ਕਲਿ ਕਲੇਸ ਮਿਟੇ ਖਿਨ ਭੀਤਰਿ ਨਾਨਕ ਸਹਜਿ ਸਮਾਇਆ ॥੪॥੫॥੬॥
ਇਕ ਮੁਹਤ ਵਿੱਚ ਉਸ ਦੀਆਂ ਤਕਲੀਫਾਂ ਅਤੇ ਝਗੜੇ ਦੂਰ ਹੋ ਜਾਂਦੇ ਹਨ ਉਹ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ, ਹੇ ਨਾਨਕ! ਗੂਜਰੀ ਮਹਲਾ ੫ ॥ ਗੂਜਰੀ ਪੰਜਵੀਂ ਪਾਤਿਸ਼ਾਹੀ। ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ ॥ ਜਿਸ ਕਿਸੇ ਪੁਰਸ਼ ਕੋਲ ਭੀ ਮੈਂ ਪ੍ਰਾਰਥਨਾ ਕਰਦਾ ਹਾਂ, ਮੈਂ ਉਸ ਨੂੰ ਆਪਣੀਆਂ ਨਿੱਜ ਦੀਆਂ ਤਕਲੀਫਾਂ ਨਾਲ ਲਬਾਲਬ (ਭਰਿਆ ਹੋਇਆ) ਪਾਉਂਦਾ ਹਾਂ। ਪਾਰਬ੍ਰਹਮੁ ਜਿਨਿ ਰਿਦੈ ਅਰਾਧਿਆ ਤਿਨਿ ਭਉ ਸਾਗਰੁ ਤਰਿਆ ॥੧॥ ਜੇ ਕੋਈ ਭੀ ਸ਼੍ਰੋਮਣੀ ਸਾਹਿਬ ਨੂੰ ਦਿਲੋਂ ਯਾਦ ਕਰਦਾ ਹੈ, ਕੇਵਲ ਉਹੀ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਗੁਰ ਹਰਿ ਬਿਨੁ ਕੋ ਨ ਬ੍ਰਿਥਾ ਦੁਖੁ ਕਾਟੈ ॥ ਗੁਰੂ ਪ੍ਰਮੇਸ਼ਰ ਤੋਂ ਬਗੈਰ ਹੋਰ ਕੋਈ ਕਲੇਸ਼ ਅਤੇ ਪੀੜਾਂ ਨੂੰ ਰਫਾ ਨਹੀਂ ਕਰ ਸਕਦਾ। ਪ੍ਰਭੁ ਤਜਿ ਅਵਰ ਸੇਵਕੁ ਜੇ ਹੋਈ ਹੈ ਤਿਤੁ ਮਾਨੁ ਮਹਤੁ ਜਸੁ ਘਾਟੈ ॥੧॥ ਰਹਾਉ ॥ ਸੁਆਮੀ ਨੂੰ ਛੱਡ ਕੇ ਜੇਕਰ ਇਨਸਾਨ ਕਿਸੇ ਹੋਰਸ ਦਾ ਦਾਸ ਬਣ ਜਾਵੇ, ਉਸ ਦੀ ਇੱਜ਼ਤ ਵਡਿਆਈ ਅਤੇ ਨਾਮਵਰੀ, ਉਸ ਨਾਲ ਘੱਟ ਜਾਂਦੇ ਹਨ। ਠਹਿਰਾਉ। ਮਾਇਆ ਕੇ ਸਨਬੰਧ ਸੈਨ ਸਾਕ ਕਿਤ ਹੀ ਕਾਮਿ ਨ ਆਇਆ ॥ ਸੰਸਾਰੀ ਰਿਸ਼ਤੇਦਾਰ, ਸਨਬੰਧੀ ਅਤੇ ਭਾਈ ਬੰਦ ਕਿਸੇ ਕੰਮ ਨਹੀਂ ਆਉਂਦੇ। ਹਰਿ ਕਾ ਦਾਸੁ ਨੀਚ ਕੁਲੁ ਊਚਾ ਤਿਸੁ ਸੰਗਿ ਮਨ ਬਾਂਛਤ ਫਲ ਪਾਇਆ ॥੨॥ ਹਰੀ ਦਾ ਗੋਲਾ ਨੀਵਨੂੰ ਘਰਾਣੇ ਦਾ ਭੀ, ਸ੍ਰੇਸ਼ਟ ਹੈ। ਉਸ ਦੀ ਸੰਗਤ ਅੰਦਰ ਆਦਮੀ ਦਿਲ ਚਾਹੁੰਦੇ ਮੇਵੇ ਹਾਸਲ ਕਰ ਲੈਂਦਾ ਹੈ। ਲਾਖ ਕੋਟਿ ਬਿਖਿਆ ਕੇ ਬਿੰਜਨ ਤਾ ਮਹਿ ਤ੍ਰਿਸਨ ਨ ਬੂਝੀ ॥ ਆਦਮੀ ਦੇ ਕੋਲ, ਪਾਪ ਦੀ ਕਮਾਈ ਦੇ ਲੱਖਾਂ ਤੇ ਕ੍ਰੋੜਾਂ ਭੋਜਨ ਹੋਣ, ਉਨ੍ਹਾਂ ਵਿੱਚ ਉਸ ਦੀ ਖਾਹਿਸ਼ ਨਵਿਰਤ ਨਹੀਂ ਹੁੰਦੀ। ਸਿਮਰਤ ਨਾਮੁ ਕੋਟਿ ਉਜੀਆਰਾ ਬਸਤੁ ਅਗੋਚਰ ਸੂਝੀ ॥੩॥ ਨਾਮ ਦਾ ਚਿੰਤਨ ਕਰਨ ਨਾਲ ਕ੍ਰੋੜਾਂ ਚਾਨਣ ਪ੍ਰਗਟ ਹੋ ਜਾਂਦੇ ਹਨ ਅਤੇ ਅਦ੍ਰਿਸ਼ਟ ਵਸਤੂ ਨਜ਼ਰੀ ਪੈ ਜਾਂਦੀ ਹੈ। ਫਿਰਤ ਫਿਰਤ ਤੁਮ੍ਹ੍ਹਰੈ ਦੁਆਰਿ ਆਇਆ ਭੈ ਭੰਜਨ ਹਰਿ ਰਾਇਆ ॥ ਭਾਉਂਦਾ ਤੇ ਭਟਕਦਾ ਹੋਇਆ ਮੈਂ ਮੇਰੇ ਬੂਹੇ ਤੇ ਆਇਆ ਹਾਂ, ਹੇ ਡਰ ਨਾਸ ਕਰਨ ਵਾਲੇ ਪਾਤਿਸ਼ਾਹ ਪਰਮੇਸ਼ਰ! ਸਾਧ ਕੇ ਚਰਨ ਧੂਰਿ ਜਨੁ ਬਾਛੈ ਸੁਖੁ ਨਾਨਕ ਇਹੁ ਪਾਇਆ ॥੪॥੬॥੭॥ ਗੋਲਾ ਨਾਨਕ, ਸੰਤਾਂ ਦੇ ਪੈਰਾਂ ਦੀ ਖਾਕ ਲੋੜਦਾ ਹੈ। ਇਸ ਅੰਦਰ ਉਸ ਨੂੰ ਖੁਸ਼ੀ ਪ੍ਰਾਪਤ ਹੁੰਦੀ ਹੈ। ਗੂਜਰੀ ਮਹਲਾ ੫ ਪੰਚਪਦਾ ਘਰੁ ੨ ਗੂਜਰੀ ਪੰਜਵੀਂ ਪਾਤਿਸ਼ਾਹੀ ਪੰਚਪਦਾ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਪ੍ਰਥਮੇ ਗਰਭ ਮਾਤਾ ਕੈ ਵਾਸਾ ਊਹਾ ਛੋਡਿ ਧਰਨਿ ਮਹਿ ਆਇਆ ॥ ਆਦਮੀ ਦਾ ਪਹਿਲਾ ਵਸੇਬਾ ਆਪਣੀ ਮਾਂ ਦੇ ਰਹਿਮ ਵਿੱਚ ਹੁੰਦਾ ਹੈ। ਉਸ ਨੂੰ ਤਿਆਗ ਕੇ ਉਹ ਜਗਤ ਵਿੱਚ ਆਉਂਦਾ ਹੈ। ਚਿਤ੍ਰ ਸਾਲ ਸੁੰਦਰ ਬਾਗ ਮੰਦਰ ਸੰਗਿ ਨ ਕਛਹੂ ਜਾਇਆ ॥੧॥ ਖੁਸ਼ਨਮਾ ਘਰ, ਸੁਹਣੇ ਬਗੀਚੇ ਅਤੇ ਮਹਿਲ, ਕੁਝ ਭੀ ਉਸ ਦੇ ਨਾਲ ਨਹੀਂ ਜਾਣਾ। ਅਵਰ ਸਭ ਮਿਥਿਆ ਲੋਭ ਲਬੀ ॥ ਲਾਲਚੀ ਆਤਮਾ ਦੇ ਹੋਰ ਸਾਰੇ ਲਾਲਚ ਕੂੜੇ ਹਨ। ਗੁਰਿ ਪੂਰੈ ਦੀਓ ਹਰਿ ਨਾਮਾ ਜੀਅ ਕਉ ਏਹਾ ਵਸਤੁ ਫਬੀ ॥੧॥ ਰਹਾਉ ॥ ਪੂਰਨ ਗੁਰਾਂ ਨੇ ਮੈਨੂੰ ਵਾਹਿਗੁਰੂ ਦਾ ਨਾਮ ਦਿੱਤਾ ਹੈ। ਏਹੋ ਹੀ ਇਕ ਵਸਤੂ ਹੈ ਜੋ ਮੇਰੀ ਆਤਮਾ ਨੂੰ ਫਬਦੀ ਹੈ। ਠਹਿਰਾਉ। ਇਸਟ ਮੀਤ ਬੰਧਪ ਸੁਤ ਭਾਈ ਸੰਗਿ ਬਨਿਤਾ ਰਚਿ ਹਸਿਆ ॥ ਪਿਆਰੇ ਮਿੱਤ੍ਰਾਂ, ਸਨਬੰਧੀਆਂ, ਪੁੱਤ੍ਰਾਂ, ਭਰਾਵਾਂ ਅਤੇ ਪਤਨੀ ਨਾਲ ਲੱਗ ਕੇ ਪ੍ਰਾਣੀ ਹਾਸੇ ਤਮਾਸ਼ੇ ਕਰਦਾ ਹੈ। ਜਬ ਅੰਤੀ ਅਉਸਰੁ ਆਇ ਬਨਿਓ ਹੈ ਉਨ੍ਹ੍ਹ ਪੇਖਤ ਹੀ ਕਾਲਿ ਗ੍ਰਸਿਆ ॥੨॥ ਪ੍ਰੰਤੂ ਜਦ ਅਖੀਰ ਦਾ ਵੇਲਾ ਆ ਢੁੱਕਦਾ ਹੈ, ਤਾਂ ਉਨ੍ਹਾਂ ਦੇ ਵੇਖਦਿਆਂ ਹੀ ਮੌਤ ਉਸ ਨੂੰ ਪਕੜ ਲੈਂਦੀ ਹੈ। ਕਰਿ ਕਰਿ ਅਨਰਥ ਬਿਹਾਝੀ ਸੰਪੈ ਸੁਇਨਾ ਰੂਪਾ ਦਾਮਾ ॥ ਅਤਿਆਚਾਰ ਕਰ ਕਰ ਕੇ, ਇਨਸਾਨ ਧਨ-ਦੌਲਤ, ਸੋਨਾ, ਚਾਂਦੀ ਅਤੇ ਰੁਪਏ ਇਕੱਤਰ ਕਰਦਾ ਹੈ। ਭਾੜੀ ਕਉ ਓਹੁ ਭਾੜਾ ਮਿਲਿਆ ਹੋਰੁ ਸਗਲ ਭਇਓ ਬਿਰਾਨਾ ॥੩॥ ਪਰ ਕਿਰਾਏ ਦੇ ਟੱਟੂ ਨੂੰ ਕੇਵਲ ਉਸ ਦਾ ਕਰਾਇਆ ਹੀ ਮਿਲਦਾ ਹੈ, ਬਾਕੀ ਸਾਰਾ ਕੁਛ ਹੋਰਨਾਂ ਕੋਲ ਚਲਿਆ ਜਾਂਦਾ ਹੈ। ਹੈਵਰ ਗੈਵਰ ਰਥ ਸੰਬਾਹੇ ਗਹੁ ਕਰਿ ਕੀਨੇ ਮੇਰੇ ॥ ਧਿੰਗੋਜੋਰੀ ਖੋਹ ਕੇ ਇਨਸਾਨ ਘੋੜੇ, ਹਾਥੀ ਅਤੇ ਗੱਡੀਆਂ ਸੰਗ੍ਰਹਿ ਕਰਦਾ ਹੈ ਅਤੇ ਉਸ ਨੂੰ ਆਪਣੇ ਨਿੱਜ ਬਣਾ ਲੈਦਾ ਹੈ। ਜਬ ਤੇ ਹੋਈ ਲਾਂਮੀ ਧਾਈ ਚਲਹਿ ਨਾਹੀ ਇਕ ਪੈਰੇ ॥੪॥ ਪ੍ਰੰਤੂ ਜਦ ਉਹ ਲੰਮੇ ਸਫਰ ਤੇ ਤੁਰਦਾ ਹੈ, ਉਹ ਉਸ ਦੇ ਨਾਲ ਇਕ ਕਦਮ ਭੀ ਨਹੀਂ ਟੁਰਦੇ। ਨਾਮੁ ਧਨੁ ਨਾਮੁ ਸੁਖ ਰਾਜਾ ਨਾਮੁ ਕੁਟੰਬ ਸਹਾਈ ॥ ਨਾਮ ਮੇਰੀ ਮਾਲ-ਦੌਲਤ, ਨਾਮ ਮੇਰਾ ਪਾਤਿਸ਼ਾਹੀ ਆਰਾਮ ਅਤੇ ਨਾਮ ਮੇਰਾ ਟੱਬਰ ਕਬੀਲਾ ਤੇ ਸਹਾਇਕ ਹੈ। ਨਾਮੁ ਸੰਪਤਿ ਗੁਰਿ ਨਾਨਕ ਕਉ ਦੀਈ ਓਹ ਮਰੈ ਨ ਆਵੈ ਜਾਈ ॥੫॥੧॥੮॥ ਵਿਸ਼ਾਲ ਪ੍ਰਭੂ ਨੇ ਨਾਨਕ ਨੂੰ ਨਾਮ ਦਾ ਮਾਲ ਧਨ ਦਿੱਤਾ ਹੈ ਅਤੇ ਉਹ ਨਾਂ ਨਾਸ ਹੁੰਦਾ ਹੈ ਤੇ ਨਾਂ ਹੀ ਕਿਧਰੇ ਆਉਂਦਾ ਤੇ ਜਾਂਦਾ ਹੈ। ਗੂਜਰੀ ਮਹਲਾ ੫ ਤਿਪਦੇ ਘਰੁ ੨ ਗੂਜਰੀ ਪੰਜਵੀਂ ਪਾਤਿਸ਼ਾਹੀ। ਤਿਪਦੇ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਦੁਖ ਬਿਨਸੇ ਸੁਖ ਕੀਆ ਨਿਵਾਸਾ ਤ੍ਰਿਸਨਾ ਜਲਨਿ ਬੁਝਾਈ ॥ ਮੇਰੇ ਕਲੇਸ਼ ਦੂਰ ਹੋ ਗਏ ਹਨ। ਆਰਾਮ ਮੇਰੇ ਅੰਦਰ ਟਿਕ ਗਿਆ ਹੈ ਅਤੇ ਮੇਰੀ ਖਾਹਿਸ਼ ਦੀ ਅੱਗ ਬੁੱਝ ਗਈ ਹੈ। ਨਾਮੁ ਨਿਧਾਨੁ ਸਤਿਗੁਰੂ ਦ੍ਰਿੜਾਇਆ ਬਿਨਸਿ ਨ ਆਵੈ ਜਾਈ ॥੧॥ ਨਾਮ ਦਾ ਖਜਾਨਾ ਸੱਚੇ ਗੁਰਾਂ ਨੇ ਮੇਰੇ ਅੰਦਰ ਅਸਥਾਪਨ ਕਰ ਦਿੱਤਾ ਹੈ, ਜੋ ਨਾਂ ਨਾਸ ਹੁੰਦਾ ਹੈ ਅਤੇ ਨਾਂ ਹੀ ਕਿਧਰੇ ਜਾਂਦਾ ਹੈ। ਹਰਿ ਜਪਿ ਮਾਇਆ ਬੰਧਨ ਤੂਟੇ ॥ ਸਾਹਿਬ ਦਾ ਆਰਾਧਨ ਕਰਨ ਨਾਲ ਮੋਹਨੀ (ਮਾਇਆ) ਦੇ ਜੂੜ ਵੱਢੇ ਜਾਂਦੇ ਹਨ। ਭਏ ਕ੍ਰਿਪਾਲ ਦਇਆਲ ਪ੍ਰਭ ਮੇਰੇ ਸਾਧਸੰਗਤਿ ਮਿਲਿ ਛੂਟੇ ॥੧॥ ਰਹਾਉ ॥ ਜਦ ਮੈਂਡਾ ਸੁਆਮੀ ਮਇਆਵਾਨ ਦੇ ਮਿਹਰਬਾਨ ਹੋ ਜਾਂਦਾ ਹੈ, ਆਦਮੀ ਸਤਿਸੰਗਤ ਨਾਲ ਜੁੜ ਕੇ ਬੰਦ-ਖਲਾਸ ਹੋ ਜਾਂਦਾ ਹੈ। ਠਹਿਰਾਉ। copyright GurbaniShare.com all right reserved. Email |