Page 364
ਗੁਰ ਪਰਸਾਦੀ ਸੇਵ ਕਰਾਏ ॥੧॥
ਗੁਰਾਂ ਦੀ ਦਇਆ ਦੁਆਰਾ, ਇਨਸਾਨ ਸੁਆਮੀ ਦੀ ਘਾਲ ਘਾਲਦਾ ਹੈ।

ਗਿਆਨ ਰਤਨਿ ਸਭ ਸੋਝੀ ਹੋਇ ॥
ਗਿਆਨ ਦੇ ਹੀਰੇ ਨਾਲ ਪੂਰਨ ਸਮਝ ਪਰਾਪਤ ਹੋ ਜਾਂਦੀ ਹੈ।

ਗੁਰ ਪਰਸਾਦਿ ਅਗਿਆਨੁ ਬਿਨਾਸੈ ਅਨਦਿਨੁ ਜਾਗੈ ਵੇਖੈ ਸਚੁ ਸੋਇ ॥੧॥ ਰਹਾਉ ॥
ਗੁਰਾਂ ਦੀ ਰਹਿਮਤ ਸਦਕਾ ਬੇਸਮਝੀ ਦੁਰ ਹੋ ਜਾਂਦੀ ਹੈ। ਆਦਮੀ ਰੈਣ ਦਿਹੁੰ ਖ਼ਬਰਦਾਰ ਰਹਿੰਦਾ ਹੈ ਅਤੇ ਉਸ ਸੱਚੇ ਸਾਹਿਬ ਨੂੰ ਦੇਖ ਲੈਂਦਾ ਹੈ। ਠਹਿਰਾਉ।

ਮੋਹੁ ਗੁਮਾਨੁ ਗੁਰ ਸਬਦਿ ਜਲਾਏ ॥
ਗੁਰਾਂ ਦੇ ਉਪਦੇਸ਼ ਰਾਹੀਂ ਸੰਸਾਰੀ ਮਮਤਾ ਅਤੇ ਹੰਕਾਰ ਸੜ ਜਾਂਦੇ ਹਨ।

ਪੂਰੇ ਗੁਰ ਤੇ ਸੋਝੀ ਪਾਏ ॥
ਪੂਰਨ ਗੁਰਾਂ ਪਾਸੋਂ ਆਦਮੀ ਨੂੰ ਸੱਚੀ ਸਮਝ ਪਰਾਪਤ ਹੁੰਦੀ ਹੈ।

ਅੰਤਰਿ ਮਹਲੁ ਗੁਰ ਸਬਦਿ ਪਛਾਣੈ ॥
ਗੁਰਾਂ ਦੇ ਉਪਦੇਸ਼ ਦੁਆਰਾ ਬੰਦਾ ਸਾਹਿਬ ਦੀ ਹਜ਼ੂਰੀ ਨੂੰ ਆਪਣੇ ਅੰਦਰ ਅਨੁਭਵ ਕਰ ਲੈਂਦਾਹੈ,

ਆਵਣ ਜਾਣੁ ਰਹੈ ਥਿਰੁ ਨਾਮਿ ਸਮਾਣੇ ॥੨॥
ਉਸ ਦਾ ਆਵਾਗਉਣ ਮਿੱਟ ਜਾਂਦਾ ਹੈ, ਉਹ ਸਥਿਰ ਥੀ ਵੰਞਦਾ ਹੈ ਅਤੇ ਨਾਮ ਅੰਦਰ ਲੀਨ ਹੋ ਜਾਂਦਾ ਹੈ।

ਜੰਮਣੁ ਮਰਣਾ ਹੈ ਸੰਸਾਰੁ ॥
ਜਹਾਨ ਆਉਣ ਤੇ ਜਾਣ ਦੇ ਅਧੀਨ ਹੈ।

ਮਨਮੁਖੁ ਅਚੇਤੁ ਮਾਇਆ ਮੋਹੁ ਗੁਬਾਰੁ ॥
ਮੂਰਖ ਮਨਮੁਖ ਪੁਰਸ਼ ਧਨ ਦੌਲਤ ਅਤੇ ਸੰਸਾਰੀ ਮਮਤਾ ਦੇ ਅੰਨ੍ਹੇਰੇ ਦੀ ਲਪੇਟ ਵਿੱਚ ਹੈ।

