Page 1420

ਚਾਰੇ ਕੁੰਡਾ ਝੋਕਿ ਵਰਸਦਾ ਬੂੰਦ ਪਵੈ ਸਹਜਿ ਸੁਭਾਇ ॥
ਨੀਵਾਂ ਬੱਦਲ ਚਾਰੀ ਪਾਸੀ ਹੀ ਵਰੁਦਾ ਹੈ ਅਤੇ ਸੁਤੇ ਸਿਧ ਹੀ ਮੀਂਹ ਦੀ ਕਣੀ ਪਪੀਹੇਦੇ ਮੂੰਹ ਵਿੱਚ ਆ ਪੈਦੀ ਹੈ।

ਜਲ ਹੀ ਤੇ ਸਭ ਊਪਜੈ ਬਿਨੁ ਜਲ ਪਿਆਸ ਨ ਜਾਇ ॥
ਪਾਣੀ ਤੋ, ਹੀ ਹਰ ਸ਼ੈ ਪੈਦਾ ਹੁੰਦੀ ਹੈ ਪਾਣੀ ਦੇ ਬਗੈਰ ਤ੍ਰਿਹ ਬੁਝਦੀ ਨਹੀਂ।

ਨਾਨਕ ਹਰਿ ਜਲੁ ਜਿਨਿ ਪੀਆ ਤਿਸੁ ਭੂਖ ਨ ਲਾਗੈ ਆਇ ॥੫੫॥
ਨਾਨਕ, ਜੋ ਕੋਈ ਪ੍ਰਭੂ ਦੇ ਪਾਣੀ ਨੂੰ ਮਾਨ ਕਰਦਾ ਹੈ, ਉਸ ਨੂੰ ਮੁੜ ਕੇ ਭੁੱਖ ਨਹੀਂ ਲਗਦੀ।

ਬਾਬੀਹਾ ਤੂੰ ਸਹਜਿ ਬੋਲਿ ਸਚੈ ਸਬਦਿ ਸੁਭਾਇ ॥
ਸੁਆਮੀ ਦੇ ਸੱਚੇ ਨਾਮ ਦਾ ਉਚਾਰਨ ਕਰਨ ਦੁਆਰਾ, ਹੇ ਪਪੀਹੇ! ਤੂੰ ਸੁਭਾਇਮਾਨ ਥੀ ਵੰਝੇਗਾ।

ਸਭੁ ਕਿਛੁ ਤੇਰੈ ਨਾਲਿ ਹੈ ਸਤਿਗੁਰਿ ਦੀਆ ਦਿਖਾਇ ॥
ਸੱਚੇ ਗੁਰੂ ਜੀ ਤੈਨੂੰ ਵਿਖਾਲ ਦੇਣਗੇ ਕਿ ਹਰ ਵਸਤੂ ਤੇਰੇ ਸਾਥ ਹੀ ਹੈ।

ਆਪੁ ਪਛਾਣਹਿ ਪ੍ਰੀਤਮੁ ਮਿਲੈ ਵੁਠਾ ਛਹਬਰ ਲਾਇ ॥
ਆਪਣੇ ਆਪ ਨੂੰ ਸਮਝ ਕੇ, ਤੂੰ ਆਪਣੇ ਪਿਆਰੇ ਨੂੰ ਮਿਲ ਪਵੇਗਾ, ਜਿਸ ਦੀ ਰਹਿਮਤ ਦਾ ਮੀਂਹ, ਤਦ ਤੇਰੇ ਉੱਤੇ ਲਗਾਤਾਰ ਵਰਸੇਗਾ।

ਝਿਮਿ ਝਿਮਿ ਅੰਮ੍ਰਿਤੁ ਵਰਸਦਾ ਤਿਸਨਾ ਭੁਖ ਸਭ ਜਾਇ ॥
ਧੀਰੇ ਧੀਰੇ ਆਬਿ-ਹਿਯਾਤ ਤੇਰੇ ਉਤੇ ਵਰ੍ਹੇਗਾ ਅਤੇ ਤੇਰੀ ਤ੍ਰਿਹ ਦੇ ਖੁਧਿਆ ਸਭ ਦੂਰ ਹੋ ਜਾਣਗੀਆਂ।

