Page 505
ਸਤਿਗੁਰ ਵਾਕਿ ਹਿਰਦੈ ਹਰਿ ਨਿਰਮਲੁ ਨਾ ਜਮ ਕਾਣਿ ਨ ਜਮ ਕੀ ਬਾਕੀ ॥੧॥ ਰਹਾਉ ॥
ਜਿਸ ਦੇ ਅੰਤਸ਼ਕਰਨ ਅੰਦਰ ਸੱਚੇ ਗੁਰਾਂ ਦੀ ਬਾਣੀ ਹੈ, ਉਹ ਪਵਿੱਤਰ ਪ੍ਰਭੂ ਨੂੰ ਪਾ ਲੈਂਦਾ ਹੈ। ਨਾਂ ਉਹ ਮੌਤ ਦੀ ਹਕੂਮਤ ਹੇਠਾਂ ਹੈ, ਤੇ ਨਾਂ ਹੀ ਉਸ ਨੇ ਮੌਤ ਦਾ ਕੁਛ ਦੇਣਾ ਹੈ। ਠਹਿਰਾਉ।

ਹਰਿ ਗੁਣ ਰਸਨ ਰਵਹਿ ਪ੍ਰਭ ਸੰਗੇ ਜੋ ਤਿਸੁ ਭਾਵੈ ਸਹਜਿ ਹਰੀ ॥
ਉਹ ਆਪਣੀ ਜੀਭ ਨਾਲ ਰੱਬ ਦੀ ਕੀਰਤੀ ਉਚਾਰਦਾ ਹੈ, ਸੁਆਮੀ ਦੀ ਹਜ਼ੂਰੀ ਨੂੰ ਮਹਿਸੂਸ ਕਰਦਾ ਹੈ ਅਤੇ ਜਿਹੜਾ ਕੁਛ ਉਸ ਸੁਆਮੀ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ, ਉਹੀ ਕਰਦਾ ਹੈ।

ਬਿਨੁ ਹਰਿ ਨਾਮ ਬ੍ਰਿਥਾ ਜਗਿ ਜੀਵਨੁ ਹਰਿ ਬਿਨੁ ਨਿਹਫਲ ਮੇਕ ਘਰੀ ॥੨॥
ਵਾਹਿਗੁਰੂ ਦੇ ਨਾਮ ਦੇ ਬਾਝੋਂ ਵਿਅਰਥ ਹੈ ਬੰਦੇ ਦੀ ਜਿੰਦਗੀ ਇਸ ਜਹਾਨ ਅੰਦਰ, ਅਤੇ ਹਰ ਮੁਹਤ ਜੋ ਰੱਬ ਦੇ ਬਗੈਰ ਬੀਤਦਾ ਹੈ, ਨਿਸਫਲ ਜਾਂਦਾ ਹੈ।

ਐ ਜੀ ਖੋਟੇ ਠਉਰ ਨਾਹੀ ਘਰਿ ਬਾਹਰਿ ਨਿੰਦਕ ਗਤਿ ਨਹੀ ਕਾਈ ॥
ਹੇ ਮਹਾਰਾਜ! ਅੰਦਰ ਤੇ ਬਾਹਰ ਖੋਟੇ ਲਈ ਕੋਈ ਥਾਂ ਨਹੀਂ ਅਤੇ ਨਿੰਦਕ ਨੂੰ ਕੋਈ ਮੁਕਤੀ ਨਹੀਂ ਮਿਲਦੀ।

ਰੋਸੁ ਕਰੈ ਪ੍ਰਭੁ ਬਖਸ ਨ ਮੇਟੈ ਨਿਤ ਨਿਤ ਚੜੈ ਸਵਾਈ ॥੩॥
ਭਾਵਨੂੰ ਉਹ ਗਿਲਾ-ਗੁੱਸਾ ਕਰਦਾ ਹੈ, ਪ੍ਰੰਤੂ ਸੁਆਮੀ ਆਪਣੀਆਂ ਦਾਤਾਂ ਬੰਦ ਨਹੀਂ ਕਰਦਾ, ਜੋ ਰੋਜ-ਬਰੋਜ ਵਧੇਰੇ ਹੁੰਦੀਆਂ ਜਾਂਦੀਆਂ ਹਨ।

