ਆਸਾ ਮਹਲਾ ੧ ॥
ਰਾਗ ਆਸਾ ਪਹਿਲੀ ਪਾਤਸ਼ਾਹੀ। ਕਾਇਆ ਬ੍ਰਹਮਾ ਮਨੁ ਹੈ ਧੋਤੀ ॥ ਮੈਂ ਆਪਣੇ ਤਨ ਨੂੰ ਬ੍ਰਹਮਨ, ਦਿਲ ਨੂੰ ਧੋਤੀ, ਗਿਆਨ ਨੂੰ ਜਨੇਊ, ਗਿਆਨੁ ਜਨੇਊ ਧਿਆਨੁ ਕੁਸਪਾਤੀ ॥ ਅਤੇ ਪ੍ਰਭੂ-ਧਿਆਨ (ਸਿਮਰਨ) ਨੂੰ ਦੱਭ ਦੇ ਪੱਤੇ ਬਣਾਉਂਦਾ ਹਾਂ। ਹਰਿ ਨਾਮਾ ਜਸੁ ਜਾਚਉ ਨਾਉ ॥ ਤੀਰਥਾਂ ਉਤੇ ਇਸ਼ਨਾਨ ਦੀ ਥਾਂ ਮੈਂ ਵਾਹਿਗੁਰੂ ਦਾ ਨਾਮ ਅਤੇ ਸਿਫ਼ਤ ਸ਼ਲਾਘਾ ਮੰਗਦਾ ਹਾਂ। ਗੁਰ ਪਰਸਾਦੀ ਬ੍ਰਹਮਿ ਸਮਾਉ ॥੧॥ ਗੁਰਾਂ ਦੀ ਰਹਿਮਤ ਸਦਕਾ, ਮੈਂ ਪ੍ਰਭੂ ਅੰਦਰ ਲੀਨ ਹੋ ਜਾਵਾਂਗਾ। ਪਾਂਡੇ ਐਸਾ ਬ੍ਰਹਮ ਬੀਚਾਰੁ ॥ ਹੇ ਪੰਡਿਤ! ਐਸ ਤਰ੍ਹਾਂ ਪ੍ਰਭੂ ਦਾ ਸਿਮਰਨ ਕਰ, ਨਾਮੇ ਸੁਚਿ ਨਾਮੋ ਪੜਉ ਨਾਮੇ ਚਜੁ ਆਚਾਰੁ ॥੧॥ ਰਹਾਉ ॥ ਕਿ ਉਸ ਦਾ ਨਾਮ ਤੇਰੀ ਪਵਿੱਤ੍ਰਤਾ, ਉਸ ਦਾ ਨਾਮ ਤੇਰੀ ਪੜ੍ਹਾਈ, ਉਸ ਦਾ ਨਾਮ ਤੇਰੀ ਸਿਆਣਪ ਅਤੇ ਜੀਵਨ-ਰਹੁ-ਰੀਤੀ ਹੋਵੇ। ਠਹਿਰਾਉ। ਬਾਹਰਿ ਜਨੇਊ ਜਿਚਰੁ ਜੋਤਿ ਹੈ ਨਾਲਿ ॥ ਬਾਹਰਲਾ ਜੰਞੂ ਤਦ ਤਾਂਈ ਰਹਿੰਦਾ ਹੈ, ਜਦ ਤੋੜੀਂ ਈਸ਼ਵਰੀ ਪ੍ਰਕਾਸ਼ ਤੇਰੇ ਅੰਦਰ ਹੈ। ਧੋਤੀ ਟਿਕਾ ਨਾਮੁ ਸਮਾਲਿ ॥ ਨਾਮ ਦੇ ਸਿਮਰਨ ਨੂੰ ਆਪਣੇ ਤੇੜ ਦੀ ਚਾਦਰ ਅਤੇ ਤਿਲਕ ਬਣਾ। ਐਥੈ ਓਥੈ ਨਿਬਹੀ ਨਾਲਿ ॥ ਕੇਵਲ ਨਾਮ ਹੀ ਏਥੇ ਅਤੇ ਓਥੇ ਤੇਰਾ ਪੱਖ ਪੂਰੇਗਾ। ਵਿਣੁ ਨਾਵੈ ਹੋਰਿ ਕਰਮ ਨ ਭਾਲਿ ॥੨॥ ਨਾਮ ਦੇ ਬਗੈਰ, ਹੋਰਸ ਅਮਲਾਂ ਦੀ ਖੋਜ ਭਾਲ ਨਾਂ ਕਰ। ਪੂਜਾ ਪ੍ਰੇਮ ਮਾਇਆ ਪਰਜਾਲਿ ॥ ਪ੍ਰਭੂ ਦੇ ਪਿਆਰ ਨਾਲ ਉਪਾਸ਼ਨਾ ਕਰ ਤੇ ਧਨ ਦੌਲਤ ਦੀ ਖ਼ਾਹਿਸ਼ ਨੂੰ ਸਾੜ ਸੁੱਟ। ਏਕੋ ਵੇਖਹੁ ਅਵਰੁ ਨ ਭਾਲਿ ॥ ਕੇਵਲ ਇੱਕ ਵਾਹਿਗੁਰੂ ਨੂੰ ਦੇਖ, ਤੇ ਹੋਰ ਕਿਸੇ ਦੀ ਤਲਾਸ਼ ਨਾਂ ਕਰ। ਚੀਨ੍ਹ੍ਹੈ ਤਤੁ ਗਗਨ ਦਸ ਦੁਆਰ ॥ ਦਸਵੇਂ ਦਰਵਾਜ਼ੇ ਦੇ ਆਕਾਸ਼ ਤੇ ਤੂੰ ਅਸਲੀਅਤ ਨੂੰ ਵੇਖ, ਹਰਿ ਮੁਖਿ ਪਾਠ ਪੜੈ ਬੀਚਾਰ ॥੩॥ ਅਤੇ ਤੂੰ ਆਪਣੇ ਮੂੰਹ ਨਾਲ ਹਰੀ ਦੀ ਵਾਰਤਾ ਵਾਚ ਅਤੇ ਇਸ ਦੀ ਸੋਚ ਵੀਚਾਰ ਕਰ। ਭੋਜਨੁ ਭਾਉ ਭਰਮੁ ਭਉ ਭਾਗੈ ॥ ਪ੍ਰਭੂ ਦੀ ਪ੍ਰੀਤ ਦੀ ਖੁਰਾਕ ਨਾਲ ਵਹਿਮ ਤੇ ਡਰ ਦੌੜ ਜਾਂਦੇ ਹਨ। ਪਾਹਰੂਅਰਾ ਛਬਿ ਚੋਰੁ ਨ ਲਾਗੈ ॥ ਜੇਕਰ ਰੋਹਬ ਦਾਬ ਵਾਲਾ ਸੰਤਰੀ ਪਹਿਰੇ ਤੇ ਹੋਵੇ ਤਾਂ ਚੋਰ ਰਾਤ ਨੂੰ ਸੰਨ੍ਹ ਨਹੀਂ ਲਾਉਂਦਾ। ਤਿਲਕੁ ਲਿਲਾਟਿ ਜਾਣੈ ਪ੍ਰਭੁ ਏਕੁ ॥ ਇਕ ਸੁਆਮੀ ਦੀ ਗਿਆਤ ਹੀ ਮੱਥੇ ਉਪਰ ਦਾ ਟਿੱਕਾ ਹੈ। ਬੂਝੈ ਬ੍ਰਹਮੁ ਅੰਤਰਿ ਬਿਬੇਕੁ ॥੪॥ ਇਹ ਅਨੁਭਵਕਤਾ ਹੀ ਕਿ ਪ੍ਰਭੂ ਤੇਰੇ ਅੰਦਰ ਹੈ, ਤੇਰੀ ਪ੍ਰਬੀਨ ਵੀਚਾਰ ਹੈ। ਆਚਾਰੀ ਨਹੀ ਜੀਤਿਆ ਜਾਇ ॥ ਕਰਮ ਕਾਂਡਾਂ ਰਾਹੀਂ ਵਾਹਿਗੁਰੁ ਜਿੱਤਿਆਂ ਨਹੀਂ ਜਾ ਸਕਦਾ, ਪਾਠ ਪੜੈ ਨਹੀ ਕੀਮਤਿ ਪਾਇ ॥ ਨਾਂ ਹੀ ਧਾਰਮਕ ਗ੍ਰੰਥਾਂ ਦੇ ਵਾਚਣ ਰਾਹੀਂ ਉਸ ਦਾ ਮੁੱਲ ਪਾਇਆ ਜਾ ਸਕਦਾ ਹੈ। ਅਸਟ ਦਸੀ ਚਹੁ ਭੇਦੁ ਨ ਪਾਇਆ ॥ ਅਠਾਹਰਾਂ ਪੁਰਾਣ ਅਤੇ ਚਾਰ ਵੇਦ ਉਸਦੇ ਭੇਤ ਨੂੰ ਨਹੀਂ ਜਾਣਦੇ। ਨਾਨਕ ਸਤਿਗੁਰਿ ਬ੍ਰਹਮੁ ਦਿਖਾਇਆ ॥੫॥੨੦॥ ਨਾਨਕ ਸੱਚੇ ਗੁਰਾਂ ਨੇ ਮੈਨੂੰ ਪ੍ਰਭੂ ਵਿਖਾਲ ਦਿੱਤਾ ਹੈ। ਆਸਾ ਮਹਲਾ ੧ ॥ ਰਾਗ ਆਸਾ ਪਹਿਲੀ ਪਾਤਸ਼ਾਹੀ। ਸੇਵਕੁ ਦਾਸੁ ਭਗਤੁ ਜਨੁ ਸੋਈ ॥ ਜੋ ਗੁਰੂ-ਸਮਰਪਨ ਸਿੱਖ ਸਾਹਿਬ ਦਾ ਟਹਿਲੂਆ ਬਣ ਜਾਂਦਾ ਹੈ, ਠਾਕੁਰ ਕਾ ਦਾਸੁ ਗੁਰਮੁਖਿ ਹੋਈ ॥ ਕੇਵਲ ਓਹੀ ਨੌਕਰ, ਗੋਲਾ ਅਤੇ ਭਗਤ ਹੈ। ਜਿਨਿ ਸਿਰਿ ਸਾਜੀ ਤਿਨਿ ਫੁਨਿ ਗੋਈ ॥ ਜਿਸ ਨੇ ਸ੍ਰਿਸ਼ਟੀ ਰਚੀ ਹੈ, ਉਹ ਹੀ ਓੜਕ ਨੂੰ ਇਸ ਨੂੰ ਲੈ ਕਰ ਦੇਵੇਗਾ। ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥੧॥ ਉਸ ਦੇ ਬਗੈਰ ਹੋਰ ਕੋਈ ਦੂਸਰਾ ਨਹੀਂ। ਸਾਚੁ ਨਾਮੁ ਗੁਰ ਸਬਦਿ ਵੀਚਾਰਿ ॥ ਗੁਰਾਂ ਦੇ ਉਪਦੇਸ਼ ਦੁਆਰਾ, ਗੁਰੂ ਸਮਰਪਣ ਸਤਿਨਾਮ ਦਾ ਆਰਾਧਨ ਕਰਦਾ ਹੈ, ਗੁਰਮੁਖਿ ਸਾਚੇ ਸਾਚੈ ਦਰਬਾਰਿ ॥੧॥ ਰਹਾਉ ॥ ਅਤੇ ਸੱਚੀ ਦਰਗਾਹ ਅੰਦਰ ਉਹ ਸੱਚਾ ਮੰਨਿਆ ਜਾਂਦਾ ਹੈ। ਠਹਿਰਾਓ। ਸਚਾ ਅਰਜੁ ਸਚੀ ਅਰਦਾਸਿ ॥ ਸੱਚੀ ਬੇਨਤੀ ਅਤੇ ਦਿਲੀ ਪ੍ਰਾਰਥਨਾ ਨੂੰ, ਮਹਲੀ ਖਸਮੁ ਸੁਣੇ ਸਾਬਾਸਿ ॥ ਆਪਣੇ ਮੰਦਰ ਅੰਦਰ ਕੰਤ ਸਰਵਣ ਕਰਦਾ ਅਤੇ ਸਲਾਹੁੰਦਾ ਹੈ। ਸਚੈ ਤਖਤਿ ਬੁਲਾਵੈ ਸੋਇ ॥ ਉਹ ਸੁਆਮੀ ਸਚਿਆਰਾਂ ਨੂੰ ਆਪਣੇ ਰਾਜ ਸਿੰਘਾਸਣ ਉਤੇ ਸੱਦ ਘਲਦਾ ਹੈ, ਦੇ ਵਡਿਆਈ ਕਰੇ ਸੁ ਹੋਇ ॥੨॥ ਅਤੇ ਉਨ੍ਹਾਂ ਨੂੰ ਇੱਜ਼ਤ ਬਖਸ਼ਦਾ ਹੈ। ਜੋ ਕੁਛ ਉਹ ਕਰਦਾ ਹੈ, ਉਹੀ ਹੁੰਦਾ ਹੈ। ਤੇਰਾ ਤਾਣੁ ਤੂਹੈ ਦੀਬਾਣੁ ॥ ਤੈਡੀਂ ਹੀ ਸਤਿਆ ਹੈ ਅਤੇ ਤੂੰ ਹੀ ਆਸਰਾ ਹੈ। ਗੁਰ ਕਾ ਸਬਦੁ ਸਚੁ ਨੀਸਾਣੁ ॥ ਗੁਰਬਾਣੀ ਹੀ ਮੇਰਾ ਸੱਚਾ ਚਿੰਨ੍ਹ ਹੈ। ਮੰਨੇ ਹੁਕਮੁ ਸੁ ਪਰਗਟੁ ਜਾਇ ॥ ਜੋ ਸੁਆਮੀ ਦੇ ਫੁਰਮਾਨ ਦੀ ਪਾਲਣਾ ਕਰਦਾ ਹੈ, ਉਹ ਜ਼ਾਹਿਰਾ ਹੀ ਉਸ ਕੋਲ ਚਲਿਆ ਜਾਂਦਾ ਹੈ। ਸਚੁ ਨੀਸਾਣੈ ਠਾਕ ਨ ਪਾਇ ॥੩॥ ਸੱਚ ਦੇ ਚਿੰਨ੍ਹ ਕਰਕੇ ਉਸ ਨੂੰ ਰੁਕਾਵਟ ਨਹੀਂ ਪੈਦੀ। ਪੰਡਿਤ ਪੜਹਿ ਵਖਾਣਹਿ ਵੇਦੁ ॥ ਬ੍ਰਹਿਮਣ ਵੇਦਾਂ ਨੂੰ ਵਾਚਦਾ ਤੇ ਉਨ੍ਹਾਂ ਦੀ ਵਿਆਖਿਆ ਕਰਦਾ ਹੈ। ਅੰਤਰਿ ਵਸਤੁ ਨ ਜਾਣਹਿ ਭੇਦੁ ॥ ਉਹ ਆਪਣੇ ਅੰਦਰ ਦੇ ਵੱਖਰ ਦੇ ਭੇਤ ਨੂੰ ਨਹੀਂ ਸਮਝਦਾ। ਗੁਰ ਬਿਨੁ ਸੋਝੀ ਬੂਝ ਨ ਹੋਇ ॥ ਗੁਰਾਂ ਦੇ ਬਗੈਰ ਇਹ ਸਮਝ ਅਤੇ ਗਿਆਤ ਪ੍ਰਾਪਤ ਨਹੀਂ ਹੁੰਦੀ, ਸਾਚਾ ਰਵਿ ਰਹਿਆ ਪ੍ਰਭੁ ਸੋਇ ॥੪॥ ਕਿ ਉਹ ਸੱਚਾ ਸੁਆਮੀ ਹਰ ਥਾਂ ਵਿਆਪਕ ਹੋ ਰਿਹਾ ਹੈ। ਕਿਆ ਹਉ ਆਖਾ ਆਖਿ ਵਖਾਣੀ ॥ ਮੈਂ ਕੀ ਕਹਾਂ, ਅਤੇ ਉਚਾਰਨ ਤੇ ਬਿਆਨ ਕਰਾਂ? ਤੂੰ ਆਪੇ ਜਾਣਹਿ ਸਰਬ ਵਿਡਾਣੀ ॥ ਤੂੰ ਹੇ ਪੂਰਨ ਅਸਚਰਜ ਰੂਪ! ਖੁਦ ਹੀ ਸਾਰਾ ਕੁਛ ਸਮਝਦਾ ਹੈਂ। ਨਾਨਕ ਏਕੋ ਦਰੁ ਦੀਬਾਣੁ ॥ ਨਾਨਕ ਦਾ ਆਸਰਾ ਕੇਵਲ ਇੱਕ ਦਰਵਾਜ਼ਾ ਹੀ ਹੈ, ਗੁਰਮੁਖਿ ਸਾਚੁ ਤਹਾ ਗੁਦਰਾਣੁ ॥੫॥੨੧॥ ਉਥੇ ਸੱਚੇ ਦੁਆਰੇ ਅੰਦਰ ਹੀ ਪਵਿੱਤ੍ਰ ਪੁਰਸ਼ਾਂ ਦੀ ਗੁਜ਼ਰਾਨ ਹੈ। ਆਸਾ ਮਹਲਾ ੧ ॥ ਰਾਗ ਆਸਾ ਪਹਿਲੀ ਪਾਤਸ਼ਾਹੀ। ਕਾਚੀ ਗਾਗਰਿ ਦੇਹ ਦੁਹੇਲੀ ਉਪਜੈ ਬਿਨਸੈ ਦੁਖੁ ਪਾਈ ॥ ਸਰੀਰ ਦਾ ਕੱਚਾ ਘੜਾ ਦੁਖੀ ਹੈ। ਜੰਮਣ ਤੇ ਮਰਨ ਵਿੱਚ ਇਹ ਕਸ਼ਟ ਉਠਾਉਂਦਾ ਹੈ। ਇਹੁ ਜਗੁ ਸਾਗਰੁ ਦੁਤਰੁ ਕਿਉ ਤਰੀਐ ਬਿਨੁ ਹਰਿ ਗੁਰ ਪਾਰਿ ਨ ਪਾਈ ॥