Page 502
ਦੁਖ ਅਨੇਰਾ ਭੈ ਬਿਨਾਸੇ ਪਾਪ ਗਏ ਨਿਖੂਟਿ ॥੧॥
ਤਕਲੀਫ, ਅਗਿਆਨਤਾ ਅਤੇ ਡਰ ਮੈਨੂੰ ਛੱਡ ਗਏ ਹਨ ਅਤੇ ਮੇਰੇ ਕੁਕਰਮ ਮੁੱਕ ਗਏ ਹਨ।

ਹਰਿ ਹਰਿ ਨਾਮ ਕੀ ਮਨਿ ਪ੍ਰੀਤਿ ॥
ਮੇਰੇ ਚਿੱਤ ਵਿੱਚ ਸੁਆਮੀ ਵਾਹਿਗੁਰੂ ਦੇ ਨਾਮ ਦਾ ਪ੍ਰੇਮ ਹੈ।

ਮਿਲਿ ਸਾਧ ਬਚਨ ਗੋਬਿੰਦ ਧਿਆਏ ਮਹਾ ਨਿਰਮਲ ਰੀਤਿ ॥੧॥ ਰਹਾਉ ॥
ਸੰਤਾਂ ਨੂੰ ਭੇਟ ਕੇ ਅਤੇ ਉਨ੍ਹਾਂ ਦੇ ਉਪਦੇਸ਼ ਤਾਬੇ ਮੈਂ ਪਰਮ ਪਵਿੱਤ੍ਰ ਤ੍ਰੀਕੇ ਨਾਲ ਸ੍ਰਿਸ਼ਟੀ ਦੇ ਸੁਆਮੀ ਦਾ ਮੈਂ ਸਿਮਰਨ ਕਰਦਾ ਹਾਂ। ਠਹਿਰਾਉ।

ਜਾਪ ਤਾਪ ਅਨੇਕ ਕਰਣੀ ਸਫਲ ਸਿਮਰਤ ਨਾਮ ॥
ਉਪਾਸ਼ਨਾ, ਤਪੱਸਿਆ ਅਤੇ ਅਨੇਕਾਂ ਕਰਮ ਕਾਂਡ ਦੇ ਫਲਦਾਇਕ ਨਾਮ ਦੇ ਆਰਾਧਨ ਵਿੱਚ ਆ ਜਾਂਦੇ ਹਨ।

ਕਰਿ ਅਨੁਗ੍ਰਹੁ ਆਪਿ ਰਾਖੇ ਭਏ ਪੂਰਨ ਕਾਮ ॥੨॥
ਰਹਿਮਤ ਧਾਰ ਕੇ ਸੁਆਮੀ ਨੇ ਖੁਦ ਮੇਰੀ ਰੱਖਿਆ ਕੀਤੀ ਹੈ ਅਤੇ ਮੇਰੇ ਸਾਰੇ ਕਾਰਜ ਰਾਸ ਹੋ ਗਏ ਹਨ।

ਸਾਸਿ ਸਾਸਿ ਨ ਬਿਸਰੁ ਕਬਹੂੰ ਬ੍ਰਹਮ ਪ੍ਰਭ ਸਮਰਥ ॥
ਮੇਰੇ ਸਰਬ-ਸ਼ਕਤੀਵਾਨ ਸੁਆਮੀ ਮਾਲਕ, ਮੈਂ ਤੈਨੂੰ ਹਰ ਸੁਆਸ ਨਾਲ ਕਦੇ ਨਾਂ ਭੁੱਲਾਂ।

ਗੁਣ ਅਨਿਕ ਰਸਨਾ ਕਿਆ ਬਖਾਨੈ ਅਗਨਤ ਸਦਾ ਅਕਥ ॥੩॥
ਇਕ ਜੀਭ੍ਹ ਤੇਰੀਆਂ ਘਣੇਰੀਆਂ ਨੇਕੀਆਂ ਨੂੰ ਕਿਸ ਤਰ੍ਹਾਂ ਬਿਆਨ ਕਰ ਸਕਦੀ ਹੈ। ਉਹ ਅਣਗਿਣਤ ਤੇ ਹਮੇਸ਼ਾਂ ਕਥਨ-ਰਹਿਤ ਹਨ।