ਐ ਜੀ ਗੁਰ ਕੀ ਦਾਤਿ ਨ ਮੇਟੈ ਕੋਈ ਮੇਰੈ ਠਾਕੁਰਿ ਆਪਿ ਦਿਵਾਈ ॥
ਗੁਰਾਂ ਦੀ ਬਖਸ਼ਿਸ਼ ਨੂੰ ਕੋਈ ਭੀ ਮੇਟ (ਬੰਦ ਕਰ) ਨਹੀਂ ਸਕਦਾ, ਹੇ ਮਹਾਰਾਜ! ਕਿਉਂਕਿ ਮੈਂਡੇ ਸੁਆਮੀ ਨੇ ਆਪ ਇਕ ਦਾਤ ਬਖਸ਼ੀ ਹੈ।

ਨਿੰਦਕ ਨਰ ਕਾਲੇ ਮੁਖ ਨਿੰਦਾ ਜਿਨ੍ਹ੍ਹ ਗੁਰ ਕੀ ਦਾਤਿ ਨ ਭਾਈ ॥੪॥
ਸਿਆਹ ਬਦਖੋਈ ਕਰਨ ਵਾਲੇ ਕਾਲੇ ਮੂੰਹ ਵਾਲਿਆਂ ਨੂੰ ਜਿਨ੍ਹਾਂ ਨੂੰ ਗੁਰੂ ਨੂੰ ਬਖਸ਼ੀਸ਼ ਚੰਗੀ ਨਹੀਂ ਲੱਗਦੀ, ਬਦਖੋਈ ਚੰਗੀ ਲੱਗਦੀ ਹੈ।

ਐ ਜੀ ਸਰਣਿ ਪਰੇ ਪ੍ਰਭੁ ਬਖਸਿ ਮਿਲਾਵੈ ਬਿਲਮ ਨ ਅਧੂਆ ਰਾਈ ॥
ਹੇ ਮਹਾਰਾਜ! ਸੁਆਮੀ ਹਰੀ ਉਨ੍ਹਾਂ ਨੂੰ ਮਾਫ ਕਰ ਕੇ ਆਪਣੇ ਨਾਲ ਅਭੇਦ ਕਰ ਲੈਂਦਾ ਹੈ। ਜੋ ਉਸ ਦੀ ਪਨਾਹ ਲੈਂਦੇ ਹਨ, ਇਸ ਦੇ ਵਿੱਚ ਇਕ ਅਧੇ ਛਿਨ ਦੀ ਭੀ ਦੇਰੀ ਨਹੀਂ ਲਾਉਂਦਾ।

ਆਨਦ ਮੂਲੁ ਨਾਥੁ ਸਿਰਿ ਨਾਥਾ ਸਤਿਗੁਰੁ ਮੇਲਿ ਮਿਲਾਈ ॥੫॥
ਉਹ ਸੁਆਮੀਆਂ ਦਾ ਸ਼੍ਰੋਮਣੀ ਸੁਆਮੀ ਪ੍ਰਸੰਨਤਾ ਦਾ ਸੋਮਾ ਹੈ, ਸੱਚੇ ਗੁਰੂ ਜੀ ਉਸ ਦੇ ਮਿਲਾਪ ਵਿੱਚ ਮਿਲਾ ਦਿੰਦੇ ਹਨ।

ਐ ਜੀ ਸਦਾ ਦਇਆਲੁ ਦਇਆ ਕਰਿ ਰਵਿਆ ਗੁਰਮਤਿ ਭ੍ਰਮਨਿ ਚੁਕਾਈ ॥
ਹੇ ਮਹਾਰਾਜ, ਸਦੀਵੀ ਮਿਹਰਬਾਨ ਮਾਲਕ, ਗੁਰਾਂ ਦੀ ਕ੍ਰਿਪਾ ਦੁਆਰਾ ਸਿਮਰਿਆ ਜਾਂਦਾ ਹੈ। ਗੁਰਾਂ ਦੀ ਸਿੱਖਿਆ ਰਾਹੀਂ ਸਾਡੇ ਭਟਕਣੇ ਮਿੱਟ ਜਾਂਦੇ ਹਨ।

ਪਾਰਸੁ ਭੇਟਿ ਕੰਚਨੁ ਧਾਤੁ ਹੋਈ ਸਤਸੰਗਤਿ ਕੀ ਵਡਿਆਈ ॥੬॥
ਰਸਾਇਣ ਨਾਲ ਛੂਹ ਕੇ ਧਾਤ ਸੋਨਾ ਹੋ ਜਾਂਦੀ ਹੈ। ਐਹੇ ਜੇਹੀ ਹੈ ਮਹਾਨਤਾ ਸੰਗਤ ਦੀ।

