Page 352
ਮਨ ਚੂਰੇ ਖਟੁ ਦਰਸਨ ਜਾਣੁ ॥
ਆਪਣੇ ਆਪ ਦਾ ਮਾਰਨਾ ਹੀ ਛਿਆਂ ਸ਼ਾਸਤਰਾਂ ਦਾ ਗਿਆਨ ਹੈ।

ਸਰਬ ਜੋਤਿ ਪੂਰਨ ਭਗਵਾਨੁ ॥੧॥ ਰਹਾਉ ॥
ਪ੍ਰਭੂ ਦਾ ਪ੍ਰਕਾਸ਼ ਸਾਰਿਆਂ ਅੰਦਰ ਪੀਰਪੂਰਨ ਹੋ ਰਿਹਾ ਹੈ। ਠਹਿਰਾਉ।

ਅਧਿਕ ਤਿਆਸ ਭੇਖ ਬਹੁ ਕਰੈ ॥
ਮਾਇਆ ਦੀ ਘਣੇਰੀ ਤੇਹ, ਬੰਦੇ ਪਾਸੋਂ ਬਹੁਤੇ ਮਜ਼ਹਬੀ ਪਹਿਰਾਵੇ ਧਾਰਨ ਕਰਵਾਉਂਦੀਂ ਹੈ।

ਦੁਖੁ ਬਿਖਿਆ ਸੁਖੁ ਤਨਿ ਪਰਹਰੈ ॥
ਪਾਪ ਦੀ ਪੀੜ ਦੇਹ ਦੇ ਆਰਾਮ ਨੂੰ ਨਸ਼ਟ ਕਰ ਦਿੰਦੀ ਹੈ।

ਕਾਮੁ ਕ੍ਰੋਧੁ ਅੰਤਰਿ ਧਨੁ ਹਿਰੈ ॥
ਵਿਸ਼ਾ ਅਤੇ ਗੁੱਸਾ ਆਤਮਾ ਦੀ ਦੌਲਤ ਨੂੰ ਚੁਰਾ ਲੈ ਜਾਂਦੇ ਹਨ।

ਦੁਬਿਧਾ ਛੋਡਿ ਨਾਮਿ ਨਿਸਤਰੈ ॥੨॥
ਦਵੈਤ ਭਾਵ ਨੂੰ ਤਿਆਗ ਕੇ, ਇਨਸਾਨ ਰੱਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਬਚ ਜਾਂਦਾ ਹੈ।

ਸਿਫਤਿ ਸਲਾਹਣੁ ਸਹਜ ਅਨੰਦ ॥
ਸੁਆਮੀ ਦੀ ਕੀਰਤੀ ਤੇ ਉਪਮਾ ਅੰਦਰ ਹੀ ਈਸ਼ਵਰੀ ਖੁਸ਼ੀ ਹੈ।

ਸਖਾ ਸੈਨੁ ਪ੍ਰੇਮੁ ਗੋਬਿੰਦ ॥
ਪ੍ਰਭੂ ਦੀ ਪ੍ਰੀਤ ਪ੍ਰਾਣੀ ਦੀ ਮ੍ਰਿੱਤ ਤੇ ਸਨਬੰਧੀ ਹੈ।

ਆਪੇ ਕਰੇ ਆਪੇ ਬਖਸਿੰਦੁ ॥
ਹਰੀ ਆਪ ਸਭ ਕੁਝ ਕਰਨ ਵਾਲਾ ਅਤੇ ਆਪ ਹੀ ਮਾਫ਼ੀ ਦੇਣਹਾਰ ਹੈ।

ਤਨੁ ਮਨੁ ਹਰਿ ਪਹਿ ਆਗੈ ਜਿੰਦੁ ॥੩॥
ਮੇਰੀ ਦੇਹ ਤੇ ਆਤਮਾ ਵਾਹਿਗੁਰੂ ਦੀ ਹਜ਼ੂਰੀ ਵਿੱਚ ਹਨ, ਅਤੇ ਮੇਰੀ ਜਿੰਦੜੀ ਉਸ ਦੇ ਹੁਕਮ ਅਧੀਨ।

