ਹਰਿ ਧਨ ਮੇਰੀ ਚਿੰਤ ਵਿਸਾਰੀ ਹਰਿ ਧਨਿ ਲਾਹਿਆ ਧੋਖਾ ॥
ਸਾਈਂ ਦੇ ਪਦਾਰਥ ਦੇ ਰਾਹੀਂ ਮੈਨੂੰ ਆਪਣੀ ਫਿਕਰ ਚਿੰਤਾ ਭੁੱਲ ਗਈ ਹੈ ਅਤੇ ਸਾਈਂ ਦੇ ਪਦਾਰਥ ਰਾਹੀਂ ਮੇਰਾ ਸੰਦੇਹ ਦੂਰ ਹੋ ਗਿਆ ਹੈ। ਹਰਿ ਧਨ ਤੇ ਮੈ ਨਵ ਨਿਧਿ ਪਾਈ ਹਾਥਿ ਚਰਿਓ ਹਰਿ ਥੋਕਾ ॥੩॥ ਸਾਈਂ ਦੇ ਨਾਮ ਦੀ ਦੌਲਤ ਤੋਂ ਮੈਂ ਨੌ ਖਜਾਨੇ ਪਾ ਲਏ ਹਨ ਅਤੇ ਵਾਹਿਗੁਰੂ, ਸਾਰ ਵਸਤੂ, ਮੇਰੇ ਹੱਥ ਲੱਗ ਗਿਆ ਹੈ। ਖਾਵਹੁ ਖਰਚਹੁ ਤੋਟਿ ਨ ਆਵੈ ਹਲਤ ਪਲਤ ਕੈ ਸੰਗੇ ॥ ਤੁਸੀਂ ਇਸ (ਨਾਮ ਰੂਪੀ ਧਨ) ਨੂੰ ਖਾਵੋ, ਤੇ ਖਰਚੋ, ਇਹ ਮੁੱਕਦਾ ਨਹੀਂ। ਏਥੇ ਅਤੇ ਅਗੇ ਇਹ ਤੁਹਾਡੇ ਨਾਲ ਰਹੇਗਾ। ਲਾਦਿ ਖਜਾਨਾ ਗੁਰਿ ਨਾਨਕ ਕਉ ਦੀਆ ਇਹੁ ਮਨੁ ਹਰਿ ਰੰਗਿ ਰੰਗੇ ॥੪॥੨॥੩॥ ਇਸ ਖਜਾਨੇ ਨੂੰ ਲੱਦ ਕੇ, ਗੁਰਾਂ ਨੇ ਨਾਨਕ ਨੂੰ ਦਿੱਤਾ ਹੈ। ਉਸ ਦਾ ਮਨੂਆ ਵਾਹਿਗੁਰੂ ਦੀ ਪ੍ਰੀਤ ਨਾਲ ਰੰਗੀਜ ਗਿਆ ਹੈ। ਗੂਜਰੀ ਮਹਲਾ ੫ ॥ ਗੂਜਰੀ ਪੰਜਵੀਂ ਪਾਤਿਸ਼ਾਹੀ। ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ ਪਿਤਰੀ ਹੋਇ ਉਧਾਰੋ ॥ ਜਿਸ ਦਾ ਚਿੰਤਨ ਕਰਨ ਦੁਆਰਾ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ ਅਤੇ ਵੱਡੇ ਵਡੇਰਿਆਂ ਦਾ ਪਾਰ ਉਤਾਰਾ ਹੋ ਜਾਂਦਾ ਹੈ। ਸੋ ਹਰਿ ਹਰਿ ਤੁਮ੍ਹ੍ਹ ਸਦ ਹੀ ਜਾਪਹੁ ਜਾ ਕਾ ਅੰਤੁ ਨ ਪਾਰੋ ॥੧॥ ਤੂੰ ਸਦੀਵ ਹੀ ਉਸ ਸੁਆਮੀ ਵਾਹਿਗੁਰੂ ਦਾ ਆਰਾਧਨ ਕਰ, ਜਿਸ ਦਾ ਕੋਈ ਅਖੀਰ ਜਾਂ ਹੱਦ-ਬੰਨਾ ਨਹੀਂ। ਪੂਤਾ ਮਾਤਾ ਕੀ ਆਸੀਸ ॥ ਹੇ ਪੁੱਤ੍ਰ ਇਹ ਤੇਰੀ ਅੰਮੜੀ ਦੀ ਅਸ਼ੀਰਵਾਦ ਹੈ। ਨਿਮਖ ਨ ਬਿਸਰਉ ਤੁਮ੍ਹ੍ਹ ਕਉ ਹਰਿ ਹਰਿ ਸਦਾ ਭਜਹੁ ਜਗਦੀਸ ॥੧॥ ਰਹਾਉ ॥ ਇਕ ਮੁਹਤ ਲਈ ਭੀ ਤੈਨੂੰ ਵਾਹਿਗੁਰੂ ਸੁਆਮੀ ਨਾਂ ਭੁੱਲੇ ਅਤੇ ਤੂੰ ਹਮੇਸ਼ਾਂ ਹੀ ਸ੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰਦਾ ਰਹੇ। ਠਹਿਰਾਉ। ਸਤਿਗੁਰੁ ਤੁਮ੍ਹ੍ਹ ਕਉ ਹੋਇ ਦਇਆਲਾ ਸੰਤਸੰਗਿ ਤੇਰੀ ਪ੍ਰੀਤਿ ॥ ਸੱਚੇ ਗੁਰਾਂ ਜੀ ਤੇਰੇ ਤੇ ਮਿਹਰਬਾਨ ਹੋਣ ਅਤੇ ਸਾਧ ਸੰਗਤ ਨਾਲ ਤੇਰਾ ਪਿਆਰ ਪੈ ਜਾਵੇ। ਕਾਪੜੁ ਪਤਿ ਪਰਮੇਸਰੁ ਰਾਖੀ ਭੋਜਨੁ ਕੀਰਤਨੁ ਨੀਤਿ ॥੨॥ ਪ੍ਰਭੂ ਦਾ ਤੇਰੀ ਇੱਜ਼ਤ ਆਬਰੂ ਨੂੰ ਬਚਾਉਣਾ ਤੇਰੀ ਪੁਸ਼ਾਕ ਹੋਵੇ ਅਤੇ ਉਸ ਦਾ ਜੱਸ ਗਾਇਨ ਕਰਨਾ ਤੇਰੀ ਹਰ ਰੋਜ਼ ਦੀ ਖੁਰਾਕ। ਅੰਮ੍ਰਿਤੁ ਪੀਵਹੁ ਸਦਾ ਚਿਰੁ ਜੀਵਹੁ ਹਰਿ ਸਿਮਰਤ ਅਨਦ ਅਨੰਤਾ ॥ ਸਦੀਵ ਹੀ ਰੱਬ ਦੇ ਨਾਮ ਦਾ ਸੁਧਾਰਸ ਪਾਨ ਕਰਦਾ ਰਹੁ, ਰੱਬ ਕਰੇ ਤੂੰ ਦੇਰ ਤਾਂਈਂ ਜਿਉਂਦਾ ਰਹੇ ਅਤੇ ਵਾਹਿਗੁਰੂ ਦਾ ਸਿਮਰਨ ਤੈਨੂੰ ਬੇਅੰਤ ਖੁਸ਼ੀ ਪ੍ਰਦਾਨ ਕਰੇ। ਰੰਗ ਤਮਾਸਾ ਪੂਰਨ ਆਸਾ ਕਬਹਿ ਨ ਬਿਆਪੈ ਚਿੰਤਾ ॥੩॥ ਤੈਨੂੰ ਖੁਸ਼ੀ ਤੇ ਖੁਸ਼ੀ ਭਰੀਆਂ ਖੇਡਾਂ ਪਰਾਪਤ ਹੋਣ, ਤੇਰੀਆਂ ਉਮੈਦਾਂ ਬਰ ਆਉਣ ਅਤੇ ਤੈਨੂੰ ਕਦਾਚਿਤ ਫਿਕਰ ਨਾਂ ਹੋਵੇ। ਭਵਰੁ ਤੁਮ੍ਹ੍ਹਾਰਾ ਇਹੁ ਮਨੁ ਹੋਵਉ ਹਰਿ ਚਰਣਾ ਹੋਹੁ ਕਉਲਾ ॥ ਤੇਰੇ ਇਹ ਮਨੂਆ ਭਉਰਾ ਹੋਵੇ ਅਤੇ ਵਾਹਿਗੁਰੂ ਦੇ ਪੈਰ ਕਮਲ ਫੁੱਲ ਹੋਣ। ਨਾਨਕ ਦਾਸੁ ਉਨ ਸੰਗਿ ਲਪਟਾਇਓ ਜਿਉ ਬੂੰਦਹਿ ਚਾਤ੍ਰਿਕੁ ਮਉਲਾ ॥੪॥੩॥੪॥ ਗੋਲਾ ਨਾਨਕ ਆਖਦਾ ਹੈ, ਆਪਣੇ ਮਨ ਨੂੰ ਉਨ੍ਹਾਂ ਨਾਲ ਜੋੜ ਅਤੇ ਪਪੀਹੇ ਦੇ ਮੀਂਹ ਦੀ ਕਣੀ ਪਰਾਪਤ ਕਰਨ ਦੀ ਮਾਨਿੰਦ ਖੁਸ਼ੀ ਨਾਲ ਖਿੜ। ਗੂਜਰੀ ਮਹਲਾ ੫ ॥ ਗੂਜਰੀ ਪੰਜਵੀਂ ਪਾਤਿਸ਼ਾਹੀ। ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ ॥ ਆਦਮੀ ਲਹਿੰਦੇ ਨੂੰ ਜਾਣ ਦਾ ਫੈਸਲਾ ਕਰਦਾ ਹੈ, ਪ੍ਰੰਤੂ ਪ੍ਰਭੂ ਉਸ ਨੂੰ ਚੜ੍ਹਦੇ ਪਾਸੇ ਲੈ ਜਾਂਦਾ ਹੈ। ਖਿਨ ਮਹਿ ਥਾਪਿ ਉਥਾਪਨਹਾਰਾ ਆਪਨ ਹਾਥਿ ਮਤਾਤ ॥੧॥ ਇਕ ਨਿਮਖ ਵਿੱਚ ਉਹ ਬਣਾਉਣ ਤੇ ਢਾਹੁਣ ਨੂੰ ਸਮਰੱਥ ਹੈ। ਬੰਦੇ ਦੀਆਂ ਤਦਬੀਰਾਂ ਉਸ ਦੇ ਹੱਥ ਵਿੱਚ ਹਨ। ਸਿਆਨਪ ਕਾਹੂ ਕਾਮਿ ਨ ਆਤ ॥ ਇਨਸਾਨ ਦੀ ਅਕਲਮੰਦੀ ਕਿਸੇ ਕੰਮ ਨਹੀਂ ਆਉਂਦੀ। ਜੋ ਅਨਰੂਪਿਓ ਠਾਕੁਰਿ ਮੇਰੈ ਹੋਇ ਰਹੀ ਉਹ ਬਾਤ ॥੧॥ ਰਹਾਉ ॥ ਜਿਹੜਾ ਕੁਝ ਮੇਰੇ ਸੁਆਮੀ ਦਰੁਸਤ ਖਿਆਲ ਕਰਦਾ ਹੈ, ਕੇਵਲ ਦਰੁਸਤ ਖਿਆਲ ਕਰਦਾ ਹੈ, ਕੇਵਲ ਉਹੀ ਗੱਲ ਹੋ ਰਹੀ ਹੈ। ਠਹਿਰਾਉ। ਦੇਸੁ ਕਮਾਵਨ ਧਨ ਜੋਰਨ ਕੀ ਮਨਸਾ ਬੀਚੇ ਨਿਕਸੇ ਸਾਸ ॥ ਮੁਲਕ ਹਾਸਲ ਕਰਨ ਅਤੇ ਦੌਲਤ ਇਕੱਤਰ ਕਰਨ, ਇਸ ਖਾਹਿਸ਼ ਵਿੱਚ ਹੀ ਆਦਮੀ ਦਾ ਸਾਹ ਨਿਕਲ ਜਾਂਦਾ ਹੈ। ਲਸਕਰ ਨੇਬ ਖਵਾਸ ਸਭ ਤਿਆਗੇ ਜਮ ਪੁਰਿ ਊਠਿ ਸਿਧਾਸ ॥੨॥ ਉਹ ਸਾਰੀਆਂ ਫੌਜਾਂ, ਨਾਇਬਾਂ ਨੌਕਰਾਂ ਨੂੰ ਛੱਡ ਦਿੰਦਾ ਹੈ ਅਤੇ ਖੜਾ ਹੋ ਮੌਤ ਦੇ ਸ਼ਹਿਰ ਨੂੰ ਟੁਰ (ਉਠੱ) ਵੰਞਦਾ ਹੈ। ਹੋਇ ਅਨੰਨਿ ਮਨਹਠ ਕੀ ਦ੍ਰਿੜਤਾ ਆਪਸ ਕਉ ਜਾਨਾਤ ॥ ਆਪਣੇ ਆਪ ਨੂੰ ਬੇ-ਨਜ਼ੀਰ ਖਿਆਲ ਕਰ, ਬੰਦਾ ਆਪਣੇ ਚਿੱਤ ਦੀ ਜਿੱਦ ਨਾਲ ਚਿਮੜਿਆ ਰਹਿੰਦਾ ਹੈ ਤੇ ਆਪਣੇ ਆਪ ਨੂੰ ਜਣਾਉਂਦਾ ਹੈ। ਜੋ ਅਨਿੰਦੁ ਨਿੰਦੁ ਕਰਿ ਛੋਡਿਓ ਸੋਈ ਫਿਰਿ ਫਿਰਿ ਖਾਤ ॥੩॥ ਭੋਜਨ ਜਿਸ ਨੂੰ ਕਲੰਕ-ਰਹਿਤ ਪੁਰਸ਼ਾਂ ਨੇ ਬੁਰਾ ਕਹਿ ਕੇ ਤਿਆਗਿਆ ਹੈ, ਉਸ ਨੇ ਉਹ ਮੁੜ ਮੁੜ ਕੇ ਖਾਂਦਾ ਹੈ। ਸਹਜ ਸੁਭਾਇ ਭਏ ਕਿਰਪਾਲਾ ਤਿਸੁ ਜਨ ਕੀ ਕਾਟੀ ਫਾਸ ॥ ਜਿਸ ਉਤੇ ਸੁਆਮੀ ਆਪਣੇ ਆਪ ਹੀ ਮਿਹਰਬਾਨ ਹੋ ਜਾਂਦਾ ਹੈ, ਉਸ ਇਨਸਾਨ ਦੀ ਫਾਹੀ ਕੱਟੀ ਜਾਂਦੀ ਹੈ। ਕਹੁ ਨਾਨਕ ਗੁਰੁ ਪੂਰਾ ਭੇਟਿਆ ਪਰਵਾਣੁ ਗਿਰਸਤ ਉਦਾਸ ॥੪॥੪॥੫॥ ਗੁਰੂ ਜੀ ਆਖਦੇ ਹਨ, ਜੋ ਪੂਰਨ ਗੁਰਾਂ ਨੂੰ ਮਿਲ ਪੈਂਦਾ ਹੈ, ਉਹ ਕਬੂਲ ਪੈਂ ਜਾਂਦਾ ਹੈ, ਭਾਵੇਂ ਉਹ ਘਰਬਾਰੀ ਹੋਵੇ ਜਾਂ ਤਿਆਗੀ। ਗੂਜਰੀ ਮਹਲਾ ੫ ॥ ਗੂਜਰੀ ਪੰਜਵੀਂ ਪਾਤਿਸ਼ਾਹੀ। ਨਾਮੁ ਨਿਧਾਨੁ ਜਿਨਿ ਜਨਿ ਜਪਿਓ ਤਿਨ ਕੇ ਬੰਧਨ ਕਾਟੇ ॥ ਜਿਹੜੇ ਪੁਰਸ਼ ਨਾਮ ਦੇ ਖਜਾਨੇ ਦਾ ਸਿਮਰਨ ਕਰਦੇ ਹਨ, ਉਨ੍ਹਾਂ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ। ਕਾਮ ਕ੍ਰੋਧ ਮਾਇਆ ਬਿਖੁ ਮਮਤਾ ਇਹ ਬਿਆਧਿ ਤੇ ਹਾਟੇ ॥੧॥ ਵਿਸ਼ੇ ਭੋਗ, ਗੁਸਾ, ਜ਼ਹਿਰੀਲੀ ਦੌਲਤ ਅਤੇ ਅਪਣੱਤ, ਉਹ ਇਨ੍ਹਾਂ ਬੀਮਾਰੀਆਂ ਤੋਂ ਖਲਾਸੀ ਪਾ ਜਾਂਦੇ ਹਨ। ਹਰਿ ਜਸੁ ਸਾਧਸੰਗਿ ਮਿਲਿ ਗਾਇਓ ॥ ਜੋ ਸਤਿ ਸੰਗਤ ਨਾਲ ਜੁੜ ਕੇ ਵਾਹਿਗੁਰੂ ਦੀ ਕੀਰਤੀ ਗਾਉਂਦਾ ਹੈ, ਗੁਰ ਪਰਸਾਦਿ ਭਇਓ ਮਨੁ ਨਿਰਮਲੁ ਸਰਬ ਸੁਖਾ ਸੁਖ ਪਾਇਅਉ ॥੧॥ ਰਹਾਉ ॥ ਗੁਰਾਂ ਦੀ ਦਇਆ ਦੁਆਰਾ ਉਸ ਦਾ ਰਿਦਾ ਪਵਿੱਤਰ ਹੋ ਜਾਂਦਾ ਹੈ ਤੇ ਉਹ ਸਾਰੀਆਂ ਖੁਸ਼ੀਆਂ ਦੀ ਖੁਸ਼ੀ ਨੂੰ ਪਾ ਲੈਂਦਾ ਹੈ। ਠਹਿਰਾਉ। ਜੋ ਕਿਛੁ ਕੀਓ ਸੋਈ ਭਲ ਮਾਨੈ ਐਸੀ ਭਗਤਿ ਕਮਾਨੀ ॥ ਜਿਹੜ ਕੁਝ ਭੀ ਪ੍ਰਭੂ ਕਰਦਾ ਹੈ, ਉਹ ਉਸ ਨੂੰ ਚੰਗਾ ਜਾਣਦਾ ਹੈ। ਐਹੋ ਜਿਹੀ ਪ੍ਰੇਮਮਈ ਸੇਵਾ ਉਹ ਕਮਾਉਂਦਾ ਹੈ। ਮਿਤ੍ਰ ਸਤ੍ਰੁ ਸਭ ਏਕ ਸਮਾਨੇ ਜੋਗ ਜੁਗਤਿ ਨੀਸਾਨੀ ॥੨॥ ਦੌਸਤਾਂ ਅਤੇ ਵੈਰੀਆਂ, ਸਾਰਿਆਂ, ਨੂੰ ਇਕੋ ਜਿਹੇ ਜਾਨਣਾ ਵਾਹਿਗੁਰੂ ਨਾਲ ਮਿਲਣ ਦੇ ਮਾਰਗ ਦਾ ਇਕ ਚਿੰਨ੍ਹ ਹੈ। ਪੂਰਨ ਪੂਰਿ ਰਹਿਓ ਸ੍ਰਬ ਥਾਈ ਆਨ ਨ ਕਤਹੂੰ ਜਾਤਾ ॥ ਸਰਬ-ਵਿਆਪਕ ਸੁਆਮੀ ਸਾਰੇ ਥਾਂਈਂ ਪਰੀਪੂਰਨ ਹੋ ਰਿਹਾ ਹੈ। ਇਸ ਲਈ ਮੈਂ ਹੋਰ ਕਿਧਰੇ ਨਹੀਂ ਜਾਂਦਾ। ਘਟ ਘਟ ਅੰਤਰਿ ਸਰਬ ਨਿਰੰਤਰਿ ਰੰਗਿ ਰਵਿਓ ਰੰਗਿ ਰਾਤਾ ॥੩॥ ਸਾਈਂ ਹਰ ਦਿਲ ਵਿੱਚ ਅਤੇ ਸਾਰੀਆਂ ਥਾਵਾਂ ਅੰਦਰ ਹੈ। ਮੈਂ ਉਸ ਦੀ ਪ੍ਰੀਤ ਅੰਦਰ ਰਮਿਆ ਅਤੇ ਉਸ ਦੀ ਪ੍ਰੀਤ ਨਾਲ ਹੀ ਰੰਗਿਆ ਹੋਇਆ ਹਾਂ। ਭਏ ਕ੍ਰਿਪਾਲ ਦਇਆਲ ਗੁਪਾਲਾ ਤਾ ਨਿਰਭੈ ਕੈ ਘਰਿ ਆਇਆ ॥ ਜਦ ਜਗਤ ਦਾ ਪਾਲਣਹਾਰ ਮਾਇਆਵਾਨ (ਦਿਆਲੂ) ਤੇ ਮਿਹਰਬਾਨ ਮਇਆਵਾਨ (ਦਿਆਲੂ) ਤੇ ਮਿਹਰਬਾਨ ਹੋ ਜਾਂਦਾ ਹੈ, ਤਦ ਬੰਦਾ ਹਰੀ ਨਿੱਡਰ ਤੇ ਮੰਦਰ ਤੇ ਪੁੱਜ ਜਾਂਦਾ ਹੈ। copyright GurbaniShare.com all right reserved. Email |