ਗੂਜਰੀ ਮਹਲਾ ੫ ॥
ਗੂਜਰੀ ਪੰਜਵੀਂ ਪਾਤਿਸ਼ਾਹੀ। ਕਰਿ ਕਿਰਪਾ ਅਪਨਾ ਦਰਸੁ ਦੀਜੈ ਜਸੁ ਗਾਵਉ ਨਿਸਿ ਅਰੁ ਭੋਰ ॥ ਰਹਿਮਤ ਧਾਰ, ਮੈਂਡੇ ਸੁਆਮੀ, ਮੈਨੂੰ ਆਪਣਾ ਦੀਦਾਰ ਬਖਸ਼। ਤੇਰੀਆਂ ਸਿਫ਼ਤ-ਸ਼ਲਾਘਾ ਮੈਂ ਰੈਣ ਅਤੇ ਦਿਹੁੰ ਗਾਉਂਦਾ ਹਾਂ। ਕੇਸ ਸੰਗਿ ਦਾਸ ਪਗ ਝਾਰਉ ਇਹੈ ਮਨੋਰਥ ਮੋਰ ॥੧॥ ਆਪਣੇ ਵਾਲਾਂ ਨਾਲ ਮੈਂ ਤੇਰੇ ਗੋਲੇ ਦੇ ਪੈਰ ਸਾਫ ਕਰਦਾ ਹਾਂ। ਏਹੀ ਮੇਰੀ ਜਿੰਦਗੀ ਦਾ ਪ੍ਰਯੋਜਨ ਹੈ। ਠਾਕੁਰ ਤੁਝ ਬਿਨੁ ਬੀਆ ਨ ਹੋਰ ॥ ਹੇ ਮਾਲਕ! ਤੇਰੇ ਬਗੈਰ ਹੋਰ ਕੋਈ ਦੂਸਰਾ ਨਹੀਂ। ਚਿਤਿ ਚਿਤਵਉ ਹਰਿ ਰਸਨ ਅਰਾਧਉ ਨਿਰਖਉ ਤੁਮਰੀ ਓਰ ॥੧॥ ਰਹਾਉ ॥ ਮੇਰੇ ਵਾਹਿਗੁਰੂ ਆਪਣੇ ਮਨ ਵਿੱਚ ਮੈਂ ਤੈਨੂੰ ਚੇਤੇ ਕਰਦਾ ਹਾਂ ਆਪਣੀ ਜੀਭ੍ਹਾ ਨਾਲ ਮੈਂ ਤੇਰਾ ਨਾਮ ਉਚਾਰਦਾ ਹਾਂ ਅਤੇ ਆਪਣਿਆਂ ਨੇਤ੍ਰਾਂ ਨਾਲ ਮੈਂ ਤੇਰੇ ਵੱਲ ਝਾਕਦਾ ਹਾਂ। ਠਹਿਰਾਉ। ਦਇਆਲ ਪੁਰਖ ਸਰਬ ਕੇ ਠਾਕੁਰ ਬਿਨਉ ਕਰਉ ਕਰ ਜੋਰਿ ॥ ਮੇਰੇ ਮਿਹਰਬਾਨ ਮਾਲਕ! ਤੂੰ ਸਾਰਿਆਂ ਦਾ ਸੁਆਮੀ ਹੈ। ਹੱਥ ਬੰਨ੍ਹ ਕੇ ਮੈਂ ਤੇਰੇ ਮੂਹਰੇ ਪ੍ਰਾਰਥਨਾ ਕਰਦਾ ਹਾਂ। ਨਾਮੁ ਜਪੈ ਨਾਨਕੁ ਦਾਸੁ ਤੁਮਰੋ ਉਧਰਸਿ ਆਖੀ ਫੋਰ ॥੨॥੧੧॥੨੦॥ ਤੇਰਾ ਗੋਲਾ, ਨਾਨਕ ਤੇਰੇ ਨਾਮ ਦਾ ਸਿਮਰਨ ਕਰਦਾ ਹੈ ਅਤੇ ਅੱਖ ਦੇ ਇਕ ਫੋਰੇ ਵਿੱਚ ਉਹ ਪਾਰ ਉਤਰ ਗਿਆ ਹੈ। ਗੂਜਰੀ ਮਹਲਾ ੫ ॥ ਗੂਜਰੀ ਪੰਜਵੀਂ ਪਾਤਿਸ਼ਾਹੀ। ਬ੍ਰਹਮ ਲੋਕ ਅਰੁ ਰੁਦ੍ਰ ਲੋਕ ਆਈ ਇੰਦ੍ਰ ਲੋਕ ਤੇ ਧਾਇ ॥ ਬ੍ਰਹਮਾ ਦੇ ਮੰਡਲ, ਸ਼ਿਵਜੀ ਦੇ ਮੰਡਲ ਅਤੇ ਇੰਦਰ ਦੇ ਮੰਡਲ ਨੂੰ ਨਿਸੱਲ ਕਰ ਕੇ, ਮਾਇਆ ਏਥੇ ਦੌੜ ਕੇ ਆ ਗਈ ਹੈ। ਸਾਧਸੰਗਤਿ ਕਉ ਜੋਹਿ ਨ ਸਾਕੈ ਮਲਿ ਮਲਿ ਧੋਵੈ ਪਾਇ ॥੧॥ ਪ੍ਰੰਤੂ ਇਹ ਸਤਿਸੰਗਤ ਨੂੰ ਛੂਹ ਤੱਕ ਨਹੀਂ ਸਕਦੀ ਅਤੇ ਸਾਧੂਆਂ ਦੇ ਪੈਰਾਂ ਨੂੰ ਹਮੇਸ਼ਾਂ ਲਈ ਅਤੇ ਧੋਂਦੀ ਹੈ। ਅਬ ਮੋਹਿ ਆਇ ਪਰਿਓ ਸਰਨਾਇ ॥ ਹੁਣ ਮੈਂ ਆ ਕੇ ਗੁਰਾਂ ਦੀ ਓਟ ਲੈ ਲਈ ਹੈ। ਗੁਹਜ ਪਾਵਕੋ ਬਹੁਤੁ ਪ੍ਰਜਾਰੈ ਮੋ ਕਉ ਸਤਿਗੁਰਿ ਦੀਓ ਹੈ ਬਤਾਇ ॥੧॥ ਰਹਾਉ ॥ ਮਾਇਆ ਦੀ ਇਸ ਅਦ੍ਰਿਸ਼ਟ ਅੱਗ ਨੇ ਘਣੇਰਿਆ (ਬਹੁਤਿਆਂ) ਨੂੰ ਬੁਰੀ ਤਰ੍ਹਾਂ ਸਾੜ ਸੁੱਟਿਆ ਹੈ। ਸੱਚੇ ਗੁਰਾਂ ਨੇ ਮੈਨੂੰ ਇਸ ਬਾਰੇ ਖਬਰਦਾਰ ਕਰ ਦਿੱਤਾ ਹੈ। ਠਹਿਰਾਉ। ਸਿਧ ਸਾਧਿਕ ਅਰੁ ਜਖ੍ਯ੍ਯ ਕਿੰਨਰ ਨਰ ਰਹੀ ਕੰਠਿ ਉਰਝਾਇ ॥ ਇਹ ਪੂਰਨ ਪੁਰਸ਼ਾਂ, ਅਭਿਆਸੀਆਂ, ਸ਼ਰੋਮਣੀ ਦੇਵਤਿਆਂ, ਸਵਰਗੀ ਗਵੱਈਆ ਅਤੇ ਇਨਸਾਨਾਂ ਦੇ ਗਲ ਨੂੰ ਚਿਮੜੀ ਹੋਈ ਹੈ। ਜਨ ਨਾਨਕ ਅੰਗੁ ਕੀਆ ਪ੍ਰਭਿ ਕਰਤੈ ਜਾ ਕੈ ਕੋਟਿ ਐਸੀ ਦਾਸਾਇ ॥੨॥੧੨॥੨੧॥ ਨਾਨਕ ਨੂੰ ਉਸ ਸਿਰਜਣਹਾਰ ਸੁਆਮੀ ਦਾ ਆਸਰਾ ਹੈ, ਜਿਸ ਦੀਆਂ ਕ੍ਰੋੜਾਂ ਹੀ ਐਹੋ ਜਿਹੀਆਂ ਦਾਸੀਆਂ ਹਨ। ਗੂਜਰੀ ਮਹਲਾ ੫ ॥ ਗੂਜਰੀ ਪੰਜਵੀਂ ਪਾਤਿਸ਼ਾਹੀ। ਅਪਜਸੁ ਮਿਟੈ ਹੋਵੈ ਜਗਿ ਕੀਰਤਿ ਦਰਗਹ ਬੈਸਣੁ ਪਾਈਐ ॥ ਸਾਹਿਬ ਦੇ ਸਿਮਰਨ ਦੁਆਰਾ ਬਦਨਾਮੀ ਮਿੱਟ ਜਾਂਦੀ ਹੈ, ਜਗਤ ਅੰਦਰ ਨੇਕ-ਨਾਮੀ ਹੋ ਜਾਂਦੀ ਹੈ ਅਤੇ ਪ੍ਰਭੂ ਦੇ ਦਰਬਾਰ ਅੰਦਰ ਜਗ੍ਹਾ ਮਿਲ ਜਾਂਦੀ ਹੈ। ਜਮ ਕੀ ਤ੍ਰਾਸ ਨਾਸ ਹੋਇ ਖਿਨ ਮਹਿ ਸੁਖ ਅਨਦ ਸੇਤੀ ਘਰਿ ਜਾਈਐ ॥੧॥ ਮੌਤ ਦਾ ਡਰ ਇਕ ਮੁਹਤ ਵਿੱਚ ਦੂਰ ਹੋ ਜਾਂਦਾ ਹੈ ਅਤੇ ਬੰਦਾ ਆਰਾਮ ਤੇ ਖੁਸ਼ੀ ਨਾਲ ਵਾਹਿਗੁਰੂ ਦੇ ਮਹਿਲ ਨੂੰ ਜਾਂਦਾ ਹੈ। ਜਾ ਤੇ ਘਾਲ ਨ ਬਿਰਥੀ ਜਾਈਐ ॥ ਇਸ ਲਈ ਉਸ ਦੀ ਸੇਵਾ ਵਿਅਰਥ ਨਹੀਂ ਜਾਂਦੀ। ਆਠ ਪਹਰ ਸਿਮਰਹੁ ਪ੍ਰਭੁ ਅਪਨਾ ਮਨਿ ਤਨਿ ਸਦਾ ਧਿਆਈਐ ॥੧॥ ਰਹਾਉ ॥ ਅੱਠੇ ਪਹਿਰ ਹੀ ਤੂੰ ਆਪਣੇ ਪ੍ਰਭੂ ਦਾ ਆਰਾਧਨ ਕਰ ਅਤੇ ਆਪਣੀ ਆਤਮਾ ਤੇ ਦੇਹ ਨਾਲ ਸਦੀਵ ਹੀ ਉਸ ਦਾ ਚਿੰਤਨ ਕਰ। ਠਹਿਰਾਉ। ਮੋਹਿ ਸਰਨਿ ਦੀਨ ਦੁਖ ਭੰਜਨ ਤੂੰ ਦੇਹਿ ਸੋਈ ਪ੍ਰਭ ਪਾਈਐ ॥ ਹੇ ਗਰੀਬਾਂ ਦੇ ਦੁੱਖੜੇ ਦੂਰ ਕਰਨ ਵਾਲੇ ਸੁਆਮੀ! ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ ਅਤੇ ਮੈਂ ਕੇਵਲ ਓਹੀ ਪਰਾਪਤ ਕਰਦਾ ਹਾਂ, ਜੋ ਤੂੰ ਮੈਨੂੰ ਦਿੰਦਾ ਹੈ। ਚਰਣ ਕਮਲ ਨਾਨਕ ਰੰਗਿ ਰਾਤੇ ਹਰਿ ਦਾਸਹ ਪੈਜ ਰਖਾਈਐ ॥੨॥੧੩॥੨੨॥ ਤੇਰੇ ਕੰਵਲ ਪੈਰਾਂ ਦੀ ਪ੍ਰੀਤ ਨਾਲ ਨਾਨਕ ਰੰਗਿਆ ਗਿਆ ਹੈ। ਹੇ ਵਾਹਿਗੁਰੂ! ਤੂੰ ਆਪਣੇ ਗੋਲੇ ਦੀ ਇੱਜ਼ਤ ਆਬਰੂ ਬਰਕਰਾਰ ਹੱਖ। ਗੂਜਰੀ ਮਹਲਾ ੫ ॥ ਗੂਜਰੀ ਪੰਜਵੀਂ ਪਾਤਿਸ਼ਾਹੀ। ਬਿਸ੍ਵੰਭਰ ਜੀਅਨ ਕੋ ਦਾਤਾ ਭਗਤਿ ਭਰੇ ਭੰਡਾਰ ॥ ਸਾਰਿਆਂ ਨੂੰ ਪਾਲਣ ਵਾਲਾ ਸੁਆਮੀ ਪ੍ਰਾਣਧਾਰੀਆਂ ਦਾ ਦਾਤਾਰ ਹੈ। ਲਬਾਲਬ (ਭਰਪੂਰ) ਹਨ ਉਸ ਦੇ ਸ਼ਰਧਾ ਪ੍ਰੇਮ ਦੇ ਖਜਾਨੇ। ਜਾ ਕੀ ਸੇਵਾ ਨਿਫਲ ਨ ਹੋਵਤ ਖਿਨ ਮਹਿ ਕਰੇ ਉਧਾਰ ॥੧॥ ਉਹ ਐਸਾ ਹੈ, ਜਿਸ ਦੀ ਘਾਲ ਨਿਸਫਲ ਨਹੀਂ ਹੁੰਦੀ। ਇਕ ਛਿਨ ਵਿੱਚ ਉਹ ਪ੍ਰਾਣੀ ਨੂੰ ਬੰਦ-ਖਲਾਸ ਕਰ ਦਿੰਦਾ ਹੈ। ਮਨ ਮੇਰੇ ਚਰਨ ਕਮਲ ਸੰਗਿ ਰਾਚੁ ॥ ਮੇਰੀ ਜਿੰਦੇ! ਤੂੰ ਸੁਆਮੀ ਦੇ ਕੰਵਲ ਪੈਰਾਂ ਨਾਲ ਲੀਨ ਹੋਈ ਰਹੁ। ਸਗਲ ਜੀਅ ਜਾ ਕਉ ਆਰਾਧਹਿ ਤਾਹੂ ਕਉ ਤੂੰ ਜਾਚੁ ॥੧॥ ਰਹਾਉ ॥ ਤੂੰ ਕੇਵਲ ਉਸ ਪਾਸੋਂ ਹੀ ਮੰਗ, ਇਸ ਨੂੰ ਸਾਰੇ ਜੀਵ ਪੂਜਦੇ ਹਨ। ਠਹਿਰਾਉ। ਨਾਨਕ ਸਰਣਿ ਤੁਮ੍ਹ੍ਹਾਰੀ ਕਰਤੇ ਤੂੰ ਪ੍ਰਭ ਪ੍ਰਾਨ ਅਧਾਰ ॥ ਤੇਰੀ ਪਨਾਹ (ਸ਼ਰਨ) ਨਾਨਕ ਨੇ ਲਈ ਹੈ, ਹੇ ਸਿਰਜਣਹਾਰ! ਤੂੰ ਹੇ ਸਾਹਿਬ! ਮੇਰੀ ਜਿੰਦੜੀ ਦਾ ਆਸਰਾ ਹੈ। ਹੋਇ ਸਹਾਈ ਜਿਸੁ ਤੂੰ ਰਾਖਹਿ ਤਿਸੁ ਕਹਾ ਕਰੇ ਸੰਸਾਰੁ ॥੨॥੧੪॥੨੩॥ ਜਗਤ ਉਸ ਨੂੰ ਕੀ ਕਰ ਸਕਦਾ ਹੈ, ਜਿਸ ਦੀ ਤੂੰ ਹੇ ਸਹਾਇਕ! ਰਖਿਆ ਕਰਦਾ ਹੈ? ਗੂਜਰੀ ਮਹਲਾ ੫ ॥ ਗੂਜਰੀ ਪੰਜਵੀਂ ਪਾਤਿਸ਼ਾਹੀ। ਜਨ ਕੀ ਪੈਜ ਸਵਾਰੀ ਆਪ ॥ ਪ੍ਰਭੂ ਨੇ ਖੁਦ ਦੀ ਲਾਜ ਰੱਖੀ ਹੈ। ਹਰਿ ਹਰਿ ਨਾਮੁ ਦੀਓ ਗੁਰਿ ਅਵਖਧੁ ਉਤਰਿ ਗਇਓ ਸਭੁ ਤਾਪ ॥੧॥ ਰਹਾਉ ॥ ਗੁਰਾਂ ਨੇ ਵਾਹਿਗੁਰੂ ਸੁਆਮੀ ਨੇ ਨਾਮ ਦਾ ਦਾਰੂ ਦਿੱਤਾ ਹੈ ਅਤੇ ਸਾਰਾ ਬੁਖਾਰ ਲਹਿ ਗਿਆ ਹੈ। ਠਹਿਰਾਉ। ਹਰਿਗੋਬਿੰਦੁ ਰਖਿਓ ਪਰਮੇਸਰਿ ਅਪੁਨੀ ਕਿਰਪਾ ਧਾਰਿ ॥ ਉਤਕ੍ਰਿਸ਼ਟ ਸੁਆਮੀ ਨੇ ਆਪਣੀ ਦਇਆ ਧਾਰ ਕੇ ਹਰਿ ਗੋਬਿੰਦ ਨੂੰ ਬਚਾ ਲਿਆ ਹੈ। ਮਿਟੀ ਬਿਆਧਿ ਸਰਬ ਸੁਖ ਹੋਏ ਹਰਿ ਗੁਣ ਸਦਾ ਬੀਚਾਰਿ ॥੧॥ ਮੁਸੀਬਤ ਟਲ ਗਈ ਹੈ, ਸਾਰੀ ਪਾਸੀਂ ਖੁਸ਼ੀ ਹੈ ਅਤੇ ਅਸੀਂ ਹਮੇਸ਼ਾਂ ਵਾਹਿਗੁਰੂ ਦੀ ਕੀਰਤੀ ਦਾ ਚਿੰਤਨ ਕਰਦੇ ਹਾਂ। ਅੰਗੀਕਾਰੁ ਕੀਓ ਮੇਰੈ ਕਰਤੈ ਗੁਰ ਪੂਰੇ ਕੀ ਵਡਿਆਈ ॥ ਐਹੋ ਜੇਹੀ ਉਤਕ੍ਰਿਸ਼ਟਤਾ ਹੈ ਮੇਰੇ ਪੂਰਨ ਗੁਰਾਂ ਦੀ, ਕਿ ਮੈਂਡੇ ਸਿਰਜਣਹਾਰ ਨੇ ਮੇਰੀ ਸਹਾਇਤਾ ਕੀਤੀ ਹੈ। ਅਬਿਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜੈ ਸਵਾਈ ॥੨॥੧੫॥੨੪॥ ਗੁਰੂ ਨਾਨਕ ਜੀ ਨੇ ਅਚੱਲ ਨੀਂਹ ਰੱਖੀ ਹੈ, ਜਿਹੜੀ ਰੋਜ਼-ਬ-ਰੋਜ਼ ਵਧੇਰੇ ਪੱਕੀ ਹੁੰਦੀ ਜਾਂਦੀ ਹੈ। ਗੂਜਰੀ ਮਹਲਾ ੫ ॥ ਗੂਜਰੀ ਪੰਜਵੀਂ ਪਾਤਿਸ਼ਾਹੀ। ਕਬਹੂ ਹਰਿ ਸਿਉ ਚੀਤੁ ਨ ਲਾਇਓ ॥ ਤੂੰ ਕਦੇ ਭੀ ਆਪਣੀ ਬਿਰਤੀ ਵਾਹਿਗੁਰੂ ਨਾਲ ਨਹੀਂ ਜੋੜੀ। copyright GurbaniShare.com all right reserved. Email |