ਪਰ ਨਿੰਦਾ ਬਹੁ ਕੂੜੁ ਕਮਾਵੈ ॥
ਉਹ ਹੋਰਨਾਂ ਦੀ ਬਦਖੋਈ ਕਰਦਾ ਹੈ ਅਤੇ ਅਤਿਅੰਤ ਝੂਠ ਦੀ ਕਿਰਤ ਕਰਦਾ ਹੈ।

ਵਿਸਟਾ ਕਾ ਕੀੜਾ ਵਿਸਟਾ ਮਾਹਿ ਸਮਾਵੈ ॥੩॥
ਉਹ ਗੰਦਗੀ ਦਾ ਕਿਰਮ ਹੈ ਅਤੇ ਗੰਦਗੀ ਵਿੱਚ ਹੀ ਗਲ ਸੜ ਜਾਂਦਾ ਹੈ।

ਸਤਸੰਗਤਿ ਮਿਲਿ ਸਭ ਸੋਝੀ ਪਾਏ ॥
ਸਾਧ ਸੰਗਤ ਨਾਲ ਜੁੜ ਕੇ ਪ੍ਰਾਣੀ ਨੂੰ ਪੂਰਨ ਸਮਝ ਆ ਜਾਂਦਾ ਹੈ।

ਗੁਰ ਕਾ ਸਬਦੁ ਹਰਿ ਭਗਤਿ ਦ੍ਰਿੜਾਏ ॥
ਗੁਰਾਂ ਦਾ ਉਪਦੇਸ਼ ਵਾਹਿਗੁਰੂ ਦੀ ਪ੍ਰੇਮ ਮਈ ਸੇਵਾ ਨੂੰ ਚਿੱਤ ਅੰਦਰ ਪੱਕੀ ਕਰ ਦਿੰਦਾ ਹੈ।

ਭਾਣਾ ਮੰਨੇ ਸਦਾ ਸੁਖੁ ਹੋਇ ॥
ਜੋ ਸੁਆਮੀ ਦੀ ਰਜ਼ਾ ਨੂੰ ਕਬੂਲ ਕਰਦਾ ਹੈ, ਉਹ ਹਮੇਸ਼ਾਂ ਆਰਾਮ ਵਿੱਚ ਰਹਿੰਦਾ ਹੈ,

ਨਾਨਕ ਸਚਿ ਸਮਾਵੈ ਸੋਇ ॥੪॥੧੦॥੪੯॥
ਅਤੇ ਸਤਿਪੁਰਖ ਵਿੱਚ ਲੀਨ ਹੋ ਜਾਂਦਾ ਹੈ, ਹੇ ਨਾਨਕ!

ਆਸਾ ਮਹਲਾ ੩ ਪੰਚਪਦੇ ॥
ਆਸਾ ਤੀਜੀ ਪਾਤਸ਼ਾਹੀ ਪੰਚਪਦੇ।

ਸਬਦਿ ਮਰੈ ਤਿਸੁ ਸਦਾ ਅਨੰਦ ॥
ਜੋ ਰੱਬੀ ਕਲਾਮ ਨਾਲ ਮਰਦਾ ਹੈ, ਉਹ ਹਮੇਸ਼ਾਂ ਖੁਸ਼ੀ ਮਾਣਦਾ ਹੈ।

ਸਤਿਗੁਰ ਭੇਟੇ ਗੁਰ ਗੋਬਿੰਦ ॥
ਉਹ ਰੱਬ ਰੂਪ ਵੱਡੇ ਸੱਚੇ ਗੁਰਾਂ ਨਾਲ ਜੁੜ ਜਾਂਦਾ ਹੈ।

ਨਾ ਫਿਰਿ ਮਰੈ ਨ ਆਵੈ ਜਾਇ ॥
ਉਹ ਮੁੜ ਮਰਦਾ ਨਹੀਂ ਅਤੇ ਆਉਂਦਾ ਤੇ ਜਾਂਦਾ ਭੀ ਨਹੀਂ।

ਪੂਰੇ ਗੁਰ ਤੇ ਸਾਚਿ ਸਮਾਇ ॥੧॥
ਪੂਰਨ ਗੁਰਾਂ ਦੇ ਰਾਹੀਂ ਉਹ ਸੱਚੇ ਸੁਆਮੀ ਨਾਲ ਅਭੇਦ ਹੋ ਜਾਂਦਾ ਹੈ।

ਜਿਨ੍ਹ੍ਹ ਕਉ ਨਾਮੁ ਲਿਖਿਆ ਧੁਰਿ ਲੇਖੁ ॥
ਜਿਨ੍ਹਾਂ ਦੀ ਮੁੱਢ ਦੀ ਲਿਖਤਾਕਾਰ ਅੰਦਰ ਨਾਮ ਲਿਖਿਆ ਹੋਇਆ ਹੈ,