ਕੂਕ ਪੁਕਾਰ ਨ ਹੋਵਈ ਜੋਤੀ ਜੋਤਿ ਮਿਲਾਇ ॥
ਤੇਰੀਆਂ ਦੁਖ ਦੀਆਂ ਚੀਕਾਂ ਅਤੇ ਲੇਰਾਂ ਮੁਕ ਜਾਣਗੀਆਂ ਅਤੇ ਤੇਰਾ ਨੂਰ ਪਰਮ ਨੂਰ ਅੰਦਰ ਲੀਨ ਹੋ ਜਾਵੇਗਾ।

ਨਾਨਕ ਸੁਖਿ ਸਵਨ੍ਹ੍ਹਿ ਸੋਹਾਗਣੀ ਸਚੈ ਨਾਮਿ ਸਮਾਇ ॥੫੬॥
ਨਾਨਕ, ਪਵਿੱਤਰ ਪਤਨੀਆਂ ਆਰਾਮ ਅੰਦਰ ਸੌਦੀਆਂ ਹਨ ਅਤੇ ਸੱਚੇ ਨਾਮ ਅੰਦਰ ਲੀਨ ਹੋ ਜਾਂਦੀਆਂ ਹਨ।

ਧੁਰਹੁ ਖਸਮਿ ਭੇਜਿਆ ਸਚੈ ਹੁਕਮਿ ਪਠਾਇ ॥
ਆਪਣੀ ਐਨ ਹਜੂਰੀ ਤੋਂ ਅਤੇ ਆਪਣੀ ਸੱਚੀ ਰਜਾ ਅੰਦਰ, ਮਾਲਕ ਨੇ ਗੁਰੂ-ਬਦਲ ਨੂੰ ਘਲਿਆ ਅਤੇ ਰਵਾਨਾ ਕੀਤਾ ਹੈ।

ਇੰਦੁ ਵਰਸੈ ਦਇਆ ਕਰਿ ਗੂੜ੍ਹ੍ਹੀ ਛਹਬਰ ਲਾਇ ॥
ਇੰਦਰ (ਵਰਸ਼ਾ ਦਾ ਦੇਵਤਾ) ਮਿਹਰ ਧਾਰ ਕੇ ਵਰ੍ਹਦਾ ਹੈ ਅਤੇ ਭਾਰੀ ਹੈ ਨਿਰੰਤਰੀ ਬਾਰਸ਼।

ਬਾਬੀਹੇ ਤਨਿ ਮਨਿ ਸੁਖੁ ਹੋਇ ਜਾਂ ਤਤੁ ਬੂੰਦ ਮੁਹਿ ਪਾਇ ॥
ਜਦ ਪ੍ਰਭੂ ਦੇ ਮੀਂਹ ਦੀ ਕਣੀ ਉਸ ਦੇ ਮੂੰਹ ਵਿੱਚ ਪੈਦੀ ਹੈ ਤਾਂ ਚਾਤ੍ਰਿਕ ਦਾ ਸਰੀਰ ਅਤੇ ਚਿੱਤ ਪ੍ਰਸੰਨ ਥੀ ਵੰਞਦੇ ਹਨ।

ਅਨੁ ਧਨੁ ਬਹੁਤਾ ਉਪਜੈ ਧਰਤੀ ਸੋਭਾ ਪਾਇ ॥
ਘਨੇਰੀ ਹੋ ਜਾਂਦੀ ਹੈ ਦਾਣੇ ਅਤੇ ਦੌਲਤ ਦੀ ਪੈਦਾਇਸ਼ ਅਤੇ ਪ੍ਰਿਥਵੀ ਸੁਪਾਇਮਾਨ ਥੀ ਵੰਝਦੀ ਹੈ।