ਝੂਠ ਵਿਕਾਰ ਮਹਾ ਦੁਖੁ ਦੇਹ ॥
ਕੂੜ ਅਤੇ ਬਦੀ ਬੜੀ ਤਕਲੀਫ ਦਿੰਦੇ ਹਨ।

ਭੇਖ ਵਰਨ ਦੀਸਹਿ ਸਭਿ ਖੇਹ ॥
ਸਾਰੇ ਸੰਪਰਦਾਈ ਬਾਣੇ ਅਤੇ ਜਾਤਾਂ ਮਿੱਟੀ ਦੀ ਮਾਨਿੰਦ ਦਿਸਦੇ ਹਨ।

ਜੋ ਉਪਜੈ ਸੋ ਆਵੈ ਜਾਇ ॥
ਜੋ ਜੰਮਿਆ ਹੈ, ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ।

ਨਾਨਕ ਅਸਥਿਰੁ ਨਾਮੁ ਰਜਾਇ ॥੪॥੧੧॥
ਹੇ ਨਾਨਕ, ਕੇਵਲ ਸਾਹਿਬ ਦਾ ਭਾਣਾ ਹੀ ਅਮਰ ਹੈ।

ਆਸਾ ਮਹਲਾ ੧ ॥
ਰਾਗ ਆਸਾ ਪਹਿਲੀ ਪਾਤਸ਼ਾਹੀ।

ਏਕੋ ਸਰਵਰੁ ਕਮਲ ਅਨੂਪ ॥
ਤਾਲਾਬ ਵਿੱਚ ਅਦੁੱਤੀ ਅਤੇ ਸੁੰਦਰ ਕੰਵਲ ਹੈ।

ਸਦਾ ਬਿਗਾਸੈ ਪਰਮਲ ਰੂਪ ॥
ਇਹ ਸਦੀਵ ਹੀ ਖਿੜਦਾ ਹੈ ਅਤੇ ਪਵਿੱਤ੍ਰ ਸਰੂਪ ਵਾਲਾ ਹੈ।

ਊਜਲ ਮੋਤੀ ਚੂਗਹਿ ਹੰਸ ॥
ਰਾਜ ਹੰਸ ਉਜਲੇ ਜਵਾਹਰਾਤ ਚੁਗਦਾ ਹੈ।

ਸਰਬ ਕਲਾ ਜਗਦੀਸੈ ਅੰਸ ॥੧॥
ਉਹ ਸਮੂਹ ਸ਼ਕਤੀਵਾਨ ਸ੍ਰਿਸ਼ਟੀ ਦੇ ਸੁਆਮੀ ਦਾ ਇਕ ਅੰਗ ਹੈ।

ਜੋ ਦੀਸੈ ਸੋ ਉਪਜੈ ਬਿਨਸੈ ॥
ਜਿਹੜਾ ਕੋਈ ਦਿਸਦਾ ਹੈ, ਉਹ ਜੰਮਣ ਤੇ ਮਰਨ ਦੇ ਅਧੀਨ ਹੈ।

ਬਿਨੁ ਜਲ ਸਰਵਰਿ ਕਮਲੁ ਨ ਦੀਸੈ ॥੧॥ ਰਹਾਉ ॥
ਪਾਣੀ ਤੋਂ ਸਖਣੇ ਤਾਲਾਬ ਅੰਦਰ ਕੰਵਲ ਨਹੀਂ ਦਿਸਦਾ। ਠਹਿਰਾਉ।

