ਆਠ ਪਹਰ ਹਰਿ ਕੇ ਗੁਨ ਗਾਵੈ ਭਗਤਿ ਪ੍ਰੇਮ ਰਸਿ ਮਾਤਾ ॥
ਪ੍ਰੇਮ-ਉਪਾਸ਼ਨਾ ਦੇ ਅੰਮ੍ਰਿਤ ਵਿੱਚ ਲੀਨ ਹੋਇਆ ਹੋਇਆ ਉਹ ਅੱਠੇ ਪਹਿਰ ਵਾਹਿਗੁਰੂ ਦੇ ਜੱਸ ਗਾਇਨ ਕਰਦਾ ਹੈ। ਹਰਖ ਸੋਗ ਦੁਹੁ ਮਾਹਿ ਨਿਰਾਲਾ ਕਰਣੈਹਾਰੁ ਪਛਾਤਾ ॥੨॥ ਖੁਸ਼ੀ ਤੇ ਗਮੀ ਦੋਨਾਂ ਅੰਦਰ ਉਹ ਨਿਰਲੇਪ ਰਹਿੰਦਾ ਹੈ ਅਤੇ ਆਪਣੇ ਸਿਰਜਣਹਾਰ ਨੂੰ ਹੀ ਸਿੰਞਾਣਦਾ ਹੈ। ਜਿਸ ਕਾ ਸਾ ਤਿਨ ਹੀ ਰਖਿ ਲੀਆ ਸਗਲ ਜੁਗਤਿ ਬਣਿ ਆਈ ॥ ਜੀਹਦਾ ਉਹ ਹੈ, ਉਹੀ ਉਸ ਦੀ ਰੱਖਿਆ ਕਰਦਾ ਹੈ ਅਤੇ ਉਸ ਦੇ ਲਈ ਸਾਰੇ ਰਸਤੇ ਖੋਲ੍ਹ ਦਿੱਤੇ ਜਾਂਦੇ ਹਨ। ਕਹੁ ਨਾਨਕ ਪ੍ਰਭ ਪੁਰਖ ਦਇਆਲਾ ਕੀਮਤਿ ਕਹਣੁ ਨ ਜਾਈ ॥੩॥੧॥੯॥ ਗੁਰੂ ਜੀ ਆਖਦੇ ਹਨ, ਮਿਹਰਬਾਨ ਬਲਵਾਨ ਮਾਲਕ ਦਾ ਮੁੱਲ ਦੱਸਿਆ ਜਾ ਨਹੀਂ ਸਕਦਾ। ਗੂਜਰੀ ਮਹਲਾ ੫ ਦੁਪਦੇ ਘਰੁ ੨ ਗੂਜਰੀ ਪੰਜਵੀਂ ਪਾਤਿਸ਼ਾਹੀ ਦੁਪਦੇ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਪਤਿਤ ਪਵਿਤ੍ਰ ਲੀਏ ਕਰਿ ਅਪੁਨੇ ਸਗਲ ਕਰਤ ਨਮਸਕਾਰੋ ॥ ਪ੍ਰਭੂ ਨੇ ਪਾਪੀਆਂ ਨੂੰ ਪਾਵਨ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਆਪਣੇ ਨਿੱਜ ਦੇ ਬਣਾ ਲਿਆ ਹੈ। ਸਾਰੇ ਉਨ੍ਹਾਂ ਨੂੰ ਪ੍ਰਣਾਮ ਕਰਦੇ ਹਨ। ਬਰਨੁ ਜਾਤਿ ਕੋਊ ਪੂਛੈ ਨਾਹੀ ਬਾਛਹਿ ਚਰਨ ਰਵਾਰੋ ॥