ਪਵਣੁ ਪਾਣੀ ਅਗਨਿ ਤਿਨਿ ਕੀਆ ਬ੍ਰਹਮਾ ਬਿਸਨੁ ਮਹੇਸ ਅਕਾਰ ॥
ਉਸ ਨੇ ਹਵਾ, ਜਲ, ਅੱਗ, ਬ੍ਰਹਮਾ, ਵਿਸ਼ਨੂੰ, ਸ਼ਿਵਜੀ ਅਤੇ ਸਮੂਹ ਰਚਨਾ ਸਾਜੀ ਹੈ। ਸਰਬੇ ਜਾਚਿਕ ਤੂੰ ਪ੍ਰਭੁ ਦਾਤਾ ਦਾਤਿ ਕਰੇ ਅਪੁਨੈ ਬੀਚਾਰ ॥੪॥ ਸਾਰੇ ਮੰਗਤੇ ਹਨ, ਕੇਵਲ ਤੂੰ ਹੀ ਦਾਤਾਰ ਸੁਆਮੀ ਹੈ। ਤੂੰ ਆਪਣੀ ਰਜ਼ਾ ਅਨੁਸਾਰ ਬਖਸ਼ਸ਼ਾਂ ਦਿੰਦਾ ਹੈ। ਕੋਟਿ ਤੇਤੀਸ ਜਾਚਹਿ ਪ੍ਰਭ ਨਾਇਕ ਦੇਦੇ ਤੋਟਿ ਨਾਹੀ ਭੰਡਾਰ ॥ ਤੇਤੀ ਕ੍ਰੋੜ ਦੇਵਤੇ ਸੁਆਮੀ ਮਾਲਕ ਪਾਸੋਂ ਮੰਗਦੇ ਹਨ, ਜਿਸ ਦੇ ਖਜਾਨੇ, ਦੇਣ ਨਾਲ ਮੁੱਕਦੇ ਨਹੀਂ। ਊਂਧੈ ਭਾਂਡੈ ਕਛੁ ਨ ਸਮਾਵੈ ਸੀਧੈ ਅੰਮ੍ਰਿਤੁ ਪਰੈ ਨਿਹਾਰ ॥੫॥ ਮੂਧੇ ਬਰਤਨ ਵਿੱਚ ਕੁਝ ਭੀ ਨਹੀਂ ਪਾਇਆ ਜਾ ਸਕਦਾ ਅਤੇ ਸਿਧੇ ਵਿੱਚ ਅੰਮ੍ਰਿਤ ਪੈਂਦਾ ਨਜ਼ਰ ਆਉਂਦਾ ਹੈ। ਸਿਧ ਸਮਾਧੀ ਅੰਤਰਿ ਜਾਚਹਿ ਰਿਧਿ ਸਿਧਿ ਜਾਚਿ ਕਰਹਿ ਜੈਕਾਰ ॥ ਸਿੱਧ ਲੋਕ, ਆਪਣੀ ਤਾੜੀ ਅੰਦਰ, ਤੇਰੇ ਪਾਸੋਂ ਧਨ-ਦੌਲਤ ਅਤੇ ਕਰਾਮਾਤਾਂ ਦੀ ਖੈਰ ਮੰਗਦੇ ਹਨ ਅਤੇ ਤੇਰੀ ਜਿੱਤ ਦੇ ਨਾਅਰੇ ਲਾਉਂਦੇ ਹਨ। ਜੈਸੀ ਪਿਆਸ ਹੋਇ ਮਨ ਅੰਤਰਿ ਤੈਸੋ ਜਲੁ ਦੇਵਹਿ ਪਰਕਾਰ ॥੬॥ ਜੇਹੋ ਜੇਹੀ ਤ੍ਰੇਹ ਮਨੁੱਖ ਦੇ ਰਿਦੇ ਹੈ, ਉਹੋ ਜੇਹੀ ਹੀ ਕਿਸਮ ਦਾ ਪਾਣੀ ਤੂੰ ਉਸ ਨੂੰ ਦਿੰਦਾ ਹੈ। ਬਡੇ ਭਾਗ ਗੁਰੁ ਸੇਵਹਿ ਅਪੁਨਾ ਭੇਦੁ ਨਾਹੀ ਗੁਰਦੇਵ ਮੁਰਾਰ ॥ ਪਰਮ ਚੰਗੇ ਕਰਮਾਂ ਵਾਲੇ ਗੁਰਾਂ ਦੀ ਘਾਲ ਕਮਾਉਂਦੇ ਹਨ। ਗੁਰੂ ਤੇ ਵਾਹਿਗੁਰੂ ਦੇ ਵਿੱਚ ਕੋਈ ਫਰਕ ਨਹੀਂ। ਤਾ ਕਉ ਕਾਲੁ ਨਾਹੀ ਜਮੁ ਜੋਹੈ ਬੂਝਹਿ ਅੰਤਰਿ ਸਬਦੁ ਬੀਚਾਰ ॥੭॥ ਜੋ ਆਪਣੇ ਚਿੱਤ ਅੰਦਰ ਸੁਆਮੀ ਦੇ ਸਿਮਰਨ ਨੂੰ ਅਨੁਭਵ ਕਰਦੇ ਹਨ, ਉਨ੍ਹਾਂ ਨੂੰ ਮੌਤ ਦਾ ਦੂਤ ਗੈਹਰੀ ਨਜ਼ਰ ਨਾਲ ਨਹੀਂ ਤੱਕਦਾ। ਅਬ ਤਬ ਅਵਰੁ ਨ ਮਾਗਉ ਹਰਿ ਪਹਿ ਨਾਮੁ ਨਿਰੰਜਨ ਦੀਜੈ ਪਿਆਰਿ ॥ ਹੇ ਵਾਹਿਗੁਰੂ! ਮੈਨੂੰ ਆਪਣੇ ਪਵਿੱਤਰ ਨਾਮ ਦੀ ਪ੍ਰੀਤ ਪ੍ਰਦਾਨ ਕਰ। ਕਿਸੇ ਵੇਲੇ ਭੀ ਮੈਂ ਤੇਰੇ ਪਾਸੋਂ ਹੋਰ ਕੁਛ ਨਹੀਂ ਮੰਗਦਾ। ਨਾਨਕ ਚਾਤ੍ਰਿਕੁ ਅੰਮ੍ਰਿਤ ਜਲੁ ਮਾਗੈ ਹਰਿ ਜਸੁ ਦੀਜੈ ਕਿਰਪਾ ਧਾਰਿ ॥੮॥੨॥ ਪਪੀਹਾ, ਨਾਨਕ ਤੇਰੇ ਨਾਮ ਦੇ ਸੁਧਾਸਰੂਪ ਪਾਣੀ ਦੀ ਜਾਚਨਾ ਕਰਦਾ ਹੈ, ਹੇ ਸੁਆਮੀ! ਮਿਹਰ ਕਰ ਕੇ ਉਸ ਨੂੰ ਆਪਣੀ ਕੀਰਤੀ ਦੀ ਦਾਤ ਬਖਸ਼। ਗੂਜਰੀ ਮਹਲਾ ੧ ॥ ਗੂਜ਼ਰੀ ਪਹਿਲੀ ਪਾਤਿਸ਼ਾਹੀ। ਐ ਜੀ ਜਨਮਿ ਮਰੈ ਆਵੈ ਫੁਨਿ ਜਾਵੈ ਬਿਨੁ ਗੁਰ ਗਤਿ ਨਹੀ ਕਾਈ ॥ ਹੇ ਮਹਾਰਾਜ! ਆਦਮੀ ਜੰਮਦਾ ਮਰਦਾ ਅਤੇ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ। ਗੁਰਾਂ ਦੇ ਬਗੈਰ ਉਸ ਦੀ ਕਲਿਆਣ ਨਹੀਂ ਹੁੰਦੀ। ਗੁਰਮੁਖਿ ਪ੍ਰਾਣੀ ਨਾਮੇ ਰਾਤੇ ਨਾਮੇ ਗਤਿ ਪਤਿ ਪਾਈ ॥੧॥ ਪਵਿੱਤ੍ਰ ਪੁਰਸ਼ ਨਾਮ ਨਾਲ ਰੰਗੇ ਹੋਏ ਹਨ ਅਤੇ ਨਾਮ ਦੇ ਨਾਲ ਹੀ ਉਹ ਮੁਕਤੀ ਤੇ ਇੱਜ਼ਤ-ਆਬਰੂ ਪਾਉਂਦੇ ਹਨ। ਭਾਈ ਰੇ ਰਾਮ ਨਾਮਿ ਚਿਤੁ ਲਾਈ ॥ ਹੇ ਵੀਰ! ਆਪਨੇ ਮਨ ਨੂੰ ਸੁਆਮੀ ਦੇ ਨਾਮ ਨਾਲ ਜੋੜ। ਗੁਰ ਪਰਸਾਦੀ ਹਰਿ ਪ੍ਰਭ ਜਾਚੇ ਐਸੀ ਨਾਮ ਬਡਾਈ ॥੧॥ ਰਹਾਉ ॥ ਐਹੋ ਜੇਹੀ ਹੈ ਨਾਮ ਦੀ ਮਹੱਤਤਾ, ਕਿ ਗੁਰਾਂ ਦੀ ਦਇਆ ਦੁਆਰਾ, ਇਨਸਾਨ ਕੇਵਲ ਸੁਆਮੀ ਵਾਹਿਗੁਰੂ ਕੋਲੋਂ ਹੀ ਮੰਗਦਾ ਹੈ। ਠਹਿਰਾਉ। ਐ ਜੀ ਬਹੁਤੇ ਭੇਖ ਕਰਹਿ ਭਿਖਿਆ ਕਉ ਕੇਤੇ ਉਦਰੁ ਭਰਨ ਕੈ ਤਾਈ ॥ ਹੇ ਮਹਾਰਾਜ! ਘਣੇਰੇ ਲੋਕ ਮੰਗਣ ਵਾਸਤੇ ਅਤੇ ਆਪਣਾ ਢਿੱਡ ਭਰਨ ਲਈ ਅਨੇਕਾਂ ਮਜ਼ਹਬੀ ਬਾਣੇ ਪਹਿਰਦੇ ਹਨ। ਬਿਨੁ ਹਰਿ ਭਗਤਿ ਨਾਹੀ ਸੁਖੁ ਪ੍ਰਾਨੀ ਬਿਨੁ ਗੁਰ ਗਰਬੁ ਨ ਜਾਈ ॥੨॥ ਹੇ ਫਾਨੀ ਬੰਦੇ! ਵਾਹਿਗੁਰੂ ਦੀ ਘਾਲ ਦੇ ਬਗੈਰ ਕੋਈ ਆਰਾਮ ਨਹੀਂ ਅਤੇ ਨਾਂ ਹੀ ਗੁਰਾਂ ਬਾਝੋਂ ਹੰਕਾਰ ਦੂਰ ਹੁੰਦਾ ਹੈ। ਐ ਜੀ ਕਾਲੁ ਸਦਾ ਸਿਰ ਊਪਰਿ ਠਾਢੇ ਜਨਮਿ ਜਨਮਿ ਵੈਰਾਈ ॥ ਹੇ ਮਹਾਰਾਜ! ਮੌਤ ਹਮੇਸ਼ਾਂ ਬੰਦੇ ਦੇ ਸੀਸ ਉਤੇ ਖੜ੍ਹੀ ਹੈ। ਜਨਮਾ ਜਨਮਾਂਤ੍ਰਾਂ ਵਿੱਚ ਇਹ ਉਸ ਦੀ ਵੈਰਨ ਹੈ। ਸਾਚੈ ਸਬਦਿ ਰਤੇ ਸੇ ਬਾਚੇ ਸਤਿਗੁਰ ਬੂਝ ਬੁਝਾਈ ॥੩॥ ਜੋ ਸੱਚੇ ਨਾਮ ਨਾਲ ਰੰਗੀਜੇ ਹਨ, ਉਹ ਬੱਚ ਜਾਂਦੇ ਹਨ। ਸੱਚੇ ਗੁਰਾਂ ਨੇ ਮੈਨੂੰ ਇਹ ਸਮਝ ਦਿੱਤੀ ਹੈ। ਗੁਰ ਸਰਣਾਈ ਜੋਹਿ ਨ ਸਾਕੈ ਦੂਤੁ ਨ ਸਕੈ ਸੰਤਾਈ ॥ ਗੁਰਾਂ ਦੀ ਸ਼ਰਣਾਗਤ ਅੰਦਰ ਮੌਤ ਦਾ ਫਰੇਸ਼ਤਾ ਬੰਦੇ ਨੂੰ ਦੁੱਖ ਨਹੀਂ ਦੇ ਸਕਦਾ, ਸਗੋਂ ਉਸ ਵੱਲ ਵੇਖ ਹੀ ਨਹੀਂ ਸਕਦਾ। ਅਵਿਗਤ ਨਾਥ ਨਿਰੰਜਨਿ ਰਾਤੇ ਨਿਰਭਉ ਸਿਉ ਲਿਵ ਲਾਈ ॥