ਤੇ ਅਨਦਿਨੁ ਨਾਮੁ ਸਦਾ ਧਿਆਵਹਿ ਗੁਰ ਪੂਰੇ ਤੇ ਭਗਤਿ ਵਿਸੇਖੁ ॥੧॥ ਰਹਾਉ ॥
ਉਹ ਰੈਣ ਦਿਹੁੰ ਨਾਮ ਦਾ ਸਿਮਰਨ ਕਰਦੇ ਹਨ ਅਤੇ ਪੂਰਨ ਗੁਰਾਂ ਪਾਸੋਂ ਸੁਆਮੀ ਦੀ ਉਤਕ੍ਰਿਸ਼ਟ (ਉੱਚੀ) ਸੇਵਾ ਦੀ ਦਾਤ ਪਰਾਪਤ ਕਰਦੇ ਹਨ। ਠਹਿਰਾਉ।

ਜਿਨ੍ਹ੍ਹ ਕਉ ਹਰਿ ਪ੍ਰਭੁ ਲਏ ਮਿਲਾਇ ॥
ਜਿਨ੍ਹਾਂ ਨੂੰ ਵਾਹਿਗੁਰੂ ਸੁਆਮੀ ਆਪਣੇ ਨਾਲ ਅਭੇਦ ਕਰ ਲੈਂਦਾ ਹੈ,

ਤਿਨ੍ਹ੍ਹ ਕੀ ਗਹਣ ਗਤਿ ਕਹੀ ਨ ਜਾਇ ॥
ਉਨ੍ਹਾਂ ਦੀ ਗੰਭੀਰ ਅਵਸਥਾ ਦੱਸੀ ਨਹੀਂ ਜਾ ਸਕਦੀ।

ਪੂਰੈ ਸਤਿਗੁਰ ਦਿਤੀ ਵਡਿਆਈ ॥
ਪੂਰਨ ਸਤਿਗੁਰਾਂ ਨੇ ਬਜੁਰਗੀ ਪ੍ਰਦਾਨ ਕੀਤੀ ਹੈ,

ਊਤਮ ਪਦਵੀ ਹਰਿ ਨਾਮਿ ਸਮਾਈ ॥੨॥
ਉਤਕ੍ਰਿਸ਼ਟ ਦਰਜੇ ਦੀ ਅਤੇ ਮੈਂ ਹੁਣ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਗਿਆ ਹਾਂ।

ਜੋ ਕਿਛੁ ਕਰੇ ਸੁ ਆਪੇ ਆਪਿ ॥
ਜੋ ਕੁਛ ਸਾਈਂ ਕਰਦਾ ਹੈ, ਉਸ ਨੂੰ ਉਹ ਖੁਦ-ਬ-ਖੁਦ ਹੀ ਕਰਦਾ ਹੈ।

ਏਕ ਘੜੀ ਮਹਿ ਥਾਪਿ ਉਥਾਪਿ ॥
ਇਕ ਮੁਹਤ ਵਿੱਚ ਉਹ ਬਣਾ ਅਤੇ ਢਾਹ ਦਿੰਦਾ ਹੈ।

ਕਹਿ ਕਹਿ ਕਹਣਾ ਆਖਿ ਸੁਣਾਏ ॥
ਨਿਰੇ ਪੁਰੇ ਕਹਿਣ ਤੇ ਆਖਣ ਅਤੇ ਵਾਹਿਗੁਰੂ ਬਾਰੇ ਕੂਕਣ ਅਤੇ ਪਰਚਾਰ ਕਰਨ ਦੁਆਰਾ,

ਜੇ ਸਉ ਘਾਲੇ ਥਾਇ ਨ ਪਾਏ ॥੩॥
ਬੰਦਾ ਕਬੂਲ ਨਹੀਂ ਪੈਦਾ, ਭਾਵੇਂ ਉਹ ਸੈਕੜੇ ਵਾਰੀ ਕੋਸ਼ਿਸ਼ ਪਿਆ ਕਰੇ।

ਜਿਨ੍ਹ੍ਹ ਕੈ ਪੋਤੈ ਪੁੰਨੁ ਤਿਨ੍ਹ੍ਹਾ ਗੁਰੂ ਮਿਲਾਏ ॥
ਜਿਨ੍ਹਾਂ ਦੇ ਖ਼ਜ਼ਾਨੇ ਵਿੱਚ ਨੇਕੀ ਹੈ, ਉਨ੍ਹਾਂ ਨੂੰ ਗੁਰੂ ਜੀ ਮਿਲਦੇ ਹਨ।

