Page 1421

ਨਦਰਿ ਕਰਹਿ ਜੇ ਆਪਣੀ ਤਾਂ ਆਪੇ ਲੈਹਿ ਸਵਾਰਿ ॥
ਜੇਕਰ ਮਾਲਕ ਆਪਣੀ ਮਿਹਰ ਦੀ ਨਜ਼ਰ ਧਾਰੇ, ਤਦ ਉਹ ਖੁਦ ਹੀਪ੍ਰਾਣੀ ਨੂੰ ਸ਼ਸ਼ੋਭਤ ਕਰ ਦਿੰਦਾ ਹੈ।

ਨਾਨਕ ਗੁਰਮੁਖਿ ਜਿਨ੍ਹ੍ਹੀ ਧਿਆਇਆ ਆਏ ਸੇ ਪਰਵਾਣੁ ॥੬੩॥
ਪ੍ਰਮਾਣੀਕ ਹੈ ਜਗ ਅੰਦਰ ਉਨ੍ਹਾਂ ਦਾ ਆਉਣਾ ਹੇ ਨਾਨਕ! ਜੋ ਗੁਰਾਂ ਦੀ ਦਇਆ ਦੁਆਰਾ ਆਪਣੇ ਸਾਹਿਬ ਦਾ ਸਿਮਰਨ ਕਰਦੇ ਹਨ।

ਜੋਗੁ ਨ ਭਗਵੀ ਕਪੜੀ ਜੋਗੁ ਨ ਮੈਲੇ ਵੇਸਿ ॥
ਗੇਰੂ-ਰੰਗੇ ਬਸਤਰਾਂ ਰਾਹੀਂ, ਮਾਲਕ ਨਾਲ ਮਿਲਾਪ ਪ੍ਰਾਪਤ ਨਹੀਂ ਹੁੰਦਾ, ਨਾਂ ਹੀ ਗੰਦੀ ਪੁਸ਼ਾਕ ਰਾਹੀਂ ਮਿਲਾਪ ਪ੍ਰਾਪਤ ਹੁੰਦਾ ਹੈ।

ਨਾਨਕ ਘਰਿ ਬੈਠਿਆ ਜੋਗੁ ਪਾਈਐ ਸਤਿਗੁਰ ਕੈ ਉਪਦੇਸਿ ॥੬੪॥
ਨਾਨਕ, ਸਚੇ ਗੁਰਾਂ ਦੀ ਸਿਖਮਤ ਤਾਬੇ ਆਪਣੇ ਨਿਜ ਦੇ ਧਾਮ ਅੰਦਰ ਬੈਸਣ ਦੁਆਰਾ ਹੀ ਮਾਲਕ ਨਾਲ ਮਿਲਾਪ ਪ੍ਰਾਪਤ ਹੋ ਜਾਂਦਾ ਹੈ।

ਚਾਰੇ ਕੁੰਡਾ ਜੇ ਭਵਹਿ ਬੇਦ ਪੜਹਿ ਜੁਗ ਚਾਰਿ ॥
ਜੇਕਰ ਤੂੰ ਚਾਰੀ ਹੀ ਪਾਸੀ ਭਟਕਦਾ ਫਿਰੇ ਅਤੇ ਚਾਰੇ ਯੁਗ ਹੀ ਵੇਦ ਵਾਚਦਾ ਰਹੇ, ਇਹ ਸਮੂਹ ਬੇਫਾਇਦਾ ਹੀ ਹੈ।

ਨਾਨਕ ਸਾਚਾ ਭੇਟੈ ਹਰਿ ਮਨਿ ਵਸੈ ਪਾਵਹਿ ਮੋਖ ਦੁਆਰ ॥੬੫॥
ਨਾਨਕ, ਜੇਕਰ ਤੂੰ ਸਚੇ ਗੁਰਾਂ ਨੂੰ ਮਿਲ ਪਵੇ ਤਾਂ ਸਾਈਂ ਤੇਰੇ ਚਿੱਤ ਅੰਦਰ ਟਿਕ ਜਾਵੇਗਾ ਅਤੇ ਤੂੰ ਮੁਕਤੀ ਦੇ ਦਰਵਾਜੇ ਨੂੰ ਪਾ ਲਵੇਗਾ।