ਬਿਰਲਾ ਬੂਝੈ ਪਾਵੈ ਭੇਦੁ ॥
ਕੋਈ ਟਾਵਾਂ ਜਣਾ ਹੀ ਇਸ ਭੇਤ ਨੂੰ ਜਾਣਦਾ ਤੇ ਸਮਝਦਾ ਹੈ।

ਸਾਖਾ ਤੀਨਿ ਕਹੈ ਨਿਤ ਬੇਦੁ ॥
ਵੇਦ, ਸਦਾ ਹੀ ਤਿੰਨਾਂ ਟਹਿਣੀਆਂ ਦਾ ਜ਼ਿਕਰ ਕਰਦੇ ਹਨ।

ਨਾਦ ਬਿੰਦ ਕੀ ਸੁਰਤਿ ਸਮਾਇ ॥
ਜੋ ਨਿਰਗੁਣ ਅਤੇ ਸਰਗੁਣ ਪ੍ਰਭੂ ਦੀ ਗਿਆਤ ਅੰਦਰ ਲੀਨ ਹੁੰਦਾ ਹੈ,

ਸਤਿਗੁਰੁ ਸੇਵਿ ਪਰਮ ਪਦੁ ਪਾਇ ॥੨॥
ਉਹ ਸੱਚੇ ਗੁਰਾਂ ਦੀ ਟਹਿਲ ਕਮਾ ਕੇ, ਮਹਾਨ ਮਰਤਬੇ ਨੂੰ ਪਾ ਲੈਦਾ ਹੈ।

ਮੁਕਤੋ ਰਾਤਉ ਰੰਗਿ ਰਵਾਂਤਉ ॥
ਜੋ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਹੈ, ਅਤੇ ਉਸ ਦੇ ਨਾਮ ਦਾ ਉਚਾਰਨ ਕਰਦਾ ਹੈ, ਉਹ ਮੁਕਤ ਹੋ ਜਾਂਦਾ ਹੈ।

ਰਾਜਨ ਰਾਜਿ ਸਦਾ ਬਿਗਸਾਂਤਉ ॥
ਉਹ ਪਾਤਿਸ਼ਾਹਾਂ ਦਾ ਪਾਤਸ਼ਾਹ ਹੈ ਅਤੇ ਹਮੇਸ਼ਾਂ ਖਿੜਿਆ ਰਹਿੰਦਾ ਹੈ।

ਜਿਸੁ ਤੂੰ ਰਾਖਹਿ ਕਿਰਪਾ ਧਾਰਿ ॥
ਆਪਣੀ ਮਿਹਰ ਕਰਕੇ, ਜਿਸ ਨੂੰ ਤੂੰ ਬਚਾਉਂਦਾ ਹੈ, ਹੇ ਤਾਰਨਵਾਲੇ!

ਬੂਡਤ ਪਾਹਨ ਤਾਰਹਿ ਤਾਰਿ ॥੩॥
ਭਾਵੇਂ ਉਹ ਡੁਬਦਾ ਹੋਇਆ ਪੱਥਰ ਹੋਵੇ, ਉਸ ਨੂੰ ਤੂੰ ਪਾਰ ਕਰ ਦਿੰਦਾ ਹੈ।

ਤ੍ਰਿਭਵਣ ਮਹਿ ਜੋਤਿ ਤ੍ਰਿਭਵਣ ਮਹਿ ਜਾਣਿਆ ॥
ਤਿੰਨਾਂ ਜਹਾਨਾਂ ਅੰਦਰ ਤੇਰਾ ਪਰਕਾਸ਼ ਹੈ ਅਤੇ ਮੈਂ ਤੈਨੂੰ ਤਿੰਨਾਂ ਜਹਾਨਾਂ ਅੰਦਰ ਵਿਆਪਕ ਅਨੁਭਵ ਕਰਦਾ ਹਾਂ।

ਉਲਟ ਭਈ ਘਰੁ ਘਰ ਮਹਿ ਆਣਿਆ ॥
ਸੰਸਾਰ ਵੱਲੋਂ ਮੋੜਾ ਪਾ ਕੇ ਮੈਂ ਆਪਣੇ ਆਪ ਨੂੰ ਆਪਣੇ ਹਿਰਦੇ-ਘਰ ਵਿੱਚ ਲੈ ਆਂਦਾ ਹੈ।