ਸਚੁ ਬਾਣੀ ਗੁਰੁ ਸਬਦੁ ਸੁਣਾਏ ॥
ਗੁਰਾਂ ਦੇ ਉਪਦੇਸ਼ ਦੁਆਰਾ ਉਹ ਸੱਚੀ ਗੁਰਬਾਣੀ ਸ੍ਰਵਣ ਕਰਦੇ ਹਨ।

ਜਹਾਂ ਸਬਦੁ ਵਸੈ ਤਹਾਂ ਦੁਖੁ ਜਾਏ ॥
ਜਿਥੇ ਨਾਮ ਵਸਦਾ ਹੈ, ਉੱਥੋ ਰੰਜ ਗ਼ਮ ਟੁਰ ਜਾਂਦਾ ਹੈ।

ਗਿਆਨਿ ਰਤਨਿ ਸਾਚੈ ਸਹਜਿ ਸਮਾਏ ॥੪॥
ਬ੍ਰਹਿਮ ਵੀਚਾਰ ਦੇ ਜਵਾਹਰ ਦੇ ਜ਼ਰੀਏ ਆਦਮੀ ਸੁਖੈਨ ਹੀ, ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।

ਨਾਵੈ ਜੇਵਡੁ ਹੋਰੁ ਧਨੁ ਨਾਹੀ ਕੋਇ ॥
ਕੋਈ ਹੋਰ ਦੌਲਤ ਨਾਮ ਜਿੰਨੀ ਵੱਡੀ ਨਹੀਂ।

ਜਿਸ ਨੋ ਬਖਸੇ ਸਾਚਾ ਸੋਇ ॥
ਇਹ ਉਸ ਨੂੰ ਪਰਾਪਤ ਹੁੰਦਾ ਹੈ, ਜਿਸ ਨੂੰ ਉਹ ਸੱਚਾ ਮਾਲਕ ਪਰਦਾਨ ਕਰਦਾ ਹੈ।

ਪੂਰੈ ਸਬਦਿ ਮੰਨਿ ਵਸਾਏ ॥
ਪੂਰਨ ਉਪਦੇਸ਼ ਦੁਆਰਾ ਨਾਮ ਚਿੱਤ ਵਿੱਚ ਟਿਕਦਾ ਹੈ।

ਨਾਨਕ ਨਾਮਿ ਰਤੇ ਸੁਖੁ ਪਾਏ ॥੫॥੧੧॥੫੦॥
ਨਾਨਕ, ਨਾਮ ਨਾਲ ਰੰਗੀਜਣ ਦੁਆਰਾ ਇਨਸਾਨ ਆਰਾਮ ਪਾਉਂਦਾ ਹੈ।

ਆਸਾ ਮਹਲਾ ੩ ॥
ਆਸਾ ਤੀਜੀ ਪਾਤਸ਼ਾਹੀ।

ਨਿਰਤਿ ਕਰੇ ਬਹੁ ਵਾਜੇ ਵਜਾਏ ॥
ਆਦਮੀ ਨਿਰਤਕਾਰੀ ਕਰੇ ਅਤੇ ਘਨੇਰੇ ਸੰਗੀਤਕ ਸਾਜ਼ ਪਿਆ ਵਜਾਵੇ।

ਇਹੁ ਮਨੁ ਅੰਧਾ ਬੋਲਾ ਹੈ ਕਿਸੁ ਆਖਿ ਸੁਣਾਏ ॥
ਪਰ ਇਹ ਮਨੂਆ ਅੰਨ੍ਹਾ ਤੇ ਬੋਲਾ ਹੈ। ਤਦ ਇਹ ਕਹਿਣਾ ਤੇ ਪ੍ਰਚਾਰਣਾ ਕੀਹਦੇ ਲਈ ਹੈ?