ਦੀਨ ਦਰਦ ਨਿਵਾਰਿ ਤਾਰਣ ਦਇਆਲ ਕਿਰਪਾ ਕਰਣ ॥
ਤੂੰ ਗਰੀਬਾਂ ਦੇ ਦੁੱਖ ਦੂਰ ਕਰਨ ਵਾਲਾ, ਬਚਾਉਣ ਹਾਰ, ਕ੍ਰਿਪਾਲੂ ਅਤੇ ਮਿਹਰ ਕਰਨ ਵਾਲਾ ਹੈ।

ਅਟਲ ਪਦਵੀ ਨਾਮ ਸਿਮਰਣ ਦ੍ਰਿੜੁ ਨਾਨਕ ਹਰਿ ਹਰਿ ਸਰਣ ॥੪॥੩॥੨੯॥
ਨਾਮ ਦਾ ਆਰਾਧਨ ਕਰਨ ਦੁਆਰਾ ਅਹਿੱਲ ਮਰਤਬਾ ਪ੍ਰਾਪਤ ਹੋ ਜਾਂਦਾ ਹੈ। ਨਾਨਕ ਨੇ ਸੁਆਮੀ ਨੂੰ ਵਾਹਿਗੁਰੂ ਦੀ ਪਨਾਹ ਪੱਕੀ ਤਰ੍ਹਾਂ ਪਕੜੀ ਹੋਈ ਹੈ।

ਗੂਜਰੀ ਮਹਲਾ ੫ ॥
ਗੂਜ਼ਰੀ ਪੰਜਵੀਂ ਪਾਤਿਸ਼ਾਹੀ।

ਅਹੰਬੁਧਿ ਬਹੁ ਸਘਨ ਮਾਇਆ ਮਹਾ ਦੀਰਘ ਰੋਗੁ ॥
ਮਗਰੂਰ ਮੱਤ ਅਤੇ ਧਨ-ਦੌਲਤ ਦਾ ਘਣਾ (ਬਹੁਤਾ) ਪਿਆਰ ਪਰਮ ਪੁਰਾਣੀਆਂ ਬੀਮਾਰੀਆਂ ਹਨ।

ਹਰਿ ਨਾਮੁ ਅਉਖਧੁ ਗੁਰਿ ਨਾਮੁ ਦੀਨੋ ਕਰਣ ਕਾਰਣ ਜੋਗੁ ॥੧॥
ਸਭ ਚੀਜ਼ ਕਰਨ ਦੇ ਸਮਰੱਥ ਵਾਹਿਗੁਰੂ ਦਾ ਨਾਮ ਹੀ ਦਵਾਈ ਹੇ। ਗੁਰੂ ਜੀ ਨੇ ਮੈਨੂੰ ਨਾਮ ਪ੍ਰਦਾਨ ਕੀਤੀ ਹੈ।

ਮਨਿ ਤਨਿ ਬਾਛੀਐ ਜਨ ਧੂਰਿ ॥
ਆਪਣੇ ਚਿੱਤ ਤੇ ਦੇਹ ਨਾਲ ਸੰਤਾਂ ਦੇ ਪੈਰਾਂ ਦੀ ਧੂੜ ਦੀ ਚਾਹਨਾ ਕਰ।

ਕੋਟਿ ਜਨਮ ਕੇ ਲਹਹਿ ਪਾਤਿਕ ਗੋਬਿੰਦ ਲੋਚਾ ਪੂਰਿ ॥੧॥ ਰਹਾਉ ॥
ਉਸ ਦੇ ਨਾਲ ਕ੍ਰੋੜਾਂ ਜਨਮਾਂ ਦੇ ਪਾਪ ਮਿੱਟ ਜਾਂਦੇ ਹਨ। ਹੇ ਸ੍ਰਿਸ਼ਟੀ ਦੇ ਸੁਆਮੀ ਮੇਰੀ ਸੱਧਰ ਪੂਰਨ ਕਰ। ਠਹਿਰਾਉ।

