ਧੰਧਾ ਕਰਤ ਬਿਹਾਨੀ ਅਉਧਹਿ ਗੁਣ ਨਿਧਿ ਨਾਮੁ ਨ ਗਾਇਓ ॥੧॥ ਰਹਾਉ ॥
ਦੁਨਿਆਵੀ ਕੰਮ-ਕਾਜ ਕਰਨ ਵਿੱਚ ਤੇਰੀ ਜਿੰਦਗੀ ਬੀਤ ਗਈ ਹੈ ਅਤੇ ਤੂੰ ਖੂਬੀਆਂ ਦੇ ਖਜਾਨੇ ਦੇ ਨਾਮ ਦਾ ਗਾਇਨ ਨਹੀਂ ਕੀਤਾ ਠਹਿਰਾਉ। ਕਉਡੀ ਕਉਡੀ ਜੋਰਤ ਕਪਟੇ ਅਨਿਕ ਜੁਗਤਿ ਕਰਿ ਧਾਇਓ ॥ ਠੱਗੀ-ਬੱਗੀ ਰਾਹੀਂ ਕੌਡੀ ਕੌਡੀ ਕਰ ਕੇ ਤੂੰ ਧਨ ਇਕੱਤਰ ਕਰਦਾ ਹੈਂ। ਇਸ ਦੀ ਖਾਤਰ ਤੂੰ ਅਨੇਕਾਂ ਤਰੀਕੇ ਧਾਰਨ ਕਰਦਾ ਹੈ। ਬਿਸਰਤ ਪ੍ਰਭ ਕੇਤੇ ਦੁਖ ਗਨੀਅਹਿ ਮਹਾ ਮੋਹਨੀ ਖਾਇਓ ॥੧॥ ਸੁਆਮੀ ਨੂੰ ਭੁਲਾ ਕੇ, ਅਣਗਿਣਤ ਮੁਸੀਬਤਾਂ ਭੋਗਦਾ ਹੈ, ਜੋ ਗਿਣੀਆਂ ਨਹੀਂ ਜਾ ਸਕਦੀਆਂ ਅਤੇ ਤੈਨੂੰ ਪਰਮ ਫਰੇਫਤਾ ਕਰਨ ਵਾਲੀ ਮਾਇਆ ਖਾ ਜਾਂਦੀ ਹੈ। ਕਰਹੁ ਅਨੁਗ੍ਰਹੁ ਸੁਆਮੀ ਮੇਰੇ ਗਨਹੁ ਨ ਮੋਹਿ ਕਮਾਇਓ ॥ ਮਿਹਰ ਧਾਰ, ਹੇ ਮਾਲਕ! ਅਤੇ ਮੇਰੇ ਕਰਮਾਂ ਨੂੰ ਹਿਸਾਬ ਕਿਤਾਬ ਵਿੱਚ ਨਾਂ ਲੈ। ਗੋਬਿੰਦ ਦਇਆਲ ਕ੍ਰਿਪਾਲ ਸੁਖ ਸਾਗਰ ਨਾਨਕ ਹਰਿ ਸਰਣਾਇਓ ॥੨॥੧੬॥੨੫॥ ਹੇ! ਠੰਢ ਚੈਨ ਦੇ ਸਮੁੰਦਰ, ਮਇਆਵਾਨ ਤੇ ਮਿਹਰਬਾਨ ਵਾਹਿਗੁਰੂ ਸੁਆਮੀ! ਨਾਨਕ ਨੇ ਤੇਰੀ ਪਨਾਹ ਲਈ ਹੈ। ਗੂਜਰੀ ਮਹਲਾ ੫ ॥ ਗੂਜ਼ਰੀ ਪੰਜਵੀਂ ਪਾਤਿਸ਼ਾਹੀ। ਰਸਨਾ ਰਾਮ ਰਾਮ ਰਵੰਤ ॥ ਆਪਣੀ ਜੀਭ੍ਹ ਦੇ ਨਾਲ ਤੂੰ ਸੁਆਮੀ ਦੇ ਨਾਮ ਦਾ ਉਚਾਰਨ ਕਰ। ਛੋਡਿ ਆਨ ਬਿਉਹਾਰ ਮਿਥਿਆ ਭਜੁ ਸਦਾ ਭਗਵੰਤ ॥