ਆਗੈ ਸਹ ਭਾਵਾ ਕਿ ਨ ਭਾਵਾ ॥੨॥
ਪਰੰਤੂ ਅੱਗੇ ਮੈਨੂੰ ਪਤਾ ਨਹੀਂ ਕਿ ਮੈਂ ਉਸ ਨੂੰ ਚੰਗੀ ਲੱਗਦੀ ਹਾਂ ਕਿ ਨਹੀਂ। ਕਿਆ ਜਾਨਾ ਕਿਆ ਹੋਇਗਾ ਰੀ ਮਾਈ ॥ ਮੈਨੂੰ ਕੀ ਪਤਾ ਹੈ, ਮੇਰੇ ਨਾਲ ਕੀ ਵਾਪਰੇਗੀ, ਹੇ ਮੇਰੀ ਮਾਤਾ? ਹਰਿ ਦਰਸਨ ਬਿਨੁ ਰਹਨੁ ਨ ਜਾਈ ॥੧॥ ਰਹਾਉ ॥ ਵਾਹਿਗੁਰੂ ਦੇ ਦੀਦਾਰ ਦੇ ਬਗੈਰ ਮੈਂ ਰਹਿ ਨਹੀਂ ਸਕਦੀ। ਠਹਿਰਾਉ। ਪ੍ਰੇਮੁ ਨ ਚਾਖਿਆ ਮੇਰੀ ਤਿਸ ਨ ਬੁਝਾਨੀ ॥ ਮੈਂ ਪ੍ਰੀਤ ਦਾ ਸੁਆਦ ਨਹੀਂ ਮਣਿਆ ਅਤੇ ਮੇਰੀ ਪਿਆਸ ਨਹੀਂ ਬੁਝੀ, ਗਇਆ ਸੁ ਜੋਬਨੁ ਧਨ ਪਛੁਤਾਨੀ ॥੩॥ ਮੇਰੀ ਸੁੰਦਰ ਜੁਆਨੀ ਚਲੀ ਗਈ ਹੈ ਅਤੇ ਮੈਂ ਪਤਨੀ, ਪਸਚਾਤਾਪ ਕਰਦੀ ਹਾਂ। ਅਜੈ ਸੁ ਜਾਗਉ ਆਸ ਪਿਆਸੀ ॥ ਹੁਣ ਭੀ ਮੈਂ ਪਰਮ ਚਾਹਵਾਨ ਹੋ ਜਾਗਦੀ ਰਹਿੰਦੀ ਹਾਂ। ਭਈਲੇ ਉਦਾਸੀ ਰਹਉ ਨਿਰਾਸੀ ॥੧॥ ਰਹਾਉ ॥ ਮੈਂ ਗ਼ਮਗੀਨ ਹੋ ਗਈ ਹਾਂ ਅਤੇ ਬੇ-ਉਮੈਦ ਰਹਿੰਦੀ ਹਾਂ। ਠਹਿਰਾਉ। ਹਉਮੈ ਖੋਇ ਕਰੇ ਸੀਗਾਰੁ ॥ ਜੇਕਰ ਪਤਨੀ ਆਪਣੀ ਹੰਗਤਾ ਛੱਡ ਦੇਵੇ ਅਤੇ ਇਸ ਤਰ੍ਹਾਂ ਦਾ ਹਾਰ ਸ਼ਿੰਗਾਰ ਕਰੇ, ਤਉ ਕਾਮਣਿ ਸੇਜੈ ਰਵੈ ਭਤਾਰੁ ॥੪॥ ਤਦ, ਉਸ ਦਾ ਖ਼ਸਮ ਆਪਣੀ ਸੇਜ ਉਤੇ ਉਸ ਨੂੰ ਮਾਣਦਾ ਹੈ। ਤਉ ਨਾਨਕ ਕੰਤੈ ਮਨਿ ਭਾਵੈ ॥ ਤਦ, ਨਾਨਕ, ਪਤਨੀ ਆਪਣੇ ਪਤੀ ਦੇ ਚਿੱਤ ਨੂੰ ਚੰਗੀ ਲੱਗਣ ਲੱਗ ਜਾਂਦੀ ਹੈ। ਛੋਡਿ ਵਡਾਈ ਅਪਣੇ ਖਸਮ ਸਮਾਵੈ ॥