ਆਦਿ ਅੰਤੇ ਮਧਿ ਆਸਾ ਕੂਕਰੀ ਬਿਕਰਾਲ ॥
ਅਰੰਭ ਅਖੀਰ ਅਤੇ ਦਰਮਿਆਨ ਵਿੱਚ ਆਦਮੀ ਮਗਰ ਭਿਆਨਕ ਖਾਹਿਸ਼ ਦੀ ਕੁੱਤੀ ਲੱਗੀ ਰਹਿੰਦੀ ਹੈ।

ਗੁਰ ਗਿਆਨ ਕੀਰਤਨ ਗੋਬਿੰਦ ਰਮਣੰ ਕਾਟੀਐ ਜਮ ਜਾਲ ॥੨॥
ਗੁਰਾਂ ਦੀ ਦਿੱਤੀ ਹੋਈ ਬ੍ਰਹਿਮ ਗਿਆਤ ਦੇ ਰਾਹੀਂ ਸੁਆਮੀ ਦਾ ਜੱਸ ਉਚਾਰਨ ਕਰਨ ਦੁਆਰਾ ਮੌਤ ਦੀ ਫਾਹੀ ਕੱਟੀ ਜਾਂਦੀ ਹੈ।

ਕਾਮ ਕ੍ਰੋਧ ਲੋਭ ਮੋਹ ਮੂਠੇ ਸਦਾ ਆਵਾ ਗਵਣ ॥
ਜਿਨ੍ਹਾਂ ਨੂੰ ਮਿਥਨ ਹੁਲਾਸ, ਗੁੱਸੇ, ਲਾਲਚ ਅਤੇ ਸੰਸਾਰੀ ਮਮਤਾ ਨੇ ਠੱਗ ਲਿਆ ਹੈ, ਉਹ ਹਮੇਸ਼ਾਂ ਆਉਂਦੇ ਜਾਂਦੇ ਰਹਿੰਦੇ ਹਨ।

ਪ੍ਰਭ ਪ੍ਰੇਮ ਭਗਤਿ ਗੁਪਾਲ ਸਿਮਰਣ ਮਿਟਤ ਜੋਨੀ ਭਵਣ ॥੩॥
ਸੁਆਮੀ ਦੀ ਪਿਆਰ-ਉਪਾਸ਼ਨਾ ਅਤੇ ਮਾਲਕ ਦੀ ਬੰਦਗੀ ਦੁਆਰਾ ਜੂਨੀਆਂ ਅੰਦਰ ਭਟਕਨਾ ਮੁੱਕ ਜਾਂਦੀ ਹੈ।

ਮਿਤ੍ਰ ਪੁਤ੍ਰ ਕਲਤ੍ਰ ਸੁਰ ਰਿਦ ਤੀਨਿ ਤਾਪ ਜਲੰਤ ॥
ਇਨਸਾਨ ਦੇ ਦੋਸਤ, ਲੜਕੇ, ਇਸਤਰੀ ਅਤੇ ਸ਼ੁੱਭਚਿੰਤਕ ਤਿੰਨਾਂ ਬੁਖਾਰਾਂ (ਆਧਿ, ਬਿਆਧਿ, ਤੇ ਉਪਾਧਿ) ਨਾਲ ਸੜ ਰਹੇ ਹਨ।

ਜਪਿ ਰਾਮ ਰਾਮਾ ਦੁਖ ਨਿਵਾਰੇ ਮਿਲੈ ਹਰਿ ਜਨ ਸੰਤ ॥੪॥
ਰੱਬ ਦੇ ਪਵਿੱਤ੍ਰ, ਪੁਰਸ਼ਾਂ ਨੂੰ ਭੇਟ ਕੇ ਇਨਸਾਨ ਸਾਈਂ ਦਾ ਨਾਮ ਉਚਾਰਨ ਕਰਨ ਦੁਆਰਾ, ਮੁਸੀਬਤਾਂ ਤੋਂ ਖਲਾਸੀ ਪਾ ਜਾਂਦਾ ਹੈ।

ਸਰਬ ਬਿਧਿ ਭ੍ਰਮਤੇ ਪੁਕਾਰਹਿ ਕਤਹਿ ਨਾਹੀ ਛੋਟਿ ॥
ਸਾਰੀ ਪਾਸੀਂ ਭਟਕਦੇ ਹੋਏ ਪ੍ਰਾਣੀ ਪੁਕਾਰਦੇ ਹਨ, "ਕਿਸੇ ਤਰੀਕੇ ਨਾਲ ਭੀ ਸਾਡਾ ਕਿਧਰੇ ਛੁਟਕਾਰਾ ਨਹੀਂ ਹੁੰਦਾ"।