ਅਹਿਨਿਸਿ ਭਗਤਿ ਕਰੇ ਲਿਵ ਲਾਇ ॥
ਜੋ ਪ੍ਰੇਮ ਅੰਦਰ ਭਿੱਜਾ ਦਿਹੁੰ ਰੈਣ ਪ੍ਰਭੂ ਦੀ ਭਗਤੀ ਕਮਾਉਂਦਾ ਹੈ,

ਨਾਨਕੁ ਤਿਨ ਕੈ ਲਾਗੈ ਪਾਇ ॥੪॥੧੨॥
ਨਾਨਕ ਉਸ ਦੇ ਪੈਰੀਂ ਪੈਦਾ ਹੈ।

ਆਸਾ ਮਹਲਾ ੧ ॥
ਰਾਗ ਆਸਾ ਪਹਿਲੀ ਪਾਤਿਸ਼ਾਹੀ।

ਗੁਰਮਤਿ ਸਾਚੀ ਹੁਜਤਿ ਦੂਰਿ ॥
ਗੁਰਾਂ ਦੀ ਸੱਚੀ ਸਿੱਖਿਆ ਪਰਾਪਤ ਕਰਕੇ, ਇਨਸਾਨ ਦੀ ਢੁੱਚਰਬਾਜੀ ਦੂਰ ਹੋ ਜਾਂਦੀ ਹੈ।

ਬਹੁਤੁ ਸਿਆਣਪ ਲਾਗੈ ਧੂਰਿ ॥
ਖਰੀ ਚਤੁਰਾਈ ਰਾਹੀਂ ਪ੍ਰਾਣੀ ਨੂੰ ਪਾਪਾਂ ਦੀ ਖੇਹ ਚਿਮੜ ਜਾਂਦੀ ਹੈ।

ਲਾਗੀ ਮੈਲੁ ਮਿਟੈ ਸਚ ਨਾਇ ॥
ਸਾਹਿਬ ਦੇ ਸਚੇ ਨਾਮ ਦੁਆਰਾ ਲੱਗੀ ਹੋਈ ਖੇਹ ਲਹਿ ਜਾਂਦੀ ਹੈ।

ਗੁਰ ਪਰਸਾਦਿ ਰਹੈ ਲਿਵ ਲਾਇ ॥੧॥
ਗੁਰਾਂ ਦੀ ਦਇਆ ਦੁਆਰਾ ਜੀਵ ਸਤਿਨਾਮ ਦੀ ਪ੍ਰੀਤ ਅੰਦਰ ਗੱਚ ਰਹਿੰਦਾ ਹੈ।

ਹੈ ਹਜੂਰਿ ਹਾਜਰੁ ਅਰਦਾਸਿ ॥
ਸੁਆਮੀ ਹਾਜ਼ਰ ਨਾਜ਼ਰ ਹੈ। ਉਸ ਦੀ ਹਜ਼ੂਰੀ ਅੰਦਰ ਪ੍ਰਾਰਥਨਾ ਕਰ।

ਦੁਖੁ ਸੁਖੁ ਸਾਚੁ ਕਰਤੇ ਪ੍ਰਭ ਪਾਸਿ ॥੧॥ ਰਹਾਉ ॥
ਗ਼ਮੀ ਤੇ ਖੁਸ਼ੀ ਸੱਚੇ ਸਿਰਜਣਹਾਰ ਸੁਆਮੀ ਦੇ ਹੱਥ ਵਿੱਚ ਹਨ। ਠਹਿਰਾਉ।

ਕੂੜੁ ਕਮਾਵੈ ਆਵੈ ਜਾਵੈ ॥
ਜੋ ਝੂਠ ਦੀ ਕਮਾਈ ਕਰਦਾ ਹੈ, ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ।

