Page 359
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪਰਾਪਤ ਹੁੰਦਾ ਹੈ।

ਭੀਤਰਿ ਪੰਚ ਗੁਪਤ ਮਨਿ ਵਾਸੇ ॥
ਪੰਜ ਮੰਦੇ ਵਿਸ਼ੇ-ਵੇਗ-ਲੁਕ ਕੇ ਚਿੱਤ ਅੰਦਰ ਵੱਸਦੇ ਹਨ, ਅਤੇ।

ਥਿਰੁ ਨ ਰਹਹਿ ਜੈਸੇ ਭਵਹਿ ਉਦਾਸੇ ॥੧॥
ਉਹ ਅਸਥਿਰ ਨਹੀਂ ਰਹਿੰਦੇ, ਅਤੇ ਭਗੌੜੇ ਦੀ ਤਰ੍ਹਾਂ ਭਟਕਦੇ ਫਿਰਦੇ ਹਨ।

ਮਨੁ ਮੇਰਾ ਦਇਆਲ ਸੇਤੀ ਥਿਰੁ ਨ ਰਹੈ ॥
ਮੇਰੀ ਆਤਮਾ ਮਿਹਰਬਾਨ ਮਾਲਕ ਨਾਲ ਬੱਝੀ ਹੋਈ ਨਹੀਂ ਰਹਿੰਦੀ।

ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲਗੈ ॥੧॥ ਰਹਾਉ ॥
ਲਾਲਚੀ ਧੋਖੇਬਾਜ, ਅਪਰਾਧੀ ਅਤੇ ਦੰਭੀ ਆਤਮਾ, ਦੁਨੀਆਂ ਦਾਰੀ ਨਾਲ ਘਣੇਰੀ ਜੁੜੀ ਹੋਈ ਹੈ। ਠਹਿਰਾਉ।

ਫੂਲ ਮਾਲਾ ਗਲਿ ਪਹਿਰਉਗੀ ਹਾਰੋ ॥
ਮੈਂ ਆਪਣੀ ਗਰਦਨ ਨੂੰ ਫ਼ੁੱਲਾਂ ਦੇ ਹਾਰ ਨਾਲ ਸਸ਼ੋਭਤ ਕਰੂੰਗੀ।

ਮਿਲੈਗਾ ਪ੍ਰੀਤਮੁ ਤਬ ਕਰਉਗੀ ਸੀਗਾਰੋ ॥੨॥
ਜਦ ਮੈਂ ਆਪਣੇ ਪਿਆਰੇ ਨੂੰ ਮਿਲੂੰਗੀ, ਤਦ ਮੈਂ ਹਾਰ ਸ਼ਿੰਗਾਰ ਲਾਵਾਂਗੀ।

ਪੰਚ ਸਖੀ ਹਮ ਏਕੁ ਭਤਾਰੋ ॥
ਮੇਰੀਆਂ ਪੰਜ ਸਹੇਲੀਆਂ ਹਨ, ਅਤੇ ਇਕ ਕੰਤ।

ਪੇਡਿ ਲਗੀ ਹੈ ਜੀਅੜਾ ਚਾਲਣਹਾਰੋ ॥੩॥
ਇਹ ਮੁੱਢਲੀ ਭਾਵੀ ਹੈ, ਕਿ ਆਤਮਾ ਟੁਰ ਜਾਣ ਵਾਲੀ ਹੈ।

ਪੰਚ ਸਖੀ ਮਿਲਿ ਰੁਦਨੁ ਕਰੇਹਾ ॥
ਪੰਜ ਸਹੇਲੀਆਂ ਮਿਲ ਕੇ ਵਿਰਲਾਪ ਕਰਦੀਆਂ ਹਨ।

ਸਾਹੁ ਪਜੂਤਾ ਪ੍ਰਣਵਤਿ ਨਾਨਕ ਲੇਖਾ ਦੇਹਾ ॥੪॥੧॥੩੪॥
ਨਾਨਕ ਬੇਨਤੀ ਕਰਦਾ ਹੈ, ਜਦ ਆਤਮਾ ਪਕੜੀ ਜਾਂਦੀ ਹੈ, ਤਦ, ਇਸ ਨੂੰ ਹਿਸਾਬ ਕਿਤਾਬ ਦੇਣਾ ਪੈਦਾ ਹੈ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

