ਜਿਉ ਤੂੰ ਰਾਖਹਿ ਤਿਵ ਹੀ ਰਹਣਾ ਦੁਖੁ ਸੁਖੁ ਦੇਵਹਿ ਕਰਹਿ ਸੋਈ ॥੩॥
ਜਿਸ ਤਰ੍ਹਾਂ ਤੂੰ ਮੈਨੂੰ ਰੱਖਦਾ ਹੈਂ, ਮੈਂ ਉਸੇ ਤਰ੍ਹਾਂ ਹੀ ਰਹਿੰਦਾ ਹਾਂ। ਤੂੰ ਕਸ਼ਟ ਅਤੇ ਆਰਾਮ ਦੇਣਹਾਰ ਹੈਂ। ਜੋ ਤੂੰ ਕਰਦਾ ਹੈਂ, ਉਹੀ ਹੁੰਦਾ ਹੈ। ਆਸਾ ਮਨਸਾ ਦੋਊ ਬਿਨਾਸਤ ਤ੍ਰਿਹੁ ਗੁਣ ਆਸ ਨਿਰਾਸ ਭਈ ॥ ਉਮੈਦ ਅਤੇ ਖਾਹਿਸ਼ ਮੈਂ ਦੋਨੇ ਮੇਟ ਛੱਡੀਆਂ ਹਨ ਅਤੇ ਤਿੰਨਾਂ ਲੱਛਣਾ (ਰਜੂ, ਸਤੁ, ਤਮੁ) ਵਾਲੀ ਮਾਇਆ ਦੀ ਲਾਲਸਾ ਭੀ ਮੈਂ ਤਿਆਗ ਦਿੱਤੀ ਹੈ। ਤੁਰੀਆਵਸਥਾ ਗੁਰਮੁਖਿ ਪਾਈਐ ਸੰਤ ਸਭਾ ਕੀ ਓਟ ਲਹੀ ॥੪॥ ਸਤਿ ਸੰਗਤ ਦੀ ਪਨਾਹ ਲੈਣ ਨਾਲ, ਗੁਰੂ ਦਾ ਸੱਚਾ ਸਿਖ ਪਰਮ ਅਨੰਦੀ ਦਸ਼ਾ ਨੂੰ ਪਰਾਪਤ ਹੋ ਜਾਂਦਾ ਹੈ। ਗਿਆਨ ਧਿਆਨ ਸਗਲੇ ਸਭਿ ਜਪ ਤਪ ਜਿਸੁ ਹਰਿ ਹਿਰਦੈ ਅਲਖ ਅਭੇਵਾ ॥ ਜਿਸ ਦੇ ਦਿਲ ਅੰਦਰ ਅਦ੍ਰਿਸ਼ਟ ਅਤੇ ਭੇਦ-ਰਹਿਤ ਵਾਹਿਗੁਰੂ ਵੱਸਦਾ ਹੈ, ਉਸ ਦੇ ਪੱਲੇ ਸਾਰੇ ਬ੍ਰਹਿਮ-ਬੋਧ, ਇਕਾਗਰਤਾ, ਸਿਮਰਨ ਅਤੇ ਤਪੱਸਿਆ ਹਨ। ਨਾਨਕ ਰਾਮ ਨਾਮਿ ਮਨੁ ਰਾਤਾ ਗੁਰਮਤਿ ਪਾਏ ਸਹਜ ਸੇਵਾ ॥੫॥੨੨॥ ਨਾਨਕ, ਜਿਸ ਦਾ ਹਿਰਦਾ ਸੁਆਮੀ ਦੇ ਨਾਮ ਨਾਲ ਰੰਗੀਜਿਆ ਹੈ, ਗੁਰਾਂ ਦੇ ਉਪਦੇਸ਼ ਤਾਬੇ ਉਹ ਵਾਹਿਗੁਰੂ ਦੀ ਟਹਿਲ ਸੇਵਾ ਨੂੰ ਸੁਖੈਨ ਹੀ ਪਾ ਲੈਂਦਾ ਹੈ। ਆਸਾ ਮਹਲਾ ੧ ਪੰਚਪਦੇ ॥ ਰਾਗ ਆਸਾ ਪਹਿਲੀ ਪਾਤਸ਼ਾਹੀ। ਪੰਚਪਦੇ। ਮੋਹੁ ਕੁਟੰਬੁ ਮੋਹੁ ਸਭ ਕਾਰ ॥ ਟੱਬਰ ਕਬੀਲੇ ਅਤੇ ਹੋਰ ਸਾਰੇ ਕੰਮਾਂ ਦੀ ਮਮਤਾ ਨੂੰ ਛੱਡ ਦੇ। ਮੋਹੁ ਤੁਮ ਤਜਹੁ ਸਗਲ ਵੇਕਾਰ ॥੧॥ ਤੂੰ ਸੰਸਾਰੀ ਮਮਤਾ ਨੂੰ ਤਰਕ ਕਰ ਦੇ, ਇਸ ਸਭ ਪਾਪਾਂ ਦੀ ਮੂਲ ਹੈ! ਮੋਹੁ ਅਰੁ ਭਰਮੁ ਤਜਹੁ ਤੁਮ੍ਹ੍ਹ ਬੀਰ ॥ ਤੂੰ ਸੰਸਾਰੀ ਮਮਤਾ ਅਤੇ ਸੰਦੇਹ ਨਵਿਰਤ ਕਰ ਦੇ। ਸਾਚੁ ਨਾਮੁ ਰਿਦੇ ਰਵੈ ਸਰੀਰ ॥੧॥ ਰਹਾਉ ॥ ਹੇ ਭਰਾ! ਅਤੇ ਆਪਣੀ ਆਤਮਾ ਅਤੇ ਦੇਹਿ ਨਾਲ ਸਤਿਨਾਮ ਦਾ ਉਚਾਰਨ ਕਰ। ਠਹਿਰਾਉ। ਸਚੁ ਨਾਮੁ ਜਾ ਨਵ ਨਿਧਿ ਪਾਈ ॥ ਜਦ ਆਦਮੀ ਸਤਿਨਾਮ ਦੇ ਨੌ ਖ਼ਜ਼ਾਨੇ ਪਰਾਪਤ ਕਰ ਲੈਂਦਾ ਹੈ, ਰੋਵੈ ਪੂਤੁ ਨ ਕਲਪੈ ਮਾਈ ॥੨॥ ਤਦ ਉਸ ਦੇ ਬੱਚੇ ਰੋਂਦੇ ਨਹੀਂ ਅਤੇ ਮਾਤਾ ਦੁਖੀ ਨਹੀਂ ਹੁੰਦੀ। ਏਤੁ ਮੋਹਿ ਡੂਬਾ ਸੰਸਾਰੁ ॥ ਇਸ ਸੰਸਾਰੀ ਮਮਤਾ ਅੰਦਰ ਜਗਤ ਡੁੱਬ ਗਿਆ ਹੈ। ਗੁਰਮੁਖਿ ਕੋਈ ਉਤਰੈ ਪਾਰਿ ॥੩॥ ਕਿਸੇ ਵਿਰਲੇ ਪਵਿੱਤਰ ਪੁਰਸ਼ ਦਾ ਹੀ ਪਾਰ ਉਤਾਰਾ ਹੁੰਦਾ ਹੈ। ਏਤੁ ਮੋਹਿ ਫਿਰਿ ਜੂਨੀ ਪਾਹਿ ॥ ਇਸ ਮੋਹ ਦੇ ਰਾਹੀਂ ਪ੍ਰਾਣੀ, ਮੁੜ ਜਨਮ ਧਾਰਨ ਕਰਦੇ ਹਨ। ਮੋਹੇ ਲਾਗਾ ਜਮ ਪੁਰਿ ਜਾਹਿ ॥੪॥ ਦੁਨਿਆਵੀ ਮੁਹੱਬਤ ਨਾਲ ਚਿਮੜਿਆ ਹੋਇਆ ਇਨਸਾਨ ਮੌਤ ਦੇ ਸ਼ਹਿਰ ਨੂੰ ਜਾਂਦਾ ਹੈ। ਗੁਰ ਦੀਖਿਆ ਲੇ ਜਪੁ ਤਪੁ ਕਮਾਹਿ ॥ ਗੁਰਾਂ ਦਾ ਉਪਦੇਸ਼ ਪਰਾਪਤ ਕਰਕੇ ਤੂੰ ਸਿਮਰਨ ਅਤੇ ਕਰੜੀ ਘਾਲ ਦੀ ਕਮਾਈ ਕਰ। ਨਾ ਮੋਹੁ ਤੂਟੈ ਨਾ ਥਾਇ ਪਾਹਿ ॥੫॥ ਨਾਂ ਸੰਸਾਰੀ ਮਮਤਾ ਟੁੱਟਦੀ ਹੈ, ਤੇ ਨਾਂ ਹੀ ਆਦਮੀ ਕਬੂਲ ਪੈਂਦਾ ਹੈ। ਨਦਰਿ ਕਰੇ ਤਾ ਏਹੁ ਮੋਹੁ ਜਾਇ ॥ ਜੇਕਰ ਮਾਲਕ ਆਪਣੀ ਮਿਹਰ ਦੀ ਨਿਗ੍ਹਾ ਧਾਰੇ, ਤਦ ਇਹ ਮਮਤਾ ਦੂਰ ਹੋ ਜਾਂਦੀ ਹੈ। ਨਾਨਕ ਹਰਿ ਸਿਉ ਰਹੈ ਸਮਾਇ ॥੬॥੨੩॥ ਇਨਸਾਨ ਵਾਹਿਗੁਰੂ ਨਾਲ ਅਭੇਦ ਹੋਇਆ ਰਹਿੰਦਾ ਹੈ, ਹੇ ਨਾਨਕ! ਆਸਾ ਮਹਲਾ ੧ ॥ ਰਾਗ ਆਸਾ ਪਹਿਲੀ ਪਾਤਸ਼ਾਹੀ। ਆਪਿ ਕਰੇ ਸਚੁ ਅਲਖ ਅਪਾਰੁ ॥ ਅਦ੍ਰਿਸ਼ਟ ਅਤੇ ਅਨੰਤ ਸੱਚਾ ਸੁਆਮੀ ਖੁਦ ਹੀ ਸਾਰਾ ਕੁੱਛ ਕਰਦਾ ਹੈ। ਹਉ ਪਾਪੀ ਤੂੰ ਬਖਸਣਹਾਰੁ ॥੧॥ ਮੈਂ ਗੁਨਾਹਗਾਰ ਹਾਂ ਅਤੇ ਤੂੰ ਮਾਫੀ ਦੇਣਹਾਰ। ਤੇਰਾ ਭਾਣਾ ਸਭੁ ਕਿਛੁ ਹੋਵੈ ॥ ਤੇਰੀ ਰਜਾ ਅੰਦਰ ਸਾਰਾ ਕੁਝ ਹੁੰਦਾ ਹੈ, ਹੇ ਵਾਹਿਗੁਰੂ। ਮਨਹਠਿ ਕੀਚੈ ਅੰਤਿ ਵਿਗੋਵੈ ॥੧॥ ਰਹਾਉ ॥ ਜੋ ਮਨ ਦੀ ਜ਼ਿੱਦ ਰਾਹੀਂ ਕੰਮ ਕਰਦਾ ਹੈ, ਉਹ ਆਖਿਰਕਾਰ ਤਬਾਹ ਹੋ ਜਾਂਦਾ ਹੈ। ਠਹਿਰਾਉ। ਮਨਮੁਖ ਕੀ ਮਤਿ ਕੂੜਿ ਵਿਆਪੀ ॥ ਆਪ ਹੁਦਰੇ ਮਨੁੱਸ਼ ਦੀ ਅਕਲ ਝੂਠ ਅੰਦਰ ਖੱਚਤ ਹੋਈ ਹੋਈ ਹੈ। ਬਿਨੁ ਹਰਿ ਸਿਮਰਣ ਪਾਪਿ ਸੰਤਾਪੀ ॥੨॥ ਰੱਬ ਦੀ ਬੰਦਗੀ ਦੇ ਬਗੈਰ, ਇਹ ਗੁਨਾਹ ਦੀ ਦੁਖੀ ਕੀਤੀ ਹੋਈ ਹੈ। ਦੁਰਮਤਿ ਤਿਆਗਿ ਲਾਹਾ ਕਿਛੁ ਲੇਵਹੁ ॥ ਮੰਦੀ ਅਕਲ ਨੂੰ ਛੱਡ ਕੇ, ਤੂੰ ਕੁੱਛ ਲਾਭ ਉਠਾ। ਜੋ ਉਪਜੈ ਸੋ ਅਲਖ ਅਭੇਵਹੁ ॥੩॥ ਜਿਹੜਾ ਭੀ ਪੈਦਾ ਹੋਇਆ ਹੈ, ਉਹ ਅਗਾਧ ਭੇਦ-ਰਹਿਤ ਸੁਆਮੀ ਦੇ ਰਾਹੀਂ ਹੀ ਹੋਇਆ ਹੈ। ਐਸਾ ਹਮਰਾ ਸਖਾ ਸਹਾਈ ॥ ਐਹੋ ਜੇਹਾ ਹੈ ਮੇਰਾ ਮਿੱਤ੍ਰ ਅਤੇ ਮਦਦਗਾਰ। ਗੁਰ ਹਰਿ ਮਿਲਿਆ ਭਗਤਿ ਦ੍ਰਿੜਾਈ ॥੪॥ ਰੱਬ ਰੂਪ ਗੁਰਾਂ ਨੂੰ ਭੇਟਣ ਦੁਆਰਾ, ਮੇਰੇ ਅੰਦਰ ਸੁਆਮੀ ਦੀ ਪ੍ਰੇਮ-ਮਈ ਸੇਵਾ ਪੱਕੀ ਹੋ ਗਈ ਹੈ, ਸਗਲੀ ਸਉਦੀ ਤੋਟਾ ਆਵੈ ॥ ਹੋਰ ਸਾਰਿਆਂ ਸੌਦਿਆਂ ਅੰਦਰ ਬੰਦੇ ਨੂੰ ਘਾਟਾ ਪੈਂਦਾ ਹੈ। ਨਾਨਕ ਰਾਮ ਨਾਮੁ ਮਨਿ ਭਾਵੈ ॥੫॥੨੪॥ ਨਾਨਕ ਦੇ ਚਿੱਤ ਨੂੰ ਪ੍ਰਭੂ ਦਾ ਨਾਮ ਚੰਗਾ ਲੱਗਦਾ ਹੈ। ਆਸਾ ਮਹਲਾ ੧ ਚਉਪਦੇ ॥ ਰਾਗ ਆਸਾ ਪਹਿਲੀ ਪਾਤਸ਼ਾਹੀ ਚਉਪਦੇ। ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥ ਜੇਕਰ ਤੂੰ ਇਲਮ ਦਾ ਵੀਚਾਰਵਾਨ ਹੈਂ, ਤਦ ਸਾਰਿਆਂ ਦਾ ਭਲਾ ਕਰਨ ਵਾਲਾ ਬਣ। ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ॥੧॥ ਜਦ ਤੂੰ ਆਪਣੇ ਪੰਜ ਵਿਸ਼ੇ ਵੇਗਾਂ ਨੂੰ ਦਰੁਸਤ ਕਰ ਲੈਦਾ ਹੈ, ਤਦ ਤੂੰ ਯਾਤ੍ਰਾ-ਅਸਕਾਨ ਤੇ ਰਹਿਣ ਵਾਲਾ ਹੋ ਜਾਵੇਗਾ। ਘੁੰਘਰੂ ਵਾਜੈ ਜੇ ਮਨੁ ਲਾਗੈ ॥ ਜੇਕਰ ਮਨ ਅਸਥਿਰ ਹੋ ਜਾਵੇ, ਤਦ ਉਹ ਹੀ ਘੁੰਗਰੂਆਂ ਦਾ ਵੱਜਣਾ ਹੈ। ਤਉ ਜਮੁ ਕਹਾ ਕਰੇ ਮੋ ਸਿਉ ਆਗੈ ॥੧॥ ਰਹਾਉ ॥ ਤਦ ਮੌਤ ਦਾ ਦੂਤ ਅੱਗੇ ਮੈਨੂੰ ਕੀ ਕਰ ਸਕਦਾ ਹੈ? ਠਹਿਰਾਉ। ਆਸ ਨਿਰਾਸੀ ਤਉ ਸੰਨਿਆਸੀ ॥ ਜਦ ਬੰਦਾ ਖ਼ਾਹਿਸ਼ ਨੂੰ ਤਿਆਗ ਦਿੰਦਾ ਹੈ, ਤਦ ਉਹ ਤਿਆਗੀ ਥੀ ਵੰਞਦਾ ਹੈ। ਜਾਂ ਜਤੁ ਜੋਗੀ ਤਾਂ ਕਾਇਆ ਭੋਗੀ ॥੨॥ ਜਦ ਯੋਗੀ ਜੱਤ ਸੱਤ ਕਮਾਉਂਦਾ ਹੈ, ਤਦ ਉਹ ਦੇਹਿ ਦਾ ਅਨੰਦ ਮਾਣਦਾ ਹੈ। ਦਇਆ ਦਿਗੰਬਰੁ ਦੇਹ ਬੀਚਾਰੀ ॥ ਉਹੀ ਨਗਨ ਸਾਧੂ ਹੈ, ਜੋ ਤਰਸ ਕਰਦਾ ਹੈ ਅਤੇ ਆਪਣੇ ਆਪੇ ਨੂੰ ਸੋਚਦਾ ਸਮਝਦਾ ਹੈ। ਆਪਿ ਮਰੈ ਅਵਰਾ ਨਹ ਮਾਰੀ ॥੩॥ ਉਹ ਆਪਣੇ ਆਪੇ ਨੂੰ ਮਾਰਦਾ ਹੈ ਅਤੇ ਹੋਰਨਾਂ ਨੂੰ ਨਹੀਂ ਮਾਰਦਾ। ਏਕੁ ਤੂ ਹੋਰਿ ਵੇਸ ਬਹੁਤੇਰੇ ॥ ਤੂੰ ਹੇ ਸੁਆਮੀ! ਕੇਵਲ ਇਕ ਹੀ ਹੈਂ ਅਤੇ ਅਨੇਕਾਂ ਹਨ ਤੇਰੇ ਲਿਬਾਸ। ਨਾਨਕੁ ਜਾਣੈ ਚੋਜ ਨ ਤੇਰੇ ॥੪॥੨੫॥ ਨਾਨਕ ਤੇਰੇ ਅਸਚਰਜ ਕੌਤਕਾਂ ਨੂੰ ਨਹੀਂ ਜਾਣਦਾ। ਆਸਾ ਮਹਲਾ ੧ ॥ ਰਾਗ ਆਸਾ ਪਹਿਲੀ ਪਾਤਸ਼ਾਹੀ। ਏਕ ਨ ਭਰੀਆ ਗੁਣ ਕਰਿ ਧੋਵਾ ॥ ਮੈਂ ਕੇਵਲ ਇਕ ਅੱਧੇ ਪਾਪ ਨਾਲ ਲਿਬੜੀ ਹੋਈ ਨਹੀਂ ਜੋ ਮੈਂ ਨੇਕੀ ਨਾਲ ਧੋ ਕੇ ਸਾਫ (ਪਵਿੱਤ੍ਰ) ਹੋ ਜਾਵਾਂਗੀ। ਮੇਰਾ ਸਹੁ ਜਾਗੈ ਹਉ ਨਿਸਿ ਭਰਿ ਸੋਵਾ ॥੧॥ ਮੇਰਾ ਕੰਤ ਜਾਗਦਾ ਹੈ ਅਤੇ ਮੈਂ ਸਾਰੀ ਰਾਤ ਸੁੱਤੀ ਰਹਿੰਦੀ ਹਾਂ। ਇਉ ਕਿਉ ਕੰਤ ਪਿਆਰੀ ਹੋਵਾ ॥ ਮੈਂ ਐਕੁਰ ਕਿਸ ਤਰ੍ਹਾਂ ਆਪਣੇ ਭਰਤੇ ਦੀ ਲਾਡਲੀ ਹੋ ਸਕਦੀ ਹਾਂ? ਸਹੁ ਜਾਗੈ ਹਉ ਨਿਸ ਭਰਿ ਸੋਵਾ ॥੧॥ ਰਹਾਉ ॥ ਮੇਰਾ ਖ਼ਸਮ ਜਾਗਦਾ ਰਹਿੰਦਾ ਹੈ ਅਤੇ ਮੈਂ ਸਾਰੀ ਰਾਤ ਸੁੱਤੀ ਰਹਿੰਦੀ ਹਾਂ। ਠਹਿਰਾਉ। ਆਸ ਪਿਆਸੀ ਸੇਜੈ ਆਵਾ ॥ ਆਪਣੇ ਪਤੀ ਨੂੰ ਮਿਲਣ ਦੀ ਇੱਛਾ ਅਤੇ ਤਰੇਹ ਨਾਲ ਮੈਂ ਉਸ ਦੇ ਪਲੰਘ ਤੇ ਜਾਂਦੀ ਹਾਂ; copyright GurbaniShare.com all right reserved. Email |