ਕਹਣਿ ਕਥਨਿ ਵਾਰਾ ਨਹੀ ਆਵੈ ॥
ਆਖਣ ਤੇ ਬਿਆਨ ਕਰਨ ਦੁਆਰਾ ਆਵਾਂ ਗਉਣ ਦੇ ਓੜਕ ਦਾ ਪਤਾ ਨਹੀਂ ਲੱਗਦਾ।

ਕਿਆ ਦੇਖਾ ਸੂਝ ਬੂਝ ਨ ਪਾਵੈ ॥
ਉਸ ਨੂੰ ਕੀ ਵਿਖਾਲੀ ਦੇ ਗਿਆ ਹੈ? ਉਹ ਕੁਝ ਭੀ ਸੋਚ ਸਮਝ ਨਹੀਂ ਕਰਦਾ।

ਬਿਨੁ ਨਾਵੈ ਮਨਿ ਤ੍ਰਿਪਤਿ ਨ ਆਵੈ ॥੨॥
ਨਾਮ ਦੇ ਬਗੈਰ ਮਨੁਸ਼ ਦੇ ਮਨ ਵਿੱਚ ਰੱਜ ਨਹੀਂ ਆਉਂਦਾ।

ਜੋ ਜਨਮੇ ਸੇ ਰੋਗਿ ਵਿਆਪੇ ॥
ਜਿਹੜੇ ਪੈਦਾ ਹੋਏ ਹਨ, ਉਹ ਬੀਮਾਰੀ ਅੰਦਰ ਮੁਬਤਲਾ ਹਨ,

ਹਉਮੈ ਮਾਇਆ ਦੂਖਿ ਸੰਤਾਪੇ ॥
ਅਤੇ ਮੋਹਨੀ ਦੀ ਹੰਗਤਾ ਦੀ ਪੀੜ ਦੇ ਦੁਖੀ ਕੀਤੇ ਹੋਏ ਹਨ।

ਸੇ ਜਨ ਬਾਚੇ ਜੋ ਪ੍ਰਭਿ ਰਾਖੇ ॥
ਜਿਨ੍ਹਾਂ ਪੁਰਸ਼ਾਂ ਨੂੰ ਸੁਆਮੀ ਰਖਦਾ ਹੈ, ਉਹ ਬਚ ਜਾਂਦੇ ਹਨ।

ਸਤਿਗੁਰੁ ਸੇਵਿ ਅੰਮ੍ਰਿਤ ਰਸੁ ਚਾਖੇ ॥੩॥
ਸੱਚੇ ਗੁਰਾਂ ਦੀ ਘਾਲ ਕਮਾ ਕੇ ਉਹ ਸੁਰਜੀਤ ਕਰਨ ਹਾਰ ਆਬਿ-ਹਿਯਾਤ ਪਾਨ ਕਰਦੇ ਹਨ।

ਚਲਤਉ ਮਨੁ ਰਾਖੈ ਅੰਮ੍ਰਿਤੁ ਚਾਖੈ ॥
ਜੋ ਆਪਣੇ ਚੰਚਲ ਮਨੂਏ ਨੂੰ ਹੋੜ ਰੱਖਦਾ ਹੈ, ਉਹ ਸੁਧਾਰਸ ਚੱਖਦਾ ਹੈ।

ਸਤਿਗੁਰ ਸੇਵਿ ਅੰਮ੍ਰਿਤ ਸਬਦੁ ਭਾਖੈ ॥
ਸਤਿਗੁਰਾਂ ਦੀ ਟਹਿਲ ਕਮਾਉਣ ਦੁਆਰਾ, ਇਨਸਾਨ ਜੀਅਦਾਨ ਬਖਸ਼ਣਵਾਲੀ ਗੁਰਬਾਣੀ ਨੂੰ ਪਿਆਰ ਕਰਦਾ ਹੈ।