ਹਰਿ ਜਲੁ ਨਿਰਮਲੁ ਮਨੁ ਇਸਨਾਨੀ ਮਜਨੁ ਸਤਿਗੁਰੁ ਭਾਈ ॥
ਰੱਬ ਦਾ ਨਾਮ ਪਵਿੱਤਰ ਪਾਣੀ ਹੈ। ਆਤਮਾ ਨ੍ਹਾਉਣ ਵਾਲੀ ਹੈ ਅਤੇ ਸੱਚੇ ਗੁਰੂ ਜੀ ਇਸ਼ਨਾਨ ਕਰਾਉਣ ਵਾਲੇ ਹਨ, ਹੇ ਵੀਰ!

ਪੁਨਰਪਿ ਜਨਮੁ ਨਾਹੀ ਜਨ ਸੰਗਤਿ ਜੋਤੀ ਜੋਤਿ ਮਿਲਾਈ ॥੭॥
ਸਤਿ ਸੰਗਤ ਕਰਨ ਦੁਆਰਾ ਇਨਸਾਨ ਮੁੜ ਕੇ ਜਨਮ ਨਹੀਂ ਧਾਰਦਾ ਅਤੇ ਉਸ ਦਾ ਨੂਰ ਪਰਮ ਨੂਰ ਹੋ ਨਾਲ ਅਭੇਦ ਹੋ ਜਾਂਦਾ ਹੈ।

ਤੂੰ ਵਡ ਪੁਰਖੁ ਅਗੰਮ ਤਰੋਵਰੁ ਹਮ ਪੰਖੀ ਤੁਝ ਮਾਹੀ ॥
ਤੂੰ ਪਰਮ ਪ੍ਰਭੂ ਅਤੇ ਅਨੰਤ ਦਰਖਤ ਹੈ ਅਤੇ ਮੈਂ ਪਰਿੰਦਾ ਤੇਰੀ ਰਾਖੀ ਵਿੱਚ ਹਾਂ।

ਨਾਨਕ ਨਾਮੁ ਨਿਰੰਜਨ ਦੀਜੈ ਜੁਗਿ ਜੁਗਿ ਸਬਦਿ ਸਲਾਹੀ ॥੮॥੪॥
ਨਾਨਕ ਨੂੰ ਆਪਣਾ ਪਵਿੱਤਰ ਨਾਮ ਦਾ ਪ੍ਰਦਾਨ ਕਰ, ਅਤੇ ਉਹ ਸਾਰਿਆਂ ਯੁੱਗਾਂ ਅੰਦਰ ਨਾਮ ਦੀ ਕੀਰਤੀ ਗਾਇਨ ਕਰਦਾ ਰਹੇਗਾ।

ਗੂਜਰੀ ਮਹਲਾ ੧ ਘਰੁ ੪
ਗੂਜਰੀ ਪਹਿਲੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਭਗਤਿ ਪ੍ਰੇਮ ਆਰਾਧਿਤੰ ਸਚੁ ਪਿਆਸ ਪਰਮ ਹਿਤੰ ॥
ਸਾਧੂ ਪਿਆਰ ਨਾਲ ਵਾਹਿਗੁਰੂ ਨੂੰ ਸਿਮਰਦੇ ਹਨ, ਉਨ੍ਹਾਂ ਨੂੰ ਸੱਚੇ ਨਾਮ ਦੀ ਤ੍ਰੇਹ ਹੈ ਅਤੇ ਉਹ ਇਸ ਨੂੰ ਬੇਅੰਤ ਪ੍ਰੀਤ ਨਾਲ ਸੁਣਦੇ ਹਨ।

ਬਿਲਲਾਪ ਬਿਲਲ ਬਿਨੰਤੀਆ ਸੁਖ ਭਾਇ ਚਿਤ ਹਿਤੰ ॥੧॥
ਉਹ ਰੋ ਰੋ ਕੇ ਸੁਆਮੀ ਦੇ ਹਾੜੇ ਤੇ ਤਰਲੇ ਕੱਢਦੇ ਹਨ ਅਤੇ ਦਿਲੀ ਪਿਆਰ ਤੇ ਪ੍ਰੇਮ ਰਾਹੀਂ ਸੁੱਖ ਆਰਾਮ ਵਸਦੇ ਹਨ।

