ਤਿਨ ਕਾ ਜਨਮ ਮਰਣ ਦੁਖੁ ਲਾਥਾ ਤੇ ਹਰਿ ਦਰਗਹ ਮਿਲੇ ਸੁਭਾਇ ॥੧॥ ਰਹਾਉ ॥
ਉਨ੍ਹਾਂ ਦੀ ਜੰਮਣ ਅਤੇ ਮਰਣ ਦੀ ਤਕਲੀਫ ਦੂਰ ਹੋ ਜਾਂਦੀ ਹੈ ਅਤੇ ਉਹ ਸੁਖੈਨ ਹੀ ਵਾਹਿਗੁਰੂ ਦੇ ਦਰਬਾਰ ਅੰਦਰ ਪਰਵੇਸ਼ ਕਰ ਜਾਂਦੇ ਹਨ। ਠਹਿਰਾਉ। ਸਬਦੁ ਚਾਖੈ ਸਾਚਾ ਸਾਦੁ ਪਾਏ ॥ ਜੋ ਗੁਰਬਾਣੀ ਨੂੰ ਚੱਖਦਾ ਹੈ, ਉਹ ਸੱਚੇ ਸੁਆਦ ਨੂੰ ਪਾ ਲੈਂਦਾ ਹੈ, ਹਰਿ ਕਾ ਨਾਮੁ ਮੰਨਿ ਵਸਾਏ ॥ ਅਤੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਚਿੱਤ ਵਿੱਚ ਟਿਕਾ ਲੈਦਾ ਹੈ। ਹਰਿ ਪ੍ਰਭੁ ਸਦਾ ਰਹਿਆ ਭਰਪੂਰਿ ॥ ਵਾਹਿਗੁਰੂ ਸੁਆਮੀ ਹਮੇਸ਼ਾਂ ਹੀ ਪਰੀਪੂਰਨ ਹੋ ਰਿਹਾ ਹੈ। ਆਪੇ ਨੇੜੈ ਆਪੇ ਦੂਰਿ ॥੨॥ ਉਹ ਖੁਦ ਨੇੜੇ ਹੈ ਅਤੇ ਖੁਦ ਹੀ ਦੁਰੇਡੇ। ਆਖਣਿ ਆਖੈ ਬਕੈ ਸਭੁ ਕੋਇ ॥ ਸਾਰੇ ਲਫ਼ਜ਼ਾਂ ਅਤੇ ਬਚਨਾਂ ਦੁਆਰਾ ਕਹਿੰਦੇ ਹਨ। ਆਪੇ ਬਖਸਿ ਮਿਲਾਏ ਸੋਇ ॥ ਉਹ ਸੁਆਮੀ ਖੁਦ ਮਾਫ ਕਰਦਾ ਅਤੇ ਆਪਣੇ ਆਪ ਨਾਲ ਮਿਲਾਉਂਦਾ ਹੈ। ਕਹਣੈ ਕਥਨਿ ਨ ਪਾਇਆ ਜਾਇ ॥ ਕੇਵਲ ਆਖਣ ਤੇ ਉਚਾਰਨ ਕਰਨ ਦੁਆਰਾ ਸੁਆਮੀ ਪਰਾਪਤ ਨਹੀਂ ਹੁੰਦਾ। ਗੁਰ ਪਰਸਾਦਿ ਵਸੈ ਮਨਿ ਆਇ ॥੩॥ ਗੁਰਾਂ ਦੀ ਦਇਆ ਦੁਆਰਾ ਉਹ ਆ ਕੇ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ। ਗੁਰਮੁਖਿ ਵਿਚਹੁ ਆਪੁ ਗਵਾਇ ॥ ਗੁਰੂ-ਸਮਰਪਣ ਆਪਣੇ ਅੰਦਰੋਂ ਹੰਕਾਰ ਨੂੰ ਦੂਰ ਕਰ ਦਿੰਦਾ ਹੈ। ਹਰਿ ਰੰਗਿ ਰਾਤੇ ਮੋਹੁ ਚੁਕਾਇ ॥ ਉਸ ਨੇ ਸੰਸਾਰੀ ਮਮਤਾ ਨੂੰ ਛੱਡ ਦਿੱਤਾ ਹੈ ਅਤੇ ਉਹ ਵਾਹਿਗੁਰੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ। ਅਤਿ ਨਿਰਮਲੁ ਗੁਰ ਸਬਦ ਵੀਚਾਰ ॥ ਉਹ ਗੁਰਾਂ ਦੀ ਪਰਮ ਪਵਿੱਤ੍ਰ ਬਾਣੀ ਨੂੰ ਸੋਚਦਾ ਵਿਚਾਰਦਾ ਹੈ। ਨਾਨਕ ਨਾਮਿ ਸਵਾਰਣਹਾਰ ॥੪॥੪॥੪੩॥ ਹੇ ਨਾਨਕ! ਰੱਬ ਦਾ ਨਾਮ ਬੰਦੇ ਨੂੰ ਸਸ਼ੋਭਤ ਕਰਨ ਵਾਲਾ ਹੈ। ਆਸਾ ਮਹਲਾ ੩ ॥ ਆਸਾ ਤੀਜੀ ਪਾਤਸ਼ਾਹੀ। ਦੂਜੈ ਭਾਇ ਲਗੇ ਦੁਖੁ ਪਾਇਆ ॥ ਹੋਰਸ (ਦੂਜੇ)ੇ ਦੇ ਪਿਆਰ ਨਾਲ ਜੁੜ ਕੇ ਆਦਮੀ ਤਕਲੀਫ ਉਠਾਉਂਦਾ ਹੈ। ਬਿਨੁ ਸਬਦੈ ਬਿਰਥਾ ਜਨਮੁ ਗਵਾਇਆ ॥ ਨਾਮ ਦੇ ਬਾਝੋਂ ਉਸ ਦਾ ਜੀਵਨ ਵਿਅਰਥ ਬਰਬਾਦ ਹੋ ਜਾਂਦਾ ਹੈ। ਸਤਿਗੁਰੁ ਸੇਵੈ ਸੋਝੀ ਹੋਇ ॥ ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਸਮਝ ਆ ਜਾਂਦੀ ਹੈ, ਦੂਜੈ ਭਾਇ ਨ ਲਾਗੈ ਕੋਇ ॥੧॥ ਅਤੇ ਬੰਦਾ ਸੰਸਾਰੀ ਮਮਤਾ ਨਾਲ ਨਹੀਂ ਚਿਮੜਦਾ। ਮੂਲਿ ਲਾਗੇ ਸੇ ਜਨ ਪਰਵਾਣੁ ॥ ਜਿਹੜੇ ਬੰਦੇ ਜੜ ਨਾਲ ਜੁੜਦੇ ਹਨ, ਉਹ ਕਬੂਲ ਪੈ ਜਾਂਦੇ ਹਨ। ਅਨਦਿਨੁ ਰਾਮ ਨਾਮੁ ਜਪਿ ਹਿਰਦੈ ਗੁਰ ਸਬਦੀ ਹਰਿ ਏਕੋ ਜਾਣੁ ॥੧॥ ਰਹਾਉ ॥ ਗੁਰਾਂ ਦੇ ਉਪਦੇਸ਼ ਰਾਹੀਂ ਆਪਣੇ ਦਿਲ ਅੰਦਰ ਰੈਣ ਦਿਹੁੰ ਸੁਆਮੀ ਦੇ ਨਾਮ ਦਾ ਸਿਮਰਨ ਕਰ ਅਤੇ ਕੇਵਲ ਇਕ ਵਾਹਿਗੁਰੂ ਦੀ ਸਿੰਆਣ ਕਰ। ਠਹਿਰਾਉ। ਡਾਲੀ ਲਾਗੈ ਨਿਹਫਲੁ ਜਾਇ ॥ ਜੋ ਟਹਿਣੀ ਨਾਲ ਜੁੜਦਾ ਹੈ, ਉਹ ਨਿਸਫਲ ਜਾਂਦਾ ਹੈ। ਅੰਧੀ ਕੰਮੀ ਅੰਧ ਸਜਾਇ ॥ ਅੰਨਿ੍ਹਆਂ ਅਮਲਾਂ ਲਈ ਅੰਨ੍ਹਾਂ ਡੰਡ ਦਿੱਤਾ ਜਾਂਦਾ ਹੈ। ਮਨਮੁਖੁ ਅੰਧਾ ਠਉਰ ਨ ਪਾਇ ॥ ਅੰਨ੍ਹੇ ਅਧਰਮੀ ਨੂੰ ਕੋਈ ਆਰਾਮ ਦੀ ਜਗ੍ਹਾ ਨਹੀਂ ਮਿਲਦੀ। ਬਿਸਟਾ ਕਾ ਕੀੜਾ ਬਿਸਟਾ ਮਾਹਿ ਪਚਾਇ ॥੨॥ ਉਹ ਗੰਦਗੀ ਦਾ ਕਿਰਮ ਹੈ ਅਤੇ ਗੰਦਗੀ ਵਿੱਚ ਹੀ ਗਲ ਸੜ ਜਾਂਦਾ ਹੈ। ਗੁਰ ਕੀ ਸੇਵਾ ਸਦਾ ਸੁਖੁ ਪਾਏ ॥ ਗੁਰਾਂ ਦੀ ਟਹਿਲ ਸੇਵਾ ਅੰਦਰ ਪ੍ਰਾਣੀ ਹਮੇਸ਼ਾਂ ਆਰਾਮ ਪਾਉਂਦਾ ਹੈ, ਸੰਤਸੰਗਤਿ ਮਿਲਿ ਹਰਿ ਗੁਣ ਗਾਏ ॥ ਅਤੇ ਸਾਧ-ਸਮਾਗਮ ਨਾਲ ਜੁੜ ਕੇ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ। ਨਾਮੇ ਨਾਮਿ ਕਰੇ ਵੀਚਾਰੁ ॥ ਜੋ ਪ੍ਰਸਿਧ ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਹੈ, ਆਪਿ ਤਰੈ ਕੁਲ ਉਧਰਣਹਾਰੁ ॥੩॥ ਉਹ ਖੁਦ ਤਰ ਜਾਂਦਾ ਹੈ ਅਤੇ ਆਪਣੀ ਵੰਸ਼ ਨੂੰ ਭੀ ਤਾਰ ਲੈਂਦਾ ਹੈ। ਗੁਰ ਕੀ ਬਾਣੀ ਨਾਮਿ ਵਜਾਏ ॥ ਗੁਰਾਂ ਦੀ ਬਾਣੀ ਦੁਆਰਾ ਮਨ ਅੰਦਰ ਨਾਮ ਗੂੰਜਦਾ ਹੈ। ਨਾਨਕ ਮਹਲੁ ਸਬਦਿ ਘਰੁ ਪਾਏ ॥ ਨਾਮ ਦੇ ਰਾਹੀਂ ਹੇ ਨਾਨਕ! ਇਨਸਾਨ ਆਪਣੇ ਦਿਲ ਦੇ ਗ੍ਰਹਿ ਅੰਦਰ ਹੀ ਸਾਈਂ ਦੀ ਹਜ਼ੂਰੀ ਨੂੰ ਪਾ ਲੈਂਦਾ ਹੈ। ਗੁਰਮਤਿ ਸਤ ਸਰਿ ਹਰਿ ਜਲਿ ਨਾਇਆ ॥ ਗੁਰਾਂ ਦੇ ਉਪਦੇਸ਼ ਤਾਬੇ ਤੂੰ ਸੱਚ ਦੇ ਸਰੋਵਰ ਤੇ ਨਾਮ ਦੇ ਪਾਣੀ ਅੰਦਰ ਇਸ਼ਨਾਨ ਕਰ, ਦੁਰਮਤਿ ਮੈਲੁ ਸਭੁ ਦੁਰਤੁ ਗਵਾਇਆ ॥੪॥੫॥੪੪॥ ਇਸ ਤਰ੍ਹਾਂ ਤੇਰੀ ਮੰਦੀ ਅਕਲ ਅਤੇ ਪਾਪ ਦੀ ਸਾਰੀ ਗੰਦਗੀ ਧੋਤੀ ਜਾਊਗੀ। ਆਸਾ ਮਹਲਾ ੩ ॥ ਆਸਾ ਤੀਜੀ ਪਾਤਸ਼ਾਹੀ। ਮਨਮੁਖ ਮਰਹਿ ਮਰਿ ਮਰਣੁ ਵਿਗਾੜਹਿ ॥ ਮਨਮੁਖ ਜਦ ਮਰਦੇ ਹਨ, ਮੰਦੀ ਮੌਤੇ ਮਰਦੇ ਹਨ। ਦੂਜੈ ਭਾਇ ਆਤਮ ਸੰਘਾਰਹਿ ॥ ਹੋਰਸ ਦੀ ਪ੍ਰੀਤ ਦੁਆਰਾ ਉਹ ਆਪਣੀ ਆਤਮਾ ਨੂੰ ਤਬਾਹ ਕਰ ਲੈਂਦੇ ਹਨ। ਮੇਰਾ ਮੇਰਾ ਕਰਿ ਕਰਿ ਵਿਗੂਤਾ ॥ ਇਹ ਮੈਡਾਂ ਹੈ, ਇਹ ਮੈਡਾਂ ਹੈ", ਕਰਦੇ ਹੋਏ ਉਹ ਬਰਬਾਦ ਹੋ ਜਾਂਦੇ ਹਨ। ਆਤਮੁ ਨ ਚੀਨ੍ਹ੍ਹੈ ਭਰਮੈ ਵਿਚਿ ਸੂਤਾ ॥੧॥ ਉਹ ਪਰਮ ਆਤਮਾ ਨੂੰ ਚੇਤੇ ਨਹੀਂ ਕਰਦੇ ਅਤੇ ਵਹਿਮ ਅੰਦਰ ਸੁੱਤੇ ਪਏ ਹਨ। ਮਰੁ ਮੁਇਆ ਸਬਦੇ ਮਰਿ ਜਾਇ ॥ ਜੋ ਬਾਣੀ ਦੁਆਰਾ ਮਰਦਾ ਹੈ, ਉਹ ਅਸਲੀ ਮੌਤ ਮਰਦਾ ਹੈ। ਉਸਤਤਿ ਨਿੰਦਾ ਗੁਰਿ ਸਮ ਜਾਣਾਈ ਇਸੁ ਜੁਗ ਮਹਿ ਲਾਹਾ ਹਰਿ ਜਪਿ ਲੈ ਜਾਇ ॥੧॥ ਰਹਾਉ ॥ ਗੁਰਾਂ ਨੇ ਮੈਨੂੰ ਦਰਸਾਇਆ ਹੈ ਕਿ ਉਪਮਾ ਅਤੇ ਇਲਜਾਮ ਇਕ ਸਮਾਨ ਹਨ। ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਤੂੰ ਇਸ ਸੰਸਾਰ ਅੰਦਰ ਨਫਾ ਪ੍ਰਾਪਤ ਕਰ। ਠਹਿਰਾਉ। ਨਾਮ ਵਿਹੂਣ ਗਰਭ ਗਲਿ ਜਾਇ ॥ ਜੋ ਨਾਮ ਤੋਂ ਸੱਖਣਾ ਹੈ, ਉਹ ਪੇਟ ਵਿੱਚ ਗਲ ਸੜ ਜਾਂਦਾ ਹੈ। ਬਿਰਥਾ ਜਨਮੁ ਦੂਜੈ ਲੋਭਾਇ ॥ ਬੇਫ਼ਾਇਦਾ ਹੈ ਆਗਮਨ ਉਸ ਦਾ, ਜਿਸ ਨੂੰ ਹੋਰਸ (ਮਾਇਆ) ਨੇ ਲੁਭਾਇਮਾਨ ਕਰ ਲਿਆ ਹੈ। ਨਾਮ ਬਿਹੂਣੀ ਦੁਖਿ ਜਲੈ ਸਬਾਈ ॥ ਨਾਮ ਦੇ ਬਗੈਰ ਸਾਰੀ ਦੁਨੀਆਂ ਦੁੱਖ ਅੰਦਰ ਸੜ ਰਹੀ ਹੈ। ਸਤਿਗੁਰਿ ਪੂਰੈ ਬੂਝ ਬੁਝਾਈ ॥੨॥ ਪੂਰਨ ਸੱਚੇ ਗੁਰਾਂ ਨੇ ਮੈਨੂੰ ਇਹ ਸਮਝ ਦਰਸਾਈ ਹੈ। ਮਨੁ ਚੰਚਲੁ ਬਹੁ ਚੋਟਾ ਖਾਇ ॥ ਚੁਲਬਲਾ ਮਨ ਘਣੇਰੀਆਂ ਸੱਟਾਂ ਸਹਾਰਦਾ ਹੈ। ਏਥਹੁ ਛੁੜਕਿਆ ਠਉਰ ਨ ਪਾਇ ॥ (ਮਨੁੱਖਾ ਜਨਮ ਦਾ) ਇਹ ਅਉਸਰ ਗੁਆ ਕੇ ਉਸ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਣੀ। ਗਰਭ ਜੋਨਿ ਵਿਸਟਾ ਕਾ ਵਾਸੁ ॥ ਉਹ ਬੱਚੇਦਾਨੀ ਦੇ ਜੀਵਨ ਵਿੱਚ ਪਾਇਆ ਜਾਂਦਾ ਹੈ ਅਤੇ ਗੰਦਗੀ ਅੰਦਰ ਵੱਸਦਾ ਹੈ। ਤਿਤੁ ਘਰਿ ਮਨਮੁਖੁ ਕਰੇ ਨਿਵਾਸੁ ॥੩॥ ਐਹੋ ਜੇਹੇ ਗ੍ਰਹਿ ਅੰਦਰ ਪ੍ਰਤੀਕੂਲ ਪੁਰਸ਼ ਵਾਸਾ ਅਖ਼ਤਿਆਰ ਕਰਦਾ ਹੈ। ਅਪੁਨੇ ਸਤਿਗੁਰ ਕਉ ਸਦਾ ਬਲਿ ਜਾਈ ॥ ਮੈਂ ਆਪਣੇ ਸੱਚੇ ਗੁਰਾਂ ਤੋਂ ਹਮੇਸ਼ਾਂ ਕੁਰਬਾਨ ਵੰਞਦਾ ਹਾਂ। ਗੁਰਮੁਖਿ ਜੋਤੀ ਜੋਤਿ ਮਿਲਾਈ ॥ ਗੁਰਾਂ ਦੇ ਰਾਹੀਂ ਮਨੁੱਖੀ ਨੂਰ, ਪਰਮਨੂਰ ਨਾਲ ਅਭੇਦ ਹੋ ਜਾਂਦਾ ਹੈ। ਨਿਰਮਲ ਬਾਣੀ ਨਿਜ ਘਰਿ ਵਾਸਾ ॥ ਪਵਿੱਤਰ ਗੁਰਬਾਣੀ ਦੇ ਜ਼ਰੀਏ, ਇਨਸਾਨ ਆਪਣੇ ਨਿੱਜ ਦੇ ਧਾਮ ਅੰਦਰ ਨਿਵਾਸ ਪ੍ਰਾਪਤ ਕਰ ਲੈਂਦਾ ਹੈ! ਨਾਨਕ ਹਉਮੈ ਮਾਰੇ ਸਦਾ ਉਦਾਸਾ ॥੪॥੬॥੪੫॥ ਨਾਨਕ, ਜੋ ਆਪਣੀ ਸਵੈ-ਹੰਗਤਾ ਨੂੰ ਮਾਰ ਲੈਂਦਾ ਹੈ, ਉਹ ਹਮੇਸ਼ਾਂ ਹੀ ਨਿਰਲੇਪ ਹੈ। ਆਸਾ ਮਹਲਾ ੩ ॥ ਆਸਾ ਤੀਜੀ ਪਾਤਸ਼ਾਹੀ। ਲਾਲੈ ਆਪਣੀ ਜਾਤਿ ਗਵਾਈ ॥ ਸਾਹਿਬ ਦਾ ਗੋਲਾ ਆਪਣੀ ਜਾਤੀ ਗਵਾ ਦਿੰਦਾ ਹੈ। ਤਨੁ ਮਨੁ ਅਰਪੇ ਸਤਿਗੁਰ ਸਰਣਾਈ ॥ ਉਹ ਆਪਣੀ ਦੇਹਿ ਤੇ ਆਤਮਾਂ ਸੱਚੇ ਗੁਰਾਂ ਦੇ ਸਮਰਪਣ ਕਰ ਦਿੰਦਾ ਹੈ ਅਤੇ ਉਨ੍ਹਾਂ ਦੀ ਪਨਾਹ ਲੈਂਦਾ ਹੈ। copyright GurbaniShare.com all right reserved. Email |