੧॥ ਰਹਾਉ ॥੨੬॥ ਉਹ ਆਪਣੀ ਸਵੈ-ਹੰਗਤਾ ਨੂੰ ਤਿਆਗ ਦਿੰਦੀ ਹੈ ਅਤੇ ਆਪਣੇ ਪ੍ਰੀਤਮ ਅੰਦਰ ਲੀਨ ਹੋ ਜਾਂਦੀ ਹੈ। ਠਹਿਰਾਉ। ਆਸਾ ਮਹਲਾ ੧ ॥ ਰਾਗ ਆਸਾ ਪਹਿਲੀ ਪਾਤਸ਼ਾਹੀ। ਪੇਵਕੜੈ ਧਨ ਖਰੀ ਇਆਣੀ ॥ ਇਸ ਜਹਾਨ ਅੰਦਰ (ਪੇਕੇ ਵਿੱਚ), ਮੈਂ ਪਤਨੀ ਬਹੁਤ ਬੇਸਮਝ ਰਹੀ, ਤਿਸੁ ਸਹ ਕੀ ਮੈ ਸਾਰ ਨ ਜਾਣੀ ॥੧॥ ਅਤੇ ਉਸ ਪਤੀ ਦੀ ਕਦਰ ਦੀ ਮੈਂ ਸਿੰਆਣ ਨਾਂ ਕੀਤੀ। ਸਹੁ ਮੇਰਾ ਏਕੁ ਦੂਜਾ ਨਹੀ ਕੋਈ ॥ ਮੈਡਾਂ ਭਤਾਰ ਕੇਵਲ ਇਕ ਹੈ। ਹੋਰ ਕੋਈ ਦੂਸਰਾ ਉਸ ਵਰਗਾ ਨਹੀਂ। ਨਦਰਿ ਕਰੇ ਮੇਲਾਵਾ ਹੋਈ ॥੧॥ ਰਹਾਉ ॥ ਜੇਕਰ ਉਹ ਮਿਹਰ ਦੀ ਨਜ਼ਰ ਧਾਰੇ, ਤਦ ਮੇਂ ਉਸ ਨੂੰ ਮਿਲ ਪਵਾਂਗੀ। ਠਹਿਰਾਉ। ਸਾਹੁਰੜੈ ਧਨ ਸਾਚੁ ਪਛਾਣਿਆ ॥ ਅਗਲੇ ਜਹਾਨ ਅੰਦਰ ਪਤਨੀ ਅਸਲੀਅਤ ਨੂੰ ਜਾਣ ਲਊਗੀ, ਸਹਜਿ ਸੁਭਾਇ ਅਪਣਾ ਪਿਰੁ ਜਾਣਿਆ ॥੨॥ ਅਤੇ ਸੁਖੈਨ ਹੀ ਆਪਣੇ ਪ੍ਰੀਤਮ ਨੂੰ ਸਿੰਆਣ ਲਵੇਗੀ। ਗੁਰ ਪਰਸਾਦੀ ਐਸੀ ਮਤਿ ਆਵੈ ॥ ਗੁਰਾਂ ਦੀ ਦਇਆ ਦੁਆਰਾ, ਜੇਕਰ ਉਸ ਨੂੰ ਐਹੋ ਜੇਹੀ ਅਕਲ ਆ ਜਾਵੇ, ਤਾਂ ਕਾਮਣਿ ਕੰਤੈ ਮਨਿ ਭਾਵੈ ॥੩॥ ਤਦ, ਪਤਨੀ ਆਪਣੇ ਪਤੀ ਦੇ ਦਿਲ ਨੂੰ ਭਾ ਜਾਵੇਗੀ। ਕਹਤੁ ਨਾਨਕੁ ਭੈ ਭਾਵ ਕਾ ਕਰੇ ਸੀਗਾਰੁ ॥ ਗੁਰੂ ਜੀ ਆਖਦੇ ਹਨ, ਜੋ ਸਾਈਂ ਦੇ ਡਰ ਦੇ ਪਿਆਰ ਨਾਲ ਸਸ਼ੋਭਤ ਹੋਈ ਹੋਈ ਹੈ, ਸਦ ਹੀ ਸੇਜੈ ਰਵੈ ਭਤਾਰੁ ॥