ਜਪਿ ਮਨ ਨਾਮੁ ਹਰਿ ਸਰਣੀ ॥
ਮੇਰੀ ਜਿੰਦੇ! ਤੂੰ ਨਾਮ ਦਾ ਉਚਾਰਨ ਕਰ ਅਤੇ ਪ੍ਰਭੂ ਦੀ ਸ਼ਰਣ ਲੈ।

ਸੰਸਾਰ ਸਾਗਰ ਤਾਰਿ ਤਾਰਣ ਰਮ ਨਾਮ ਕਰਿ ਕਰਣੀ ॥੧॥ ਰਹਾਉ ॥
ਸੁਆਮੀ ਦਾ ਨਾਮ ਜਗਤ ਸਮੁੰਦਰ ਤੋਂ ਪਾਰ ਹੋਣ ਲਈ ਇਕ ਜਹਾਜ ਹੈ। ਤੂੰ ਐਸੀ ਜੀਵਨ ਰਹੁ ਰੀਤੀ ਧਾਰਨ ਕਰ। ਠਹਿਰਾਉ।

ਏ ਮਨ ਮਿਰਤ ਸੁਭ ਚਿੰਤੰ ਗੁਰ ਸਬਦਿ ਹਰਿ ਰਮਣੰ ॥
ਗੁਰਾਂ ਦੀ ਸਿੱਖਿਆ ਅਧੀਨ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਹੇ ਬੰਦੇ! ਮੌਤ ਵੀ ਤੇਰੀ ਸ਼ੁਭਚਿੰਤਕ ਬਣ ਜਾਂਦੀ ਹੈ।

ਮਤਿ ਤਤੁ ਗਿਆਨੰ ਕਲਿਆਣ ਨਿਧਾਨੰ ਹਰਿ ਨਾਮ ਮਨਿ ਰਮਣੰ ॥੨॥
ਰੱਬ ਦਾ ਨਾਮ ਦਿਲੋਂ ਉਚਾਰਨ ਕਰਨ ਨਾਲ ਆਦਮੀ ਦੇ ਹਿਰਦੇ ਨੂੰ ਯਥਾਰਥ ਬ੍ਰਹਿਮਬੋਧ ਤੇ ਪਰਮ ਪ੍ਰਸੰਨਤਾ ਦਾ ਖਜਾਨਾ ਪ੍ਰਾਪਤ ਹੋ ਜਾਂਦਾ ਹੈ।

ਚਲ ਚਿਤ ਵਿਤ ਭ੍ਰਮਾ ਭ੍ਰਮੰ ਜਗੁ ਮੋਹ ਮਗਨ ਹਿਤੰ ॥
ਚੰਚਲ ਮਨ ਧਨ-ਦੌਲਤ ਮਗਰ ਭਟਕਦਾ ਤੇ ਭੱਜਿਆ ਫਿਰਦਾ ਹੈ। ਅਤੇ ਸੰਸਾਰੀ ਲਗਨ ਦੇ ਪਿਆਰ ਅੰਦਰ ਗੁੱਟ ਹੈ।

ਥਿਰੁ ਨਾਮੁ ਭਗਤਿ ਦਿੜੰ ਮਤੀ ਗੁਰ ਵਾਕਿ ਸਬਦ ਰਤੰ ॥੩॥
ਗੁਰਾਂ ਦੀ ਬਾਣੀ ਅਤੇ ਉਪਦੇਸ਼ ਨਾਲ ਰੰਗ ਕੇ ਵਾਹਿਗੁਰੂ ਦਾ ਨਾਮ ਅਤੇ ਉਸ ਦੀ ਪ੍ਰੇਮ-ਮਈ ਸੇਵਾ ਮਨੁੱਖ ਦੇ ਮਨ ਅੰਦਰ ਪੱਕੇ ਤੌਰ ਉਤੇ ਅਸਥਾਪਨ ਹੋ ਜਾਂਦੇ ਹਨ।

ਭਰਮਾਤਿ ਭਰਮੁ ਨ ਚੂਕਈ ਜਗੁ ਜਨਮਿ ਬਿਆਧਿ ਖਪੰ ॥
ਤੀਰਥਾਂ ਤੇ ਰਟਨ ਕਰਨ ਦੁਆਰਾ ਸੰਦੇਹ ਨਵਿਰਤ ਨਹੀਂ ਹੁੰਦਾ। ਜੰਮਣ ਤੇ ਮਰਨ ਦੇ ਰੋਗ ਨਾਲ ਦੁਨੀਆਂ ਤਬਾਹ ਹੋ ਰਹੀ ਹੈ।