ਨਾਨਕ ਹੁਕਮੁ ਵਰਤੈ ਖਸਮ ਕਾ ਮਤਿ ਭਵੀ ਫਿਰਹਿ ਚਲ ਚਿਤ ॥
ਨਾਨਕ, ਪ੍ਰਭੂ ਦੀ ਰਜਾ ਐਸ ਤਰ੍ਹਾਂ ਵਰਤ ਰਹੀ ਹੈ, ਕਿ ਪੁੱਠੀ ਅਕਲ ਵਾਲਾ ਪੁਰਸ਼ ਆਪਣੇ ਚੁਲਬੁਲੇ ਮਨੂਏ ਦੇ ਕਹਿਣ ਅਨੁਸਾਰ ਭਟਕਦਾ ਫਿਰਦਾ ਹੈ।

ਮਨਮੁਖ ਸਉ ਕਰਿ ਦੋਸਤੀ ਸੁਖ ਕਿ ਪੁਛਹਿ ਮਿਤ ॥
ਪ੍ਰਤੀਕੂਲ ਪੁਰਸ਼ ਨਾਲ ਯਾਰੀ ਲਾ ਕੇ, ਹੇ ਮਿੱਤਰ! ਤੂੰ ਤਦ ਆਰਾਮ ਲਈ ਕਿਸ ਨੂੰ ਪੁਛਦਾ ਹੈ?

ਗੁਰਮੁਖ ਸਉ ਕਰਿ ਦੋਸਤੀ ਸਤਿਗੁਰ ਸਉ ਲਾਇ ਚਿਤੁ ॥
ਤੂੰ ਪਵਿੱਤਰ ਪੁਰਸ਼ ਨਾਲ ਯਾਰੀ ਪਾ ਅਤੇ ਸੱਚੇ ਗੁਰਾਂ ਨਾਲ ਆਪਣੇ ਮਨ ਨੂੰ ਜੋੜ।

ਜੰਮਣ ਮਰਣ ਕਾ ਮੂਲੁ ਕਟੀਐ ਤਾਂ ਸੁਖੁ ਹੋਵੀ ਮਿਤ ॥੬੬॥
ਇਸ ਤਰ੍ਹਾਂ ਤੇਰੀ ਜਨਮ ਤੇ ਮਰਨ ਦੀ ਜੜ੍ਹ ਵੱਢੀ ਜਾਊਗੀ ਅਤੇ ਤਦ ਤੂੰ ਆਰਾਮ ਨੂੰ ਪਰਾਪਤ ਹੋ ਜਾਵੇਗਾ ਹੇ ਮਿੱਤਰ!

ਭੁਲਿਆਂ ਆਪਿ ਸਮਝਾਇਸੀ ਜਾ ਕਉ ਨਦਰਿ ਕਰੇ ॥
ਸੁਆਮੀ, ਆਪੇ ਹੀ ਉਨ੍ਹਾਂ ਭਟਕਿਆਂ ਹੋਇਆ ਨੂੰ ਸਿਖਮਤ ਦੇ ਦਿੰਦਾ ਹੈ, ਜਿਨ੍ਹਾਂ ਉਤੇ ਉਹ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ।

ਨਾਨਕ ਨਦਰੀ ਬਾਹਰੀ ਕਰਣ ਪਲਾਹ ਕਰੇ ॥੬੭॥
ਨਾਨਕ ਜੋ ਸਾਈਂ ਦੀ ਦਇਆ ਦ੍ਰਿਸ਼ਟੀ ਤੋਂ ਸੱਖਣੇ ਹਨ। ਉਹ ਰੁਦਨ ਅਤੇ ਵਿਰਲਾਪ ਕਰਦੇ ਹਨ।

ਸਲੋਕ ਮਹਲਾ ੪
ਸਲੋਕ ਚੋਥੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਵਡਭਾਗੀਆ ਸੋਹਾਗਣੀ ਜਿਨ੍ਹ੍ਹਾ ਗੁਰਮੁਖਿ ਮਿਲਿਆ ਹਰਿ ਰਾਇ ॥
ਭਾਰੇ ਨਸੀਬਾਂ ਵਾਲੀਆਂ ਅਤੇ ਸਤਿਵੰਤੀਆ ਹਨ ਉਹ ਪਤਨੀਆਂ, ਜੋ ਗੁਰਾਂ ਦੇ ਰਾਹੀਂ, ਆਪਣੇ ਵਾਹਿਗੁਰੂ ਪਾਤਿਸ਼ਾਹ ਨੂੰ ਮਿਲ ਪੈਦੀਆਂ ਹਨ।