ਆਸਾ ਘਰੁ ੬ ਮਹਲਾ ੧ ॥
ਆਸਾ ਪਹਿਲੀ ਪਾਤਸ਼ਾਹੀ।

ਮਨੁ ਮੋਤੀ ਜੇ ਗਹਣਾ ਹੋਵੈ ਪਉਣੁ ਹੋਵੈ ਸੂਤ ਧਾਰੀ ॥
ਜੇਕਰ ਉਹ ਜੇਵਰ ਵਰਗੇ ਆਪਣੇ ਮਨ ਦੇ ਮਾਣਕ ਨੂੰ ਸੁਆਸ ਦੇ ਧਾਗੇ ਵਿੱਚ ਪਰੋ ਲਵੇ,

ਖਿਮਾ ਸੀਗਾਰੁ ਕਾਮਣਿ ਤਨਿ ਪਹਿਰੈ ਰਾਵੈ ਲਾਲ ਪਿਆਰੀ ॥੧॥
ਅਤੇ ਪਤਨੀ ਆਪਣੀ ਦੇਹਿ ਉਤੇ ਦਇਆ ਦਾ ਹਾਰ ਸ਼ਿੰਗਾਰ ਕਰ ਲਵੇ ਤਾਂ ਪ੍ਰੀਤਮ ਆਪਣੀ ਲਾਡਲੀ ਨੂੰ ਮਾਣ ਲੈਦਾ ਹੈ।

ਲਾਲ ਬਹੁ ਗੁਣਿ ਕਾਮਣਿ ਮੋਹੀ ॥
ਹੇ ਮੇਰੇ ਪਿਆਰੇ! ਮੈਂ ਪਤਨੀ, ਤੇਰੀਆਂ ਘਣੇਰੀਆਂ ਖੂਬੀਆਂ ਤੇ ਫ਼ਰੇਫ਼ਤਾ ਹੋ ਗਈ ਹਾਂ।

ਤੇਰੇ ਗੁਣ ਹੋਹਿ ਨ ਅਵਰੀ ॥੧॥ ਰਹਾਉ ॥
ਤੇਰੀਆਂ ਸ਼੍ਰੇਸ਼ਟਤਾਈਆਂ ਕਿਸੇ ਹੋਰਸ ਵਿੱਚ ਪਾਈਆਂ ਨਹੀਂ ਜਾਂਦੀਆਂ। ਠਹਿਰਾਉ।

ਹਰਿ ਹਰਿ ਹਾਰੁ ਕੰਠਿ ਲੇ ਪਹਿਰੈ ਦਾਮੋਦਰੁ ਦੰਤੁ ਲੇਈ ॥
ਜੇਕਰ ਵਹੁਟੀ ਸੁਆਮੀ ਦੇ ਨਾਮ ਦੀ ਮਾਲਾ ਨੂੰ ਆਪਣੀ ਗਰਦਨ ਦੁਆਲੇ ਪਾ ਲਵੇ, ਤੇ ਹਰੀ ਨੂੰ ਆਪਣੇ ਦੰਦਾਂ ਦਾ ਮੰਜਨ ਕਰ ਲਵੇ।

ਕਰ ਕਰਿ ਕਰਤਾ ਕੰਗਨ ਪਹਿਰੈ ਇਨ ਬਿਧਿ ਚਿਤੁ ਧਰੇਈ ॥੨॥
ਜੇਕਰ ਉਹ ਸਿਰਜਣਹਾਰ ਨੂੰ ਆਪਣੇ ਹੱਥ ਦਾ ਕੜਾ ਬਣਾ ਕੇ ਪਾ ਲਵੇ, ਤਾਂ ਇਸ ਤਰੀਕੇ ਨਾਲ ਉਹ ਆਪਣੇ ਮਨ ਨੂੰ ਰੋਕ ਲਵੇਗੀ।