ਸਾਚੈ ਸਬਦਿ ਮੁਕਤਿ ਗਤਿ ਪਾਏ ॥
ਸੱਚੀ ਗੁਰਬਾਣੀ ਰਾਹੀਂ ਜੀਵ ਮੋਖ਼ਸ਼ ਦੇ ਮਰਤਬੇ ਨੂੰ ਪ੍ਰਾਪਤ ਕਰ ਲੈਦਾ ਹੈ,

ਨਾਨਕ ਵਿਚਹੁ ਆਪੁ ਗਵਾਏ ॥੪॥੧੩॥
ਅਤੇ ਤਦ, ਹੇ ਨਾਨਕ! ਉਸ ਦੇ ਅੰਦਰੋਂ ਸਵੈ-ਹੰਗਤਾ ਦੂਰ ਹੋ ਜਾਂਦੀ ਹੈ।

ਆਸਾ ਮਹਲਾ ੧ ॥
ਰਾਗ ਆਸਾ ਪਹਿਲੀ ਪਾਤਸ਼ਾਹੀ।

ਜੋ ਤਿਨਿ ਕੀਆ ਸੋ ਸਚੁ ਥੀਆ ॥
ਜਿਸ ਕਿਸੇ ਨੂੰ ਉਹ ਸੁਆਮੀ ਪੂਰਨ ਕਰਦਾ ਹੈ, ਉਹ ਸੱਚਾ ਹੋ ਵੰਞਦਾ ਹੈ।

ਅੰਮ੍ਰਿਤ ਨਾਮੁ ਸਤਿਗੁਰਿ ਦੀਆ ॥
ਉਸ ਨੂੰ ਸੱਚੇ ਗੁਰਦੇਵ ਜੀ ਅੰਮ੍ਰਿਤਮਈ ਨਾਮ ਦਿੰਦੇ ਹਨ।

ਹਿਰਦੈ ਨਾਮੁ ਨਾਹੀ ਮਨਿ ਭੰਗੁ ॥
ਆਪਣੇ ਦਿਲ ਅੰਦਰ ਨਾਮ ਸਹਿਤ, ਮਾਨਸਕ ਤੌਰ ਤੇ ਉਸ ਨਾਲੋਂ ਉਹ ਵੱਖਰਾ ਨਹੀਂ ਹੁੰਦਾ,

ਅਨਦਿਨੁ ਨਾਲਿ ਪਿਆਰੇ ਸੰਗੁ ॥੧॥
ਅਤੇ ਉਹ ਰਾਤ ਦਿਨ ਆਪਣੇ ਪ੍ਰੀਤਮ ਦੀ ਸੰਗਤਿ ਅੰਦਰ ਵਸਦਾ ਹੈ।

ਹਰਿ ਜੀਉ ਰਾਖਹੁ ਅਪਨੀ ਸਰਣਾਈ ॥
ਹੇ ਮਾਣਨੀਯ ਵਾਹਿਗੁਰੂ! ਮੈਨੂੰ ਆਪਣੀ ਪਨਾਹ ਹੇਠਾਂ ਰੱਖ।

ਗੁਰ ਪਰਸਾਦੀ ਹਰਿ ਰਸੁ ਪਾਇਆ ਨਾਮੁ ਪਦਾਰਥੁ ਨਉ ਨਿਧਿ ਪਾਈ ॥੧॥ ਰਹਾਉ ॥
ਗੁਰਾਂ ਦੀ ਰਹਿਮਤ ਸਦਕਾ ਮੈਂ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਇਆ ਹੈ ਅਤੇ ਨਾਮ ਦੀ ਦੌਲਤ ਦੇ ਨੋਵਾਂ ਖ਼ਜ਼ਾਨਿਆਂ ਨੂੰ ਪ੍ਰਾਪਤ ਕੀਤਾ ਹੈ। ਠਹਿਰਾਉ।

copyright GurbaniShare.com all right reserved. Email