ਅੰਤਰਿ ਜੋਤਿ ਪਰਗਾਸੀਆ ਨਾਨਕ ਨਾਮਿ ਸਮਾਇ ॥੧॥
ਰੱਬੀ ਨੂਰ ਉਨ੍ਹਾਂ ਦੇ ਅੰਦਰ ਚਮਕਦਾ ਹੈ ਅਤੇ ਉਹ ਨਾਮ ਅੰਦਰ ਲੀਨ ਹੋ ਜਾਂਦੀਆਂ ਹਨ ਹੇ ਨਾਨਕ!

ਵਾਹੁ ਵਾਹੁ ਸਤਿਗੁਰੁ ਪੁਰਖੁ ਹੈ ਜਿਨਿ ਸਚੁ ਜਾਤਾ ਸੋਇ ॥
ਆਫਰੀਨ, ਆਫਰੀਨ ਹੈ ਸਰਵ-ਸ਼ਕਤੀਵਾਨ ਸਚੇ ਗੁਰਾਂ ਨੂੰ, ਜਿਨ੍ਹਾਂ ਨੇ ਉਸ ਸਚੇ ਸੁਆਮੀ ਨੂੰ ਅਨੁਭਵ ਕੀਤਾ ਹੈ,

ਜਿਤੁ ਮਿਲਿਐ ਤਿਖ ਉਤਰੈ ਤਨੁ ਮਨੁ ਸੀਤਲੁ ਹੋਇ ॥
ਅਤੇ ਜਿਨ੍ਹਾਂ ਨਾਲ ਮਿਲਣ ਦੁਆਰਾ ਤ੍ਰਿਹ ਬੁਝ ਜਾਂਦੀ ਹੈ ਅਤੇ ਜੀਵ ਦੀ ਦੇਹ ਅਤੇ ਰੂਹ ਠੰਢੇ ਠਾਰ ਥੀ ਵੰਞਦੇ ਹਨ।

ਵਾਹੁ ਵਾਹੁ ਸਤਿਗੁਰੁ ਸਤਿ ਪੁਰਖੁ ਹੈ ਜਿਸ ਨੋ ਸਮਤੁ ਸਭ ਕੋਇ ॥
ਸ਼ਾਬਾਸ਼, ਸ਼ਾਬਾਸ਼! ਹੈ ਸੱਚ ਦੇ ਅਵਤਾਰ ਸਚੇ ਗੁਰਾਂ ਨੂੰ ਜਿਨ੍ਹਾਂ ਦਿਆ ਲੇਤ੍ਰਾਂ ਅੰਦਰ ਸਾਰੇ ਇਕ-ਸਮਾਨ ਹਨ।

ਵਾਹੁ ਵਾਹੁ ਸਤਿਗੁਰੁ ਨਿਰਵੈਰੁ ਹੈ ਜਿਸੁ ਨਿੰਦਾ ਉਸਤਤਿ ਤੁਲਿ ਹੋਇ ॥
ਧੰਨ, ਧਨ ਹਨ ਦੁਸ਼ਮਨੀ ਰਹਿਤ ਸਚੇ ਗੁਰਦੇਵ ਜੀ ਜਿਨ੍ਹਾਂ ਲਈ ਬਦਖੋਈ ਅਤੇ ਉਪਮਾ ਇਕ ਬਰਾਬਰ ਹਨ।

ਵਾਹੁ ਵਾਹੁ ਸਤਿਗੁਰੁ ਸੁਜਾਣੁ ਹੈ ਜਿਸੁ ਅੰਤਰਿ ਬ੍ਰਹਮੁ ਵੀਚਾਰੁ ॥
ਸ਼ਲਾਘਾ-ਯੋਗ, ਸ਼ਘਾਲਾ-ਯੋਗ ਹਨ ਸਰਵੱਗ ਸੱਚੇ ਗੁਰਦੇਵ ਜੀ, ਜਿਨ੍ਹਾਂ ਦੇ ਅੰਦਰ ਪਾਰਬ੍ਰਹਮ ਦੀ ਗਿਆਤ ਹੈ।