੪॥੨੭॥ ਉਹ ਆਪਣੇ ਭਰਤੇ ਨੂੰ, ਹਮੇਸ਼ਾਂ, ਪਲੰਘ ਉੱਤੇ ਮਾਣਦੀ ਹੈ। ਆਸਾ ਮਹਲਾ ੧ ॥ ਰਾਗ ਆਸਾ ਪਹਿਲੀ ਪਾਤਸ਼ਾਹੀ। ਨ ਕਿਸ ਕਾ ਪੂਤੁ ਨ ਕਿਸ ਕੀ ਮਾਈ ॥ ਨਾਂ ਕਿਸੇ ਦਾ ਕੋਈ ਪੁੱਤਰ ਹੈ, ਨਾਂ ਹੀ ਕਿਸੇ ਦੀ ਕੋਈ ਮਾਤਾ। ਝੂਠੈ ਮੋਹਿ ਭਰਮਿ ਭੁਲਾਈ ॥੧॥ ਕੂੜੀ ਸੰਸਾਰੀ ਮਮਤਾ ਦੇ ਰਾਹੀਂ ਪ੍ਰਾਣੀ ਵਹਿਮ ਅੰਦਰ ਭਟਕਦਾ ਹੈ। ਮੇਰੇ ਸਾਹਿਬ ਹਉ ਕੀਤਾ ਤੇਰਾ ॥ ਮੈਂਡ ਮਾਲਕ! ਮੈਂ ਤੇਰੀ ਰਚਨਾ ਹਾਂ। ਜਾਂ ਤੂੰ ਦੇਹਿ ਜਪੀ ਨਾਉ ਤੇਰਾ ॥੧॥ ਰਹਾਉ ॥ ਜੇਕਰ ਤੂੰ ਇਸ ਨੂੰ ਮੈਨੂੰ ਦੇਵੇ, ਤਾਂ ਮੈਂ ਤੇਰੇ ਨਾਮ ਦਾ ਉਚਾਰਨ ਕਰਾਂਗਾ। ਠਹਿਰਾਉ। ਬਹੁਤੇ ਅਉਗਣ ਕੂਕੈ ਕੋਈ ॥ ਜੇਕਰ ਕੋਈ ਜਣਾ ਘਣੇਰਿਆਂ ਪਾਪਾਂ ਨਾਲ ਪੂਰਤ ਹੋਵੇ, ਅਤੇ ਸੁਆਮੀ ਦੇ ਦੁਆਰੇ ਉਤੇ ਪ੍ਰਾਰਥਨਾ ਕਰੇ, ਜਾ ਤਿਸੁ ਭਾਵੈ ਬਖਸੇ ਸੋਈ ॥੨॥ ਪ੍ਰੰਤੂ, ਕੇਵਲ ਤਦ ਹੀ ਉਹ ਉਸ ਨੂੰ ਮਾਫ ਕਰੇਗਾ, ਜਦ ਉਸ ਨੂੰ ਚੰਗਾ ਲੱਗੇਗਾ। ਗੁਰ ਪਰਸਾਦੀ ਦੁਰਮਤਿ ਖੋਈ ॥ ਗੁਰਾਂ ਦੀ ਦਇਆ ਦੁਆਰਾ ਖੋਟੀ ਅਕਲ ਜੜੋਂ ਮੇਖੋਂ ਪੁੱਟੀ ਜਾਂਦੀ ਹੈ। ਜਹ ਦੇਖਾ ਤਹ ਏਕੋ ਸੋਈ ॥੩॥ ਜਿੱਥੇ ਕਿਤੇ ਮੈਂ ਵੇਖਦਾ ਹਾਂ, ਉਥੇ ਮੈਂ ਉਸ ਅਦੁੱਤੀ ਸੁਆਮੀ ਨੂੰ ਪਾਉਂਦਾ ਹਾਂ। ਕਹਤ ਨਾਨਕ ਐਸੀ ਮਤਿ ਆਵੈ ॥ ਗੁਰੂ ਜੀ ਆਖਦੇ ਹਨ ਜੇਕਰ ਕਿਸੇ ਨੂੰ ਐਹੋ ਜੇਹੀ ਸਮਝ ਆ ਜਾਵੇ, ਤਾਂ ਕੋ ਸਚੇ ਸਚਿ ਸਮਾਵੈ ॥