ਹਰਿ ਚਰਣ ਸਰਣ ਅਪਾਰ ਪ੍ਰਭ ਕੇ ਦ੍ਰਿੜੁ ਗਹੀ ਨਾਨਕ ਓਟ ॥੫॥੪॥੩੦॥
ਨਾਨਕ ਨੇ ਬੇਅੰਤ ਸਾਹਿਬ ਦੇ ਇਲਾਹੀ ਪੈਰਾਂ ਦੀ ਸ਼ਰਣਾਗਤ ਸੰਭਾਲੀ ਹੈ ਅਤੇ ਉਨ੍ਹਾਂ ਦੀ ਟੇਕ ਘੁੱਟ ਕੇ ਪਕੜੀ ਹੈ।

ਗੂਜਰੀ ਮਹਲਾ ੫ ਘਰੁ ੪ ਦੁਪਦੇ
ਗੂਜ਼ਰੀ ਪੰਜਵੀਂ ਪਾਤਿਸ਼ਾਹੀ। ਦੁਪਦੇ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਆਰਾਧਿ ਸ੍ਰੀਧਰ ਸਫਲ ਮੂਰਤਿ ਕਰਣ ਕਾਰਣ ਜੋਗੁ ॥
ਲੱਛਮੀ ਦੇ ਸੁਆਮੀ ਦੀ ਅਮੋਘ (ਸਫਲ) ਵਿਅਕਤੀ ਦਾ ਤੂੰ ਸਿਮਰਨ ਕਰ, ਜੋ ਹਰ ਕੰਮ ਕਰਨ ਨੂੰ ਸਮਰੱਥ ਹੈ।

ਗੁਣ ਰਮਣ ਸ੍ਰਵਣ ਅਪਾਰ ਮਹਿਮਾ ਫਿਰਿ ਨ ਹੋਤ ਬਿਓਗੁ ॥੧॥
ਸਾਹਿਬ ਦਾ ਜੱਸ ਉਚਾਰਨ ਅਤੇ ਉਸ ਦੀ ਬੇਅੰਤ ਪ੍ਰਭਤਾ ਸੁਣਨ ਦੁਆਰਾ, ਤੇਰਾ ਉਸ ਨਾਲੋਂ ਮੁੜ ਕੇ, ਵਿਛੋੜਾ ਨਹੀਂ ਹੋਵੇਗਾ।

ਮਨ ਚਰਣਾਰਬਿੰਦ ਉਪਾਸ ॥
ਮੇਰੀ ਜਿੰਦੇ! ਤੂੰ ਸੁਆਮੀ ਦੇ ਕੰਵਲ ਪੈਰਾਂ ਦੀ ਉਪਾਸ਼ਨਾ ਕਰ।

ਕਲਿ ਕਲੇਸ ਮਿਟੰਤ ਸਿਮਰਣਿ ਕਾਟਿ ਜਮਦੂਤ ਫਾਸ ॥੧॥ ਰਹਾਉ ॥
ਸਾਹਿਬ ਦੇ ਭਜਨ ਦੁਆਰਾ ਬਖੇੜੇ ਅਤੇ ਦੁੱਖੜੇ ਮੁੱਕ ਜਾਂਦੇ ਹਨ ਅਤੇ ਮੌਤ ਦੇ ਫਰੇਸ਼ਤੇ ਦੀ ਫਾਹੀ ਕੱਟੀ ਜਾਂਦੀ ਹੈ। ਠਹਿਰਾਉ।

ਸਤ੍ਰੁ ਦਹਨ ਹਰਿ ਨਾਮ ਕਹਨ ਅਵਰ ਕਛੁ ਨ ਉਪਾਉ ॥
ਆਪਣੇ ਵੈਰੀਆਂ ਨੂੰ ਖੈਰ ਕਰਨ ਲਈ ਤੂੰ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ। ਹੋਰ ਕੋਈ ਢੰਗ ਮੂਲੋਂ ਹੀ ਨਹੀਂ।