ਵਾਹੁ ਵਾਹੁ ਸਤਿਗੁਰੁ ਨਿਰੰਕਾਰੁ ਹੈ ਜਿਸੁ ਅੰਤੁ ਨ ਪਾਰਾਵਾਰੁ ॥
ਧੰਨ ਧੰਨ ਹਨ ਸਰੂਪ-ਰਹਿਤ ਸੁਆਮੀ ਸਚੇ ਗੁਰਦੇਵ ਜੀ, ਜਿਨ੍ਰਾਂ ਦਾ ਅਖੀਰ ਤੇ ਓੜਕ ਜਾਣਿਆ ਨਹੀਂ ਜਾ ਸਕਦਾ।

ਵਾਹੁ ਵਾਹੁ ਸਤਿਗੁਰੂ ਹੈ ਜਿ ਸਚੁ ਦ੍ਰਿੜਾਏ ਸੋਇ ॥
ਧੰਨ ਧੰਨ ਹਨ ਉਹ ਸੱਚੇ ਗੁਰਦੇਵ ਜੀ ਜੋ ਪ੍ਰਾਣੀਆਂ ਨੂੰ ਸਚ ਅੰਦਰ ਪੱਕਾ ਕਰ ਦਿੰਦੇ ਹਨ।

ਨਾਨਕ ਸਤਿਗੁਰ ਵਾਹੁ ਵਾਹੁ ਜਿਸ ਤੇ ਨਾਮੁ ਪਰਾਪਤਿ ਹੋਇ ॥੨॥
ਨਾਨਕ, ਧੰਨ, ਧੰਨ ਹਨ, ਸਚੇ ਗੁਰਦੇਵ ਜੀ ਜਿਨ੍ਹਾਂ ਦੀ ਰਾਹੀਂ ਨਾਮ ਦੀ ਦਾਤ ਮਿਲਦੀ ਹੈ।

ਹਰਿ ਪ੍ਰਭ ਸਚਾ ਸੋਹਿਲਾ ਗੁਰਮੁਖਿ ਨਾਮੁ ਗੋਵਿੰਦੁ ॥
ਵਾਹਿਗੁਰੂ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਹੀ ਗੁਰੂ-ਅਨੁਸਾਰੀਆਂ ਦੀ ਸਚੀ ਖੁਸ਼ੀ ਹੈ।

ਅਨਦਿਨੁ ਨਾਮੁ ਸਲਾਹਣਾ ਹਰਿ ਜਪਿਆ ਮਨਿ ਆਨੰਦੁ ॥
ਰੈਣ ਤੇ ਦਿਹੁੰ ਨਾਮ ਦੀ ਕੀਰਤੀ ਕਰਨਾ ਅਤੇ ਆਪਦੇ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਉਨ੍ਹਾਂ ਦਾ ਚਿੱਤ ਪ੍ਰਸੰਨ ਥੀ ਵੰਞਦਾ ਹੈ।

ਵਡਭਾਗੀ ਹਰਿ ਪਾਇਆ ਪੂਰਨ ਪਰਮਾਨੰਦੁ ॥
ਭਾਰੇ ਚੰਗੇ ਨਸੀਬਾ ਦੁਆਰਾ ਉਹ ਸੰਪੂਰਨ ਅਤੇ ਮਹਾਨ ਪ੍ਰਸੰਨਤਾ ਦੇ ਸਰੂਪ ਆਪਣੇ ਵਾਹਿਗੁਰੂ ਨੂੰ ਪਾ ਲੈਂਦੇ ਹਨ।

ਜਨ ਨਾਨਕ ਨਾਮੁ ਸਲਾਹਿਆ ਬਹੁੜਿ ਨ ਮਨਿ ਤਨਿ ਭੰਗੁ ॥੩॥
ਨਫਰ ਨਾਨਕ, ਸਾਂਹੀ ਦੇ ਨਾਮ ਦੀ ਮਹਿਮਾ ਗਾਇਨ ਕਰਦਾ ਹੈ ਅਤੇ ਉਸ ਦੇ ਚਿੱਤ ਅਤੇ ਸਰੀਰ ਨੂੰ ਮੁੜ ਕੋਈ ਵਿਘਨ ਨਹੀਂ ਵਾਪਰੇਗਾ।

ਮੂੰ ਪਿਰੀਆ ਸਉ ਨੇਹੁ ਕਿਉ ਸਜਣ ਮਿਲਹਿ ਪਿਆਰਿਆ ॥
ਮੇਰਾ ਆਪਣੇ ਪ੍ਰੀਤਮ ਨਾਲ ਪਿਆਰ ਹੈ। ਮੈਂ ਆਪਦੇ ਮਿਠੜੇ ਮ੍ਰਿਤ ਨਾਲ ਕਿਸ ਤਰ੍ਹਾਂ ਮਿਲ ਸਕਦੀ ਹਾਂ?