ਅਨਦਿਨੁ ਲੋਕੁ ਭਗਤਿ ਕਰੇ ਗੁਰ ਕੈ ਸਬਦਿ ਸਮਾਇ ॥
ਰੈਣ ਅਤੇ ਦਿਹੁੰ ਪ੍ਰਾਣੀ ਪ੍ਰਭੂ ਦੀ ਉਪਾਸ਼ਨਾ ਕਰਦੇ ਹਨ ਅਤੇ ਗੁਰਾਂ ਦੀ ਬਾਣੀ ਅੰਦਰ ਲੀਨ ਥੀਞਦੇ ਹਨ।

ਆਪੇ ਸਚਾ ਬਖਸਿ ਲਏ ਕਰਿ ਕਿਰਪਾ ਕਰੈ ਰਜਾਇ ॥
ਸੱਚਾ ਸੁਆਮੀ, ਖੁਦ ਹੀ, ਉਨ੍ਹਾਂ ਨੂੰ ਮੁਆਫ ਕਰ ਦਿੰਦਾ ਹੈ ਅਤੇ ਆਪਣੀ ਰਹਿਮਤ ਧਾਰ ਕੇ ਉਨ੍ਹਾਂ ਨੂੰ ਆਪਣੀ ਰਜ਼ਾ ਅੰਦਰ ਟੋਰਦਾ ਹੈ।

ਹਰਿ ਗੁਣ ਗਾਵਹੁ ਕਾਮਣੀ ਸਚੈ ਸਬਦਿ ਸਮਾਇ ॥
ਹੇ ਪਤਨੀਓ! ਤੁਸੀਂ ਸੁਆਮੀ ਦੀਆਂ ਸਿਫਤਾਂ ਗਾਇਨ ਕਰੋ ਅਤੇ ਉਸ ਦੇ ਸੱਚੇ ਨਾਮ ਅੰਦਰ ਲੀਨ ਹੋ ਜਾਓ।

ਭੈ ਕਾ ਸਹਜੁ ਸੀਗਾਰੁ ਕਰਿਹੁ ਸਚਿ ਰਹਹੁ ਲਿਵ ਲਾਇ ॥
ਤੁਸੀਂ ਸੁਆਮੀ ਦੇ ਡਰ ਦਾ ਹਾਰਸ਼ਿੰਗਾਰ ਲਾਓ ਅਤੇ ਸੱਚੇ ਪ੍ਰਭੂ ਨਾਲ ਪਿਰਹੜੀ ਪਾਈ ਰੱਖੋ।

ਨਾਨਕ ਨਾਮੋ ਮਨਿ ਵਸੈ ਹਰਿ ਦਰਗਹ ਲਏ ਛਡਾਇ ॥੫੭॥
ਨਾਨਕ, ਨਾਮ ਦੇ ਰਾਹੀਂ ਵਾਹਿਗੁਰੂ ਚਿੱਤ ਵਿੱਚ ਟਿਕ ਜਾਂਦਾ ਹੈ ਅਤੇ ਪ੍ਰਾਣੀ ਪ੍ਰਭੂ ਦੇ ਦਰਬਾਰ ਅੰਦਰ ਬੰਦ-ਖਲਾਸ ਥੀ ਵੰਝਦਾ ਹੈ।

ਬਾਬੀਹਾ ਸਗਲੀ ਧਰਤੀ ਜੇ ਫਿਰਹਿ ਊਡਿ ਚੜਹਿ ਆਕਾਸਿ ॥
ਹੇ ਪਪੀਹੇ! ਭਾਵੇਂ ਤੂੰ ਸਾਰੀ ਧਰਤੀ ਦਾ ਚੱਕ ਕਟ ਲਵਂੇ ਅਤੇ ਉਡਾਰੀ ਮਾਰ ਅਸਮਾਨ ਤੇ ਜਾ ਚੜ੍ਹੇ ਂ