੪॥੨੮॥ ਤਦ ਉਹ ਸਚਿਆਰਾਂ ਦੇ ਪਰਮ ਸਚਿਆਰ ਵਿੱਚ ਲੀਨ ਹੋ ਜਾਂਦਾ ਹੈ। ਆਸਾ ਮਹਲਾ ੧ ਦੁਪਦੇ ॥ ਆਸਾ ਮਹਲਾ ਪਹਿਲੀ ਪਾਤਸ਼ਾਹੀ। ਦੁਪਦੇ। ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ ॥ ਉਸ ਸੰਸਾਰ ਦੇ ਛੱਪੜ ਅੰਦਰ ਪ੍ਰਾਣੀ ਦਾ ਵਸੇਬਾ ਹੋਇਆ ਹੈ ਜਿਥੇ ਜਲ ਤੇ ਅੱਗ ਉਸ ਸੁਆਮੀ ਨੇ ਬਣਾਏ ਹਨ। ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ ॥੧॥ ਸੰਸਾਰੀ ਮਮਤਾ ਦੇ ਚਿੱਕੜ ਅੰਦਰ ਉਸ ਦੇ ਪੈਰ ਅੱਗੇ ਨਹੀਂ ਟੁਰਦੇ। ਮੈਂ ਉਸ ਨੂੰ ਉਸ ਅੰਦਰ ਡੁਬਦਿਆਂ ਵੇਖ ਲਿਆ ਹੈ। ਮਨ ਏਕੁ ਨ ਚੇਤਸਿ ਮੂੜ ਮਨਾ ॥ ਹੇ ਮੂਰਖ ਮਨੁੱਖ, ਤੂੰ ਕਿਉਂ ਆਪਣੇ ਚਿੱਤ ਵਿੱਚ ਇੱਕ ਸੁਆਮੀ ਦਾ ਸਿਮਰਨ ਨਹੀਂ ਕਰਦਾ? ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਉ ॥ ਰੱਬ ਨੂੰ ਭੁਲਾਉਣ ਕਾਰਨ, ਹੇ ਬੰਦੇ! ਤੇਰੀਆਂ ਨੇਕੀਆਂ ਸੁਕ ਸੜ ਜਾਣਗੀਆਂ। ਠਹਿਰਾਉ। ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ ॥ ਮੈਂ ਨਾਂ ਬ੍ਰਹਿਮਚਾਰੀ, ਨਾਂ ਸੱਚਾ ਇਨਸਾਨ ਤੇ ਨਾਂ ਹੀ ਵਿਦਵਾਨ ਹਾਂ। ਬੇਵਕੂਫ ਤੇ ਬੇਸਮਝ, ਮੈਂ ਇਸ ਜਹਾਨ ਅੰਦਰ ਜੰਮਿਆ ਹਾਂ। ਪ੍ਰਣਵਤਿ ਨਾਨਕ ਤਿਨ੍ਹ੍ਹ ਕੀ ਸਰਣਾ ਜਿਨ੍ਹ੍ਹ ਤੂੰ ਨਾਹੀ ਵੀਸਰਿਆ ॥੨॥੨੯॥ ਬਿਨੈ ਕਰਦਾ ਹਾਂ, ਹੇ ਨਾਨਕ! ਮੈਂ ਉਨ੍ਹਾਂ ਦੀ ਸ਼ਰਣਾਗਤ ਸੰਭਾਲੀ ਹੈ, ਜਿਹੜੇ ਤੈਨੂੰ ਨਹੀਂ ਭੁਲਾਉਂਦੇ, ਹੇ ਸਾਹਿਬ! ਆਸਾ ਮਹਲਾ ੧ ॥ ਆਸਾ ਪਹਿਲੀ ਪਾਤਸ਼ਾਹੀ। ਛਿਅ ਘਰ ਛਿਅ ਗੁਰ ਛਿਅ ਉਪਦੇਸ ॥ ਛੇ ਸ਼ਾਸਤਰ ਹਨ, ਛੇ ਉਨ੍ਹਾਂ ਦੇ ਰਚਣਹਾਰ ਅਤੇ ਛੇ ਉਨ੍ਹਾਂ ਦੇ ਮੱਤ। ਗੁਰ ਗੁਰੁ ਏਕੋ ਵੇਸ ਅਨੇਕ ॥੧॥ ਪਰ ਸਾਰਿਆਂ ਉਸਤਾਦਾਂ ਦਾ ਉਸਤਾਦ ਇਕ ਸੁਆਮੀ ਹੈ, ਭਾਵੇਂ ਉਸ ਦੇ ਅਨੇਕਾਂ ਪਹਿਰਾਵੇ ਹਨ। ਜੈ ਘਰਿ ਕਰਤੇ ਕੀਰਤਿ ਹੋਇ ॥ ਜਿਸ ਮੱਤ ਵਿੱਚ ਸਿਰਜਣਹਾਰ ਦੀ ਸਿਫ਼ਤ ਸ਼ਲਾਘਾ ਹੁੰਦੀ ਹੈ, ਸੋ ਘਰੁ ਰਾਖੁ ਵਡਾਈ ਤੋਹਿ ॥੧॥ ਰਹਾਉ ॥ ਉਸ ਮੱਤ ਦੀ ਪੈਰਵੀ ਕਰ। ਇਸ ਵਿੱਚ ਤੇਰੀ ਵਡਿਆਈ ਹੈ। ਠਹਿਰਾਉ। ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਭਇਆ ॥ ਜਿਸ ਤਰ੍ਹਾਂ, ਸੈਕਿੰਡ, ਮਿੰਟ, ਘੰਟੇ ਪਹਰ, ਚੰਦ ਦੇ ਦਿਹਾੜੇ, ਹਫਤੇ ਦੇ ਦਿਹੁੰ, ਸੂਰਜੁ ਏਕੋ ਰੁਤਿ ਅਨੇਕ ॥ ਅਤੇ ਕਈ ਮੌਸਮ ਉਤਪੰਨ ਹੁੰਦੇ ਹਨ, ਇਕੱਲੇ ਆਫਤਾਬ ਤੋਂ, ਨਾਨਕ ਕਰਤੇ ਕੇ ਕੇਤੇ ਵੇਸ ॥੨॥੩੦॥ ਏਸੇ ਤਰ੍ਹਾਂ ਹੀ ਸਿਰਜਣਹਾਰ ਤੋਂ ਬਹੁਤੇ ਸਰੂਪ ਪੈਦਾ ਹੁੰਦੇ ਹਨ, ਹੇ ਨਾਨਕ! ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। copyright GurbaniShare.com all right reserved. Email |