੧॥ ਰਹਾਉ ॥ ਤੂੰ ਹੋਰ ਝੂਠੇ ਕਾਰ ਵਿਹਾਰ ਤਿਆਗ ਦੇ ਅਤੇ ਹਮੇਸ਼ਾਂ ਹੀ ਭਾਗਾਂ ਵਾਲੇ ਸੁਆਮੀ ਦਾ ਸਿਮਰਨ ਕਰ। ਠਹਿਰਾਉ। ਨਾਮੁ ਏਕੁ ਅਧਾਰੁ ਭਗਤਾ ਈਤ ਆਗੈ ਟੇਕ ॥ ਕੇਵਲ ਨਾਮ ਹੀ ਉਸ ਦੇ ਸੰਤਾਂ ਦਾ ਆਹਾਰ ਹੈ। ਇਸ ਲੋਕ ਅਤੇ ਪ੍ਰਲੋਕ ਵਿੱਚ ਇਹ ਉਨ੍ਹਾਂ ਦਾ ਆਸਰਾ ਹੈ। ਕਰਿ ਕ੍ਰਿਪਾ ਗੋਬਿੰਦ ਦੀਆ ਗੁਰ ਗਿਆਨੁ ਬੁਧਿ ਬਿਬੇਕ ॥੧॥ ਦਇਆ ਧਾਰ ਕੇ ਗੁਰਾਂ ਨੇ ਮੈਨੂੰ ਸਾਹਿਬ ਦੀ ਗਿਆਤ ਅਤੇ ਵਿਚਾਰ ਵਾਲੀ ਅਕਲ ਦਿੱਤੀ ਹੈ। ਕਰਣ ਕਾਰਣ ਸੰਮ੍ਰਥ ਸ੍ਰੀਧਰ ਸਰਣਿ ਤਾ ਕੀ ਗਹੀ ॥ ਸਰਬ-ਸ਼ਕਤੀਵਾਨ ਸੁਆਮੀ ਹੇਤੂਆਂ ਦਾ ਹੇਤੂ ਅਤੇ ਧਨ-ਦੌਲਤ ਦਾ ਮਾਲਕ ਹੈ, ਉਸ ਦੀ ਪਨਾਹ ਮੈਂ ਪਕੜੀ ਹੈ। ਮੁਕਤਿ ਜੁਗਤਿ ਰਵਾਲ ਸਾਧੂ ਨਾਨਕ ਹਰਿ ਨਿਧਿ ਲਹੀ ॥੨॥੧੭॥੨੬॥ ਮੋਖਸ਼ ਅਤੇ ਸੰਸਾਰੀ ਸਿੱਧਤਾ, ਸੰਤਾਂ ਦੇ ਪੈਰਾਂ ਦੀ ਧੂੜ ਵਿੱਚ ਹਨ। ਨਾਨਕ ਨੂੰ ਸਾਹਿਬ ਦਾ ਇਹ ਖਜਾਨਾ ਪਰਾਪਤ ਹੋਇਆ ਹੈ। ਗੂਜਰੀ ਮਹਲਾ ੫ ਘਰੁ ੪ ਚਉਪਦੇ ਗੂਜ਼ਰੀ ਪੰਜਵੀਂ ਪਾਤਿਸ਼ਾਹੀ। ਚਉਪਦੇ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਛਾਡਿ ਸਗਲ ਸਿਆਣਪਾ ਸਾਧ ਸਰਣੀ ਆਉ ॥ ਆਪਣੀਆਂ ਸਾਰੀਆਂ ਚਤੁਰਾਈਆਂ ਤਿਆਗ ਦੇ ਅਤੇ ਸੰਤ ਗੁਰਾਂ ਦੀ ਪਨਾਹ ਲੈ। ਪਾਰਬ੍ਰਹਮ ਪਰਮੇਸਰੋ ਪ੍ਰਭੂ ਕੇ ਗੁਣ ਗਾਉ ॥੧॥ ਤੂੰ ਆਪਣੇ ਪਰਮ ਪ੍ਰਭੂ, ਸੁਆਮੀ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰ। ਰੇ ਚਿਤ ਚਰਣ ਕਮਲ ਅਰਾਧਿ ॥ ਹੇ ਮੇਰੀ ਜਿੰਦੇ! ਤੂੰ ਸੁਆਮੀ ਦੇ ਕੰਵਲ ਪੈਂਰਾਂ ਦਾ ਸਿਮਰਨ ਕਰ। ਸਰਬ ਸੂਖ ਕਲਿਆਣ ਪਾਵਹਿ ਮਿਟੈ ਸਗਲ ਉਪਾਧਿ ॥੧॥ ਰਹਾਉ ॥ ਤੂੰ ਸਭ ਆਰਾਮ ਅਤੇ ਮੁਕਤੀ ਪਾ ਲਵਨੂੰਗੀ ਅਤੇ ਤੇਰੇ ਸਾਰੇ ਦੁੱਖੜੇ ਦੂਰ ਹੋ ਜਾਣਗੇ। ਠਹਿਰਾਉ। ਮਾਤ ਪਿਤਾ ਸੁਤ ਮੀਤ ਭਾਈ ਤਿਸੁ ਬਿਨਾ ਨਹੀ ਕੋਇ ॥ ਮਾਂ, ਪਿਓ, ਪੁੱਤ੍ਰ, ਮਿੱਤਰ ਅਤੇ ਭਰਾ ਉਸ ਦੇ ਬਾਝੋਂ ਤੇਰਾ ਕੋਈ ਨਹੀਂ। ਈਤ ਊਤ ਜੀਅ ਨਾਲਿ ਸੰਗੀ ਸਰਬ ਰਵਿਆ ਸੋਇ ॥੨॥ ਐਥੇ ਅਤੇ ਉਥੇ ਉਹ ਸੁਆਮੀ ਦੀ ਆਤਮਾ ਦੇ ਸਹਿਤ ਸਾਥੀ ਵੱਜੋਂ ਰਹਿੰਦਾ ਹੈ ਅਤੇ ਸਾਰੇ ਵਿਆਪਕ ਹੋ ਰਿਹਾ ਹੈ। ਕੋਟਿ ਜਤਨ ਉਪਾਵ ਮਿਥਿਆ ਕਛੁ ਨ ਆਵੈ ਕਾਮਿ ॥ ਕ੍ਰੋੜਾਂ ਹੀ ਤਰੀਕੇ ਤੇ ਉਪਰਾਲੇ ਨਿਸਫਲ ਹਨ, ਅਤੇ ਕਿਸੇ ਭੀ ਕੰਮ ਨਹੀਂ ਆਉਂਦੇ। ਸਰਣਿ ਸਾਧੂ ਨਿਰਮਲਾ ਗਤਿ ਹੋਇ ਪ੍ਰਭ ਕੈ ਨਾਮਿ ॥੩॥ ਸੰਤਾਂ ਦੀ ਸ਼ਰਣਾਗਤ ਅੰਦਰ, ਬੰਦਾ ਪਵਿੱਤ੍ਰ ਹੋ ਜਾਂਦਾ ਹੈ ਅਤੇ ਸੁਆਮੀ ਦੇ ਨਾਮ ਦੁਆਰਾ ਉਹ ਮੋਖਸ਼ ਪਾ ਲੈਂਦਾ ਹੈ। ਅਗਮ ਦਇਆਲ ਪ੍ਰਭੂ ਊਚਾ ਸਰਣਿ ਸਾਧੂ ਜੋਗੁ ॥ ਪਹੁੰਚ ਤੋਂ ਪਰੇ, ਕ੍ਰਿਪਾਲੂ ਅਤੇ ਬੁਲੰਦ ਸੁਆਮੀ, ਸੰਤਾਂ ਨੂੰ ਪਨਾਹ ਦੇਣ ਨੂੰ ਸਮਰਥ ਹੈ। ਤਿਸੁ ਪਰਾਪਤਿ ਨਾਨਕਾ ਜਿਸੁ ਲਿਖਿਆ ਧੁਰਿ ਸੰਜੋਗੁ ॥੪॥੧॥੨੭॥ ਕੇਵਲ ਓਹੀ ਸੁਆਮੀ ਨੂੰ ਪਾਉਂਦਾ ਹੈ, ਹੇ ਨਾਨਕ! ਜਿਸ ਲਈ ਮੁੱਢ ਤੋਂ ਹੀ ਉਸ ਦਾ ਮਿਲਾਪ ਲਿਖਿਆ ਹੋਇਆ ਹੈ। ਗੂਜਰੀ ਮਹਲਾ ੫ ॥ ਗੂਜ਼ਰੀ ਪੰਜਵੀਂ ਪਾਤਿਸ਼ਾਹੀ। ਆਪਨਾ ਗੁਰੁ ਸੇਵਿ ਸਦ ਹੀ ਰਮਹੁ ਗੁਣ ਗੋਬਿੰਦ ॥ ਹਮੇਸ਼ਾਂ ਹੀ ਆਪਣੇ ਗੁਰਾਂ ਦੀ ਟਹਿਲ ਕਮਾ ਅਤੇ ਸ੍ਰਿਸ਼ਟੀ ਦੇ ਸੁਆਮੀ ਵਾਹਿਗੁਰੂ ਦੀ ਸਿਫ਼ਤ ਸਲਾਹ ਉਚਾਰਨ ਕਰ। ਸਾਸਿ ਸਾਸਿ ਅਰਾਧਿ ਹਰਿ ਹਰਿ ਲਹਿ ਜਾਇ ਮਨ ਕੀ ਚਿੰਦ ॥੧॥ ਹਰ ਇਕ ਸੁਆਸ ਨਾਲ ਵਾਹਿਗੁਰੂ ਸੁਆਮੀ ਦਾ ਸਿਮਰਨ ਕਰਨ ਦੁਆਰਾ ਚਿੱਤ ਦੀ ਚਿੰਤਾ ਦੂਰ ਹੋ ਜਾਂਦੀ ਹੈ। ਮੇਰੇ ਮਨ ਜਾਪਿ ਪ੍ਰਭ ਕਾ ਨਾਉ ॥ ਹੇ ਮੇਰੀ ਜਿੰਦੜੀਏ! ਤੂੰ ਸਾਹਿਬ ਦੇ ਨਾਮ ਦਾ ਉਚਾਰਨ ਕਰ। ਸੂਖ ਸਹਜ ਅਨੰਦ ਪਾਵਹਿ ਮਿਲੀ ਨਿਰਮਲ ਥਾਉ ॥੧॥ ਰਹਾਉ ॥ ਤੈਨੂੰ ਆਰਾਮ, ਅਡੋਲਤਾ ਅਤੇ ਖੁਸ਼ੀ ਦੀ ਦਾਤ ਮਿਲੇਗੀ ਅਤੇ ਤੂੰ ਪਵਿੱਤ੍ਰ ਟਿਕਾਣਾ ਪ੍ਰਾਪਤ ਕਰ ਲਵੇਂਗਾ। ਠਹਿਰਾਉ। ਸਾਧਸੰਗਿ ਉਧਾਰਿ ਇਹੁ ਮਨੁ ਆਠ ਪਹਰ ਆਰਾਧਿ ॥ ਸਤਿ ਸੰਗਤ ਅੰਦਰ ਤੂੰ ਆਪਣੀ ਇਸ ਆਤਮਾ ਦਾ ਪਾਰ ਉਤਾਰਾ ਕਰ ਅਤੇ ਅੱਠੇ ਪਹਿਰ ਹੀ ਸੁਆਮੀ ਨੂੰ ਯਾਦ ਕਰ। ਕਾਮੁ ਕ੍ਰੋਧੁ ਅਹੰਕਾਰੁ ਬਿਨਸੈ ਮਿਟੈ ਸਗਲ ਉਪਾਧਿ ॥੨॥ ਤੇਰੀ ਕਾਮਚੇਸ਼ਟਾ, ਗੁੱਸਾ ਅਤੇ ਹੰਗਤਾ ਨਾਸ ਹੋ ਵੰਞਣਗੇ। ਅਟਲ ਅਛੇਦ ਅਭੇਦ ਸੁਆਮੀ ਸਰਣਿ ਤਾ ਕੀ ਆਉ ॥ ਅਹਿੱਲ, ਅਮਰ ਅਤੇ ਅਖੋਜ ਹੇ, ਪ੍ਰਭੂ, ਤੂੰ ਉਸ ਦੀ ਸ਼ਰਣ ਲੈ, ਹੇ ਬੰਦੇ! ਚਰਣ ਕਮਲ ਅਰਾਧਿ ਹਿਰਦੈ ਏਕ ਸਿਉ ਲਿਵ ਲਾਉ ॥੩॥ ਤੂੰ ਉਸ ਦੇ ਕੰਵਲ ਪੈਰਾਂ ਨੂੰ ਆਪਣੇ ਚਿੱਤ ਵਿੱਚ ਚੇਤੇ ਕਰ ਅਤੇ ਕੇਵਲ ਸੁਆਮੀ ਨਾਲ ਹੀ ਪਿਰਹੜੀ (ਪਿਆਰ) ਪਾ। ਪਾਰਬ੍ਰਹਮਿ ਪ੍ਰਭਿ ਦਇਆ ਧਾਰੀ ਬਖਸਿ ਲੀਨ੍ਹ੍ਹੇ ਆਪਿ ॥ ਪਰਮ ਪ੍ਰਭੂ ਮਾਲਕ ਨੇ ਮਿਹਰ ਕੀਤੀ ਹੈ ਅਤੇ ਖੁਦ ਹੀ ਮੈਨੂੰ ਮੁਆਫ ਕਰ ਦਿੱਤਾ ਹੈ। ਸਰਬ ਸੁਖ ਹਰਿ ਨਾਮੁ ਦੀਆ ਨਾਨਕ ਸੋ ਪ੍ਰਭੁ ਜਾਪਿ ॥੪॥੨॥੨੮॥ ਵਾਹਿਗੁਰੂ ਨੇ ਸਾਰੇ ਆਰਾਮ ਦਾ ਖਜਾਨਾ, ਆਪਣਾ ਨਾਮ, ਮੈਨੂੰ ਦਿੱਤਾ ਹੈ। ਹੇ ਨਾਨਕ! ਤੂੰ ਉਸ ਸੁਆਮੀ ਦਾ ਸਿਮਰਨ ਕਰ। ਗੂਜਰੀ ਮਹਲਾ ੫ ॥ ਗੂਜ਼ਰੀ ਪੰਜਵੀਂ ਪਾਤਿਸ਼ਾਹੀ। ਗੁਰ ਪ੍ਰਸਾਦੀ ਪ੍ਰਭੁ ਧਿਆਇਆ ਗਈ ਸੰਕਾ ਤੂਟਿ ॥ ਗੁਰਾਂ ਦੀ ਮਿਹਰ ਦੁਆਰਾ ਮੈਂ ਸਾਹਿਬ ਦਾ ਸਿਮਰਨ ਕੀਤਾ ਹੈ ਅਤੇ ਮੇਰਾ ਸੰਦੇਹ ਨਵਿਰਤ ਹੋ ਗਿਆ ਹੈ। copyright GurbaniShare.com all right reserved. Email |