ਅੰਤਰਿ ਲੋਭੁ ਭਰਮੁ ਅਨਲ ਵਾਉ ॥
ਉਸ ਦੇ ਅੰਦਰ ਲਾਲਚ ਦੀ ਅੱਗ ਅਤੇ ਸੰਦੇਹ ਦੀ ਹਵਾ ਹੈ।

ਦੀਵਾ ਬਲੈ ਨ ਸੋਝੀ ਪਾਇ ॥੧॥
(ਗਿਆਨ ਦਾ) ਲੈਪਂ ਜਲਦਾ ਨਹੀਂ ਨਾਂ ਹੀ ਗਿਆਤ ਪਰਾਪਤ ਹੁੰਦਾ ਹੈ।

ਗੁਰਮੁਖਿ ਭਗਤਿ ਘਟਿ ਚਾਨਣੁ ਹੋਇ ॥
ਗੁਰੂ-ਸਮਰਪਣ ਦੇ ਮਨ ਅੰਦਰ ਸਿਮਰਨ ਦਾ ਪ੍ਰਕਾਸ਼ ਹੈ।

ਆਪੁ ਪਛਾਣਿ ਮਿਲੈ ਪ੍ਰਭੁ ਸੋਇ ॥੧॥ ਰਹਾਉ ॥
ਆਪਣੇ ਆਪ ਦੀ ਸਿੰਆਣ ਕਰਕੇ ਉਹ ਸੁਆਮੀ ਨੂੰ ਮਿਲ ਪੈਂਦਾ ਹੈ। ਠਹਿਰਾਉ।

ਗੁਰਮੁਖਿ ਨਿਰਤਿ ਹਰਿ ਲਾਗੈ ਭਾਉ ॥
ਪਵਿੱਤ੍ਰ ਪੁਰਸ਼ ਲਈ, ਵਾਹਿਗੁਰੂ ਨਾਲ ਪ੍ਰੀਤ ਪਾਉਣੀ ਨ੍ਰਿਤਕਾਰੀ ਹੈ,

ਪੂਰੇ ਤਾਲ ਵਿਚਹੁ ਆਪੁ ਗਵਾਇ ॥
ਅਤੇ ਹੰਕਾਰ ਦਾ ਅੰਦਰੋਂ ਮਾਰਨਾ ਸੁਰ ਤਾਲ ਮੇਲਣਾ ਹੈ।

ਮੇਰਾ ਪ੍ਰਭੁ ਸਾਚਾ ਆਪੇ ਜਾਣੁ ॥
ਮੈਡਾਂ ਸੱਚਾ ਸੁਆਮੀ ਆਪ ਹੀ ਜਾਨਣਹਾਰ ਹੈ।

ਗੁਰ ਕੈ ਸਬਦਿ ਅੰਤਰਿ ਬ੍ਰਹਮੁ ਪਛਾਣੁ ॥੨॥
ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਸਿਰਜਣਹਾਰ ਨੂੰ ਆਪਣੇ ਅੰਦਰ ਹੀ ਸਿੰਆਣ।

ਗੁਰਮੁਖਿ ਭਗਤਿ ਅੰਤਰਿ ਪ੍ਰੀਤਿ ਪਿਆਰੁ ॥
ਦਿਲੀ ਪ੍ਰੇਮ ਅਤੇ ਪਿਰਹੜੀ ਗੁਰੂ-ਸਮਰਪਨ ਦੀ ਪ੍ਰੇਮ-ਮਈ ਸੇਵਾ ਹੈ।

ਗੁਰ ਕਾ ਸਬਦੁ ਸਹਜਿ ਵੀਚਾਰੁ ॥
ਉਹ ਸੁਭਾਵਕ ਹੀ ਗੁਰਬਾਣੀ ਦਾ ਚਿੰਤਨ ਕਰਦਾ ਹੈ।

ਗੁਰਮੁਖਿ ਭਗਤਿ ਜੁਗਤਿ ਸਚੁ ਸੋਇ ॥
ਪਵਿੱਤ੍ਰ ਪੁਰਸ਼ਾਂ ਦੀ ਸੇਵਾ ਉਸ ਸੁਆਮੀ ਵੱਲ ਜਾਣ ਦਾ ਸੱਚਾ ਮਾਰਗ ਹੈ।

ਪਾਖੰਡਿ ਭਗਤਿ ਨਿਰਤਿ ਦੁਖੁ ਹੋਇ ॥੩॥
ਦੰਭੀ ਦੀ ਸੇਵਾ ਅਤੇ ਨਾਚ ਗ਼ਮ, ਰੰਜ ਉਪਜਾਂਦੇ ਹਨ।

ਏਹਾ ਭਗਤਿ ਜਨੁ ਜੀਵਤ ਮਰੈ ॥
ਅਸਲੀ ਪੂਜਾ ਇਹ ਹੈ ਕਿ ਪ੍ਰਾਣੀ ਜੀਊਦੇਂ ਜੀ, ਮਰ ਜਾਵੇ।

copyright GurbaniShare.com all right reserved. Email