ਸਤਿਗੁਰਿ ਮਿਲਿਐ ਜਲੁ ਪਾਈਐ ਚੂਕੈ ਭੂਖ ਪਿਆਸ ॥
ਕੇਵਲ ਸੱਚੇ ਗੁਰਾਂ ਨਾਲ ਮਿਲਣ ਦੁਆਰਾ ਹੀ ਤੈਨੂੰ ਪ੍ਰਭੂ ਦਾ ਪਾਣੀ ਪ੍ਰਾਪਤ ਹੋਵੇਗਾ, ਜਿਸ ਨਾਲ ਤੇਰੀ ਖੁਧਿਆ ਤੇ ਤ੍ਰਿਹ ਨਵਿਰਤ ਹੋ ਜਾਣਗੀਆਂ।

ਜੀਉ ਪਿੰਡੁ ਸਭੁ ਤਿਸ ਕਾ ਸਭੁ ਕਿਛੁ ਤਿਸ ਕੈ ਪਾਸਿ ॥
ਆਤਮਾ ਅਤੇ ਦੇਹ ਸਮੂਹ ਉਸ ਮਾਲਕ ਦੀ ਮਲਕੀਅਤ ਹਨ ਅਤੇ ਹਰ ਵਸਤੂ ਉਸ ਦੇ ਕੋਲ ਹੈ।

ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥
ਦੱਸੇ ਜਾਣ ਦੇ ਬਗੇਰ ਹੀ ਸੁਆਮੀ ਸਾਰਾ ਕੁਝ ਜਾਣਦਾ ਹੈ, ਇਸ ਲਈ ਅਸੀਂ ਹੋਰ ਕੀਹਦੇ ਮੂਹਰੇ ਬੇਨਤੀ ਕਰੀਏ?

ਨਾਨਕ ਘਟਿ ਘਟਿ ਏਕੋ ਵਰਤਦਾ ਸਬਦਿ ਕਰੇ ਪਰਗਾਸ ॥੫੮॥
ਨਾਨਕ, ਇਕ ਸਾਈਂ ਹੀ ਸਾਰਿਆ ਦਿਲਾਂ ਅੰਦਰ ਰਮ ਰਿਹਾ ਹੈ ਅਤੇ ਆਪਣੇ ਨਾਮ ਰਾਹੀਂ ਪ੍ਰਾਣੀਆਂ ਨੂੰ ਰੋਸ਼ਨ ਕਰਦਾ ਹੈ।

ਨਾਨਕ ਤਿਸੈ ਬਸੰਤੁ ਹੈ ਜਿ ਸਤਿਗੁਰੁ ਸੇਵਿ ਸਮਾਇ ॥
ਹੇ ਨਾਨਕ! ਕੇਵਲ ਉਹ ਹੀ ਬਹਾਰ ਦੀ ਰੁਤ ਨੂੰ ਮਾਣਦਾ ਹੈ, ਜੋ ਸਚੇ ਗੁਰਾਂ ਦੀ ਘਾਲ ਅੰਦਰ ਲੀਨ ਹੋਇਆ ਹੋਇਆ ਹੈ।

ਹਰਿ ਵੁਠਾ ਮਨੁ ਤਨੁ ਸਭੁ ਪਰਫੜੈ ਸਭੁ ਜਗੁ ਹਰੀਆਵਲੁ ਹੋਇ ॥੫੯॥
ਸੁਆਮੀ ਉਸ ਉਤੇ ਰਹਿਮਤ ਵਰਸਾਉਂਦਾ ਹੈ ਅਤੇ ਉਸ ਦਾ ਚਿੱਤ ਅਤੇ ਸਰੀਰ ਸਾਰੇ ਪ੍ਰਫੁਲਤ ਹੋ ਜਾਂਦੇ ਹਨ ਅਤੇ ਉਸ ਦੇ ਰਾਹੀਂ ਸਾਰਾ ਜਹਾਨ ਹਰਾ ਭਰਾ ਥੀ ਵੰਞਦਾ ਹੈ।