੪॥ ਅਬਿਨਾਸੀ ਅਤੇ ਪਵਿੱਤਰ ਸੁਆਮੀ ਨਾਲ ਮੈਂ ਰੰਗੀਜ ਗਿਆ ਹਾਂ ਅਤੇ ਨਿੱਡਰ ਮਾਲਕ ਨਾਲ ਮੈਂ ਪਿਆਰ ਪਾ ਲਿਆ ਹੈ। ਐ ਜੀਉ ਨਾਮੁ ਦਿੜਹੁ ਨਾਮੇ ਲਿਵ ਲਾਵਹੁ ਸਤਿਗੁਰ ਟੇਕ ਟਿਕਾਈ ॥ ਹੇ ਮਹਾਰਾਜ! ਨਾਮ ਨੂੰ ਆਪਣੇ ਅੰਦਰ ਪੱਕਾ ਕਰੋ, ਨਾਮ ਨਾਲ ਹੀ ਪ੍ਰੀਤ ਪਾਓ ਅਤੇ ਸੱਚੇ ਗੁਰਾਂ ਦੀ ਸ਼ਰਣ ਲਵੋ। ਜੋ ਤਿਸੁ ਭਾਵੈ ਸੋਈ ਕਰਸੀ ਕਿਰਤੁ ਨ ਮੇਟਿਆ ਜਾਈ ॥੫॥ ਜਿਹੜਾ ਕੁਛ ਉਸ ਨੂੰ ਚੰਗਾ ਲੱਗਦਾ ਹੈ, ਓਹੀ ਉਹ ਕਰਦਾ ਹੈ। ਉਸ ਦੇ ਕੀਤੇ ਹੋਏ ਨੂੰ ਕੋਈ ਮੇਟ ਨਹੀਂ ਸਕਦਾ। ਐ ਜੀ ਭਾਗਿ ਪਰੇ ਗੁਰ ਸਰਣਿ ਤੁਮ੍ਹ੍ਹਾਰੀ ਮੈ ਅਵਰ ਨ ਦੂਜੀ ਭਾਈ ॥ ਹੇ ਮਹਾਰਾਜ! ਮੇਰੇ ਗੁਰਦੇਵ ਜੀ, ਮੈਂ ਦੌੜ ਕੇ ਤੇਰੀ ਪਨਾਹ ਲਈ ਹੈ। ਕੋਈ ਹੋਰ ਪਨਾਹ ਮੈਨੂੰ ਚੰਗੀ ਨਹੀਂ ਲੱਗਦੀ। ਅਬ ਤਬ ਏਕੋ ਏਕੁ ਪੁਕਾਰਉ ਆਦਿ ਜੁਗਾਦਿ ਸਖਾਈ ॥੬॥ ਹਮੇਸ਼ਾਂ ਹੀ ਮੈਂ ਇਕ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ। ਅਨੰਤਤਾ ਤੋੜੀ ਇਹ ਮੇਰਾ ਸਹਾਇਕ ਹੈ। ਐ ਜੀ ਰਾਖਹੁ ਪੈਜ ਨਾਮ ਅਪੁਨੇ ਕੀ ਤੁਝ ਹੀ ਸਿਉ ਬਨਿ ਆਈ ॥ ਹੇ ਮਹਾਰਾਜ! ਤੂੰ ਆਪਣੇ ਨਾਮ ਦੀ ਲੱਜਿਆ ਰੱਖ ਤੇਰੇ ਨਾਲ ਮੈਂ ਘਿਓ-ਖਿਚੜੀ ਹੋਇਆ ਹੋਇਆ ਹਾਂ। ਕਰਿ ਕਿਰਪਾ ਗੁਰ ਦਰਸੁ ਦਿਖਾਵਹੁ ਹਉਮੈ ਸਬਦਿ ਜਲਾਈ ॥੭॥ ਮੇਰੇ ਤੇ ਤਰਸ ਕਰੋ ਅਤੇ ਮੈਨੂੰ ਆਪਣਾ ਦਰਸ਼ਨ ਵਿਖਾਲੋ, ਹੇ ਗੁਰੂ ਜੀ। ਨਾਮ ਦੇ ਰਾਹੀਂ ਮੈਂ ਆਪਣੀ ਹੰਗਤਾ ਸਾੜ ਸੁੱਟੀ ਹੈ। ਐ ਜੀ ਕਿਆ ਮਾਗਉ ਕਿਛੁ ਰਹੈ ਨ ਦੀਸੈ ਇਸੁ ਜਗ ਮਹਿ ਆਇਆ ਜਾਈ ॥ ਹੇ ਮਹਾਰਾਜ! ਮੈਂ ਕੀ ਜਾਚਨਾ ਕਰਾਂ? ਕੋਈ ਸ਼ੈ ਮੁਸਤਕਿਲ ਨਹੀਂ ਦਿਸਦੀ। ਜੋ ਕੋਈ ਇਸ ਜਹਾਨ ਵਿੱਚ ਆਇਆ ਹੈ, ਉਹ ਟੁਰ ਵੰਞਸੀ। ਨਾਨਕ ਨਾਮੁ ਪਦਾਰਥੁ ਦੀਜੈ ਹਿਰਦੈ ਕੰਠਿ ਬਣਾਈ ॥੮॥੩॥ ਨਾਨਕ ਨੂੰ ਆਪਣੇ ਨਾਮ ਦੀ ਦੋਲਤ ਪ੍ਰਦਾਨ ਕਰ, ਹੇ ਸੁਆਮੀ! ਆਪਣੇ ਦਿਲ ਤੇ ਗਲੇ ਨੂੰ ਉਹ ਉਸ ਨਾਲ ਸ਼ਿੰਗਾਰ ਲਵੇਗਾ। ਗੂਜਰੀ ਮਹਲਾ ੧ ॥ ਗੂਜਰੀ ਪਹਿਲੀ ਪਾਤਿਸ਼ਾਹੀ। ਐ ਜੀ ਨਾ ਹਮ ਉਤਮ ਨੀਚ ਨ ਮਧਿਮ ਹਰਿ ਸਰਣਾਗਤਿ ਹਰਿ ਕੇ ਲੋਗ ॥ ਹੇ ਮਹਾਰਾਜ! ਮੈਂ ਨਾਂ ਚੰਗਾ, ਨਾਂ ਮੰਦਾ ਤੇ ਨਾਂ ਦਰਮਿਆਨਾ ਹਾਂ। ਮੈਂ ਵਾਹਿਗੁਰੂ ਦਾ ਬੰਦਾ ਹਾਂ ਤੇ ਉਸ ਦੀ ਓਟ ਤਕਾਉਂਦਾ ਹਾਂ। ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ ਬਿਸਰਜਿਤ ਰੋਗ ॥੧॥ ਮੈਂ ਸਿਰਫ ਨਾਮ ਨਾਲ ਰੰਗਿਆ ਹੋਇਆ ਹਾਂ, ਸੰਸਾਰ ਵੱਲੋਂ ਉਪਰਾਮ ਹਾਂ ਅਤੇ ਗਮ, ਵਿਛੋੜੇ ਅਤੇ ਰੋਗ ਨੂੰ ਭੁੱਲ ਗਿਆ ਹਾਂ। ਭਾਈ ਰੇ ਗੁਰ ਕਿਰਪਾ ਤੇ ਭਗਤਿ ਠਾਕੁਰ ਕੀ ॥ ਹੇ ਵੀਰ! ਗੁਰਾਂ ਦੀ ਦਇਆ ਦੁਆਰਾ ਪ੍ਰਭੂ ਦੀ ਪ੍ਰੇਮ ਮਈ ਸੇਵਾ ਕਮਾਈ ਜਾਂਦੀ ਹੈ। copyright GurbaniShare.com all right reserved. Email |