ਮਧੁਸੂਦਨੁ ਕਰ ਮੁੰਦਰੀ ਪਹਿਰੈ ਪਰਮੇਸਰੁ ਪਟੁ ਲੇਈ ॥
ਉਹ, ਮਧ ਰਾਖਸ਼ ਨੂੰ ਮਾਰਨ ਵਾਲੇ, ਵਾਹਿਗੁਰੂ ਨੂੰ ਆਪਣੇ ਪਾਉਣ ਲਈ ਉਗਲੀ ਦੀ ਛਾਪ ਬਣਾਵੇ, ਤੇ ਸ਼ਰੋਮਣੀ ਸਾਹਿਬ ਨੂੰ ਰੇਸ਼ਮੀ ਕੱਪੜਿਆਂ ਵਜੋਂ ਪਰਾਪਤ ਕਰੇ।

ਧੀਰਜੁ ਧੜੀ ਬੰਧਾਵੈ ਕਾਮਣਿ ਸ੍ਰੀਰੰਗੁ ਸੁਰਮਾ ਦੇਈ ॥੩॥
ਮੁਟਿਆਰ ਸਹਿਨਸ਼ੀਲਤਾ ਦੀ ਮੀਢੀ ਗੁੰਦੇ ਅਤੇ ਪਿਆਰੇ ਦੀ ਵਡਿਆਈ ਦਾ ਕੱਜਲ ਆਪਣੀਆਂ ਅੱਖਾਂ ਵਿੱਚ ਪਾਵੇ।

ਮਨ ਮੰਦਰਿ ਜੇ ਦੀਪਕੁ ਜਾਲੇ ਕਾਇਆ ਸੇਜ ਕਰੇਈ ॥
ਜੇਕਰ ਉਹ ਬ੍ਰਹਮਗਿਆਨ ਦੇ ਲੈਪਂ ਨੂੰ ਆਪਣੇ ਚਿੱਤ ਦੇ ਮਹਿਲ ਅੰਦਰ ਜਗਾ ਲਵੇ ਅਤੇ ਆਪਣੀ ਦੇਹਿ ਨੂੰ ਪਲੰਘ ਬਣਾ ਲਵੇ,

ਗਿਆਨ ਰਾਉ ਜਬ ਸੇਜੈ ਆਵੈ ਤ ਨਾਨਕ ਭੋਗੁ ਕਰੇਈ ॥੪॥੧॥੩੫॥
ਤਦ, ਜਦ ਬ੍ਰਹਿਮ ਵਿਦਿਆ ਦਾ ਪਾਤਸ਼ਾਹ, ਹਰੀ ਪਲੰਘ ਉਤੇ ਆਉਂਦਾ ਹੈ, ਉਦੋਂ ਉਸ ਨੂੰ ਮਾਣਦਾ ਹੈ।

ਆਸਾ ਮਹਲਾ ੧ ॥
ਆਸਾ ਪਹਿਲੀ ਪਾਤਸ਼ਾਹੀ।

ਕੀਤਾ ਹੋਵੈ ਕਰੇ ਕਰਾਇਆ ਤਿਸੁ ਕਿਆ ਕਹੀਐ ਭਾਈ ॥
ਸਿਰਜਿਆ ਹੋਇਆ ਉਹ ਕੁੱਝ ਕਰਦਾ ਹੈ, ਜੋ ਉਸ ਤੋਂ ਕਰਾਇਆ ਜਾਂਦਾ ਹੈ। ਆਪਾਂ ਉਸ ਨੂੰ ਕੀ ਆਖ ਸਕਦੇ ਹਾਂ, ਹੇ ਵੀਰ?

