ਹਿਰਦੈ ਨਾਮੁ ਵਡੀ ਵਡਿਆਈ ॥
ਉਸ ਦੀ ਮਹਾਨ ਵਿਸ਼ਾਲਤਾ ਇਹ ਹੈ, ਕਿ ਉਸ ਦੇ ਮਨ ਅੰਦਰ ਹਰੀ ਦਾ ਨਾਮ ਹੈ। ਸਦਾ ਪ੍ਰੀਤਮੁ ਪ੍ਰਭੁ ਹੋਇ ਸਖਾਈ ॥੧॥ ਪਿਆਰਾ ਸੁਆਮੀ ਹਮੇਸ਼ਾਂ ਲਈ ਉਸ ਦਾ ਮਦਦਗਾਰ ਹੈ। ਸੋ ਲਾਲਾ ਜੀਵਤੁ ਮਰੈ ॥ ਕੇਵਲ ਓਹੀ ਸਾਈਂ ਦਾ ਗੋਲਾ ਹੈ, ਜੋ ਜੀਉਂਦੇ ਜੀ ਮਰਿਆ ਰਹਿੰਦਾ ਹੈ। ਸੋਗੁ ਹਰਖੁ ਦੁਇ ਸਮ ਕਰਿ ਜਾਣੈ ਗੁਰ ਪਰਸਾਦੀ ਸਬਦਿ ਉਧਰੈ ॥੧॥ ਰਹਾਉ ॥ ਉਹ ਗ਼ਮੀ ਅਤੇ ਖੁਸ਼ੀ, ਦੋਹਾਂ ਨੂੰ, ਇਕ ਸਮਾਨ ਕਰਕੇ ਜਾਣਦਾ ਹੈ ਅਤੇ ਗੁਰਾਂ ਦੀ ਦਇਆ ਦੁਆਰਾ ਹਰੀ ਦੇ ਨਾਮ ਦੇ ਰਾਹੀਂ ਪਾਰ ਉਤਰ ਜਾਂਦਾ ਹੈ। ਠਹਿਰਾਉ। ਕਰਣੀ ਕਾਰ ਧੁਰਹੁ ਫੁਰਮਾਈ ॥ ਉਹ ਸਾਈਂ ਦੀ ਆਦੀ ਰਜ਼ਾ ਅਨੁਸਾਰ ਕਰਮ ਕਮਾਉਂਦਾ ਹੈ। ਬਿਨੁ ਸਬਦੈ ਕੋ ਥਾਇ ਨ ਪਾਈ ॥ ਸੁਆਮੀ ਦੇ ਨਾਮ ਦੇ ਬਗੈਰ ਕੋਈ ਵੀ ਕਬੂਲ ਨਹੀਂ ਪੈਂਦਾ। ਕਰਣੀ ਕੀਰਤਿ ਨਾਮੁ ਵਸਾਈ ॥ ਵਾਹਿਗੁਰੂ ਦਾ ਜੱਸ ਕਰਨ ਦੁਆਰਾ ਨਾਮ ਚਿੱਤ ਅੰਦਰ ਵਸ ਜਾਂਦਾ ਹੈ। ਆਪੇ ਦੇਵੈ ਢਿਲ ਨ ਪਾਈ ॥੨॥ ਪ੍ਰਭੂ ਖੁਦ ਦਾਤਾਂ ਦਿੰਦਾ ਹੈ ਅਤੇ ਦੇਰ ਨਹੀਂ ਲਾਉਂਦਾ। ਮਨਮੁਖਿ ਭਰਮਿ ਭੁਲੈ ਸੰਸਾਰੁ ॥ ਸੰਦੇਹ ਦੇ ਰਾਹੀਂ ਅਧਰਮੀ ਜਗ ਅੰਦਰ ਕੁਰਾਹੇ ਪੈ ਜਾਂਦਾ ਹੈ। ਬਿਨੁ ਰਾਸੀ ਕੂੜਾ ਕਰੇ ਵਾਪਾਰੁ ॥ ਪੂੰਜੀ ਦੇ ਬਾਝੋਂ ਉਹ ਝੂਠਾ ਵਣਜ ਕਰਦਾ ਹੈ। ਵਿਣੁ ਰਾਸੀ ਵਖਰੁ ਪਲੈ ਨ ਪਾਇ ॥ ਪੂੰਜੀ ਦੇ ਬਗ਼ੈਰ ਸੌਦਾ-ਸੂਤ ਪਰਾਪਤ ਨਹੀਂ ਹੁੰਦਾ। ਮਨਮੁਖਿ ਭੁਲਾ ਜਨਮੁ ਗਵਾਇ ॥੩॥ ਭੁੱਲਿਆ ਹੋਇਆ ਆਪ-ਹੁਦਰਾ ਇਸ ਤਰ੍ਹਾਂ ਆਪਣਾ ਜੀਵਨ ਵੰਞਾ ਲੈਂਦਾ ਹੈ। ਸਤਿਗੁਰੁ ਸੇਵੇ ਸੁ ਲਾਲਾ ਹੋਇ ॥ ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ, ਉਹ ਪ੍ਰਭੂ ਦਾ ਚਾਕਰ ਥੀ ਵੰਞਦਾ ਹੈ। ਊਤਮ ਜਾਤੀ ਊਤਮੁ ਸੋਇ ॥ ਸ਼੍ਰੇਸ਼ਟ ਹੈ ਉਸ ਦਾ ਵਰਣ ਅਤੇ ਉੱਚੀ ਹੈ ਉਸ ਦੀ ਸ਼ੁਹਰਤ। ਗੁਰ ਪਉੜੀ ਸਭ ਦੂ ਊਚਾ ਹੋਇ ॥ ਗੁਰਾਂ ਦੀ ਪਉੜੀ ਚੜ੍ਹ ਕੇ, ਪ੍ਰਾਣੀ ਸਾਰਿਆਂ ਨਾਲੋਂ ਉਤਕ੍ਰਿਸ਼ਟ ਹੋ ਜਾਂਦਾ ਹੈ। ਨਾਨਕ ਨਾਮਿ ਵਡਾਈ ਹੋਇ ॥੪॥੭॥੪੬॥ ਵਾਹਿਗੁਰੂ ਦੇ ਨਾਮ ਰਾਹੀਂ, ਹੇ ਨਾਨਕ! ਬਜ਼ੁਰਗੀ ਪਰਾਪਤ ਹੁੰਦੀ ਹੈ। ਆਸਾ ਮਹਲਾ ੩ ॥ ਆਸਾ ਤੀਜੀ ਪਾਤਸ਼ਾਹੀ। ਮਨਮੁਖਿ ਝੂਠੋ ਝੂਠੁ ਕਮਾਵੈ ॥ ਅਧਰਮਣ ਨਿਰੋਲ ਕੂੜ ਦੀ ਕਿਰਤ ਕਰਦੀ ਹੈ। ਖਸਮੈ ਕਾ ਮਹਲੁ ਕਦੇ ਨ ਪਾਵੈ ॥ ਮਾਲਕ ਦੇ ਮੰਦਰ ਨੂੰ ਉਹ ਕਦਾਚਿੱਤ ਪ੍ਰਾਪਤ ਨਹੀਂ ਹੁੰਦੀ। ਦੂਜੈ ਲਗੀ ਭਰਮਿ ਭੁਲਾਵੈ ॥ ਹੋਰਸ ਨਾਲ ਜੁੜੀ ਹੋਈ ਉਹ ਸੰਦੇਹ ਅੰਦਰ ਭਟਕਦੀ ਹੈ। ਮਮਤਾ ਬਾਧਾ ਆਵੈ ਜਾਵੈ ॥੧॥ ਸੰਸਾਰੀ ਮੋਹ ਅੰਦਰ ਫਾਥੀ ਹੋਈ ਉਹ ਆਉਂਦੀ ਤੇ ਜਾਂਦੀ ਰਹਿੰਦੀ ਹੈ। ਦੋਹਾਗਣੀ ਕਾ ਮਨ ਦੇਖੁ ਸੀਗਾਰੁ ॥ ਵੇਖੋ, ਛੱਡੀ ਹੋਈ ਪਤਨੀ ਦਾ ਹਾਰ-ਸ਼ਿੰਗਾਰ। ਪੁਤ੍ਰ ਕਲਤਿ ਧਨਿ ਮਾਇਆ ਚਿਤੁ ਲਾਏ ਝੂਠੁ ਮੋਹੁ ਪਾਖੰਡ ਵਿਕਾਰੁ ॥੧॥ ਰਹਾਉ ॥ ਉਹ ਆਪਣਾ ਦਿਲ ਆਪਣੇ ਲੜਕਿਆਂ, ਉਨ੍ਹਾਂ ਦੀਆਂ ਵਹੁਟੀਆਂ, ਦੌਲਤ, ਜਾਇਦਾਦ, ਕੂੜ, ਸੰਸਾਰੀ ਮਮਤਾ, ਦੰਭ ਅਤੇ ਪਾਪ ਨਾਲ ਜੋੜਦੀ ਹੈ। ਠਹਿਰਾਉ। ਸਦਾ ਸੋਹਾਗਣਿ ਜੋ ਪ੍ਰਭ ਭਾਵੈ ॥ ਜੋ ਆਪਣੇ ਸੁਆਮੀ ਨੂੰ ਚੰਗੀ ਲੱਗਦੀ ਹੈ, ਉਹ ਸਦੀਵ ਹੀ ਪ੍ਰਸੰਨ ਪਤਨੀ ਹੈ। ਗੁਰ ਸਬਦੀ ਸੀਗਾਰੁ ਬਣਾਵੈ ॥ ਗੁਰਾਂ ਦੇ ਉਪਦੇਸ਼ ਨੂੰ ਉਹ ਆਪਣਾ ਹਾਰਸ਼ਿੰਗਾਰ ਬਣਾਉਂਦੀਂ ਹੈ। ਸੇਜ ਸੁਖਾਲੀ ਅਨਦਿਨੁ ਹਰਿ ਰਾਵੈ ॥ ਉਸ ਦਾ ਪਲੰਘ ਸੁਖਦਾਈ ਹੈ ਅਤੇ ਰੈਣ ਦਿਹੁੰ ਉਹ ਆਪਣੇ ਸੁਆਮੀ ਨੂੰ ਮਾਣਦੀ ਹੈ। ਮਿਲਿ ਪ੍ਰੀਤਮ ਸਦਾ ਸੁਖੁ ਪਾਵੈ ॥੨॥ ਆਪਣੇ ਪਿਆਰੇ ਨੂੰ ਮਿਲ ਕੇ ਉਹ ਸਦਾ ਸੁਖ ਪਾਉਂਦੀ ਹੈ। ਸਾ ਸੋਹਾਗਣਿ ਸਾਚੀ ਜਿਸੁ ਸਾਚਿ ਪਿਆਰੁ ॥ ਸੱਚੀ ਹੈ ਉਹ ਚੰਗੀ ਪਤਨੀ, ਜੋ ਸਤਿਪੁਰਖ ਨਾਲ ਪ੍ਰੇਮ ਕਰਦੀ ਹੈ। ਅਪਣਾ ਪਿਰੁ ਰਾਖੈ ਸਦਾ ਉਰ ਧਾਰਿ ॥ ਆਪਣੇ ਕੰਤ ਨੂੰ ਉਹ ਹਮੇਸ਼ਾਂ ਆਪਣੇ ਦਿਲ ਨਾਲ ਲਾਈ ਰੱਖਦੀ ਹੈ। ਨੇੜੈ ਵੇਖੈ ਸਦਾ ਹਦੂਰਿ ॥ ਉਹ ਉਸ ਨੂੰ ਲਾਗੇ ਹੀ ਨਹੀਂ; ਸਗੋਂ ਹਮੇਸ਼ਾਂ ਹਾਜ਼ਰ ਨਾਜ਼ਰ ਦੇਖਦੀ ਹੈ। ਮੇਰਾ ਪ੍ਰਭੁ ਸਰਬ ਰਹਿਆ ਭਰਪੂਰਿ ॥੩॥ ਮੇਰਾ ਮਾਲਕ ਹਰ ਥਾਂ ਪਰੀਪੂਰਨ ਹੋ ਰਿਹਾ ਹੈ। ਆਗੈ ਜਾਤਿ ਰੂਪੁ ਨ ਜਾਇ ॥ ਪ੍ਰਲੋਕ ਵਿੱਚ, ਵਰਨ ਤੇ ਸੁੰਦਰਤਾ, ਇਨਸਾਨ ਦੇ ਨਾਲ ਨਹੀਂ ਜਾਂਦੇ। ਤੇਹਾ ਹੋਵੈ ਜੇਹੇ ਕਰਮ ਕਮਾਇ ॥ ਜੇਹੋ ਜੇਹੇ ਅਮਲ ਉਸ ਨੇ ਕਮਾਏ ਹਨ, ਉੱਥੇ ਉਹ, ਉਹੋ ਜਿਹਾ, ਹੋ ਜਾਂਦਾ ਹੈ। ਸਬਦੇ ਊਚੋ ਊਚਾ ਹੋਇ ॥ ਵਾਹਿਗੁਰੂ ਦੇ ਨਾਮ ਰਾਹੀਂ ਆਦਮੀ ਉੱਚਿਆਂ ਤੋਂ ਉੱਚਾ ਹੋ ਜਾਂਦਾ ਹੈ। ਨਾਨਕ ਸਾਚਿ ਸਮਾਵੈ ਸੋਇ ॥੪॥੮॥੪੭॥ ਹੇ ਨਾਨਕ! ਉਹ ਸੁੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ। ਆਸਾ ਮਹਲਾ ੩ ॥ ਆਸਾ ਤੀਸਰੀ ਪਾਤਸ਼ਾਹੀ। ਭਗਤਿ ਰਤਾ ਜਨੁ ਸਹਜਿ ਸੁਭਾਇ ॥ ਸੁਆਮੀ ਦਾ ਗੋਲਾ ਕੁਦਰਤੀ ਤੌਰ ਤੇ ਉਸ ਦੇ ਅਨੁਰਾਗ ਨਾਲ ਰੰਗਿਆ ਹੋਇਆ ਹੈ, ਗੁਰ ਕੈ ਭੈ ਸਾਚੈ ਸਾਚਿ ਸਮਾਇ ॥ ਅਤੇ ਗੁਰਾਂ ਦੇ ਡਰ ਰਾਹੀਂ ਉਹ ਨਿਸਚਿਤ ਹੀ ਸਤਿਪੁਰਖ ਵਿੱਚ ਲੀਨ ਹੋ ਜਾਂਦਾ ਹੈ। ਬਿਨੁ ਗੁਰ ਪੂਰੇ ਭਗਤਿ ਨ ਹੋਇ ॥ ਪੂਰਨ ਗੁਰਾਂ ਦੇ ਬਾਝੋਂ ਸੁਆਮੀ ਦੀ ਸੇਵਾ ਨਹੀਂ ਹੁੰਦੀ, ਮਨਮੁਖ ਰੁੰਨੇ ਅਪਨੀ ਪਤਿ ਖੋਇ ॥੧॥ ਅਤੇ ਆਪ ਹੁੰਦਰੇ ਪ੍ਰਾਣੀ ਆਪਣੀ ਇੱਜ਼ਤ ਗੁਆ ਕੇ ਵਿਰਲਾਪ ਕਰਦੇ ਹਨ। ਮੇਰੇ ਮਨ ਹਰਿ ਜਪਿ ਸਦਾ ਧਿਆਇ ॥ ਹੇ ਮੇਰੀ ਜਿੰਦੇ! ਵਾਹਿਗੁਰੂ ਨੂੰ ਚੇਤੇ ਕਰ ਅਤੇ ਹਮੇਸ਼ਾਂ ਉਸ ਦਾ ਸਿਮਰਨ ਕਰ। ਸਦਾ ਅਨੰਦੁ ਹੋਵੈ ਦਿਨੁ ਰਾਤੀ ਜੋ ਇਛੈ ਸੋਈ ਫਲੁ ਪਾਇ ॥੧॥ ਰਹਾਉ ॥ ਦਿਹੁੰ ਰੈਣ ਤੂੰ ਸਦੀਵ ਹੀ ਖੁਸ਼ੀ ਹਾਸਲ ਕਰੇਗੀਂ ਅਤੇ ਤੂੰ ਉਹ ਮੇਵਾ ਪਾ ਲਵੇਗੀ ਜਿਹੜਾ ਤੇਰਾ ਦਿਲ ਚਾਹੁੰਦਾ ਹੈ। ਠਹਿਰਾਉ। ਗੁਰ ਪੂਰੇ ਤੇ ਪੂਰਾ ਪਾਏ ॥ ਪੂਰਨ ਗੁਰਾਂ ਦੇ ਰਾਹੀਂ ਪੂਰਨ ਪੁਰਖ ਪਰਾਪਤ ਹੁੰਦਾ ਹੈ, ਹਿਰਦੈ ਸਬਦੁ ਸਚੁ ਨਾਮੁ ਵਸਾਏ ॥ ਅਤੇ ਸੁਆਮੀ ਦਾ ਸੱਚਾ ਨਾਮ ਅੰਤਸ਼ਕਰਨ ਅੰਦਰ ਟਿਕ ਜਾਂਦਾ ਹੈ। ਅੰਤਰੁ ਨਿਰਮਲੁ ਅੰਮ੍ਰਿਤ ਸਰਿ ਨਾਏ ॥ ਜੋ ਅੰਮ੍ਰਿਤ ਦੇ ਸਰੋਵਰ ਅੰਦਰ ਇਸ਼ਨਾਨ ਕਰਦਾ ਹੈ, ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ। ਸਦਾ ਸੂਚੇ ਸਾਚਿ ਸਮਾਏ ॥੨॥ ਹਮੇਸ਼ਾਂ ਲਈ ਪਵਿੱਤਰ ਹੋਣ ਕਰ ਕੇ ਉਹ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ। ਹਰਿ ਪ੍ਰਭੁ ਵੇਖੈ ਸਦਾ ਹਜੂਰਿ ॥ ਵਾਹਿਗੁਰੂ ਸੁਆਮੀ ਨੂੰ ਉਹ ਹਮੇਸ਼ਾਂ ਹਾਜ਼ਰ ਨਾਜ਼ਰ ਦੇਖਦਾ ਹੈ। ਗੁਰ ਪਰਸਾਦਿ ਰਹਿਆ ਭਰਪੂਰਿ ॥ ਗੁਰਾਂ ਦੀ ਮਿਹਰ ਸਦਕਾ ਉਹ ਹਰੀ ਨੂੰ ਪਰੀਪੂਰਨ ਪਾਉਂਦਾ ਹੈ। ਜਹਾ ਜਾਉ ਤਹ ਵੇਖਾ ਸੋਇ ॥ ਜਿੱਥੇ ਕਿਤੇ ਮੈਂ ਜਾਂਦਾ ਹਾਂ, ਉੱਥੇ ਮੈਂ ਉਸ ਸਾਈਂ ਨੂੰ ਦੇਖਦਾ ਹਾਂ। ਗੁਰ ਬਿਨੁ ਦਾਤਾ ਅਵਰੁ ਨ ਕੋਇ ॥੩॥ ਗੁਰਾਂ ਦੇ ਬਗੈਰ ਹੋਰ ਕੋਈ ਦਾਤਾਰ ਨਹੀਂ। ਗੁਰੁ ਸਾਗਰੁ ਪੂਰਾ ਭੰਡਾਰ ॥ ਗੁਰੂ ਸਮੁੰਦਰ ਹੈ, ਉਸ ਦਾ ਪੂਰਨ ਖ਼ਜ਼ਾਨਾ ਅਨਗਿਣਤ, ਊਤਮ ਰਤਨ ਜਵਾਹਰ ਅਪਾਰ ॥ ਅਤੇ ਵਡਮੁਲੇ ਲਾਲਾਂ ਤੇ ਜਵੇਹਰਾਂ ਨਾਲ ਪਰੀਪੂਰਨ ਹੈ। ਗੁਰ ਪਰਸਾਦੀ ਦੇਵਣਹਾਰੁ ॥ ਮਿਹਰਬਾਨ ਗੁਰੂ ਦਾਤਾਂ ਦੇਣ ਵਾਲਾ ਹੈ। ਨਾਨਕ ਬਖਸੇ ਬਖਸਣਹਾਰੁ ॥੪॥੯॥੪੮॥ ਨਾਨਕ ਮਾਫੀ ਦੇਣ ਵਾਲੇ ਗੁਰੂ ਜੀ ਸਾਰਿਆਂ ਨੂੰ ਮਾਫ ਕਰ ਦਿੰਦੇ ਹਨ। ਆਸਾ ਮਹਲਾ ੩ ॥ ਆਸਾ ਤੀਜੀ ਪਾਤਸ਼ਾਹੀ। ਗੁਰੁ ਸਾਇਰੁ ਸਤਿਗੁਰੁ ਸਚੁ ਸੋਇ ॥ ਗੁਰੂ ਸਮੁੰਦਰ ਹੈ। ਸੱਚੀ ਸ਼ੁਹਰਤ ਹੈ ਸੱਚੇ ਗੁਰਾਂ ਦੀ। ਪੂਰੈ ਭਾਗਿ ਗੁਰ ਸੇਵਾ ਹੋਇ ॥ ਪੂਰਨ ਤੇ ਚੰਗੇ ਨਸੀਬਾਂ ਰਾਹੀਂ ਗੁਰਾਂ ਦੀ ਘਾਲ ਕਮਾਈ ਜਾਂਦੀ ਹੈ। ਸੋ ਬੂਝੈ ਜਿਸੁ ਆਪਿ ਬੁਝਾਏ ॥ ਕੇਵਲ ਓਹੀ ਸਮਝਦਾ ਹੈ, ਜਿਸ ਨੂੰ ਸੁਆਮੀ ਖੁਦ ਸਮਝਾਉਂਦਾ ਹੈ। copyright GurbaniShare.com all right reserved. Email |