ਅਸਥਾਨੁ ਹਰਿ ਨਿਹਕੇਵਲੰ ਸਤਿ ਮਤੀ ਨਾਮ ਤਪੰ ॥੪॥
ਵਾਹਿਗੁਰੂ ਦਾ ਟਿਕਾਣਾ ਇਸ ਬੀਮਾਰੀ ਤੋਂ ਬਿਨਾ ਹੈ। ਜੋ ਸੱਚੀ ਮੁੱਚੀ ਸਿਆਣਾ ਹੈ, ਉਹ ਆਪਣੀ ਤਪੱਸਿਆ ਵੱਜੋ ਨਾਮ ਨੂੰ ਜਪਦਾ ਹੈ।

ਇਹੁ ਜਗੁ ਮੋਹ ਹੇਤ ਬਿਆਪਿਤੰ ਦੁਖੁ ਅਧਿਕ ਜਨਮ ਮਰਣੰ ॥
ਇਹ ਸੰਸਾਰ ਦੁਨਿਆਵੀ-ਮਮਤਾ ਤੇ ਲਗਨ ਵਿੱਚ ਖੱਚਤ ਹੈ ਅਤੇ ਜੰਮਣ ਤੇ ਮਰਨ ਤੇ ਵੱਡੇ ਦੁੱਖ ਨੂੰ ਸਹਾਰਦਾ ਹੈ।

ਭਜੁ ਸਰਣਿ ਸਤਿਗੁਰ ਊਬਰਹਿ ਹਰਿ ਨਾਮੁ ਰਿਦ ਰਮਣੰ ॥੫॥
ਸੱਚੇ ਗੁਰਾਂ ਦੀ ਛਤਰ ਛਾਇਆ ਹੇਠ ਦੌੜ ਕੇ ਪੁੱਜਣ, ਤੇ ਦਿਲੋਂ ਰੱਬ ਦਾ ਨਾਮ ਉਚਾਰਨ ਕਰਨ ਦੁਆਰਾ ਜੀਵ ਤਰ ਜਾਂਦਾ ਹੈ।

ਗੁਰਮਤਿ ਨਿਹਚਲ ਮਨਿ ਮਨੁ ਮਨੰ ਸਹਜ ਬੀਚਾਰੰ ॥
ਗੁਰਾਂ ਦੀ ਸਿੱਖਮਤ ਦੇ ਅਧੀਨ, ਸੁਆਮੀ ਦਾ ਸਿਮਰਨ ਸਵੀਕਾਰ ਕਰਨ ਦੁਆਰਾ ਇਨਸਾਨ ਦਾ ਮਨ ਅਸਥਿਰ ਹੋ ਜਾਂਦਾ ਹੈ।

ਸੋ ਮਨੁ ਨਿਰਮਲੁ ਜਿਤੁ ਸਾਚੁ ਅੰਤਰਿ ਗਿਆਨ ਰਤਨੁ ਸਾਰੰ ॥੬॥
ਉਹ ਹਿਰਦਾ ਪਵਿੱਤ੍ਰ ਹੈ, ਜਿਸ ਦੇ ਅੰਦਰ ਸੱਚ ਅਤੇ ਈਸ਼ਵਰੀ-ਗਿਆਤ ਦਾ ਅਤਿ ਉਦੱਮ ਜਵੇਹਰ ਹੈ।

ਭੈ ਭਾਇ ਭਗਤਿ ਤਰੁ ਭਵਜਲੁ ਮਨਾ ਚਿਤੁ ਲਾਇ ਹਰਿ ਚਰਣੀ ॥
ਡਰ, ਪ੍ਰੇਮ, ਪਿਆਰ-ਉਪਾਸ਼ਨਾ ਅਤੇ ਆਪਣੀ ਬਿਰਤੀ ਵਾਹਿਗੁਰੂ ਦੇ ਪੈਰਾਂ (ਨਾਮ) ਨਾਲ ਜੋੜਨ ਦੁਆਰਾ, ਆਦਮੀ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।

copyright GurbaniShare.com all right reserved. Email