ਜੋ ਕਿਛੁ ਕਰਣਾ ਸੋ ਕਰਿ ਰਹਿਆ ਕੀਤੇ ਕਿਆ ਚਤੁਰਾਈ ॥੧॥
ਜਿਹੜਾ ਕੁਝ ਸਾਈਂ ਨੇ ਕਰਨਾ ਹੈ, ਉਸ ਨੂੰ ਉਹ ਕਰ ਰਿਹਾ ਹੈ। ਕੀਤੇ ਹੋਏ ਦੀ ਸਿਆਣਪ ਕੀ ਕਰ ਸਕਦੀ ਹੈ?

ਤੇਰਾ ਹੁਕਮੁ ਭਲਾ ਤੁਧੁ ਭਾਵੈ ॥
ਤੇਰਾ ਭਾਣਾ ਮੈਨੂੰ ਮਿੱਠਾ ਲੱਗਦਾ ਹੈ, ਹੇ ਵਾਹਿਗੁਰੂ! ਇਹ ਤੈਨੂੰ ਚੰਗਾ ਲੱਗਦਾ ਹੈ।

ਨਾਨਕ ਤਾ ਕਉ ਮਿਲੈ ਵਡਾਈ ਸਾਚੇ ਨਾਮਿ ਸਮਾਵੈ ॥੧॥ ਰਹਾਉ ॥
ਨਾਨਕ, ਕੇਵਲ ਉਸ ਨੂੰ ਹੀ ਇੱਜ਼ਤ ਪਰਾਪਤ ਹੁੰਦੀ ਹੈ ਜੋ ਸਤਿਨਾਮ ਅੰਦਰ ਲੀਨ ਹੋ ਜਾਂਦਾ ਹੈ। ਠਹਿਰਾਉ।

ਕਿਰਤੁ ਪਇਆ ਪਰਵਾਣਾ ਲਿਖਿਆ ਬਾਹੁੜਿ ਹੁਕਮੁ ਨ ਹੋਈ ॥
ਜੇਹੋ ਜੇਹਾ ਲਿਖਿਆ ਹੋਇਆ ਹੁਕਮ ਹੈ, ਅਸੀਂ ਉਹੋ ਜੇਹੇ ਅਮਲ ਕਮਾਉਂਦੇ ਹਾਂ! ਹੁਕਮ ਨੂੰ ਕੋਈ ਭੀ ਮੋੜ (ਟਾਲ) ਨਹੀਂ ਸਕਦਾ।

ਜੈਸਾ ਲਿਖਿਆ ਤੈਸਾ ਪੜਿਆ ਮੇਟਿ ਨ ਸਕੈ ਕੋਈ ॥੨॥
ਜੇਹੋ ਜੇਹੀ ਲਿਖਤਾਕਾਰ ਹੈ, ਉਹੋ ਜੇਹੀ ਹੀ ਆ ਵਾਪਰਦੀ ਹੈ। ਕੋਈ ਭੀ ਇਸ ਨੂੰ ਮੇਟ ਨਹੀਂ ਸਕਦਾ।

ਜੇ ਕੋ ਦਰਗਹ ਬਹੁਤਾ ਬੋਲੈ ਨਾਉ ਪਵੈ ਬਾਜਾਰੀ ॥
ਜੋ ਕੋਈ ਸਭਾ ਵਿੱਚ ਬਹੁਤਾ ਬੋਲਦਾ ਹੈ, ਉਹ ਮਖੌਲੀਆਂ (ਮਸਖਰਾ) ਆਖਿਆ ਜਾਂਦਾ ਹੈ।

ਸਤਰੰਜ ਬਾਜੀ ਪਕੈ ਨਾਹੀ ਕਚੀ ਆਵੈ ਸਾਰੀ ॥੩॥
ਉਹ ਸ਼ਤਰੰਜ ਦੀ ਖੇਡ ਵਿੱਚ ਜਿੱਤਦਾ ਨਹੀਂ ਅਤੇ ਉਸ ਦੀਆਂ ਗੋਟੀਆਂ ਪੁਗਦੀਆਂ ਹੀ ਨਹੀਂ।