ਹਉ ਢੂਢੇਦੀ ਤਿਨ ਸਜਣ ਸਚਿ ਸਵਾਰਿਆ ॥
ਮੈਂ ਉਸ ਮਿੱਤਰ ਨੂੰ ਖੋਜਦੀ ਹਾਂ, ਜੋ ਸੱਚ ਨਾਲ ਸ਼ਸ਼ੋਭਤ ਹੋਇਆ ਹੋਇਆ ਹੈ।

ਸਤਿਗੁਰੁ ਮੈਡਾ ਮਿਤੁ ਹੈ ਜੇ ਮਿਲੈ ਤ ਇਹੁ ਮਨੁ ਵਾਰਿਆ ॥
ਸਚੇ ਗੁਰਦੇਵ ਜੀ ਮੇਰੇ ਮਿੱਤਰ ਹਨ। ਜੇਕਰ ਮੈਂ ਉਨ੍ਹਾਂ ਨੂੰ ਮਿਲ ਪਵਾ, ਤਦ ਮੈਂ ਆਪਣੀ ਇਹ ਜਿੰਦੜੀ ਉਨ੍ਹਾਂ ਉਤੋਂ ਕੁਰਬਾਨ ਕਰ ਦਿਆਗੀ।

ਦੇਂਦਾ ਮੂੰ ਪਿਰੁ ਦਸਿ ਹਰਿ ਸਜਣੁ ਸਿਰਜਣਹਾਰਿਆ ॥
ਉਨ੍ਹਾਂ ਨੇ ਮੈਨੂੰ ਮੈਡੇ ਮਿੱਤਰ ਅਤੇ ਸਾਜਣਹਾਰ ਪਿਆਰੇ ਵਾਹਿਗੁਰੂ ਨੂੰ ਵਿਖਾਲ ਦਿੱਤਾ ਹੈ।

ਨਾਨਕ ਹਉ ਪਿਰੁ ਭਾਲੀ ਆਪਣਾ ਸਤਿਗੁਰ ਨਾਲਿ ਦਿਖਾਲਿਆ ॥੪॥
ਨਾਨਕ, ਮੈਂ ਆਪਣੇ ਪਿਆਰੇ ਪਤੀ ਨੂੰ ਢੂੰਡਦੀ ਫਿਰਦੀ ਸਾਂ, ਪ੍ਰੰਤੂ ਸਚੇ ਗੁਰਾਂ ਨੇ ਉਸ ਨੂੰ ਮੇਰੇ ਸਾਥ ਹੀ ਵਿਖਾਲ ਦਿੱਤਾ ਹੈ।

ਹਉ ਖੜੀ ਨਿਹਾਲੀ ਪੰਧੁ ਮਤੁ ਮੂੰ ਸਜਣੁ ਆਵਏ ॥
ਮੈਂ ਰਸਤੇ ਵਿੱਚ ਖਲੋ ਕੇ, ਤੇਰੀ ਇੰਤਜਾਰ ਕਰਦੀ ਹਾਂ, ਮੇਰੇ ਮਿੱਤਰ ਹੋ ਸਕਦਾ ਤੂੰ ਆ ਵੰਝੇ।

ਕੋ ਆਣਿ ਮਿਲਾਵੈ ਅਜੁ ਮੈ ਪਿਰੁ ਮੇਲਿ ਮਿਲਾਵਏ ॥
ਕੋਈ ਜਣਾ ਆ ਕੇ ਮੈਨੂੰ ਇਸਰੋਜ਼ ਮੇਰੇ ਜਾਨੀ ਨਾਲ ਮਿਲਾ ਦੇਵੇ ਅਤੇ ਮੈਨੂੰ ਉਸ ਦੇ ਮਿਲਾਪ ਅੰਦਰ ਲੀਨ ਕਰ ਦੇਵੇ।

copyright GurbaniShare.com all right reserved. Email