰ ਦੇ, ਤੂੰ ਹੇ ਪਵਿੱਤਰ ਪ੍ਰਭੂ! ਗੁਰੂ ਜੀ ਆਖਦੇ ਹਨ, ਮੈਂ ਤੇਰੀ ਓਟ ਲਈ ਹੈ। ਗੂਜਰੀ ਮਹਲਾ ੩ ਘਰੁ ੧ ਗੂਜਰੀ ਤੀਜੀ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਕਦਾ ਉਹ ਪਾਇਆ ਜਾਂਦਾ ਹੈ। ਨਿਰਤਿ ਕਰੀ ਇਹੁ ਮਨੁ ਨਚਾਈ ॥ ਮੈਂ ਨੱਚਦਾ ਹਾਂ ਅਤੇ ਆਪਣੇ ਇਸ ਮਨੂਏ ਨੂੰ ਭੀ ਨਚਾਉਂਦਾ ਹਾਂ। ਗੁਰ ਪਰਸਾਦੀ ਆਪੁ ਗਵਾਈ ॥ ਗੁਰਾਂ ਦੀ ਦਇਆ ਦੁਆਰਾ ਮੈਂ ਆਪਣੀ ਸਵੈ-ਹੰਗਤਾ ਨੂੰ ਮੇਸਦਾ ਹਾਂ। ਚਿਤੁ ਥਿਰੁ ਰਾਖੈ ਸੋ ਮੁਕਤਿ ਹੋਵੈ ਜੋ ਇਛੀ ਸੋਈ ਫਲੁ ਪਾਈ ॥੧॥ ਜੋ ਆਪਣੇ ਮਨ ਹਰੀ ਤੇ ਟਿਕਾਈ ਰੱਖਦਾ ਹੈ, ਉਹ ਮੋਖਸ਼ ਹੋ ਜਾਂਦਾ ਹੈ ਅਤੇ ਉਸ ਮੇਵੇ ਨੂੰ ਪਾ ਲੈਂਦਾ ਹੈ, ਜਿਸ ਨੂੰ ਉਹ ਲੋੜਦਾ ਹੈ। ਨਾਚੁ ਰੇ ਮਨ ਗੁਰ ਕੈ ਆਗੈ ॥ ਨਿਰਤਕਾਰੀ ਕਰ, ਤੂੰ ਹੇ ਬੰਦੇ! ਆਪਣੇ ਗੁਰਾਂ ਦੇ ਮੂਹਰੇ। ਗੁਰ ਕੈ ਭਾਣੈ ਨਾਚਹਿ ਤਾ ਸੁਖੁ ਪਾਵਹਿ ਅੰਤੇ ਜਮ ਭਉ ਭਾਗੈ ॥ ਰਹਾਉ ॥ ਜੇਕਰ ਤੂੰ ਗੁਰਾਂ ਦੀ ਰਜ਼ਾ ਅਨੁਸਾਰ ਨਿਰਤਕਾਰੀ ਕਰਨੂੰ, ਤਦ ਤੂੰ ਆਰਾਮ ਪਾ ਲਵੇਗਾ ਅਤੇ ਅਖੀਰ ਦੇ ਵੇਲੇ ਮੌਤ ਦਾ ਡਰ ਤੇਰੇ ਕੋਲੋਂ ਦੌੜ ਜਾਵੇਗਾ। ਠਹਿਰਾਉ। ਆਪਿ ਨਚਾਏ ਸੋ ਭਗਤੁ ਕਹੀਐ ਆਪਣਾ ਪਿਆਰੁ ਆਪਿ ਲਾਏ ॥ ਜਿਸ ਨੂੰ ਸੁਆਮੀ ਖੁਦ ਨਚਾਉਂਦਾ ਹੈ, ਉਹ ਸੰਤ ਆਖਿਆ ਜਾਂਦਾ ਹੈ। ਆਪਣੇ ਪ੍ਰੇਮ ਨਾਲ ਉਹ ਆਪੇ ਹੀ ਬੰਦੇ ਨੂੰ ਜੋੜਦਾ ਹੈ। ਆਪੇ ਗਾਵੈ ਆਪਿ ਸੁਣਾਵੈ ਇਸੁ ਮਨ ਅੰਧੇ ਕਉ ਮਾਰਗਿ ਪਾਏ ॥੨॥ ਵਾਹਿਗੁਰੂ ਖੁਦ ਗਾਉਂਦਾ ਹੈ, ਖੁਦ ਹੀ ਸੁਣਾਉਣਾ ਹੈ ਅਤੇ ਸੁਨਾਖੇ ਮਨੁਸ਼ ਨੂੰ ਦਰੁਸਤ ਰਾਹ ਤੇ ਪਾਉਂਦਾ ਹੈ। ਅਨਦਿਨੁ ਨਾਚੈ ਸਕਤਿ ਨਿਵਾਰੈ ਸਿਵ ਘਰਿ ਨੀਦ ਨ ਹੋਈ ॥ ਜੋ ਰੈਣ ਦਿਹੁੰ ਨਿਰਤਕਾਰੀ ਕਰਦਾ ਹੈ ਅਤੇ ਮਾਇਆ ਨੂੰ ਤਿਆਗ ਦਿੰਦਾ ਹੈ, ਉਹ ਮਾਲਕ ਦੇ ਅੰਦਰ ਅੰਦਰ ਪ੍ਰਵੇਸ਼ ਕਰ ਜਾਂਦਾ ਹੈ, ਜਿਥੇ ਨਿੰਦਰਾ ਹੈ ਹੀ ਨਹੀਂ। ਸਕਤੀ ਘਰਿ ਜਗਤੁ ਸੂਤਾ ਨਾਚੈ ਟਾਪੈ ਅਵਰੋ ਗਾਵੈ ਮਨਮੁਖਿ ਭਗਤਿ ਨ ਹੋਈ ॥੩॥ ਮਾਇਆ ਦੇ ਗ੍ਰਿਹ ਵਿੱਚ ਸੁੱਤਾ ਹੋਇਆ ਜਹਾਨ, ਨੱਚਦਾ, ਟੱਪਦਾ ਅਤੇ ਦਵੈਤ-ਭਾਗ ਨੂੰ ਗਾਉਂਦਾ ਹੈ। ਪ੍ਰਤੀਕੂਲ ਪੁਰਸ਼ ਸਿਮਰਨ ਨੂੰ ਧਾਰਨ ਨਹੀਂ ਕਰਦਾ। ਸੁਰਿ ਨਰ ਵਿਰਤਿ ਪਖਿ ਕਰਮੀ ਨਾਚੇ ਮੁਨਿ ਜਨ ਗਿਆਨ ਬੀਚਾਰੀ ॥ ਦੇਵਤੇ, ਇਨਸਾਨ ਵਿਰੱਕਤ ਕਰਮਕਾਂਡੀ, ਖਾਮੋਸ਼ ਰਿਸ਼ੀ ਤੇ ਬ੍ਰਹਿਮ-ਬੇਤੇ ਨੱਚਦੇ ਹਨ। ਸਿਧ ਸਾਧਿਕ ਲਿਵ ਲਾਗੀ ਨਾਚੇ ਜਿਨ ਗੁਰਮੁਖਿ ਬੁਧਿ ਵੀਚਾਰੀ ॥੪॥ ਪੂਰਨ ਪੁਰਖ, ਅਭਿਆਸੀ ਅਤੇ ਪਵਿੱਤ੍ਰ ਪੁਰਖ ਜੋ ਪ੍ਰਬੀਨ ਅਕਲ ਵਾਲੇ ਹਨ, ਪ੍ਰਭੂ ਨੂੰ ਪ੍ਰੀਤ ਕਰਦੇ ਤੇ ਨੱਚਦੇ ਹਨ। ਖੰਡ ਬ੍ਰਹਮੰਡ ਤ੍ਰੈ ਗੁਣ ਨਾਚੇ ਜਿਨ ਲਾਗੀ ਹਰਿ ਲਿਵ ਤੁਮਾਰੀ ॥ ਕੁਲ ਆਲਮ, ਸੂਰਜ ਮੰਡਲ, ਤਿੰਨਾਂ ਸੁਭਾਵਾਂ ਵਾਲੇ ਜੀਵ ਅਤੇ ਪ੍ਰਾਣੀ ਜਿਨ੍ਹਾਂ ਦਾ ਤੇਰੇ ਨਾਲ ਪਿਆਰ ਪਿਆ ਹੋਇਆ ਹੈ, ਹੇ ਪ੍ਰਭੂ! ਤੇਰੀ ਨਿਰਤਕਾਰੀ ਕਰਦੇ ਹਨ। ਜੀਅ ਜੰਤ ਸਭੇ ਹੀ ਨਾਚੇ ਨਾਚਹਿ ਖਾਣੀ ਚਾਰੀ ॥੫॥ ਇਨਸਾਨ ਅਤੇ ਪਸ਼ੂ-ਪੰਛੀ ਸਮੂਹ ਨੱਚਦੇ ਹਨ ਅਤੇ ਨੱਚਦੇ ਹਨ ਚਾਰੇ ਹੀ ਪੈਦਾਇਸ਼ ਦੇ ਸੋਮੇ। ਜੋ ਤੁਧੁ ਭਾਵਹਿ ਸੇਈ ਨਾਚਹਿ ਜਿਨ ਗੁਰਮੁਖਿ ਸਬਦਿ ਲਿਵ ਲਾਏ ॥ ਕੇਵਲ ਓਹੀ ਨੱਚਦੇ ਹਨ, ਜਿਹੜੇ ਤੈਨੂੰ ਚੰਗੇ ਲੱਗਦੇ ਹਨ ਅਤੇ ਜੋ ਗੁਰੂ-ਸਮਰਪਨ, ਨਾਮ ਨੂੰ ਪਿਆਰ ਕਰਦੇ ਹਨ। ਸੇ ਭਗਤ ਸੇ ਤਤੁ ਗਿਆਨੀ ਜਿਨ ਕਉ ਹੁਕਮੁ ਮਨਾਏ ॥੬॥ ਉਹੀ ਸੰਤ ਹਨ ਅਤੇ ਉਹੀ ਅਸਲੀ ਬ੍ਰਹਿਮ-ਬੇਤੇ, ਜਿਨ੍ਹਾਂ ਪਾਸੋਂ ਤੂੰ ਹਰੀ ਆਪਣੇ ਫੁਰਮਾਨ ਦੀ ਪਾਲਣਾ ਕਰਾਉਂਦਾ ਹੈ। ਏਹਾ ਭਗਤਿ ਸਚੇ ਸਿਉ ਲਿਵ ਲਾਗੈ ਬਿਨੁ ਸੇਵਾ ਭਗਤਿ ਨ ਹੋਈ ॥ ਏਹੀ ਹੀ ਉਪਾਸ਼ਨਾ ਹੈ ਕਿ ਇਨਸਾਨ ਸਤਿਪੁਰਖ ਨੂੰ ਪਿਆਰ ਕਰੇ। ਘਾਲ ਸੇਵਾ ਦੇ ਬਾਝੋਂ ਇਨਸਾਨ ਸਾਧੂ ਨਹੀਂ ਹੋ ਸਕਦਾ। ਜੀਵਤੁ ਮਰੈ ਤਾ ਸਬਦੁ ਬੀਚਾਰੈ ਤਾ ਸਚੁ ਪਾਵੈ ਕੋਈ ॥੭॥ ਜੇਕਰ ਆਦਮੀ ਜੀਊਦੇ ਜੀ ਆਪਾ ਭਾਵ ਤੋਂ ਮਰਿਆ ਰਹੇ, ਤਾਂ ਹੀ ਉਹ ਨਾਮ ਦਾ ਚਿੰਤਨ ਕਰਦਾ ਹੈ ਅਤੇ ਕੇਵਲ ਤਦ ਹੀ ਕੋਈ ਜਣਾ ਸੱਚੇ ਸੁਆਮੀ ਨੂੰ ਪ੍ਰਾਪਤ ਕਰ ਸਕਦਾ ਹੈ। ਮਾਇਆ ਕੈ ਅਰਥਿ ਬਹੁਤੁ ਲੋਕ ਨਾਚੇ ਕੋ ਵਿਰਲਾ ਤਤੁ ਬੀਚਾਰੀ ॥ ਘਣੇਰੇ ਆਦਮੀ ਧਨ-ਦੌਲਤ ਦੀ ਖਾਤਿਰ ਨੱਚਦੇ ਹਨ। ਕੋਈ ਟਾਂਵਾਂ-ਟੱਲਾ ਹੀ ਸਾਰ-ਵਸਤੂ ਦਾ ਚਿੰਤਨ ਕਰਦਾ ਹੈ। ਗੁਰ ਪਰਸਾਦੀ ਸੋਈ ਜਨੁ ਪਾਏ ਜਿਨ ਕਉ ਕ੍ਰਿਪਾ ਤੁਮਾਰੀ ॥੮॥ ਉਹ ਇਨਸਾਨ ਜਿਸ ਉਤੇ ਤੂੰ ਮਿਹਰ ਧਾਰਦਾ ਹੈ, ਹੇ ਸੁਆਮੀ! ਗੁਰਾਂ ਦੀ ਦਇਆ ਦੁਆਰਾ ਤੈਨੂੰ ਪਾ ਲੈਂਦਾ ਹੈ। ਇਕੁ ਦਮੁ ਸਾਚਾ ਵੀਸਰੈ ਸਾ ਵੇਲਾ ਬਿਰਥਾ ਜਾਇ ॥ ਜੇਕਰ ਮੈਂ ਇਕ ਮੁਹਤ ਭਰ ਲਈ ਭੀ ਸੱਚੇ ਸੁਆਮੀ ਨੂੰ ਭੁੱਲ ਜਾਵਾਂ, ਉਹ ਸਮਾਂ ਵਿਅਰਥ ਬੀਤ ਜਾਂਦਾ ਹੈ। ਸਾਹਿ ਸਾਹਿ ਸਦਾ ਸਮਾਲੀਐ ਆਪੇ ਬਖਸੇ ਕਰੇ ਰਜਾਇ ॥੯॥ ਹਰ ਸੁਆਸ ਨਾਲ, ਤੂੰ ਹਮੇਸ਼ਾਂ ਸੁਆਮੀ ਨੂੰ ਸਿਮਰ ਅਤੇ ਉਹ ਆਪਣੀ ਮਰਜ਼ੀ ਅਨੁਸਾਰ ਤੈਨੂੰ ਖੁਦ ਹੀ ਬਖਸ਼ ਦੇਵੇਗਾ। ਸੇਈ ਨਾਚਹਿ ਜੋ ਤੁਧੁ ਭਾਵਹਿ ਜਿ ਗੁਰਮੁਖਿ ਸਬਦੁ ਵੀਚਾਰੀ ॥ ਕੇਵਲ ਓਹੀ ਨੱਚਦੇ ਹਨ, ਜਿਹੜੇ ਤੈਨੂੰ ਚੰਗੇ ਲੱਗਦੇ ਹਨ, ਅਤੇ ਉਹ ਗੁਰੂ-ਪਿਅਰੇ ਵੀ ਜੋ ਨਾਮ ਦਾ ਆਰਾਧਨ ਕਰਦੇ ਹਨ। ਕਹੁ ਨਾਨਕ ਸੇ ਸਹਜ ਸੁਖੁ ਪਾਵਹਿ ਜਿਨ ਕਉ ਨਦਰਿ ਤੁਮਾਰੀ ॥੧੦॥੧॥੬॥ ਗੁਰੂ ਜੀ ਆਖਦੇ ਹਨ, ਜਿਨ੍ਹਾਂ ਉਤੇ ਤੇਰੀ ਰਹਿਮਤ ਹੈ, ਉਹ ਆਤਮਕ ਸੁੱਖ ਨੂੰ ਪ੍ਰਾਪਤ ਕਰਦੇ ਹਨ। ਗੂਜਰੀ ਮਹਲਾ ੪ ਘਰੁ ੨ ਗੂਜਰੀ ਚੌਥੀ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਹਰਿ ਬਿਨੁ ਜੀਅਰਾ ਰਹਿ ਨ ਸਕੈ ਜਿਉ ਬਾਲਕੁ ਖੀਰ ਅਧਾਰੀ ॥ ਵਾਹਿਗੁਰੂ ਦੇ ਬਗੈਰ ਮੇਰੀ ਜਿੰਦੜੀ ਬੱਚ ਨਹੀਂ ਸਕਦੀ, ਜਿਸ ਤਰ੍ਹਾਂ ਦੁੱਧ-ਅਹਾਰੀ ਬੱਚਾ ਦੁੱਧ ਦੇ ਬਾਝੋਂ ਰਹਿ ਨਹੀਂ ਸਕਦਾ। ਅਗਮ ਅਗੋਚਰ ਪ੍ਰਭੁ ਗੁਰਮੁਖਿ ਪਾਈਐ ਅਪੁਨੇ ਸਤਿਗੁਰ ਕੈ ਬਲਿਹਾਰੀ ॥੧॥ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਸੁਆਮੀ, ਗੁਰਾਂ ਦੇ ਰਾਹੀਂ ਪਾਇਆ ਜਾਂਦਾ ਹੈ। ਆਪਣੇ ਸੱਚੇ ਗੁਰਾਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ। ਮਨ ਰੇ ਹਰਿ ਕੀਰਤਿ ਤਰੁ ਤਾਰੀ ॥ ਹੇ ਮੇਰੀ ਜਿੰਦੜੀਏ! ਵਾਹਿਗੁਰੂ ਦਾ ਜੱਸ ਸੰਸਾਰ ਤੋਂ ਪਾਰ ਹੋਣ ਲਈ ਇਕ ਜਹਾਜ਼ ਹੈ। ਗੁਰਮੁਖਿ ਨਾਮੁ ਅੰਮ੍ਰਿਤ ਜਲੁ ਪਾਈਐ ਜਿਨ ਕਉ ਕ੍ਰਿਪਾ ਤੁਮਾਰੀ ॥ ਰਹਾਉ ॥ ਜਿਨ੍ਹਾਂ ਉਤੇ ਤੇਰੀ ਮਿਹਰ ਹੈ, ਉਹ ਗੁਰਾਂ ਦੇ ਰਾਹੀਂ ਨਾਮ ਦੇ ਅੰਮ੍ਰਿਤ-ਜਲ ਨੂੰ ਪ੍ਰਾਪਤ ਕਰਦੇ ਹਨ। ਠਹਿਰਾਉ। copyright GurbaniShare.com all right reserved. Email |