ਨਾ ਕੋ ਪੜਿਆ ਪੰਡਿਤੁ ਬੀਨਾ ਨਾ ਕੋ ਮੂਰਖੁ ਮੰਦਾ ॥
ਆਪਣੇ ਤੌਰ ਉੱਤੇ ਕੋਈ ਜਣਾ ਵਿਦਵਾਨ, ਆਲਮ ਜਾਂ ਅਕਲਮੰਦ ਨਹੀਂ ਅਤੇ ਨਾਂ ਹੀ ਕੋਈ ਬੇਵਕੂਫ ਜਾਂ ਬੁਰਾ।

ਬੰਦੀ ਅੰਦਰਿ ਸਿਫਤਿ ਕਰਾਏ ਤਾ ਕਉ ਕਹੀਐ ਬੰਦਾ ॥੪॥੨॥੩੬॥
ਜਦ ਉਹ ਦਾਸ ਭਾਵ ਨਾਲ ਸਾਹਿਬ ਦੀ ਪਰਸੰਸਾ ਕਰਦਾ ਹੈ, ਕੇਵਲ ਤਦ ਹੀ ਉਹ ਇਨਸਾਨ ਆਖਿਆ ਜਾ ਸਕਦਾ ਹੈ।

ਆਸਾ ਮਹਲਾ ੧ ॥
ਆਸਾ ਪਹਿਲੀ ਪਾਤਸ਼ਾਹੀ।

ਗੁਰ ਕਾ ਸਬਦੁ ਮਨੈ ਮਹਿ ਮੁੰਦ੍ਰਾ ਖਿੰਥਾ ਖਿਮਾ ਹਢਾਵਉ ॥
ਗੁਰਾਂ ਦੀ ਕਲਾਮ ਦੀਆਂ ਮੇਰੇ ਚਿੱਤ ਅੰਦਰ ਮੁੰਦਰਾਂ ਹਨ ਤੇ ਮੈਂ ਸਹਿਨਸ਼ੀਲਤਾ ਦੀ ਗੋਦੜੀ ਪਹਿਣਦਾ ਹਾਂ।

ਜੋ ਕਿਛੁ ਕਰੈ ਭਲਾ ਕਰਿ ਮਾਨਉ ਸਹਜ ਜੋਗ ਨਿਧਿ ਪਾਵਉ ॥੧॥
ਜੋ ਕੁਛ ਪ੍ਰਭੂ ਕਰਦਾ ਹੈ, ਉਸ ਨੂੰ ਮੈਂ ਚੰਗਾ ਕਰਕੇ ਮੰਨਦਾ ਹਾਂ। ਇਸ ਤਰ੍ਹਾਂ ਮੈਂ ਯੋਗ ਦੇ ਖ਼ਜ਼ਾਨੇ ਨੂੰ ਸੁਖੈਨ ਹੀ ਪ੍ਰਾਪਤ ਕਰ ਲੈਂਦਾ ਹਾਂ।

ਬਾਬਾ ਜੁਗਤਾ ਜੀਉ ਜੁਗਹ ਜੁਗ ਜੋਗੀ ਪਰਮ ਤੰਤ ਮਹਿ ਜੋਗੰ ॥
ਹੇ ਪਿਤਾ, ਐਸ ਤਰ੍ਹਾਂ ਜੁੜੀ ਹੋਈ ਆਤਮਾ, ਸਾਰਿਆਂ ਯੁਗਾਂ ਅੰਦਰ ਯੋਗੀ ਹੈ। ਇਹ ਮਹਾਨ ਤੱਤ ਅੰਦਰ ਲੀਨ ਹੋ ਜਾਂਦੀ ਹੈ।

copyright GurbaniShare.com all right reserved. Email