੧॥ ਇਹ ਭਿਆਨਕ ਸੰਸਾਰ ਸਮੁੰਦਰ ਕਿਸ ਤਰ੍ਹਾਂ ਪਾਰ ਕੀਤਾ ਜਾ ਸਕਦਾ ਹੈ? ਰੱਬ ਰੂਪ ਗੁਰਾਂ ਦੇ ਬਗੈਰ ਇਹ ਤਰਿਆ ਨਹੀਂ ਜਾ ਸਕਦਾ। ਤੁਝ ਬਿਨੁ ਅਵਰੁ ਨ ਕੋਈ ਮੇਰੇ ਪਿਆਰੇ ਤੁਝ ਬਿਨੁ ਅਵਰੁ ਨ ਕੋਇ ਹਰੇ ॥ ਤੇਰੇ ਬਾਝੋਂ ਹੋਰ ਕੋਈ ਨਹੀਂ ਮੈਡੇ ਪ੍ਰੀਤਮਾ ਵਾਹਿਗੁਰੂ। ਤੈਡੇ ਬਾਝੋਂ ਹੋਰ ਦੂਸਰਾ ਕੋਈ ਨਹੀਂ। ਸਰਬੀ ਰੰਗੀ ਰੂਪੀ ਤੂੰਹੈ ਤਿਸੁ ਬਖਸੇ ਜਿਸੁ ਨਦਰਿ ਕਰੇ ॥੧॥ ਰਹਾਉ ॥ ਸਾਰੀਆਂ ਰੰਗਤਾਂ ਅਤੇ ਸ਼ਕਲਾਂ ਅੰਦਰ ਤੂੰ ਹੀ ਹੈ। ਉਹ ਉਸ ਨੂੰ ਮਾਫ ਕਰ ਦਿੰਦਾ ਹੈ ਜਿਸ ਉੱਤੇ ਉਹ ਰਹਿਮ ਦੀ ਨਿਗ੍ਹਾ ਕਰਦਾ ਹੈ। ਠਹਿਰਾਉ। ਸਾਸੁ ਬੁਰੀ ਘਰਿ ਵਾਸੁ ਨ ਦੇਵੈ ਪਿਰ ਸਿਉ ਮਿਲਣ ਨ ਦੇਇ ਬੁਰੀ ॥ ਮੇਰੀ ਸੱਸ ਮੰਦੀ ਹੈ। ਉਹ ਮੈਨੂੰ ਘਰ ਵਿੱਚ ਰਹਿਣ ਨਹੀਂ ਦਿੰਦੀ। ਭੈੜੀ ਸੱਸ ਮੈਨੂੰ ਆਪਣੇ ਕੰਤ ਨੂੰ ਮਿਲਣ ਨਹੀਂ ਦਿੰਦੀ। ਸਖੀ ਸਾਜਨੀ ਕੇ ਹਉ ਚਰਨ ਸਰੇਵਉ ਹਰਿ ਗੁਰ ਕਿਰਪਾ ਤੇ ਨਦਰਿ ਧਰੀ ॥੨॥ ਸਾਥਣਾਂ ਤੇ ਸਹੇਲੀਆਂ ਦੇ ਪੈਰਾਂ ਦੀ ਮੈਂ ਸੇਵਾ ਕਰਦੀ ਹਾਂ। ਗੁਰਾਂ ਦੀ ਦਇਆ ਦੁਆਰਾ ਹਰੀ ਨੇ ਮੇਰੇ ਵੱਲ ਮਿਹਰ ਨਾਲ ਤੱਕਿਆ ਹੈ। ਆਪੁ ਬੀਚਾਰਿ ਮਾਰਿ ਮਨੁ ਦੇਖਿਆ ਤੁਮ ਸਾ ਮੀਤੁ ਨ ਅਵਰੁ ਕੋਈ ॥ ਆਪਣੇ ਆਪੇ ਨੂੰ ਸੋਚ ਵਿਚਾਰ ਅਤੇ ਆਪਣੇ ਮਨ ਨੂੰ ਕਾਬੂ ਕਰਕੇ ਮੈਂ ਵੇਖਿਆ ਹੈ, ਤੇਰੇ ਵਰਗਾ ਮਿੱਤ੍ਰ ਹੋਰ ਕੋਈ ਨਹੀਂ। copyright GurbaniShare.com all right reserved. Email |