ਸਬਦੇ ਸਦਾ ਬਸੰਤੁ ਹੈ ਜਿਤੁ ਤਨੁ ਮਨੁ ਹਰਿਆ ਹੋਇ ॥
ਨਾਮ ਦੇ ਰਾਹੀਂ, ਜਿਸ ਦੁਆਰਾ ਦੇਹ ਅਤੇ ਦਿਲ ਸਰਸਬਜ ਹੋ ਜਾਂਦੇ ਹਨ, ਜੀਵ ਸਦੀਵ ਹੀ ਖੁਸ਼ੀ ਅੰਦਰ ਵਸਦਾ ਹੈ।

ਨਾਨਕ ਨਾਮੁ ਨ ਵੀਸਰੈ ਜਿਨਿ ਸਿਰਿਆ ਸਭੁ ਕੋਇ ॥੬੦॥
ਨਾਨਕ ਨਾਮ ਨੂੰ ਨਹੀਂ ਭੁਲਾਉਂਦਾ, ਜਿਸ ਨੇ ਸਾਹਿਆ ਨੂੰ ਰਚਿਆ ਹੈ।

ਨਾਨਕ ਤਿਨਾ ਬਸੰਤੁ ਹੈ ਜਿਨਾ ਗੁਰਮੁਖਿ ਵਸਿਆ ਮਨਿ ਸੋਇ ॥
ਨਾਨਕ, ਬਹਾਰ ਕੇਵਲ ਉਨ੍ਹਾਂ ਲਈ ਹੀ ਹੈ, ਜਿਨ੍ਹਾਂ ਦੇ ਚਿੱਤ ਅੰਦਰ, ਗੁਰਾਂ ਦੀ ਦਇਟਾ ਦੁਆਰਾ ਉਹ ਪ੍ਰਭੂ ਵਸਦਾ ਹੈ।

ਹਰਿ ਵੁਠੈ ਮਨੁ ਤਨੁ ਪਰਫੜੈ ਸਭੁ ਜਗੁ ਹਰਿਆ ਹੋਇ ॥੬੧॥
ਜਦ ਪ੍ਰਭੂ ਦੀ ਰਹਿਮਤ ਵਰਸਦੀ ਹੈ, ਆਤਮਾ ਅਤੇ ਦੇਹ ਪ੍ਰਫੁਲਤ ਹੋ ਜਾਂਦੇ ਹਨ ਤੇ ਸਾਰਾ ਸੰਸਾਰ ਸਰਸਬਜ ਥੀ ਵੰਞਦਾ ਹੈ।

ਵਡੜੈ ਝਾਲਿ ਝਲੁੰਭਲੈ ਨਾਵੜਾ ਲਈਐ ਕਿਸੁ ॥
ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ, ਅਸੀਂ ਕਿਸ ਦਾ ਨਾਮ ਲਈਏ?

ਨਾਉ ਲਈਐ ਪਰਮੇਸਰੈ ਭੰਨਣ ਘੜਣ ਸਮਰਥੁ ॥੬੨॥
ਸਾਨੂੰ ਸ਼੍ਰੋਮਣੀ ਸਾਹਿਬ ਦੇ ਨਾਮ ਦਾ ਉਚਾਰਨ ਕਰਨਾ ਚਾਹੀਦਾ ਹੈ, ਜੋ ਤੋੜਨ ਤੇ ਸਾਜਣ ਨੂੰ ਸਰਬ-ਸ਼ਕਤੀਵਾਨ ਹੈ।

ਹਰਹਟ ਭੀ ਤੂੰ ਤੂੰ ਕਰਹਿ ਬੋਲਹਿ ਭਲੀ ਬਾਣਿ ॥
ਹਲਟ ਭੀ "ਤੂੰ, ਤੂੰ" ਪੁਕਾਰਦਾ ਹੈ ਅਤੇ ਸ਼੍ਰੇਸ਼ਟਾ ਬਚਨ ਉਚਾਰਨ ਕਰਦਾ ਹੈ।

ਸਾਹਿਬੁ ਸਦਾ ਹਦੂਰਿ ਹੈ ਕਿਆ ਉਚੀ ਕਰਹਿ ਪੁਕਾਰ ॥
ਸੁਆਮੀ ਸਦੀਵ ਨੇੜੇ ਹੀ ਹੈ, ਤੂੰ ਉਸ ਨੂੰ ਬੁਲੰਦ ਆਵਾਜ ਨਾਲ ਕਿਉਂ ਬੁਲਾਉਂਦਾ ਹੈਂ?