੧॥ ਕੋਈ ਭੀ ਉਨ੍ਹਾਂ ਦੀ ਵੰਸ਼ ਅਤੇ ਜਾਤੀ ਬਾਰੇ ਨਹੀਂ ਪੁੱਛਦਾ। ਪ੍ਰਾਣੀ ਉਨ੍ਹਾਂ ਦੇ ਪੈਰਾਂ ਦੀ ਖਾਕ ਨੂੰ ਲੋੜਦੇ ਹਨ। ਠਾਕੁਰ ਐਸੋ ਨਾਮੁ ਤੁਮ੍ਹ੍ਹਾਰੋ ॥ ਹੇ ਪ੍ਰਭੂ! ਐਹੋ ਜਿਹੇ ਹੈ ਪ੍ਰਤਾਪ ਤੇਰੇ ਨਾਮ ਦਾ। ਸਗਲ ਸ੍ਰਿਸਟਿ ਕੋ ਧਣੀ ਕਹੀਜੈ ਜਨ ਕੋ ਅੰਗੁ ਨਿਰਾਰੋ ॥੧॥ ਰਹਾਉ ॥ ਤੂੰ ਸਮੂਹ ਰਚਨਾ ਦਾ ਸੁਆਮੀ ਆਖਿਆ ਜਾਂਦਾ ਹੈ। ਆਪਣੇ ਸੇਵਕ ਦਾ ਤੂੰ ਨਿਰਾਲਾ ਹੀ ਪੱਖ ਪੂਰਦਾ ਹੈ। ਠਹਿਰਾਉ। ਸਾਧਸੰਗਿ ਨਾਨਕ ਬੁਧਿ ਪਾਈ ਹਰਿ ਕੀਰਤਨੁ ਆਧਾਰੋ ॥ ਸਤਿ ਸੰਗਤ ਅੰਦਰ ਨਾਨਕ ਨੂੰ ਸਮਝ ਪ੍ਰਾਪਤ ਹੋ ਗਈ ਹੈ। ਵਾਹਿਗੁਰੂ ਦਾ ਜੱਸ ਗਾਇਨ ਕਰਨਾ ਉਸ ਦਾ ਆਸਰਾ ਹੈ। ਨਾਮਦੇਉ ਤ੍ਰਿਲੋਚਨੁ ਕਬੀਰ ਦਾਸਰੋ ਮੁਕਤਿ ਭਇਓ ਚੰਮਿਆਰੋ ॥੨॥੧॥੧੦॥ ਸੁਆਮੀ ਦੇ ਗੋਲੇ, ਨਾਮਦੇਵ, ਤ੍ਰਿਲੋਚਨ, ਕਬੀਰ ਅਤੇ ਰਵਿਦਾਸ ਚਮਾਰ ਮੋਖਸ਼ ਹੋ ਗਏ। ਗੂਜਰੀ ਮਹਲਾ ੫ ॥ ਗੂਜਰੀ ਪੰਜਵੀਂ ਪਾਤਿਸ਼ਾਹੀ। ਹੈ ਨਾਹੀ ਕੋਊ ਬੂਝਨਹਾਰੋ ਜਾਨੈ ਕਵਨੁ ਭਤਾ ॥ ਸਾਹਿਬ ਨੂੰ ਜਾਨਣ ਵਾਲਾ ਕੋਈ ਨਹੀਂ ਉਸ ਦੀਆਂ ਹਿਕਮਤਾਂ ਨੂੰ ਕੌਣ ਬੁੱਝ ਸਕਦਾ ਹੈ। ਸਿਵ ਬਿਰੰਚਿ ਅਰੁ ਸਗਲ ਮੋਨਿ ਜਨ ਗਹਿ ਨ ਸਕਾਹਿ ਗਤਾ ॥੧॥ ਸ਼ਿਵਜੀ, ਬ੍ਰਹਮਾ ਅਤੇ ਸਾਰੇ ਖਾਮੋਸ਼ ਰਿਸ਼ੀ ਸੁਆਮੀ ਦੀ ਅਵਸਥਾ ਨੂੰ (ਸਮਝ) ਜਾਂ (ਪਕੜ) ਨਹੀਂ ਸਕਦੇ। ਪ੍ਰਭ ਕੀ ਅਗਮ ਅਗਾਧਿ ਕਥਾ ॥ ਸੁਆਮੀ ਦੀ ਵਾਰਤਾ ਗੁਹਜ ਅਤੇ ਅਥਾਹ ਹੈ। ਸੁਨੀਐ ਅਵਰ ਅਵਰ ਬਿਧਿ ਬੁਝੀਐ ਬਕਨ ਕਥਨ ਰਹਤਾ ॥੧॥ ਰਹਾਉ ॥ ਵਾਹਿਗੁਰੂ ਸੁਣੀਦਾ ਕੁਛ ਹੋਰ ਹੈ, ਪ੍ਰੰਤੂ ਸਮਝਣ ਤੇ ਕੁਝ ਹੋਰ ਹੀ ਤਰ੍ਹਾਂ ਦਾ ਜਾਪਦਾ ਹੈ। ਉਹ ਵਰਣਨ ਅਤੇ ਵਿਆਖਿਆ ਕਰਨ ਤੋਂ ਬਾਹਰ ਹੈ। ਠਹਿਰਾਉ। ਆਪੇ ਭਗਤਾ ਆਪਿ ਸੁਆਮੀ ਆਪਨ ਸੰਗਿ ਰਤਾ ॥ ਵਾਹਿਗੁਰੂ ਖੁਦ ਸ਼ਰਧਾਲੂ ਹੈ ਅਤੇ ਖੁਦ ਹੀ ਉਸ ਦਾ ਮਾਲਕ। ਉਹ ਆਪਣੇ ਆਪ ਨਾਲ ਹੀ ਰੰਗਿਆ ਹੋਇਆ ਹੈ। ਨਾਨਕ ਕੋ ਪ੍ਰਭੁ ਪੂਰਿ ਰਹਿਓ ਹੈ ਪੇਖਿਓ ਜਤ੍ਰ ਕਤਾ ॥੨॥੨॥੧੧॥ ਨਾਨਕ ਦਾ ਸੁਆਮੀ ਸਾਰੇ ਪਰੀਪੂਰਨ ਹੋ ਰਿਹਾ ਹੈ। ਮੈਂ ਉਸ ਨੂੰ ਹਰ ਥਾਂ ਵੇਖਦਾ ਹਾਂ। ਗੂਜਰੀ ਮਹਲਾ ੫ ॥ ਗੂਜਰੀ ਪੰਜਵੀਂ ਪਾਤਿਸ਼ਾਹੀ। ਮਤਾ ਮਸੂਰਤਿ ਅਵਰ ਸਿਆਨਪ ਜਨ ਕਉ ਕਛੂ ਨ ਆਇਓ ॥ ਸੁਆਮੀ ਦੇ ਸੇਵਕ ਨੂੰ ਕੋਈ ਹਿਕਮਤ, ਰਾਜਨੀਤੀ ਅਤੇ ਚਤੁਰਾਈ ਨਹੀਂ ਆਉਂਦੀ। ਜਹ ਜਹ ਅਉਸਰੁ ਆਇ ਬਨਿਓ ਹੈ ਤਹਾ ਤਹਾ ਹਰਿ ਧਿਆਇਓ ॥੧॥ ਜਿਥੇ ਕਿਤੇ ਭੀ ਮੌਕਾ ਬਣਦਾ ਹੈ, ਉਥੇ ਉਹ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਪ੍ਰਭ ਕੋ ਭਗਤਿ ਵਛਲੁ ਬਿਰਦਾਇਓ ॥ ਸਾਈਂ ਦਾ ਸੁਭਾਵਕ ਖਸਲਤ ਆਪਣਿਆਂ ਸੰਤਾਂ ਨੂੰ ਪਿਆਰ ਕਰਨਾ ਹੈ। ਕਰੇ ਪ੍ਰਤਿਪਾਲ ਬਾਰਿਕ ਕੀ ਨਿਆਈ ਜਨ ਕਉ ਲਾਡ ਲਡਾਇਓ ॥੧॥ ਰਹਾਉ ॥ ਵਾਹਿਗੁਰੂ ਆਪਣੇ ਗੋਲੇ ਨੂੰ ਪਾਲਦਾ-ਪੋਸਦਾ ਹੈ ਅਤੇ ਆਪਣੇ ਬੱਚੇ ਦੀ ਮਾਨਿੰਦ ਉਸ ਨੂੰ ਪਲੋਸਦਾ ਤੇ ਪਿਆਰਦਾ ਹੈ। ਠਹਿਰਾਉ। ਜਪ ਤਪ ਸੰਜਮ ਕਰਮ ਧਰਮ ਹਰਿ ਕੀਰਤਨੁ ਜਨਿ ਗਾਇਓ ॥ ਸਾਈਂ ਦਾ ਨਫਰ ਆਪਣੀ ਉਪਾਸ਼ਨਾ, ਤਪੱਸਿਆ, ਸਵੈ-ਰਿਆਜ਼ਤ ਅਤੇ ਮਜ਼ਹਬੀ ਸੰਸਕਾਰਾਂ ਵੱਜੋਂ, ਉਸ ਦੀ ਕੀਰਤੀ ਗਾਇਨ ਕਰਦਾ ਹੈ। ਸਰਨਿ ਪਰਿਓ ਨਾਨਕ ਠਾਕੁਰ ਕੀ ਅਭੈ ਦਾਨੁ ਸੁਖੁ ਪਾਇਓ ॥੨॥੩॥੧੨॥ ਨਾਨਕ ਨੇ ਪ੍ਰਭੂ ਦੀ ਸ਼ਰਣਾਗਤ ਸੰਭਾਲੀ ਹੈ ਅਤੇ ਉਸ ਨੂੰ ਪਰਮ ਪਰਸੰਨਤਾ ਦੀ ਡਰ-ਰਹਿਤ ਦਾਤ ਪਰਾਪਤ ਹੋਈ ਹੈ। ਗੂਜਰੀ ਮਹਲਾ ੫ ॥ ਗੂਜਰੀ ਪੰਜਵੀਂ ਪਾਤਿਸ਼ਾਹੀ। ਦਿਨੁ ਰਾਤੀ ਆਰਾਧਹੁ ਪਿਆਰੋ ਨਿਮਖ ਨ ਕੀਜੈ ਢੀਲਾ ॥ ਮੇਰੇ ਪ੍ਰੀਤਮਾ! ਤੂੰ ਦਿਹੁੰ ਰੈਣ ਸੁਆਮੀ ਦਾ ਸਿਮਰਨ ਕਰ। ਇਕ ਮੁਹਤ ਭਰ ਭੀ ਢਿੱਲ ਨਾਂ ਲਾ। ਸੰਤ ਸੇਵਾ ਕਰਿ ਭਾਵਨੀ ਲਾਈਐ ਤਿਆਗਿ ਮਾਨੁ ਹਾਠੀਲਾ ॥੧॥ ਸ਼ਰਧਾ ਦੇ ਨਾਲ ਤੂੰ ਸਾਧੂਆਂ ਦੀ ਟਹਿਲ ਕਮਾ ਅਤੇ ਆਪਣੀ ਹੰਗਤਾ ਅਤੇ ਜਿੱਦ ਨੂੰ ਛੱਡ ਦੇ। ਮੋਹਨੁ ਪ੍ਰਾਨ ਮਾਨ ਰਾਗੀਲਾ ॥ ਮੋਹ ਲੈਣਹਾਰ, ਖਿਲੰਦੜਾ ਸੁਆਮੀ ਮੇਰੀ ਜਿੰਦ ਜਾਨ ਅਤੇ ਪੱਤ-ਆਬਰੂ ਹੈ। ਬਾਸਿ ਰਹਿਓ ਹੀਅਰੇ ਕੈ ਸੰਗੇ ਪੇਖਿ ਮੋਹਿਓ ਮਨੁ ਲੀਲਾ ॥੧॥ ਰਹਾਉ ॥ ਉਹ ਮੇਰੀ ਜਿੰਦੜੀ ਦੇ ਨਾਲ ਵਸਦਾ ਹੈ ਅਤੇ ਉਸ ਦੇ ਕਉਤਕ ਵੇਖ ਕੇ ਮੇਰਾ ਚਿੱਤ ਫਰੇਫਤ ਹੋ (ਮੋਹਿਆ) ਗਿਆ ਹੈ। ਠਹਿਰਾਉ। ਜਿਸੁ ਸਿਮਰਤ ਮਨਿ ਹੋਤ ਅਨੰਦਾ ਉਤਰੈ ਮਨਹੁ ਜੰਗੀਲਾ ॥ ਜਿਸ ਦਾ ਚਿੰਤਨ ਕਰਨ ਦੁਆਰਾ ਚਿੱਤ ਵਿੱਚ ਖੁਸ਼ੀ ਹੁੰਦੀ ਹੈ ਅਤੇ ਮਨੂਏ ਦਾ ਜੰਗਾਲ ਲਹਿ ਜਾਂਦਾ ਹੈ। ਮਿਲਬੇ ਕੀ ਮਹਿਮਾ ਬਰਨਿ ਨ ਸਾਕਉ ਨਾਨਕ ਪਰੈ ਪਰੀਲਾ ॥੨॥੪॥੧੩॥ ਸੁਆਮੀ ਦੇ ਮਿਲਾਪ ਦੀ ਵਡਿਆਈ ਵਰਨਣ ਨਹੀਂ ਕੀਤੀ ਜਾ ਸਕਦੀ। ਨਾਨਕ, ਇਹ ਅੰਦਾਜੇ ਤੋਂ ਬੇਅੰਤ ਪਰੇ ਹੈ। ਗੂਜਰੀ ਮਹਲਾ ੫ ॥ ਗੂਜਰੀ ਪੰਜਵੀਂ ਪਾਤਿਸ਼ਾਹੀ। ਮੁਨਿ ਜੋਗੀ ਸਾਸਤ੍ਰਗਿ ਕਹਾਵਤ ਸਭ ਕੀਨ੍ਹ੍ਹੇ ਬਸਿ ਅਪਨਹੀ ॥ ਇਨਸਾਨ ਆਪਣੇ ਆਪ ਨੂੰ ਮੁਨੀ, ਯੋਗੀ ਅਤੇ ਸ਼ਾਸਤਰ-ਵੇਤਾ ਅਖਵਾਉਂਦੇ ਹਨ। ਪਰ ਮਾਇਆ ਨੇ ਉਨ੍ਹਾਂ ਸਾਰਿਆਂ ਨੂੰ ਆਪਣੇ ਕਾਬੂ ਵਿੱਚ ਕੀਤਾ ਹੋਇਆ ਹੈ। ਤੀਨਿ ਦੇਵ ਅਰੁ ਕੋੜਿ ਤੇਤੀਸਾ ਤਿਨ ਕੀ ਹੈਰਤਿ ਕਛੁ ਨ ਰਹੀ ॥੧॥ ਤਿੰਨ ਸੁਰ ਅਤੇ ਤੇਤੀ ਕ੍ਰੋੜ ਦੇਵਤੇ, ਉਨ੍ਹਾਂ ਦੀ ਹੈਰਾਨਗੀ ਦੀ ਕੋਈ ਹੱਦ ਨਾਂ ਰਹੀ। copyright GurbaniShare.com all right reserved. Email |