ਕਰਿ ਅਨੁਗ੍ਰਹੁ ਪ੍ਰਭੂ ਮੇਰੇ ਨਾਨਕ ਨਾਮ ਸੁਆਉ ॥੨॥੧॥੩੧॥
ਰਹਿਮਤ ਧਾਰ, ਹੇ ਮੈਂਡੇ ਮਾਲਕ! ਅਤੇ ਨਾਨਕ ਨੂੰ ਆਪਣੇ ਨਾਮ ਦਾ ਸੁਆਦ ਪ੍ਰਦਾਨ ਕਰ।

ਗੂਜਰੀ ਮਹਲਾ ੫ ॥
ਗੂਜ਼ਰੀ ਪੰਜਵੀਂ ਪਾਤਿਸ਼ਾਹੀ।

ਤੂੰ ਸਮਰਥੁ ਸਰਨਿ ਕੋ ਦਾਤਾ ਦੁਖ ਭੰਜਨੁ ਸੁਖ ਰਾਇ ॥
ਮੇਰੇ ਦਾਤਾਰ ਪ੍ਰਭੂ! ਤੂੰ ਪਨਾਹ ਦੇਣ ਦੇ ਯੋਗ ਦੁੱਖੜਾ ਦੂਰ ਕਰਨ ਵਾਲਾ ਅਤੇ ਖੁਸ਼ੀ-ਪ੍ਰਸੰਨਤਾ ਦਾ ਪਾਤਿਸ਼ਾਹ ਹੈ।

ਜਾਹਿ ਕਲੇਸ ਮਿਟੇ ਭੈ ਭਰਮਾ ਨਿਰਮਲ ਗੁਣ ਪ੍ਰਭ ਗਾਇ ॥੧॥
ਸੁਆਮੀ ਦੀਆਂ ਪਵਿੱਤ੍ਰ ਪ੍ਰਭਤਾਈਆਂ ਗਾਇਨ ਕਰਨ ਦੁਆਰਾ ਗਮ ਦੂਰ ਹੋ ਜਾਂਦੇ ਹਨ ਅਤੇ ਡਰ ਤੇ ਸੰਦੇਹ ਮਿੱਟ ਜਾਂਦੇ ਹਨ।

ਗੋਵਿੰਦ ਤੁਝ ਬਿਨੁ ਅਵਰੁ ਨ ਠਾਉ ॥
ਹੇ ਸ੍ਰਿਸ਼ਟੀ ਦੇ ਥੰਮਣਹਾਰ! ਤੇਰੇ ਬਾਝੋਂ ਮੇਰਾ ਹੋਰ ਕੋਈ ਟਿਕਾਣਾ ਨਹੀਂ।

ਕਰਿ ਕਿਰਪਾ ਪਾਰਬ੍ਰਹਮ ਸੁਆਮੀ ਜਪੀ ਤੁਮਾਰਾ ਨਾਉ ॥ ਰਹਾਉ ॥
ਹੇ ਪਰਮ ਪ੍ਰਭੂ ਸਾਹਿਬ! ਮੇਰੇ ਉਤੇ ਰਹਿਮ ਕਰ, ਤਾਂ ਜੋ ਮੈਂ ਤੇਰੇ ਨਾਮ ਦਾ ਉਚਾਰਨ ਕਰਾਂ। ਠਹਿਰਾਉ।

ਸਤਿਗੁਰ ਸੇਵਿ ਲਗੇ ਹਰਿ ਚਰਨੀ ਵਡੈ ਭਾਗਿ ਲਿਵ ਲਾਗੀ ॥
ਸੱਚੇ ਗੁਰਾਂ ਦੀ ਟਹਿਲ ਕਮਾ ਕੇ, ਮੈਂ ਵਾਹਿਗੁਰੂ ਦੇ ਪੈਰਾਂ ਨਾਲ ਜੁੜ ਗਿਆ ਹਾਂ ਤੇ ਭਾਰੇ ਚੰਗੇ ਨਸੀਬਾਂ ਰਾਹੀਂ ਮੇਰਾ ਉਸ ਨਾਲ ਪ੍ਰੇਮ ਪੈ ਗਿਆ।

copyright GurbaniShare.com all right reserved. Email