ਜਿਨਿ ਜਗਤੁ ਉਪਾਇ ਹਰਿ ਰੰਗੁ ਕੀਆ ਤਿਸੈ ਵਿਟਹੁ ਕੁਰਬਾਣੁ ॥
ਜਿਸ ਨੇ ਸੰਸਾਰ ਸਾਜਿਆ ਹੈ ਅਤੇ ਜੋ ਇਸ ਨੂੰ ਪਿਆਰ ਕਰਦਾ ਹੈ, ਉਸ ਵਾਹਿਗੁਰੂ ਉਤੇ ਮੈਂ ਵਾਰਨੇ ਜਾਂਦਾ ਹਾਂ।

ਆਪੁ ਛੋਡਹਿ ਤਾਂ ਸਹੁ ਮਿਲੈ ਸਚਾ ਏਹੁ ਵੀਚਾਰੁ ॥
ਜੇਕਰ ਤੂੰ ਆਪਣੀ ਸਵੈ-ਹੰਗਤਾ ਨੂੰ ਤਿਆਗ ਦੇਵੇ, ਤਦ ਹੀ ਤੇਰਾ ਪਤੀ ਤੈਨੂੰ ਮਿਲੂਗਾ। ਕੇਵਲ ਇਹ ਹੀ ਸੱਚਾ ਖਿਆਲ ਹੈ।

ਹਉਮੈ ਫਿਕਾ ਬੋਲਣਾ ਬੁਝਿ ਨ ਸਕਾ ਕਾਰ ॥
ਹੰਕਾਰ ਰਾਹੀਂ ਰੁੱਖਾ ਬੋਲਣ ਦੁਆਰਾ, ਇਨਸਾਨ ਪ੍ਰਭੂ ਦੀ ਰਜਾ ਨੂੰ ਅਨੁਭਵ ਨਹੀਂ ਕਰ ਸਕਦਾ।

ਵਣੁ ਤ੍ਰਿਣੁ ਤ੍ਰਿਭਵਣੁ ਤੁਝੈ ਧਿਆਇਦਾ ਅਨਦਿਨੁ ਸਦਾ ਵਿਹਾਣ ॥
ਜੰਗਲ, ਘਾਅ ਵਾਲੀਆਂ ਵਾਦੀਆਂ ਅਤੇ ਤਿਨੇ ਜਹਾਨ ਤੈਨੂੰ ਸਿਮਰਦੇ ਹਨ, ਹੇ ਸੁਆਮੀ! ਅਤੇ ਹਮੇਸ਼ਾਂ ਏਸੇ ਤਰ੍ਹਾਂ ਹੀ ਉਨ੍ਹਾਂ ਦੀਆਂ ਰਾਤਾ ਤੇ ਦਿਨ ਬੀਤਦੇ ਹਨ।

ਬਿਨੁ ਸਤਿਗੁਰ ਕਿਨੈ ਨ ਪਾਇਆ ਕਰਿ ਕਰਿ ਥਕੇ ਵੀਚਾਰ ॥
ਸਚੇ ਗੁਰ ਦੇ ਬਗੇਰ, ਕਿਸੇ ਨੂੰ ਭੀ ਪ੍ਰਭੂ ਪਰਾਪਤ ਨਹੀਂ ਹੁੰਦਾ। ਉਸ ਦਾ ਇਕ ਰਸ ਧਿਆਨ ਧਾਰਨ ਦੁਆਰਾ ਲੋਕ ਹਾਰ ਹੁਟ ਗਏ ਹਨ।

copyright GurbaniShare.com all right reserved. Email